Showing posts with label Indrani Mukherjee. Show all posts
Showing posts with label Indrani Mukherjee. Show all posts

Tuesday, September 01, 2015

ਫੋਲਾਫਾਲੀ ਕਰੀਏ ਤਾਂ ਹਰ ਥਾਂ ਮਿਲੇਗੀ ਕੋਈ ਨ ਕੋਈ ਇੰਦਰਾਣੀ

ਹਰ ਥਾਂ ਕਤਲ ਹੋਈ ਹੋਵੇਗੀ ਕੋਈ ਨ ਕੋਈ ਸ਼ੀਨਾ
ਮੁੰਬਈ: 31 ਅਗਸਤ 2015: (ਪੰਜਾਬ ਸਕਰੀਨ ਬਿਊਰੋ):
ਪ੍ਰੇਮ, ਸੈਕਸ, ਔਲਾਦ, ਵਿਆਹ ਅਤੇ ਹੋਰ ਸੰਬੰਧਾਂ ਨੂੰ ਕਿਸੇ ਫਿਲਮੀ ਸਕਰਿਪਟ ਵਾਂਗ ਲਿਖਣ ਦੀ ਕੋਸ਼ਿਸ਼ ਹਰ ਵਾਰ ਸਫਲ ਨਹੀਂ ਹੁੰਦੀ। ਜਦੋਂ ਵਕ਼ਤ ਦੀ ਕੰਪਨ ਧਰਤੀ ਨੂੰ ਮਾੜਾ ਮੋਟਾ ਕਾਂਬਾ ਵੀ ਛੇੜਦੀ ਹੈ ਤਾਂ ਬੜੀ ਸਾਵਧਾਨੀ ਨਾਲ ਫੜੇ ਹੋਏ ਪਿਆਲੇ ਵੀ ਅਕਸਰ ਛਲਕ ਜਾਂਦੇ ਹਨ। ਇੰਦਰਾਣੀ ਨੇ ਆਪਣੇ ਨਾਲ ਵਾਪਰੀਆਂ ਵਧੀਕੀਆਂ ਦਾ ਬਦਲਾ ਉਹਨਾਂ ਮਾਸੂਮ ਲੋਕਾਂ ਕੋਲੋਂ ਲੈਣ ਦੀ ਕੋਸ਼ਿਸ਼ ਕੀਤੀ ਜਿਹਨਾਂ ਦਾ ਕੋਈ ਕਸੂਰ ਹੀ ਨਹੀਂ ਸੀ। ਝੂਠ, ਫਰਾਡ ਅਤੇ ਧੋਖਾਧੜੀ ਵਿੱਚ ਮੁਹਾਰਤ ਰੱਖਣ ਵਾਲੀ ਇੰਦਰਾਣੀ ਕਿਸੇ ਵੇਲੇ ਬੜੀ ਸਚਾਈ ਪਸੰਦ ਹੁੰਦੀ ਸੀ।  ਉਸਦੀ ਮਾਂ ਦੂਸਰਾ ਵਿਆਹ ਕਰੇਗੀ ਇਹ ਨਾ ਉਸਨੇ ਸੋਚਿਆ ਸੀ ਨਾ ਹੀ ਵਿੱਚ ਉਸਦਾ ਕੋਈ ਕਸੂਰ ਸੀ।  ਉਸਦਾ ਮਤਰੇਆ ਪਿਤਾ ਉਸ ਦਾ ਸੈਕਸ ਸ਼ੋਸ਼ਣ ਕਰੇਗਾ ਇਹ ਵੀ ਉਸ ਨੇ ਕਦੇ ਨਹੀਂ ਸੀ ਸੋਚਿਆ।  ਇਹਨਾਂ ਨਜਾਇਜ਼ ਸਬੰਧਾਂ ਤੋਂ ਹੀ ਪੈਦਾ ਹੋਈ ਸੀ ਸ਼ੀਨਾ। ਇਸ ਤਰਾਂ ਸ਼ੀਨਾ ਉਸਦੀ ਬੇਟੀ ਵੀ ਸੀ ਅਤੇ ਭੈਣ ਵੀ। ਕੋਈ ਵੇਸਵਾ ਵੀ ਕਦੇ ਨਹੀਂ ਚਾਹੁੰਦੀ ਕਿ ਉਸਦੀ ਬੇਟੀ ਵੇਸਵਾ ਬਣੇ।  ਕੁਝ ਅਜਿਹੀ ਮਾਨਸਿਕਤਾ ਇੰਦਰਾਣੀ ਦੀ ਵੀ ਸੀ। ਜਦੋਂ ਉਸਨੇ ਸ਼ੀਨਾ ਨੂੰ ਰਿਸ਼ਤੇ ਵਿੱਚ ਆਪਣੇ ਹੀ ਭਰਾ ਮਿਖਾਇਲ ਨਾਲ ਸੰਬੰਧ ਬਣਾਉਂਦਿਆਂ ਦੇਖਿਆ ਤਾਂ ਉਹ ਆਪੇ  ਤੋਂ ਬਾਹਰ ਹੋ ਗਈ। ਉਸਨੂੰ ਆਪਣੀ ਜ਼ਿੰਦਗੀ ਕਿਸੇ ਟੀਵੀ ਟੇਪ ਵਾਂਗ ਦੁਬਾਰਾ ਚਲਦੀ ਮਹਿਸੂਸ ਹੋਣ ਲੱਗੀ।  ਉਹ ਨਹੀਂ ਸੀ ਚਾਹੁੰਦੀ ਕਿ ਕੋਈ ਇੰਦਰਾਣੀ ਦੋਬਾਰਾ ਜਨਮ ਲਵੇ। ਉਸਨੇ ਤੰਗ ਆ ਕੇ ਸੋਖਾ ਹੱਲ ਲਭਿਆ ਸ਼ੀਨਾ ਅਤੇ ਮਿਖਾਇਲ ਦੇ ਕਤਲ ਦਾ।  ਉਹ ਭੁੱਲ ਗਈ ਸੀ ਚਿੱਕੜ ਨੂੰ ਚਿੱਕੜ ਨਾਲ ਜਾਂ ਖੂਨ ਨਾਲ ਨਹੀਂ ਧੋਤਾ ਜਾ ਸਕਦਾ। 
