Showing posts with label GGN Khalsa College. Show all posts
Showing posts with label GGN Khalsa College. Show all posts

Saturday, September 03, 2022

ਪ੍ਰੋ ਪ੍ਰਿਥੀਪਾਲ ਸਿੰਘ ਕਪੂਰ ਦੀ ਨਵੀਂ ਪੁਸਤਕ ਦਾ ਲੋਕ ਅਰਪਣ

Saturday 3rd September 2022 at 01:46 PM

ਬਹੁਤ ਹੀ ਵਿਲੱਖਣ ਹੈ-ਪੁਸਤਕ ਧਰਮ ਰੱਖਿਅਕ ਗੁਰੂ ਤੇਗ ਬਹਾਦਰ


ਲੁਧਿਆਣਾ
: 3 ਸਤੰਬਰ 2022: (ਪੰਜਾਬ ਸਕਰੀਨ ਬਿਊਰੋ):: 

ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੇ ਸੈਂਟਰ ਫਾਰ ਪੰਜਾਬ ਸਟੱਡੀਜ਼ ਨੇ  ਗੁੱਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੀ ਅਗਵਾਈ ਵਿੱਚ  ਪ੍ਰੋ ਪ੍ਰਿਥੀਪਾਲ ਸਿੰਘ ਕਪੂਰ ਸਾਬਕਾ ਪ੍ਰੋ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ  ਦੀ ਪੁਸਤਕ ਧਰਮ ਰੱਖਿਅਕ ਗੁਰੂ ਤੇਗ ਬਹਾਦਰ ਦਾ ਲੋਕ ਅਰਪਣ ਸਮਾਗਮ ਦਾ ਆਯੋਜਨ ਕੀਤਾ। ਇਹ ਪੁਸਤਕ ਉਨ੍ਹਾਂ ਨੇ  ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੀ ਹੈ। 

ਇਸ ਸਮਾਗਮ ਦਾ ਆਰੰਭ ਕਾਲਜ ਦੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਕੇ ਕੀਤਾ ਗਿਆ।  ਇਸ ਪੁਸਤਕ ਉੱਤੇ ਵਿਚਾਰ ਚਰਚਾ ਕਰਨ ਲਈ ਡਾ ਧਰਮ ਸਿੰਘ ਸਾਬਕਾ ਸੰਪਾਦਕ  ਇਨਸਾਈਕਲੋਪੀਡੀਆ ਆਫ਼ ਸਿੱਖਇਜ਼ਮ,  ਡਾ ਬਲਕਾਰ ਸਿੰਘ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਅਤੇ ਪ੍ਰੋਫੈਸਰ ਗੁਰਭਜਨ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ  ਨੇ ਸ਼ਿਰਕਤ ਕੀਤੀ। 

ਡਾ ਜਸਪਾਲ ਸਿੰਘ ਸਾਬਕਾ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਸ ਮੌਕੇ ਆਪਣਾ ਪ੍ਰਧਾਨਗੀ ਭਾਸ਼ਣ ਸਾਂਝਾ ਕੀਤਾ।  ਡਾ ਸ ਪ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪ੍ਰਧਾਨ ਗੁੱਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਨੇ ਸਭ ਨੂੰ ਰਸਮੀ ਤੌਰ ਤੇ ਜੀ ਆਇਆਂ ਕਿਹਾ  ਤੇ ਪ੍ਰੋ ਪ੍ਰਿਥੀਪਾਲ ਸਿੰਘ ਕਪੂਰ ਨੂੰ ਇਸ ਪੁਸਤਕ ਦੀ ਸਿਰਜਣਾ ਲਈ ਵਧਾਈ ਦਿੱਤੀ। 

ਉਨ੍ਹਾਂ ਨੇ ਕਿਹਾ ਕਿ ਪ੍ਰੋ ਕਪੂਰ ਦੀ ਸਿੱਖ ਇਤਿਹਾਸ  ਨਾਲ ਸਬੰਧਤ  ਲਿਖਤਾਂ ਵਿੱਚ ਵੱਡੀ ਦੇਣ ਹੈ। ਪ੍ਰੋ ਬਲਕਾਰ ਸਿੰਘ ਨੇ ਇਸ ਪੁਸਤਕ ਵਿਚ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਸ਼ਹਾਦਤ ਨਾਲ ਜੁੜੇ ਮਹੱਤਵਪੂਰਨ ਪੱਖਾਂ ਉੱਤੇ ਵਿਚਾਰ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਪ੍ਰੋ ਕਪੂਰ ਨੇ ਬੜੇ ਹੀ ਸੁਚੱਜੇ ਢੰਗ ਦੇ ਨਾਲ ਇਸ ਪੁਸਤਕ ਦੀ ਅਧਿਆਇ ਵੰਡ ਕਰਕੇ  ਗੁਰੂ ਸਾਹਿਬਾਨ ਦੇ ਜੀਵਨ ਇਤਿਹਾਸ ਨੂੰ ਲੜੀਦਾਰ ਰੂਪ ਵਿੱਚ ਪੇਸ਼ ਕੀਤਾ ਹੈ। ਪ੍ਰੋ ਗੁਰਭਜਨ ਗਿੱਲ ਨੇ ਇਸ ਮੌਕੇ ਤੇ ਕਿਹਾ ਕਿ  ਅਜਿਹੀਆਂ ਮੁੱਲਵਾਨ ਇਤਿਹਾਸਕ ਪੁਸਤਕਾਂ ਸਿੱਖ ਇਤਿਹਾਸ ਨੂੰ ਸਮਝਣ ਤੇ ਜਾਣਨ ਵਿੱਚ ਬਹੁਤ ਨਵੀਂ ਪੀੜ੍ਹੀ ਲਈ ਬਹੁਤ ਸਹਾਈ ਸਿੱਧ ਹੋਣਗੀਆਂ। 

ਡਾ ਜਸਪਾਲ ਸਿੰਘ ਨੇ ਆਪਣਾ ਪ੍ਰਧਾਨਗੀ ਭਾਸ਼ਣ ਸਾਂਝੇ ਕਰਦੇ ਹੋਏ ਕਿਹਾ ਕਿ  ਸਿੱਖ ਇਤਿਹਾਸ ਨੂੰ ਖੋਜਣ ਸਮਝਣ ਅਤੇ ਲਿਖਣ ਦੀ ਜੋ ਮੁਹਾਰਤ ਪ੍ਰੋ ਪ੍ਰਿਥੀਪਾਲ ਸਿੰਘ ਕੋਲ ਹੈ ਉਸ ਦਾ ਕੋਈ ਸਾਨੀ ਨਹੀਂ।  ਇਸ ਮੌਕੇ ਪ੍ਰੋ ਪ੍ਰਿਥੀਪਾਲ ਸਿੰਘ ਕਪੂਰ ਨੇ ਵੀ ਇਸ ਪੁਸਤਕ ਦੀ ਸਿਰਜਣਾ ਬਾਰੇ ਅਤੇ ਇਸ ਤੋਂ ਪਹਿਲਾਂ ਸਿੱਖ ਸਿਆਸਤਦਾਨਾਂ ਬਾਰੇ ਕੀਤੇ ਆਪਣੇ ਖੋਜਕਾਰਜ ਬਾਰੇ ਅਨੁਭਵ ਸਰੋਤਿਆਂ ਨਾਲ ਸਾਂਝੇ ਕੀਤੇ। 

ਸਾਬਕਾ ਡਿਪਟੀ ਸਪੀਕਰ ਲੋਕ ਸਭਾ ਸਰਦਾਰ ਚਰਨਜੀਤ ਸਿੰਘ ਅਟਵਾਲ ਨੇ ਵੀ ਉਚੇਚੇ ਤੌਰ ਤੇ ਇਸ ਪ੍ਰੋਗਰਾਮ ਚ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਅਖੀਰ ਤੇ ਕਾਲਜ ਦੇ ਪ੍ਰਿੰਸੀਪਲ ਡਾ ਅਰਵਿੰਦਰ ਸਿੰਘ ਨੇ ਸਭ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਪ੍ਰੋ ਮਨਜੀਤ ਸਿੰਘ ਛਾਬੜਾ ਡਾਇਰੈਕਟਰ-ਜੀਜੀਐਨ ਆਈਐਮਟੀ,  ਪ੍ਰਿੰਸੀਪਲ ਸ਼ਿਖਾ ਸਹਿਜਪਾਲ-ਜੀਜੀਐਨ ਕਾਲਜ ਆਫ ਫਾਰਮੇਸੀ,  ਜੀਜੀਐਨ ਪਬਲਿਕ ਸਕੂਲ ਦੇ ਪ੍ਰਿੰਸੀਪਲ ਗੁਨਮੀਤ ਕੌਰ  ਅਤੇ ਗੁੱਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਮੈਂਬਰ ਹਾਜ਼ਰ ਰਹੇ।  ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਸੀ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Monday, May 02, 2022

GGN ਖਾਲਸਾ ਕਾਲਜ ਕਨਵੋਕੇਸ਼ਨ- 300 ਦੇ ਕਰੀਬ ਡਿਗਰੀਆਂ ਦਿੱਤੀਆਂ ਗਈਆਂ

2nd May 2022 at 4:53 PM

ਕਨਵੋਕੇਸ਼ਨ ਵਿੱਚ ਮੁੱਖ ਮਹਿਮਾਨ ਵੱਜੋਂ ਪੁੱਜੇ MLA ਕੁੰਵਰ ਵਿਜੇ ਪ੍ਰਤਾਪ ਸਿੰਘ 


ਲੁਧਿਆਣਾ
: 01 ਮਈ 2022: (ਐਜੂਕੇਸ਼ਨ ਸਕਰੀਨ//ਪੰਜਾਬ ਸਕਰੀਨ)::

ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਵਿਖੇ ਅੱਜ ਡਿਗਰੀ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਵਿਚ ਲਗਭਗ 300 ਦੇ ਕਰੀਬ ਡਿਗਰੀਆਂ ਵਿਦਿਆਰਥੀਆਂ ਵਿਚ ਤਕਸੀਮ ਕੀਤੀਆਂ ਗਈਆਂ। ਇਸ ਵਿਸ਼ੇਸ਼ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ, ਐਮ.ਐਲ.ਏ, ਅੰਮ੍ਰਿਤਸਰ (ਨੌਰਥ) ਅਤੇ ਸਾਬਕਾ ਆਈ.ਪੀ.ਐਸ. ਨੇ ਸ਼ਿਰਕਤ ਕੀਤੀ। ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਡਾ. ਸ. ਪ. ਸਿੰਘ, ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਸ. ਗਜਿੰਦਰ ਸਿੰਘ, ਸ੍ਰ. ਹਰਦੀਪ ਸਿੰਘ, ਸ. ਹਰਸ਼ਰਨ ਸਿੰਘ ਨਰੂਲਾ ਤੇ ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਅਤੇ ਵੱਖ ਵੱਖ ਵਿਭਾਗਾਂ ਨਾਲ ਸੰਬੰਧਿਤ ਅਧਿਆਪਕ ਸਾਹਿਬਾਨ, ਪਤਵੰਤੇ ਸੱਜਣ ਅਤੇ ਵਿਦਿਆਰਥੀਆਂ ਨੇ ਇਸ ਸਮਾਰੋਹ ਵਿਚ ਭਾਗ ਲਿਆ। ਡਾ. ਸ. ਪ. ਸਿੰਘ ਨੇ ਮੁੱਖ ਮਹਿਮਾਨ ਨੂੰ ਗੁਲਦਸਤਾ ਭੇਂਟ ਕਰਕੇ ਰਸਮੀ ਤੌਰ ਤੇ ਜੀ ਆਇਆ ਆਖਿਆ ਅਤੇ ਉਨ੍ਹਾਂ ਨੇ ਕਾਲਜ ਦੇ 100 ਸਾਲਾਂ ਇਤਿਹਾਸ ਤੇ ਚਾਨਣਾ ਪਾਉਂਦਿਆ ਹੋਇਆ ਕਿਹਾ ਕਿ ਇਹ ਇਕ ਅਜਿਹੀ ਵਿੱਦਿਅਕ ਸੰਸਥਾ ਹੈ, ਜਿਥੇ ਪ੍ਰਤਿਭਾਵਾਂ ਨੂੰ ਆਕਾਰ  ਮਿਲਦਾ ਹੈ। ਇਸ ਕਾਲਜ ਤੋਂ ਤਾਲੀਮ ਹਾਸਲ ਕਰਕੇ ਵਿਦਿਆਰਥੀਆਂ ਨੇ ਵੱਖ ਵੱਖ ਅਕਾਦਮਿਕ, ਪ੍ਰਸ਼ਾਸਨਿਕ, ਨਿਆਪਾਲਿਕਾ, ਰਾਜਨੀਤਕ, ਸਮਾਜ ਭਲਾਈ, ਸਾਹਿਤਕ ਗਤੀਵਿਧੀਆਂ ਤੇ ਖੇਡ ਜਗਤ ਵਿਚ ਮੱਲ੍ਹਾਂ ਮਾਰ ਕੇ ਇਸ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਹੋਇਆ ਉਨ੍ਹਾਂ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ। ਇਸ ਡਿਗਰੀ ਵੰਡ ਸਮਾਰੋਹ ਵਿਚ ਉਚੇਚੇ ਤੌਰ ਤੇ ਪਹੁੰਚੇ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਇਸ ਕਾਲਜ ਦੇ 100 ਸਾਲਾਂ ਦੇ ਮਾਣਮੱਤੇ ਇਤਿਹਾਸ ਅਤੇ ਵਿਲੱਖਣ ਪ੍ਰਾਪਤੀਆਂ ਤੇ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਦੇ ਅਹੁੱਦੇਦਾਰਾਂ, ਪ੍ਰਿੰਸੀਪਲ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਨੇ ਮੌਜੂਦਾ ਸਿੱਖਿਆ ਪ੍ਰਣਾਲੀ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਅੱਜ ਸਾਰੀ ਦੁਨੀਆਂ ਗਿਆਨ - ਵਿਗਿਆਨ ਤੇ ਤਕਨੋਲਜੀ ਨਾਲ ਜੁੜ ਰਹੀ ਹੈ। ਜਿਸ ਦੇ ਤਹਿਤ ਸਿੱਖਿਆ ਪ੍ਰਣਾਲੀ ਵਿਚ ਵੀ ਕਈ ਤਰ੍ਹਾਂ ਦੇ ਬਦਲਾਵ ਹੋ ਰਹੇ ਹਨ ਜੋ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਲਾਭਦਾਇਕ ਸਿੱਧ ਹੋਣਗੇ। ਵਰਤਮਾਨ ਸਮੇਂ ਵਿਚ ਭਾਰਤੀ ਸਿੱਖਿਆ ਪ੍ਰਣਾਲੀ ਦਾ ਨਵੀਨੀਕਰਨ ਹੋ ਰਿਹਾ ਹੈ।  ਭਾਰਤ ਸਰਕਾਰ ਵਲੋਂ ਯੂ.ਜੀ.ਸੀ ਤੇ ਏ.ਆਈ.ਸੀ.ਟੀ.ਈ. ਵਰਗੇ ਸਿੱਖਿਅਕ ਅਦਾਰਿਆਂ ਨੇ ਹੁਨਰ ਸਿਖਲਾਈ ਪ੍ਰੋਗਰਾਮ ਉਲੀਕੇ ਹਨ ਤਾਂ ਜੋ ਸਿੱਖਿਆ ਨੂੰ ਕਿੱਤਾ ਮੁੱਖੀ ਬਣਾਇਆ ਜਾਵੇ। ਅਜੋਕੇ ਸਮੇਂ ਵਿਚ ਸਿਰਫ਼ ਡਿਗਰੀਆਂ ਪ੍ਰਾਪਤ ਕਰਨਾ ਹੀ ਜ਼ਰੂਰੀ ਨਹੀਂ ਸਗੋਂ ਕਿਸੇ ਰੋਜ਼ਗਾਰ ਨੂੰ ਪ੍ਰਾਪਤ ਕਰਨ ਲਈ ਹੁਨਰ ਦਾ ਹੋਣਾ ਵੀ ਜ਼ਰੂਰੀ ਹੈ।
ਸਮਾਗਮ ਦੇ ਅੰਤ ‘ਤੇ ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਇਸ ਸਮਾਰੋਹ ਵਿਚ ਪਹੁੰਚੇ ਮੁੱਖ ਮਹਿਮਾਨ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ, ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਡਾ. ਸ. ਪ. ਸਿੰਘ, ਪ੍ਰਬੰਧਕੀ ਅਹੁੱਦੇਦਾਰਾਂ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਪ੍ਰਤੀਯੋਗਤਾ ਦੇ ਇਸ ਦੌਰ ਵਿੱਚ ਗਿਆਨ ਦੇ ਵਸੀਲਿਆਂ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੁਨੇਹਾ ਦਿੰਦਿਆ ਕਿਹਾ ਕਿ ਗਿਆਨ - ਵਿਗਿਆਨ ਤੇ ਸੂਚਨਾ ਤਕਨੋਲੋਜੀ ਦੇ ਇਸ ਯੁੱਗ ਵਿਚ ਤੁਸੀਂ ਵੀ ਸਮਾਜ ਵਿਚ ਆਪਣੇ ਰਾਹ ਖੁਦ ਬਣਾਉ, ਬਣੇ-ਬਣਾਏ ਰਾਹਾਂ ਤੇ ਚੱਲਣ ਦੀ ਥਾਂ ਤੇ ਕੁਝ ਨਵਾਂ ਸਿਰਜੋ ਤਾਂ ਜੋ ਦੁਨੀਆ ਤੁਹਾਡੇ ਤੇ ਮਾਣ ਕਰ ਸਕੇ।

ਇਸ ਸਮਾਰੋਹ ਵਿਚ ਪ੍ਰੋ.ਮਨਜੀਤ ਸਿੰਘ ਛਾਬੜਾ ਡਾਇਰੈਕਟਰ, ਜੀ.ਜੀ.ਐਨ.ਆਈ.ਐਮ.ਟੀ/ਜੀ.ਜੀ.ਐਨ.ਆਈ.ਵੀ.ਐਸ, ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ, ਜੀ. ਜੀ. ਐਨ, ਆਈ. ਐਮ.ਟੀ. ਵਿਸ਼ੇਸ਼ ਤੌਰ ’ਤੇ ਉਪਸਥਿਤ ਰਹੇ। ਮੰਚ ਦਾ ਸੰਚਾਲਨ ਪ੍ਰੋ. ਜਤਿੰਦਰ ਕੌਰ ਤੇ ਡਾ. ਗੁਰਪ੍ਰੀਤ ਸਿੰਘ ਵੱਲੋਂ ਬਾਖ਼ੂਬੀ ਕੀਤਾ ਗਿਆ। ਇਸ ਸਮਾਰੋਹ ਦੇ ਅੰਤ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਮੁੱਖ ਮਹਿਮਾਨ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ, ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਡਾ. ਸ. ਪ. ਸਿੰਘ, ਪ੍ਰਬੰਧਕੀ ਅਹੁੱਦੇਦਾਰਾਂ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ  ਇਸ ਸਮਾਗਮ ਵਿਚ ਸ਼ਿਰਕਤ ਕਰਨ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕਿਹਾ।

