Thursday, December 21, 2017

ਤੀਸਰੀ ਵਿਸ਼ਵ ਪੰਜਾਬੀ ਭਾਸ਼ਾ ਵਿਕਾਸ ਕਾਨਫਰੰਸ 20 ਜਨਵਰੀ ਨੂੰ ਰੋਪੜ ਵਿਖੇ

Thursday 21st December 2017 at 20:23 via FB
ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਵੱਲੋਂ ਵਿਸ਼ੇਸ਼ ਉਪਰਾਲਾ
ਲੁਧਿਆਣਾ: 21 ਦਸੰਬਰ 2017: (ਪੰਜਾਬ ਸਕਰੀਨ ਬਿਊਰੋ)::
ਸੰਸਾਰੀਕਰਨ ਦੇ ਨਾਮ ਹੇਠ ਲਿਆਂਦੇ ਗਏ ਵਪਾਰੀਕਰਨ ਨੇ ਭਾਸ਼ਾ ਅਤੇ ਸਾਹਿਤ 'ਤੇ ਵੀ ਆਪਣਾ ਮਾਰੂ ਅਸਰ ਪਾਇਆ ਹੈ। ਜ਼ਿੰਦਗੀ ਨੂੰ ਪ੍ਰਦੂਸ਼ਿਤ ਕਰ ਦੇਣ ਵਾਲੀ ਇਸ ਸੋਚ ਨੇ ਹਰ ਚੀਜ਼ ਨੂੰ ਵਿਕਾਊ ਬਣਾ ਦਿੱਤਾ ਹੈ।
ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਉੱਤੇ ਪਏ ਇਸਦੇ ਅਸਰ ਦੀਆਂ ਖਰਾਬੀਆਂ ਦਾ ਗੰਭੀਰ ਨੋਟਿਸ ਲਿਆ ਹੈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ। ਸਰਕਲ ਦੀ ਭਾਸ਼ਾਵਾਂ ਸਾਹਿਤ ਤੇ ਸੱਭਿਆਚਾਰਕ ਮਾਮਲੇ ਕੌਸਲ ਦੇ ਅਦਾਰੇ ਪੰਜਾਬੀ ਭਾਸ਼ਾ ਵਿਕਾਸ ਤੇ ਪ੍ਰਸਾਰ ਕੇਂਦਰ ਨੇ ਇਸ ਪਾਸੇ ਸਰਗਰਮੀ ਦਿਖਾਈ ਹੈ। ਇਸ ਕੇਂਦਰ ਵਲੋ 20 ਜਨਵਰੀ 2018 ਨੂੰ ਰੋਪੜ ਵਿਖੇ ਆਯੋਜਿਤ ਕੀਤੀ ਜਾ ਰਹੀ "ਤੀਸਰੀ ਵਿਸ਼ਵ ਪੰਜਾਬੀ ਭਾਸ਼ਾ ਵਿਕਾਸ ਕਾਨਫਰੰਸ" ਵਿੱਚ ਵਿਚਾਰੇ ਜਾਣ ਵਾਲੇ 9 ਮੁੱਦਿਆਂ ਚੋਂ ਇਕ ਹੈ-"ਪੰਜਾਬੀ ਸਭਿਆਚਾਰ-ਪੰਜਾਬੀ ਗਾਇਕੀ ਵਿੱਚ ਲੱਚਰਪੁਣਾ ਤੇ ਗੀਤਾਂ ਦਾ ਡਿੱਗ ਰਿਹਾ ਪੱਧਰ"।
ਇਸ ਵਿਸ਼ੇ ਤੇ ਇਕ "ਲੋਕ ਹਿੱਤ ਯਾਚਿਕਾ" ਪ੍ਰੋ ਪੰਡਤ ਰਾਉ ਵਲੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਵਿਚਾਰ-ਅਧੀਨ ਹੈ। ਮਾਣਯੋਗ ਹਾਈ ਕੋਰਟ ਵਲੋ ਇਸ ਸਬੰਧੀ ਪੰਜ ਮਾਣਯੋਗ ਵਕੀਲਾ ਦੀ ਕਮੇਟੀ ਬਣਾ ਕੇ ਉਸਾਰੂ ਸੁਝਾਅ ਮੰਗੇ ਹਨ। ਪ੍ਰੋ: ਪੰਡਤ ਰਾਉ ਵਲੋ ਹੀ ਇਸ ਮੁੱਦੇ ਤੇ ਉਪਰੋਕਤ ਪੰਜਾਬੀ ਕਾਨਫਰੰਸ ਵਿੱਚ ਵੀ ਵਿਚਾਰ ਸਾਂਝ ਕੀਤੀ ਜਾਣੀ ਹੈ।
ਸਾਡੀ ਬੇਨਤੀ ਹੈ ਕਿ ਪੰਜਾਬੀ ਸਭਿਆਚਾਰ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਇਸ ਮੁੱਦੇ ਬਾਰੇ ਅਪਣੀ ਰਾਇ ਸਟੱਡੀ ਸਰਕਲ ਨੂੰ ਭੇਜਣ ਦੀ ਕ੍ਰਿਪਾਲਤਾ ਕਰੋ ਤਾ ਜੋ ਸਬੰਧਤਾ ਰਾਹੀਂ ਮਾਣਯੋਗ ਹਾਈ ਕੋਰਟ ਤਕ ਪਹੁੰਚਾਈ ਜਾ ਸਕੇ ਤੇ ਲੱਚਰਪੁਣੇ ਨੂੰ ਠੱਲ੍ਹ ਪਾਉਣ ਦੇ ਉਪਰਾਲੇ ਸਫਲ ਹੋ ਸਕਣ। ਇਸ ਮਕਸਦ ਦੀ ਸਨਿਮਰ ਬੇਨਤੀ ਪ੍ਰਮੁੱਖ ਲੇਖਕ ਸ੍ਰੀ ਮਿੱਤਰ ਸੈਨ ਮੀਤ ਨੇ ਵੀ ਕੀਤੀ ਹੈ ਜੋ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਕੇਂਦਰੀ ਦਫਤਰ ਲੁਧਿਆਣਾ ਨਾਲ ਸਬੰਧਤ ਪੰਜਾਬੀ ਭਾਸ਼ਾ ਵਿਕਾਸ ਤੇ ਪ੍ਰਸਾਰ ਕੇਂਦਰ ਦੇ ਜਨਰਲ ਸਕੱਤਰ ਵੀ ਹਨ।

No comments: