ਕਿਸਾਨਾਂ ਦੀਆਂ ਖੁਦਕੁਸ਼ੀਆਂ ਤੋਂ ਪੈਦਾ ਹੋ ਰਿਹੈ ਤਿੱਖਾ ਰੋਹ
ਲੁਧਿਆਣਾ: 2 ਸਤੰਬਰ 2019: (ਪੰਜਾਬ ਸਕਰੀਨ ਬਿਊਰੋ)::
ਅਜ ਇਥੇ ਜਿਲਾ ਕਚਹਿਰੀ ਦੇ ਸਾਹਮਣੇ ਲੁਧਿਆਣਾ ਜ਼ਿਲੇ ਦੀ ਕਿਸਾਨ ਸਭਾ ਵੱਲੋ ਸਾਥੀ ਸੁਰਿੰਦਰ ਸਿੰਘ ਜਲਾਲਦੀਵਾਲ ਦੀ ਪ੍ਰਧਾਨਗੀ ਹੇਠ ਧਰਨਾ ਦਿੱਤਾ। ਇਸ ਞਿਚ ਵੱਖ ਵਖ ਬਲਾਕਾਂ ਦੇ ਵੱਡੀ ਗਿਣਤੀ ਵਿਚ ਕਿਸਾਨ ਆਗੂ ਸ਼ਾਮਲ ਹੋਏ। ਧਰਨੇ ਨੂੰ ਸੰਬੋਧਨ ਕਰਦਿਆ ਸਾਥੀ ਚਮਕੌਰ ਸਿੰਘ ਜਿਲਾ ਸਕੱਤਰ ਨੇ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਜੋ ਮੈਮੋਰੰਡਮ ਞਿਚ ਦਰਜ ਹਨ ਸਬੰਧੀ ਞਿਸਥਾਰ ਨਾਲ ਚਾਨਣਾ ਪਾਇਆ। ਧਰਨੇ ਨੂੰ ਸਬੋਧਨ ਕਰਦਿਆਂ ਸਾਥੀ ਕੇਵਲ ਸਿੰਘ ਮਜਾਲੀਆ ਅਤੇ ਗੁਰਨਾਮ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਕਿਸਾਨ ਜਿਹੜਾ ਪੂਰੇ ਹਿੰਦੋਸਤਾਨ ਦੇ ਗੋਦਾਮ ਭਰ ਰਿਹਾ ਹੈ ਉਹ ਖੁਦ ਭੁੱਖਾ ਮਰਦਾ ਹੋਇਆ ਖੁਦਕੁਸ਼ੀਆ ਦੇ ਰਾਹ ਪਿਆ ਹੋਇਆ ਹੈ। ਸਾਥੀ ਕੇਵਲ ਸਿੰਘ ਬਨਵੈਤ ਅਤੇ ਐਸ ਪੀ ਸਿੰਘ ਨੇ ਸਬੋਧਨ ਕਰਦਿਆ ਇਹਨਾਂ ਮੰਗਾਂ ਦੀ ਪ੍ਰਾਪਤੀ ਲਈ ਵੱਡੀ ਲਾਮਬੰਦੀ ਤੇ ਜ਼ੋਰ ਦਿੱਤਾ। ਸਾਥੀ ਸੁਰਿੰਦਰ ਸਿੰਘ ਜਲਾਲਦੀਵਾਲ ਨੇ ਕਿਹਾ ਕਿ ਸਾਨੂੰ ਘਰਾਂ ਅੰਦਰ ਟਿਕ ਕੇ ਨਹੀ ਬਹਿਣਾ ਚਾਹੀਦਾ ਸਗੋਂ ਇਹਨਾਂ ਮੰਗਾਂ ਦੀ ਪ੍ਰਾਪਤੀ ਲਈ ਤਿੱਖੇ ਸੰਘਰਸ਼ ਲਈ ਤਿਆਰ ਰਹਿਣਾ ਚਾਹੀਦਾ ਹੈ। ਸਾਰਿਆਂ ਨੇ ਇਕਠੇ ਹੋ ਕੇ ਡੀ ਸੀ ਲੁਧਿਆਣਾ ਨੂੰ ਮੈਮੋਰੰਡਮ ਦਿੱਤਾ ਗਿਆ। ਧਰਨੇ ਨੂੰ ਹੋਰਾਂ ਤੋਂ ਇਲਾਵਾ ਗੁਰਦੇਵ ਸਿੰਘ ਪੁੜੈਣ, ਬਲਵਿੰਦਰ ਸਿੰਘ ਭੰਗੂ ਅਤੇ ਸਾਥੀ ਅਮਰ ਸਿੰਘ ਨੇ ਵੀ ਸਬੋਧਨ ਕੀਤਾ। ਅੰਤ ਵਿਚ ਸਾਥੀ ਜਲਾਲਦੀਵਾਲ ਪ੍ਰਧਾਨ ਨੇ ਸਭ ਦਾ ਧੰਨਵਾਦ ਕੀਤਾ।
No comments:
Post a Comment