Showing posts with label Pension. Show all posts
Showing posts with label Pension. Show all posts

Friday, September 18, 2026

ਬੈਂਕ ਪੈਨਸ਼ਨ ਅਪਡੇਸ਼ਨ ਦਾ ਵਾਅਦਾ: 1993 ਦੇ ਸਮਝੌਤੇ ਤੋਂ ਸੁਪਰੀਮ ਕੋਰਟ ਤੱਕ

M S Bhatia on Friday 18th September 2026 at 11>16 AM Regarding Banks Pension -Punjab Screen Punjabi 

ਬੈਂਕ ਪੈਨਸ਼ਨ ਅਪਡੇਸ਼ਨ ਸੰਬੰਧੀ ਮਨਿੰਦਰ ਸਿੰਘ ਭਾਟੀਆ ਦੀ ਇੱਕ ਵਿਸ਼ੇਸ਼ ਲਿਖਤ 


ਬੈਂਕ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੀ ਪੈਨਸ਼ਨ ਅਪਡੇਸ਼ਨ ਦਾ ਮੁੱਦਾ ਕੋਈ ਨਵਾਂ ਜਾਂ ਹਾਲ ਹੀ ਵਿੱਚ ਉੱਠਿਆ ਮਸਲਾ ਨਹੀਂ ਹੈ।
ਇਸ ਦੀਆਂ ਜੜ੍ਹਾਂ 29 ਅਕਤੂਬਰ 1993 ਦੇ ਇਤਿਹਾਸਕ ਮੈਮੋਰੈਂਡਮ ਆਫ਼ ਸੈਟਲਮੈਂਟ ਵਿੱਚ ਮਿਲਦੀਆਂ ਹਨ। ਇਹ ਸਮਝੌਤਾ ਇੰਡੀਅਨ ਬੈਂਕਸ ਐਸੋਸੀਏਸ਼ਨ (ਆਈ.ਬੀ.ਏ) ਵੱਲੋਂ 58 ਬੈਂਕਾਂ ਦੀ ਮੈਨੇਜਮੈਂਟ ਅਤੇ ਬੈਂਕ ਕਰਮਚਾਰੀਆਂ ਦੀਆਂ ਯੂਨੀਅਨਾਂ ਵਿਚਕਾਰ ਹੋਇਆ ਸੀ। ਸੁਪਰੀਮ ਕੋਰਟ ਦੇ ਇੱਕ ਫ਼ੈਸਲੇ ਵਿੱਚ ਵੀ ਇਸ ਸਮਝੌਤੇ ਅਤੇ ਇਸ ਦੀ ਧਾਰਾ 12 ਦਾ ਜ਼ਿਕਰ ਦਰਜ ਹੈ। 

ਇਸ ਸਮਝੌਤੇ ਦਾ ਮੁੱਖ ਉਦੇਸ਼ ਬੈਂਕ ਕਰਮਚਾਰੀਆਂ ਲਈ ਪੈਨਸ਼ਨ ਸਕੀਮ ਸ਼ੁਰੂ ਕਰਨਾ ਸੀ। ਇਸ ਤਹਿਤ ਪੈਨਸ਼ਨ ਨੂੰ ਰਿਟਾਇਰਮੈਂਟ ਦੇ ਦੂਜੇ ਲਾਭ ਵਜੋਂ ਲਾਗੂ ਕਰਨ ਦਾ ਫ਼ੈਸਲਾ ਕੀਤਾ ਗਿਆ ਅਤੇ ਇਸ ਦੀ ਪ੍ਰਭਾਵੀ ਤਾਰੀਖ 1 ਨਵੰਬਰ 1993 ਰੱਖੀ ਗਈ। ਸਮਝੌਤੇ ਵਿੱਚ ਪੈਨਸ਼ਨ ਦੀ ਦਰ, ਯੋਗ ਸੇਵਾ, ਡੀਅਰਨੈੱਸ ਰਿਲੀਫ਼, ਕਮਿਊਟੇਸ਼ਨ ਆਦਿ ਬਾਰੇ ਵੀ ਪ੍ਰਬੰਧ ਕੀਤੇ ਗਏ। 

ਪਰ ਇਸ ਸਮਝੌਤੇ ਦੀ ਸਭ ਤੋਂ ਮਹੱਤਵਪੂਰਨ ਗੱਲ ਧਾਰਾ 12 ਹੈ। ਇਸ ਵਿੱਚ ਕਿਹਾ ਗਿਆ ਸੀ ਕਿ ਪੈਨਸ਼ਨ ਸਕੀਮ ਵਿੱਚ ਪੈਨਸ਼ਨ ਦੀ “ਅਪਡੇਟਿੰਗ” ਸਮੇਤ ਹੋਰ ਸ਼ਰਤਾਂ ਲਈ ਪ੍ਰਬੰਧ ਕੀਤੇ ਜਾਣ ਅਤੇ ਇਹ ਪ੍ਰਬੰਧ ਰਿਜ਼ਰਵ ਬੈਂਕ ਆਫ਼ ਇੰਡੀਆ ਵਿੱਚ ਲਾਗੂ ਪ੍ਰਬੰਧਾਂ ਦੀ ਤਰਜ਼ ’ਤੇ ਹੋਣ। 