ਇਹ ਵੀ ਜ਼ਰੁਰ ਪੜ੍ਹੋ 
ਆਖਿਰ ਉਸਦੇ ਕਰਮਾਂ ਦਾ ਨਿਬੇੜਾ ਵੀ ਤਾਂ ਹੋਣਾ ਸੀ।  ਉਸਦੇ ਕਰਮਾਂ ਵਾਲੇ ਬੀਜ ਦਰਖਤ ਬਣ ਚੁੱਕੇ ਸਨ।  ਸ਼ੀਨਾ ਬੋਰਾ ਕਤਲ ਕੇਸ ਦੀ ਮੁੱਖ ਦੋਸ਼ੀ ਇੰਦਰਾਣੀ ਮੁਖਰਜੀ ਨੂੰ ਸੋਮਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਦਾ 5 ਸਤੰਬਰ ਤੱਕ ਪੁਲਸ ਰਿਮਾਂਡ ਦੇ ਦਿੱਤਾ ਹੈ। ਇੰਦਰਾਨੀ ਨੂੰ ਮਿਲਣ ਉਸ ਦੀ ਧੀ ਵਿਧੀ ਵੀ ਅਦਾਲਤ ਪਹੁੰਚੀ ਸੀ। ਜਿਉਂ ਹੀ ਇੰਦਰਾਨੀ ਅਦਾਲਤ 'ਚ ਪੇਸ਼ ਕੀਤਾ ਗਿਆ. ਵਿਧੀ ਫੁੱਟ-ਫੁੱਟ ਕੇ ਰੋ ਪਈ। ਉਧਰ ਇੰਦਰਾਣੀ ਪੇਸ਼ੀ ਦੌਰਾਨ ਬੇਹੋਸ਼ ਹੋ ਗਈ ਅਤੇ ਉਸ ਨੂੰ ਹੋਸ਼ 'ਚ ਲਿਆਂਦਾ ਗਿਆ। ਇੰਦਰਾਣੀ ਮੁਖਰਜੀ ਦੇ ਵਕੀਲਾਂ ਨੇ ਦੋਸ਼ ਲਾਇਆ ਕਿ ਪੁਲਸ ਵਾਲਿਆਂ ਨੇ ਪੁੱਛਗਿੱਛ ਦੌਰਾਨ ਉਨ੍ਹਾਂ ਦੇ ਮੁਵੱਕਿਲ ਦੀ ਕੁੱਟਮਾਰ ਕੀਤੀ ਹੈ। ਪੁਲਸ ਨੇ ਦੋਸ਼ ਲਾਇਆ ਕਿ ਇੰਦਰਾਣੀ ਕੇਸ 'ਚੋਂ ਬਚਣ ਲਈ ਪੁਲਸ ਉੱਪਰ ਦਬਾਅ ਬਣਾ ਰਹੀ ਹੈ ਅਤੇ ਪਿਛਲੇ ਦੋ ਦਿਨਾਂ ਤੋਂ ਜਾਂਚ 'ਚ ਸਹਿਯੋਗ ਨਹੀਂ ਕਰ ਰਹੀ ਹੈ। ਪੁਲਸ ਨੂੰ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਇੰਦਰਾਨੀ ਨੇ ਅਗਸਤ 2014 'ਚ ਆਪਣੇ ਪੁੱਤਰ ਮਿਖਾਇਲ ਨੂੰ ਮਰਵਾਉਣ ਲਈ ਮੁੰਬਈ ਤੋਂ ਇੱਕ ਸ਼ਾਰਬ ਸ਼ੂਟਰ ਕੀਤਾ ਸੀ। ਮਿਖਾਇਲ ਨੂੰ ਮਰਵਾਉਣ ਲਈ ਇੰਦਰਾਣੀ ਦੀ ਇਹ ਚੌਥੀ ਕੋਸ਼ਿਸ਼ ਸੀ। ਮਿਖਾਈਲ ਨੂੰ ਮਰਵਾਉਣ ਲਈ ਗੁਹਾਟੀ 'ਚ ਦੋ ਵਾਰੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਸ਼ੀਨਾ ਦੇ ਕਤਲ ਵਾਲੇ ਦਿਨ ਵੀ ਮਰਵਾਉਣ ਦੀ ਮੁੰਬਈ 'ਚ ਕੋਸ਼ਿਸ਼ ਕੀਤੀ ਗਈ। ਸ਼ੀਨਾ ਦੇ ਕਤਲ ਵਾਲੇ ਦਿਨ ਇੰਦਰਾਨੀ ਨੇ ਉਸ ਨੂੰ ਠੰਡੇ 'ਚ ਨਸ਼ੀਲੀ ਚੀਜ਼ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਪਤਾ ਲੱਗਣ 'ਤੇ ਉਹ ਭੱਜਣ 'ਚ ਕਾਮਯਾਬ ਹੋ ਗਿਆ ਸੀ। ਰਿਪੋਰਟ 'ਚ ਇੱਕ ਅਫ਼ਸਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇੰਦਰਾਨੀ ਨੇ ਆਪਣੇ ਇੱਕ ਕਰੀਬੀ ਨੂੰ ਮਰਵਾਉਣ ਲਈ ਇੱਕ ਕਿਲਰ ਨੂੰ ਢਾਈ ਲੱਖ ਦੀ ਸੁਪਾਰੀ ਦਿੱਤੀ ਸੀ। ਪੁਲਸ ਅਫ਼ਸਰ ਨੇ ਦੱਸਿਆ ਕਿ ਇੰਦਰਾਨੀ ਦੀ ਸਾਜ਼ਿਸ਼ ਨਾਕਾਮ ਹੋ ਗਈ ਸੀ। ਉਨ੍ਹਾ ਦੱਸਿਆ ਸੁਪਾਰੀ ਕਿਲਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੇ ਮੰਨਿਆ ਹੈ ਕਿ ਮਿਖਾਈਲ ਨੂੰ ਮਰਵਾਉਣ ਲਈ ਪੈਸੇ ਦਿੱਤੇ ਸਨ। ਉਨ੍ਹਾ ਦਸਿਆ ਕਿ ਸੁਪਾਰੀ ਕਿਲਰ ਦਾ ਜਲਦ ਬਿਆਨ ਲਿਆ ਜਾਵੇਗਾ ਅਤੇ ਬਾਅਦ 'ਚ ਉਸ ਦੀ ਮੌਜੂਦਗੀ 'ਚ ਇੰਦਰਾਨੀ ਅਤੇ ਸਿਧਾਰਥ ਤੋਂ ਪੁੱਛਗਿੱਛ ਕੀਤੀ ਜਾਵੇਗੀ। ਅਦਾਲਤ ਨੇ ਇੰਦਰਾਣੀ ਤੋਂ ਇਲਾਵਾ ਸੰਜੀਵ ਅਤੇ ਡਰਾਈਵਰ ਦਾ ਵੀ 5 ਸਤੰਬਰ ਤੱਕ ਪੁਲਸ ਰਿਮਾਂਡ ਦੇ ਦਿੱਤਾ ਹੈ। ਸਮਾਜ ਦੀਆਂ ਬੇਇਨਸਾਫੀਆਂ ਅਤੇ ਗਰਕ ਰਹੀਆਂ ਕਦਰਾਂ ਕੀਮਤਾਂ ਵਾਲੇ ਨਿਘਰੇ ਹੋਏ ਹਾਲਾਤ 'ਚੋਣ ਸਾਹਮਣੇ ਆਈ ਇੰਦਰਾਣੀ ਮਹਿਜ਼ ਇੱਕ ਪ੍ਰਤੀਕ ਹੈ ਅੱਜ ਦੇ ਯੁਗ ਦਾ, ਲਗਾਤਾਰ ਆ ਰਹੀ ਗਿਰਾਵਟ ਦਾ,  ਸਬੰਧਾਂ ਵਿੱਚੋਂ ਅਲੋਪ ਹੋ ਰਹੀ ਪਵਿੱਤਰਤਾ ਦਾ ਅਤੇ ਸਦੀਆਂ ਤੋਂ ਚਲੇ ਆ ਰਹੇ ਨਾਰੀ ਦੇਹ ਦੇ ਸ਼ੋਸ਼ਣ ਦਾ। ਫੋਲਾਫਾਲੀ ਕਰੀਏ ਤਾਂ ਹਰ ਥਾਂ ਮਿਲੇਗੀ ਕੋਈ ਨ ਕੋਈ ਇੰਦਰਾਣੀ, ਹਰ ਤਾਂ ਕਤਲ ਹੋਈ ਹੋਵੇਗੀ ਕੋਈ ਨ ਕੋਈ ਸ਼ੀਨਾ। ਇਹਨਾਂ ਹਾਲਾਤਾਂ ਲਈ ਜ਼ਿੰਮੇਵਾਰ ਸਮਾਜ ਨੂੰ ਸੁਧਾਰਨਾ ਅਜੇ ਬਾਕੀ ਹੈ।
विवाह को अनैतिक कहा मैंने, विवाह करने को नहीं। जो लोग प्रेम करेंगे, वे भी साथ रहना चाहेंगे। इसलिए प्रेम से जो विवाह निकलेगा, वह अनैतिक नहीं रह जाएगा। लेकिन हम उल्टा काम कर रहे हैं। हम विवाह से प्रेम निकालने की कोशिश कर रहे हैं, जो कि नहीं हो सकता। विवाह तो एक बंधन है और प्रेम एक मुक्ति है। लेकिन जिनके जीवन में प्रेम आया है, वे भी साथ जीना चाहें, स्वाभाविक है। लेकिन साथ जीना उनके प्रेम की छाया ही हो। जिस दिन विवाह की संस्था नहीं होगी, उस दिन स्त्री और पुरुष साथ नहीं रहेंगे, ऐसा मैं नहीं कह रहा हूं। सच तो मैं ऐसा कह रहा हूं कि उस दिन ही वे ठीक से साथ रह सकेंगे। अभी साथ दिखाई पड़ते हैं, साथ रहते नहीं। साथ होना ही संग होना नहीं है। पास-पास होना ही निकट होना नहीं है। जुड़े होना ही एक होना नहीं है। विवाह की संस्था को मैं अनैतिक कह रहा हूं। और विवाह की संस्था चाहेगी कि प्रेम दुनिया में न बचे। कोई भी संस्था सहज उदभावनाओं के विपरीत होती है। क्योंकि तब संस्थाएं नहीं टिक सकतीं। दो व्यक्ति जब प्रेम करते हैं, तब वह प्रेम अनूठा ही होता है। वैसा प्रेम किन्हीं दो व्यक्तियों ने कहीं किया होता है। लेकिन दो व्यक्ति जब विवाह करते हैं तब वह अनूठा नहीं होता। तब वैसा विवाह करोड़ों लोगों ने किया है। विवाह एक पुनरुक्ति है, प्रेम एक मौलिक घटना है।-ओशो 

Sunday, August 30, 2015

ਇੰਦਰਾਣੀ ਮੁਖਰਜੀ: ਪੈਸੇ ਦੀ ਅੰਨੀ ਦੌੜ ਨੇ ਬਣਾ ਦਿੱਤਾ ਅਨੈਤਿਕ ਅਤੇ ਬੇਰਹਿਮ

ਬੇਟੀ ਨੂੰ ਮਾਰ ਦਿੱਤਾ ਬੇਟਾ ਵੀ ਨਿਸ਼ਾਨੇ 'ਤੇ ਸੀ 
ਸਮਾਂ ਕਲਿਯੁਗ: ਸਥਾਨ-ਧਾਰਮਿਕ ਸਰਗਰਮੀਆਂ ਦਾ ਕੇਂਦਰ ਹਿੰਦੋਸਤਾਨ: 
ਧਰਮ ਵਿੱਚ ਉੱਚੇ ਸੁੱਚੇ ਜੀਵਨ ਲਈ ਬਹੁਤ ਕੁਝ ਕਿਹਾ ਗਿਆ ਹੈ। ਆਨੰਦ ਮਾਰਗ ਵਿੱਚ ਹਰ ਹੀਲੇ ਹਮੇਸ਼ਾਂ ਨੈਤਿਕ ਬਣਨ ਅਤੇ ਬ੍ਰਹਮਕੁਮਾਰੀ ਸੰਪਰਦਾ ਵੱਲੋਂ ਪਵਿੱਤਰ ਜੀਵਨ ਜਿਊਣ 'ਤੇ ਬਹੁਤ ਜੋਰ ਦਿੱਤਾ ਜਾਂਦਾ ਹੈ। ਇਹ ਗੱਲਾਂ ਅੱਜਕਲ੍ਹ ਦੇ ਲਾਈਫ ਸਟਾਈਲ ਵਿੱਚ ਬੜੀਆਂ ਕਿਤਾਬੀ ਅਤੇ ਹਾਸੋਹੀਣੀਆਂ ਲੱਗ ਸਕਦੀਆਂ ਹਨ ਪਰ ਅਸਲ ਵਿੱਚ ਇਹ ਸਭ ਜ਼ਿੰਦਗੀ ਦੇ ਓਹ ਅਧਾਰ ਥੰਮ ਹਨ ਜਿਹਨਾਂ ਦੇ ਮਾੜਾ ਮੋਟਾ ਖਿਸਕਣ ਨਾਲ ਵੀ ਜ਼ਿੰਦਗੀ ਦਾ ਧਰਾਤਲ ਅਜਿਹਾ ਡੋਲਦਾ ਹੈ ਕਿ ਫਿਰ ਲਗਾਤਾਰ ਗਰਕਦਾ ਹੀ ਚਲਾ ਜਾਂਦਾ ਹੈ। ਵਿਅਕਤੀ ਅਰਸ਼ ਦੀਆਂ ਉਚਾਈਆਂ ਤੋਂ ਨਰਕ ਦੇ ਕਿਹਨਾਂ ਪਾਤਾਲਾਂ ਵਿੱਚ ਜਾ ਪਹੁੰਚਦਾ ਹੈ ਕੁਝ ਪਤਾ ਨਹੀਂ ਲੱਗਦਾ। ਮੀਡੀਆ ਕਿੰਗ ਇੰਦਰਾਣੀ ਮੁਖਰਜੀ ਦੀ ਜ਼ਿੰਦਗੀ ਦਾ ਖੂਨਖਰਾਬੇ ਨਾਲ ਭਰਿਆ ਘਟਨਾਕ੍ਰਮ ਇੱਕ ਵਾਰ ਫੇਰ ਇਸੇ ਗੱਲ 'ਤੇ ਮੋਹਰ ਲਗਾ ਰਿਹਾ ਹੈ। ਇੱਕ ਵਾਰ ਪੈਰ ਥਿੜਕਿਆ ਤਾਂ ਫਿਰ ਥਿੜਕਦਾ ਹੀ ਚਲਾ ਗਿਆ। ਅਨੈਤਿਕ ਅਤੇ ਅਪਵਿੱਤਰ ਜ਼ਿੰਦਗੀ ਜਿਊਣ ਵਾਲਿਆਂ ਲਈ ਨਾ ਰਿਸ਼ਤਿਆਂ ਦੀ ਕੋਈ ਕਦਰ ਹੁੰਦੀ ਹੈ ਅਤੇ ਨਾ ਹੀ ਜਜ਼ਬਾਤਾਂ ਦੀ। ਪੂੰਜੀਵਾਦੀ ਯੁਗ ਦਾ ਹਥਿਆਰ ਪੈਸਾ ਉਹਨਾਂ ਨੂੰ ਹਰ ਥਾਂ 'ਤੇ ਈਨ ਮਨਵਾਉਂਦਾ ਚਲਾ ਜਾਂਦਾ ਹੈ। ਮਾਇਆਧਾਰੀ ਅਤਿ ਅੰਨਾ ਬੋਲਾ ਵਾਲੀ ਕਹਾਵਤ ਇੰਦਰਾਣੀ ਦੀ ਜ਼ਿੰਦਗੀ 'ਤੇ ਪੂਰੀ ਤਰਾਂ ਢੁਕਦੀ ਹੈ। ਗੁਰਬਾਣੀ ਆਖਦੀ ਹੈ-
ਮਾਇਆਧਾਰੀ ਅਤਿ ਅੰਨਾ ਬੋਲਾ॥ 
ਸਬਦ ਨ ਸੁਣਈ ਬਹੁ ਰੋਲ ਘਚੋਲਾ॥  
ਮਾਇਆ ਵਿਚ ਖਚਿੱਤ ਇਨਸਾਨ ਪਾਪਾਂ ਵਾਲੇ ਕਰਮ ਕਰਕੇ ਆਪਣੇ ਹੱਕ ਤੋਂ ਵੱਧ ਮਾਇਆ ਇਕੱਠੀ ਕਰਦਾ ਹੈ ਪਰ ਅਜਿਹਾ ਧਨ ਮਰਨ ਤੋਂ ਬਾਅਦ ਜੀਵ ਦੇ ਨਾਲ ਨਹੀਂ ਜਾਂਦਾ।
ਇੰਦਰਾਣੀ ਨਾਲ ਇਹੋ ਕੁਝ ਵਾਪਰ ਰਿਹਾ ਹੈ। ਉਸਨੂੰ ਪਿਤਾ, ਪਤੀ, ਬੇਟੀ ਬੇਟਾ।..ਕੋਈ ਵੀ ਰਿਸ਼ਤਾ ਨਜਰ ਨਾ ਆਇਆ।  ਜੇ ਨਜਰ ਆਈ ਤਾਂ ਸਿਰਫ ਮਾਇਆ। ਉਹ ਮਾਇਆ ਜਿਸਨੇ ਉਸ ਨੂੰ ਕੁਝ ਵੀ ਹੋਰ ਨ ਦੇਖਣ ਦਿੱਤਾ। ਮੀਡੀਆ ਕਾਰੋਬਾਰੀ ਇੰਦਰਾਣੀ ਮੁਖਰਜੀ ਦੇ ਪੁੱਤਰ ਮਿਖਾਈਲ ਬੋਰਾ ਨੇ ਮੁੰਬਈ ਪੁਲਸ ਨੂੰ ਦੱਸਿਆ ਕਿ ਸ਼ੀਨਾ ਦੇ ਕਤਲ ਵਾਲੇ ਦਿਨ ਉਸ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਪੁਲਸ ਨੂੰ ਦਿੱਤੇ ਗਏ ਬਿਆਨ ਵਿੱਚ ਮਿਖਾਈਲ ਨੇ ਦਾਅਵਾ ਕੀਤਾ ਕਿ 24 ਅਪ੍ਰੈਲ 2012 ਨੂੰ ਉਸ ਦੀ ਮਾਂ ਇੰਦਰਾਣੀ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਮੌਕਾ ਦੇਖ ਕੇ ਖਿਸਕ ਗਿਆ। ਹਿਸਾਬ ਲਾਓ ਇੰਦਰਾਣੀ ਦੀ ਮਾਨਸਿਕਤਾ ਦਾ। ਜਦੋਂ ਅਜਿਹੀ ਮਾਨਸਿਕਤਾ ਵਾਲੇ ਮੀਡੀਆ ਕਿੰਗ ਵਾਲੀ ਸਥਿਤੀ ਵਿੱਚ ਪਹੁੰਚ ਜਾਣ ਅਜਿਹਾ ਮੀਡੀਆ ਕਿਹੋ ਜਹੇ ਸਮਾਜ ਦੀ ਉਸਾਰੀ ਕਰੇਗਾ ਇਸਦਾ ਅਨੁਮਾਨ ਲਾਉਣਾ ਕੋਈ ਔਖਾ ਨਹੀਂ। 
ਗੁਹਾਟੀ ਤੋਂ ਮੁੰਬਈ ਪੁਲਸ ਦੀ ਟੀਮ ਨਾਲ ਮੁੰਬਈ ਆਏ ਮਿਖਾਈਲ ਵੱਲੋਂ ਪਿਛਲੇ ਦਿਨਾਂ ਤੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਸ ਕੋਲ ਇੰਦਰਾਣੀ ਖਿਲਾਫ ਠੋਸ ਸਬੂਤ ਹਨ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਸ਼ੀਨਾ ਦੇ ਲਾਪਤਾ ਹੋਣ ਤੋਂ ਕੁਝ ਦਿਨ ਪਹਿਲਾਂ ਇੰਦਰਾਨੀ ਨੇ ਉਸ ਨੂੰ ਮੁੰਬਈ ਸੱਦਿਆ ਸੀ ਅਤੇ 24 ਅਪ੍ਰੈਲ ਨੂੰ ਵਰਲੀ ਫਲੈਟ 'ਤੇ ਆਉਣ ਲਈ ਕਿਹਾ ਸੀ।
