Showing posts with label Guru Gobind Singh. Show all posts
Showing posts with label Guru Gobind Singh. Show all posts

Saturday, December 23, 2017

ਪਟਨਾ ਸਾਹਿਬ ਲਈ ਹੁੰਮਹੁਮਾ ਕੇ ਰਵਾਨਾ ਹੋਈਆਂ ਨਾਮਧਾਰੀ ਸੰਗਤਾਂ

ਧੁੰਦ ਅਤੇ ਸਰਦੀ ਵਾਲੇ ਕਹਿਰ  ਦੇ ਬਾਵਜੂਦ ਰੇਲਵੇ ਸਟੇਸ਼ਨਾਂ 'ਤੇ ਨਾਮ ਦਾ ਰੰਗ 
ਲੁਧਿਆਣਾ: 21 ਦਸੰਬਰ 2017: (ਅਰਵਿੰਦਰ ਸਿੰਘ//ਪੰਜਾਬ ਸਕਰੀਨ)::
ਭਾਵੇਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼  ਪੁਰਬ ਦੀਆਂ ਤਾਰੀਖਾਂ ਨੂੰ  ਲੈ ਕੇ ਮਤਭੇਦ ਵੀ ਜਾਰੀ ਹਨ ਅਤੇ ਵਿਵਾਦ ਵੀ ਪਰ ਇਸਦੇ ਬਾਵਜੂਦ ਬਹੁਤ ਸਾਰੀਆਂ ਸੰਸਥਾਵਾਂ ਅਤੇ ਅਦਾਰਿਆਂ ਨੇ ਇਸ ਪੁਰਬ ਨੂੰ 25 ਦਸੰਬਰ ਵਾਲੇ ਹਿਸਾਬ ਨਾਲ ਦਸੰਬਰ ਮਹੀਨੇ ਵਿਚ ਹੀ ਮਨਾਇਆ ਹੈ। ਪਟਨਾ ਸਾਹਿਬ ਵਿੱਚ ਹੋ ਰਹੇ ਬਹੁਤ ਵੱਡੇ ਇਤਿਹਾਸਿਕ ਇੱਕਠ ਲਈ ਸੰਗਤਾਂ ਲਗਾਤਾਰ ਪਟਨਾ ਸਾਹਿਬ ਵੱਲ ਜਾ  ਰਹੀਆਂ ਹਨ। ਇਹਨਾਂ ਵਿੱਚ ਵੱਡੀ ਗਿਣਤੀ ਨਾਮਧਾਰੀ ਸੰਗਤਾਂ ਦੀ ਹੈ। ਇਹਨਾਂ ਸੰਗਤਾਂ ਨੇ ਪਟਨਾ ਸਾਹਿਬ ਵਿਖੇ ਹੋ ਰਹੇ ਸਮਾਗਮਾਂ ਵਿੱਚ ਸ਼ਾਮਲ ਹੋਣਾ ਹੈ। ਨਾਮਧਾਰੀ ਸਤਿਗੁਰੂ ਠਾਕੁਰ ਦਲੀਪ ਸਿੰਘ ਦੇ ਹੁਕਮਾਂ ਨੂੰ ਮੰਨਦਿਆਂ ਇਹਨਾਂ ਸੰਗਤਾਂ ਨੇ ਆਪਣੇ ਕੰਮਾਂਕਾਜਾਂ ਅਤੇ ਮੌਸਮ ਦੀ ਪ੍ਰਵਾਹ ਕੀਤੇ ਬਿਨਾ ਪਟਨਾ ਸਾਹਿਬ ਵੱਲ ਵਹੀਰਾਂ ਘੱਟ ਦਿੱਤੀਆਂ। ਪਟਨਾ ਸਾਹਿਬ ਤੋਂ ਮਿਲੀਆਂ ਰਿਪੋਰਟਾਂ ਸਮੇਤ ਨਾਮਧਾਰੀ ਸੰਗਤਾਂ ਰੇਲ ਮਾਰਗ, ਸੜਕ ਮਾਰਗ, ਅਕਾਸ਼ ਮਾਰਗ ਅਤੇ ਜਲ ਮਾਰਗ ਰਾਹੀਂ ਲਗਾਤਾਰ ਪਟਨਾ ਸਾਹਿਬ  ਪੁੱਜ  ਰਹੀਆਂ ਹਨ। ਇਸ ਖਬਰ ਨਾਲ ਦਿੱਤੀਆਂ ਤਸਵੀਰਾਂ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੀਆਂ ਹਨ। ਇਸ ਯਾਤਰਾ ਦੇ ਨਾਲ ਗੈਰ ਸਿੱਖ ਵਿਕਟੀਆਂ ਨੂੰ  ਸਿੱਖੀ ਨਾਲ ਜੋੜਨ ਦਾ ਉਪਰਾਲਾ ਵੀ ਜਾਰੀ ਹੈ। ਇਸਦੇ ਨਾਲ ਹੀ ਇਹ ਉਪਰਾਲਾ ਠਾਕੁਰ ਦਲੀਪ ਸਿੰਘ ਹੁਰਾਂ ਦੇ ਪੈਰੋਕਾਰਾਂ ਦੀ ਵੱਡੀ ਗਿਣਤੀ ਦਾ ਸ਼ਕਤੀ ਪ੍ਰਦਰਸ਼ਨ ਵੀ ਹੈ। 