ਇਸ ਤੋਂ ਇਲਾਵਾ 1993 ਦੇ ਸਮਝੌਤੇ ਵਿੱਚ ਪੈਨਸ਼ਨਰਾਂ ਨੂੰ ਡੀਅਰਨੈੱਸ ਰਿਲੀਫ਼ ਦੇਣ ਬਾਰੇ ਵੀ ਕਿਹਾ ਗਿਆ ਸੀ ਕਿ ਇਹ ਰਿਜ਼ਰਵ ਬੈਂਕ ਆਫ਼ ਇੰਡੀਆ ਵਿੱਚ ਚੱਲ ਰਹੇ ਡੀਅਰਨੈੱਸ ਅਲਾਊਂਸ ਫਾਰਮੂਲੇ ਦੀ ਤਰਜ਼ ’ਤੇ ਹੋਵੇ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਉਸ ਸਮੇਂ ਪੈਨਸ਼ਨ ਪ੍ਰਬੰਧ ਤਿਆਰ ਕਰਨ ਵਾਲਿਆਂ ਦੇ ਸਾਹਮਣੇ ਆਰ.ਬੀ.ਆਈ ਦਾ ਪੈਨਸ਼ਨ ਮਾਡਲ ਇੱਕ ਮਹੱਤਵਪੂਰਨ ਸੰਦਰਭ ਸੀ। 

ਇਸ ਤੋਂ ਬਾਅਦ 1995 ਦੇ ਬੈਂਕ ਇੰਪਲਾਈਜ ਪੈਂਨਸ਼ਨ ਰੈਗੂਲੇਸ਼ਨਜ ਬਣੇ। ਇੱਥੋਂ ਪੈਨਸ਼ਨ ਅਪਡੇਸ਼ਨ ਦੀ ਕਾਨੂੰਨੀ ਵਿਆਖਿਆ ਦਾ ਮੁੱਦਾ ਹੋਰ ਗੁੰਝਲਦਾਰ ਹੋਇਆ। ਬਾਅਦ ਵਿੱਚ ਰੈਗੂਲੇਸ਼ਨ 35(1) ਵਿੱਚ 2002 ਵਿੱਚ ਸੋਧ ਕੀਤੀ ਗਈ ਅਤੇ ਇਸ ਵਿੱਚ ਕਿਹਾ ਗਿਆ ਕਿ ਬੇਸਿਕ ਪੈਨਸ਼ਨ ਅਤੇ ਜਿੱਥੇ ਲਾਗੂ ਹੋਵੇ ਉੱਥੇ ਵਾਧੂ ਪੈਨਸ਼ਨ ਨੂੰ ਅਪੈਂਡਿਕਸ-I ਵਿੱਚ ਦਿੱਤੇ ਫਾਰਮੂਲੇ ਅਨੁਸਾਰ ਅਪਡੇਟ ਕੀਤਾ ਜਾਵੇਗਾ।

ਇੱਥੇ ਹੀ ਪੈਨਸ਼ਨਰਾਂ ਅਤੇ ਬੈਂਕ ਮੈਨੇਜਮੈਂਟ/ਸਰਕਾਰ ਵਿਚਕਾਰ ਕਾਨੂੰਨੀ ਵਿਵਾਦ ਦਾ ਮੁੱਖ ਬਿੰਦੂ ਬਣਿਆ। ਪੈਨਸ਼ਨਰਾਂ ਵੱਲੋਂ ਇਹ ਦਲੀਲ ਦਿੱਤੀ ਗਈ ਕਿ ਜੇ 1993 ਦਾ ਸਮਝੌਤਾ ਆਰ.ਬੀ.ਆਈ ਦੀ ਤਰਜ਼ ’ਤੇ ਪੈਨਸ਼ਨ ਅਪਡੇਸ਼ਨ ਦੀ ਗੱਲ ਕਰਦਾ ਹੈ ਅਤੇ 2002 ਦੀ ਸੋਧ ਵਿੱਚ “ਸੈ਼ਲ ਬੀ ਅਪਡੇਟਿਡ” ਵਰਗੇ ਸ਼ਬਦ ਵਰਤੇ ਗਏ ਹਨ ਤਾਂ ਇਸ ਦਾ ਲਾਭ ਵਿਆਪਕ ਤੌਰ ’ਤੇ ਪੈਨਸ਼ਨਰਾਂ ਨੂੰ ਮਿਲਣਾ ਚਾਹੀਦਾ ਹੈ। ਦੂਜੇ ਪਾਸੇ, ਇਸ ਦੀ ਕਾਨੂੰਨੀ ਵਿਆਖਿਆ ਅਤੇ ਇਸ ਦੀ ਹੱਦ ਬਾਰੇ ਵੱਖ-ਵੱਖ ਅਦਾਲਤੀ ਪੱਧਰਾਂ ’ਤੇ ਵੱਖਰੇ ਵਿਚਾਰ ਸਾਹਮਣੇ ਆਏ ਹਨ।