Sunday, December 19, 2021

ਡਾ. ਅਰਵਿੰਦਰ ਸਿੰਘ ਭੱਲਾ ਦੀ ਪੁਸਤਕ ਰਾਜਭਵਨ ਵਿੱਚ ਰਿਲੀਜ਼

19th December 2021 at 11:49 AM

ਡਾ. ਅਰਵਿੰਦਰ ਸਿੰਘ ਭੱਲਾ ਦੀ ਇਹ ਗਿਆਰਵੀਂ ਪੁਸਤਕ


ਚੰਡੀਗੜ੍ਹ
//ਲੁਧਿਆਣਾ: 19 ਦਸੰਬਰ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਜਨਰਲ ਸਿਲੇਬਸ ਦੇ ਨਾਲ ਨਾਲ ਜੇ ਕੁਝ ਅਦਾਰੇ ਕਿਤਾਬ ਕਲਚਰ ਨੂੰ ਪ੍ਰਫੁੱਲਿਤ ਕਰ ਰਹੇ ਹਨ ਤਾਂ ਉਹਨਾਂ ਵਿੱਚ ਲੁਧਿਆਣਾ ਦਾ ਜੀ ਜੀ ਐਨ ਖਾਲਸਾ ਕਾਲਜ ਵੀ ਇੱਕ ਹੈ ਜਿੱਥੇ ਕੋਈ ਨ ਕੋਈ ਕਿਤਾਬ ਅਕਸਰ ਰਿਲੀਜ਼ ਹੁੰਦੀ ਹੀ ਰਹਿੰਦੀ ਹੈ। ਇਥੋਂ ਦੀਆਂ ਪੁਸਤਕ ਸੱਭਿਆਚਾਰ ਨਾਲ ਨਾਲ ਸਬੰਧਤ  ਸਰਗਰਮੀਆਂ ਕਈ ਵਾਰ ਤਾਂ ਪੰਜਾਬੀ ਭਵਨ ਨੂੰ ਵੀ ਪਿਛੇ ਛੱਡਦੀਆਂ ਮਹਿਸੂਸ ਹੁੰਦੀਆਂ ਹਨ। ਅੱਜ ਇੱਕ ਹੋਰ ਪੁਸਤਕ ਰਿਲੀਜ਼ ਹੋਣ ਦੀ ਖਬਰ ਵੀ ਆਈ ਹੈ। ਇਹ ਪੁਸਤਕ ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਵੱਲੋਂ ਲਿਖੀ ਗਈ ਹੈ ਅਤੇ ਰਾਜ ਭਵਨ ਵਿਖੇ ਚੰਡੀਗੜ੍ਹ ਵਿਖੇ ਰਿਲੀਜ਼ ਕੀਤੀ ਗਈ ਹੈ। 

ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸਮੁੱਚੇ ਸੰਸਾਰ ਨੂੰ ਦਿਤੇ ਗਏ  ਸਰਵਸਾਂਝੀਵਾਲਤਾ,  ਮਨੁੱਖੀ ਏਕਤਾ, ਆਪਸੀ ਪਿਆਰ, ਵਿਸ਼ਵ ਸ਼ਾਂਤੀ,  ਪ੍ਰਸਪਰ ਸਹਿਯੋਗ ਤੇ ਪਰਉਪਕਾਰਤਾ ਦੇ ਇਲਾਹੀ ਸੰਦੇਸ਼ ਨੂੰ ਨੌਜਵਾਨ ਪੀੜ੍ਹੀ ਤੱਕ ਪਹੁਚਾਉਣ ਅਤੇ ਸ੍ਰੀ  ਗੁਰੂ ਨਾਨਕ ਦੇਵ ਜੀ ਦੀਆਂ ਵਿਸ਼ਵ ਵਿਆਪੀ ਸਿਖਿਆਵਾਂ ਦੀ ਰੋਸ਼ਨੀ ਵਿੱਚ ਵਰਤਮਾਨ ਸਮੇਂ ਵਿੱਚ ਸੰਪਰਦਾਇਕਤਾਵਾਦ, ਸੰਕਰੀਣ ਸੋਚ, ਮਨੁੱਖੀ ਅਧਿਕਾਰਾਂ ਦੀ ਬੇਹੁਰਮਤੀ, ਘੱਟ ਗਿਣਤੀਆਂ ਵਿਚ ਪਾਈ ਜਾਂਦੀ ਅਸੁਰੱਖਿਆ ਦੀ ਭਾਵਨਾ ਅਤੇ ਸਮਾਜਿਕ-ਸਭਿਆਚਾਰਕ ਵਖਰੇਵਿਆਂ ਪ੍ਰਤੀ ਤੰਗਦਿਲ ਸੋਚ ਵਰਗੀਆਂ ਪਾਈਆਂ ਜਾਂਦੀਆਂ ਗੁੰਝਲਦਾਰ ਸਮਸਿਆਵਾਂ ਦਾ ਸਾਰਥਕ ਤੇ ਸ਼ਾਂਤੀਪੂਰਵਕ ਹੱਲ ਕੱਢਣ ਦੇ ਮੰਤਵ ਨਾਲ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਦੁਆਰਾ 'ਗੁਰੂ ਨਾਨਕ ਦੇ ਬਹੁਸਭਿਆਚਾਰਕ ਸਮਾਜ ਅਤੇ ਸ਼ਾਂਤਮਈ ਸਹਿਹੋਦ ਦੇ ਸੰਕਲਪ' ਵਿਸ਼ੇ ਉਪਰ ਲਿਖੀ ਗਈ ਪੁਸਤਕ ਅੱਜ  ਪੰਜਾਬ ਦੇ ਗਵਰਨਰ ਮਾਣਯੋਗ ਸ੍ਰੀ ਬਨਵਾਰੀ ਲਾਲ ਪੁਰੋਹਿਤ ਵਲੋਂ ਪੰਜਾਬ ਰਾਜ ਭਵਨ, ਚੰਡੀਗੜ੍ਹ ਵਿਖੇ ਲੋਕ ਅਰਪਿਤ ਕੀਤੀ ਗਈ ।

ਇਸ ਮੌਕੇ ਉਪਰ ਪੰਜਾਬ ਦੇ ਮਾਣਯੋਗ ਗਵਰਨਰ  ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਡਾ. ਅਰਵਿੰਦਰ ਸਿੰਘ ਭੱਲਾ ਪਿਛਲੇ ਲੰਮੇ ਸਮੇਂ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ਦੇ ਸਮਾਜਿਕ, ਸਭਿਆਚਾਰਕ, ਧਾਰਮਿਕ ਅਤੇ ਰਾਜਨੀਤਕ ਪਹਿਲੂਆਂ ਉਪਰ ਨਿਰੰਤਰ ਖੋਜ ਕਰ ਰਹੇ ਹਨ । ਉਹਨਾਂ ਦੀ ਇਹ ਪੁਸਤਕ ਨਿਸ਼ਚਿਤ ਰੂਪ ਵਿਚ ਅਜੋਕੇ ਸਮੇਂ ਦੀ ਲੋੜਾਂ ਨੂੰ ਮੁੱਖ ਰੱਖਦੇ ਹੋਏ ਜਾਤ, ਧਰਮ, ਰੰਗ, ਰੂਪ, ਭਾਸ਼ਾ, ਖਿੱਤੇ ਆਦਿ ਦੇ ਅਧਾਰ ਉਤੇ ਕੀਤੇ ਜਾਂਦੇ ਭੇਦਭਾਵਾਂ ਨਾਲ ਜੁੜੀਆਂ ਸਮਸਿਆਵਾਂ ਦਾ ਸਦੀਵੀਂ ਹੱਲ ਕੱਢਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦਰਸਾਏ ਗਏ ਮਾਰਗ ਉਪਰ ਚਲਣ ਲਈ ਸਾਨੂੰ ਸਭ ਨੂੰ ਪ੍ਰੇਰਿਤ ਕਰੇਗੀ । ਉਹਨਾਂ ਡਾ. ਅਰਵਿੰਦਰ ਸਿੰਘ ਭੱਲਾ ਦੀ ਪੁਸਤਕ ਦੀ  ਸ਼ਲਾਘਾ ਕਰਦਿਆਂ ਕਿਹਾ ਕਿ ਅਕਾਦਮਿਕ ਖੇਤਰ ਵਿਚ ਡਾ. ਭੱਲਾ ਦੀ ਪੁਸਤਕ  ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ਅਤੇ ਬਾਣੀ ਉਪਰ ਖੋਜ ਕਾਰਜਾਂ ਨਾਲ ਜੁੜੇ ਹੋਏ ਸਮੂਹ ਵਿਦਵਾਨਾਂ ਅਤੇ ਖੋਜ ਵਿਦਿਆਰਥੀਆਂ ਲਈ ਵੀ ਬੇਹੱਦ ਸਾਰਥਕ ਸਿੱਧ ਹੋਵੇਗੀ । ਇਸ ਮੌਕੇ ਉਪਰ ਡਾ. ਸੁਭਾਸ਼ ਸ਼ਰਮਾ, ਸਾਬਕਾ ਸੈਨਿਟਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਡਾ. ਗੁਰਮੀਤ ਸਿੰਘ, ਸੈਨਿਟਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪ੍ਰੋ. ਨਵਪ੍ਰੀਤ ਕੌਰ, ਮੁੱਖੀ ਅਰਥ ਸ਼ਾਸਤਰ ਵਿਭਾਗ, ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ, ਨਡਾਲਾ ਆਦਿ  ਵਿਸ਼ੇਸ਼ ਤੌਰ ਉਪਰ ਹਾਜ਼ਰ ਸਨ ।

ਡਾ. ਭੱਲਾ ਨੇ ਆਪਣੀ ਪੁਸਤਕ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅੱਜ ਤੋਂ 552 ਵਰ੍ਹੇ ਪਹਿਲਾਂ ਮਨੁੱਖੀ ਸਵੈਮਾਣ ਤੇ ਮਨੁੱਖੀ ਅਧਿਕਾਰਾਂ ਦਾ ਸਤਿਕਾਰ ਕਰਨ; ਭਾਈਚਾਰਕ ਸਾਂਝ ਤੇ ਵਿਸ਼ਵ ਸ਼ਾਂਤੀ ਕਾਇਮ ਕਰਨ;  ਸਮਾਜਿਕ-ਸਭਿਆਚਾਰਕ ਭਿੰਨਤਾਵਾਂ ਨੂੰ  ਖੁੱਲੇ ਦਿਲ ਨਾਲ ਸਵੀਕਾਰ ਕਰਨ; ਅਤੇ ਮਨੁੱਖੀ ਏਕਤਾ ਤੇ ਰੱਬੀ ਏਕਤਾ ਦੇ ਸੰਕਲਪ ਰਾਹੀਂ  ਬਹੁ-ਸਭਿਆਚਾਰਕ ਸਮਾਜ ਕਾਇਮ ਕਰਨ ਅਤੇ ਸ਼ਾਂਤਮਈ  ਸਹਿਹੋਦ ਨੂੰ ਬੜਾਵਾ ਦੇਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲਸਾਨੀ ਤੇ ਕ੍ਰਾਂਤੀਕਾਰੀ ਸੰਦੇਸ਼ ਦੇਕੇ ਇਕ ਅਜਿਹੇ ਬਹੁਸਭਿਆਚਾਰਕ ਸਮਾਜ ਦਾ ਸੰਕਲਪ ਪੇਸ਼ ਕੀਤਾ, ਜਿਥੇ ਹਰੇਕ ਵਿਅਕਤੀ ਨੂੰ ਬਰਾਬਰ ਦੇ ਅਧਿਕਾਰ ਤੇ ਬਿਨਾਂ ਕਿਸੇ ਭੇਦ-ਭਾਵ ਦੇ ਜੀਵਨ ਦੇ ਹਰ ਖੇਤਰ ਵਿਚ ਵਿਚ ਵਿਕਾਸ ਦੇ ਬਰਾਬਰ ਮੌਕੇ ਪ੍ਰਾਪਤ ਹੋਣ ਅਤੇ ਸਮਾਜਿਕ ਸਭਿਆਚਾਰਕ ਤੇ ਧਾਰਮਿਕ ਭਿੰਨਤਾਵਾਂ ਅਤੇ ਮਨੁੱਖੀ ਸਵੈਮਾਣ ਦਾ ਸਤਿਕਾਰ ਹੋਵੇ । ਡਾ. ਭੱਲਾ ਨੇ ਇਹ ਵੀ ਕਿਹਾ ਕਿ ਜਦੋਂ ਪੱਛਮ ਵਿਚ ਲੋਕਤੰਤਰ  ਵਿਚਾਰਾਧਾਰਾ ਦੇ ਰੂਪ ਵਿਚ ਅਜੇ ਹੋਂਦ ਵਿਚ ਵੀ ਨਹੀਂ ਆਇਆ ਸੀ, ਜਦੋਂ ਕਿ ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਲੋਂ ਦਿਤੇ ਗਏ ਸਮਾਜਿਕ ਅਤੇ ਅਧਿਆਤਮਿਕ ਫ਼ਲਸਫ਼ੇ ਵਿਚੋਂ ਸਾਨੂੰ ਅਜੋਕੇ ਯੁਗ ਵਿਚ ਪ੍ਰਚਾਰੀਆਂ ਜਾਂਦੀਆਂ ਲੋਕਤੰਤਰੀ ਕਦਰਾਂ ਕੀਮਤਾਂ ਦਾ ਸੰਕਲਪ ਸਾਫ਼ ਅਤੇ ਸਪੱਸ਼ਟ ਦਿਖਾਈ ਦਿੰਦਾ ਹੈ ।  ਡਾ. ਭੱਲਾ ਨੇ  ਡਾ. ਐਚ. ਐਸ. ਬੇਦੀ, ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ ਹਿਮਾਚਲ ਪ੍ਰਦੇਸ਼, ਧਰਮਸ਼ਾਲਾ,  ਡਾ. ਸ. ਪ. ਸਿੰਘ, ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ,  ਅੰਮ੍ਰਿਤਸਰ ਅਤੇ ਪ੍ਰੋ. ਪਿ੍ਥੀਪਾਲ ਸਿੰਘ ਕਪੂਰ, ਸਾਬਕਾ ਪ੍ਰੋ-ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦਾ ਵਿਸ਼ੇਸ਼ ਤੌਰ ਉਪਰ ਧੰਨਵਾਦ ਕੀਤਾ ਅਤੇ ਕਿਹਾ ਇਹਨਾਂ ਸ਼ਖ਼ਸੀਅਤਾਂ ਦੇ ਵਲੋਂ ਮਿਲੇ ਸਹਿਯੋਗ ਅਤੇ ਮਾਰਗ ਦਰਸ਼ਨ ਸਦਕਾ ਹੀ ਇਹ ਪੁਸਤਕ ਲਿਖਣੀ ਸੰਭਵ ਹੋ ਸਕੀ ਹੈ ।

ਇਥੇ ਇਹ ਵਿਸ਼ੇਸ਼ ਤੌਰ ਉਪਰ ਜ਼ਿਕਰਯੋਗ ਹੈ ਕਿ ਡਾ. ਅਰਵਿੰਦਰ ਸਿੰਘ ਭੱਲਾ ਦੀ ਇਹ ਗਿਆਰਵੀਂ ਪੁਸਤਕ ਹੈ ਅਤੇ ਇਸ ਤੋਂ ਇਲਾਵਾ ਉਹ ਹੁਣ ਤੱਕ ਅੱਸੀਂ ਤੋਂ ਵਧੇਰੇ ਖੋਜ ਪਰਚੇ ਲਿਖਣ ਦੇ ਨਾਲ-ਨਾਲ ਇੰਡੀਅਨ ਕੌਂਸਲ ਆਫ ਸੋਸ਼ਲ ਸਾਇੰਸ ਰਿਸਰਚ, ਨਵੀਂ ਦਿੱਲੀ ਵਲੋਂ ਪ੍ਰਵਾਨਤ ਖੋਜ ਕਾਰਜ ਮੁਕੰਮਲ ਕਰ ਚੁੱਕੇ ਹਨ । ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਕਾਦਮਿਕ ਸੰਸਥਾਵਾਂ ਦੇ ਮੈਂਬਰ ਡਾ. ਭੱਲਾ ਨੂੰ ਆਪਣੇ ਖੋਜ ਕਾਰਜਾਂ, ਉਚੇਰੀ ਸਿੱਖਿਆ ਅਤੇ ਸਮਾਜ ਸੇਵਾ  ਦੇ ਖੇਤਰ ਵਿਚ ਪਾਏ ਗਏ ਯੋਗਦਾਨ ਦੇ ਅਧਾਰ 'ਤੇ ਉਨ੍ਹਾਂ ਨੂੰ ਹੁਣ ਤੱਕ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਵਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ । ਹਾਲ ਹੀ ਵਿੱਚ ਭਾਰਤ ਦੇ ਉਪਰਾਸ਼ਟਰਪਤੀ ਦੁਆਰਾ ਉਨ੍ਹਾਂ ਦੇ ਉਚੇਰੀ ਸਿੱਖਿਆ ਦੇ ਖੇਤਰ ਵਿਚ ਹਾਸਲ ਕੀਤੀਆਂ ਗਈਆਂ ਪ੍ਰਾਪਤੀਆਂ ਨੂੰ ਮੁੱਖ ਰੱਖਕੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ ਸੈਨਿਟ ਲਈ ਨਾਮਜ਼ਦ ਵੀ ਕੀਤਾ ਗਿਆ ਹੈ ।


Saturday, July 24, 2021

ਜੀਜੀਐਨ ਖਾਲਸਾ ਕਾਲਜ ਵੱਲੋਂ ਵੈਬਿਨਾਰਾਂ ਦੀ ਲੜੀ ਜਾਰੀ

 24th July 2021 at 1:28 PM

ਇਸ ਵਾਰ ਵਿਸ਼ਾ ਰਿਹਾ ਰਹੱਸਮਈ ਫਿਲਾਸਫਰ ਪ੍ਰੋਫੈਸਰ ਪੂਰਨ 

ਲੁਧਿਆਣਾ: 24 ਜੁਲਾਈ, 2021(ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਸਿੱਖ ਨੈਟ ਤੋਂ ਧੰਨਵਾਦ ਸਹਿਤ 