Thursday, December 21, 2017

ਤੀਸਰੀ ਵਿਸ਼ਵ ਪੰਜਾਬੀ ਭਾਸ਼ਾ ਵਿਕਾਸ ਕਾਨਫਰੰਸ 20 ਜਨਵਰੀ ਨੂੰ ਰੋਪੜ ਵਿਖੇ

Thursday 21st December 2017 at 20:23 via FB
ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਵੱਲੋਂ ਵਿਸ਼ੇਸ਼ ਉਪਰਾਲਾ
ਲੁਧਿਆਣਾ: 21 ਦਸੰਬਰ 2017: (ਪੰਜਾਬ ਸਕਰੀਨ ਬਿਊਰੋ)::
ਸੰਸਾਰੀਕਰਨ ਦੇ ਨਾਮ ਹੇਠ ਲਿਆਂਦੇ ਗਏ ਵਪਾਰੀਕਰਨ ਨੇ ਭਾਸ਼ਾ ਅਤੇ ਸਾਹਿਤ 'ਤੇ ਵੀ ਆਪਣਾ ਮਾਰੂ ਅਸਰ ਪਾਇਆ ਹੈ। ਜ਼ਿੰਦਗੀ ਨੂੰ ਪ੍ਰਦੂਸ਼ਿਤ ਕਰ ਦੇਣ ਵਾਲੀ ਇਸ ਸੋਚ ਨੇ ਹਰ ਚੀਜ਼ ਨੂੰ ਵਿਕਾਊ ਬਣਾ ਦਿੱਤਾ ਹੈ।
ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਉੱਤੇ ਪਏ ਇਸਦੇ ਅਸਰ ਦੀਆਂ ਖਰਾਬੀਆਂ ਦਾ ਗੰਭੀਰ ਨੋਟਿਸ ਲਿਆ ਹੈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ। ਸਰਕਲ ਦੀ ਭਾਸ਼ਾਵਾਂ ਸਾਹਿਤ ਤੇ ਸੱਭਿਆਚਾਰਕ ਮਾਮਲੇ ਕੌਸਲ ਦੇ ਅਦਾਰੇ ਪੰਜਾਬੀ ਭਾਸ਼ਾ ਵਿਕਾਸ ਤੇ ਪ੍ਰਸਾਰ ਕੇਂਦਰ ਨੇ ਇਸ ਪਾਸੇ ਸਰਗਰਮੀ ਦਿਖਾਈ ਹੈ। ਇਸ ਕੇਂਦਰ ਵਲੋ 20 ਜਨਵਰੀ 2018 ਨੂੰ ਰੋਪੜ ਵਿਖੇ ਆਯੋਜਿਤ ਕੀਤੀ ਜਾ ਰਹੀ "ਤੀਸਰੀ ਵਿਸ਼ਵ ਪੰਜਾਬੀ ਭਾਸ਼ਾ ਵਿਕਾਸ ਕਾਨਫਰੰਸ" ਵਿੱਚ ਵਿਚਾਰੇ ਜਾਣ ਵਾਲੇ 9 ਮੁੱਦਿਆਂ ਚੋਂ ਇਕ ਹੈ-"ਪੰਜਾਬੀ ਸਭਿਆਚਾਰ-ਪੰਜਾਬੀ ਗਾਇਕੀ ਵਿੱਚ ਲੱਚਰਪੁਣਾ ਤੇ ਗੀਤਾਂ ਦਾ ਡਿੱਗ ਰਿਹਾ ਪੱਧਰ"।
ਇਸ ਵਿਸ਼ੇ ਤੇ ਇਕ "ਲੋਕ ਹਿੱਤ ਯਾਚਿਕਾ" ਪ੍ਰੋ ਪੰਡਤ ਰਾਉ ਵਲੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਵਿਚਾਰ-ਅਧੀਨ ਹੈ। ਮਾਣਯੋਗ ਹਾਈ ਕੋਰਟ ਵਲੋ ਇਸ ਸਬੰਧੀ ਪੰਜ ਮਾਣਯੋਗ ਵਕੀਲਾ ਦੀ ਕਮੇਟੀ ਬਣਾ ਕੇ ਉਸਾਰੂ ਸੁਝਾਅ ਮੰਗੇ ਹਨ। ਪ੍ਰੋ: ਪੰਡਤ ਰਾਉ ਵਲੋ ਹੀ ਇਸ ਮੁੱਦੇ ਤੇ ਉਪਰੋਕਤ ਪੰਜਾਬੀ ਕਾਨਫਰੰਸ ਵਿੱਚ ਵੀ ਵਿਚਾਰ ਸਾਂਝ ਕੀਤੀ ਜਾਣੀ ਹੈ।
ਸਾਡੀ ਬੇਨਤੀ ਹੈ ਕਿ ਪੰਜਾਬੀ ਸਭਿਆਚਾਰ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਇਸ ਮੁੱਦੇ ਬਾਰੇ ਅਪਣੀ ਰਾਇ ਸਟੱਡੀ ਸਰਕਲ ਨੂੰ ਭੇਜਣ ਦੀ ਕ੍ਰਿਪਾਲਤਾ ਕਰੋ ਤਾ ਜੋ ਸਬੰਧਤਾ ਰਾਹੀਂ ਮਾਣਯੋਗ ਹਾਈ ਕੋਰਟ ਤਕ ਪਹੁੰਚਾਈ ਜਾ ਸਕੇ ਤੇ ਲੱਚਰਪੁਣੇ ਨੂੰ ਠੱਲ੍ਹ ਪਾਉਣ ਦੇ ਉਪਰਾਲੇ ਸਫਲ ਹੋ ਸਕਣ। ਇਸ ਮਕਸਦ ਦੀ ਸਨਿਮਰ ਬੇਨਤੀ ਪ੍ਰਮੁੱਖ ਲੇਖਕ ਸ੍ਰੀ ਮਿੱਤਰ ਸੈਨ ਮੀਤ ਨੇ ਵੀ ਕੀਤੀ ਹੈ ਜੋ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਕੇਂਦਰੀ ਦਫਤਰ ਲੁਧਿਆਣਾ ਨਾਲ ਸਬੰਧਤ ਪੰਜਾਬੀ ਭਾਸ਼ਾ ਵਿਕਾਸ ਤੇ ਪ੍ਰਸਾਰ ਕੇਂਦਰ ਦੇ ਜਨਰਲ ਸਕੱਤਰ ਵੀ ਹਨ।

Monday, January 06, 2014

ਪ੍ਰਕਾਸ਼ ਪੁਰਬ: ਦਿੱਲੀ 'ਚ ਪੁੱਜੇ ਪ੍ਰੋ ਦਰਸ਼ਨ ਸਿੰਘ ਖਾਲਸਾ

ਲਗਾਤਾਰ ਵਧ ਰਹੇ  ਬਿਪਰਵਾਦੀ ਦਬਾ ਤੇ ਕੀਤਾ ਗਿਆ ਚਿੰਤਾ ਦਾ ਪ੍ਰਗਟਾਵਾ 
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਅੱਜ ਮਿਤੀ 5 ਜਨਵਰੀ 2014 ਦਿਨ ਐਤਵਾਰ ਨਾਨਕਸ਼ਾਹੀ ਕਲੰਡਰ ਅਨੁਸਾਰ 23 ਪੋਹ ਨੂੰ ਦਿੱਲੀ ਵਿਖੇ ਸਿੱਖੀ ਅਵੇਅਰਨੈਸ ਐਂਡ  ਵੈਲਫੇਅਰ ਸੋਸਾਇਟੀ ਵੱਲੋਂ ਦਸਵੇਂ ਨਾਨਕ ਸਿੰਘ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬਹੁਤ ਉਤਸ਼ਾਹ ਅਤੇ ਸਤਕਾਰ ਨਾਲ ਮਨਾਇਆ ਗਿਆ, ਜਿਸ ਵਿਚ ਦਿੱਲੀ ਦੀਆਂ ਵਖ ਵਖ ਜਥੇਬੰਦੀਆਂ ਨਾਲ ਸਬੰਧਤ ਅਹੁਦੇਦਾਰਾਂ ਅਤੇ ਹੋਰ ਆਮ ਸਿਖ ਸੰਗਤਾਂ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਚ ਪ੍ਰੋਫ਼ੇਸਰ ਦਰਸ਼ਨ ਸਿੰਘ ਖਾਲਸਾ ਜੀ ਨੇ ਕੀਰਤਨ ਅਤੇ ਗੁਰਮਤ ਵਿਚਾਰਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਦਾ ਸੁਨੇਹਾ ਸੰਗਤਾਂ ਨਾਲ ਸਾਂਝਾ ਕੀਤਾ ਅਤੇ ਪ੍ਰਭਾਵਸ਼ਾਲੀ ਪ੍ਰਮਾਣ ਵਰਤਦੇ ਹੋਏ ਸਿਖ ਸੰਗਤਾਂ ਨੂੰ ਸਿਖੀ ਤੇ ਹੋ ਰਹੇ ਬਿਪਰਵਾਦੀ ਹਮਲਿਆਂ ਤੋਂ ਸੁਚੇਤ ਰਹਿਣ ਦੀ ਪ੍ਰੇਰਣਾ ਦਿੱਤੀ। ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਜੀ ਨੇ ਸੰਗਤਾਂ ਨੂੰ ਆਪਣੇ ਨਾਲ ਹੋ ਰਹੇ ਧੱਕੇ ਦੇ ਖਿਲਾਫ਼ ਜਾਗ੍ਰਿਤ ਹੋ ਕੇ, ਹੋ ਰਹੇ ਗਲਤ ਦੇ ਅੱਗੇ ਡਟ ਕੇ ਆਵਾਜ਼ ਚੁੱਕਣ ਦਾ ਹਲੂਣਾ ਦਿੱਤਾ।
ਪ੍ਰੋਗਰਾਮ ਚ ਆਪਣੇ ਵਿਚਾਰ ਰਖਦੇ ਹੋਏ ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਸ੍ਰ ਤਰਸੇਮ ਸਿੰਘ ਖਾਲਸਾ ਨੇ ਸੰਗਤਾਂ ਨੂੰ ਸਿਖਾਂ ਦੇ ਅਦਾਰਿਆਂ ਤੇ ਕਾਬਜ ਦਲ ਵੱਲੋਂ ਬਿਪਰਵਾਦੀ ਦਬਾ ਹੇਠ ਕੀਤੇ ਜਾ ਰਹੇ ਸਿਖੀ ਦੇ ਖਿਲਾਫ਼ ਕਾਰਜਾਂ ਵੱਲੋਂ ਜਾਗਰੂਕ ਕਰਾਇਆ। 
ਪ੍ਰੋਗਰਾਮ ਦੇ ਅੰਤ ਚ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਸਿੱਖੀ ਅਵੇਅਰਨੈਸ ਏੰਡ ਵੈਲਫੇਅਰ ਸੋਸਾਇਟੀ ਦੇ ਚੇਅਰਮੈਨ ਸਿੱਖੀ ਸੇਵਾਦਾਰ ਸਰਬਜੋਤ ਸਿੰਘ ਦਿੱਲੀ ਨੇ ਪ੍ਰੋਫ਼ੇਸਰ ਦਰਸ਼ਨ ਸਿੰਘ ਜੀ ਵੱਲੋਂ ਕੀਤੇ ਜਾ ਰਹੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿਚਾਰ ਅਤੇ ਗੁਰੂ ਸਾਹਿਬ ਦੇ ਉਪਦੇਸ਼ ਦੀ ਸ਼ੇਰਨੀ ਦੇ ਦੁਧ ਨਾਲ ਤੁਲਨਾ ਕਰਦਿਆਂ ਕਿਹਾ ਕੇ ਜਿਸ ਤਰਾਂ ਸ਼ੇਰਨੀ ਦਾ ਦੁਧ ਸਿਰਫ ਸੋਨੇ ਦੇ ਭਾਂਡੇ ਚ ਹੀ ਸਹੇਜਿਆ ਜਾ ਸਕਦਾ ਹੈ ਉੱਸੇ ਤਰਾਂ ਗੁਰੂ ਦਾ ਉਪਦੇਸ਼ ਸਹੇਜਣ ਲਈ ਵੀ ਸੋਨੇ ਵਰਗੇ ਨਿਰਮਲ ਮਨ ਦੀ ਲੋੜ ਹੈ ਅਤੇ ਤਾਹੀਂ ਇਹ ਸ਼ੇਰਨੀ ਦੇ ਦੁਧ ਰੂਪੀ ਗੁਰੂ ਦੀ ਬਾਣੀ ਸ਼ੇਰਾਂ ਦੇ ਬਚਿਆਂ ਵਾਂਗ ਸਿਖਾਂ ਦੇ ਬਚਿਆਂ ਨੂੰ ਸ਼ੇਰ ਬਣਾਉਂਦੀ ਹੈ, ਇਸ ਨੂੰ ਕੋਈ ਕਪਟ ਜਾਂ ਕੂੜ ਆਪਣੇ ਮਨ 'ਚ ਧਾਰਣ ਰਖਣ ਵਾਲਾ ਸਹੇਜ ਹੀ ਨਹੀਂ ਸਕਦਾ। 

Sunday, January 05, 2014

ਲੁਧਿਆਣਾ ਵਿੱਚ ਵੀ ਪ੍ਰਕਾਸ਼ ਉਤਸਵ ਮੌਕੇ ਵਿਸ਼ਾਲ ਨਗਰ ਕੀਰਤਨ

ਗੁਰਦੁਆਰਾ ਕਲਗੀਧਰ ਸਹਿਬ ਤੋਂ  ਜੈਕਾਰਿਆਂ ਦੀ ਗੂੰਜ 'ਚ ਹੋਇਆ ਆਰੰਭ
ਲੁਧਿਆਣਾ 4 ਜਨਵਰੀ 2013: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਸ਼ਹਿਰ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਿੰਘ ਸਭਾ ਕਲਗੀਧਰ ਸਹਿਬ ਤੋਂ ਅੰਮ੍ਰਿਤ ਦੇ ਦਾਤੇ, ਸਰਬੰਸਦਾਨੀ, ਦਸ਼ਮੇਤ ਪਿਤਾ ਸਾਹਿਬ ਸ਼੍ਰੀ ਗੁਰੁ ਗੌਬਿੰਦ ਸਿੰਘ ਜੀ ਦੇ ਆਗਮਨ ਗੁਰਪੁਰਬ ਨੂੰ ਸਮ੍ਰਪਿਤ ਨਗਰ ਕੀਰਤਨ ਸ਼੍ਰੀ ਗੁਰੁ ਗ੍ਰੰਥ ਸਹਿਬ ਜੀ ਦੀ ਛਤਰ ਛਾਇਆ ਅਤੇ ਪੰਜ਼ ਪਿਆਰਿਆਂ ਦੀ ਅਗਵਾਈ ਵਿੱਚ ਜਿਲ•ਾ ਅਕਾਲੀ ਜੱਥਾ ( ਸ਼ਹਿਰੀ ) ਅਤੇ ਗੁਰਦੁਆਰਾ ਕਲਗੀਧਰ ਸਹਿਬ ਦੀ ਪ੍ਰਬੰਧਕ ਕਮੇਟੀ ਦੇ ਸਾਂਝੇ ਉਪਰਾਲੇ ਸਦਕਾ ਅਕਾਲੀ ਜੱਥਾ ਸਹਿਰੀ ਦੇ ਪ੍ਰਧਾਨ, ਜਿਲ•ਾ ਯੋਜਨਾ ਬੋਰਡ ਦੇ ਚੇਅਰਮੈਨ,ਸਾਬਕਾ ਮੰਤਰੀ ਪੰਜਾਬ ਜੱਥੇਦਾਰ ਹੀਰਾ ਸਿੰਘ ਗਾਬੜੀਆ ਅਤੇ ਗੁਰਦੁਆਰਾ ਸਹਿਬ ਦੇ ਮੁੱਖ ਸੇਵਾਦਰ ਗੁਰਮੀਤ ਸਿੰਘ ਦੀ ਰਹਨੁਮਾਈ ਹੇਠ ਸਜਾਇਆ ਗਿਆ।ਇਹ ਨਗਰ ਕੀਰਤਨ ਗੁਰਦੁਆਰਾ ਸਹਿਬ ਤੋਂ ਆਰੰਭ ਹੋ ਕੇ ਬੈਰਿੰਗ ਮਾਰਕੀਟ, ਰੇਲਵੇ ਸਟੇਸ਼ਨ, ਚੋਂਕ ਘੰਟਾ ਘਰ, ਚੌੜਾ ਬਾਜਾਰ, ਚੋਂਕ ਗਿਰਜਾ ਘਰ, ਘਾਹ ਮੰਡੀ, ਬਾਬਾ ਥਾਨ ਸਿੰਘ ਚੋਂਕ, ਚੋਂਕ ਸੀ.ਐਮ.ਸੀ ਹਸਪਤਾਲ, ਖੁੰਡ ਮੁਹੱਲਾ, ਪੁਰਾਣਾ ਸਿਵਲ ਹਸਪਤਾਲ, ਜੇਲ ਰੋਡ ਤੋਂ ਦੀ ਹੁੰਦਾ ਹੋਇਆ ਗੁਰਦੁਆਰਾ  ਸਾਹਿਬ ਪਾਹੁੰਚ ਸਮਾਪਿਤ ਹੋਇਆ। ਨਗਰ ਕੀਰਤਨ ਵਿੱਚ ਸਕੂਲੀ ਬੱਚੇ, ਬੈਂਡ ਬਾਜੇ, ਗੱਤਕਾਂ ਪਾਰਟੀਆਂ, ਹਾਥੀ, ਘੋੜਿਆਂ ਤੋਂ ਇਲਾਵਾ ਸੁਖਮਨੀ ਸਹਿਬ ਸੇਵਾ ਸੁਸਾਇਟੀਆਂ ਦੇ ਕੀਰਤਨੀ ਜੱਥੇ ਵੀ ਸਾਮਿਲ ਹੋਏ। ਨਗਰ ਕੀਰਤਨ ਦੇ ਰਸਤੇ ਵਿੱਚ ਵੱਖ-ਵੱਖ ਸੰਸਥਾਵਾ, ਐਸੋਸੀਏਸ਼ਨਾਂ ਅਤੇ ਧਾਰਮਿਕ ਜੱਥੇਬੰਦੀਆਂ ਵੱਲੋਂ ਜਿੱਥੇ ਨਗਰ ਕੀਰਤਨ ਦੇ ਸਵਾਗਤ ਵਿੱਚ ਸਟੇਜਾਂ ਲਗਾਈਆਂ ਹੋਈਆਂ ਸਨ ਉੱਥੇ ਲੰਗਰ ਵੀ ਲਗਾਏ ਹੋਏ ਸਨ। ਜੇਲ ਰੋਡ, ਫੀਲਡ ਗੰਜ ਸਥਿੱਤ ਗੁਰਦੁਆਰਾ ਭਗਤ ਚੇਤ ਰਾਮ ਦੇ ਪ੍ਰਬੰਧਕਾਂ ਜਸਬੀਰ ਸਿੰਘ ਦੁਆ, ਦਵਿੰਦਰ ਸਿੰਘ ਕਾਲਾ ਮੁੱਖ ਸੇਵਾਦਾਰ, ਜਗਜੀਤ ਸਿੰਘ ਹੈਪੀ, ਗੁਰਿੰਦਰਪਾਲ ਸਿੰਘ ਪੱਪੂ, ਗੁਰਦੀਪ ਸਿੰਘ ਪਿੰਕੀ, ਗੁਰਪ੍ਰੀਤ ਸਿੰਘ ਨਿੱਪੀ, ਬਲਜਿੰਦਰ ਸਿੰਘ ਮਠਾੜੂ ਵੱਲੋਂ ਨਿੱਘਾ 
ਸਵਾਗਤ ਕੀਤਾ ਗਿਆ। ਇਸੇ ਤਰ੍ਹਾਂ ਹੀ ਸਿੱਖ ਸਟੂਡੈਂਟ ਫ਼ੈਡਰੇਸ਼ਨ ਮਹਿਤਾ, ਗੁਰਦੁਆਰਾ ਦੁਖ ਨਿਵਾਰਨ ਸਹਿਬ, ਗੁਰਦੁਆਰਾ ਅਕਾਲਗੜ ਸਹਿਬ, ਯੂਥ ਆਗੂਆਂ ਆਦਿ ਵੱਲੋਂ ਵੀ ਨਗਰ ਕੀਰਤਨ ਦਾ ਰਸਤੇ ਵਿੱਚ ਨਿੱਘਾ ਸਵਾਗਤ ਕੀਤਾ ਗਿਆ । ਹੋਰਨਾਂ ਤੋਂ ਇਲਾਵਾ ਬਾਬਾ ਅਜੀਤ ਸਿੰਘ, ਡਾ. ਤੇਜਿੰਦਰਪਾਲ ਸਿੰਘ, ਜੱਥੇ: ਅਮਰਜੀਤ ਸਿੰਘ ਭਾਟੀਆ, ਪ੍ਰਿਤਪਾਲ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਦੂਖ ਨਿਵਾਰਨ ਸਹਿਬ, ਅਸੋਕ ਮੱਕੜ, ਡਿੰਪਲ ਰਾਣਾ, ਵਿਧਾਇਕ ਰਣਜੀਤ ਸਿੰਘ ਢਿੱਲੋ, ਤੇਜਿੰਦਰ ਚਾਹਲ, ਮੁਨੀਸ਼ ਸ਼ਾਹ, ਜੁਗੇਸ ਜੈਨ, ਵਿਕਾਸ ਕੁਮਾਰ, ਕੁਲਵਿੰਦਰ ਸਿੰਘ ਬਿਰਦੀ, ਦਰਸ਼ਨ ਸਿੰਘ ਭੋਗਲ, ਪ੍ਰਲਾਦ ਸਿੰਘ ਢੱਲ, ਜੰਗ ਬਹਾਦਰ ਸਿੰਘ ਢੱਲ, ਸਰਪੰਚ ਨਛੱਤਰ ਸਿੰਘ, ਸੈਕਟਰੀ ਜਰਨੈਲ ਸਿੰਘ, ਕੁਲਵੰਤ ਸਿੰਘ ਦੁਖੀਆ, ਕੌਸ਼ਲਰ ਰਖਵਿੰਦਰ ਸਿੰਘ ਗਾਬੜ•ੀਆ, ਸੋਹਣ ਸਿੰਘ ਗੋਗਾ, ਜਸਬੀਰ ਸਿੰਘ ਜੱਸੀ, ਤੇਜਿੰਦਰ ਸਿੰਘ ਖਾਲਸਾ, ਵਿੱਕੀ ਪ੍ਰਮਾਰ, ਲਖਵਿੰਦਰ ਸਿੰਘ ਲੱਕੀ, ਰਾਜਾ ਸਿੰਘ ਖੁੱਲਰ, ਚਰਨਜੀਤ ਸਿੰਘ ਪੰਨੂੰ, ਅੰਗਰੇਜ ਸਿੰਘ ਸੰਧੂ, ਪਾਲ ਸਿੰਘ ਸਾਹਨੇਵਾਲ, ਮਨਜੀਤ ਸਿੰਘ ਛਾਬੜਾ, ਜਸਵੰਤ ਸਿੰਘ ਗਾਬੜੀਆ, ਕੁਲਦੀਪ ਸਿੰਘ ਖਾਲਸਾ, ਰਜਿੰਦਰ ਸਿੰਘ ਹੰਸ, ਹਰਮਿੰਦਰ ਮੋਹਣ ਸਿੰਘ, ਜੱਥੇਦਾਰ ਬਲਵੰਤ ਸਿੰਘ, ਹਰਿੰਦਰ ਸਿੰਘ ਘਈ, ਸੇਵਾ ਸਿੰਘ ਭੱਟੀ, ਬਲਵੰਤ ਸਿੰਘ, ਨਰਿੰਦਰ 