ਲੇਖਕ ਐਮ ਐਸ ਭਾਟੀਆ 
ਇਸੇ ਪਿਛੋਕੜ ਵਿੱਚ ਐਮ.ਸੀ.ਸਿੰਗਲਾ ਮਾਮਲਾ ਮਹੱਤਵਪੂਰਨ ਬਣ ਗਿਆ ਹੈ। ਇਹ ਮਾਮਲਾ ਹੁਣ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ। 22 ਜੁਲਾਈ 2026 ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਖਾਸ ਤੌਰ ’ਤੇ ਉਸ ਦਲੀਲ ਨੂੰ ਨੋਟ ਕੀਤਾ ਕਿ 2002 ਵਿੱਚ ਸੋਧੇ ਗਏ ਰੈਗੂਲੇਸ਼ਨ 35(1) ਅਧੀਨ ਅਪਡੇਸ਼ਨ ਸਾਰੇ ਕਰਮਚਾਰੀਆਂ ’ਤੇ ਲਾਗੂ ਹੋਣਾ ਚਾਹੀਦਾ ਹੈ ਅਤੇ ਰਿਟਾਇਰਡ ਕਰਮਚਾਰੀਆਂ ਦੀ ਸਾਲਾਨਾ ਪੈਨਸ਼ਨ ਦੀ ਗਣਨਾ ਵਿੱਚ ਇਹ ਅਪਡੇਸ਼ਨ ਨਹੀਂ ਦਿੱਤਾ ਗਿਆ। ਅਦਾਲਤ ਨੇ ਪੀਐਨਬੀ ਨੂੰ ਇਸ ਸਬੰਧੀ ਵਾਧੂ ਹਲਫ਼ਨਾਮਾ ਅਤੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਅਤੇ 7ਵੇਂ ਤੋਂ 12ਵੇਂ 'ਬਾਈਪਾਰਟਾਈਟ ਸੈਟਲਮੈਂਟ' ਤੱਕ ਦੇ ਸੰਬੰਧਤ ਦਸਤਾਵੇਜ਼ ਵੀ ਮੰਗੇ। 

ਸਤੰਬਰ 2026 ਤੱਕ ਮਾਮਲਾ ਅਜੇ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ। 9 ਸਤੰਬਰ ਨੂੰ ਮਾਮਲਾ ਸੂਚੀਬੱਧ ਹੋਇਆ ਸੀ ਪਰ ਸੁਣਵਾਈ ਨਹੀਂ ਹੋ ਸਕੀ ਅਤੇ ਪੈਨਸ਼ਨਰ ਸੰਸਥਾ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਅਗਲੀ ਸੁਣਵਾਈ ਲਈ ਇਸ ਨੂੰ ਮੁੜ ਸੂਚੀਬੱਧ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਲਈ ਅਜੇ ਇਹ ਕਹਿਣਾ ਠੀਕ ਨਹੀਂ ਹੋਵੇਗਾ ਕਿ ਸੁਪਰੀਮ ਕੋਰਟ ਨੇ ਪੈਨਸ਼ਨ ਅਪਡੇਸ਼ਨ ਦੇ ਹੱਕ ਵਿੱਚ ਕੋਈ ਅੰਤਿਮ ਫ਼ੈਸਲਾ ਦੇ ਦਿੱਤਾ ਹੈ। 

ਇਸ ਪੂਰੇ ਮਾਮਲੇ ਨੂੰ ਸਮਝਣ ਲਈ 29 ਅਕਤੂਬਰ 1993 ਦਾ ਦਸਤਾਵੇਜ਼ ਬਹੁਤ ਮਹੱਤਵਪੂਰਨ ਇਤਿਹਾਸਕ ਸਬੂਤ ਹੈ। ਇਹ ਦਸਤਾਵੇਜ਼ ਸਪਸ਼ਟ ਤੌਰ ’ਤੇ ਦੱਸਦਾ ਹੈ ਕਿ ਪੈਨਸ਼ਨ ਸਕੀਮ ਬਣਾਉਂਦੇ ਸਮੇਂ “ਅਪਡੇਟਿੰਗ” ਨੂੰ ਵਿਚਾਰ ਤੋਂ ਬਾਹਰ ਨਹੀਂ ਰੱਖਿਆ ਗਿਆ ਸੀ, ਸਗੋਂ ਇਸ ਨੂੰ ਸਮਝੌਤੇ ਦੀ ਧਾਰਾ 12 ਵਿੱਚ ਵਿਸ਼ੇਸ਼ ਤੌਰ ’ਤੇ ਸ਼ਾਮਲ ਕੀਤਾ ਗਿਆ ਸੀ।

ਅੱਜ ਜਦੋਂ ਬੈਂਕਾਂ ਵਿੱਚ ਤਨਖ਼ਾਹਾਂ ਅਤੇ ਪੈਨਸ਼ਨ ਦੀ ਗਣਨਾ ਵਿੱਚ ਵੱਡੇ ਬਦਲਾਅ ਆ ਚੁੱਕੇ ਹਨ, ਹਜ਼ਾਰਾਂ ਪੁਰਾਣੇ ਪੈਨਸ਼ਨਰਾਂ ਲਈ ਇਹ ਸਵਾਲ ਮਹੱਤਵਪੂਰਨ ਹੈ ਕਿ ਕੀ ਉਨ੍ਹਾਂ ਦੀ ਪੈਨਸ਼ਨ ਵੀ ਸਮੇਂ-ਸਮੇਂ ’ਤੇ ਅਪਡੇਟ ਹੋਣੀ ਚਾਹੀਦੀ ਹੈ ਜਾਂ ਨਹੀਂ। ਇਸ ਦਾ ਅੰਤਿਮ ਕਾਨੂੰਨੀ ਜਵਾਬ ਹੁਣ ਸੁਪਰੀਮ ਕੋਰਟ ਦੀ ਵਿਚਾਰਧੀਨ ਕਾਰਵਾਈ ਨਾਲ ਜੁੜਿਆ ਹੋਇਆ ਹੈ।

