ਕਾਮਰੇਡ ਬਲਵਿੰਦਰ ਸਿੰਘ ਦੀ ਸ਼ਹਾਦਤ ਨੰ ਵੀ ਯਾਦ ਕੀਤਾ
ਸ਼੍ਰੀ ਹਿੰਦੂ ਤਖਤ ਵਲੋਂ ਅੱਜ ਇਕ ਵਿਸ਼ਾਲ ਭਗਵਾ ਰੋਸ ਮਾਰਚ ਕੱਢਿਆ ਗਿਆ। ਦਸਹਿਰੇ ਦੇ ਤਿਉਹਾਰ ਮੌਕੇ ਅਮ੍ਰਿਤਸਰ ਵਿੱਚ ਸ਼ਰਾਰਤੀ ਅਨਸਰਾਂ ਵਲੋਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਦੇ ਪਾਵਨ ਸਵਰੂਪ ਦੀ ਕੀਤੀ ਬੇਅਦਬੀ ਦੇ ਰੋਸ ਵਜੋਂ ਸ਼੍ਰੀ ਹਿੰਦੂ ਤਖਤ ਦੇ ਸੈਂਕੜੇ ਮੈਂਬਰਾਂ ਵਲੋਂ ਤਖਤ ਦੇ ਮੁੱਖ ਸੂਬਾ ਪ੍ਰਚਾਰਕ ਵਰੂਣ ਮਹਿਤਾ ਦੀ ਅਗਵਾਈ ਵਿਚ ਸਥਾਨਕ ਸਬਜ਼ੀ ਮੰਡੀ ਤੋਂ ਭਗਵਾ ਰੋਸ ਮਾਰਚ ਸ਼ੁਰੂ ਕਰਕੇ ਜਲੰਧਰ ਬਾਈਪਾਸ ਚੌਂਕ ਵਿਚ ਜਾਕੇ ਸਮਾਪਤਹੋਇਆ ਜਿੱਥੇ ਸ਼੍ਰੀ ਹਨੂਮਾਨ ਚਾਲੀਸਾ ਦਾ ਜਾਪ ਵੀ ਕੀਤਾ ਗਿਆ। ਇਸ ਜਾਪੁ ਦੇ ਨਾਲ ਹੀ ਖਾਲਿਸਤਾਨ ਮੁਰਦਾਬਾਦ ਦੇ ਨਾਅਰੇ ਵੀ ਜਪੋਰ ਸ਼ੋਰ ਨਾਲ ਲਾਏ ਗਏ। ਜ਼ਿਕਰਯੋਗ ਹੈ ਕਿ ਜਦੋਂ ਵੀ ਹਿੰਦੂਤਵੀ ਸੰਗਠਨ ਕਦੇ "ਧਰਮਯੁੱਧ ਵਾਲਾ ਬਿਗਲ" ਵਜਾਉਂਦੇ ਹਨ ਤਾਂ ਹਨੂਮਾਨ ਚਾਲੀਸਾ ਦੇ ਪੜ੍ਹਨ ਨਾਲ ਸ਼ਕਤੀ ਦੇ ਅਹਿਸਾਸ ਨੂੰ ਮਹਿਸੂਸ ਕਰਦੇ ਹਨ। ਇਸਦੇ ਨਾਲ ਹਰ ਹਰ ਮਹਾਂਦੇਵ ਦੇ ਜੈਕਾਰਿਆਂ ਨਾਲ ਵੀ ਜੋਸ਼ ਪ੍ਰਪਤ ਕਰਦੇ ਹਨ।
ਅੱਜ ਵਖਾਵਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਵਰੁਣ ਮਹਿਤਾ ਨੇ ਕਿਹਾ ਕਿ ਪਿਛਲੇ ਕੁਛ ਸਮੇ ਤੋਂ ਇਕ ਸਾਜ਼ਿਸ਼ ਅਧੀਨ ਲਗਾਤਾਰ ਹਿੰਦੂ ਸਮਾਜ ਦੀ ਭਾਵਨਾਵਾਂ ਨੂੰ ਚੋਟ ਪਹੁੰਚਾਈ ਜਾ ਰਹੀ ਹੈ। ਹੁਣ ਫਿਰ ਦਸਹਿਰੇ ਦੇ ਮੌਕੇ ਉਕਤ ਸ਼ਰਾਰਤੀ ਅਨਸਰਾਂ ਵਲੋਂ ਸਾਜ਼ਿਸ਼ਨ ਕਰੋੜਾਂ ਸਨਾਤਨ ਧਰਮ ਪ੍ਰੇਮੀਆਂ ਦੇ ਪਰਮੇਸ਼ਵਰ ਭਗਵਾਨ ਸ਼੍ਰੀ ਰਾਮ ਚੰਦ੍ਰ ਜੀ ਦੇ ਸਵਰੂਪ ਦੀ ਬੇਅਦਬੀ ਕੀਤੀ ਗਈ ਜਿਸ ਨਾਲ ਧਰਮ ਪ੍ਰੇਮੀਆਂ ਦੀਆ ਭਾਵਨਾਵਾਂ ਜ਼ਖਮੀ ਹੋਈਆਂ ਹਨ। ਅਸੀਂ ਸਰਕਾਰ ਤੋਂ ਉਕਤ ਦੋਸ਼ੀਆਂ ਖਿਲਾਫ ਧਾਰਾ 302 ਦੇ ਤਹਿਤ ਕਾਰਵਾਹੀ ਕਰਨ ਦੀ ਮੰਗ ਕਰਦੇ ਹਾਂ ਪਰ ਇਹ ਘਟਨਾ ਸਰਾਸਰ ਪੰਜਾਬ ਪੁਲਿਸ ਦੇ ਖੁਫੀਆ ਤੰਤਰ ਦੀ ਨਲਾਇਕੀ ਨੂੰ ਦਰਸਾਉਂਦੀ ਹੈ।
ਇਸ ਮੌਕੇ ਉਹਨਾਂ ਖੱਬੇ ਪੱਖੀ ਖਾੜਕੂ ਯੋਧੇ ਕਾਮਰੇਡ ਬਲਵਿੰਦਰ ਸਿੰਘ ਦਾ ਜ਼ਿਕਰ ਵੀ ਕੀਤਾ। ਕੁਝ ਸਮਾਂ ਪਹਿਲਾਂ ਹੀ ਤਰਨਤਾਰਨ ਵਿਚ ਕਾਮਰੇਡ ਬਲਵਿੰਦਰ ਸਿੰਘ ਦੀ ਸ਼ਹਾਦਤ ਹੋਈ ਪਰ ਇਸਦੇ ਬਾਵਜੂਦ ਖੁਫੀਆ ਤੇ ਸੁਰੱਖਿਆ ਵਿਭਾਗ ਇੰਨੇ ਸੁਸਤ ਢੰਗ ਨਾਲ ਕੰਮ ਕਰ ਰਿਹਾ ਹੈ ਕਿ ਜਿਵੇਂ ਉਸਨੂੰ ਇਸ ਘਟਨਾ ਬਾਰੇ ਕੋਈ ਖਬਰ ਹੀ ਨਹੀਂ ਹੋਈ।
ਵਰੁਣ ਮਹਿਤਾ ਨੇ ਰੋਸ ਜਤਾਉਂਦਿਆਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਇਸ ਘਟਨਾ ਤੇ ਪੰਜਾਬ ਦੇ ਕਿਸੇ ਵੀ ਸਿਆਸੀ ਪਾਰਟੀ ਜਾਂ ਸਿਆਸੀ ਲੀਡਰ ਵਲੋਂ ਇਸ ਘਟਨਾ ਦੀ ਨਿੰਦਾ ਨਹੀਂ ਕੀਤੀ ਗਈ ਤੇ ਕੀਤੀ ਨਾ ਹੀ ਦੋਸ਼ੀਆਂ ਖਿਲਾਫ ਕਾਰਵਾਈ ਦਾ ਮੁੱਦਾ ਚੁਕਿਆ ਗਿਆ ਹੈ।
ਉਹਨਾਂ ਐਲਾਨ ਕੀਤਾ ਕਿ ਇਸ ਬੇਅਦਬੀ ਦੀ ਘਟਨਾ ਦੇ ਸੰਬੰਧ ਵਿੱਚ ਗ੍ਰਿਫਤਾਰ ਕੀਤੇ ਦੋਸ਼ੀਆਂ ਅਤੇ ਬਾਕੀ ਫੜੇ ਜਾਣ ਵਾਲੇ ਦੋਸ਼ੀਆਂ ਖਿਲਾਫ ਜੇਕਰ ਧਾਰਾ 302 ਤਹਿਤ ਐਕਸ਼ਨ ਨਾ ਲਿਆ ਗਿਆ ਤਾਂ ਸ਼੍ਰੀ ਹਿੰਦੂ ਤਖਤ ਵਲੋਂ ਲੁਧਿਆਣਾ ਤੋਂ ਅਮ੍ਰਿਤਸਰ ਤੱਕ ਜਾਂ ਚੰਡੀਗੜ੍ਹ ਮੁਖਮੰਤਰੀ ਦੇ ਘਰ ਤਕ ਸਰਕਾਰ ਜਗਾਓ ਮਾਰਚ ਕੱਢਿਆ ਜਾਏਗਾ।
ਮਹਿਤਾ ਨੇ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਵੀ ਕਾਫੀ ਸਮੇਂ ਤੋਂ ਸਨਾਤਨ ਧਰਮ ਖਿਲਾਫ ਦੁਸ਼ਪ੍ਰਚਾਰ ਕੀਤਾ ਜਾ ਰਿਹਾ ਹੈ। ਬਾਰ ਬਾਰ ਸਰਕਾਰ ਤੇ ਪੁਲਿਸ ਨੂੰ ਸ਼ਿਕਾਇਤਾਂ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਪਿਛਲੇ ਤਿੰਨ ਚਾਰਾਂ ਮਹੀਨਿਆਂ ਤੋਂ ਪੰਜਾਬ ਦੀਆਂ ਵੱਖ ਵੱਖ ਥਾਵਾਂ ਤੇ ਖਾਲਿਸਤਾਨ ਦੇ ਹੱਕ ਚ ਕਦੇ ਝੰਡੇ ਤੇ ਕਦੇ ਕੰਧਾਂ ਤੇ ਖਾਲਿਸਤਾਨ ਦੇ ਹੱਕ ਚ ਲਿਖਿਆ ਜਾ ਰਿਹਾ ਹੈ। ਪੰਜਾਬ ਸਰਕਾਰ ਇਸਦੇ ਪਿੱਛੇ ਬੈਠੇ ਸਰਗਰਮ ਮਾੜੇ ਅਨਸਰਾਂ ਨੂੰ ਫੜਨ ਵਿਚ ਹੁਣ ਤੱਕ ਨਾਕਾਮ ਰਹੀ ਹੈ।
ਵਰੁਣ ਮਹਿਤਾ ਨੇ ਕਿਹਾ ਕਿ ਅੱਜ ਅਸੀਂ ਸ਼੍ਰੀ ਹਨੂਮਾਨ ਚਾਲੀਸਾ ਦਾ ਜਾਪ ਕਰਕੇ ਬਜਰੰਗਬਲੀ ਜੀ ਨੂੰ ਅਰਦਾਸ ਕੀਤੀ ਹੈ ਕਿ ਓਹ ਆਪਣੇ ਇਸ਼ਟ ਦੀ ਬੇਅਦਬੀ ਕਰਣ ਵਾਲੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਸਾਨੂੰ ਤਾਕਤ ਦੇਣ।
ਇਸ ਮੌਕੇ ਜ਼ਿਲਾ ਸ਼ਹਿਰੀ ਪ੍ਰਧਾਨ ਰੋਹਿਤ ਸ਼ਰਮਾ ਭੁੱਟੋ ਨੇ ਕਿਹਾ ਸਨਾਤਨ ਧਰਮ ਦੇ ਦੇਵੀ ਦੇਵਤਾਵਾਂ ਦੇ ਖਿਲਾਫ ਦੁਸ਼ਪ੍ਰਚਾਰ ਕਿਸੇ ਵੀ ਹਾਲ ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੁੱਖ ਪ੍ਰਚਾਰਕ ਸ਼ਿਵਮ ਕੁਮਾਰ ਨੇ ਤਖਤ ਵਲੋਂ ਸ਼ਹਿਰ ਦੇ ਨੌਜਵਾਨਾਂ ਨੂੰ ਜਾਗਰੂਕ ਕਰਦੇ ਹੋਏ ਇਸ ਮੁੱਦੇ ਤੇ ਸਰਕਾਰ ਨੂੰ ਜਗਾਉਣ ਲਈ ਨੁੱਕੜ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ। ਜੇਕਰ ਜਲਦੀ ਹੀ ਪੰਜਾਬ ਸਰਕਾਰ ਨੇ ਹਿੰਦੂ ਸਮਾਜ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਹਰ ਗਲੀ ਮੁਹੱਲੇ ਚ ਸਰਕਾਰ ਦਾ ਪੁਤਲਾ ਸਾੜਿਆ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜੇ ਸ਼ਰਮਾ , ਧੀਰਜ ਮਿਸ਼ਰਾ , ਰਾਜਨ , ਹਨੀ ਤੁਲੀ, ਮਨੀ ਦਿਵਾਕਰ, ਸੰਨੀ, ਅਮਨ, ਸੰਦੀਪ, ਸ਼ਿਵਮ ਮਨੋਚਾ, ਮਾਨਵ ਚਾਵਲਾ, ਸਾਗਰ ਵਰਮਾ ਤੇ ਹੋਰ ਵੀ ਕਈ ਮੌਜੂਦ ਸਨ।
No comments:
Post a Comment