ਕੌਰ ਲਾਂਬਾ, ਮਨਜੀਤ ਕੌਰ ਬੱਸਰਾ, ਚਰਨਜੀਤ ਕੌਰ, ਅਮਰਜੀਤ ਕੌਰ ਖੁਰਾਨਾ, ਜਸਬੀਰ ਸਿੰਘ ਦੁਆ, ਗੁਰਿੰਦਰਪਾਲ ਸਿੰਘ ਪੱਪੂ, ਪ੍ਰਭਜੋਤ ਸਿੰਘ ਕਾਲੜਾ, ਹਰਜੋਤ ਸਿੰਘ ਕਾਲੜਾ, ਗੁਰਮੀਤ ਸਿੰਘ ਚਿੰਕੂ, ਅਮਰੀਕ ਸਿੰਘ ਪ੍ਰਧਾਨ, ਕੁਲਦੀਪ ਸਿੰਘ ਦੀਪਾ, ਗੁਰਮਿੰਦਰ ਸਿੰਘ ਬੱਤਰਾ, ਆਤਮਾ ਸਿੰਘ ਜਮਾਲਪੁਰ, ਬਲਜੀਤ ਸਿੰਘ ਬਿੰਦਰਾ, ਸਰਬਜੀਤ ਸਿੰਘ ਕੁਸ਼ਹਾਲ, ਇੰਦਰਜੀਤ ਸਿੰਘ ਗੋਲਾ, ਹਰਪਾਲ ਸਿੰਘ ਕੋਹਲੀ, ਰੌਬਿਨ, ਕੁਲਵਿੰਦਰ ਸਿੰਘ ਦਹੀ, ਭੈਰਾਜ ਸਿੰਘ, ਠੇਕੇਦਾਰ ਕਰਨੈਲ ਸਿੰਘ, ਹਰਨਾਮ ਸਿੰਘ ਚੌਧਰੀ, ਮਹਿੰਦਰ ਸਿੰਘ, ਬਲਜੀਤ ਸਿੰਘ ਬਾਂਸਲ,ਅਰਵਿੰਦਰ ਸਿੰਘ ਧੰਜਲ, ਹਰਪ੍ਰੀਤ ਸਿੰਘ ਬਾਂਸਲ  ਮੀਡੀਆ ਇੰਚਾਰਜ ਗੁਰਮੀਤ ਸਿੰਘ ਨਿੱਝਰ, ਭਾਈ ਅਰਸ਼ਦੀਪ ਸਿੰਘ, ਜਰਨੈਲ ਸਿੰਘ, ਪ੍ਰਨੀਤ ਸਿੰਘ ਨਾਗਪਾਲ,  ਜੱਥੇ: ਮਲਕੀਤ ਸਿੰਘ, ਅਮਰੀਕ ਸਿੰਘ ਬੌਬੀ, ਹਰਪ੍ਰੀਤ ਸਿੰਘ ਟਵਿੰਕਲ, ਅਰਵਿੰਦਰ ਸਿੰਘ ਰਿੰਕੂ, ਗੁਰਪ੍ਰੀਤ ਸਿੰਘ ਮਸੌਣ, ਵੀਨਾ ਜੈਰਥ, ਚਰਨਪ੍ਰੀਤ ਕੌਰ,  ਜਤਿੰਦਰ ਸਿੰਘ ਖਾਲਸਾ, ਰੇਸ਼ਮ ਸਿੰਘ,  ਰਮੇਸ਼ ਭਗਤ, ਕਿਸ਼ਨ ਲਾਲ ਭਗਤ, ਹਰਕੀਰਤ ਸਿੰਘ ਰਾਣਾ, ਭੁਪਿੰਦਰ ਸਿੰਘ ਧਵਨ, ਕਮਲਜੋਤ ਸਿੰਘ ਚੀਨੂ, ਮਨਦੀਪ ਸਿੰਘ ਮੋਂਟੂ, ਖਰੈਤੀ ਲਾਲ ਮਛਾਲ, ਕੁਲਦੀਪ ਸਿੰਘ ਲੁਹਾਰਾ, ਅਵਤਾਰ ਸਿੰਘ ਲੁਹਾਰਾ, ਹਰਿੰਦਰ ਸਿੰਘ ਘਈ, ਰਵਿੰਦਰ ਦੀਵਾਨਾ, ਹਰਜੀਤ ਸਿੰਘ ਵਿਜੇ ਨਗਰ, ਇੰਦਰਜੀਤ ਸਿੰਘ ਬਾਂਗਾ, ਸਤਬੀਰ ਸਿੰਘ ਭੱਟੀ, ਗੁਰਮਿੰਦਰ ਸਿੰਘ ਬੱਤਰਾ, ਜਗੀਰ ਸਿੰਘ ਚੋਹਲਾ, ਬਲਵੰਤ ਸਿੰਘ ਗਰੇਵਾਲ, ਡਾ. ਜਗਦੇਵ ਸਿੰਘ, ਹਰਮਿੰਦਰ ਸਿੰਘ ਗਰੇਵਾਲ, ਹਰਜੀਤ ਸਿੰਘ ਜੀਤਾ, ਹਰਪ੍ਰੀਤ ਸਿੰਘ ਟਵਿੰਕਲ, ਓਮ ਪ੍ਰਕਾਸ ਕੈਥ, ਬਲਵੀਰ ਸਿੰਘ ਅੰਗਰੇਜ, ਗੁਰਦੀਪ ਸਿੰਘ ਲੀਲ ਅਤੇ ਵੱਡੀ ਗਿਣਤੀ ਵਿੱਚ ਧਾਰਮਿਕ, ਸਮਾਜਿਕ, ਰਾਜੀਤਕ ਅਤੇ ਸਮਾਜਸੇਵੀ ਸੰਸਥਾਵਾਂ ਦੇ ਮੁਖੀ ਵੀ ਸਾਮਿਲ ਹੋਏ ।  ------

ਲੁਧਿਆਣਾ ਵਿੱਚ ਵੀ ਪ੍ਰਕਾਸ਼ ਉਤਸਵ ਮੌਕੇ ਵਿਸ਼ਾਲ ਨਗਰ ਕੀਰਤਨ 


ਬ੍ਰਿਟਿਸ਼ ਸਿੱਖ ਕੌਂਸਲ ਨੇ ਕੀਤਾ ਨਰਿੰਦਰ ਮੋਦੀ ਦਾ ਤਿੱਖਾ ਵਿਰੋਧ


Thursday, January 02, 2014

ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ

Wed, Jan 1, 2014 at 4:13 PM
SGPC ਵੱਲੋਂ  ਸ਼ਰਧਾ-ਭਾਵਨਾ ਨਾਲ ਮਨਾਇਆ ਜਾਵੇਗਾ  ਦਿਹਾੜਾ-ਦਲਮੇਘ ਸਿੰਘ
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ 6 ਨੂੰ
ਅੰਮ੍ਰਿਤਸਰ: 01 ਜਨਵਰੀ 2013: (ਕਿੰਗ//ਇੰਦਰ ਮੋਹਣ ਸਿੰਘ ‘ਅਨਜਾਣ’//ਪੰਜਾਬ ਸਕਰੀਨ):
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ-ਏ-ਕਮਾਲ, ਸਰਬੰਸ ਦਾਨੀ, ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 7 ਜਨਵਰੀ 2014 ਨੂੰ ਸੰਗਤਾਂ ਦੇ ਸਹਿਯੋਗ ਨਾਲ ‘ਸੱਚਖੰਡ ਸ੍ਰੀ ਹਰਿਮੰਦਰ ਸਾਹਿਬ’ ਵਿਖੇ ਸ਼ਰਧਾ-ਭਾਵਨਾ ਨਾਲ ਮਨਾਇਆ ਜਾਵੇਗਾ ਅਤੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 6 ਜਨਵਰੀ 2014 ਦਿਨ ਸੋਮਵਾਰ ਨੂੰ ਦੁਪਹਿਰ 12 ਵਜੇ ਵਿਸ਼ਾਲ ਨਗਰ ਕੀਰਤਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ’ਚ ਰਵਾਨਾ ਹੋਵੇਗਾ। ਨਗਰ ਕੀਰਤਨ ਵਿੱਚ ਸਮੂਹ ਨਿਹੰਗ ਸਿੰਘ ਜਥੇਬੰਦੀਆਂ, ਧਾਰਮਿਕ ਟਕਸਾਲਾਂ, ਸਭਾ-ਸੁਸਾਇਟੀਆਂ, ਜਥੇਬੰਦੀਆਂ, ਸਕੂਲਾਂ/ਕਾਲਜਾਂ ਦੇ ਵਿਦਿਆਰਥੀ, ਵੱਖ-ਵੱਖ ਬੈਂਡ ਪਾਰਟੀਆਂ, ਗੱਤਕਾ ਪਾਰਟੀਆਂ ਤੇ ਸੰਗਤਾਂ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦੀਆਂ ਸ਼ਾਮਲ ਹੋਣਗੀਆਂ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ.ਦਲਮੇਘ ਸਿੰਘ ਖੱਟੜਾ ਨੇ ਦਫ਼ਤਰ ਤੋਂ ਜਾਰੀ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਇਹ ਨਗਰ ਕੀਰਤਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਵਾਨਾ ਹੋ ਕੇ ਸ੍ਰੀ ਗੁਰੂ ਰਾਮਦਾਸ ਨਿਵਾਸ ਤੋਂ ਬ੍ਰਹਮਬੂਟਾ ਮਾਰਕੀਟ, ਮਾਹਣਾ ਸਿੰਘ ਰੋਡ, ਸੱਟੀ ਬਜ਼ਾਰ, ਕਟੜਾ ਆਹਲੂਵਾਲੀਆ, ਚੌਂਕ ਘੰਟਾ ਘਰ ਤੋਂ ਹੁੰਦਾ ਹੋਇਆ ਬਜ਼ਾਰ ਮਾਈ ਸੇਵਾ, ਦਰਸ਼ਨੀ ਡਿਊੜੀ, ਗੁਰੂ ਬਜ਼ਾਰ, ਚੌਂਕ ਚੁਰੱਸਤੀ ਅਟਾਰੀ, ਬਜ਼ਾਰ ਵਹੀਆਂ ਵਾਲਾ, ਮਜੀਠ ਮੰਡੀ, ਚੌਂਕ ਮੰਨਾ ਸਿੰਘ, ਬਜ਼ਾਰ ਮਿਸ਼ਰੀ, ਬਜ਼ਾਰ ਪਾਪੜਾਂ, ਬਜ਼ਾਰ ਆਟਾ ਮੰਡੀ, ਚੌਂਕ ਛੱਤੀ ਖੂਹੀ, ਬਜ਼ਾਰ ਹੰਸਲੀ ਵਾਲਾ, ਢਾਬ ਵਸਤੀ ਰਾਮ, ਚੌਂਕ ਚਿੰਤਪੁਰਨੀ, ਜੌੜਾ ਪਿੱਪਲ, ਚੌਂਕ ਚਬੂਤਰਾ, ਬਜ਼ਾਰ ਲੋਹਾਰਾਂ, ਚੌਂਕ ਲਛਮਣਸਰ, ਚੌਂਕ ਪ੍ਰਾਗਦਾਸ ਤੋਂ ਸ੍ਰੀ ਗੁਰੂ ਰਾਮਦਾਸ ਨਿਵਾਸ ਪੁੱਜ ਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸਮਾਪਤ ਹੋਵੇਗਾ।
ਉਨਾਂ ਕਿਹਾ ਕਿ 7 ਜਨਵਰੀ 2014 ਦਿਨ ਮੰਗਲਵਾਰ ਨੂੰ ਸਵੇਰੇ 8.30 ਵਜੇ ਤੋਂ 12.00 ਵਜੇ ਤੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਵਿਖੇ ਸੁੰਦਰ ਜਲੌ ਸਜਾਏ ਜਾਣਗੇ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਿਨ ਭਰ ਦੀਵਾਨ ਸੱਜਣਗੇ।  ਸ਼ਾਮ 7.00 ਵਜੇ ਤੋਂ ਰਾਤ 9.00 ਵਜੇ ਤੀਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕੀਰਤਨ ਸਮਾਗਮ ਹੋਵੇਗਾ, ਜਿਸ ਵਿੱਚ ਰਾਗੀ ਜਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਣਗੇ। ਰਾਤ 9.00 ਵਜੇ ਕਵੀ ਦਰਬਾਰ ਅਰੰਭ ਹੋਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਕਵੀ ਜਨ ਆਪਣੀਆਂ ਕਵਿਤਾਵਾਂ ਰਾਹੀਂ ਗੁਰੂ ਪਾਤਸ਼ਾਹ ਦੇ ਜੀਵਨ ਸਬੰਧੀ ਚਾਨਣਾ ਪਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਉਨਾਂ ਅੱਗੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਾਮ ਨੂੰ ਦੀਪਮਾਲਾ ਕੀਤੀ ਜਾਵੇਗੀ ਅਤੇ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਆਤਿਸ਼ਬਾਜੀ ਚਲਾਈ ਜਾਵੇਗੀ। ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਹੈ ਕਿ ਪਰਿਵਾਰਾਂ ਸਮੇਤ ਨਗਰ ਕੀਰਤਨ ਅਤੇ ਧਾਰਮਿਕ ਦੀਵਾਨ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੀਏ।
 ਨੰ:3336/01-01-2014 (ਇੰਦਰ ਮੋਹਣ ਸਿੰਘ ‘ਅਨਜਾਣ’)
99148-13317