ਇਸ ਲਈ 1993 ਦਾ ਸਮਝੌਤਾ ਸਿਰਫ਼ ਬੈਂਕ ਪੈਨਸ਼ਨ ਦੀ ਸ਼ੁਰੂਆਤ ਦਾ ਦਸਤਾਵੇਜ਼ ਨਹੀਂ, ਸਗੋਂ ਪੈਨਸ਼ਨ ਅਪਡੇਸ਼ਨ ਬਾਰੇ ਚੱਲ ਰਹੀ ਲੰਬੀ ਕਾਨੂੰਨੀ ਚਰਚਾ ਦਾ ਇੱਕ ਮਹੱਤਵਪੂਰਨ ਆਧਾਰ ਵੀ ਹੈ।

(ਲੇਖਕ ਇੱਕ ਸਾਬਕਾ ਬੈਂਕਰ, ਟਰੇਡ ਯੂਨੀਅਨਿਸਟ ਅਤੇ ਸੋਸ਼ਲ ਐਕਟੀਵਿਸਟ ਹੈ।)

Saturday, April 23, 2016

ਪੁਰਾਣੀਆਂ ਪੈਨਸ਼ਨਾਂ ਦੀ ਮੰਗ ਨੂੰ ਲੈ ਕੇ ਰੋਸ ਵਖਾਵਾ

ਡੀਸੀ ਦਫਤਰ ਸਾਹਮਣੇ ਕੀਤੀ ਤਿੱਖੀ ਨਾਅਰੇਬਾਜ਼ੀ 
ਲੁਧਿਆਣਾ: 22 ਫਰਵਰੀ 2016: (ਪੰਜਾਬ ਸਕਰੀਨ ਬਿਊਰੋ):
40-50 ਸਾਲ ਨੌਕਰੀ ਕਰਕੇ ਜਦੋਂ ਬੁਢਾਪੇ ਵਿੱਚ ਸਰੀਰ ਵੀ ਜੁਆਬ ਦੇਣ ਲੱਗ ਜਾਂਦਾ ਹੈ ਅਤੇ ਸਮਾਜ ਵੀ ਪਾਸਾ ਵੱਟਦਾ  ਹੈ ਤਾਂ ਉਦੋਂ ਪੈਨਸ਼ਨ ਇੱਕ ਅਜਿਹਾ ਸਹਾਰਾ ਬਣ ਕੇ ਬੋਹੜਦੀ ਹੈ ਜਿਸਦੇ ਆਸਰੇ ਆਖਰੀ ਸਮਾਂ ਬਿਨ ਕਿਸੇ ਅੱਗੇ ਹੱਥ ਅੱਡਿਆਂ ਇਜ਼ਤ ਦੇ ਨਾਲ ਗੁਜਾਰਿਆ ਜਾ ਸਕਦਾ ਹੈ। ਉਸ ਨਾਜ਼ੁਕ ਦੌਰ ਵਿੱਚ ਅਹਿਸਾਸ ਹੁੰਦਾ ਹੈ ਕਿ ਆਪਣਾ ਹੱਥ ਜਗਨਨਾਥ ਕਿਵੇਂ ਬਣਦਾ ਹੈ। ਆਖਰੀ ਉਮਰ ਵਾਲੇ ਇਸ ਸਹਾਰੇ ਤੇ ਵਾਰ ਕੀਤਾ ਹੈ ਸਰਕਾਰ ਨੇ ਪੈਨਸ਼ਨ ਘਟਾ ਕੇ।  ਪੈਨਸ਼ਨਾਂ ਘਟਾਉਣ ਦੇ ਇਸ ਫੈਸਲੇ ਦੇ ਖਿਲਾਫ਼ ਰੋਹ ਭਰਿਆ ਰੋਸ ਪ੍ਰਗਟ ਕੀਤਾ ਸੀਪੀਐਫ਼ ਇੰਪਲਾਈਜ਼ ਯੂਨੀਅਨ ਨੇ। ਲੁਧਿਆਣਾ ਵਿੱਚ ਡੀਸੀ  ਦਫਤਰ ਸਾਹਮਣੇ ਰੋਸ ਵਖਾਵਾ  ਕਰਨ ਲਈ  ਪੁੱਜੇ ਯੂਨੀਅਨ ਮੈਂਬਰਾਂ ਨੇ ਦੱਸਿਆ ਕਿ ਐਮ ਐਲ ਏ ਅਤੇ ਐਮ ਪੀ ਨੂੰ ਤਾਂ ਪਕੀ ਪੈਨਸ਼ਨ ਮਿਲਦੀ ਹੈ ਪਰ ਸਾਨੂੰ 40-50 ਸਾਲ ਨੌਕਰੀ ਕਰਨ ਤੋਂ ਬਾਅਦ ਵੀ ਪੈਨਸ਼ਨ ਦਾ ਕੋਈ ਭਰੋਸਾ ਨਹੀਂ। ਇਹਨਾਂ ਮੈਂਬਰਾਂ ਨੇ ਕਿਹਾ ਕਿ ਜੇ ਕੋਈ ਐਮ ਐਲ ਏ ਚਾਰ ਪੰਜ ਵਾਰ ਮੈਂਬਰ ਚੁਣਿਆ ਜਾਵੇ ਤਾਂ ਉਹ ਚਾਰ ਪੰਜ ਪੈਨਸ਼ਨਾਂ ਦਾ ਹੱਕਦਾਰ ਬਣ ਜਾਂਦਾ ਹੈ। ਇਹਨਾਂ ਸਿਆਸੀ ਲੋਕਾਂ ਲਈ  ਹੁਣ ਸਧੇ ਸਾਢ਼ੇ ਚਾਰ ਸਾਲਾਂ ਵਾਲੀ ਸ਼ਰਤ ਵੀ ਖਤਮ ਕੀਤੀ ਜਾ ਚੁੱਕੀ ਹੈ। ਯੂਨੀਅਨ ਨੇ ਸਰਕਾਰੀ ਮੁਲਾਜਮਾਂ ਲਈ ਪੁਰਾਣੀਆਂ ਪੈਨਸ਼ਨਾਂ ਲਾਗੂ ਕਰਾਉਣ ਲਈ ਤਿੱਖੀ ਨਾਅਰੇਬਾਜ਼ੀ ਵੀ ਕੀਤੀ। ਹੁਣ ਦੇਖਣਾ ਹੈ ਕਿ  ਸਰਕਾਰ ਇਸ ਮੰਗ ਪ੍ਰਤੀ ਕੀ ਰੁੱਖ ਅਪਣਾਉਂਦੀ ਹੈ ? 

