ਚਾਰ ਕਿਸਾਨ ਜੱਥੇਬੰਦੀਆਂ ਦੇ ਸੱਦੇ 'ਤੇ ਕਿਸਾਨਾਂ ਵੱਲੋਂ ਜੋਸ਼ੀਲਾ ਧਰਨਾ
ਲੁਧਿਆਣਾ: 29 ਜੁਲਾਈ 2016: (ਪੰਜਾਬ ਸਕਰੀਨ ਬਿਊਰੋ)::
ਅੱਜ ਇੱਥੇ ਚਾਰ ਕਿਸਾਨ ਜੱਥੇਬੰਦੀਆਂ ਦੇ ਸੱਦੇ 'ਤੇ ਜ਼ਿਲਾ ਕਚਹਿਰੀਆਂ ਦੇ ਸਾਹਮਣੇ ਕਿਸਾਨਾਂ ਵੱਲੋਂ ਭਰਵਾਂ ਧਰਨਾ ਦਿੱਤਾ ਇਆ। ਰਹਦੇ ਮੀਂਹ ਵਿੱਚ ਦਿੱਤਾ ਗਿਆ ਇਹ ਧਰਨਾ ਕਿਸਾਨਾਂ ਦੇ ਜੋਸ਼ ਦੇ ਇੱਕ ਨਵੀਂ ਮਿਸਾਲ ਪੇਸ਼ ਕਰ ਰਿਹਾ ਸੀ। ਕਿਸਾਨਾਂ ਦੇ ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ਿਆਂ ਉੱਤੇ ਲਕੀਰ ਮਾਰਨ ਦੀ ਮੰਗ ਦੇ ਨਾਲ ਨਾਲ ਕਈ ਹੋਰ ਮਸਲੇ ਵੀ ਉਠਾਏ ਗਏ। ਸੁਆਮੀ ਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੀ ਮੰਗ ਵੀ ਕੀਤੀ ਗਈ। ਕਿਸਾਨਾਂ ਨੂੰ ਸਬਸਿਡੀਆਂ ਜਾਰੀ ਰੱਖਣ ਅਤੇ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਦੇਣ, ਖੇਤ ਮਜ਼ਦੂਰਾਂ ਨੂੰ ਦਸ ਮਰਲੇ ਦੇ ਪਲਾਟ ਮਕਾਨ ਬਣਾਉਣ ਲਈ ਦਿੱਤੇ ਜਾਣ। ਆਬਾਦਕਾਰਾਂ ਨੂੰ ਕਾਬਜ਼ ਜ਼ਮੀਨਾਂ ਦੀ ਮਾਲਕੀ ਦੇ ਹੱਕ ਦਿੱਤੇ ਜਾਣ। ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦਿੱਤਾ ਜਾਵੇ। ਫਸਲਾਂ ਦਾ ਨੁਕਸਾਨ ਕਰਨ ਵਾਲੇ ਆਵਾਰਾ ਪਸ਼ੂਆਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਜਾਨ ਮੱਲ ਦਾ ਨੁਕਸਾਨ ਰੋਕਿਆ ਜਾ ਸਕੇ। ਡੇਅਰੀ ਫਾਰਮ, ਡਿਗਰੀ ਫਾਰਮ, ਫਿਸ਼ਰੀ ਫਾਰਮ, ਬੱਕਰੀਆਂ ਆਦਿ ਆਦਿ ਦੇ ਫਾਰਮਾਂ ਲਈ ਮੰਡੀਕਰਨ ਦਾ ਪ੍ਰਬੰਧ ਕੀਤਾ ਜਾਵੇ। ਕਿਸਾਨਾਂ ਦੀਆਂ ਜਿਣਸਾਂ ਦੀ ਸਰਕਾਰੀ ਖਰੀਦ ਜਾਰੀ ਰੱਖੀ ਜਾਵੇ। ਬੀ ਏ ਤੱਕ ਵਿੱਦਿਆ ਮੁਫ਼ਤ ਦਿੱਤੀ ਜਾਵੇ। ਗਰੀਬਾਂ ਨੂੰ ਸਿਹਤ ਸਹੂਲਤਾਂ ਮੁਫ਼ਤ ਦਿੱਤੀਆਂ ਜਾਣ। ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਕਾਮਰੇਡ ਕਰਤਾਰ ਸਿੰਘ ਬੁਆਣੀ, ਕਾਮਰੇਡ ਸੁਰਿੰਦਰ ਸਿੰਘ ਜਲਾਲਦੀਵਾਲ, ਕਾਮਰੇਡ ਮਹਿੰਦਰ ਸਿੰਘ ਅੱਚਰਵਾਲ, ਕਾਮਰੇਡ ਅਵਤਾਰ ਸਿੰਘ ਗਿੱਲ, ਗੁਰਮੇ ਸਿੰਘ (ਸਰਪੰਚ-ਬਹਾਦਰਕੇ), ਜਸਬੀਰ ਸਿੰਘ, ਗੁਰਮੇਲ ਸਿੰਘ ਰੂਮੀ, ਇੰਦਰ ਸਿੰਘ ਗੋਰਸ਼ੀਆਂ, ਜੰਗ ਸਿੰਘ ਅਤੇ ਅਮਨਜੀਤ ਸਿੰਘ ਵੀ ਸ਼ਾਮਲ ਸਨ।
No comments:
Post a Comment