ਉਸ ਨੇ ਦੱਸਿਆ ਕਿ ਇੰਦਰਾਣੀ ਦੇ ਪਤੀ ਪੀਟਰ ਮੁਖਰਜੀ ਉਸ ਸਮੇਂ ਛੁੱਟੀਆਂ ਮਨਾਉਣ ਲਈ ਵਿਦੇਸ਼ ਗਏ ਹੋਏ ਸਨ। ਇਸੇ ਦੌਰਾਨ ਪੁਲਸ ਨੇ ਸ਼ੀਨਾ ਬੋਰਾ ਦੇ ਕਤਲ ਦੌਰਾਨ ਵਰਤੀ ਗਈ ਕਾਰ ਬਰਾਮਦ ਕਰ ਲਈ ਹੈ ਅਤੇ ਹੁਣ ਉਸ ਦਾ ਧਿਆਨ ਰਾਏਗੜ੍ਹ ਜ਼ਿਲ੍ਹੇ ਵਿੱਚ ਮਿਲੀਆਂ ਹੱਡੀਆਂ ਦੇ ਫੋਰੈਂਸਕ ਵਿਸ਼ਲੇਸ਼ਣ 'ਤੇ ਕੇਂਦਰ ਹੋ ਗਿਆ ਹੈ, ਜਿਸ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਜੇ ਜੇ ਹਸਪਤਾਲ ਨੇ 2012 ਵਿੱਚ ਰਾਏਗੜ੍ਹ ਪੁਲਸ ਤੋਂ ਮਿਲੀਆਂ ਹੱਡੀਆਂ ਕੱਲ੍ਹ ਖਾਰ ਪੁਲਸ ਹਵਾਲੇ ਕਰ ਦਿੱਤੀਆਂ ਸਨ।
ਮਿਖਾਈਲ ਨੇ ਕਿਹਾ ਕਿ ਇੰਦਰਾਣੀ ਅਤੇ ਸੰਜੀਵ 24 ਅਪ੍ਰੈਲ 2012 ਨੂੰ ਸ਼ੀਨਾ ਨੂੰ ਮਿਲੇ ਸਨ ਅਤੇ ਉਸ ਗੱਡੀ ਵਿੱਚ ਨਾਲ ਲੈ ਕੇ ਗਏ। ਉਸ ਤੋਂ ਕੁਝ ਦੇਰ ਪਹਿਲਾਂ ਇੰਦਰਾਣੀ ਨੇ ਮਿਖਾਈਲ ਨੂੰ ਨਸ਼ੀਲਾ ਪਦਾਰਥ ਪਿਲਾਇਆ ਸੀ। ਪੁਲਸ ਵੱਲੋਂ ਮਿਖਾਈਲ ਦੇ ਦਾਅਵੇ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਇੰਦਰਾਣੀ ਅਤੇ ਸੰਜੀਵ ਨੇ ਜਾਇਦਾਦ ਸੰਬੰਧੀ ਸੌਦੇ ਲਈ ਗੱਲ ਦੇ ਬਹਾਨੇ ਵਰਲੀ ਦੇ ਇੱਕ ਹੋਟਲ ਦੇ ਕਮਰੇ ਵਿੱਚ ਉਸ ਨੂੰ ਨਸ਼ੀਲਾ ਪਦਾਰਥ ਪਿਲਾਇਆ ਅਤੇ ਉਸ ਮਗਰੋਂ ਉਹ ਸ਼ੀਨਾ ਨੂੰ ਕਤਲ ਕਰਨ ਲਈ ਚਲੇ ਗਏ ਅਤੇ ਉਸ ਦੇ ਆਉਣ ਤੋਂ ਪਹਿਲਾਂ ਉਹ ਨਸ਼ੇ ਦੀ ਹਾਲਤ ਵਿੱਚ ਹੀ ਉਥੋਂ ਖਿਸਕ ਗਿਆ।
ਇਸੇ ਦੌਰਾਨ ਮੁੰਬਈ ਪੁਲਸ ਕਮਿਸ਼ਨਰ ਗਨੇਸ਼ ਮੜੀਆ ਨੇ ਕਿਹਾ ਕਿ ਸ਼ੀਨਾ ਬੋਰਾ ਦੇ ਕਤਲ ਦੇ ਮਾਮਲੇ ਵਿੱਚ ਗ੍ਰਿਫਤਾਰ ਇੰਦਰਾਨੀ ਮੁਖਰਜੀ ਦੇ ਸਾਬਕਾ ਪਤੀ ਸੰਜੀਵ ਖੰਨਾ ਨੇ ਕਤਲ ਵਿੱਚ ਸ਼ਮੂਲੀਅਤ ਦੀ ਗੱਲ ਮੰਨ ਲਈ ਹੈ। ਉਨ੍ਹਾ ਦੱਸਿਆ ਕਿ ਇਸੇ ਦੌਰਾਨ ਪੁਲਸ ਨੇ ਦੇਹਰਾਦੂਨ ਤੋਂ ਸ਼ੀਨਾ ਦਾ ਪਾਸਪੋਰਟ ਵੀ ਬਰਾਮਦ ਕਰ ਲਿਆ, ਜਿਸ ਨਾਲ ਸਾਫ ਹੋ ਗਿਆ ਹੈ ਕਿ ਸ਼ੀਨਾ ਅਮਰੀਕਾ ਨਹੀਂ ਗਈ ਸੀ।
ਕੀ ਜਾਇਦਾਦ ਦੀ ਵੰਡ ਨੂੰ ਲੈ ਕੇ ਹੋਇਆ ਸ਼ੀਨਾ ਬੋਰਾ ਦਾ ਕਤਲ?