Monday, May 12, 2014

ਮਾਮਲਾ ਪੈਨਸ਼ਨ ਨਾ ਮਿਲਣ ਦਾ

ਪੀ.ਏ.ਯੂ. ਕਰਨਫਡੇਸ਼ਨ ਦਾ ਵਫਦ ਕੰਪਟ੍ਰੋਲਰ ਨੂੰ ਮਿਲੇਗਾ
ਲੁਧਿਆਣਾ, 12 ਮਈ 2014 (ਪੰਜਾਬ ਸਕਰੀਨ ਬਿਊਰੋ): ਕਨਫਰਡੇਸ਼ਨ ਆਫ਼ ਪੀ.ਏ.ਯੂ. ਪੈਨਸ਼ਨਰਜ ਐਸੋਸੀਏਸ਼ਨ ਦੀ ਮੀਟਿੰਗ ਅੱਜ ਡਾ. ਸਰਜੀਤ ਸਿੰਘ ਗਿੱਲ ਦੀ ਪ੍ਰਧਾਗਨੀ ਹੇਠ ਕਨਫਰਡੇਸ਼ਨ ਦੇ ਦਫਤਰ ਵਿਖੇ ਹੋਈ। ਮੀਟਿੰਗ ਦੀ ਕਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਕਨਫਰਡੇਸ਼ਨ ਦੇ ਜਨਰਲ ਸਕੱਤਰ ਜਸਵੰਤ ਜੀਰਖ ਨੇ ਦੱਸਿਆ ਕਿ ਅਜੇ ਤੱਕ ਪੈਨਸ਼ਨ ਨਾ ਮਿਲਣ ਦੇ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ। ਇਸ ਬਾਰੇ ਫੈਸਲਾ ਲਿਆ ਗਿਆ ਕਿ 13 ਮਈ ਨੂੰ ਪੀ.ਏ.ਯੂ. ਦੇ ਕੰਪਟ੍ਰੋਲਰ ਨੂੰ ਮਿਲਿਆ ਜਾਵੇਗਾ। ਇਸ ਤੋਂ ਬਿਨਾਂ ਜੋ 20 ਕਰੋੜ ਰੁਪਏ ਰੂਰਲ ਡਿਵੈਲਪਮੈਂਟ ਫੰਡ ਵਿੱਚੋਂ ਸਰਕਾਰ ਕੋਲ ਜਮਾ ਹੋ ਚੁੱਕੇ ਹਨ, ਉਸ ਨੂੰ ਜਾਰੀ ਕਰਵਾਉਣ ਲਈ ਵੀ ਅਧਿਕਾਰੀਆਂ ਨਾਲ ਗੱਲ ਕੀਤੀ ਜਾਵੇਗੀ ਤਾਂ ਕਿ ਪੀ.ਏ.ਯੂ. ਸੇਵਾ ਮੁਕਤ ਮੁਲਾਜਮਾਂ ਦੇ ਜੋ ਸੋਧੇ ਹੋਏ ਸਕੇਲਾਂ ਅਤੇ ਗ੍ਰੈਚੁਟੀ ਆਦਿ ਦੇ ਬਕਾਏ ਪਿਛਲੇ 7-8 ਸਾਲਾਂ ਤੋਂ ਰਹਿੰਦੇ ਹਨ, ਨੂੰ ਜਾਰੀ ਕਰਵਾਇਆ ਜਾ ਸਕੇ।
ਇਸ ਮੌਕੇ ਕਨਫਰਡੇਸ਼ਨ ਵਿਚ ਸ਼ਾਮਿਲ ਵੱਖ-ਵੱਖ ਐਸੋਸੀਏਸ਼ਨਾਂ ਦੇ ਪ੍ਰਧਾਨ ਜਸਵੰਤ ਸਿੰਘ, ਜਿਲਾ ਰਾਮ ਬਾਂਸਲ, ਸੁਖਦੇਵ ਸਿੰਘ ਆਦਿ ਆਪਣੇ-ਆਪਣੇ ਮੈਂਬਰਾਂ ਸਮੇਤ ਹਾਜ਼ਰ ਸਨ।

Wednesday, December 18, 2013

ਪੈਨਸ਼ਨਰਜ਼ ਦਿਵਸ ਤੇ ਵਿਸ਼ੇਸ਼ ਇਕੱਤਰਤਾ

Wed, Dec 18, 2013 at 7:29 AM 
ਆਯੋਜਨ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਸਬ ਡਵੀਯਨ ਪਾਇਲ ਵੱਲੋਂ  
ਪਾਇਲ: 17 ਦਸੰਬਰ 2013: (*ਪਵਨ ਕੁਮਾਰ ਕੌਸ਼ਲ//ਪੰਜਾਬ ਸਕਰੀਨ): --ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਸਬ ਡਵੀਯਨ ਪਾਇਲ ਦੀ ਪੈਨਸ਼ਨਰਜ਼ ਦਿਵਸ ਤੇ ਇੱਕ ਇੱਕਤਰਤਾ ਸੋਨੀਆਂ ਦੀ ਧਰਮਸ਼ਾਲਾ ਪਾਇਲ ਵਿਖੇ ਸ੍ਰੀ ਹਰਦੇਵ ਸਿੰਘ ਘਲੋਟੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਤਾਰਾ ਸਿੰਘ ਜੈਪੁਰਾ ਦੇ ਅਕਾਲ ਚਲਾਣੇ ਉਪੱਰ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ ।ਮੀਟਿੰਗ ਨੂੰ ਸੁਰਿਦੰਰ ਸਿੰਘ ਨੇ ਸੰਬੋਧਨ ਕਰਦਿਆਂ ਪੈਨਸ਼ਨਰਜ਼ ਐਸੋਸੀਏਸ਼ਨ  ਦੀ ਮਹਤੱਤਾ ਦਸਦਿਆਂ ਕਿਹਾ ਕਿ ਜੋ ਕੁੱਝ ਭੀ ਅਸੀਂ ਹਾਂ ਉਹ ਪੈਨਸ਼ਨਰਜ਼ ਦੀ ਜਥੇਬੰਦੀ ਕਾਰਨ ਹੀ ਹਾਂ।ਉਜਾਗਰ ਸਿੰਘ ਘੁਡਾਣੀ ਨੇ ਪੈਨਸ਼ਨਰਜ਼ ਨੂੰ ਦਰਪੇਸ਼ ਸਮਸਿਆਵਾਂ ਬਾਰੇ ਚਾਨਣਾ ਪਾਇਆ।ਓਮ ਪ੍ਰਕਾਸ਼ ਸ਼ਰਮਾਂ ਨੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਪੈਨਸ਼ਨਰਜ਼ ਦੀਆਂ ਮੰਨੀਆਂ ਮੰਗਾ ਲਾਗੂ ਕਰਨ ਤੋਂ ਪਿੱਛੇ ਹੱਟ ਰਹੀ ਹੈ।
ਸਮਾਰੋਹ ਵਿੱਚ ਪੰਜਾਬ ਸਰਕਾਰ ਤੋਂ ਜਨਵਰੀ 2013 ਤੋਂਜੂਨ 2013 ਤੱਕ ਦੇ ਡੀ ਏ ਦਾ ਬਣਦਾ ਬਕਾਇਆ ਦੇਣ, ਜੁਲਾਈ 2013 ਤੋਂ 10% ਦੀ ਦਰ ਨਾਲ ਬਣਦੀ ਡੀ ਏ ਦੀ ਕਿਸ਼ਤ ਜਾਰੀ ਕਰਨ, ਡਾਕਟਰੀ ਭੱਤਾ 1000 ਰੁਪਏ ਪ੍ਰਤੀ ਮਹੀਨਾ ਕਰਨ, ਹਸਪਤਾਲਾਂ ਅੰਦਰ ਕੈਸ਼ਲੈਸ ਇਲਾਜ ਦੀ ਸੁਵਿਧਾ ਜਿਸਦੀ ਪੰਜਾਬ ਦੇ ਵਿੱਤ ਮੰਤਰੀ ਨੇ ਪਿਛੱਲੇ ਬਜੱਟ ਸ਼ੈਸ਼ਨ ਦੌਰਾਨ ਐਲਾਨ ਕੀਤਾ ਸੀ, ਦੇਣ ਅਤੇ ਪਹਿਲਾਂ ਮੰਨੀਆ ਮੰਗਾ ਨੂੰ ਬਿਨਾ ਦੇਰੀ ਲਾਗੂ ਕਰਨ ਦੀ ਮੰਗ ਵੀ ਕੀਤੀ ਗਈ।
ਸਮਾਰੋਹ ਦੌਰਾਨ 70 ਸਾਲ ਦੀ ਉਮਰ ਪਾਰ ਕਰ ਚੁਕੇ ਪੈਨਸ਼ਨਰਜ਼ ਦਾ ਉਨ੍ਹਾਂ ਨੂੰ ਗਰਮ ਲੋਈਆਂ ਦੇਕੇ ਸਨਮਾਨਤ ਕੀਤਾ ਗਿਆ। ਸਮਾਰੋਹ ਦੇ ਅੰਤ ਵਿੱਚ ਪੰਜਾਬ ਗੌਰੰਿਮੰਟ ਪੈਨਸ਼ਨਰਜ਼ ਐਸੋਸੀਏਸ਼ਨ ਸਬ ਡਵੀਯਨ ਪਾਇਲ ਦੇ ਸਰਪ੍ਰਸਤ ਪਵਨ ਕੁਮਾਰ ਕੌਸ਼ਲ ਨੇ ਪੈਨਸ਼ਨਰਜ਼ ਦਿਵਸ ਦੀ ਮਹਤੱਤਾ ਬਾਰੇ ਦਸਦਿਆਂ ਕਿਹਾ ਕਿ ਪੈਨਸ਼ਨਰਜ਼ ਨੇ ਪੈਨਸ਼ਨ ਦਾ ਹੱਕ ਲੜ ਕੇ ਲਿਆ ਹੈ।17 ਦਸਬੰਰ 1882 ਨੂੰ ਮਾਨਯੋਗ ਸੁਪਰੀਮ ਕੋਰਟ ਨੇ ਆਪਣੇ ਇੱਕ ਮਹੱਤਵ ਪੂਰਨ ਫੈਸਲੇ ਰਾਂਹੀ ਸੇਵਾ ਮੁਕੱਤ ਕਰਮਚਾਰੀਆਂ ਨੂੰ ਪੈਨਸ਼ਨ ਦਾ ਹੱਕ ਦਿੰਦਿਆਂ ਕਿਹਾ ਕੇ ਪੈਨਸ਼ਨ ਭੀਖ ਨਹੀਂ ਇਹ ਸੇਵਾ ਮੁਕੱਤ ਕਰਮਚਾਰੀਆਂ ਦਾ ਹੱਕ ਹੈ ਜਿਨ੍ਹਾਂ ਨੇ ਆਪਣੇ ਜੀਵਨ ਦਾ ਮਹਤੱਵ ਪੂਰਨ ਸਮਾਂ ਸਮਾਜ ਸੇਵਾ ਦੇ ਲੇਖੇ ਲਾਇਆ।ਜਿਸਨੂੰ ਹੁਣ ਸਰਕਾਰ ਪੈਨਸ਼ਨਰਜ਼ ਪ੍ਰਤੀ ਆਪਣੇ ਭੈੜੇ ਮਨਸੂਬਿਆਂ ਰਾਂਹੀ ਡੀ ਏ
ਨੂੰ ਪੈਨਸ਼ਨ ਤੋਂ ਡੀਲਿੰਕ ਕਰਨ ਅਤੇ ਮਿਲਦੀਆਂ ਪੈਨਸ਼ਨਾਂ ਨੂੰ ਬੰਦ ਕਰਨਾ ਚੰਹੁਦੀ ਹੈ।ਅੰਤ ਵਿੱਚ ਸਾਰੇ ਪੈਨਸ਼ਨਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਲੰਬੀ ਉਮਰ ਕਾਂਮਨਾ ਕੀਤੀ ਗਈ।


