Showing posts with label Cricket. Show all posts
Showing posts with label Cricket. Show all posts

Monday, May 18, 2015

ਖੇਡ ਢਾਂਚੇ ਨੂੰ ਮਜ਼ਬੂਤ ਕਰਨ ਲਈ ਖਰਚੇ 200 ਕਰੋੜ ਰੁਪਏ

ਮਨਪ੍ਰੀਤ ਸਿੰਘ ਇਯਾਲੀ ਨੇ ਗਿਣਾਈਆਂ ਅਕਾਲੀ ਭਾਜਪਾ ਸਰਕਾਰ ਦੀਆਂ ਪ੍ਰਾਪਤੀਆ
ਰਿਸ਼ੀ ਨਗਰ ਵਿਖੇ ਨਵੀਂ ਕ੍ਰਿਕਟ ਅਕਾਦਮੀ ਦਾ ਉਦਘਾਟਨ 
*ਦੇਸ਼ ਅਤੇ ਪੰਜਾਬ ਦਾ ਨਾਮ ਅੰਤਰਰਾਸ਼ਟਰੀ ਪੱਧਰ 'ਤੇ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਨੌਕਰੀ
*ਨੌਕਰੀ ਦੇਣ ਲਈ ਲਾਗੂ ਕੀਤੀ ਜਾਵੇਗੀ ਵਿਸ਼ੇਸ਼ ਨੀਤੀ

ਲੁਧਿਆਣਾ: 18 ਮਈ 2015 (ਪੰਜਾਬ ਸਕਰੀਨ ਬਿਊਰੋ):
ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਰਾਜ ਵਿੱਚ ਸਮੁੱਚੇ ਖੇਡ ਢਾਂਚੇ ਨੂੰ ਮਜ਼ਬੂਤ ਕਰਨ ਲਈ 200 ਕਰੋਡ਼ ਰੁਪਏ ਖਰਚੇ ਗਏ ਹਨ। ਖੇਡਾਂ ਲਈ ਹੁਣ ਵਿਸ਼ੇਸ਼ ਫੰਡ ਕਾਇਮ ਕੀਤਾ ਗਿਆ ਹੈ, ਜਿਸ ਤਹਿਤ ਸਾਲਾਨਾ 90 ਕਰੋੜ ਰੁਪਏ ਖਰਚ ਕੀਤੇ ਜਾਣਗੇ। ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਖ਼ਿਡਾਰੀਆਂ ਨੂੰ ਨੌਕਰੀਆਂ ਦੇਣ ਲਈ ਪੰਜਾਬ ਸਰਕਾਰ ਵੱਲੋਂ ਨਵੀਂ ਨੀਤੀ ਲਿਆਂਦੀ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਦਾਖਾ ਦੇ ਵਿਧਾਇਕ ਸ੍ਰ. ਮਨਪ੍ਰੀਤ ਸਿੰਘ ਇਯਾਲੀ ਨੇ ਸਥਾਨਕ ਰਿਸ਼ੀ ਨਗਰ ਵਿਖੇ ਨਵੀਂ ਕ੍ਰਿਕਟ ਅਕਾਦਮੀ ਦਾ ਉਦਘਾਟਨ ਕਰਦਿਆਂ ਕੀਤਾ। 
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਾਲ 2010 ਵਿੱਚ ਰਾਜ ਦੀ ਪਹਿਲੀ ਖੇਡ ਨੀਤੀ ਲਾਗੂ ਕੀਤੀ ਗਈ ਸੀ। ਸਰਕਾਰ ਵੱਲੋਂ ਰਾਜ ਵਿੱਚ ਸਮੁੱਚੇ ਖੇਡ ਢਾਂਚੇ ਨੂੰ ਮਜ਼ਬੂਤ ਕਰਨ ਲਈ 200 ਕਰੋੜ ਰੁਪਏ ਖਰਚੇ ਗਏ ਹਨ। ਖੇਡਾਂ ਲਈ ਹੁਣ ਵਿਸ਼ੇਸ਼ ਫੰਡ ਕਾਇਮ ਕੀਤਾ ਗਿਆ ਹੈ, ਜਿਸ ਤਹਿਤ ਸਾਲਾਨਾ 90 ਕਰੋੜ ਰੁਪਏ ਖਰਚ ਕੀਤੇ ਜਾਣਗੇ। ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਖ਼ਿਡਾਰੀਆਂ ਨੂੰ ਨੌਕਰੀਆਂ ਦੇਣ ਲਈ ਪੰਜਾਬ ਸਰਕਾਰ ਵੱਲੋਂ ਨਵੀਂ ਨੀਤੀ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਾਕੀ ਖੇਡ ਦੀ ਸਰਦਾਰੀ ਬਹਾਲ ਕਰਨ ਵਾਸਤੇ ਮੁਹਾਲੀ, ਬਠਿੰਡਾ, ਫਰੀਦਕੋਟ, ਲੁਧਿਆਣਾ, ਜਲੰਧਰ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਧੁਨਿਕ ਸਹੂਲਤਾਂ ਵਾਲੇ ਹਾਕੀ ਸਟੇਡੀਅਮ ਸਥਾਪਤ ਕੀਤੇ ਗਏ ਹਨ। ਕਰੀਬ 60 ਕਰੋੜ ਰੁਪਏ ਖਰਚ ਕਰਕੇ 10 ਬਹੁਮੰਤਵੀ ਸਟੇਡੀਅਮਾਂ ਦਾ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ  ਦੱਸਿਆ ਕਿ ਹੁਣ ਤੱਕ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਵੱਖ-ਵੱਖ ਖਿਡਾਰੀਆਂ ਨੂੰ ਲੱਖਾਂ ਰੁਪਏ ਦੇ ਵਿਅਕਤੀਗਤ ਅਤੇ ਟੀਮ ਇਨਾਮ ਦੇ ਕੇ ਨਿਵਾਜਿਆ ਜਾ ਚੁੱੱਕਾ ਹੈ। 

ਖੇਡਾਂ ਦੀ ਮਹੱਤਤਾ ਪਛਾਣਦਿਆਂ ਪੰਜਾਬ ਸਰਕਾਰ ਨੇ ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਤੇ ਖੇਡਾਂ ਲਈ ਲੋਂਡ਼ੀਦਾ ਢਾਂਚਾ ਉਸਾਰਨ ਲਈ ਬਹੁਤ ਵੱਡੇ ਕਦਮ ਪੁੱਟੇ ਹਨ। ਅਕਾਲੀ-ਭਾਜਪਾ ਸਰਕਾਰ ਨੇ ਕਬੱਡੀ ਨੂੰ ਕੌਮਾਂਤਰੀ ਪਛਾਣ ਦੇਣ ਲਈ ਹੁਣ ਤੱਕ ਪੰਜ ਵਿਸ਼ਵ ਕਬੱਡੀ ਕੱਪ ਕਰਵਾਏ ਹਨ, ਜਿਨ੍ਹਾਂ ਰਾਹੀਂ ਖਿਡਾਰੀਆਂ ਨੂੰ ਨੌਕਰੀਆਂ ਤੇ ਕਰੋਡ਼ਾਂ ਰੁਪਏ ਦੇ ਇਨਾਮ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਮਾਂ ਖੇਡ ਕਬੱਡੀ ਨੂੰ ਵੱਡਾ ਮਾਣ ਦਿੰਦਿਆਂ ਕਬੱਡੀ ਨੂੰ ਮਾਨਤਾ ਦੇ ਕੇ ਗਰੇਡਿੰਗ ਵਾਲੀਆਂ ਖੇਡਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਹੈ। ਸੂਬੇ ਵਿੱਚ ਬਹੁਤ ਛੇਤੀ ਵਿਸ਼ਵ ਪੱਧਰ ਦਾ ਸਟੇਟ ਆਫ਼ ਦਾ ਆਰਟ ਪੰਜਾਬ ਸਟੇਟ ਇੰਸਟੀਚਿਊਟ ਆਫ਼ ਸਪੋਰਟਸ ਸਥਾਪਤ ਕੀਤਾ ਜਾ ਰਿਹਾ ਹੈ। ਇਸ ਸੰਸਥਾ ਦਾ ਹੈੱਡਕੁਆਰਟਰ ਮੋਹਾਲੀ ਵਿਖੇ ਬਣਾਇਆ ਜਾ ਰਿਹਾ ਰਿਹਾ ਹੈ। ਜਿਸ ਵਿੱਚ ਕੁਝ ਚੋਣਵੀਆਂ ਖੇਡਾਂ ਦੇ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕੀਤੇ ਜਾਣਗੇ। ਇਸ ਦਾ ਉਦੇਸ਼ ਸੂਬੇ ਵਿੱਚ ਵੱਖ-ਵੱਖ ਖੇਡਾਂ ਲਈ ਉੱਚ ਕੋਟੀ ਦੇ ਖਿਡਾਰੀਆਂ ਦਾ ਇੱਕ ਵੱਡਾ ਪੂਲ ਤਿਆਰ ਕਰਨਾ ਹੈ ਤਾਂ ਜੋ ਉਨ੍ਹਾਂ ਨੂੰ ਕੌਮਾਂਤਰੀ ਖੇਡ ਮੁਕਾਬਲਿਆਂ ਲਈ ਸਿਖ਼ਲਾਈ ਦਿੱਤੀ ਜਾ ਸਕੇ। ਇਨ੍ਹਾਂ ਖਿਡਾਰੀਆਂ ਨੂੰ ਵਧੀਆ ਹੋਸਟਲਾਂ ਵਿੱਚ ਰੱਖਿਆ ਜਾਵੇਗਾ ਅਤੇ ਮਨਪਸੰਦ ਵਿਦਿਅਕ ਸੰਸਥਾਵਾਂ ਵਿੱਚ ਪਡ਼ਨ ਦੀ ਇਜਾਜ਼ਤ ਹੋਵੇਗੀ। ਉਨ੍ਹਾਂ ਸਤਲੁੱਜ ਕ੍ਰਿਕਟ ਅਕਾਦਮੀ ਵੱਲੋਂ ਸ਼ਹਿਰ ਵਿੱਚ ਆਪਣੀ ਨਵੀਂ ਬਰਾਂਚ ਖੋਹਲਣ 'ਤੇ ਵਧਾਈ ਦਿੱਤੀ ਅਤੇ ਉਮੀਦ ਜਤਾਈ ਕਿ ਅਕਾਦਮੀ ਵੱਲੋਂ ਭਵਿੱਖ ਵਿੱਚ ਦੇਸ਼ ਦੀ ਖੇਡਾਂ ਵਿੱਚ ਅਗਵਾਈ ਕਰਨ ਵਾਲੇ ਖਿਡਾਰੀ ਪੈਦਾ ਕੀਤੇ ਜਾਣਗੇ।

Tuesday, May 21, 2013

ਵਿੰਦੂ ਦਾਰਾ ਸਿੰਘ ਦੀ ਗ੍ਰਿਫਤਾਰੀ

ਦਾਰਾ ਸਿੰਘ ਪਰਿਵਾਰ ਦੇ ਸਮਰਥਕਾਂ ਲਈ  ਝਟਕਾ
ਸਪਾਟ ਫਿਕਸਿੰਗ ਦੇ ਮਾਮਲੇ ਵਿੱਚ ਸ਼੍ਰੀਸੰਥ ਤੋਂ ਬਾਅਦ ਵਿੰਦੁ ਦਾਰਾ ਸਿੰਘ ਦਾ ਨਾਮ ਸਾਹਮਣੇ ਆਇਆ ਹੈ। ਦਾਰਾ ਸਿੰਘ ਫਿਲਮੀ ਜ਼ਿੰਦਗੀ ਦੇ ਨਾਲ ਨਾਲ ਕਾਰ ਵਿਹਾਰ ਵਾਲੀ ਨਿਜੀ ਜ਼ਿੰਦਗੀ ਵਿੱਚ ਵੀ ਬੜੇ ਸਾਫ਼ ਸਪਸ਼ਟ ਅਤੇ ਬੇਦਾਗ ਰਹੇ। ਇਸ ਦੁਨੀਆ ਤੋਂ ਉਹਨਾਂ ਦੇ ਤੁਰ ਜਾਣ ਮਗਰੋਂ ਫਿਕਸਿੰਗ ਵਰਗੇ ਮਾਮਲੇ ਵਿੱਚ ਵਿੰਦੁ ਦਾ ਨਾਮ ਆਉਣਾ ਬਹੁਤ ਸਾਰਿਆਂ ਲਈ ਇੱਕ ਸਦਮੇ ਵਾਲੀ ਗੱਲ ਸਾਬਿਤ ਹੋਵੇਗੀ। ਬਿਗ ਬੌਸ-3 ਜਿੱਤਣ ਤੋਂ ਬਾਅਦ ਚਰਚਾ ਵਿਚ ਆਏ ਵਿੰਦੂ ਦਾਰਾ ਸਿੰਘ ਨੂੰਪੁਲਿਸ ਫੋਰਸ ਨੇ ਸਪਾਟ ਫਿਕਸਿੰਗ ਦੇ ਨਾਲ ਜੁੜੇ ਇਕ ਮਾਮਲੇ 'ਚ ਮੁੰਬਈ ਤੋਂ ਹਿਰਾਸਤ 'ਚ ਲਿਆ। ਟੀ ਵੀ ਚੈਨਲ ਬਾਰ ਬਾਰ ਇਹੀ ਖਬਰ ਦਿਖਾ ਰਹੇ ਹਨ। ਇਸ ਸਬੰਧੀ ਮਿਲੇ ਵੇਰਵਿਆਂ ਮੁਤਾਬਿਕ ਮੈਚ ਫਿਕਸਿੰਗ ਦੇ ਦੋਸ਼ ਵਿਚ ਫੜੇ ਗਏ ਬੁਕੀ ਰਮੇਸ਼ ਵਿਆਸ ਨਾਮਕ ਇਕ ਵਿਅਕਤੀ ਵਲੋਂ ਇਸ ਮਾਮਲੇ ਵਿਚ ਵਿੰਦੂ ਦਾਰਾ ਸਿੰਘ ਦੇ ਨਾਂ ਦਾ ਖੁਲਾਸਾ ਕੀਤਾ ਗਿਆ ਸੀ। ਇਹ ਨਾਮ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਬੜੀ ਹੀ ਫੁਰਤੀ ਨਾਲ ਵਿੰਦੂ ਦਾਰਾ ਸਿੰਘ ਨੂੰ ਹਿਰਾਸਤ 'ਚ ਲੈ ਲਿਆ। ਦੱਸਿਆ ਜਾਂਦਾ ਹੈ ਕਿ ਪੁਲਸ ਹੁਣ ਇਸ ਮਾਮਲੇ ਵਿਚ ਵਿੰਦੂ ਦਾਰਾ ਸਿੰਘ ਕੋਲੋਂ  ਪੁੱਛਗਿੱਛ ਕਰੇਗੀ। ਪੁਲਸ ਨੂੰ ਸ਼ੱਕ ਹੈ ਕਿ ਵਿੰਦੂ ਦਾਰਾ ਸਿੰਘ ਦਾ ਵੀ ਸਪਾਟ ਫਿਕਸਿੰਗ ਦੇ ਮਾਮਲੇ ਨਾਲ ਜਰੂਰ ਹੀ ਕੋਈ ਡੂੰਘਾ ਸਬੰਧ ਹੈ। ਸ਼੍ਰੀਸੰਥ ਤੋਂ ਬਾਅਦ ਇਸ ਮਾਮਲੇ 'ਚ ਗ੍ਰਿਫਤਾਰ ਹੋਣ ਵਾਲੇ ਵਿੰਦੂ ਦਾਰਾ ਸਿੰਘ ਦੂਜੇ ਵੱਡੇ ਚੇਹਰੇ ਹਨ। ਇੱਕ ਅਜਿਹਾ ਚਿਹਰਾ ਜਿਸ ਨਾਲ ਬਹੁਤ ਸਾਰੇ ਆਮ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਅਸਲ ਵਿੱਚ ਐਤਵਾਰ ਨੂੰ ਹੀ ਪੁਲਸ ਨੇ ਖੁਲਾਸਾ ਕੀਤਾ ਸੀ ਕਿ ਸਪਾਟ ਫਿਕਸਿੰਗ ਦੇ ਬਾਲੀਵੁੱਡ ਨਾਲ ਵੀ ਕੁਨੈਕਸ਼ਨ ਹਨ ਅਤੇ ਇਸ ਮਾਮਲੇ 'ਚ ਕੁਝ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਹਨ। ਵਿੰਦੂ ਦਾਰਾ ਸਿੰਘ ਦੀ ਗ੍ਰਿਫਤਾਰੀ ਇਸ ਸਿਲਸਿਲੇ ਵਿੱਚ ਪਹਿਲੀ ਅਜਿਹੀ ਗ੍ਰਿਫਤਾਰੀ ਹੈ। ਇਸ ਗਿਰਫਤਾਰੀ ਨਾਲ ਇਹ ਸੰਕੇਤ ਵੀ ਮਿਲ ਰਿਹਾ ਹੈ ਕੀ ਇਸ ਮਾਮਲੇ ਵਿੱਚ ਪੁਲਿਸ ਕੋਲ ਕਈ ਹੋਰ ਨਾਮ ਵੀ ਹੋ ਸਕਦੇ ਹਨ। ਕਾਬਿਲੇ ਜ਼ਿਕਰ ਹੈ ਕਿ ਸਪਾਟ ਫਿਕਸਿੰਗ ਨੂੰ ਲੈ ਕੇ ਦਿੱਲੀ ਪੁਲਸ ਵਲੋਂ ਨਿੱਤ ਨਵੇਂ ਖੁਲਾਸੇ ਕੀਤੇ ਜਾ ਰਹੇ ਹਨ। ਹੁਣ ਤੱਕ ਇਸ ਮਾਮਲੇ ਵਿਚ ਸ਼੍ਰੀਸੰਥ ਅਤੇ ਦੋ ਹੋਰ ਕ੍ਰਿਕਟ ਖਿਡਾਰੀਆਂ ਸਮੇਤ ਕਰੀਬ ਦਰਜਨ ਵਿਅਕਤੀਆਂ ਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ। ਵਿੰਦੂ ਦੀ ਗ੍ਰਿਫਤਾਰੀ ਦਾਰਾ ਸਿੰਘ ਦੇ ਪ੍ਰਸ਼ੰਸਕਾਂ ਲਈ ਵੱਡੇ ਝਟਕੇ ਵਾਲੀ ਖਬਰ ਹੈ ਕਿਉਂਕਿ ਦਾਰਾ ਸਿੰਘ ਨੇ ਪੂਰੀ ਉਮਰ ਭਲਵਾਨੀ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਸਿਹਤਮੰਦ ਰਹਿਣ ਦਾ ਸੰਦੇਸ਼ ਦਿੱਤਾ ਹੈ ਅਜਿਹੇ ਵਿਚ ਜੇ ਉਨ੍ਹਾਂ ਦੇ ਆਪਣੇ ਪੁੱਤਰ ਦੇ ਖਿਲਾਫ ਇਸ ਮਾਮਲੇ 'ਚ ਕਿਸੇ ਤਰ੍ਹਾਂ ਦੇ ਦੋਸ਼ ਸਾਬਿਤ ਹੁੰਦੇ ਹਨ ਪੰਜਾਬੀਆਂ ਲਈ ਇਹ ਇੱਜ਼ਤ ਨੂੰ  ਢਾਅ ਲਾਉਣ ਵਾਲਾ ਸਾਬਿਤ ਹੋ ਸਕਦਾ ਹੈ। ਬਜਰੰਗ ਬਲੀ ਅਤੇ ਹਨੁਮਾਨ ਵਾਲੀ ਤਸਵੀਰ ਕਾਰਣ ਲੋਕ ਸਾਹ ਰੋਕ ਕੇ ਇਸ ਮਾਮਲੇ ਦੇ ਅਗਲੇ ਵੇਰਵਿਆਂ ਦੀ ਉਡੀਕ ਕਰ ਰਹੇ ਹਨ।  ਇਸਦੇ ਨਾਲ ਹੀ ਚੱਲ ਰਹੀ ਹੈ ਇਹ ਦੁਆ ਕਿ ਹੇ ਰੱਬਾ ਇਹ ਸਭ ਝੂਠ ਨਿਕਲੇ।

Saturday, May 18, 2013

ਸ਼ੋਹਰਤ ਦੀ ਬੁਲੰਦੀ ਤੋਂ ਬਦਨਾਮੀ ਦੀਆਂ ਡੂੰਘੀਆਂ ਹਨੇਰੀਆਂ ਖੱਡਾਂ

ਮਹਿਲਾ ਪ੍ਰਸੰਸਕਾਂ ਵੱਲੋਂ ਸ਼੍ਰੀਸੰਤ ਦੇ ਖਿਲਾਫ਼ ਭਾਰੀ ਰੋਸ ਵਖਾਵਾ
ਰੋਸ ਵਖਾਵੇ ਦੀ ਇਸ ਤਸਵੀਰ ਨੂੰ ਰੋਜ਼ਾਨਾ ਜਗ ਬਾਣੀ ਨੇ ਵੀ ਪ੍ਰਮੁਖਤਾ ਨਾਲ ਪ੍ਰਕਾਸ਼ਿਤ ਕੀਤਾ ਹੈ। 
ਕ੍ਰਿਕਟ ਵਿੱਚ ਇੱਕ ਵਾਰ ਫੇਰ ਫਿਕਸਿੰਗ  ਦਾ ਰੰਗ ਨਜਰ ਆਇਆ ਹੈ। ਏਸ ਸਨਸਨੀਖੇਜ਼ ਪ੍ਰਗਟਾਵੇ ਨਾਲ ਕ੍ਰਿਕਟ ਪ੍ਰੇਮੀਆਂ ਨੂੰ ਬਹੁਤ ਹੀ ਡੂੰਘਾ ਸਦਮਾ ਲੱਗਿਆ ਮਹਿਸੂਸ ਹੁੰਦਾ ਹੈ। ਅੱਜ ਕਲ੍ਹ ਕੁਰੱਪਸ਼ਨ ਅਤੇ ਪੈਸੇ ਦਾ ਬੋਲਬਾਲਾ ਹੈ। ਸ਼ਾਇਦ ਹੀ ਕੋਈ ਖੇਤਰ ਹੋਵੇ ਜਿਥੇ ਪੈਸੇ ਲਈ ਕੁਝ ਨ ਕੁਝ ਗੜਬੜ ਨਹੀਂ ਕੀਤੀ ਜਾਂਦੀ। ਇਸ ਸਭਕੁਝ ਦੇ ਬਾਵਜੂਦ ਸਾਡੇ ਭੋਲੇ ਭਲੇ ਆਦਰਸ਼ਵਾਦੀ ਕ੍ਰਿਕਟ ਪ੍ਰੇਮੀ ਇਹੀ ਚਾਹੁੰਦੇ ਅਤੇ ਸੋਚਦੇ ਸਨ ਕਿ ਜੇ ਸਾਰੇ ਦੇ ਸਾਰੇ ਕ੍ਰਿਕਟ ਖਿਡਾਰੀ ਨਹੀਂ ਤਾਂ ਘਟੋਘੱਟ ਸ਼੍ਰੀਸੰਤ ਜਰੂਰ ਦੇਵਤਾ ਬਣਿਆ ਰਹੇ। ਹੁਣ ਜਦੋਂ ਸਚ ਦਾ ਸਾਹਮਣਾ ਹੋਇਆ ਤਾਂ ਹਕੀਕਤ ਸਭ ਦੇ ਸਾਹਮਣੇ ਆ ਗਈ। ਇਸ ਹਕੀਕਤ ਨਾਲ ਸ਼੍ਰੀ ਸੰਤ ਦੀਆਂ ਮਹਿਲਾ ਪ੍ਰਸੰਸਕਾਂ ਨੂੰ ਕਾਫੀ ਝਟਕਾ ਲੱਗਿਆ ਹੈ। ਇਹਨਾਂ ਨੇ ਸ਼੍ਰੀਸੰਤ ਦੇ ਖਿਲਾਫ਼ ਭਾਰੀ ਰੋਸ ਵਖਾਵਾ ਕਰਦਿਆਂ ਉਸ ਨੂੰ ਚੂੜੀਆਂ ਪਾਉਣ ਲਈ ਆਖਿਆ ਹੈ। ਸ਼ੋਹਰਤ ਦੀ ਬੁਲੰਦੀ ਤੋਂ ਬਦਨਾਮੀ ਦੀਆਂ ਡੂੰਘੀਆਂ ਹਨੇਰੀਆਂ ਖੱਡਾਂ ਵਿੱਚ ਡਿਗਦਿਆਂ ਹੀ ਉਹ ਆਪਣੇ ਤੇ ਜਾਨ ਛਿੜਕਣ ਵਾਲੇ ਪ੍ਰਸੰਸਕਾਂ ਦੇ ਮਨੋ ਵੀ ਲਹਿ ਗਿਆ ਹੈ।  

Thursday, January 31, 2013

ਮਹਿਲਾ ਕ੍ਰਿਕਟ ਵਿਸ਼ਵ ਕੱਪ,ਤੀਜੀ ਵਾਰੀ ਭਾਰਤ 'ਚ

31 ਜਨਵਰੀ ਤੋਂ 17 ਫਰਵਰੀ 2013 ਤੱਕ ਭਾਰਤ ਦੀ ਮੇਜ਼ਬਾਨੀ ਅਧੀਨ
                                                                                                   --ਰਣਜੀਤ ਸਿੰਘ ਪ੍ਰੀਤ
        ਇੱਕ ਰੋਜ਼ਾ ਆਈ ਸੀ ਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ 31 ਜਨਵਰੀ ਤੋਂ 17 ਫਰਵਰੀ 2013 ਤੱਕ ਭਾਰਤ ਦੀ ਮੇਜ਼ਬਾਨੀ ਅਧੀਨ 10 ਵੇਂ ਮੁਕਾਬਲੇ ਵਜੋਂ ਖੇਡਿਆ ਜਾ ਰਿਹਾ ਏ । ਦੋ ਪੂਲਾਂ ਵਿੱਚ ਵੰਡੀਆਂ 8 ਟੀਮਾਂ ਨੇ ਕੁੱਲ 25 ਮੈਚ ਅਤੇ ਇਹਨਾਂ ਤੋਂ ਇਲਾਵਾ 8 ਗੈਰ ਰਸਮੀ ਵਾਰਮ-ਅੱਪ ਮੈਚ ਵੀ ਖੇਡਣੇ ਹਨ। ਪੂਲ ਏ 'ਚ ਇੰਗਲੈਂਡ, ਭਾਰਤ, ਸ਼੍ਰੀਲੰਕਾ,ਵੈਸਟ ਇੰਡੀਜ਼,ਪੂਲ ਬੀ ਵਿੱਚ ਪਾਕਿਸਤਾਨ,ਆਸਟਰੇਲੀਆ,ਨਿਊਜ਼ੀਲੈਂਡ,ਦੱਖਣੀ ਅਫ਼ਰੀਕਾ ਸ਼ਾਮਲ ਹਨ। ਇਹਨਾਂ ਗਰੁੱਪਾਂ ਦੀਆਂ ਵੱਧ ਅੰਕਾਂ ਵਾਲੀਆਂ 3-3 ਟੀਮਾਂ ਨੇ ਸੁਪਰ ਸਿਕਸ ਵਿੱਚ ਰਾਊਂਡ ਰਾਬਿਨ ਅਧਾਰ 'ਤੇ 9 ਤੋਂ 13 ਫਰਵਰੀ ਤੱਕ ਖੇਡਣਾ ਏ। ਇਸ ਉਪਰੰਤ ਪਲੇਅ ਆਫ਼ ਗੇੜ ਵਿੱਚ 15 ਫਰਵਰੀ ਨੂੰ ਤੀਜੀ ਤੋਂ 8 ਵੀਂ ਪੁਜ਼ੀਸ਼ਨ ਤੱਕ ਦੇ ਮੈਚ ਹੋਣੇ ਹਨ ਅਤੇ ਫਾਈਨਲ 17 ਫਰਵਰੀ ਨੂੰ ਮੁੰਬਈ ਵਿਖੇ ਦਿਨ-ਰਾਤ ਦੇ ਸਮੇ ਅਨੁਸਾਰ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੇਗਾ। ਦਿਨ ਦੇ ਸਾਰੇ ਮੈਚ 9.00 ਵਜੇ ਅਤੇ ਦਿਨ/ਰਾਤ ਦੇ 14.30 ਵਜੇ ਸ਼ੁਰੂ ਹੋਇਆ ਕਰਨਗੇ। ਸਾਰੇ ਮੈਚਾਂ ਦਾ ਪ੍ਰਸਾਰਣ ਸਟਾਰ ਕ੍ਰਿਕਟ ਨੇ ਦਿਖਾਉਂਣਾ ਹੈ। ਅਰਾਮ ਦੇ ਦਿਨ 7 ਅਤੇ 8 ਫਰਵਰੀ ਹਨ, ਜਦੋਂ ਕਿ 10,12,14,ਅਤੇ 16 ਫਰਵਰੀ ਰਿਜ਼ਰਵ ਦਿਨ ਮਿਥੇ ਗਏ ਹਨ।
                          1973 ਤੋਂ ਸ਼ੁਰੂ ਹੋਏ ਵਿਸ਼ਵ ਕੱਪ ਦੇ 9 ਮੁਕਾਬਲਿਆਂ ਵਿੱਚੋਂ ਆਸਟਰੇਲੀਆ ਨੇ ਸੱਭ ਤੋਂ ਵੱਧ 5 (1978,1982,1988,1997,2005) ਖ਼ਿਤਾਬ ਜਿੱਤੇ ਹਨ, (1973,2000) ਉਪ-ਜੇਤੂ, (1993) ਵਿੱਚ ਤੀਜਾ ਸਥਾਨ ਲਿਆ ਏ। ਮੌਜੂਦਾ ਚੈਂਪੀਅਨ ਇੰਗਲੈਂਡ ਨੇ 3 ਜਿੱਤਾਂ (1973,1993,2009) ,ਤਿੰਨ ਵਾਰ ਦੂਜਾ ਸਥਾਨ (1978,1982,1988) ਲਿਆ ਹੈ। ਨਿਊਜ਼ੀਲੈਂਡ ਇੱਕ ਵਾਰੀ 2000 ਵਿੱਚ ਹੀ ਖ਼ਿਤਾਬਧਾਰੀ ਬਣਿਆਂ ਏ। ਇਸ ਨੇ 1993,1997,2009 ਵਿੱਚ ਦੂਜੀ ਅਤੇ 1973,1978,1982,1988 ਵਿੱਚ ਤੀਜੀ ਪੁਜ਼ੀਸ਼ਨ ਲਈ ਹੈ। ਭਾਰਤ ਕਦੇ ਵੀ ਖ਼ਿਤਾਬਧਾਰੀ ਤਾਂ ਨਹੀਂ ਬਣਿਆਂ, ਪਰ 2005 ਵਿੱਚ ਇੱਕ ਵਾਰੀ ਫਾਈਨਲ ਖੇਡਕੇ ਦੂਜਾ ਸਥਾਨ ਲੈਣਾ,ਅੱਜ ਤੱਕ ਦਾ ਸਰਵੋਤਮ ਪ੍ਰਦਰਸ਼ਨ ਰਿਹਾ ਏ। ਇਸ ਨੇ 2009 ਵਿੱਚ ਆਸਟਰੇਲੀਆ ਨੂੰ ਮਾਤ ਦੇ ਕੇ ਤੀਜੀ ਪੁਜ਼ੀਸ਼ਨ ਵੀ ਲਈ ਹੈ। ਇੰਗਲੈਂਡ ਨੇ ਪਲੇਠੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੀ ਮੇਜ਼ਬਾਨੀ 1973 ਵਿੱਚ ਕੀਤੀ ਅਤੇ ਦੁਬਾਰਾ 1993 ਨੂੰ ਹੋਸਟ ਬਣਿਆਂ।।ਭਾਰਤ 1978,1997,ਨਿਊਜ਼ੀਲੈਂਡ 1982,2000, ਆਸਟਰੇਲੀਆ  1988,2009 ਅਤੇ ਦੱਖਣੀ ਅਫਰੀਕਾ  2005 ਵਿੱਚ ਮੇਜ਼ਬਾਨੀ ਨਿਭਾਅ ਚੁੱਕਿਆ ਹੈ। ਅਜੇ ਤੱਕ ਸਿਰਫ਼ 4 ਦੇਸ਼ ਆਸਟਰੇਲੀਆ,ਇੰਗਲੈਂਡ,ਨਿਊਜ਼ੀਲੈਂਡ,ਭਾਰਤ ਹੀ ਫਾਈਨਲ ਖੇਡੇ ਹਨ।         
                  ਸੱਭ ਤੋਂ ਵੱਧ ਰਨ ਨਿਊਜ਼ੀਲੈਂਡ ਦੀ ਡੈਬੀ ਹੌਕਲੇ ਨੇ 1501 (1982-2000),ਵਿਅਕਤੀਗਤ ਉੱਚ ਸਕੋਰ ਆਸਟਰੇਲੀਆ ਦੀ ਬਲਿੰਡਾ ਕਲਾਰਕ ਨੇ ਨਾਟ ਆਊਟ ਰਹਿੰਦਿਆਂ 229 ਦੌੜਾ ਂ(1997),ਇੱਕ ਵਿਸ਼ਵ ਕੱਪ ਵਿੱਚ ਸੱਭ ਤੋਂ ਵੱਧ ਦੌੜਾਂ ਨਿਊਜ਼ੀਲੈਂਡ ਦੀ ਡੈਬੀ ਹੌਕਲੇ ਨੇ 456 (1997), ਸੱਭ ਤੋਂ ਵੱਧ 40 ਵਿਕਟਾਂ (1982–1988) ਆਸਟਰੇਲੀਆ ਦੀ ਲੇਨ ਫੁਲਸਟੋਨ ਨੇ,ਵਿਕਟ ਕੀਪਰ ਵਜੋਂ 40 ਸਟੰਪਸ/ਕੈਚ (1993–2005) ਇੰਗਲੈਂਡ ਦੀ ਜਾਨੇ ਸਮਿੱਤ ਨੇ ਅਤੇ ਫੀਲਡਰ ਵਜੋਂ 19 ਕੈਚ (1982–1997) ਇੰਗਲੈਂਡ ਦੀ ਜਿਨੇਟੇ ਬਰਿਟਿਨ ਨੇ ਲੈ ਕੇ ਰਿਕਾਰਡ ਬਣਾਏ ਹਨ। ਟੀਮ ਉੱਚ ਸਕੋਰ ਆਸਟਰੇਲੀਆ ਦਾ ਡੈਨਮਾਰਕ ਵਿਰੁੱਧ 412/3 (1997) ਅਤੇ ਨਿਊਨਤਮ ਸਕੋਰ ਪਾਕਿਸਤਾਨ ਦਾ ਆਸਟਰੇਲੀਆ ਖ਼ਿਲਾਫ਼ 1997 ਵਿੱਚ ਸਿਰਫ਼ 27 ਦੌੜਾਂ ਵਾਲਾ ਰਿਹਾ ਹੈ।
                         ਤੀਜੀ ਵਾਰ ਮੇਜ਼ਬਾਨ ਬਣੇ ਭਾਰਤ ਨੇ ਟੀਮ ਦੀ ਕਪਤਾਨੀ ਮਿਥਾਲੀ ਰਾਜ ਨੂੰ ਸੌਂਪੀ ਹੈ । ਪਹਿਲਾਂ ਪੂਲ ਏ ਦੇ ਸਾਰੇ ਮੈਚ ਵਾਨਖੇੜੇ ਸਟੇਡੀਅਮ ਮੁੰਬਈ ਵਿੱਚ ਹੋਣੇ ਸਨ। ਪਰ ਰਣਜੀ ਟਰਾਫ਼ੀ ਦੇ ਫ਼ਾਈਨਲ ਮੁੰਬਈ ਬਨਾਮ ਸੁਰਾਸ਼ਟਰਾ (26 ਤੋਂ 30 ਜਨਵਰੀ) ਸਦਕਾ ਹੁਣ ਇਸ ਸ਼ਡਿਊਲ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ । ਜਿਸ ਅਨੁਸਾਰ ਇਹ ਮੈਚ ਹੁਣ ਮਿਗ ਕਲੱਬ, ਬਰਾਬੌਰਨ ਅਤੇ ਬਾਂਦਰਾ ਕੁਰਲਾ ਵਿੱਚ ਖੇਡੇ ਜਾਣੇ ਹਨ । ਜਦੋਂ ਕਿ ਪਾਕਿਸਤਾਨ ਦੇ ਖੇਡ ਮੈਦਾਨਾਂ ਵਿੱਚ ਸੁਰੱਖਿਆ ਕਾਰਣਾਂ ਕਰਕੇ ਤਬਦੀਲੀ ਕਰਦਿਆਂ ਪੂਲ ਬੀ ਦੇ ਸਾਰੇ ਮੈਚ ਕੱਟਕ ਵਿੱਚ ਕਰਵਾਉਂਣੇ ਮਿਥੇ ਗਏ ਹਨ। 
ਤਾਜ਼ਾ-ਤਾਰੀ
ਨ ਐਲਾਨ ਮੁਤਾਬਕ ਮੈਚਾਂ ਦਾ ਵੇਰਵਾ ;-- 
ਗਰੁੱਪ ਏ ;--31 ਜਨਵਰੀ;ਵੈਸਟ ਇੰਡੀਜ਼ ਬਨਾਮ ਭਾਰਤ (ਦਿਨ/ਰਾਤ) ਮੁੰਬਈ, 2 ਫਰਵਰੀ;ਇੰਗਲੈਂਡ –ਸ਼੍ਰੀਲੰਕਾ (ਦਿਨ) ਮੁੰਬਈ,4 ਫਰਵਰੀ;ਭਾਰਤ ਬਨਾਮ ਇੰਗਲੈਂਡ (ਦਿਨ) ਮੁੰਬਈ,ਸ਼੍ਰੀਲੰਕਾ-ਵੈਸਟ ਇੰਡੀਜ਼ (ਦਿਨ) ਮੁੰਬਈ, 6 ਫਰਵਰੀ : ਸ਼੍ਰੀਲੰਕਾ ਬਨਾਮ ਭਾਰਤ (ਦਿਨ) ਮੁੰਬਈ,ਇੰਗਲੈਂਡ-ਵੈਸਟ ਇੰਡੀਜ਼ (ਦਿਨ/ਰਾਤ) ਮੁੰਬਈ। 
ਗਰੁੱਪ ਬੀ :--31 ਜਨਵਰੀ; ਆਸਟਰੇਲੀਆ ਬਨਾਮ ਪਾਕਿਸਤਾਨ (ਦਿਨ) ਕੱਟਕ,ਪਹਿਲੀ ਫਰਵਰੀ; ਨਿਊਜ਼ੀਲੈਂਡ-ਦੱਖਣੀ ਅਫਰੀਕਾ (ਦਿਨ/ਰਾਤ) ਕੱਟਕ,3 ਫਰਵਰੀ; ਨਿਊਜ਼ੀਲੈਂਡ-ਪਾਕਿਸਤਾਨ (ਦਿਨ) ਕੱਟਕ,ਆਸਟਰੇਲੀਆ-ਦੱਖਣੀ ਅਫਰੀਕਾ (ਦਿਨ) ਕੱਟਕ,5 ਫਰਵਰੀ; ਪਾਕਿਸਤਾਨ-ਦੱਖਣੀ ਅਫਰੀਕਾ (ਦਿਨ) ਕੱਟਕ, ਆਸਟਰੇਲੀਆ-ਨਿਊਜ਼ੀਲੈਂਡ (ਦਿਨ/ਰਾਤ) ਕੱਟਕ । 

ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ:98157-07232

Thursday, December 20, 2012

ਭਾਰਤ-ਪਾਕਿਸਤਾਨ ਕ੍ਰਿਕਟ ਸਬੰਧਾਂ ਦੀ ਰੌਚਕ ਗਾਥਾ

                   ਭਾਰਤ -ਪਾਕਿਸਤਾਨ ਕ੍ਰਿਕਟ ਸੀਰੀਜ਼ ਹੋਣਾ ਇੱਕ ਸੁਭਾਗਾ ਮੌਕਾ ਹੈ। ਭਾਰਤ ਵਿੱਚ ਦੋਨੋਂ ਮੁਲਕਾਂ ਦੇ ਜਿੱਥੇ ਦਿੱਲੀ ਵਿਖੇ ਖੇਡੇ ਗਏ ਪਹਿਲੇ ਟੈਸਟ ਮੈਚ ਸਮੇ ਭਾਰਤ ਦੀ 70 ਦੌੜਾਂ ਨਾਲ 16 ਅਕਤੂਬਰ 1952 ਤੋਂ ਸਬੰਧ ਬਣੇ ਸਨ,ਉਥੇ ਦੋਹਾਂ ਮੁਲਕਾਂ ਨੇ ਆਖ਼ਰੀ ਟੈਸਟ ਮੈਚ 8 ਤੋਂ 12 ਦਸੰਬਰ 2007 ਤੱਕ ਬੰਗਲੌਰ ਵਿੱਚ ਬਰਾਬਰੀ 'ਤੇ ਖੇਡਿਆ ਸੀ। ਹੁਣ 25 ਦਸੰਬਰ ਕ੍ਰਿਸਮਿਸ ਦੇ ਦਿਨ ਤੋਂ ਦੋਨੋ ਮੁਲਕ ਫਿਰ ਇੱਕ ਦੂਜੇ ਨਾਲ ਪਿਆਰ ਸਾਂਝ ਤਹਿਤ ਕ੍ਰਿਕਟ ਮੈਚਾਂ ਦੀ ਸੀਰੀਜ਼ ਖੇਡਣ ਲਈ ਮੈਦਾਨ ਵਿੱਚ ਨਿੱਤਰ ਰਹੇ ਹਨ। ਇਸ ਪ੍ਰੋਗਰਾਮ ਤਹਿਤ 2 ਮੈਚ ਟੀ-20 ਅਤੇ 3 ਇੱਕ ਰੋਜ਼ਾ ਮੈਚ ਸ਼ਾਮਲ ਹਨ। ਦੋਹਾਂ ਮੁਲਕਾਂ ਨੇ ਹੁਣ ਤੱਕ 121 ਇੱਕ ਰੋਜ਼ਾ ਮੈਚ ਖੇਡੇ ਹਨ। ਜਿੰਨ•ਾ ਵਿੱਚੋਂ ਭਾਰਤ ਨੇ 48 ਅਤੇ ਪਾਕਿਸਤਾਨ ਨੇ 69 ਜਿੱਤੇ ਹਨ। ਜਦੋਂ ਕਿ 4 ਮੈਚ ਬੇ-ਨਤੀਜਾ ਰਹੇ ਹਨ। ਦੋਹਾਂ ਦਰਮਿਆਂਨ ਪਹਿਲਾ ਇੱਕ ਰੋਜ਼ਾ ਮੈਚ ਅਯੂਬ ਨੈਸ਼ਨਲ ਸਟੇਡੀਅਮ ਕੋਇਟਾ ਵਿਖੇ ਪਹਿਲੀ ਅਕਤੂਬਰ 1978 ਨੂੰ ਭਾਰਤ ਨੇ 4 ਦੌੜਾਂ ਨਾਲ ਜਿੱਤਿਆ ਸੀ। ਦੋਹਾਂ ਮੁਲਕਾਂ ਦੀਆਂ ਟੀਮਾਂ ਨੇ ਆਖ਼ਰੀ ਇੱਕ ਦਿਨਾਂ ਮੈਚ ਏਸ਼ੀਆ ਕੱਪ ਦੌਰਾਂਨ ਸ਼ੇਰ ਇ ਬੰਗਲਾ ਨੈਸ਼ਨਲ ਸਟੇਡੀਅਮ ਮੀਰਪੁਰ ਵਿਖੇ 18 ਮਾਰਚ 2012 ਦੇ ਐਤਵਾਰ ਨੂੰ ਖੇਡਿਆ ਅਤੇ ਇਹ ਵੀ ਭਾਰਤ ਨੇ 6 ਵਿਕਟਾਂ ਨਾਲ ਜਿੱਤਿਆ। ਪਾਕਿਸਤਾਨ ਵਿੱਚ ਖੇਡੇ ਗਏ 27 ਮੈਚਾਂ ਵਿੱਚੋਂ ਭਾਰਤ ਨੇ 10 ਅਤੇ ਪਾਕਿਸਤਾਨ ਨੇ 17 ਮੈਚ ਜਿੱਤੇ ਹਨ। ਏਨੇ ਹੀ ਮੈਚ ਭਾਰਤ ਵਿੱਚ ਹੋਏ ਹਨ,ਜਿੰਨ•ਾਂ ਵਿੱਚੋਂ ਪਾਕਿਸਤਾਨ ਨੇ 14,ਭਾਰਤ ਨੇ 11 ਵਿੱਚ ਜਿੱਤ ਹਾਸਲ ਕੀਤੀ ਹੈ ਅਤੇ 2 ਮੈਚ ਬੇ-ਨਤੀਜਾ ਰਹੇ ਹਨ । ਦੋਹਾਂ ਮੁਲਕਾਂ ਨੇ 67 ਮੈਚ ਹੋਰ ਕਿਸੇ ਸਥਾਨ ਉੱਤੇ ਖੇਡੇ ਹਨ,ਇਹਨਾਂ ਵਿੱਚੋਂ  ਪਾਕਿਸਤਾਨ ਨੇ 38, ਭਾਰਤ ਨੇ 27 ਜਿੱਤੇ ਹਨ। ਜਦੋਂ ਕਿ 2 ਮੈਚ ਬੇ- ਸਿੱਟਾ ਰਹੇ ਹਨ। ਵਸੀਮ ਅਕਰਮ ਵੱਲੋਂ 48 ਮੈਚਾਂ ਵਿੱਚ 60 ਵਿਕਟਾਂ ਲੈਣ ਦਾ,ਸਾਈਦ ਅਨਵਰ ਵੱਲੋਂ ਚਿਤੰਬਰਮ ਸਟੇਡੀਅਮ ਵਿੱਚ 21 ਮਈ 1997 ਨੂੰ ਨਿੱਜੀ ਉੱਚ ਸਕੋਰ 194 ਦੌੜਾਂ ਦਾ ਅਤੇ ਸਚਿਨ ਤੇਂਦੂਲਕਰ ਵੱਲੋਂ 66 ਪਾਰੀਆਂ ਵਿੱਚ 2474 ਰਨ ਬਣਾ ਕੇ ਰਿਕਾਰਡ ਬਣਾਇਆ ਹੋਇਆ ਹੈ।
                   ਦੋਨੋਂ ਮੁਲਕ ਟੀ-20 ਵਰਗ ਵਿੱਚ ਇੱਕ-ਦੂਜੇ ਨਾਲ 3 ਵਾਰੀ ਖੇਡੇ ਹਨ। ਇਹਨਾਂ ਵਿੱਚੋਂ 2 ਮੈਚ ਭਾਰਤ ਨੇ ਜਿੱਤੇ ਹਨ ,ਜਦੋਂ ਕਿ ਇੱਕ ਮੈਚ ਟਾਈਡ ਰਿਹਾ ਹੈ। ਵਿਸ਼ਵ ਕੱਪ ਦੌਰਾਂਨ ਦੋਨੋਂ ਮੁਲਕ ਕਿੰਗਜ਼ਮੀਡ,ਡਰਬਨ (ਦੱਖਣੀ ਅਫਰੀਕਾ) ਵਿਖੇ ਕੱਪ ਦੇ 10 ਵੇਂ ਮੈਚ ਵਜੋਂ ਗਰੁੱਪ ਡੀ ਵੱਲੋਂ 14 ਸਤੰਬਰ 2007 ਨੂੰ ਖੇਡੇ। ਦੋਹਾਂ ਦੀ ਪਹਿਲੀ ਹੀ ਭਿੜਤ ਰਿਕਾਰਡ ਬਣ ਗਈ। ਵਿਸ਼ਵ ਕੱਪ ਵਿੱਚ ਅੱਜ ਤੱਕ ਦਾ ਇਹੀ ਅਜਿਹਾ ਇੱਕੋ ਇੱਕ ਹੈਰਤ ਅੰਗੇਜ਼  ਰਿਕਾਰਡ ਬਣਿਆਂ ਕਿ ਜਦ ਮੈਚ ਟਾਈਡ ਹੋ ਗਿਆ,ਤਾਂ ਕ੍ਰਿਕਟ ਇਤਿਹਾਸ ਵਿੱਚ ਪਹਿਲਾ ਫੈਸਲਾ 3-0 ਨਾਲ ਬਾਲ ਆਊਟ ਜ਼ਰੀਏ ਭਾਰਤ ਦੇ ਹਿੱਸੇ ਰਿਹਾ। ਦੋਹਾਂ ਦਾ ਆਖ਼ਰੀ ਟੀ-20 ਸੁਪਰ ਅੱਠ ਦੇ ਗਰੁੱਪ ਦੋ ਵਿੱਚ ਆਰ ਪਰੇਮਦਾਸਾ ਸਟੇਡੀਅਮ ਕੋਲੰਬੋ ਵਿਖੇ 30 ਸਤੰਬਰ 2012 ਨੂੰ ਹੋਇਆ ਅਤੇ ਇਹ ਭਾਰਤ ਨੇ 8 ਵਿਕਟਾਂ ਦੇ ਫ਼ਰਕ ਨਾਲ ਜਿੱਤਿਆ।
                ਦੋਨੋ ਮੁਲਕਾਂ ਦੇ ਤਿੰਨ ਕ੍ਰਿਕਟਰ ਹੀ ਅਜਿਹੇ ਹਨ ਜੋ ਦੋਹਾਂ ਦੇਸ਼ਾਂ ਵੱਲੋਂ ਖੇਡੇ ਹਨ। ਅਮਿਰ ਇਲਾਹੀ ਨੇ ਭਾਰਤ ਵੱਲੋਂ ਸਿਡਨੀ ਵਿੱਚ 1947 ਨੂੰ ਇੱਕ ਟੈਸਟ ਮੈਚ ਖੇਡਿਆ। ਇਹੀ ਖਿਡਾਰੀ ਇਸ ਮਗਰੋਂ 1952-53 ਵਿੱਚ ਪਾਕਿਸਤਾਨੀ ਟੀਮ ਦਾ ਵੀ ਮੈਂਬਰ ਬਣਿਆਂ। ਗੁਲ ਮੁਹੰਮਦ ਭਾਰਤ ਦੀ ਟੀਮ ਵਿੱਚ 1946 - 1955 ਨੂੰ ਖੇਡਿਆ। ਜਦ ਭਾਰਤੀ ਟੀਮ ਨੇ 1951-52 ਵਿੱਚ ਪਾਕਿਸਤਾਨ ਦਾ ਪਹਿਲਾ ਟੂਰ ਲਾਇਆ,ਤਾਂ ਗੁਲ ਮੁਹੰਮਦ ਭਾਰਤੀ ਟੀਮ ਦਾ ਮੈਂਬਰ ਸੀ। ਫਿਰ ਇਸ ਨੇ ਇੱਕ ਟੈਸਟ ਮੈਚ ਵਿੱਚ 1956 ਨੂੰ  ਆਸਟਰੇਲੀਆ ਵਿਰੁੱਧ ਕਰਾਚੀ ਵਿਖੇ ਪਾਕਿਸਤਾਨ ਵੱਲੋਂ ਖੇਡਦਿਆਂ ਜ਼ੌਹਰ ਦਿਖਾਏ ।। ਅਬਦੁਲ ਹਫ਼ੀਜ਼ ਕਾਰਦਾਰ ਨੇ ਭਾਰਤ ਵੱਲੋਂ 1946 - 1948 ਅਤੇ ਪਾਕਿਸਤਾਨ ਵੱਲੋਂ 1948 - 1958 ਨੂੰ ਖੇਡਣ ਦਾ ਮਾਣ ਹਾਸਲ ਕਰਿਆ।
ਮੌਜੂਦਾ ਟੂਰ ਦਾ ਪੂਰਾ ਵੇਰਵਾ ਇਸ ਤਰ•ਾਂ ਹੈ ;-
25 ਦਸੰਬਰ;ਪਹਿਲਾ ਟੀ-20,ਸਮਾਂ 19.00 ਵਜੇ ,ਐਮ ਚਿੰਨਾਸਵਾਮੀ ਸਟੇਡੀਅਮ ਬੰਗਲੂਰੂ।।
28 ਦਸੰਬਰ ; ਦੂਜਾ ਟੀ-20 ਸਮਾਂ 19.00 ਵਜੇ, ਸਰਦਾਰ ਪਟੇਲ ਸਟੇਡੀਅਮ ਮੋਟੇਰਾ,ਅਹਿਮਦਾਬਾਦ। 
30 ਦਸੰਬਰ ; ਪਹਿਲਾ ਵੰਨ ਡੇਅ ,ਸਮਾਂ 14.30 ਵਜੇ,ਐਮ ਏ ਚਿਤੰਬਰਮ ਸਟੇਡੀਅਮ ਚਿਪੁਕ ਚੇਨੱਈ।
3 ਜਨਵਰੀ 2013, ਦੂਜਾ ਵੰਨ ਡੇਅ ,ਸਮਾਂ;14.30 ਵਜੇ,ਈਡਨ ਗਾਰਡਨ ਕੋਲਕਾਤਾ।।
6 ਜਨਵਰੀ ; ਤੀਜਾ ਵੰਨ ਡੇਅ ,ਸਮਾਂ 14.30 ਵਜੇ, ਫ਼ਿਰੋਜ਼ਸ਼ਾਹ ਕੋਟਲਾ ਦਿੱਲੀ। 
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ;98157-07232