Date: 2016-05-17 16:17 GMT+05:30
ਅਕਾਲੀ ਭਾਜਪਾ ਸਰਕਾਰ ਨੇ 9 ਸਾਲਾਂ 'ਚ ਤਿਆਰ ਕੀਤੀ ਪੜ੍ਹੀ ਲਿਖੀ ਲੇਬਰ
ਜਮਾਲਪੁਰ ਮੀਟਿੰਗ ਦੌਰਾਨ ਬਲਵਿੰਦਰ ਬਿੱਟੇ ਅਤੇ ਰਾਜਿੰਦਰ ਮੂਲਨਿਵਾਸੀ ਨੂੰ ਸਨਮਾਨਿਤ ਕਰਦੇ ਲਾਭ ਸਿੰਘ ਭਾਮੀਆਂ ਅਤੇ ਹੋਰ। |
ਲੁਧਿਆਣਾ: 17 ਮਈ 2016:(ਪੰਜਾਬ ਸਕਰੀਨ ਬਿਊਰੋ):
ਬਹੁਜਨ ਸਮਾਜ ਪਾਰਟੀ ਦੀ ਇੱਕ ਅਹਿਮ ਮੀਟਿੰਗ ਜਮਾਲਪੁਰ ਵਿਖੇ ਹੋਈ ਜਿਸ ਵਿੱਚ ਪਟਿਆਲਾ ਜੋਨ ਦੇ ਕੋਆਡੀਨੇਟਰ ਬਲਵਿੰਦਰ ਬਿੱਟਾ ਅਤੇ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਨਵਨਿਯੁਕਤ ਇੰਚਾਰਜ ਰਾਜਿੰਦਰ ਕੁਮਾਰ ਮੂਲਨਿਵਾਸੀ ਪਹੁੰਚੇ। ਦੋਵਾਂ ਆਗੂਆਂ ਨੂੰ ਵਾਰਡ ਨੰ: 11 ਅਤੇ 12 ਦੇ ਪਾਰਟੀ ਵਰਕਰਾਂ ਨੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਦੋਵਾਂ ਆਗੂਆਂ ਨੇ ਬਸਪਾ ਵੱਲੋਂ ਸੁਰੂ ਕੀਤੀ ਮੁਹਿੰਮ ਨੂੰ ਹਲਕੇ ਵਿੱਚ ਸੁਰੂ ਕਰਨ ਦੇ ਆਦੇਸ਼ ਦਿੱਤੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਵਾਂ ਆਗੂਆਂ ਨੇ ਪੰਜਾਬ ਸਰਕਾਰ ਦੀ ਰੋਜਗਾਰ ਨੀਤੀ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਭਾਵੇਂ ਅਕਾਲੀ ਭਾਜਪਾ ਗਠਜੋੜ ਸਰਕਾਰ ਲੱਖਾਂ ਨੌਜਵਾਨਾਂ ਨੂੰ ਅਪਣੀ ਪਿਛਲੀ ਟਰਮ ਵਿੱਚ ਅਤੇ ਲੱਖਾਂ ਨੌਜਵਾਨਾਂ ਨੂੰ ਇਸ ਟਰਮ ਵਿੱਚ ਰੋਜਗਾਰ ਦਿੱਤੇ ਜਾਣ ਦੀ ਗੱਲ ਕਰਦੀ ਹੈ ਪਰ ਸੱਚਾਈ ਏਹ ਹੈ ਕਿ ਸਰਕਾਰ ਦੀ ਕੋਈ ਰੁਜਗਾਰ ਪਾਲਿਸੀ ਹੈ ਹੀ ਨਹੀ। ਆਗੂਆਂ ਨੇ ਕਿਹਾ ਕਿ ਸਰਕਾਰ ਨੇ ਅਪਣੇ 9 ਸਾਲਾਂ ਦੇ ਕਾਰਜਕਾਲ ਵਿੱਚ ਠੇਕੇਦਾਰੀ ਸਿਸਟਮ ਰਾਹੀਂ ਸਿਰਫ ਪੜ੍ਹੀ ਲਿਖੀ ਲੇਬਰ ਤਿਆਰ ਕੀਤੀ ਹੈ ਜਿਸ ਦੀ ਵਰਤੋਂ ਪ੍ਰਾਈਵੇਟ ਅਦਾਰੇ, ਠੇਕੇਦਾਰ ਅਤੇ ਖੁਦ ਸਰਕਾਰ ਕਰ ਰਹੀ ਹੈ। ਉਨ੍ਹਾਂ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਮ ਐੱਡ ਅਤੇ ਪੀ ਐੱਚ ਕੀਤੀ ਨੌਜਵਾਨ ਮਾਤਰ 6 ਹਜਾਰ ਰੁਪਏ ਤਨਖਾਹ ਤੇ ਪਿਛਲੇ ਕਈ ਸਾਲਾਂ ਤੋਂ ਪੜ੍ਹਾ ਰਹੇ ਹਨ, ਚੰਗੀਆਂ ਡਿਗਰੀਆਂ ਪ੍ਰਾਪਤ ਕੀਤੇ ਨੌਜਵਾਨ ਸਰਕਾਰ ਅਤੇ ਠੇਕੇਦਾਰਾਂ ਅਧੀਨ ਚੱਲਦੇ ਸੁਵਿਧਾ ਸੈਂਟਰਾਂ ਵਿੱਚ 5 ਹਜਾਰ ਤੋਂ 8 ਹਜਾਰ ਤੱਕ ਕੰਮ ਰਹੇ ਹਨ, ਐਮ ਬੀ ਬੀ ਐਸ ਡਿਗਰੀ ਪ੍ਰਾਪਤ ਡਾਕਟਰ 10 ਹਜਾਰ ਤੇ ਨੌਕਰੀ ਕਰ ਰਹੇ ਹਨ, ਟੈਕਨੀਕਲ ਡਿਗਰੀਆਂ, ਡਿਪਲੋਮੇ ਕੀਤੇ ਹੋਏ ਨੌਜਵਾਨ 10 ਹਜਾਰ ਤੇ ਬਿਜਲੀ ਨਿਗਮ ਅਤੇ ਅਜਿਹੇ ਹੋਰ ਅਦਾਰਿਆਂ ਵਿੱਚ ਕੰਮ ਰਹੇ ਹਨ। ਆਗੂਆਂ ਨੇ ਕਿਹਾ ਕਿ ਜੇਕਰ ਇਨ•ਾਂ ਪੜ•ੇ ਲਿਖੇ ਨੌਜਵਾਨਾਂ ਦੀ ਦਿਹਾੜੀ ਦੀ ਐਵਰੇਜ ਕੱਢੀ ਜਾਵੇ ਤਾਂ ਏਹ 2 ਸੌ ਰੁਪਏ ਤੋਂ ਲੈ ਕੇ 3 ਸੌ ਰੁਪਏ ਤੱਕ ਬਣਦੀ ਹੈ ਜਦਕਿ ਇੱਕ ਮਜਦੂਰ ਵੀ 4 ਸੌ ਰੁਪਏ ਦਿਹਾੜੀ ਲੈਂਦਾ ਹੈ ਅਤੇ ਇਸ ਤੋਂ ਵੀ ਮਾੜੇ ਹਲਾਤ ਪ੍ਰਾਈਵੇਟ ਅਦਾਰਿਆਂ ਦੇ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਅੱਜ ਪੜ•ੇ ਲਿਖੇ ਨੌਜਵਾਨਾਂ ਦੀ ਹਾਲਤ ਇੱਕ ਮਜਦੂਰ ਤੋਂ ਵੀ ਮਾੜੀ ਹੋ ਗਈ ਹੈ ਜਿਸ ਨੂੰ ਬੇਹਤਰ ਬਣਾਉਣ ਲਈ ਇਸ ਗਠਜੋੜ ਸਰਕਾਰ ਨੂੰ ਚੱਲਦਾ ਕਰਨਾ ਜਰੂਰੀ ਹੈ। ਉਨ•ਾਂ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਬਸਪਾ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਲਾਭ ਸਿੰਘ ਭਾਮੀਆਂ ਮੈਂਬਰ ਬਲਾਕ ਸੰਮਤੀ, ਕੇਵਲ ਜਮਾਲਪੁਰ, ਰਾਮਲੋਕ ਕੁਲੀਏਵਾਲ, ਉਮਪ੍ਰਕਾਸ, ਰਾਮਾਨੰਦ, ਕੁਲਦੀਪ ਸਿੰਘ ਕੀਪੀ, ਨਿਸ਼ਾਨ ਸਿੰਘ, ਬਲਵਿੰਦਰ ਸਿੰਘ, ਬਲਵੀਰ ਸਿੰਘ ਬਾਠ, ਹਾਕਮ ਸਿੰਘ ਕਲੇਰ, ਸ਼ਮਸੇਰ ਸਿੰਘ, ਜੱਖੂ ਲਾਲਾ, ਧਰਮਿੰਦਰ ਕੁਮਾਰ, ਹਰਜਿੰਦਰ ਸਿੰਘ, ਸੁਖਪ੍ਰੀਤ ਸਿੰਘ, ਰਵਿੰਦਰ ਸੰਧ, ਚੰਦਰਸੇਨ, ਰਾਹੁਲ, ਸੁਖਚੈਨ ਸਿੰਘ ਅਤੇ ਹੋਰ ਹਾਜਰ ਸਨ।
No comments:
Post a Comment