Showing posts with label Varun Mehta. Show all posts
Showing posts with label Varun Mehta. Show all posts

Sunday, November 01, 2020

ਸ਼੍ਰੀ ਹਿੰਦੂ ਤਖਤ ਵਲੋਂ ਕੀਤਾ ਗਿਆ ਵਿਸ਼ਾਲ ਭਗਵਾ ਰੋਸ ਮਾਰਚ

 ਕਾਮਰੇਡ ਬਲਵਿੰਦਰ ਸਿੰਘ ਦੀ ਸ਼ਹਾਦਤ ਨੰ ਵੀ ਯਾਦ ਕੀਤਾ 


ਲੁਧਿਆਣਾ
: 1 ਨਵੰਬਰ 2020: (ਐਮ ਐਸ ਭਾਟੀਆ//ਪ੍ਰਦੀਪ ਸ਼ਰਮਾ)::

ਸ਼੍ਰੀ ਹਿੰਦੂ ਤਖਤ ਵਲੋਂ
ਅੱਜ ਇਕ ਵਿਸ਼ਾਲ ਭਗਵਾ ਰੋਸ ਮਾਰਚ ਕੱਢਿਆ ਗਿਆ। ਦਸਹਿਰੇ ਦੇ ਤਿਉਹਾਰ ਮੌਕੇ ਅਮ੍ਰਿਤਸਰ ਵਿੱਚ ਸ਼ਰਾਰਤੀ ਅਨਸਰਾਂ ਵਲੋਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਦੇ ਪਾਵਨ ਸਵਰੂਪ ਦੀ ਕੀਤੀ ਬੇਅਦਬੀ ਦੇ ਰੋਸ ਵਜੋਂ ਸ਼੍ਰੀ ਹਿੰਦੂ ਤਖਤ ਦੇ ਸੈਂਕੜੇ ਮੈਂਬਰਾਂ ਵਲੋਂ ਤਖਤ ਦੇ ਮੁੱਖ ਸੂਬਾ ਪ੍ਰਚਾਰਕ ਵਰੂਣ ਮਹਿਤਾ ਦੀ ਅਗਵਾਈ ਵਿਚ ਸਥਾਨਕ ਸਬਜ਼ੀ ਮੰਡੀ ਤੋਂ ਭਗਵਾ ਰੋਸ ਮਾਰਚ ਸ਼ੁਰੂ ਕਰਕੇ ਜਲੰਧਰ ਬਾਈਪਾਸ ਚੌਂਕ ਵਿਚ ਜਾਕੇ ਸਮਾਪਤਹੋਇਆ ਜਿੱਥੇ ਸ਼੍ਰੀ ਹਨੂਮਾਨ ਚਾਲੀਸਾ ਦਾ ਜਾਪ ਵੀ ਕੀਤਾ  ਗਿਆ। ਇਸ ਜਾਪੁ ਦੇ ਨਾਲ ਹੀ ਖਾਲਿਸਤਾਨ ਮੁਰਦਾਬਾਦ ਦੇ ਨਾਅਰੇ ਵੀ ਜਪੋਰ ਸ਼ੋਰ ਨਾਲ ਲਾਏ ਗਏ।  ਜ਼ਿਕਰਯੋਗ ਹੈ ਕਿ ਜਦੋਂ ਵੀ ਹਿੰਦੂਤਵੀ ਸੰਗਠਨ ਕਦੇ "ਧਰਮਯੁੱਧ ਵਾਲਾ ਬਿਗਲ" ਵਜਾਉਂਦੇ ਹਨ ਤਾਂ ਹਨੂਮਾਨ ਚਾਲੀਸਾ ਦੇ ਪੜ੍ਹਨ ਨਾਲ ਸ਼ਕਤੀ ਦੇ ਅਹਿਸਾਸ ਨੂੰ ਮਹਿਸੂਸ ਕਰਦੇ ਹਨ। ਇਸਦੇ ਨਾਲ ਹਰ ਹਰ ਮਹਾਂਦੇਵ ਦੇ ਜੈਕਾਰਿਆਂ ਨਾਲ ਵੀ ਜੋਸ਼ ਪ੍ਰਪਤ ਕਰਦੇ ਹਨ। 
ਅੱਜ ਵਖਾਵਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਵਰੁਣ ਮਹਿਤਾ ਨੇ ਕਿਹਾ ਕਿ ਪਿਛਲੇ ਕੁਛ ਸਮੇ ਤੋਂ ਇਕ ਸਾਜ਼ਿਸ਼ ਅਧੀਨ ਲਗਾਤਾਰ ਹਿੰਦੂ ਸਮਾਜ ਦੀ ਭਾਵਨਾਵਾਂ ਨੂੰ ਚੋਟ ਪਹੁੰਚਾਈ ਜਾ ਰਹੀ ਹੈ। ਹੁਣ ਫਿਰ ਦਸਹਿਰੇ ਦੇ ਮੌਕੇ ਉਕਤ ਸ਼ਰਾਰਤੀ ਅਨਸਰਾਂ ਵਲੋਂ ਸਾਜ਼ਿਸ਼ਨ ਕਰੋੜਾਂ ਸਨਾਤਨ ਧਰਮ ਪ੍ਰੇਮੀਆਂ ਦੇ ਪਰਮੇਸ਼ਵਰ ਭਗਵਾਨ ਸ਼੍ਰੀ ਰਾਮ ਚੰਦ੍ਰ ਜੀ ਦੇ ਸਵਰੂਪ ਦੀ ਬੇਅਦਬੀ ਕੀਤੀ ਗਈ ਜਿਸ ਨਾਲ ਧਰਮ ਪ੍ਰੇਮੀਆਂ ਦੀਆ ਭਾਵਨਾਵਾਂ ਜ਼ਖਮੀ ਹੋਈਆਂ ਹਨ। ਅਸੀਂ ਸਰਕਾਰ ਤੋਂ ਉਕਤ ਦੋਸ਼ੀਆਂ ਖਿਲਾਫ ਧਾਰਾ 302 ਦੇ ਤਹਿਤ ਕਾਰਵਾਹੀ ਕਰਨ ਦੀ ਮੰਗ ਕਰਦੇ ਹਾਂ ਪਰ ਇਹ ਘਟਨਾ ਸਰਾਸਰ ਪੰਜਾਬ ਪੁਲਿਸ ਦੇ ਖੁਫੀਆ ਤੰਤਰ ਦੀ ਨਲਾਇਕੀ ਨੂੰ ਦਰਸਾਉਂਦੀ ਹੈ। 
ਇਸ ਮੌਕੇ ਉਹਨਾਂ ਖੱਬੇ ਪੱਖੀ ਖਾੜਕੂ ਯੋਧੇ ਕਾਮਰੇਡ ਬਲਵਿੰਦਰ ਸਿੰਘ ਦਾ ਜ਼ਿਕਰ ਵੀ ਕੀਤਾ। ਕੁਝ ਸਮਾਂ ਪਹਿਲਾਂ ਹੀ ਤਰਨਤਾਰਨ ਵਿਚ ਕਾਮਰੇਡ ਬਲਵਿੰਦਰ ਸਿੰਘ ਦੀ ਸ਼ਹਾਦਤ ਹੋਈ ਪਰ ਇਸਦੇ ਬਾਵਜੂਦ ਖੁਫੀਆ ਤੇ ਸੁਰੱਖਿਆ ਵਿਭਾਗ ਇੰਨੇ ਸੁਸਤ ਢੰਗ ਨਾਲ ਕੰਮ ਕਰ ਰਿਹਾ ਹੈ ਕਿ ਜਿਵੇਂ ਉਸਨੂੰ ਇਸ ਘਟਨਾ ਬਾਰੇ ਕੋਈ ਖਬਰ ਹੀ ਨਹੀਂ ਹੋਈ। 
ਵਰੁਣ ਮਹਿਤਾ ਨੇ ਰੋਸ ਜਤਾਉਂਦਿਆਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਇਸ ਘਟਨਾ ਤੇ ਪੰਜਾਬ ਦੇ ਕਿਸੇ ਵੀ ਸਿਆਸੀ ਪਾਰਟੀ ਜਾਂ ਸਿਆਸੀ ਲੀਡਰ ਵਲੋਂ ਇਸ ਘਟਨਾ ਦੀ ਨਿੰਦਾ ਨਹੀਂ ਕੀਤੀ ਗਈ ਤੇ ਕੀਤੀ ਨਾ ਹੀ ਦੋਸ਼ੀਆਂ ਖਿਲਾਫ ਕਾਰਵਾਈ ਦਾ ਮੁੱਦਾ ਚੁਕਿਆ ਗਿਆ ਹੈ। 
ਉਹਨਾਂ ਐਲਾਨ ਕੀਤਾ ਕਿ ਇਸ ਬੇਅਦਬੀ ਦੀ ਘਟਨਾ ਦੇ ਸੰਬੰਧ ਵਿੱਚ ਗ੍ਰਿਫਤਾਰ ਕੀਤੇ ਦੋਸ਼ੀਆਂ ਅਤੇ ਬਾਕੀ ਫੜੇ ਜਾਣ ਵਾਲੇ ਦੋਸ਼ੀਆਂ ਖਿਲਾਫ ਜੇਕਰ ਧਾਰਾ 302 ਤਹਿਤ ਐਕਸ਼ਨ ਨਾ ਲਿਆ ਗਿਆ ਤਾਂ ਸ਼੍ਰੀ ਹਿੰਦੂ ਤਖਤ ਵਲੋਂ ਲੁਧਿਆਣਾ ਤੋਂ ਅਮ੍ਰਿਤਸਰ ਤੱਕ ਜਾਂ  ਚੰਡੀਗੜ੍ਹ ਮੁਖਮੰਤਰੀ ਦੇ ਘਰ ਤਕ ਸਰਕਾਰ ਜਗਾਓ ਮਾਰਚ ਕੱਢਿਆ ਜਾਏਗਾ। 