*ਪਵਨ ਕੁਮਾਰ ਕੌਸ਼ਲ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ, ਸਬ-ਡਵੀਯਨ ਪਾਇਲ  ਸਰਪ੍ਰਸਤ  ਹਨ। 

Saturday, December 07, 2013

ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਦੋਰਾਹਾ ਵਿੱਚ ਅਹਿਮ ਮੀਟਿੰਗ

Sat, Dec 7, 2013 at 7:11 PM
ਜੁਲਾਈ 2013 ਤੋਂ ਬਣਦੀ ਡੀ ਏ ਦੀ 10% ਕਿਸ਼ਤ ਜਾਰੀ ਕਰਨ ਦੀ ਮੰਗ
ਦੋਰਾਹਾ: 7 ਦਸੰਬਰ 2013: (*ਪਵਨ ਕੁਮਾਰ ਕੌਸ਼ਲ//ਪੰਜਾਬ ਸਕਰੀਨ): ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੋਰਾਹਾ ਦੀ ਮਾਸਿਕ ਇਕੱਤਰਤਾ ਕ੍ਰਿਸ਼ਨ ਕੁਮਾਰ ਕੌਸ਼ਲ ਯਾਦਗਾਰੀ ਭਵਨ ਦੋਰਾਹਾ ਵਿਖੇ ਪਵਨ ਕੁਮਾਰ ਕੌਸ਼ਲ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੇ ਸ਼ੁਰੂ ਵਿੱਚ ਪਛਿਲੇ ਸਮੇਂ ਵਿਛੜ ਗਏ ਸਾਥੀਆਂ ਸ੍ਰੀ ਤਾਰਾ ਸਿੰਘ ਜੈਪੁਰਾ, ਗੁਰਨਾਮ ਸਿੰਘ ਲੋਪੋਂ ਅਤੇ ਸੁਚਾ ਸਿੰਘ ਲੋਪੋਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ।ਇੱਕ ਮਤੇ ਰਾਂਹੀ ਅਫਰੀਕਾ ਅੰਦਰ ਨਸਲੀ ਵਿਤਕਰੇ ਵਿਰੁਧ ਆਵਾਜ਼ ਉਠਾਉਣ ਵਾਲੇ ਅਤੇ ਜਿੱਤ ਪ੍ਰਾਪਤ ਕਰਨ ਵਾਲੇ ਸਾਬਕਾ ਰਾਸ਼ਟਰ ਪਤੀ ਸ੍ਰੀ ਨੈਲਸਨ ਮੈਂਡੇਲਾ ਦੀ ਮੌਤ ਉਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਅਤੇ ਦੋ ਮਿੰਟ ਮੋਨ ਧਾਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ।ਐਸੋਸੀਏਸ਼ਨ ਦੇ ਪ੍ਰਧਾਨ ਪਵਨ ਕੁਮਾਰ ਕੌਸ਼ਲ ਨੇ ਵਿਸ਼ਵ ਵਪਾਰ ਸੰਸਥਾ ਦੇ ਭੈੜੇ ਮਨਸੂਬਿਆਂ ਰਾਂਹੀ ਵਿਕਾਸਸ਼ੀਲ ਦੀ ਹੋ ਰਹੀ ਲੁੱਟ ਬਾਰੇ ਦਸਦਿਆਂ ਕਿਹਾ ਕਿ ਦੇਸ਼ ਦੇ 82 ਕਰੋੜ ਲੋਕਾਂ ਲਈ ਭੋਜਨ ਸੁਰਖਿਆ ਕਾਨੂੰਨ ਰਾਹੀਂ ਭੋਜਨ ਮੁਹਈਆ ਕਰਵਾਉਣ, ਅਨਾਜ ਦੀ ਘੱਟੋ-ਘੱਟ ਮੁਲ ਦੇਣ ਅਤੇ ਹੋਰ ਸਬਸਿਡੀਆਂ ਦੇਣ ਲਈ ਬਾਲੀ (ਇੰਡੋਨੇਸ਼ੀਆ) ਵਿੱਚ ਵਿਸ਼ਵ ਵਪਾਰ ਸੰਸਥਾ ਦੀ ਦੇਖ-ਰੇਖ ਵਿੱਚ 159 ਦੇਸ਼ਾਂ ਦੇ ਹੋ ਰਹੇ ਸਮੇਲਣ ਤੋਂ ਆਗਿਆ ਲੈਣੀ ਪਈ ਜਿਹੜੀ ਸਾਮਰਾਜਵਾਦੀਆਂ ਦੀ ਗੁਲਾਮੀ ਤੋਂ ਘੱਟ ਨਹੀਂ।