Friday: 9th July 2021 at 6:36 pm
ਹੁਣ ਹਿੱਟ ਹੋਣ ਲੱਗੇ ਹਰਭਜਨ ਮਾਨ ਦੀ ਗਾਇਕੀ ਵਾਲੇ ਕਿਸਾਨੀ ਗੀਤ ਵੀ
ਪਿੰਡ ਸੋਹਾਣਾ ਸਥਿਤ ਗੁਰਦੁਆਰਾ ਸਿੰਘ ਸ਼ਹੀਦਾਂ ਦੀ ਦਰਸ਼ਨੀ ਡਿਊਢੀ ਨੇੜੇ ਖੇਤੀ ਕਾਨੂੰਨਾਂ ਖਿਲਾਫ਼ ਦੇਸ਼ ਵਿਆਪੀ ਕਿਸਾਨ ਸੰਘਰਸ਼ ਦੀ ਹਮਾਇਤ ਵਾਲੇ ਭੁੱਖ ਹੜਤਾਲੀ ਕੈਂਪ ਵਿੱਚ ਕਿਸਾਨੀ ਸੰਘਰਸ਼ ਨੂੰ ਅੱਜ ਉਸ ਸਮੇਂ ਜ਼ਬਰਦਸਤ ਹੁੰਗਾਰਾ ਮਿਲਿਆ ਜਦੋਂ ਪ੍ਰਸਿੱਧ ਪੰਜਾਬੀ ਗਾਇਕ ਅਤੇ ਫ਼ਿਲਮ ਡਾਇਰੈਕਟਰ ਹਰਭਜਨ ਮਾਨ ਵੀ ਇਸ ਵਿੱਚ ਸ਼ਿਰਕਤ ਕਰਨ ਲਈ ਉਚੇਚ ਨਾਲ ਪਹੁੰਚੇ। ਉਨ੍ਹਾਂ ਨੇ ‘ਮੁਡ਼ਦੇ ਨੀਂ ਲਏ ਬਿਨਾ ਹੱਕ ਦਿੱਲੀਏ, ਕੱਢ ਕੇ ਮੁਡ਼ਾਂਗੇ ਤੇਰਾ ਸ਼ੱਕ ਦਿੱਲੀਏ’ ਗੀਤ ਗਾ ਕੇ ਜਿੱਥੇ ਕਿਸਾਨਾਂ ਵਿੱਚ ਨਵਾਂ ਜੋਸ਼ ਭਰਿਆ ਉਥੇ ਹੀ ਉਨ੍ਹਾਂ ਨੇ ਦਿੱਲੀ ਵਿਚਲੀ ਮੋਦੀ ਸਰਕਾਰ ਨੂੰ ਚੁਣੌਤੀ ਵੀ ਦਿੱਤੀ।
ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਦਰਸ਼ਨੀ ਡਿਊਢੀ ਦੇ ਨੇਡ਼ੇ ਪੁਆਧ ਇਲਾਕਾ (ਮੋਹਾਲੀ) ਦੇ ਸਹਿਯੋਗ ਨਾਲ ਚੱਲ ਰਹੀ ਲਗਾਤਾਰ ਭੁੱਖ ਹਡ਼ਤਾਲੀ ਕੈਂਪ ਵਿੱਚ ਅੱਜ ਪਿੰਡ ਸੁੱਖਗਡ਼੍ਹ ਤੋਂ ਹਰਪ੍ਰੀਤ ਸਿੰਘ ਟਿੰਕਾ, ਦੀਦਾਰ ਸਿੰਘ, ਨਛੱਤਰ ਸਿੰਰ, ਜਸਵੀਰ ਸਿੰਘ, ਬਲਬੀਰ ਸਿੰਘ, ਅਮਨਪ੍ਰੀਤ ਸਿੰਘ, ਬੰਤ ਸਿੰਘ, ਹਰਿੰਦਰ ਸਿੰਘ ਨੰਬਰਦਾਰ ਭੁੱਖ ਹਡ਼ਤਾਲ ’ਤੇ ਬੈਠੇ।
ਇਸ ਮੌਕੇ ਗੱਲਬਾਤ ਕਰਦਿਆਂ ਹਰਭਜਨ ਮਾਨ ਨੇ ਕਿਹਾ ਕਿ ਉਹ ਰੋਜ਼ਾਨਾ ਮੋਹਾਲੀ, ਚੰਡੀਗਡ਼੍ਹ ਅਤੇ ਪੰਚਕੂਲਾ ਦੇ ਚੌਂਕਾਂ ਵਿੱਚ ਖਡ਼੍ਹੇ ਬੱਚਿਆਂ, ਨੌਜਵਾਨਾਂ ਤੇ ਬਜ਼ੁਰਗਾਂ ਨੂੰ ਕਿਸਾਨੀ ਝੰਡੇ ਫਡ਼ ਕੇ ਅਤੇ ਪਿਛਲੇ ਇੱਕ ਮਹੀਨੇ ਤੋਂ ਇਥੇ ਪਿੰਡ ਸੋਹਾਣਾ ਵਿਖੇ ਚੱਲ ਰਹੀ ਲਡ਼ੀਵਾਰ ਭੁੱਖ ਹਡ਼ਤਾਲ ਨੂੰ ਦੇਖਦੇ ਆ ਰਹੇ ਸਨ। ਕਿਸਾਨੀ ਸੰਘਰਸ਼ ਪ੍ਰਤੀ ਇੰਨਾ ਜੋਸ਼ ਦੇਖਦਿਆਂ ਉਨ੍ਹਾਂ ਦੀ ਵੀ ਇੱਛਾ ਬਣੀ ਕਿ ਉਹ ਵੀ ਇਸ ਭੁੱਖ ਹਡ਼ਤਾਲੀ ਕੈਂਪ ਵਿੱਚ ਪਹੁੰਚ ਕੇ ਆਪਣਾ ਸਮਰਥਨ ਦੇਣਗੇ। ਉਨ੍ਹਾਂ ਕਿਹਾ ਕਿ ਹੁਣ ਤਾਂ ਅਮਰੀਕਾ ਵਰਗੇ ਦੇਸ਼ ਵਿੱਚੋਂ ਵੀ ਅਵਾਜ਼ ਉੱਠ ਚੁੱਕੀ ਹੈ ਕਿ ਇੰਡੀਆ ਵਿੱਚ ਖੇਤੀ ਕਾਨੂੰਨਾਂ ਖਿਲਾਫ਼ ਪਿਛਲੇ ਲਗਾਤਾਰ 7 ਮਹੀਨਿਆਂ ਤੋਂ ਸ਼ਾਂਤਮਈ ਢੰਗ ਨਾਲ ਚੱਲ ਰਹੇ ਕਿਸਾਨੀ ਸੰਘਰਸ਼ ਵਰਗੀ ਮਿਸਾਲ ਦੁਨੀਆਂ ਵਿੱਚ ਕਿਧਰੇ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਬਾਰਡਰਾਂ ’ਤੇ ਚੱਲ ਰਹੇ ਸ਼ਾਂਤਮਈ ਕਿਸਾਨ ਅੰਦੋਲਨ ਦੀ ਮਿਸਾਲ ਇਸ ਗੱਲ ਤੋਂ ਵੀ ਮਿਲਦੀ ਹੈ ਕਿ ਜਿੱਥੇ ਧਰਨਾਕਾਰੀ ਕਿਸਾਨ ਆਪਣੇ ਉੱਤੇ ਡੰਡੇ ਬਰਸਾਉਣ ਵਾਲੀ ਪੁਲਿਸ ਨੂੰ ਪਾਣੀ ਪਿਲਾਉਂਦੇ ਹੋਣ ਅਤੇ ਰੋਟੀ ਖੁਆਉਂਦੇ ਹੋਣ। ਗਾਇਕ ਮਾਨ ਨੇ ਕਿਹਾ ਕਿ ਜਦੋਂ ਕਿਸਾਨ ਸੰਘਰਸ਼ ਜਾਰੀ ਰਹੇਗਾ, ਉਦੋਂ ਤੱਕ ਗਾਇਕ ਤੇ ਹੋਰ ਕਲਾਕਾਰ ਵੀ ਕਿਸਾਨਾਂ ਦੇ ਨਾਲ ਅੰਦੋਲਨ ਵਿੱਚ ਡੱਟ ਕੇ ਖਡ਼੍ਹਦੇ ਰਹਿਣਗੇ। ਇਸ ਮੌਕੇ ਪਰਵਿੰਦਰ ਸਿੰਘ ਸੋਹਾਣਾ, ਅਮਰਜੀਤ ਸਿੰਘ ਨਰੈਣ, ਦਵਿੰਦਰ ਸਿੰਘ ਬੌਬੀ, ਹਰਵਿੰਦਰ ਸਿੰਘ ਨੰਬਰਦਾਰ ਆਦਿ ਵੀ ਹਾਜ਼ਰ ਸਨ।
ਇਸ ਮੌਕੇ ਪੁਸਤਕ ਵੀ ਰਿਲੀਜ਼ ਹੋਈ
ਕਿਸਾਨਾਂ ਦੇ ਮੋਰਚੇ ਤੋਂ ਆਮ ਲੋਕ ਏਨੇ ਪ੍ਰਭਾਵਿਤ ਹਨ ਕਿ ਉਹਨਾਂ ਵਿੱਚ ਬਹੁਤ ਲੇਖਕ ਬਣ ਗਏ ਹਨ, ਸ਼ਾਇਰ ਬਣ ਗਏ ਹਨ, ਪੱਤਰਕਾਰ ਬਣ ਗਏ ਹਨ, ਆਰਟਿਸਟ ਬਣ ਗਏ ਹਨ ਅਤੇ ਬੜੀ ਹੀ ਚੰਗੀ ਤਰ੍ਹਾਂ ਨਾਲ ਕੰਮ ਕਰ ਰਹੇ ਹਨ ਜਿਵੇਂ ਜਨਮਾਂ ਜਨਮਾਂਤਰਾਂ ਤੋਂ ਸਿੱਖੇ ਸਿਖਾਏ ਆਏ ਹੋਣ। ਇਹ ਸਭ ਸੰਭਵ ਹੋਇਆ ਹੈ ਦਿਲ ਦੇ ਉਸ ਦਰਦ ਨੀਲ ਜਿਹੜਾ ਕਿਸਾਨ ਮੋਰਚੇ ਦੀਆਂ ਔਖੀਆਂ ਦੇਖ ਕੇ ਪੈਦਾ ਹੁੰਦਾ ਹੈ। ਅਜਿਹੇ ਸੰਵੇਦਨਸ਼ੀਲ ਲੋਕਾਂ ਵਿੱਚੋਂ ਹੀ ਇੱਕ ਹੈ ਲੇਖਿਕਾ ਪ੍ਰਭਜੋਤ ਕੌਰ ਢਿੱਲੋਂ। ਭੁੱਖ ਹੜਤਾਲੀ ਕੈਂਪ ਵਿੱਚ ਪਹੁੰਚੇ ਪੰਜਾਬੀ ਗਾਇਕ ਹਰਭਜਨ ਮਾਨ ਨੇ ਪ੍ਰਭਜੋਤ ਕੌਰ ਢਿੱਲੋਂ ਦੀ ਲਿਖੀ ਚੌਥੀ ਪੁਸਤਕ ‘ਹੱਕ ਸੱਚ ਦੀ ਅਵਾਜ਼ ਕਿਸਾਨੀ ਅੰਦੋਲਨ’ ਵੀ ਰਿਲੀਜ਼ ਕੀਤੀ। ਗਾਇਕ ਮਾਨ ਨੇ ਪ੍ਰਭਜੋਤ ਕੌਰ ਢਿੱਲੋਂ ਨੂੰ ਪੁਸਤਕ ਲਈ ਵਧਾਈ ਵੀ ਦਿੱਤੀ ਅਤੇ ਸ਼ਲਾਘਾ ਕਰਦਿਆਂ ਕਿਹਾ ਕਿ ਕਿਸਾਨੀ ਮਸਲੇ ਨਾਲ ਜੁੜੀ ਇਹ ਪੁਸਤਕ ਕਿਸਾਨਾਂ ਲਈ ਹੋਰ ਵੀ ਹੌਂਸਲਾ ਅਫ਼ਜਾਈ ਕਰੇਗੀ। ਵਾਲੇ ਸਮੇਂ ਦਾ ਇੱਕ ਇਤਿਹਾਸ ਲਿਖਿਆ ਜਾ ਰਿਹਾ ਹੈ। ਸਰਕਾਰਾਂ ਦਰਬਾਰਾਂ ਤੋਂ ਬਹੁਤ ਹੀ ਵੱਖਰਿਆਂ ਤੇ ਬਹੁਤ ਹੀ ਉੱਚੀਆਂ ਰਹਿ ਕੇ ਇਹ ਨਵੇਂ ਕਲਮਕਾਰ ਜੋ ਲਿਖ ਰਹੇ ਹਨ ਇਹਨਾਂ ਨੇ ਹੀ ਦੱਸ ਪਾਉਣੀ ਹੈ ਅਸਲ ਵਿੱਚ ਕਿ ਵਾਪਰਦਾ ਰਿਹਾ। ਸਰਕਾਰੀ ਪ੍ਰਚਾਰ ਨੂੰ ਇਹਨਾਂ ਨੇ ਨਾਕਾਮ ਕਰਨਾ ਹੈ। ਹਰਭਜਨ ਮਾਨ ਨੇ ਇਸ ਉਤਸ਼ਾਹ ਨੂੰ ਹੋਰ ਹੁਲਾਰਾ ਦਿੱਤਾ ਹੈ। ਇਸ ਪੁਸਤਕ ਰਿਲੀਜ਼ ਬਾਰੇ ਕਾਰਤਿਕਾ ਸਿੰਘ ਦੀ ਵੱਖਰੀ ਪੋਸਟ ਵਿੱਚ ਦੇਖ ਸਕਦੇ ਹੋ ਹੋਰ ਵੇਰਵਾ ਅਤੇ ਤਸਵੀਰਾਂ ਵੀ। ਤਕਰੀਬਨ ਦੋ ਦਹਾਕਿਆਂ ਤੋਂ ਲਿਖ ਰਹੀ ਹੈ ਪ੍ਰਭਜੋਤ ਕੌਰ ਢਿੱਲੋਂ ਸਮਾਜਿਕ ਜਾਗ੍ਰਤੀ ਲਈ।
No comments:
Post a Comment