ਕਈ ਵਾਰਡਾਂ ਵਿੱਚ ਕੀਤੀ ਵਧੀਆਂ ਕੀਮਤਾਂ ਦੇ ਖਿਲਾਫ ਨਾਅਰੇਬਾਜ਼ੀ
ਚੰਡੀਗੜ੍ਹ: 19 ਮਈ 2021: (ਪੰਜਾਬ ਸਕਰੀਨ ਬਿਊਰੋ)::
ਬਹੁਜਨ ਸਮਾਜ ਪਾਰਟੀ, ਚੰਡੀਗੜ੍ਹ ਇਕਾਈ ਨੇ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਵਾਰਡਾਂ ਵਿੱਚ ਪੈਟਰੋਲ, ਗੈਸ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਦੇ ਸੰਬੰਧ ਵਿੱਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਦੇ ਮੱਦੇਨਜ਼ਰ ਵਾਰਡ ਨੰਬਰ 7, ਵਿਕਾਸ ਨਗਰ, ਮੌਲੀ ਜਾਗਰਾਂ , ਚੰਡੀਗੜ੍ਹ, ਵਾਰਡ ਨੰਬਰ 1, ਖੁੱਡਾ ਅਲੀਸ਼ੇਰ, ਚੰਡੀਗੜ੍ਹ ਅਤੇ ਵਾਰਡ ਨੰਬਰ 26 ਡਡੂ ਮਾਜਰਾ ਕਲੋਨੀ, ਚੰਡੀਗੜ੍ਹ ਵਿੱਚ ਪੈਟਰੋਲ, ਡੀਜ਼ਲ ਅਤੇ ਘਰੇਲੂ ਗੈਸ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਬਹੁਜਨ ਸਮਾਜ ਪਾਰਟੀ, ਚੰਡੀਗੜ੍ਹ ਇਕਾਈ ਦੇ ਪ੍ਰਧਾਨ ਸੁਖਦੇਵ ਸਿੰਘ, ਕੋਆਰਡੀਨੇਟਰ ਸਮੇ ਸਿੰਘ ਅਤੇ ਗੁਗਨ ਰਾਮ, ਸਕੱਤਰ ਗਿਰਵਰ ਸਿੰਘ, ਵਾਰਡ ਨੰਬਰ 7 ਦੇ ਪ੍ਰਧਾਨ ਜਸਵੀਰ ਸਿੰਘ, ਵਾਰਡ ਨੰਬਰ 1 ਦੇ ਪ੍ਰਧਾਨ ਰਵਿੰਦਰ ਸਿੰਘ ਸੰਜੂ ਸਮੇਤ ਕਈ ਔਹਦੇਦਾਰ ਅਤੇ ਵਰਕਰ ਸ਼ਾਮਲ ਹੋਏ। ਭਾਗ ਲੈਣ ਵਾਲੇ ਹੋਰਨਾਂ ਲੋਕਾਂ ਵਿੱਚ ਜਸਵੀਰ ਸਿੰਘ, ਕੁਲਦੀਪ ਸਿੰਘ, ਰਾਮ ਲਾਲ, ਸਤਪਾਲ ਸਿੰਘ, ਐਡਵੋਕੇਟ ਮੰਨਾ ਸਿੰਘ, ਹਰਦੀਪ ਸਿੰਘਮਾਰ, ਗੁਰਨਾਮ ਸਿੰਘ, ਇੰਦਰਜੀਤ ਸਿੰਘ, ਪਰਮਵੀਰ ਸਿੰਘ, ਸ਼ਿਮਲਾ ਦੇਵੀ, ਹੀਰਾ ਲਾਲ, ਸ਼ਸ਼ੀਕਾਂਤ, ਗੌਤਮ ਵੀ ਸ਼ਾਮਲ ਰਹੇ। ਇਹ ਵੀ ਕਿਹਾ ਗਿਆ ਕਿ ਜਿੰਨਾ ਚਿਰ ਇਨ੍ਹਾਂ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕਰਨ ਤੋਂ ਬਾਅਦ ਕੀਮਤਾਂ ਘਟਦੀਆਂ ਨਹੀਂ ਹਨ, ਉਦੋਂ ਤੱਕ ਇਹ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ।
No comments:
Post a Comment