ਮਹਿਤਾ ਨੇ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਵੀ ਕਾਫੀ ਸਮੇਂ ਤੋਂ ਸਨਾਤਨ ਧਰਮ ਖਿਲਾਫ ਦੁਸ਼ਪ੍ਰਚਾਰ ਕੀਤਾ ਜਾ ਰਿਹਾ ਹੈ। ਬਾਰ ਬਾਰ ਸਰਕਾਰ ਤੇ ਪੁਲਿਸ ਨੂੰ ਸ਼ਿਕਾਇਤਾਂ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਪਿਛਲੇ ਤਿੰਨ ਚਾਰਾਂ ਮਹੀਨਿਆਂ ਤੋਂ  ਪੰਜਾਬ ਦੀਆਂ ਵੱਖ ਵੱਖ ਥਾਵਾਂ ਤੇ ਖਾਲਿਸਤਾਨ ਦੇ ਹੱਕ ਚ ਕਦੇ ਝੰਡੇ ਤੇ ਕਦੇ ਕੰਧਾਂ ਤੇ ਖਾਲਿਸਤਾਨ ਦੇ ਹੱਕ ਚ ਲਿਖਿਆ ਜਾ ਰਿਹਾ ਹੈ।  ਪੰਜਾਬ ਸਰਕਾਰ ਇਸਦੇ ਪਿੱਛੇ ਬੈਠੇ ਸਰਗਰਮ ਮਾੜੇ ਅਨਸਰਾਂ ਨੂੰ ਫੜਨ ਵਿਚ ਹੁਣ ਤੱਕ ਨਾਕਾਮ ਰਹੀ ਹੈ। 
ਵਰੁਣ ਮਹਿਤਾ ਨੇ ਕਿਹਾ ਕਿ ਅੱਜ ਅਸੀਂ ਸ਼੍ਰੀ ਹਨੂਮਾਨ ਚਾਲੀਸਾ ਦਾ ਜਾਪ ਕਰਕੇ ਬਜਰੰਗਬਲੀ ਜੀ ਨੂੰ ਅਰਦਾਸ ਕੀਤੀ ਹੈ ਕਿ ਓਹ ਆਪਣੇ ਇਸ਼ਟ ਦੀ ਬੇਅਦਬੀ ਕਰਣ ਵਾਲੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਸਾਨੂੰ ਤਾਕਤ ਦੇਣ। 
ਇਸ ਮੌਕੇ ਜ਼ਿਲਾ ਸ਼ਹਿਰੀ ਪ੍ਰਧਾਨ ਰੋਹਿਤ ਸ਼ਰਮਾ ਭੁੱਟੋ ਨੇ ਕਿਹਾ ਸਨਾਤਨ ਧਰਮ  ਦੇ ਦੇਵੀ ਦੇਵਤਾਵਾਂ ਦੇ ਖਿਲਾਫ ਦੁਸ਼ਪ੍ਰਚਾਰ ਕਿਸੇ ਵੀ ਹਾਲ ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੁੱਖ ਪ੍ਰਚਾਰਕ ਸ਼ਿਵਮ ਕੁਮਾਰ ਨੇ ਤਖਤ ਵਲੋਂ ਸ਼ਹਿਰ ਦੇ ਨੌਜਵਾਨਾਂ ਨੂੰ ਜਾਗਰੂਕ ਕਰਦੇ ਹੋਏ ਇਸ ਮੁੱਦੇ ਤੇ ਸਰਕਾਰ ਨੂੰ ਜਗਾਉਣ ਲਈ ਨੁੱਕੜ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ।  ਜੇਕਰ ਜਲਦੀ ਹੀ ਪੰਜਾਬ ਸਰਕਾਰ ਨੇ ਹਿੰਦੂ ਸਮਾਜ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ  ਹਰ ਗਲੀ ਮੁਹੱਲੇ ਚ ਸਰਕਾਰ ਦਾ ਪੁਤਲਾ ਸਾੜਿਆ ਜਾਵੇਗਾ। 
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜੇ ਸ਼ਰਮਾ , ਧੀਰਜ ਮਿਸ਼ਰਾ , ਰਾਜਨ , ਹਨੀ ਤੁਲੀ, ਮਨੀ ਦਿਵਾਕਰ, ਸੰਨੀ, ਅਮਨ, ਸੰਦੀਪ, ਸ਼ਿਵਮ ਮਨੋਚਾ, ਮਾਨਵ ਚਾਵਲਾ, ਸਾਗਰ ਵਰਮਾ ਤੇ ਹੋਰ ਵੀ ਕਈ ਮੌਜੂਦ ਸਨ।  

Tuesday, July 02, 2019

ਸਿੱਖਿਆ ਨੂੰ ਮਹਿੰਗਾ ਕਰਕੇ ਆਮ ਲੋਕਾਂ ਤੋਂ ਖੋਹਣ ਦੀਆਂ ਸਾਜ਼ਿਸ਼ਾਂ ਵਿਰੁੱਧ ਉੱਠੀ ਆਵਾਜ਼

Jul 2, 2019, 4:56 PM
ਸ਼ਿਕਾਇਤਾਂ ਦਾ ਕੋਈ ਅਸਰ ਨਾ ਹੋਣ 'ਤੇ ਸ਼੍ਰੀ ਹਿੰਦੂ ਤੱਖਤ ਹੁਣ ਮੀਡੀਆ ਵਿੱਚ
ਲੁਧਿਆਣਾ: 2 ਜੁਲਾਈ 2019: (ਪੰਜਾਬ ਸਕਰੀਨ ਬਿਊਰੋ):: 
ਅੱਜ ਦੇ ਬੱਚਿਆਂ ਨੂੰ ਕੱਲ ਦੇ ਸਮੇਂ ਲਈ ਚੰਗੇ ਇਨਸਾਨ ਅਤੇ ਚੰਗੇ ਅਫਸਰ ਬਣਾਉਣ ਲਈ ਜ਼ਰੂਰੀ ਹੈ ਕਿ ਉਹਨਾਂ ਚੰਗੀ ਵਿੱਦਿਆ ਦਿੱਤੀ ਜਾਏ। ਇਹ ਲੋੜ ਬੜੀ ਸਿੱਧੀ ਪੱਧਰੀ ਹੈ ਪਰ ਇਸਦੇ ਬਾਵਜੂਦ ਇਸਨੂੰ ਏਨਾ ਉਲਝਾ ਦਿੱਤੀਆਂ ਗਿਆ ਹੈ ਕਿ ਸਿੱਖਿਆ ਦਿਨ-ਬ-ਦਿਨ ਮਹਿੰਗੀ ਅਤੇ ਉਲਝਣਾਂ ਪੂਰਨ ਹੁੰਦੀ ਜਾ ਰਹੀ ਹੈ। ਇਸ ਨੂੰ ਸਿੱਖਿਆ ਸਿਸਟਮ ਦਾ ਹੀ ਦੋਸ਼ ਕਿਹਾ ਜਾਏਗਾ ਕਿ ਇੱਕ ਦੋ ਫ਼ੀਸਦੀ ਨੰਬਰ ਘੱਟ ਆਉਣ 'ਤੇ ਅੱਜ ਦੇ ਵਿਦਿਆਰਥੀ ਖ਼ੁਦਕੁਸ਼ੀ ਕਰ ਲੈਂਦੇ ਹਨ। ਮਹਿੰਗਾਈ ਦੇ ਬਾਵਜੂਦ ਜਿਹੜੇ ਬੱਚੇ ਸਕੂਲ ਜਾਂਦੇ ਹਨ ਉਹਨਾਂ ਕੋਲੋਂ ਵੱਡੀਆਂ ਵੱਡੀਆਂ ਫੀਸਾਂ ਅਤੇ ਡੋਨੇਸ਼ਨ ਲੈਣ ਦੇ ਬਾਵਜੂਦ ਉਹਨਾਂ ਨੂੰ ਲੁੜੀਂਦੀ ਸੁਰੱਖਿਆ ਤੱਕ ਨਹੀਂ ਦਿੱਤੀ ਜਾਂਦੀ। ਸਕੂਲੋਂ ਆਉਣ ਜਾਣ ਵਿੱਚ ਹੀ ਕਈ ਵਾਰ ਹੋਏ ਹਾਦਸਿਆਂ ਦੌਰਾਨ ਬੱਚੇ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਇਸ ਗੱਲ ਦਾ ਗੰਭੀਰ ਨੋਟਿਸ ਲਿਆ ਹੈ ਸ਼੍ਰੀ ਹਿੰਦੂ ਤਖਤ ਨੇ। 

ਸ਼੍ਰੀ ਹਿੰਦੂ ਤਖ਼ਤ ਦੇ ਮੁੱਖ ਸੂਬਾ  ਪ੍ਰਚਾਰਕ ਵਰੁਣ ਮਹਿਤਾ ਨੇ ਸਥਾਨਕ ਗ੍ਰੀਨਲੈਂਡ ਸਕੂਲ ਦੀ ਸਾਰੀਆਂ ਸ਼ਾਖਾਵਾਂ ਦੀ ਉਸਾਰੀ ਅਤੇ ਰਿਕਾਰਡ ਦੀ ਉੱਚ ਪੱਧਰੀ ਜਾਂਚ ਕਰਵਾਉਣ ਲਈ ਮੰਤਰੀ ਅਤੇ ਪ੍ਰਸ਼ਾਸਨ ਦੇ ਨਾਲ ਵਿਜੀਲੈਂਸ ਨੂੰ  ਇਕ ਪੱਤਰ ਭੇਜ ਕੇ ਮੰਗ ਕੀਤੀ। 