ਇੰਗਲਿਸ਼ ਦੇ ਪੋਸਟ ਗ੍ਰੈਜੂਏਟ ਵਿਭਾਗ, ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਨੇ ਇਕ  ਅੰਤਰਰਾਸ਼ਟਰੀ ਵੈਬਿਨਾਰ ਦਾ ਆਯੋਜਨ ਕੀਤਾ, ਜਿਸ ਦਾ ਸਿਰਲੇਖ ਹੈ ਰਹੱਸਮਈ ਫ਼ਿਲਾਸਫ਼ਰ ਪ੍ਰੋਫੈਸਰ ਪੂਰਨ ਸਿੰਘ। ਵੈਬਿਨਾਰ ਦੀ ਸ਼ੁਰੂਆਤ ਡਾ: ਐਸਪੀ ਸਿੰਘ (ਸਾਬਕਾ ਵਾਈਸ-ਚਾਂਸਲਰ, ਜੀ.ਐਨ.ਡੀ.ਯੂ., ਅੰਮ੍ਰਿਤਸਰ), ਪ੍ਰਧਾਨ, ਗੁਜਰਾਂਵਾਲਾ ਖ਼ਾਲਸਾ ਐਜੁਕੇਸ਼ਨ ਕੌਂਸਲ, ਲੁਧਿਆਣਾ ਨੇ ਆਏ ਪਤਵੰਤੇ ਸੱਜਣਾਂ, ਉੱਘੇ ਬੁਲਾਰਿਆਂ ਅਤੇ ਹਾਜ਼ਰੀਨ ਦੇ ਨਿੱਘੇ ਸਵਾਗਤ ਨਾਲ ਕੀਤੀ ਜਿਹਨਾਂ ਨੇ ਦੱਸਿਆ ਕਿ ਪ੍ਰੋ: ਪੂਰਨ ਸਿੰਘ ਕਵੀ ਹੀ ਨਹੀਂ ਸਗੋਂ ਲੇਖਕ ਉਹ ਇੱਕ ਮਹਾਨ ਭੌਤਿਕ ਵਿਗਿਆਨੀ, ਇੱਕ ਰਸਾਇਣ ਵਿਗਿਆਨੀ ਵਜੋਂ ਜਾਣੇ ਜਾਂਦੇ ਹਨ ਜੋ ਅਭਿਆਸ ਕਰਦੇ ਹਨ ਕਿ ਕਿਸ ਤਰ੍ਹਾਂ ਪੌਦਿਆਂ ਤੋਂ ਤੇਲ ਲਿਆਉਣਾ ਹੈ. ਉਹ ਇਕ ਦੂਰਦਰਸ਼ੀ ਸਨ ਜਿਸਦਾ ਫ਼ਲਸਫ਼ਾ ਮੁਕਤੀ ਦਾ ਰਸਤਾ ਦਰਸਾਉਂਦਾ ਹੈ ਅਤੇ ਇਕ ਚੰਗੇ ਇਨਸਾਨ ਬਣਨ ਲਈ ਪ੍ਰਭਾਵਿਤ ਵੀ ਕਰਦਾ ਹੈ।
ਵਿਭਾਗ ਦੇ ਮੁੱਖੀ ਅਤੇ ਸਹਿਯੋਗੀ ਪ੍ਰੋਫੈਸਰ ਡਾ: ਸੁਸ਼ਮਿੰਦਰਜੀਤ ਕੌਰ ਨੇ ਵੈਬਿਨਾਰ ਦਾ ਥੀਮ ਪੇਸ਼ ਕੀਤਾ ਜਿਸ ਵਿਚ ਓਹਨਾ ਨੇ  ਪ੍ਰੋ: ਪੂਰਨ ਸਿੰਘ ਦੇ ‘ਰਹੱਸਵਾਦੀ’ ਸੁਭਾਅ ਬਾਰੇ ਦੱਸਿਆ ਜਿਸਨੇ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਵਿਚ ਕਿਤਾਬਾਂ ਲਿਖੀਆਂ ਹਨ। ਓਹਨਾ ਨੇ ਅੱਜ ਦੇ ਪ੍ਰਮੁੱਖ ਬੁਲਾਰਿਆਂ ਦੇ ਨਾਮ ਵੀ ਸਾਂਝੇ ਕੀਤੇ; ਡਾ: ਹਰਦੇਵ ਸਿੰਘ ਵਿਰਕ, ਸ੍ਰੀ ਗੁਰੂ ਗਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ ਸਾਹਿਬ, ਇਸ ਸਮੇਂ ਕਨੇਡਾ ਵਿੱਚ ਵਸ ਰਹੇ ਸ੍ਰੀ ਐਮ. ਡਾ: ਮਨਜੀਤ ਇੰਦਰ ਸਿੰਘ, ਮੁਖੀ ਅਤੇ ਪ੍ਰੋਫੈਸਰ, ਅੰਗਰੇਜ਼ੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਡਾ: ਰੁਪਿੰਦਰ ਕੌਰ, ਸਾਬਕਾ ਮੁਖੀ ਅਤੇ ਪ੍ਰੋਫੈਸਰ, ਅੰਗਰੇਜ਼ੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ। ਇਹ ਪ੍ਰੋਗਰਾਮ ਉੱਘੇ ਪ੍ਰੋਫੈਸਰ ਡਾ: ਹਰਦੇਵ ਸਿੰਘ ਵਿਰਕ ਦੀ ਰਸਮੀ ਜਾਣ ਪਛਾਣ ਨਾਲ ਅੱਗੇ ਵਧਿਆ ਜੋ ਵੱਖ ਵੱਖ ਨਾਮਵਰ ਅਦਾਰਿਆਂ ਵਿੱਚ ਨਾਮਵਰ ਅਹੁਦਿਆਂ 'ਤੇ ਸੇਵਾਵਾਂ ਨਿਭਾਅ ਰਹੇ ਹਨ। 
ਡਾ: ਸੁਸ਼ਮਿੰਦਰਜੀਤ ਕੌਰ ਨੇ ਡਾ: ਵਿਰਕ ਨਾਲ ਜਾਣ-ਪਛਾਣ ਕਰਾਉਂਦਿਆਂ ਇਹ ਵੀ ਦੱਸਿਆ ਕਿ ਨਵੰਬਰ ਵਿਚ ਕੈਨੇਡਾ ਵਿਚ ਇਕ ਕਿਤਾਬ ਪ੍ਰਕਾਸ਼ਤ ਕੀਤੀ ਜਾ ਰਹੀ ਹੈ ਜੋ ਡਾ: ਵਿਰਕ ਦੁਆਰਾ ਕਰਵਾਏ ਗਏ ਖੋਜ ਕਾਰਜ ‘ਤੇ ਅਧਾਰਤ ਹੋਵੇਗੀ। ਡਾ: ਵਿਰਕ ਨੇ ਆਪਣੇ ਪ੍ਰੇਰਿਤ ਭਾਸ਼ਣ ਵਿੱਚ ਪ੍ਰੋ: ਪੂਰਨ ਸਿੰਘ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਦੇ ਲੁਕਵੇਂ ਅਤੇ ਨਿਵੇਕਲੇ ਤੱਥਾਂ ਅਤੇ ਸੱਚਾਈਆਂ ਸਾਂਝੀਆਂ ਕੀਤੀਆਂ। 

ਉਨ੍ਹਾਂ ਕਿਹਾ ਕਿ
ਰਬਿੰਦਰਨਾਥ ਟੈਗੋਰ ਤੋਂ ਬਾਅਦ ਪ੍ਰੋ: ਪੂਰਨ ਸਿੰਘ ਪਹਿਲੇ ਪੰਜਾਬੀ ਕਵੀ ਸਨ ਜਿਨ੍ਹਾਂ ਦੀਆਂ ਰਚਨਾਵਾਂ 1921-26 ਦੌਰਾਨ ਇੰਗਲੈਂਡ ਵਿੱਚ ਪ੍ਰਕਾਸ਼ਤ ਹੋਈਆਂ ਸਨ। ਉਹਨਾਂ ਨੇ ਦਸਿਆ ਕਿ ਪ੍ਰੋ: ਪੂਰਨ ਸਿੰਘ ਨੇ ਆਪਣੀਆਂ ਰਚਨਾਵਾਂ ਵਿਚ ਅਧਿਆਤਮਵਾਦ ਬਾਰੇ ਗੱਲ ਕੀਤੀ ਹੈ ਅਤੇ ਉਸਦੇ ਅਨੁਸਾਰ ਇਕ ਕਵੀ ਜੋ ਰੱਬ ਅਤੇ ਅਧਿਆਤਮਵਾਦ ਨੂੰ ਲਿਖਦਾ ਅਤੇ ਕਦਰ ਕਰਦਾ ਹੈ, ਨੂੰ ਕੇਵਲ ਕਵੀ ਮੰਨਿਆ ਜਾ ਸਕਦਾ ਹੈ. ਡਾ. ਹਰਗੁਣਜੋਤ ਕੌਰ, ਐਸੋਸੀਏਟ ਪ੍ਰੋਫੈਸਰ, ਪ੍ਰਸਿੱਧ ਵਿਦਵਾਨ ਡਾ: ਮਨਜੀਤ ਇੰਦਰ ਸਿੰਘ, ਸਾਬਕਾ ਮੁੱਖੀ ਅਤੇ ਪ੍ਰੋਫੈਸਰ, ਅੰਗਰੇਜ਼ੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਜਾਣ-ਪਛਾਣ ਕਰਵਾਈ। ਡਾ: ਮਨਜੀਤ ਇੰਦਰ ਸਿੰਘ ਨੇ ਪ੍ਰੋ: ਪੂਰਨ ਸਿੰਘ ਬਾਰੇ ਆਪਣੇ  ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਉਹ ਇੱਕ ਇਨਕਲਾਬੀ ਚਿੰਤਕ ਰਹੇ ਹਨ। ਉਸਨੇ ਆਪਣੇ ਗੁਰੂਆਂ ਦੀ ਦਵੰਦਵਾਦੀ ਪੰਥ ਨੂੰ ਆਪਣੇ ਰਸਤੇ ਤੇ ਮਿਲ ਲਿਆ. ਉਹ ਵਿਗਿਆਨ ਤੋਂ ਸਾਹਿਤ ਵੱਲ ਅਸਾਨੀ ਨਾਲ ਚਲਦਾ ਹੈ ਜੋ ਕਮਾਲ ਦੀ ਗੱਲ ਹੈ. ਪ੍ਰੋ: ਪੂਰਨ ਸਿੰਘ ਦੀਆਂ ਰਚਨਾਵਾਂ ਦਾ ਤੱਤ ਕਦੇ ਵੀ ਟੈਕਨੋਲੋਜੀ ਦੀ ਵਰਤੋਂ ਨਾਲ ਨਹੀਂ ਫੜਿਆ ਜਾ ਸਕਦਾ ਪਰ ਇੱਕ ਸਧਾਰਣ, ਸਚਿਆਰਾ, ਮਿਹਨਤ ਕਰਨ ਵਾਲਾ ਅਤੇ ਆਪਣੇ ਬੁਨਿਆਦੀ ਰੁਝਾਨ ਨੂੰ ਪ੍ਰਾਪਤ ਕਰਨ ਲਈ ਇੱਕ ਮਿਹਨਤੀ ਖੋਜਕਰਤਾ ਹੋਣਾ ਚਾਹੀਦਾ ਹੈ. ਡਾ: ਭੁਪਿੰਦਰ ਜੀਤ ਕੌਰ, ਸਹਾਇਕ ਪ੍ਰੋਫੈਸਰ, ਡਾ: ਰੁਪਿੰਦਰ ਕੌਰ, ਮੁਖੀ ਅਤੇ ਪ੍ਰੋਫੈਸਰ, ਅੰਗਰੇਜ਼ੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਜਾਣ-ਪਛਾਣ ਕਰਵਾਏ। ਓਹਨਾ ਨੂੰ ਪੰਜਾਬ ਦਾ ਟੈਗੋਰ ਕਿਹਾ ਜਾਂਦਾ ਹੈ। ਓਹਨਾ ਨੇ ਆਪਣੀਆਂ ਲਿਖਤਾਂ ਵਿਚੋਂ ਹਵਾਲਾ ਦਿੱਤਾ ਕਿ ਅਸਲ ਅਤੇ ਸੱਚਾ ਮਾਰਗ ਇਕ ਵਿਅਕਤੀ ਦੀ ਰੂਹ ਵਿਚ ਡੂੰਘੀ ਖੋਜ ਕਰਨਾ, ਅਣਜਾਣ ਦੇ ਅੱਗੇ ਸਮਰਪਣ ਕਰਨਾ, ਆਪਣੇ ਆਪ ਨੂੰ ਬ੍ਰਹਿਮੰਡ ਦੀ ਭਾਵਨਾ ਵਿਚ ਲੀਨ ਕਰਨਾ ਹੈ ਅਤੇ ਜੀਵਨ ਵਿਚ ਮੁਕਤੀ ਪ੍ਰਾਪਤ ਕਰਨਾ ਹੈ। ਡਾ: ਅਰਵਿੰਦਰ ਸਿੰਘ ਭੱਲਾ, ਕਾਲਜ ਪ੍ਰਿੰਸੀਪਲ ਨੇ ਸਾਰੇ ਬੁੱਧੀਜੀਵੀ ਅਤੇ ਵਿਦਵਾਨ ਬੁਲਾਰਿਆਂ ਅਤੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਨ ਲਈ ਧੰਨਵਾਦ ਦਾ ਪ੍ਰਸਤਾਵ ਪੇਸ਼ ਕੀਤਾ। ਓਹਨਾ ਨੇ ਫੈਕਲਟੀ ਮੈਂਬਰਾਂ ਨੂੰ ਅਜਿਹੀਆਂ ਵੈਬਿਨਾਰਾਂ ਦਾ ਆਯੋਜਨ ਕਰਨ ਦੀਆਂ ਅਣਥੱਕ ਕੋਸ਼ਿਸ਼ਾਂ ਲਈ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ ਜੋ ਨਾ ਸਿਰਫ ਗਿਆਨ ਨੂੰ ਨਿਖਾਰਦੀਆਂ ਹਨ ਬਲਕਿ ਸ਼ਖਸੀਅਤ ਨੂੰ ਵਧਾਉਣ ਲਈ ਅਤੇ ਆਪਣੇ ਆਪ ਦੇ ਇੱਕ ਨਵੇਂ ਸਰੂਪ ਵਜੋਂ ਆਉਣ ਲਈ ਇੱਕ ਨਵਾਂ ਤਜ਼ੁਰਬਾ ਵੀ ਪ੍ਰਦਾਨ ਕਰਦੇ ਹਨ।