ਫਿਰਕੂ ਤਾਕਤਾਂ ਫਿਰ ਆਪਣੇ ਅਸਲੀ ਰੰਗ ਵਿੱਚ
ਲੁਧਿਆਣਾ: 3 ਜਨਵਰੀ 2017: (ਪੰਜਾਬ ਸਕਰੀਨ ਬਿਊਰੋ); For more Pics Click here Please
ਇਹ ਖਬਰ ਹਿੰਦੀ ਵਿੱਚ ਪੜ੍ਹਨ ਲਈ ਇਥੇ ਕਲਿੱਕ ਕਰੋ
ਇਹ ਖਬਰ ਹਿੰਦੀ ਵਿੱਚ ਪੜ੍ਹਨ ਲਈ ਇਥੇ ਕਲਿੱਕ ਕਰੋ
ਅੱਜ ਲੁਧਿਆਣੇ ਦੀਆਂ ਵੱਖ-ਵੱਖ ਇਨਕਲਾਬੀ-ਜਮਹੂਰੀ ਜੱਥੇਬੰਦੀਆਂ ਦੇ ਸੱਦੇ ‘ਤੇ ਸੈਂਕੜੇ ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਜਮਹੂਰੀ ਕਾਰਕੁੰਨਾਂ ਨੇ ਪੁਲੀਸ ਥਾਣਾ ਡਿਵੀਜਨ ਨੰਬਰ 5 ਦਾ ਘਿਰਾਓ ਕਰਕੇ ਜੋਰਦਾਰ ਮੁਜਾਹਰਾ ਕੀਤਾ ਅਤੇ ਮੰਗ ਕੀਤੀ ਕਿ ਲੰਘੀ 2 ਜਨਵਰੀ ਨੂੰ ਇਨਕਲਾਬੀ, ਅਗਾਂਹਵਧੂ, ਜਮਹੂਰੀ ਵਿਚਾਰਾਂ ਦੇ ਅਦਾਰੇ ਜਨਚੇਤਨਾ ਦੇ ਪੰਜਾਬੀ ਭਵਨ ਸਥਿਤ ਵਿਕਰੀ ਕੇਂਦਰ ਉੱਤੇ ਹਮਲਾ ਕਰਨ ਵਾਲੇ ਹਿੰਦੂਤਵੀ ਕੱਟੜਪੰਥੀ ਜੱਥੇਬੰਦੀਆਂ ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਇਨਕਲਾਬੀ-ਜਮਹੂਰੀ ਜੱਥੇਬੰਦੀਆਂ ਨੇ ਮੰਗ ਕੀਤੀ ਕਿ ਹਮਲਾਵਰਾਂ ਦਾ ਸਾਥ ਦੇਣ ਵਾਲੇ ਪੁਲੀਸ ਅਧਿਕਾਰੀਆਂ ਖਿਲਾਫ਼ ਸ਼ਖਤ ਕਾਰਵਾਈ ਕੀਤੀ ਜਾਵੇ। ਹਿੰਦੂਤਵੀ ਕੱਟੜਪੰਥੀ ਜੱਥੇਬੰਦੀਆਂ ਵੱਲੋਂ ਸ਼ਹਿਰ ਦਾ ਮਾਹੌਲ ਖਰਾਬ ਕਰਨ ਦਾ ਸਖਤ ਨੋਟਿਸ ਲੈਂਦਿਆਂ ਮੰਗ ਕੀਤੀ ਗਈ ਕਿ ਧਰਮ ਦੇ ਅਧਾਰ ਉੱਤੇ ਲੋਕਾਂ ਨੂੰ ਵੰਡਣ-ਲੜਾਉਣ ਵਾਲੀਆਂ ਜੱਥੇਬੰਦੀਆਂ ਉੱਤੇ ਪਾਬੰਦੀ ਲਾਈ ਜਾਵੇ ਅਤੇ ਇਸਦੇ ਦੋਸ਼ੀ ਵਿਅਕਤੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ। ਮੌਕੇ ਉੱਤੇ ਪਹੁੰਚੇ ਏ.ਸੀ.ਪੀ. ਵੱਲੋਂ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਲਈ 24 ਘੰਟੇ ਦਾ ਸਮਾਂ ਮੰਗਣ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਤਿੱਖਾ ਕਰਨ ਦੀ ਚੇਤਾਵਨੀ ਦਿੱਤੀ ਗਈ। For more Pics Click here Please
ਇਹ ਖਬਰ ਹਿੰਦੀ ਵਿੱਚ ਪੜ੍ਹਨ ਲਈ ਇਥੇ ਕਲਿੱਕ ਕਰੋ
ਇਹ ਖਬਰ ਹਿੰਦੀ ਵਿੱਚ ਪੜ੍ਹਨ ਲਈ ਇਥੇ ਕਲਿੱਕ ਕਰੋ
ਕੱਲ ਪੁਲੀਸ ਨੇ ਹਿੰਦੂ ਕੱਟੜਪੰਥੀਆਂ ਦੇ ਦਬਾਅ ਹੇਠ ਪੰਜਾਬੀ ਭਵਨ ਲੁਧਿਆਣਾ ਵਿਖੇ ਜਨਚੇਤਨਾ ਦੇ ਪੁਸਤਕ ਵਿਕਰੀ ਕੇਂਦਰ ਨੂੰ ਸੀਲ ਕਰ ਦਿੱਤਾ ਸੀ। ਅੱਜ ਜੋਰਦਾਰ ਮੁਜਾਹਰੇ ਕਾਰਨ ਪੁਲੀਸ ਨੇ ਜਨਚੇਤਨਾ ਦੀਆਂ ਚਾਬੀਆਂ ਪ੍ਰਬੰਧਕਾਂ ਨੂੰ ਸੌਂਪ ਦਿੱਤੀਆਂ ਹਨ। ਪੁਲੀਸ ਨੇ ਸ਼ਹੀਦ ਭਗਤ ਸਿੰਘ ਤੇ ਰਾਧਾ ਮੋਹਨ ਗੋਕੁਲ ਦੀਆਂ ਕਿਤਾਬਾਂ ਰਾਹੀਂ ਨਾਸਤਿਕਤਾ ਫੈਲਾਉਣ ਦੇ ਦੋਸ਼ ਵਿੱਚ ਜਨਚੇਤਨਾ, ਲੁਧਿਆਣਾ ਦੀ ਕਾਰਕੁੰਨ ਬਿੰਨੀ ਤੇ ਟੈਕਸਟਾਈਲ ਹੌਜਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਤੇ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਆਗੂ ਗੁਰਜੀਤ (ਸਮਰ) ਤੇ ਨੌਜਵਾਨ ਭਾਰਤ ਸਭਾ ਦੇ ਕਾਰਕੁੰਨ ਸਤਬੀਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਹਿੰਦੂਤਵੀ ਕੱਟੜਪੰਥੀ ਨੇ ਜਨਚੇਤਨਾ ਵਿਕਰੀ ਕੇਂਦਰ ਨੂੰ ਅੱਗ ਲਾਉਣ ਅਤੇ ਭੰਨਤੋੜ ਕਰਨ ਦੀ ਕੋਸ਼ਿਸ਼ ਵੀ ਕੀਤੀ। ਜਨਚੇਤਨਾ ਦੀ ਪ੍ਰਬੰਧਕ ਬਿੰਨੀ ਨਾਲ਼ ਹਮਲਾਵਰਾਂ ਨੇ ਛੇੜਖਾਨੀ ਤੇ ਬਦਸਲੂਕੀ ਕੀਤੀ। ਉਸਦੇ ਬਚਾਅ ਵਿੱਚ ਆਏ ਹੋਰ ਕਾਰਕੁੰਨਾਂ ਨਾਲ਼ ਧੱਕਾ-ਮੁੱਕੀ ਕੀਤੀ ਗਈ। ਪੁਲੀਸ ਦੋ ਘੰਟੇ ਤੱਕ ਮੂਕ ਦਰਸ਼ਕ ਬਣਕੇ ਵੇਖਦੀ ਰਹੀ। ਹਿੰਦੂਤਵੀ ਗੁੰਡਿਆਂ ਨੇ ਗਿਰਫਤਾਰ ਕਰਨ ਦੀ ਥਾਂ ਜਨਚੇਤਨਾ ਅਤੇ ਹੋਰ ਕਾਰਕੁੰਨਾਂ ਨੂੰ ਹੀ ਗਿਰਫਤਾਰ ਕਰ ਲਿਆ ਸੀ। ਭਾਂਵੇਂ ਜਨਤਕ ਦਬਾਅ ਕਾਰਨ ਇਹਨਾਂ ਸਾਥੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਪਰ ਮਾਮਲਾ ਹਾਲ਼ੇ ਟਲ਼ਿਆ ਨਹੀਂ ਸੀ। ਪੁਲਿਸ ਹਿੰਦੂਤਵੀ ਕੱਟੜਪੰਥੀ ਦੇ ਦਬਾਅ ਹੇਠ ਇਨਕਲਾਬੀ-ਜਮਹੂਰੀ ਕਾਰਕੁੰਨਾਂ ਉੱਤੇ ਧਾਰਾ 295(A) ਤਹਿਤ ਪਰਚਾ ਦਰਜ ਕਰਨਾ ਚਾਹੁੰਦੀ ਸੀ। ਅੱਜ ਜੋਰਦਾਰ ਮੁਜਾਹਰੇ ਤੋਂ ਬਾਅਦ ਪੁਲੀਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਜਨਚੇਤਨਾ ਅਤੇ ਹੋਰ ਜਨਤਕ-ਜਮਹੂਰੀ ਕਾਰਕੁੰਨਾਂ ਖਿਲਾਫ਼ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।
For more Pics Click here Please
For more Pics Click here Please
ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਤੇ ਰਾਧਾਮੋਹਨ ਗੋਕੁਲ ਦੀਆਂ ਕਿਤਾਬਾਂ ਵਰ੍ਹਿਆਂ ਤੋਂ ਦੇਸ਼ ਭਰ ਵਿੱਚ ਛਪ ਰਹੀਆਂ ਹਨ। ਜਨਚੇਤਨਾ ਉੱਤੇ ਹੋਇਆ ਹਮਲਾ ਸਮੁੱਚੀ ਇਨਕਲਾਬੀ-ਜਮਹੂਰੀ ਲਹਿਰ ਉੱਤੇ ਹਮਲਾ ਹੈ। ਇਹਨਾਂ ਕਿਤਾਬਾਂ ਅਤੇ ਜਨਤਕ ਕਾਰਕੁੰਨਾਂ ਨੂੰ ਨਿਸ਼ਾਨਾ ਬਣਾਉਣਾ ਵਿਚਾਰਾਂ ਦੇ ਪ੍ਰਗਾਟਾਵੇ ਦੀ ਅਜਾਦੀ ਤੇ ਜਮਹੂਰੀ ਹੱਕਾਂ ਉੱਪਰ ਹਮਲਾ ਹੈ।
For more Pics Click here Please ਇਹ ਖਬਰ ਹਿੰਦੀ ਵਿੱਚ ਪੜ੍ਹਨ ਲਈ ਇਥੇ ਕਲਿੱਕ ਕਰੋ
For more Pics Click here Please ਇਹ ਖਬਰ ਹਿੰਦੀ ਵਿੱਚ ਪੜ੍ਹਨ ਲਈ ਇਥੇ ਕਲਿੱਕ ਕਰੋ
ਮੁਜਾਹਰੇ ਨੂੰ ਜਨਚੇਤਨਾ, ਲੁਧਿਆਣਾ ਦੀ ਪ੍ਰਬੰਧਕ ਬਿੰਨੀ, ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਯਨ ਦੇ ਪ੍ਰਧਾਨ ਲਖਵਿੰਦਰ, ਨੌਜਵਾਨ ਭਾਰਤ ਸਭਾ ਦੇ ਸੂਬਾ ਕਨਵੀਨਰ ਕੁਲਵਿੰਦਰ, ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਸੁਖਦੇਵ ਭੂੰਦੜੀ, ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਕਰਮਜੀਤ, ਡੈਮੋਕ੍ਰੇਟਿਕ ਲਾਇਰਜ਼ ਐਸੋਸਿਏਸ਼ਨ ਦੇ ਆਗੂ ਹਰਪ੍ਰੀਤ ਜੀਰਖ, ਕਾਰਖਾਨਾ ਮਜ਼ਦੂਰ ਯੂਨੀਅਨ ਦੇ ਆਗੂ ਰਾਜਵਿੰਦਰ, ਡੈਮੋਕ੍ਰੇਟਿਕ ਇੰਪਲਾਈਜ ਫਰੰਟ ਦੇ ਆਗੂ ਰਮਨਜੀਤ, ਤਰਕਸ਼ੀਲ ਸੁਸਾਈਟੀ ਪੰਜਾਬ ਦੇ ਆਗੂ ਸਤੀਸ਼ ਸਚਦੇਵਾ, ਮੌਲਡਰ ਐਂਡ ਸਟੀਲ ਵਰਕਰਜ ਯੂਨੀਅਨ ਦੇ ਪ੍ਰਧਾਨ ਵਿਜੇ ਨਾਰਾਇਣ, ਲੋਕ ਏਕਤਾ ਸੰਗਠਨ ਦੇ ਪ੍ਰਧਾਨ ਗੱਲਰ ਚੌਹਾਨ, ਆਦਿ ਨੇ ਸੰਬੋਧਿਤ ਕੀਤਾ। For more Pics Click here Please
ਇਸ ਅੰਦੋਲਨ ਨਾਲ ਜੁੜਨ ਲਈ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਪੰਜਾਬ ਦੇ ਪ੍ਰਧਾਨ ਕਾਮਰੇਡ ਲਖਵਿੰਦਰ,
ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਦਾ ਮੋਬਾਈਲ ਨੰਬਰ ਹੈ; 9646150249
ਇਹ ਖਬਰ ਹਿੰਦੀ ਵਿੱਚ ਪੜ੍ਹਨ ਲਈ ਇਥੇ ਕਲਿੱਕ ਕਰੋ
ਇਹ ਖਬਰ ਹਿੰਦੀ ਵਿੱਚ ਪੜ੍ਹਨ ਲਈ ਇਥੇ ਕਲਿੱਕ ਕਰੋ
No comments:
Post a Comment