ਓਹਨਾ ਨੇ ਕਿਹਾ ਕਿ ਕਈ ਵਾਰ ਪਹਿਲਾਂ, ਹੋਰ ਸੰਸਥਾਵਾਂ ਨੇ ਸਕੂਲ ਪ੍ਰਬੰਧਨ ਦੇ ਖਿਲਾਫ ਨਗਰ ਨਿਗਮ ਅਤੇ ਪ੍ਰਸ਼ਾਸਨ ਕੋਲ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। 
ਹਾਲਾਂਕਿ, ਗੁਜਰਾਤ ਵਿਚ ਲਾਪਰਵਾਹੀ ਅਤੇ ਪਿਛਲੇ ਕੁਝ ਦਿਨਾਂ ਤੋਂ ਹੋਰ ਥਾਵਾਂ 'ਤੇ ਸਕੂਲਾਂ ਵਿਚ ਵਾਪਰੀਆਂ ਘਟਨਾਵਾਂ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖਦੇ ਹੋਏ, ਅਸੀਂ ਉਨ੍ਹਾਂ ਵਿਰੁੱਧ ਜਾਂਚ ਕਰਨ ਦੀ ਸ਼ਿਕਾਇਤ ਕੀਤੀ ਹੈ। 
ਮਹਿਤਾ ਨੇ ਕਿਹਾ ਕਿ ਸਕੂਲ ਸਿੱਖਿਆ ਦਾ ਇਕ ਮੰਦਿਰ ਹੈ ਜਿੱਥੇ ਬੱਚਿਆਂ ਨੂੰ ਸਿੱਖਿਆ ਦੀ ਗੁਣਵੱਤਾ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਨਾਲ ਚੰਗਾ ਨਾਗਰਿਕ ਬਣਾਇਆ ਜਾਂਦਾ ਹੈ ਅਤੇ ਓਹਨਾ ਲਈ  ਸਕੂਲ ਦੇ ਇਮਾਰਤਾਂ ਨੂੰ ਵੀ ਸਾਰੀਆਂ ਸਹੂਲਤਾਂ ਅਤੇ ਸੁਰੱਖਿਆ ਮਾਪਦੰਡਾਂ ਨਾਲ ਲੈਸ ਹੋਣਾ ਚਾਹੀਦਾ ਹੈ। 
ਪਰ ਬਹੁਤ ਸਾਰੇ ਮਾਪਿਆਂ ਨੇ ਸਾਨੂੰ ਦੱਸਿਆ ਕਿ ਸਕੂਲ ਆਪਣੇ ਖਜਾਨਿਆਂ ਨੂੰ ਬੱਚਿਆਂ ਤੋਂ ਭਾਰੀ ਫੀਸਾਂ ਲੈਕੇ ਭਰ ਰਿਹਾ ਹੈ। 
ਮਹਿਤਾ ਨੇ ਕਿਹਾ ਕਿ ਅਸੀਂ ਬੱਚਿਆਂ ਦੀ ਸੁਰੱਖਿਆ ਲਈ ਨਿਯਮਾਂ ਅਤੇ ਇਮਾਰਤਾਂ ਬਣਾਉਣ ਲਈ ਪ੍ਰਸ਼ਾਸਨ ਦੁਆਰਾ ਸਾਰੇ ਰਿਕਾਰਡ ਸਕੂਲਾਂ ਦੀ ਮਨਜ਼ੂਰੀ ਨਾਲ ਨਗਰ ਨਿਗਮ ਦੇ ਨਿਯਮਾਂ ਦੀ ਜਾਂਚ ਦੀ ਮੰਗ ਕੀਤੀ ਹੈ। 
ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਸਰਕਾਰ ਨੂੰ ਦੂਜੇ ਸਕੂਲਾਂ ਵਿਚ ਲੋੜੀਂਦੇ ਸੁਰੱਖਿਆ ਮਾਪਦੰਡਾਂ ਦਾ ਮੁਆਇਨਾ ਕਰਨਾ ਚਾਹੀਦਾ ਹੈ, ਅਤੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਬਹੁਤ ਸਾਰੇ ਬੱਚੇ ਸਕੂਲ ਦੀਆਂ ਇਮਾਰਤਾਂ ਅਤੇ ਕਈ ਵਾਰ ਸਕੂਲ ਦੇ ਗੱਡੀਆਂ ਕਾਰਨ ਜਾਣ ਗਵਾ ਚੁਕੇ ਹਨ। 
ਪਰ ਜੇ ਸਰਕਾਰ ਅਤੇ ਪ੍ਰਸ਼ਾਸਨ ਨੇ ਸਾਡੀ ਗੱਲ ਨਾ ਸੁਣੀ ਤਾਂ ਹੁਣ ਸ੍ਰੀ ਹਿੰਦੂ ਤਖ਼ਤ ਇਸ ਮਾਮਲੇ ਵਿਚ ਜਨਤਾ ਦੇ ਵਿਚ ਵੱਡਾ ਕਦਮ ਚੁਕਦੇ ਹੋਏ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਖਿਲ ਕਰ ਰਿਹਾ ਹੈ। ਇਸ ਮੌਕੇ ਉਹਨਾਂ ਨਾਲ ਨਿਤਿਨ ਟੰਡਨ, ਮਨੋਜ ਜੋਸ਼ੀ, ਅਜੇ ਮਹਿਤਾ ਸ਼ਿਵਮ ਕੁਮਾਰ , ਵਿਸ਼ਾਲ ਸੈਣੀ ਵੀ ਹਾਜ਼ਿਰ ਸਨ। ਹੁਣ ਦੇਖਣਾ ਹੈ ਕਿ ਇਸ ਸਬੰਧੀ ਪ੍ਰਸ਼ਾਸਨ ਅਤੇ ਸਕੂਲਾਂ ਦੇ ਪ੍ਰਬੰਧਕਾਂ ਵੱਲੋਂ ਕਿੰਨੀ ਜਲਦੀ ਕਿ ਕਿ ਕਦਮ ਉਠਾਏ ਜਾਂਦੇ ਹਨ। 

