Showing posts with label Social Network. Show all posts
Showing posts with label Social Network. Show all posts

Tuesday, September 01, 2015

ਫੋਲਾਫਾਲੀ ਕਰੀਏ ਤਾਂ ਹਰ ਥਾਂ ਮਿਲੇਗੀ ਕੋਈ ਨ ਕੋਈ ਇੰਦਰਾਣੀ

ਹਰ ਥਾਂ ਕਤਲ ਹੋਈ ਹੋਵੇਗੀ ਕੋਈ ਨ ਕੋਈ ਸ਼ੀਨਾ
ਮੁੰਬਈ: 31 ਅਗਸਤ 2015: (ਪੰਜਾਬ ਸਕਰੀਨ ਬਿਊਰੋ):
ਪ੍ਰੇਮ, ਸੈਕਸ, ਔਲਾਦ, ਵਿਆਹ ਅਤੇ ਹੋਰ ਸੰਬੰਧਾਂ ਨੂੰ ਕਿਸੇ ਫਿਲਮੀ ਸਕਰਿਪਟ ਵਾਂਗ ਲਿਖਣ ਦੀ ਕੋਸ਼ਿਸ਼ ਹਰ ਵਾਰ ਸਫਲ ਨਹੀਂ ਹੁੰਦੀ। ਜਦੋਂ ਵਕ਼ਤ ਦੀ ਕੰਪਨ ਧਰਤੀ ਨੂੰ ਮਾੜਾ ਮੋਟਾ ਕਾਂਬਾ ਵੀ ਛੇੜਦੀ ਹੈ ਤਾਂ ਬੜੀ ਸਾਵਧਾਨੀ ਨਾਲ ਫੜੇ ਹੋਏ ਪਿਆਲੇ ਵੀ ਅਕਸਰ ਛਲਕ ਜਾਂਦੇ ਹਨ। ਇੰਦਰਾਣੀ ਨੇ ਆਪਣੇ ਨਾਲ ਵਾਪਰੀਆਂ ਵਧੀਕੀਆਂ ਦਾ ਬਦਲਾ ਉਹਨਾਂ ਮਾਸੂਮ ਲੋਕਾਂ ਕੋਲੋਂ ਲੈਣ ਦੀ ਕੋਸ਼ਿਸ਼ ਕੀਤੀ ਜਿਹਨਾਂ ਦਾ ਕੋਈ ਕਸੂਰ ਹੀ ਨਹੀਂ ਸੀ। ਝੂਠ, ਫਰਾਡ ਅਤੇ ਧੋਖਾਧੜੀ ਵਿੱਚ ਮੁਹਾਰਤ ਰੱਖਣ ਵਾਲੀ ਇੰਦਰਾਣੀ ਕਿਸੇ ਵੇਲੇ ਬੜੀ ਸਚਾਈ ਪਸੰਦ ਹੁੰਦੀ ਸੀ।  ਉਸਦੀ ਮਾਂ ਦੂਸਰਾ ਵਿਆਹ ਕਰੇਗੀ ਇਹ ਨਾ ਉਸਨੇ ਸੋਚਿਆ ਸੀ ਨਾ ਹੀ ਵਿੱਚ ਉਸਦਾ ਕੋਈ ਕਸੂਰ ਸੀ।  ਉਸਦਾ ਮਤਰੇਆ ਪਿਤਾ ਉਸ ਦਾ ਸੈਕਸ ਸ਼ੋਸ਼ਣ ਕਰੇਗਾ ਇਹ ਵੀ ਉਸ ਨੇ ਕਦੇ ਨਹੀਂ ਸੀ ਸੋਚਿਆ।  ਇਹਨਾਂ ਨਜਾਇਜ਼ ਸਬੰਧਾਂ ਤੋਂ ਹੀ ਪੈਦਾ ਹੋਈ ਸੀ ਸ਼ੀਨਾ। ਇਸ ਤਰਾਂ ਸ਼ੀਨਾ ਉਸਦੀ ਬੇਟੀ ਵੀ ਸੀ ਅਤੇ ਭੈਣ ਵੀ। ਕੋਈ ਵੇਸਵਾ ਵੀ ਕਦੇ ਨਹੀਂ ਚਾਹੁੰਦੀ ਕਿ ਉਸਦੀ ਬੇਟੀ ਵੇਸਵਾ ਬਣੇ।  ਕੁਝ ਅਜਿਹੀ ਮਾਨਸਿਕਤਾ ਇੰਦਰਾਣੀ ਦੀ ਵੀ ਸੀ। ਜਦੋਂ ਉਸਨੇ ਸ਼ੀਨਾ ਨੂੰ ਰਿਸ਼ਤੇ ਵਿੱਚ ਆਪਣੇ ਹੀ ਭਰਾ ਮਿਖਾਇਲ ਨਾਲ ਸੰਬੰਧ ਬਣਾਉਂਦਿਆਂ ਦੇਖਿਆ ਤਾਂ ਉਹ ਆਪੇ  ਤੋਂ ਬਾਹਰ ਹੋ ਗਈ। ਉਸਨੂੰ ਆਪਣੀ ਜ਼ਿੰਦਗੀ ਕਿਸੇ ਟੀਵੀ ਟੇਪ ਵਾਂਗ ਦੁਬਾਰਾ ਚਲਦੀ ਮਹਿਸੂਸ ਹੋਣ ਲੱਗੀ।  ਉਹ ਨਹੀਂ ਸੀ ਚਾਹੁੰਦੀ ਕਿ ਕੋਈ ਇੰਦਰਾਣੀ ਦੋਬਾਰਾ ਜਨਮ ਲਵੇ। ਉਸਨੇ ਤੰਗ ਆ ਕੇ ਸੋਖਾ ਹੱਲ ਲਭਿਆ ਸ਼ੀਨਾ ਅਤੇ ਮਿਖਾਇਲ ਦੇ ਕਤਲ ਦਾ।  ਉਹ ਭੁੱਲ ਗਈ ਸੀ ਚਿੱਕੜ ਨੂੰ ਚਿੱਕੜ ਨਾਲ ਜਾਂ ਖੂਨ ਨਾਲ ਨਹੀਂ ਧੋਤਾ ਜਾ ਸਕਦਾ। 
ਇਹ ਵੀ ਜ਼ਰੁਰ ਪੜ੍ਹੋ 
ਆਖਿਰ ਉਸਦੇ ਕਰਮਾਂ ਦਾ ਨਿਬੇੜਾ ਵੀ ਤਾਂ ਹੋਣਾ ਸੀ।  ਉਸਦੇ ਕਰਮਾਂ ਵਾਲੇ ਬੀਜ ਦਰਖਤ ਬਣ ਚੁੱਕੇ ਸਨ।  ਸ਼ੀਨਾ ਬੋਰਾ ਕਤਲ ਕੇਸ ਦੀ ਮੁੱਖ ਦੋਸ਼ੀ ਇੰਦਰਾਣੀ ਮੁਖਰਜੀ ਨੂੰ ਸੋਮਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਦਾ 5 ਸਤੰਬਰ ਤੱਕ ਪੁਲਸ ਰਿਮਾਂਡ ਦੇ ਦਿੱਤਾ ਹੈ। ਇੰਦਰਾਨੀ ਨੂੰ ਮਿਲਣ ਉਸ ਦੀ ਧੀ ਵਿਧੀ ਵੀ ਅਦਾਲਤ ਪਹੁੰਚੀ ਸੀ। ਜਿਉਂ ਹੀ ਇੰਦਰਾਨੀ ਅਦਾਲਤ 'ਚ ਪੇਸ਼ ਕੀਤਾ ਗਿਆ. ਵਿਧੀ ਫੁੱਟ-ਫੁੱਟ ਕੇ ਰੋ ਪਈ। ਉਧਰ ਇੰਦਰਾਣੀ ਪੇਸ਼ੀ ਦੌਰਾਨ ਬੇਹੋਸ਼ ਹੋ ਗਈ ਅਤੇ ਉਸ ਨੂੰ ਹੋਸ਼ 'ਚ ਲਿਆਂਦਾ ਗਿਆ। ਇੰਦਰਾਣੀ ਮੁਖਰਜੀ ਦੇ ਵਕੀਲਾਂ ਨੇ ਦੋਸ਼ ਲਾਇਆ ਕਿ ਪੁਲਸ ਵਾਲਿਆਂ ਨੇ ਪੁੱਛਗਿੱਛ ਦੌਰਾਨ ਉਨ੍ਹਾਂ ਦੇ ਮੁਵੱਕਿਲ ਦੀ ਕੁੱਟਮਾਰ ਕੀਤੀ ਹੈ। ਪੁਲਸ ਨੇ ਦੋਸ਼ ਲਾਇਆ ਕਿ ਇੰਦਰਾਣੀ ਕੇਸ 'ਚੋਂ ਬਚਣ ਲਈ ਪੁਲਸ ਉੱਪਰ ਦਬਾਅ ਬਣਾ ਰਹੀ ਹੈ ਅਤੇ ਪਿਛਲੇ ਦੋ ਦਿਨਾਂ ਤੋਂ ਜਾਂਚ 'ਚ ਸਹਿਯੋਗ ਨਹੀਂ ਕਰ ਰਹੀ ਹੈ। ਪੁਲਸ ਨੂੰ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਇੰਦਰਾਨੀ ਨੇ ਅਗਸਤ 2014 'ਚ ਆਪਣੇ ਪੁੱਤਰ ਮਿਖਾਇਲ ਨੂੰ ਮਰਵਾਉਣ ਲਈ ਮੁੰਬਈ ਤੋਂ ਇੱਕ ਸ਼ਾਰਬ ਸ਼ੂਟਰ ਕੀਤਾ ਸੀ। ਮਿਖਾਇਲ ਨੂੰ ਮਰਵਾਉਣ ਲਈ ਇੰਦਰਾਣੀ ਦੀ ਇਹ ਚੌਥੀ ਕੋਸ਼ਿਸ਼ ਸੀ। ਮਿਖਾਈਲ ਨੂੰ ਮਰਵਾਉਣ ਲਈ ਗੁਹਾਟੀ 'ਚ ਦੋ ਵਾਰੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਸ਼ੀਨਾ ਦੇ ਕਤਲ ਵਾਲੇ ਦਿਨ ਵੀ ਮਰਵਾਉਣ ਦੀ ਮੁੰਬਈ 'ਚ ਕੋਸ਼ਿਸ਼ ਕੀਤੀ ਗਈ। ਸ਼ੀਨਾ ਦੇ ਕਤਲ ਵਾਲੇ ਦਿਨ ਇੰਦਰਾਨੀ ਨੇ ਉਸ ਨੂੰ ਠੰਡੇ 'ਚ ਨਸ਼ੀਲੀ ਚੀਜ਼ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਪਤਾ ਲੱਗਣ 'ਤੇ ਉਹ ਭੱਜਣ 'ਚ ਕਾਮਯਾਬ ਹੋ ਗਿਆ ਸੀ। ਰਿਪੋਰਟ 'ਚ ਇੱਕ ਅਫ਼ਸਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇੰਦਰਾਨੀ ਨੇ ਆਪਣੇ ਇੱਕ ਕਰੀਬੀ ਨੂੰ ਮਰਵਾਉਣ ਲਈ ਇੱਕ ਕਿਲਰ ਨੂੰ ਢਾਈ ਲੱਖ ਦੀ ਸੁਪਾਰੀ ਦਿੱਤੀ ਸੀ। ਪੁਲਸ ਅਫ਼ਸਰ ਨੇ ਦੱਸਿਆ ਕਿ ਇੰਦਰਾਨੀ ਦੀ ਸਾਜ਼ਿਸ਼ ਨਾਕਾਮ ਹੋ ਗਈ ਸੀ। ਉਨ੍ਹਾ ਦੱਸਿਆ ਸੁਪਾਰੀ ਕਿਲਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੇ ਮੰਨਿਆ ਹੈ ਕਿ ਮਿਖਾਈਲ ਨੂੰ ਮਰਵਾਉਣ ਲਈ ਪੈਸੇ ਦਿੱਤੇ ਸਨ। ਉਨ੍ਹਾ ਦਸਿਆ ਕਿ ਸੁਪਾਰੀ ਕਿਲਰ ਦਾ ਜਲਦ ਬਿਆਨ ਲਿਆ ਜਾਵੇਗਾ ਅਤੇ ਬਾਅਦ 'ਚ ਉਸ ਦੀ ਮੌਜੂਦਗੀ 'ਚ ਇੰਦਰਾਨੀ ਅਤੇ ਸਿਧਾਰਥ ਤੋਂ ਪੁੱਛਗਿੱਛ ਕੀਤੀ ਜਾਵੇਗੀ। ਅਦਾਲਤ ਨੇ ਇੰਦਰਾਣੀ ਤੋਂ ਇਲਾਵਾ ਸੰਜੀਵ ਅਤੇ ਡਰਾਈਵਰ ਦਾ ਵੀ 5 ਸਤੰਬਰ ਤੱਕ ਪੁਲਸ ਰਿਮਾਂਡ ਦੇ ਦਿੱਤਾ ਹੈ। ਸਮਾਜ ਦੀਆਂ ਬੇਇਨਸਾਫੀਆਂ ਅਤੇ ਗਰਕ ਰਹੀਆਂ ਕਦਰਾਂ ਕੀਮਤਾਂ ਵਾਲੇ ਨਿਘਰੇ ਹੋਏ ਹਾਲਾਤ 'ਚੋਣ ਸਾਹਮਣੇ ਆਈ ਇੰਦਰਾਣੀ ਮਹਿਜ਼ ਇੱਕ ਪ੍ਰਤੀਕ ਹੈ ਅੱਜ ਦੇ ਯੁਗ ਦਾ, ਲਗਾਤਾਰ ਆ ਰਹੀ ਗਿਰਾਵਟ ਦਾ,  ਸਬੰਧਾਂ ਵਿੱਚੋਂ ਅਲੋਪ ਹੋ ਰਹੀ ਪਵਿੱਤਰਤਾ ਦਾ ਅਤੇ ਸਦੀਆਂ ਤੋਂ ਚਲੇ ਆ ਰਹੇ ਨਾਰੀ ਦੇਹ ਦੇ ਸ਼ੋਸ਼ਣ ਦਾ। ਫੋਲਾਫਾਲੀ ਕਰੀਏ ਤਾਂ ਹਰ ਥਾਂ ਮਿਲੇਗੀ ਕੋਈ ਨ ਕੋਈ ਇੰਦਰਾਣੀ, ਹਰ ਤਾਂ ਕਤਲ ਹੋਈ ਹੋਵੇਗੀ ਕੋਈ ਨ ਕੋਈ ਸ਼ੀਨਾ। ਇਹਨਾਂ ਹਾਲਾਤਾਂ ਲਈ ਜ਼ਿੰਮੇਵਾਰ ਸਮਾਜ ਨੂੰ ਸੁਧਾਰਨਾ ਅਜੇ ਬਾਕੀ ਹੈ।
विवाह को अनैतिक कहा मैंने, विवाह करने को नहीं। जो लोग प्रेम करेंगे, वे भी साथ रहना चाहेंगे। इसलिए प्रेम से जो विवाह निकलेगा, वह अनैतिक नहीं रह जाएगा। लेकिन हम उल्टा काम कर रहे हैं। हम विवाह से प्रेम निकालने की कोशिश कर रहे हैं, जो कि नहीं हो सकता। विवाह तो एक बंधन है और प्रेम एक मुक्ति है। लेकिन जिनके जीवन में प्रेम आया है, वे भी साथ जीना चाहें, स्वाभाविक है। लेकिन साथ जीना उनके प्रेम की छाया ही हो। जिस दिन विवाह की संस्था नहीं होगी, उस दिन स्त्री और पुरुष साथ नहीं रहेंगे, ऐसा मैं नहीं कह रहा हूं। सच तो मैं ऐसा कह रहा हूं कि उस दिन ही वे ठीक से साथ रह सकेंगे। अभी साथ दिखाई पड़ते हैं, साथ रहते नहीं। साथ होना ही संग होना नहीं है। पास-पास होना ही निकट होना नहीं है। जुड़े होना ही एक होना नहीं है। विवाह की संस्था को मैं अनैतिक कह रहा हूं। और विवाह की संस्था चाहेगी कि प्रेम दुनिया में न बचे। कोई भी संस्था सहज उदभावनाओं के विपरीत होती है। क्योंकि तब संस्थाएं नहीं टिक सकतीं। दो व्यक्ति जब प्रेम करते हैं, तब वह प्रेम अनूठा ही होता है। वैसा प्रेम किन्हीं दो व्यक्तियों ने कहीं किया होता है। लेकिन दो व्यक्ति जब विवाह करते हैं तब वह अनूठा नहीं होता। तब वैसा विवाह करोड़ों लोगों ने किया है। विवाह एक पुनरुक्ति है, प्रेम एक मौलिक घटना है।-ओशो 

Wednesday, January 08, 2014

ਸ: ਮਜੀਠੀਆ ਨੈਤਿਕਤਾ ਦੇ ਅਧਾਰ ਤੇ ਅਸਤੀਫ਼ਾ ਦੇ ਕੇ ਜਾਂਚ ਵਿੱਚ ਪੂਰਨ ਸਹਿਯੋਗ ਦੇਣ

 Wed, Jan 8, 2014 at 10:31 AM
ਨਸ਼ਿਆਂ ਦਾ ਮਾਰੂ ਵਪਾਰ ਬਿਨਾ ਰਾਜਨੀਤਿਕ ਸ਼ਹਿ ਦੇ ਪਨਪ ਹੀ ਨਹੀਂ ਸਕਦਾ
ਲੁਧਿਆਣਾ 8 ਜਨਵਰੀ 2014: (ਰੈਕਟਰ ਕਥੂਰੀਆ/ਪੰਜਾਬ ਸਕਰੀਨ):
ਸੋਸ਼ਲ ਥਿੰਕਰਜ਼ ਫ਼ੋਰਮ ਲੁਧਿਆਣਾ ਨੇ ਡਰਗਜ਼ ਦੇ ਕੇਸ ਵਿੱਚ ਗਿਰਫ਼ਤਾਰ ਅੰਤਰਰਾਸ਼ਟ੍ਰੀ ਡਰਗ ਸਮਗਲਰ ਜਗਦੀਸ਼ ਭੋਲਾ ਵਲੋਂ ਸ: ਬਿਕਰਮਜੀਤ ਸਿੰਘ ਮਜੀਠਿਆ ਦਾ ਨਾਮ ਲੈਣ ਤੇ ਡੂੰਘੀ ਚਿੰਤਾ ਦਾ ਪ੍ਰਗਟਾਅ ਕਰਦੇ ਹੋਏ ਇਹਨਾਂ ਦੋਸ਼ਾਂ ਦੀ ਕੇਂਦਰੀ ਏਜੰਸੀ ਸੀ ਬੀ ਆਈ ਵਲੋਂ ਬਿਨਾ ਕਿਸੇ ਦਬਾਅ ਦੇ ਨਿਰਪੱਖ ਤੇ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਹੈ। ਇੱਥੋਂ ਜਾਰੀ ਇੱਕ ਬਿਆਨ ਵਿੱਚ ਫ਼ੋਰਮ ਦੇ ਕਨਵੀਨਰ ਡਾ ਅਰੁਣ ਮਿੱਤਰਾ, ਤੇ ਹੋਰ ਆਗੂ ਐਮ ਐਸ ਭਾਟੀਆ, ਡੀ ਪੀ ਮੌੜ, ਰਮੇਸ਼ ਰਤਨ ਨੇ ਕਿਹਾ ਕਿ ਪਿੱਛੇ ਜਿਹੇ ਅਸੀਂ ਇਸ ਵਿਸ਼ੇ ਤੇ ਇੱਕ ਸੈਮੀਨਾਰ ਕੀਤਾ ਸੀ ਜਿਸ ਵਿੱਚ ਸਾਬਕਾ ਡੀ ਜੀ ਪੀ ਜੇਲ੍ਹ ਸ਼੍ਰੀ ਸ਼ਸ਼ੀਕਾਂਤ ਮੁੱਖ ਮਹਿਮਾਨ ਸਨ। ਇਸ ਸੈਮੀਨਾਰ ਵਿੱਚ ਇਹ ਗੱਲ ਸ੍ਹਾਮਣੇ ਆਈ ਸੀ ਕਿ  ਨਸ਼ਿਆਂ ਦਾ ਇਹ ਮਾਰੂ ਵਪਾਰ ਬਿਨਾ ਰਾਜਨੀਤਿਕ ਸ਼ਹਿ ਦੇ ਪਨਪ ਹੀ ਨਹੀਂ ਸਕਦਾ। ਪੰਜਾਬ ਅੰਦਰ ਲੱਖਾਂ ਨੌਜਵਾਨ ਨਸ਼ਿਆਂ ਦੇ ਕਹਿਰ ਤੋਂ ਪ੍ਰਭਾਵਿਤ ਹਨ। ਸਾਡੀ ਜਵਾਨੀ ਬਰਬਾਦ ਹੋ ਰਹੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਛੋਟੀਆਂ ਮੱਛੀਆਂ ਦੇ ਨਾਲ ਨਾਲ ਵੱਡੇ ਮਗਰਮੱਛ ਜਦੋਂ ਤੱਕ ਨਹੀਂ ਫ਼ੜੇ ਜਾਂਦੇ ਉਦੋਂ ਤੱਕ ਇਸ ਮਾਫ਼ੀਆ ਤੇ ਕਾਬੂ ਨਹੀਂ ਪਾਇਆ ਜਾ ਸਕਦਾ। ਸ: ਮਜੀਠੀਆ ਨੂੰ ਚਾਹੀਦਾ ਹੈ ਕਿ ਉਹ ਨੈਤਿਕਤਾ ਦੇ ਅਧਾਰ ਤੇ ਅਸਤੀਫ਼ਾ ਦੇ ਕੇ ਇਸ ਜਾਂਚ ਵਿੱਚ ਪੂਰਨ ਸਹਿਯੋਗ ਦੇਣ।

Thursday, June 06, 2013

ਅਭੀ ਕੁਛ ਲੋਗ ਬਾਕੀ ਹੈਂ ਜਹਾਂ ਮੇਂ

ਹਰ ਦੁਖੀ ਵਿਅਕਤੀ ਦੇ ਨਾਲ ਰਹਿਣ ਵਾਲੀ ਸ਼ਖਸੀਅਤ ਦਰਸ਼ਨ ਅਰੋੜਾ
ਫੇਸਬੁਕ 'ਤੇ ਕਿਸੇ ਮਿੱਤਰ ਨੇ ਇੱਕ ਤਸਵੀਰ ਭੇਜੀ----ਸੰਕੇਤਕ, ਛੋਟੀ ਪਰ ਦਿਲ ਨੂੰ ਹਿਲਾ ਦੇਣ ਵਾਲੀ----ਸਮੇਂ ਦੀ ਵੰਡ ਕੀਤੀ ਹੋਈ ਸੀ---ਕਿ ਇੱਕ ਜਮਾਨਾ ਸੀ ਜਦੋਂ ਘਰਾਂ ਦੇ ਬਾਹਰ ਦਰਵਾਜਿਆਂ ਤੇ ਲਿਖਿਆ ਹੁੰਦਾ ਸੀ--ਅਤਿਥੀ ਦੇਵੋ ਭਵ---ਕੁਝ ਹੋਰ ਜ਼ਮਾਨਾ ਲੰਘ ਗਿਆ ਫਿਰ ਦਰਵਾਜਿਆਂ ਤੇ ਨਵੀਂ ਇਬਾਰਤ ਆਈ--ਸ਼ੁਭ ਲਾਭ---ਸਾਫ਼ ਜ਼ਾਹਿਰ ਸੀ ਕਿ ਸੋਚ ਕਾਰੋਬਾਰੀ ਹੋ ਗਈ ਹੈ--ਇਸ ਲਈ ਸਿਰਫ ਲਾਭ ਦੀ ਗੱਲ/ਮੁਨਾਫ਼ੇ ਦੀ ਗੱਲ ਕਰਨ ਵਾਲਾ ਹੀ ਇਸ ਦਰਵਾਜ਼ੇ ਤੇ ਆਵੇ ਬਾਕੀਆਂ ਲਈ ਕੋਈ ਸਮਾਂ ਨਹੀਂ----ਕੁਝ ਹੋਰ ਵਕ਼ਤ ਲੰਘ ਗਿਆ---ਸਮੇਂ ਨੇ ਫੇਰ ਕਰਵਟ ਲਈ ਤੇ ਇੱਕ ਹੋਰ ਨਵੀਂ ਇਬਾਰਤ ਸਾਹਮਣੇ ਆਈ---ਬਿਵੇਅਰ ਆਫ਼ ਡੋਗਜ਼---ਕੁਤੋਂ ਸੇ ਸਾਵਧਾਨ---ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਰ ਸਮਾਜ ਦੇ ਇੱਕ ਵੱਡੇ ਹਿੱਸੇ ਵਿੱਚ ਆ ਰਹੀ ਇਸ ਤਬਦੀਲੀ ਨੂੰ ਇਸ ਇਬਾਰਤ ਨੇ ਬਹੁਤ ਹੀ ਸਾਫ਼ ਸਪਸ਼ਟ ਕਰ ਦਿੱਤਾ ਹੈ---ਕੀ ਅਸੀਂ ਹੁਣ ਜਾ ਕਿਧਰ ਨੂੰ ਰਹੇ ਹਾਂ।---ਰੱਬ ਖੈਰ ਕਰੇ ਜੇ ਅਸੀਂ ਇਸੇ ਇਸਤੇ ਤੇ ਵਧਦੇ ਰਹੇ ਤਾਂ ਦਰਵਾਜਿਆਂ ਦਾ  ਮੁਹਾਂਦਰਾ ਪਤਾ ਨਹੀਂ ਕਿਹੋ ਜਿਹਾ ਹੋਵੇਗਾ---!
ਮੈਂ ਸੋਚ ਰਿਹਾ ਸਾਂ ਉਹਨਾਂ ਘਰਾਂ ਬਾਰੇ ਜਿਹਨਾਂ ਦੇ ਦਰਵਾਜ਼ੇ ਪਹਿਲਾਂ ਵੀ ਮਹਿਮਾਨਾਂ ਲਈ ਹਮੇਸ਼ਾਂ ਖੁੱਲੇ ਹੁੰਦੇ ਸਨ ਅਤੇ ਹੁਣ ਵੀ ਉਹਨਾਂ ਨੇ ਆਪਣੇ ਦਰਵਾਜਿਆਂ ਤੇ ਕਾਰੋਬਾਰੀ ਮੁਨਾਫ਼ੇ ਦੀ ਕੋਈ ਸ਼ਰਤ ਜਾਂ ਫੇਰ ਕੁੱਤਿਆਂ ਦਾ ਕੋਈ ਡਰਾਵਾ ਨਹੀਂ ਟੰਗਿਆ ਹੋਇਆ। ਸਮੇਂ ਦੀ ਰ੍ਬ੍ਦੀਲੀ ਉਹਨਾਂ ਤੇ ਆਪਣਾ ਪ੍ਰਭਾਵ ਨਾ ਪਾ ਸਕੀ। ਇਹ ਵਿਚਾਰ ਆਉਂਦਿਆਂ ਹੀ ਬਸ ਪਲਾਂ ਛਿਣਾਂ ਵਿੱਚ ਹੀ ਇੱਕ ਬਹੁਤ ਪੁਰਾਣਾ ਨਜ਼ਾਰਾ ਅੱਖਾਂ ਅੱਗੇਆ ਗਿਆ। ਲੁਧਿਆਣਾ ਦੇ ਭਾਰਤ ਨਗਰ ਚੋਂਕ ਵਿੱਚ ਇੱਕ ਵਿਸ਼ਾਲ ਕੋਠੀ। ਉਸਦੇ ਲਾਅਨ ਨੇੜੇ ਘਟੋਘੱਟ ਲੱਗੀਆਂ ਮੇਜਾਂ ਕੁਰਸੀਆਂ------ਸ਼ਾਇਦ 35-40 ਮਹਿਮਾਨ---ਨਾਸ਼ਤਾ ਚੱਲ ਰਿਹਾ ਹੈ ਅਤੇ ਸਾਰਾ ਟੱਬਰ ਮਹਿਮਾਨਾਂ ਦੀ ਆਓ ਭਗਤ ਕਰਨ ਵਿੱਚ ਰੁਝਿਆ ਹੋਇਆ ਹੈ---ਕਿਸੇ ਦੇ ਮੱਥੇ ਤੇ ਤਿਊੜੀ ਨਹੀਂ---ਕਿਸੇ ਦੇ ਚਿਹਰੇ ਤੇ ਕੋਈ ਥਕਾਵਟ ਨਹੀਂ---ਸਗੋਂ ਇੱਕ ਖੁਸ਼ੀ---ਇੱਕ ਉਤਸ਼ਾਹ---ਇੱਕ ਉਮੰਗ। ਇਹ ਘਰ ਸੀ ਦਰਸ਼ਨ ਅਰੋੜਾ ਹੁਰਾਂ ਦਾ। ਉਹੀ ਬਹੁਤ ਵੱਡਾ ਪੁਰਾਣਾ ਘਰ ਜਿਹੜਾ ਭਾਰਤ ਨਗਰ ਚੋਂਕ ਦੀ ਨੁੱਕਰ ਵਿੱਚ ਇੱਕ ਵੱਡੀ ਕੋਠੀ ਵੱਜੋਂ ਜਾਣਿਆ ਜਾਂਦਾ ਸੀ। ਜਿਹੜੀ ਸੜਕ ਤੋਂ ਮਰਜ਼ੀ ਆਓ ਇਹ ਘਰ ਨਜ਼ਰੀ ਜਰੂਰ ਪੈਂਦਾ ਸੀ। ਘਰ ਵਿੱਚ ਨੌਕਰਾਂ ਚਾਕਰਾਂ ਦੇ ਹੁੰਦਿਆਂ ਵੀ ਦਰਸ਼ਨ ਅਰੋੜਾ ਖੁਦ ਮਹਿਮਾਨਾਂ ਦੀ ਆਓ ਭਗਤ ਵਿੱਚ ਲੱਗੇ ਹੋਏ ਸਨ। ਮੈਂ ਕਾਫੀ ਛੋਟਾ ਸਾਂ---ਹਥ ਵਟਾਉਣਾ ਚਾਹਿਆ ਤਾਂ ਮੈਨੂੰ ਉਹਨਾਂ ਮੈਨੂੰ ਵੀ ਇੱਕ ਕੁਰਸੀ ਤੇ ਬਿਠਾ ਦਿੱਤਾ ਅਤੇ ਇੱਕ ਥਾਲੀ ਅੱਗੇ ਕਰ ਦਿੱਤੀ। ਮੈਂ ਆਖਿਆ ਅੰਕਲ ਤੁਸੀਂ ਥੱਕ ਜੋਂਗੇ--ਲਿਆਓ ਮੈਂ ਕੁਝ ਮਦਦ ਕਰਵਾ ਦੇਂਦਾ ਹਾਂ---ਮੁਸਕਰਾ ਕੇ ਬੋਲੇ ਬੇਟਾ ਮੇਰਾ ਤਾਂ ਰੋਜ਼ ਦਾ ਕੰਮ ਹੈ--ਇਹ ਸਿਲਸਿਲਾ ਇਸ ਘਰ ਵਿੱਚ ਹਰ ਰੋਜ਼ ਚਲਦਾ ਹੈ। ਮੈਂ ਹੈਰਾਨ---ਸੋਚਿਆ ਇਹ ਕਿਵੇਂ ਹੋ ਸਕਦਾ ਹੈ--ਸ਼ੱਕ ਦੂਰ ਕਰਨ ਲਈ ਲਗਾਤਾਰ ਦੋ ਚਾਰ ਦਿਨ --ਫਿਰ ਅਚਾਨਕ ਵੀ ਜਾ ਕੇ ਦੇਖਿਆ--ਪਰ ਹਰ ਵਾਰ ਇਹੀ ਨਜ਼ਾਰਾ ਮਿਲਦਾ। ਕਦੇ ਨਾਸ਼ਤਾ, ਕਦੇ ਬ੍ਰੰਚ--ਕਦੇ ਲੰਚ--ਕਦੇ ਡਿਨਰ--ਤੇ ਕਦੇ ਸ਼ਾਮਾਂ ਦੀ ਚਾਹ---ਘਰ ਦਾ ਘਾਹ ਵਾਲਾ ਵਿਹੜਾ ਜਿਹਾ ਅਕਸਰ ਭਰਿਆ ਰਹਿੰਦਾ। ਇਸ ਗੱਲ ਨੂੰ ਦਹਾਕੇ ਲੰਘ ਗਏ।
ਸਮੇਂ ਨੇ ਬੜਾ ਕੁਝ ਦੇਖਿਆ ਅਤੇ ਦਿਖਾਇਆ--ਪੰਜਾਬ ਦੇ ਕਾਲੇ ਦਿਨਾਂ ਦੌਰਾਨ ਕੁਝ ਸਵਾਰਥੀ ਅਨਸਰਾਂ ਨੇ ਹਿੰਦੁਆਂ-ਸਿੱਖਾਂ ਦਰਮਿਆਨ ਇੱਕ ਦੀਵਾਰ ਖੜੀ ਕਰਕੇ ਉਸਨੂੰ ਮਜਬੂਤ ਕਰਨ ਦੀ ਕੋਸ਼ਿਸ਼ ਕੀਤੀ। ਉਸ ਵੇਲੇ ਵੀ ਦਰਸ਼ਨ ਅਰੋੜਾ ਆਪਣੇ ਸਾਥੀਆਂ ਸਮੇਤ ਨਗਰ ਕੀਰਤਨ ਅਤੇ ਹੋਰ ਆਯੋਜਨਾਂ ਵਿੱਚ ਸਭ ਤੋਂ ਅੱਗੇ ਹੋ ਕੇ ਵਿਚਰਦੇ ਰਹੇ ਤਾਂਕਿ ਭਾਈਚਾਰਕ ਸਾਂਝ ਕਾਇਮ ਰਹੇ। ਪੰਜਾਬ ਵਿੱਚ ਸਖਤੀ ਦਾ ਦੌਰ ਚੱਲਿਆ ਤਾਂ ਪੁਲਿਸ ਅਤੇ ਸਰਕਾਰ ਦੇ ਖਿਲਾਫ਼ ਕੋਈ ਨਹੀਂ ਸੀ ਬੋਲਦਾ---ਪੰਜਾਬੀ ਦੇ ਪ੍ਰਸਿਧ ਅਖਬਾਰ ਰੋਜ਼ਾਨਾ ਅਜੀਤ ਤੇ ਵੀ ਪਾਬੰਦੀ ਲੱਗ ਗਈ। ਹਰ ਪਾਸੇ ਇੱਕ ਦਹਿਸ਼ਤ ਸੀ। ਅਜੀਤ ਵਰਗੇ ਕੱਦਾਵਰ ਅਦਾਰੇ ਤੇ ਸਰਕਾਰੀ ਕਹਿਰ---ਇੱਕ ਬਹੁਤ ਵੱਡਾ ਕਦਮ ਸੀ। ਉਸ ਪਾਬੰਦੀ ਦੇ ਖਿਲਾਫ਼ ਜਦੋਂ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਤੋਂ ਇੱਕ ਰੋਸ ਮਾਰਚ ਸ਼ੁਰੂ ਹੋਇਆ ਤਾਂ ਉਸਦੀ ਅਗਵਾਈ  ਕਰਨ ਵਾਲਿਆਂ ਵਿੱਚ ਸਭ ਤੋਂ ਅੱਗੇ ਸਨ ਦਰਸ਼ਨ ਅਰੋੜਾ। ਸਾਫ਼ ਆਖਣਾ--ਸਪਸ਼ਟ ਰਹਿਣਾ ਅਤੇ ਕਹਿ ਕੇ ਉਸ ਗੱਲ ਤੇ ਡਟੇ ਰਹਿਣਾ ਦਰਸ਼ਨ ਅਰੋੜਾ ਦੀ ਬੜੀ ਪੁਰਾਣੀ ਖੂਬੀ ਹੈ ਅਤੇ ਅੱਜ ਵੀ ਇਹ ਖੂਬੀ ਕਾਇਮ ਹੈ। ਅਸੂਲ ਤੇ ਡਟੇ ਰਹਿਣਾ ਆਸਾਨ ਨਹੀਂ ਹੁੰਦਾ। ਜਦੋਂ ਦਲਾਲੀਆਂ ਦਾ ਯੁਗ ਸ਼ੁਰੂ ਹੋ ਗਿਆ ਹੋਵੇ ਉਸ ਵੇਲੇ ਬਿਨਾ ਕਿਸੇ ਸਵਾਰਥ ਲੋਕਾਂ ਦੇ ਝਗੜੇ ਝੇੜੇ ਨਿਬੇੜਨਾ ਕੋਈ ਆਸਾਨ ਨਹੀਂ ਹੁੰਦਾ। ਦਰਸ਼ਨ ਅਰੋੜਾ ਅੱਜ ਵੀ ਇਹ ਸਭ ਕੁਝ ਬੜੀ ਸਹਿਜਤਾ ਨਾਲ ਕਰਦੇ ਹਨ। ਨਾ ਪੁਲਿਸ ਥਾਣਾ-ਨਾ ਅਦਾਲਤ--ਨਾ ਕੋਈ ਖੱਜਲ ਖੁਆਰੀ--ਦੋਵੇਂ ਧਿਰਾਂ ਰਾਜ਼ੀ ਬਾਜ਼ੀ। ਸਾਰੀਆਂ ਧਿਰਾਂ ਨੂੰ ਖੁਸ਼ੀ ਖੁਸ਼ੀ ਚਾਹ ਪਾਣੀ ਪੱਲਿਓਂ ਪਿਆ ਕੇ ਭੇਜਣਾ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਹੁੰਦਾ ਪਰ ਦਰਸ਼ਨ ਅਰੋੜਾ ਕੋਲ ਅਜਿਹੇ ਕ੍ਰਿਸ਼ਮੇ ਰੋਜ਼ ਹੁੰਦੇ ਹਨ। 
ਮੈਨੂੰ ਯਾਦ ਹੈ ਕੁਝ ਸਾਲ ਸਾਲ ਪਹਿਲਾਂ--ਸ਼ਾਇਦ ਦੋ ਤਿੰਨ ਦਹਾਕੇ ਪਹਿਲਾਂ ਹਾਲਾਤ ਬਹੁਤ ਖਰਾਬ ਸਨ। ਹਰ ਪਾਰਟੀ ਇੱਕ ਦੂਜੇ ਨੂੰ ਸ਼ੱਕ ਦੀ ਨਜਰ ਨਾਲ ਦੇਖਦੀ ਸੀ। ਉਂਝ ਵੀ ਸੱਤਾ ਕਦੇ ਕਿਸੇ ਪਾਰਟੀ ਦੀ ਅਤੇ ਕਿਸੇ ਪਾਰਟੀ ਦੀ। ਅਜਿਹੇ ਨਾਜ਼ੁਕ ਹਾਲਾਤ ਵਿੱਚ ਦਰਸ਼ਨ ਅਰੋੜਾ ਨੇ ਜਾਨ ਪਾਈ ਸਿਟੀਜਨ ਕੋਂਸਿਲ ਵਿੱਚ। ਖੁੱਲਾ ਦੁੱਲਾ ਐਲਾਨ ਬਈ ਪਾਰਟੀ ਜਿਹੜੀ ਮਰਜੀ ਹੋਵੇ ਪਰ ਜਾਇਜ਼ ਕੰਮ ਕਿਸੇ ਵੀ ਸ਼ਹਿਰੀ ਦਾ ਨਾ ਰੁਕੇ। ਸਾਰੇ ਮਤਭੇਦਾਂ ਅਤੇ ਰਾਜਨੀਤਿਕ ਵਖਰੇਵਿਆਂ ਦੇ ਬਾਵਜੂਦ ਸਭ ਨੂੰ ਇੱਕ ਮੰਚ ਤੇ ਲਿਆਉਣ ਬਹੁਤ ਹੀ ਔਖਾ ਜਿਹਾ ਕੰਮ ਸੀ ਪਰ ਦਰਸ਼ਨ ਅਰੋੜਾ ਹੁਰਾਂ ਨੇ ਬੜੀ ਸਫਲਤਾ ਨਾਲ ਇਸਨੂੰ ਕਰ ਦਿਖਾਇਆ। ਇਹਨਾਂ ਕੰਮਾਂ ਵਿੱਚ ਇੱਕ ਹੋਰ ਕੰਮ ਸਭ ਤੋਂ ਔਖਾ ਸੀ---ਉਹ ਸੀ ਉਹਨਾਂ ਦੀ ਸੇਵਾ ਸੰਭਾਲ ਜਿਹਨਾਂ ਕੋਲ ਪੈਸਾ ਵੀ ਕੋਈ ਨਹੀਂ ਤੇ ਬਿਮਾਰੀ ਵੀ ਗੰਭੀਰ। ਉਹਨਾਂ ਲੋਕਾਂ ਲਈ ਰੁਪਈਏ, ਪੈਸੇ, ਦਵਾਈ, ਇੰਜੈਕਸ਼, ਬਲੱਡ ਅਤੇ ਹੋਰ ਸਭ ਕੁਝ ਜਿਹੜਾ ਇਸ ਮਕਸਦ ਲਈ ਚਾਹੀਦਾ ਹੁੰਦਾ ਉਸਦਾ ਪ੍ਰਬੰਧ ਕੀਤਾ ਜਾਂਦਾ। ਖੁਦਕੁਸ਼ੀਆਂ ਦੇ ਰਸਤਿਆਂ ਵੱਲ ਤੁਰੇ ਬਹੁਤ ਸਾਰੇ ਲੋਕਾਂ ਨੂੰ ਇੱਕ ਵਾਰ ਫੇਰ ਜਿੰਦਗੀ ਦੀ ਰਾਹ ਦਿਖਾਈ ਦਰਸ਼ਨ ਅਰੋੜਾ ਨੇ---ਤੇ ਉਸਦਾ ਸਾਰਾ ਸਿਹਰਾ ਆਪਣੇ ਸਾਥੀਆਂ ਦੇ ਨਾਮ--ਆਪਣੀ ਟੀਮ ਦੇ ਨਾਮ।
ਜਿਥੋਂ ਤੱਕ ਆਪਣੀ ਗੱਲ ਹੈ ਤਾਂ ਆਪਣਾ ਜਨਮ ਦਿਨ ਅਵ੍ਵਲ ਤਾਂ ਮਨਾਉਣਾ ਹੀ ਨਹੀਂ ਤੇ ਜੇ ਕੋਈ ਜੋਰ ਪਾ ਦੇਵੇ ਤਾਂ ਦੁਨੀਆ ਤੋਂ ਕੁਝ ਹਟ ਕੇ ਮਨਾਉਣਾ। ਇਸ ਵਾਰ ਲੰਘੀ ਅਠ ਮਈ ਨੂੰ ਇਸ ਮਕਸਦ ਲਈ ਸਾਰੇ ਘਰ ਪਰਿਵਾਰ ਦੇ ਮੈਂਬਰ ਅਤੇ ਦੋਸਤ ਮਿੱਤਰ ਮਗਰ ਪੈ ਗਏ ਕਿ ਜਨਮ ਦਿਨ ਜਰੂਰ ਮਨਾਉਣਾ ਹੈ। ਦਰਸ਼ਨ ਅਰੋੜਾ ਨੇ ਉਹਨਾਂ ਸਾਰੀਆਂ ਦੀ ਗੱਲ ਮੰਨ ਲਈ--ਜਨਮ ਦਿਨ ਮਨਾਇਆ ਪਰ ਬਾਬਾ ਕੁਲਵੰਤ ਭੱਲਾ ਦੇ ਆਸ਼ਰਮ ਜਾ ਕੇ ਉਥੋਂ ਦੇ ਸਾਰੇ ਬੱਚਿਆਂ ਨੂੰ ਭੋਜਨ ਕਰਾਕੇ। ਇਹ ਤਿਆਗ ਸਿਰਫ ਭੋਜਨ ਦੇ ਮਾਮਲੇ ਵਿੱਚ ਹੀ ਨਹੀਂ ਜਮੀਨ ਜਾਇਦਾਦ ਦੇ ਮਾਮਲੇ ਵਿੱਚ ਵੀ ਜਿੰਦਗੀ ਭਰ ਕਾਇਮ ਰਿਹਾ। ਪੀਏਯੂ ਦੇ ਗੇਟ ਨੰਬਰ ਚਾਰ ਦੇ ਸਾਹਮਣੇ ਜਿਹੜਾ ਲਾਇਨਜ਼ ਭਵਨ ਹੈ ਉਸਦੀ ਅਲਾਟਮੈਂਟ ਹੋਈ ਸੀ ਦਰਸ਼ਨ ਅਰੋੜਾ ਦੇ ਨਾਮ। ਸਿਰਫ ਵੀਹ ਹਜ਼ਾਰ ਰੁਪੇ ਵਿੱਚ। ਥਾਂ ਸੀ ਤੇਤੀ ਹਜ਼ਾਰ ਗਜ। ਦਰਸ਼ਨ ਅਰੋੜਾ ਉਦੋਂ ਕਲੱਬ ਦੇ ਸਕੱਤਰ ਸਨ। ਹੁਣ ਇਹ ਥਾਂ ਕਰੀਬ ਤਿੰਨ ਕੁ ਕਰੋੜ ਦੀ ਹੈ। ਅਜਿਹੇ ਕਈ ਕਿਸਸੇ ਹਨ ਜਿਹਨਾਂ ਦੀ ਚਰਚਾ ਸਮੇਂ ਸਮੇਂ ਤੇ ਕੀਤੀ ਜਾਏਗੀ ਪਰ ਅਖੀਰ ਵਿੱਚ ਫਿਰ ਪਹਿਲੀ ਗੱਲ ਅੱਜਕਲ੍ਹ ਅਲੋਪ ਹੋ ਰਹੀ ਮਹਿਮਾਨ ਨਿਵਾਜੀ ਦੀ। 
ਉਘੇ ਸ਼ਾਇਰ ਸੁਰਜੀਤ ਪਾਤਰ ਨੇ ਕਿਸੇ ਵੇਲੇ ਲਿਖਿਆ ਸੀ--
ਜਿੰਦਾ ਮਾਰ ਕੇ ਬੂਹਾ ਢੋਇਆ ਹੋਇਆ ਸੀ;
ਉੱਤੇ ਜੀ ਆਇਆਂ ਨੂੰ ਲਿਖਿਆ ਹੋਇਆ ਸੀ !
ਪਰ ਦਰਸ਼ਨ ਅਰੋੜਾ ਨੂੰ ਜੇ ਤੁਸੀਂ ਅਚਾਨਕ ਵੀ ਮਿਲਣ ਜਾਓ ਤਾਂ ਹੋ ਸਕਦਾ ਹੈ ਉਹ ਆਪਣੇ ਦਫਤਰ ਵਿੱਚ ਮੌਜੂਦ ਨਾ ਹੋਣ ਪਰ ਉਥੇ ਮੌਜੂਦ ਕੋਈ ਵੀ ਮੁੰਡਾ, ਕੁੜੀ ਜਾਂ ਫੇਰ ਕੋਈ ਹੋਰ ਅਸਿਸਟੈੰਟ ਤੁਹਾਨੁੰ ਚਾਹ  ਪਾਣੀ ਪੁੱਛੇ ਬਿਨਾ ਵਾਪਿਸ ਨਹੀਂ ਆਉਣ ਦੇਵੇਗਾ।  ਤੁਸੀਂ ਵਾਪਿਸ ਮੁੜੋੰਗੇ ਤਾਂ ਤੁਹਾਡੇ ਨਾਲ ਹੋਵੇਗਾ ਦਰਸ਼ਨ ਅਰੋੜਾ ਦੇ ਪਿਆਰ ਦਾ ਨਿਘ ਜਿਹੜਾ ਅੱਜ ਦੇ ਜਮਾਨੇ ਵਿੱਚ ਇੱਕ ਮਿਸਾਲ ਹੈ। --ਰੈਕਟਰ  ਕਥੂਰੀਆ (ਸਹਿਯੋਗੀ ਅਮਨ ਕੁਮਾਰ ਮਲਹੋਤਰਾ) 

ਲੋਕਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਦਾ ਮੰਤਰ ਸਿਖਾਉਂਦਾ ਹੈ ਲੂੰਬਾ ਪਰਿਵਾਰ 

ਹਰ ਦੁਖੀ ਵਿਅਕਤੀ ਦੇ ਨਾਲ ਰਹਿਣ ਵਾਲੀ ਸ਼ਖਸੀਅਤ ਦਰਸ਼ਨ ਅਰੋੜਾ

Monday, February 06, 2012

ਦੂਰੀਆਂ ਮਿਟਾਉਣ ਵਾਲੀ ਫੇਸਬੁਕ ਹੋਈ ਅਠ ਸਾਲ ਦੀ

ਸਾਢੇ 84 ਕਰੋਡ਼ ਮੈਂਬਰਾਂ ਨਾਲ ਲਗਾਤਾਰ ਵਧ ਰਹੀ ਹੈ ਫੇਸਬੁਕ 
ਜਗ ਬਾਣੀ ਦੇ ਵੰਨ ਸੁਵੰਨ ਸਫੇ 'ਤੇ ਪ੍ਰਕਾਸ਼ਿਤ  ਖਬਰ
ਆਮ ਤੌਰ ਤੇ ਜਿੰਦਗੀ ਭਰ ਜਿੰਦਗੀ ਦਾ ਪਤਾ ਨਹੀਂ ਲੱਗਦਾ। ਜਦੋਂ ਕਿਸੇ ਕਿਸੇ ਨੂੰ ਜਿੰਦਗੀ ਦੀ ਸਮਝ ਆਉਣ ਲੱਗਦੀ ਹੈ ਤਾਂ ਉਦੋਂ ਜਦੋਂ ਉਮਰ ਦੀ ਰੇਤ ਹਥਾਂ ਚੋਂ ਕਿਰ ਜਾਂਦੀ ਹੈ। ਉਦੋਂ ਬਸ ਇਹੀ ਅਹਿਸਾਸ ਹੁੰਦਾ ਸਬ ਕੁਛ ਲੂਟਾ ਕੇ ਹੋਸ਼ ਮੇਂ ਆਏ ਤੋ ਕਿਆ ਕੀਆ। ਉਦੋਂ ਸਾਨੂੰ ਮਿੱਤਰਾਂ ਦੀ ਪਛਾਣ ਹੁੰਦੀ ਹੈ ਜਦੋਂ ਉਹ ਕੀਤੇ ਦੂਰ ਦੁਰਾਡੇ ਜਾ ਚੁੱਕੇ ਹਨ। ਕਈ ਵਾਰ ਸੱਜਣਾਂ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਓਹ ਇਸ ਦੁਨੀਆ ਨੂੰ ਹੀ ਅਲਵਿਦਾ ਆਖ ਚੁੱਕੇ ਹੁੰਦੇ ਨੇ। ਇਸ ਵਿੱਚ ਕਸੂਰ ਕਿਸੇ ਇੱਕ ਵਿਅਕਤੀ ਦਾ ਨਹੀਂ। ਜਿਥੇ ਵਿਗਿਆਨ ਨੇ ਦੂਰੀਆਂ ਘਟਾਈਆਂ ਹਨ ਉਥੇ ਰੋਜ਼ੀ ਰੋਟੀ ਵਰਗੇ ਮਸਲਿਆਂ ਨੇ ਦੂਰੀਆਂ ਵਧਾਈਆਂ ਵੀ ਹਨ। ਇਹ ਮਜਬੂਰੀਆਂ ਕਿਸੇ ਨੂੰ ਕਿਸੇ ਕੋਨੇ ਲਿਜਾ ਸੁੱਟਦੀਆਂ ਹਨ ਤੇ ਕਿਸੇ ਨੂੰ ਕਿਸੇ ਕੋਨੇ। ਜੇ ਇੱਕ ਦੂਜੇ ਨੂੰ ਇਹਨਾਂ ਕੋਨਿਆਂ ਦਾ ਪਤਾ ਲੱਗ ਵੀ ਜਾਵੇ ਤਾਂ ਵੀ ਭੂਗੋਲਿਕ ਲਕੀਰਾਂ ਬਾਰ ਬਾਰ ਦੂਰੀ ਦੇ ਅਹਿਸਾਸ ਨੂੰ ਯਾਦ ਕਰਾਉਂਦੀਆਂ ਹਨ। ਕਿਸਮਤਾਂ ਨਾਲੇ ਮੇਲੇ ਹੁੰਦੇ ਹਨ. ਨਸੀਬਾਂ ਨਾਲ ਹੀ ਵਿਛੜੇ  ਮਿੱਤਰਾਂ ਦਾ  ਦਾ ਮਿਲਾਪ ਹੁੰਦਾ ਹੈ। ਫੇਸਬੁਕ ਦਾ ਕ੍ਰਿਸ਼ਮਾ ਇਹ ਹੈ ਕਿ ਇਸਨੇ ਦੂਰੀਆਂ ਦੀਆਂ ਬਹੁਤ ਸਾਰੀਆਂ ਦੀਵਾਰਾਂ ਢਾਹ ਦਿੱਤੀਆਂ ਹਨ। ਹੁਣ ਦੂਰੀ ਦੀ ਗੱਲ ਹੋ ਵੀ ਜਾਏ ਤਾਂ ਹੋਂਸਲਾ ਹੁੰਦਾ ਹੈ ਕੋਈ ਨੀ ਆਪਾਂ ਫੇਸਬੁਕ 'ਤੇ ਮਿਲਾਂਗੇ ਅਤੇ ਬਸ ਏਨੇ ਕੁ ਅਹਿਸਾਸ ਨਾਲ ਹੀ ਵਿਛੋੜੇ ਦਾ ਦਰਦ ਮੁਸਕਰਾਹਟ ਚ ਬਦਲ ਜਾਂਦਾ ਹੈ। ਦਰਦਾਂ ਨੂੰ ਮੁਸਕਰਾਹਟਾਂ ਚ ਬਦਲਣ ਵਾਲੀ ਫੇਸਬੁਕ, ਵਿਛੜਿਆਂ ਨਾਲ ਮਿਲਾਉਣ ਵਾਲੀ ਫੇਸਬੁਕ, ਦੂਰੀਆਂ ਨੂੰ ਮਿਟਾਉਣ ਵਾਲੀ ਫੇਸਬੁਕ ਦੀ ਉਮਰ ਹੁਣ ਅਠਾਂ ਸਾਲਾਂ ਦੀ ਹੋ ਗਈ ਹੈ। ਹਿਊਸਟਨ ਤੋਂ 5 ਫਰਵਰੀ ਨੂੰ ਖਬਰ ਏਜੰਸੀ ਭਾਸ਼ਾ ਨੇ ਵੀ ਇਸ ਖਬਰ ਨੂੰ ਰਲੀਜ਼ ਕੀਤਾ ਹੈ. ਰੋਜ਼ਾਨਾ ਜਗ ਬਾਣੀ ਨੇ ਇਸ ਖਬਰ ਨੂੰ ਫੇਸਬੁਕ ਹੋਇਆ  ਅਠ ਸਾਲ ਦਾ. ਸਿਰਲੇਖ ਨਾਲ ਪ੍ਰਕਾਸ਼ਿਤ ਕੀਤਾ ਹੈ. ਅਖਬਾਰ ਨੇ ਆਪਣੇ ਵੰਨ ਸੁਵੰਨ ਸਫੇ ਤੇ ਬਣਦੀ ਅਹਿਮੀਅਤ ਨਾਲ ਪ੍ਰਕਾਸ਼ਿਤ ਇਸ ਖਬਰ ਵਿੱਚ ਦੱਸਿਆ ਹੈ ਕਿ ਦੁਨੀਆ ਦੇ ਸਭ ਤੋਂ ਹਰਮਨ ਪਿਆਰੇ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ 8 ਸਾਲ ਪੂਰੇ ਕਰ ਲਏ ਹਨ। ਸਾਢੇ 84 ਕਰੋਡ਼ ਮੈਂਬਰਾਂ ਨਾਲ ਇਸ ਸੋਸ਼ਲ ਨੈੱਟਵਰਕਿੰਗ ਸਾਈਟ ਦਾ ਵਧਣਾ ਜਾਰੀ ਹੈ। 4 ਫਰਵਰੀ 2004 ਤੋਂ ਸ਼ੁਰੂ ਹੋਏ ਫੇਸਬੁੱਕ ਦੇ ਖਪਤਕਾਰਾਂ ਦੀ ਗਿਣਤੀ ਇਸ ਸਾਲ ਅਗਸਤ ਤੱਕ ਵੱਧ ਕੇ ਇਕ ਅਰਬ ਹੋ ਜਾਣ ਦੀ ਸੰਭਾਵਨਾ ਹੈ।  
ਕੰਪਨੀ ਦੇ ਸੀ. ਈ. ਓ. ਮੁਤਾਬਿਕ ਉਹ ਦੁਨੀਆ ਭਰ ਵਿਚ ਫੇਸਬੁੱਕ ਦੇ ਚਿਹਰੇ ਵਜੋਂ ਪ੍ਰਸਿੱਧ ਹਨ ਪਰ ਹਾਰਵਰਡ ਯੂਨੀਵਰਸਿਟੀ 'ਚ ਉਨ੍ਹਾਂ ਦੇ ਨਾਲ ਵਿਦਿਆਰਥੀ ਰਹੇ ਤਿੰਨ ਹੋਰ ਵਿਅਕਤੀ ਵੀ ਇਸ 'ਚ ਸ਼ਾਮਿਲ ਹਨ ਜਿਨ੍ਹਾਂ 'ਚ ਸੈਵਰਿਨ, ਡਸਟਿਨ Îਅਤੇ ਕਿਮ ਹਨ। ਚਾਰਾਂ ਨੇ ਸ਼ੁਰੂ ਵਿਚ ਹਾਰਵਰਡ ਦੇ ਵਿਦਿਆਰਥੀਆਂ ਲਈ ਇਹ ਸੇਵਾ ਸ਼ੁਰੂ ਕੀਤੀ ਸੀ ਪਰ ਜਲਦੀ ਹੀ ਇਹ ਬਹੁਤ ਤੇਜ਼ੀ ਨਾਲ ਫੈਲ ਗਈ ਅਤੇ ਇਸ ਦਾ ਨਾਂ ਬਦਲ ਕੇ ਫੇਸਬੁੱਕ ਰੱਖਿਆ ਗਿਆ।
ਫੇਸਬੁੱਕ ਨੇ ਦੁਨੀਆ ਦੇ ਸਭ ਤੋਂ ਨੌਜਵਾਨ ਅਰਬਪਤੀਆਂ ਦੀ ਸੂਚੀ 'ਚ ਮਾਰਕ ਨੂੰ ਪਹੁੰਚਾ ਦਿੱਤਾ। ਉਸ ਨੇ ਹੋਰਨਾਂ ਕੰਪਨੀਆਂ ਨੂੰ ਵੀ ਅੱਗੇ ਵੱਧਣ ਦਾ ਮੌਕਾ ਦਿੱਤਾ। ਸੋਸ਼ਲ ਮੀਡੀਆ ਟੂਡੇ ਮੁਤਾਬਿਕ ਅਮਰੀਕੀ ਆਬਾਦੀ ਦਾ 41 ਫੀਸਦੀ ਹਿੱਸੇ ਕੋਲ ਫੇਸਬੁੱਕ ਅਕਾਊਂਟ ਹੈ। ਭਾਰਤ 'ਚ ਵੀ ਇਸ ਸਾਲ ਫੇਸਬੁੱਕ ਨੇ 132 ਫੀਸਦੀ ਦਾ ਵਾਧਾ ਦਰਜ ਕੀਤਾ ਜੋ ਕਿਸੇ ਵੀ ਦੇਸ਼ ਦੇ ਮੁਕਾਬਲੇ ਸਭ ਤੋਂ ਵੱਧ ਹੈ। 
ਅਖੀਰ ਵਿੱਚ ਇੱਕ ਗੱਲ ਹੋਰ। ਹੁਣ ਜਦੋਂ ਕਿ ਗਲਾ ਕੱਟ ਮੁਕਾਬਲੇ ਦੇ ਇਸ ਦੌਰ ਵਿੱਚ ਭਰਾ ਭਰਾ ਦਾ ਕਤਲ ਕਰ ਰਿਹਾ ਹੈ, ਉਦੋਂ ਫੇਸਬੁਕ ਨੇ ਸਾਬਿਤ ਕਰ ਦਿੱਤਾ ਹੈ ਕਿ ਪ੍ਰੇਮ ਨਾਲ ਵੀ ਤਰੱਕੀ ਸੰਭਵ ਹੈ। ਨਜ਼ਦੀਕੀਆਂ ਨਾਲ ਵੀ ਵਿਕਾਸ ਸੰਭਵ ਹੈ।