ਧੁੰਦ ਅਤੇ ਸਰਦੀ ਵਾਲੇ ਕਹਿਰ ਦੇ ਬਾਵਜੂਦ ਰੇਲਵੇ ਸਟੇਸ਼ਨਾਂ 'ਤੇ ਨਾਮ ਦਾ ਰੰਗ
ਲੁਧਿਆਣਾ: 21 ਦਸੰਬਰ 2017: (ਅਰਵਿੰਦਰ ਸਿੰਘ//ਪੰਜਾਬ ਸਕਰੀਨ)::
ਭਾਵੇਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਾਰੀਖਾਂ ਨੂੰ ਲੈ ਕੇ ਮਤਭੇਦ ਵੀ ਜਾਰੀ ਹਨ ਅਤੇ ਵਿਵਾਦ ਵੀ ਪਰ ਇਸਦੇ ਬਾਵਜੂਦ ਬਹੁਤ ਸਾਰੀਆਂ ਸੰਸਥਾਵਾਂ ਅਤੇ ਅਦਾਰਿਆਂ ਨੇ ਇਸ ਪੁਰਬ ਨੂੰ 25 ਦਸੰਬਰ ਵਾਲੇ ਹਿਸਾਬ ਨਾਲ ਦਸੰਬਰ ਮਹੀਨੇ ਵਿਚ ਹੀ ਮਨਾਇਆ ਹੈ। ਪਟਨਾ ਸਾਹਿਬ ਵਿੱਚ ਹੋ ਰਹੇ ਬਹੁਤ ਵੱਡੇ ਇਤਿਹਾਸਿਕ ਇੱਕਠ ਲਈ ਸੰਗਤਾਂ ਲਗਾਤਾਰ ਪਟਨਾ ਸਾਹਿਬ ਵੱਲ ਜਾ ਰਹੀਆਂ ਹਨ। ਇਹਨਾਂ ਵਿੱਚ ਵੱਡੀ ਗਿਣਤੀ ਨਾਮਧਾਰੀ ਸੰਗਤਾਂ ਦੀ ਹੈ। ਇਹਨਾਂ ਸੰਗਤਾਂ ਨੇ ਪਟਨਾ ਸਾਹਿਬ ਵਿਖੇ ਹੋ ਰਹੇ ਸਮਾਗਮਾਂ ਵਿੱਚ ਸ਼ਾਮਲ ਹੋਣਾ ਹੈ। ਨਾਮਧਾਰੀ ਸਤਿਗੁਰੂ ਠਾਕੁਰ ਦਲੀਪ ਸਿੰਘ ਦੇ ਹੁਕਮਾਂ ਨੂੰ ਮੰਨਦਿਆਂ ਇਹਨਾਂ ਸੰਗਤਾਂ ਨੇ ਆਪਣੇ ਕੰਮਾਂਕਾਜਾਂ ਅਤੇ ਮੌਸਮ ਦੀ ਪ੍ਰਵਾਹ ਕੀਤੇ ਬਿਨਾ ਪਟਨਾ ਸਾਹਿਬ ਵੱਲ ਵਹੀਰਾਂ ਘੱਟ ਦਿੱਤੀਆਂ। ਪਟਨਾ ਸਾਹਿਬ ਤੋਂ ਮਿਲੀਆਂ ਰਿਪੋਰਟਾਂ ਸਮੇਤ ਨਾਮਧਾਰੀ ਸੰਗਤਾਂ ਰੇਲ ਮਾਰਗ, ਸੜਕ ਮਾਰਗ, ਅਕਾਸ਼ ਮਾਰਗ ਅਤੇ ਜਲ ਮਾਰਗ ਰਾਹੀਂ ਲਗਾਤਾਰ ਪਟਨਾ ਸਾਹਿਬ ਪੁੱਜ ਰਹੀਆਂ ਹਨ। ਇਸ ਖਬਰ ਨਾਲ ਦਿੱਤੀਆਂ ਤਸਵੀਰਾਂ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੀਆਂ ਹਨ। ਇਸ ਯਾਤਰਾ ਦੇ ਨਾਲ ਗੈਰ ਸਿੱਖ ਵਿਕਟੀਆਂ ਨੂੰ ਸਿੱਖੀ ਨਾਲ ਜੋੜਨ ਦਾ ਉਪਰਾਲਾ ਵੀ ਜਾਰੀ ਹੈ। ਇਸਦੇ ਨਾਲ ਹੀ ਇਹ ਉਪਰਾਲਾ ਠਾਕੁਰ ਦਲੀਪ ਸਿੰਘ ਹੁਰਾਂ ਦੇ ਪੈਰੋਕਾਰਾਂ ਦੀ ਵੱਡੀ ਗਿਣਤੀ ਦਾ ਸ਼ਕਤੀ ਪ੍ਰਦਰਸ਼ਨ ਵੀ ਹੈ।
No comments:
Post a Comment