Sunday, November 18, 2018

ਢਿੱਲਮੱਠ ਦਾ ਹੀ ਨਤੀਜਾ ਹੈ ਅੰਮ੍ਰਿਤਸਰ ਵਿੱਚ ਗ੍ਰਨੇਡ ਹਮਲਾ-ਵਰੁਣ ਮਹਿਤਾ

Nov 18, 2018, 2:33 PM
ਸ਼੍ਰੀ ਹਿੰਦੂ ਤਖਤ ਨੇ ਕੀਤੀ ਸਖਤ ਕਦਮ ਚੁੱਕਣ ਦੀ ਮੰਗ 
ਲੁਧਿਆਣਾ:: 18 ਨਵੰਬਰ 2018 (ਪੰਜਾਬ ਸਕਰੀਨ ਬਿਊਰੋ)::  
ਅੰਮ੍ਰਿਤਸਰ ਰਾਜਾਸਾਂਸੀ ਵਿੱਚ ਨਿਰੰਕਾਰੀ ਭਵਨ ਵਿੱਚ ਗ੍ਰਨੇਡ ਹਮਲਾ ਕਰਕੇ ਵੱਖਵਾਦੀ ਤਾਕਤਾਂ ਨੇ ਪੰਜਾਬ ਵਿੱਚ ਕਾਲੇ ਦੌਰ ਦੀ ਸ਼ੁਰੂਆਤ ਦੇ ਇਤਿਹਾਸ ਨੂੰ ਦੁਹਰਾਇਆ ਹੈ। ਇਹ ਗੱਲ ਸ਼੍ਰੀ ਹਿੰਦੂ ਤਖਤ ਦੇ ਪ੍ਰਮੁੱਖ ਪ੍ਰਦੇਸ਼ ਪ੍ਰਚਾਰਕ ਵਰੁਣ ਮਹਿਤਾ ਨੇ ਅੱਜ ਸ਼ਿਵਰਾਜ ਸੈਨਾ ਦੇ ਪ੍ਰਧਾਨ ਰਮੇਸ਼ ਭਗਤ ਦੀ ਪ੍ਰਧਾਨਗੀ ਹੇਠ ਉਪਕਾਰ ਨਗਰ ਵਿੱਚ ਹੋਈ ਇੱਕ ਬੈਠਕ ਨੂੰ ਸੰਬੋਧਨ ਕਰਦਿਆਂ ਕਹੀ।  
ਵਰੁਣ ਮਹਿਤਾ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਵੱਖਵਾਦੀ ਖਾਲਿਸਤਾਨ ਕੱਟੜਪੰਥੀ ਤਾਕਤਾਂ ਫਿਰ ਸਰਗਰਮ ਹੋ ਚੁੱਕੀਆਂ ਹਨ ਅਤੇ ਉਹਨਾਂ ਵੱਲੋਂ ਕੰਟਰੈਕਟ ਕਿਲਿੰਗ ਦੇ ਰਾਹੀਂ 8 ਧਾਰਮਿਕ ਲੀਡਰਾਂ ਨੂੰ ਕਤਲ ਕੀਤਾ ਗਿਆ। ਦੂਜੇ ਪਾਸੇ ਦਹਿਸ਼ਤਗਰਦਾਂ ਦੀ ਸਜ਼ਾ ਮਾਫੀ ਲਈ ਸ਼ਰੇਆਮ ਪ੍ਰੋਗਰਾਮ ਵੀ ਕੀਤੇ ਗਏ। ਪਿਛਲੇ ਦਿਨੀ ਜਲੰਧਰ ਵਿੱਚ ਹੋਇਆ ਬੰਬ ਧਮਾਕਾ ਵੀ ਇਸੇ ਸਿਲਸਿਲੇ ਦੀ ਹੀ ਕੜੀ ਸੀ। ਇਸ ਮਾਮਲੇ ਵਿੱਚ ਗਰਿਫਤਾਰੀਆਂ ਹੋਣ ਦੇ ਬਾਵਜੂਦ ਸੁਰੱਖਿਆ ਤੰਤਰ ਨੇ ਢਿੱਲ ਮੱਠ ਵਾਲਾ ਰਵਈਆ ਅਪਣਾਇਆ। ਉਸ ਢਿੱਲਮੱਠ ਦਾ ਹੀ ਨਤੀਜਾ ਹੈ ਕਿ ਹੁਣ ਅੰਮ੍ਰਿਤਸਰ ਵਿੱਚ ਗ੍ਰਨੇਡ ਹਮਲਾ ਹੋਇਆ ਹੈ। 
ਸ਼੍ਰੀ ਮਹਿਤਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹਨਾਂ ਸਾਰੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ। ਉਹਨਾਂ ਮੰਗ ਕੀਤੀ ਕਿ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਖਰਾਬ ਕਰਨ ਵਾਲੇ ਖਾਲਿਸਤਾਨੀ ਸੰਗਠਨਾਂ ਅਤੇ ਗੈਂਗਸਟਰਾਂ ਦੇ ਆਪਸੀ ਰਿਸ਼ਤਿਆਂ ਦੇ ਕਮਰ ਤੋੜਨਾ ਬਹੁਤ ਜ਼ਰੂਰੀ ਹੈ। ਇਸ ਮਕਸਦ ਲਈ ਸਖਤ ਕਦਮ ਚੁੱਕੇ ਜਾਣੇ ਚਾਹੀਦੇ ਹਨ। 