ਸਾਡੀ ਸਰਕਾਰ ਅਪਣੇ ਦੇਸ਼ ਨੂੰ ਇਨ੍ਹਾਂ ਸਾਮਰਾਜਵਾਦੀਆਂ ਅਗੇ ਗਹਿਣੇ ਪਾਉਣ ਰਾਹ ਪੈ ਚੁੱਕੇ ਹੈ।
ਪੈਨਸ਼ਨਰਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਅਤੇ ਆਪਣੇ ਹਕਾਂ ਲਈ ਜਾਗਰੂਕ ਹੋਣ ਦੀ ਮਹਤੱਤਾ ਰਣਜੀਤ ਸਿੰਘ ਟਿਵਾਣਾ ਅਤੇ ਹਰਚਰਨ ਸਿੰਘ ਹੀਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ।ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਦਿਆਲ ਦਲਾਲ ਨੇ ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਦੀਆਂ ਪਹਿਲੋਂ ਮੰਨੀਆ ਨੂੰ ਲਾਗੂ ਨਾਂ ਕਰਨਾ ਅਪਣੇ ਵਾਹਦੇ ਤੋਂ ਪਿਛੇ ਹਟੱਣਾ ਅਤੇ ਪੈਨਸ਼ਨਰਾਂ ਨਾਲ ਇੱਕ ਧੋਖਾ ਦਸਿਆ।
ਇੱਕ ਮਤੇ ਰਾਂਹੀ ਬੈਂਕ ਆਫ ਇੰਡੀਆ ਦੀ ਪਿੰਡ ਬਿਲਾਸਪੁਰ ਬਰਾਂਚ ਵਲੋਂ ਅਪਣੇ ਪੈਨਸ਼ਨਰਾਂ ਨੂੰ ਪੰਜਾਬ ਸਰਕਾਰ ਵਲੋਂ ਜਨਵਰੀ 2013 ਤੋਂ ਦਿੱਤੀ ਡੀ ਏ ਦੀ 8% ਕਿਸ਼ਤ ਦੀ ਹੁਣ ਤੱਕ ਅਦਾਇਗੀ ਨਾਂ ਕਰਨ ਦੀ ਨਿਖੇਧੀ ਕੀਤੀ ਜਦੋਂਕਿ ਬਾਕੀ ਬੈਂਕ ਬਣਦੇ ਬਕਾਏ ਸਮੇਤ ਇਹ ਕਿਸ਼ਤ ਦੇ ਚੁੱਕੇ ਹਨ ਅਤੇ ਉੱਚ ਅਧਿਕਾਰੀਆਂ ਤੋਂ ਬੈਂਕ ਆਫ ਇੰਡੀਆ ਬਰਾਂਚ ਬਿਲਾਸਪੁਰ ਵਿਰੁਧ ਕਾਰਵਈ ਦੀ ਮੰਗ ਕੀਤੀ।
ਇੱਕ ਹੋਰ ਮਤੇ ਰਾਂਹੀ ਜਨਵਰੀ 2013 ਤੋਂ ਜੂਨ ਤੱਕ ਦੇ ਵਧੇ ਡੀ ਏ ਦਾ ਬਕਾਇਆ ਦੇਣ ਅਤੇ ਜੁਲਾਈ 2013 ਤੋਂ ਬਣਦੀ 10% ਦਰ ਨਾਲ ਡੀ ਏ ਕਿਸ਼ਤ ਤੁਰੰਤ ਜਾਰੀ ਕਰਨ ਅਤੇ ਪਹਿਲਾਂ ਮੰਨੀਆ ਮੰਗਾ ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ।

*ਪਵਨ ਕੁਮਾਰ ਕੌਸ਼ਲ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੋਰਾਹਾ ਦੇ ਪ੍ਰਧਾਨ ਹਨ