ਸ਼ੀਨਾ ਬੋਰਾ ਕਤਲ ਕਾਂਡ ਦੀ ਸੂਈ ਹੁਣ ਜਾਇਦਾਦ ਦੀ ਵੰਡ ਦੁਆਲੇ ਘੁੰਮ ਰਹੀ ਹੈ। ਪੁਲਸ ਦਾ ਮੰਨਣਾ ਹੈ ਕਿ ਇੰਦਰਾਣੀ ਨੇ ਸਾਰੀ ਜਾਇਦਾਦ ਆਪਣੀ ਦੂਜੀ ਧੀ ਵਿਧੀ ਨੂੰ ਦੇਣ ਲਈ ਹੀ ਸ਼ੀਨਾ ਦਾ ਕਤਲ ਕੀਤਾ ਸੀ। ਜ਼ਿਕਰਯੋਗ ਹੈ ਕਿ ਵਿਧੀ ਇੰਦਰਾਣੀ ਅਤੇ ਸੰਜੀਵ ਖੰਨਾ ਦੀ ਬੇਟੀ ਹੈ ਅਤੇ ਉਸ ਨੂੰ ਕੁਝ ਸਾਲ ਪਹਿਲਾਂ ਪੀਟਰ ਮੁਖਰਜੀ ਨੇ ਇੰਦਰਾਣੀ ਦੇ ਕਹਿਣ 'ਤੇ ਗੋਦ ਲੈ ਲਿਆ ਸੀ। ਅਜੇ ਤੱਕ ਇਹ ਖੁਲਾਸਾ ਨਹੀਂ ਹੋ ਸਕਿਆ ਕਿ ਕੀ ਪੀਟਰ ਨੂੰ ਪਤਾ ਸੀ ਕਿ ਵਿਧੀ ਇੰਦਰਾਣੀ ਦੀ ਹੀ ਬੇਟੀ ਹੈ। ਪੁਲਸ ਦਾ ਮੰਨਣਾ ਹੈ ਕਿ ਇੰਦਰਾਣੀ ਵਿਧੀ ਨੂੰ ਪੀਟਰ ਮੁਖਰਜੀ ਦੀ ਸਾਰੀ ਜਾਇਦਾਦ ਦਾ ਵਾਰਿਸ ਬਣਾਉਣਾ ਚਾਹੁੰਦੀ ਸੀ, ਪਰ ਰਾਹੁਲ ਮੁਖਰਜੀ ਅਤੇ ਸ਼ੀਨਾ ਦੇ ਨਜ਼ਦੀਕ ਆ ਜਾਣ ਨਾਲ ਉਸ ਨੂੰ ਆਪਣੀ ਯੋਜਨਾ 'ਤੇ ਪਾਣੀ ਫਿਰਦਾ ਲੱਗ ਰਿਹਾ ਸੀ, ਕਿਉਂਕਿ ਦੋਵਾਂ ਨੇ ਵਿਆਹ ਦਾ ਫ਼ੈਸਲਾ ਕਰ ਲਿਆ ਸੀ ਅਤੇ ਦੇਹਰਾਦੂਨ 'ਚ ਦੋਵਾਂ ਨੇ ਕੁੜਮਾਈ ਵੀ ਕਰ ਲਈ ਵੀ। ਸੂਤਰਾਂ ਅਨੁਸਾਰ ਇੰਦਰਾਣੀ ਅਤੇ ਸ਼ੀਨਾ ਦੇ ਸੰਬੰਧ ਚੰਗੇ ਨਹੀਂ ਸਨ ਅਤੇ ਦੋਵਾਂ 'ਚ ਝਗੜਾ ਵੀ ਹੁੰਦਾ ਰਹਿੰਦਾ ਸੀ। ਇਸੇ ਦੌਰਾਨ ਵਿਧੀ ਨੇ ਕਿਹਾ ਕਿ ਉਸ ਨੂੰ ਯਕੀਨ ਨਹੀਂ ਹੋ ਰਿਹਾ ਕਿ ਉਸ ਦੀ ਮਾਂ ਨੇ ਅਜਿਹਾ ਕੀਤਾ ਹੈ। ਉਸ ਨੇ ਦੱਸਿਆ ਕਿ ਮਾਂ ਨੇ ਮੈਨੂੰ ਦੱਸਿਆ ਸੀ ਕਿ ਸ਼ੀਨਾ ਮੇਰੀ ਮਾਸੀ ਹੈ। ਉਸ ਨੇ ਦੱਸਿਆ ਕਿ ਸ਼ੀਨਾ ਬਹੁਤ ਹੱਸਮੁਖ ਸੀ ਅਤੇ ਜਦੋਂ ਵੀ ਮਿਲਦੀ ਸੀ, ਮੇਰੇ ਨਾਲ ਖੇਡਦੀ ਸੀ, ਪਰ ਸਾਡਾ ਦੋਵਾਂ ਦਾ ਰਿਸ਼ਤਾ ਬਹੁਤ ਜ਼ਿਆਦਾ ਡੂੰਘਾ ਨਹੀਂ ਸੀ। ਉਸ ਨੇ ਕਿਹਾ ਕਿ ਸੰਜੀਵ ਖੰਨਾ ਉਸ ਦੇ ਬਾਇਓਲੋਜੀਕਲ ਪਿਤਾ ਹੋ ਸਕਦੇ ਹਨ, ਪਰ ਉਸ ਦੇ ਅਸਲੀ ਪਿਤਾ ਪੀਟਰ ਮੁਖਰਜੀ ਹੀ ਹਨ ਤੇ ਉਹ ਖੰਨਾ ਨਾਲ ਕੋਈ ਸੰਬੰਧ ਨਹੀਂ ਰੱਖਣਾ ਚਾਹੁੰਦੀ।
ਪੈਸੇ ਵਾਲੀ ਪਾਰਟੀ ਮਿਲਦਿਆਂ ਹੀ ਪਤੀ ਬਦਲ ਲੈਂਦੀ ਸੀ ਇੰਦਰਾਣੀ
ਸ਼ੀਨਾ ਬੋਰਾ ਕਤਲ ਕੇਸ 'ਚ ਫਸੀ ਇੰਦਰਾਣੀ ਮੁਖਰਜੀ ਬਾਰੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ ਅਤੇ ਇਹਨਾਂ ਖੁਲਾਸਿਆਂ ਤੋਂ ਪਤਾ ਚਲਦਾ ਹੈ ਕਿ ਪਤੀ ਬਦਲਣ ਦੇ ਨਾਲ-ਨਾਲ ਇੰਦਰਾਣੀ ਮੁਖਰਜੀ ਲਗਾਤਾਰ ਅਮੀਰ ਹੁੰਦੀ ਗਈ।
ਇੱਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਅਨੁਸਾਰ ਆਪਣੇ ਦੂਜੇ ਪਤੀ ਸਿਧਾਰਥ ਦਾਸ ਤੋਂ ਵੱਖ ਹੋਣ ਸਮੇਂ ਇੰਦਰਾਣੀ ਮੁਖਰਜੀ ਦੀ ਆਰਥਕ ਹਾਲਤ ਬੇਹੱਦ ਖਸਤਾ ਸੀ ਅਤੇ ਉਸ ਵੇਲੇ ਉਸ ਕੋਲ ਸਿਰਫ਼ ਇੱਕ ਕਾਇਨੈਟਿਕ ਸਕੂਟੀ ਸੀ, ਪਰ ਅੱਜ ਸਥਿਤੀ ਬਿਲਕੁੱਲ ਉਲਟ ਹੈ। ਇੰਦਰਾਣੀ ਕੋਲ ਇਸ ਵੇਲੇ ਮੁੰਬਈ, ਕੋਲਕਾਤਾ, ਦੇਹਰਾਦੂਨ ਸਮੇਤ ਕਈ ਵੱਡੇ ਸ਼ਹਿਰਾਂ 'ਚ ਅਰਬਾਂ ਰੁਪਏ ਦੀ ਜਾਇਦਾਦ ਤਾਂ ਹੈ ਹੀ, ਉਸ ਕੋਲ ਕਈ ਮਹਿੰਗੀਆਂ ਲਗਜ਼ਰੀ ਕਾਰਾਂ ਵੀ ਹਨ। ਇਥੇ ਹੀ ਬੱਸ ਨਹੀਂ ਪੀਟਰ ਮੁਖਰਜੀ ਨਾਲ ਵਿਆਹ ਮਗਰੋਂ ਉਸ ਨੂੰ ਨੀਤਾ ਅੰਬਾਨੀ ਅਤੇ ਸ਼ਾਹਰੁਖ ਖਾਨ ਵਰਗੀਆਂ ਵੱਡੀਆਂ ਹਸਤੀਆਂ ਨਾਲ ਦੇਖਿਆ ਗਿਆ।
ਰਿਪੋਰਟ ਅਨੁਸਾਰ ਜ਼ਿਆਦਾ ਪੈਸੇ ਵਾਲਾ ਆਦਮੀ ਮਿਲਦਿਆਂ ਹੀ ਇੰਦਰਾਣੀ ਦੂਜਾ ਵਿਆਹ ਕਰ ਲੈਂਦੀ ਸੀ। ਹੁਣ ਤੱਕ 5 ਪਤੀਆਂ ਨੂੰ ਛੱਡ ਚੁੱਕੀ ਇੰਦਰਾਣੀ ਮੁਖਰਜੀ ਅਕਸਰ ਮੁੰਬਈ ਦੇ 5 ਸਟਾਰ ਬਾਰ ਅਤੇ ਹੋਟਲਾਂ 'ਚ ਹੋਣ ਵਾਲੀਆਂ ਪਾਰਟੀਆਂ 'ਚ ਨਜ਼ਰ ਆਉਂਦੀ ਸੀ, ਜਿਨ੍ਹਾਂ 'ਚ ਕਈ ਬਾਲੀਵੁੱਡ ਸਟਾਰ ਅਤੇ ਕਾਰਪੋਰੇਟਸ ਉਸ ਦੀ ਪਾਰਟੀ 'ਚ ਸ਼ਾਮਲ ਹੁੰਦੇ ਸਨ। 
ਜ਼ਿਕਰਯੋਗ ਹੈ ਕਿ ਇੰਦਰਾਣੀ ਅਤੇ ਪੀਟਰ ਦੀ ਮੁਲਾਕਾਤ ਵੀ ਅਜਿਹੀ ਹੀ ਇੱਕ ਪਾਰਟੀ 'ਚ ਹੋਈ ਸੀ। ਇੰਦਰਾਣੀ ਨੇ ਪੀਟਰ ਨਾਲ 2002 'ਚ ਵਿਆਹ ਕੀਤਾ ਸੀ ਅਤੇ 2007 'ਚ ਉਸ ਨੇ ਪੀਟਰ ਮੁਖਰਜੀ ਨਾਲ ਮਿਲ ਕੇ 9* ਚੈਨਲ ਸ਼ੁਰੂ ਕੀਤਾ ਸੀ ਅਤੇ ਇੰਦਰਾਣੀ ਕੰਪਨੀ 'ਚ ਸੀ ਈ ਓ ਬਣੀ ਅਤੇ ਉਸ ਨੇ 4 ਕੰਪਨੀਆਂ ਨੂੰ ਮਿਲਾ ਕੇ ਆਈ ਐੱਨ ਐੱਕਸ ਕੰਪਨੀ 'ਚ ਨਿਵੇਸ਼ ਕੀਤਾ ਸੀ, ਪਰ 2009 'ਚ ਇੰਦਰਾਣੀ ਨੇ ਕੰਪਨੀ 170 ਮਿਲੀਅਨ 'ਚ ਵੇਚ ਦਿੱਤੀ। ਇਸਦੇ ਬਾਵਜੂਦ ਉਸਦਾ ਦਬਦਬਾ ਬਣਿਆ ਰਿਹਾ। ਅਜਿਹਾ ਜੀਵਨ ਜਿਊਣ ਵਾਲੀ ਇੰਦਰਾਣੀ ਵੀ ਇਸ ਲਗਾਤਾਰ ਨੈਤਿਕ ਗਿਰਾਵਟ ਲਈ ਇਕੱਲੀ ਜ਼ਿੰਮੇਵਾਰ ਨਹੀਂ। ਇਸ ਗਿਰਾਵਟ ਦੀ ਸ਼ੁਰੁਆਤ ਬਹੁਤ ਪਹਿਲਾਂ ਹੋ ਗਈ ਸੀ।  ਇਸ ਸਾਰੀ ਕਹਾਨੀ ਦੀ ਚਰਚਾ ਅਸੀਂ ਕਿਸੇ ਅਗਲੀ ਪੋਸਟ ਵਿੱਚ ਕਰਾਂਗੇ।