ਸ਼੍ਰੀ ਹਿੰਦੂ ਤਖਤ ਦੇ ਪ੍ਰਚਾਰਕ ਵਰੁਣ ਮਹਿਤਾ ਨੇ ਕਿਹਾ ਕਿ ਤਿੰਨ ਦਹਾਕੇ ਪਹਿਲਾਂ ਵੀ ਪੰਜਾਬ ਦੇ ਧਰਤੀ ਨੂੰ ਲਹੂ ਲੁਹਾਣ ਕਰਨ ਦੀ ਸ਼ੁਰੂਆਤ ਨਿਰੰਕਾਰੀ ਸਮਾਗਮ 'ਤੇ ਹਮਲਾ ਕਰਕੇ ਹੀ ਕੀਤੀ ਗਈ ਸੀ। ਅੱਜ ਫਿਰ ਉਹ ਜ਼ਖਮ ਹਰੇ ਹੋ ਗਏ ਹਨ। ਪੰਜਾਬ ਸਰਕਾਰ ਸੂਬੇ ਦੇ ਹਿੱਤ ਵਿੱਚ ਖਾਲਿਸਤਾਨੀ ਸਮਰਥਕਾਂ ਅਤੇ ਰਿਫਰੈਂਡਮ-2020 ਦੇ ਨਾਂਅ ਥੱਲੇ ਸੋਸ਼ਲ ਮੀਡੀਆ 'ਤੇ ਸਰਗਰਮ ਵਿਅਕਤੀਆਂ ਦੇ ਖਿਲਾਫ ਸਖਤ ਐਕਸ਼ਨ ਲਵੇ। ਪਿਛਲੇ ਕੁਝ ਸਮੇਂ ਤੋਂ ਦਹਿਸ਼ਤਗਰਦ ਜਗਤਾਰ ਸਿੰਘ ਹਵਾਰਾ ਅਤੇ ਬਲਵੰਤ ਸਿੰਘ ਰਾਜੋਆਣਾ ਨੂੰ ਲੈ ਕੇ ਫ਼ਿਲਮਾਂ ਅਤੇ ਗਾਣੇ ਬਣਾਉਣ ਵਾਲਿਆਂ ਦੀ ਵਿਦੇਸ਼ਾਂ ਤੋਂ ਹੋਣ ਵਾਲੀ ਫੰਡਿੰਗ ਦੀ ਵੀ ਉੱਚ ਪੱਧਰੀ ਜਾਂਚ ਕਰਾਈ ਜਾਏ ਕਿਓਂਕਿ ਹਵਾਲਾ ਦੇ ਜ਼ਰੀਏ ਆਉਣ ਵਾਲਾ ਇਹ ਪੈਸਾ ਸੂਬੇ ਦੇ ਮਾਹੌਲ ਨੂੰ ਖਰਾਬ ਕਰਨ ਲਈ ਹੀ ਵਰਤਿਆ ਜਾ ਰਿਹਾ ਹੈ। ਇਸਦੇ ਸਬੂਤ ਕੰਟਰੈਕਟ ਕਿਲਿੰਗ ਦੌਰਾਨ ਵੀ ਮਿਲ ਚੁੱਕੇ ਹਨ। 
ਮਹਿਤਾ ਅਤੇ ਰਮੇਸ਼ ਭਗਤ ਨੇ ਕਿਹਾ ਕਿ ਸ਼੍ਰੀ ਹਿੰਦੂ ਤਖਤ ਇਸ ਹਮਲੇ ਵਿੱਚ ਸ਼ਹੀਦ ਹੋਣ ਵਾਲੇ ਸ਼ਰਧਾਲੂਆਂ ਪ੍ਰਤੀ ਡੂੰਘੀ ਸੰਵੇਦਨਾ ਅਤੇ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੈ। ਉਹਨਾਂ ਸੂਬੇ ਦੇ ਅਮਨ ਚੈਨ ਨੂੰ ਧਿਆਨ ਵਿੱਚ ਰੱਖਦਿਆਂ ਕੱਟੜਪੰਥੀ ਤਾਕਤਾਂ ਤੋਂ ਸੁਚੇਤ ਰਹਿਣ ਦੀ ਵੀ ਅਪੀਲ ਕੀਤੀ। ਇਸ ਮੌਕੇ 'ਤੇ ਸਰਵਸ਼੍ਰੀ ਪਵਨ ਕੰਗ, ਸੰਗਰਾਮ ਰਾਣਾ, ਅਸ਼ਵਨੀ ਸੱਗੀ, ਰਵੀ ਭਗਤ ਅਸ਼ਵਨੀ ਕਾਕਾ, ਵਿਜੇ ਕੁਮਾਰ, ਰਾਕੇਸ਼, ਸ਼ਿਵਮ, ਵਿਸ਼ਾਲ ਅਤੇ ਕਈ ਹੋਰਾਂ ਨੇ ਵੀ ਆਪਣੀ ਮੌਜੂਦਗੀ ਦਰਜ ਕਾਰਵਾਈ। 

Wednesday, November 08, 2017

ਮੁਖਮੰਤਰੀ ਅਤੇ ਡੀਜੀਪੀ ਨੂੰ ਸੋਨੇ ਦੇ ਮੈਡਲ ਨਾਲ ਸਨਮਾਨਿਤ ਕਰੇਗਾ ਸ਼੍ਰੀ ਹਿੰਦੂ ਤਖਤ

Wed, Nov 8, 2017 at 5:12 PM
ਅਮਿਤ ਸ਼ਰਮਾ ਦੇ ਕਤਲ ਨੂੰ ਵਖਵਾਦੀ ਤਾਕਤਾਂ ਨੇ ਦਿੱਤਾ ਅੰਜਾਮ: ਵਰੁਣ ਮਹਿਤਾ 
ਲੁਧਿਆਣਾ: 8 ਨਵੰਬਰ 2017: (ਪੰਜਾਬ ਸਕਰੀਨ ਬਿਊਰੋ)::
ਪਿਛਲੇ ਕੁਝ ਕੁ ਸਮੇਂ ਤੋਂ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਹੋਏ ਸ਼੍ਰੀ ਹਿੰਦੂ ਤਖਤ ਨੇ ਆਪਣੀਆਂ ਬਿਆਨਬਾਜ਼ੀਆਂ ਵਿੱਚ ਇੱਕ ਵਾਰ ਫੇਰ ਸਰਗਰਮੀ ਲਿਆਂਦੀ ਹੈ। ਸ਼੍ਰੀ ਹਿੰਦੂ ਤਖਤ ਦੇ ਧਰਮਾਧਿਸ਼ ਅਤੇ ਜੂਨਾ ਅਖਾੜਾ ਦੇ ਜਗਤ ਗੁਰੁ ਪੰਚਨੰਦ ਗਿਰੀ ਜੀ ਅਤੇ ਤਖਤ ਦੇ ਮੁੱਖ ਸੂਬਾ ਪ੍ਰਚਾਰਕ ਵਰੁਣ ਮਹਿਤਾ ਨੇ ਪੰਜਾਬ ਪੁਲਿਸ ਵਲੋਂ ਸੂਬੇ ਚ ਹੋਏ ਸਾਰੇ ਮੁੱਖ ਹਿੰਦੂ ਲੀਡਰਾਂ ਅਮਿਤ ਸ਼ਰਮਾ, ਜਗਦੀਸ਼ ਗਗਨੇਜਾ, ਪਾਸਟਰ ਮਸੀਹ, ਰਵਿੰਦਰ ਗੋਸਾਈ ਸਣੇ ਹੋਰ ਦੇ ਕਤਲ ਦੇ ਮਾਮਲੇ ਦੀ ਗੁੱਥੀ ਨੂੰ ਹੱਲ ਕਰਨ ਤੇ ਸੂਬੇ ਦੇ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀਜੀਪੀ ਪੰਜਾਬ ਸ਼੍ਰੀ ਸੁਰੇਸ਼ ਅਰੋੜਾ ਨੂੰ ਵਧਾਈ ਦਿੱਤੀ ਹੈ। ਛੇਤੀ ਹੀ ਸ਼੍ਰੀ ਹਿੰਦੂ ਤਖਤ ਵਲੋਂ ਉਹਨਾਂ ਨੂੰ ਸੋਨੇ ਦੇ ਮੈਡਲ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ।  
ਜਗਤ ਗੁਰੁ ਅਤੇ ਮਹਿਤਾ ਨੇ ਕੁਛ ਹਿੰਦੂ ਸੰਗਠਨਾਂ ਵਲੋਂ ਅਮਿਤ ਸ਼ਰਮਾ ਦੇ ਕੇਸ ਨੂੰ ਲੈਕੇ ਪੁਲਿਸ ਦੀ ਜਾਂਚ ਨੂੰ ਗੁਮਰਾਹ ਕਰਨ ਦੇ ਮਾਮਲੇ 'ਚ ਉਹਨਾਂ ਸੰਗਠਨਾਂ ਦੇ ਆਗੂਆਂ ਅਤੇ ਵਖਵਾਦੀ ਤਾਕਤਾਂ ਦੇ ਰਿਸ਼ਤਿਆਂ ਦੀ ਵੀ ਉਚ ਪੱਧਰੀ ਜਾਂਚ ਕਰਵਾਣ ਦੀ ਮੰਗ ਕੀਤੀ। 
ਉਹਨਾਂ ਦਾਅਵਾ ਕੀਤਾ ਕਿ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਸਾਡੇ ਵਲੋਂ ਦੇਸ਼ ਵਿਰੋਧੀ ਖਾਲਿਸਤਾਨੀ ਤਾਕਤਾਂ ਦੇ ਖਿਲਾਫ ਚਲਾਈ ਜਾ ਰਹੀ  ਮੁਹਿੰਮ ਕਾਰਣ ਵਖਵਾਦੀ ਤਾਕਤਾਂ ਨੇ ਸਾਡੇ ਜ਼ਿਲਾ ਪ੍ਰਚਾਰਕ ਅਮਿਤ ਸ਼ਰਮਾ ਨੂੰ ਸ਼ਹੀਦ ਕਰ ਦਿਤਾ ਹੈ।  
ਪੰਚਨੰਦ ਗਿਰੀ ਅਤੇ ਵਰੁਣ ਮਹਿਤਾ ਨੇ ਕਿਹਾ ਕਿ ਸਾਨੂੰ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ 'ਤੇ ਪੱਕਾ ਯਕੀਨ ਸੀ ਕਿਉਂਕਿ ਜਿਸ ਬਹਾਦਰ ਪੁਲਿਸ ਫੋਰਸ ਨੇ ਲੰਬੇ ਦਹਾਕੇ ਤੱਕ ਚਲੇ ਅੱਤਵਾਦ ਦਾ ਜੜੋਂ ਖਾਤਮਾ ਕੀਤਾ ਹੋਵੇ ਉਸ ਫੋਰਸ ਲਈ ਅਜੇਹੇ ਹਿੰਦੂ ਲੀਡਰਾਂ ਦੇ ਕਤਲ ਇਕ ਚੁਣੌਤੀ ਬਣ ਗਏ ਸਨ ਕਿਉਂਕਿ ਵਿਦੇਸ਼ੀ ਤਾਕਤਾਂ ਸੂਬੇ ਦੇ ਅਮਨ ਚੈਨ ਨੂੰ ਖਰਾਬ ਕਰਨ ਲਈ ਖ਼ਾਸ ਤੌਰ 'ਤੇ ਹਿੰਦੂ ਸਮਾਜ ਦੇ ਲੀਡਰਾਂ ਨੂੰ ਨਿਸ਼ਾਨਾ ਬਣਾ ਕੇ ਹਿੰਦੂ ਸਿੱਖ ਭਾਈਚਾਰੇ ਨੂੰ ਤੋੜਨ ਦੀ ਸਾਜ਼ਿਸ਼ ਰਚ ਰਹੇ ਹਨ ਪਰ ਅਜਿਹੇ ਕਤਲਾਂ ਦੇ ਬਾਵਜੂਦ ਅਮਨਪਸੰਦ ਲੋਕਾ ਨੇ ਖਾਲਿਸਤਾਨੀ ਸੋਚ ਨੂੰ ਸਿਰੇ ਤੋਂ ਨਕਾਰਿਆ ਹੈ। 
ਉਕਤ ਹਿੰਦੂ ਆਗੂਆਂ ਨੇ ਸੂਬੇ ਦੇ ਡੀਜੀਪੀ ਤੋਂ ਮੰਗ ਕੀਤੀ ਕਿ ਕੁਝ ਕੱਟੜਪੰਥੀ ਖਾਲਿਸਤਾਨੀ ਸੋਚ ਵਾਲੇ ਅਤੇ ਕੁੱਛ ਹਿੰਦੂ ਸੰਗਠਨਾਂ ਵਲੋਂ ਇਕ ਦੂਜੇ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਣ ਲਯੀ ਸੋਸ਼ਲ ਮੀਡੀਆ ਰਾਹੀਂ ਕੀਤੀਆਂ ਜਾ ਰਹੀ ਟਿੱਪਣੀਆਂ ਨੂੰ ਵੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਇਸਦੇ ਨਾਲ ਹੀ ਉਹਨਾਂ ਸਾਈਬਰ ਸੈਲ ਰਾਹੀਂ ਅਜਿਹੇ ਲੋਕਾਂ ਦੀ ਪਹਿਚਾਣ ਕਰ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ।