Wednesday, December 18, 2013

ਪੈਨਸ਼ਨਰਜ਼ ਦਿਵਸ ਤੇ ਵਿਸ਼ੇਸ਼ ਇਕੱਤਰਤਾ

Wed, Dec 18, 2013 at 7:29 AM 
ਆਯੋਜਨ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਸਬ ਡਵੀਯਨ ਪਾਇਲ ਵੱਲੋਂ  
ਪਾਇਲ: 17 ਦਸੰਬਰ 2013: (*ਪਵਨ ਕੁਮਾਰ ਕੌਸ਼ਲ//ਪੰਜਾਬ ਸਕਰੀਨ)--ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਸਬ ਡਵੀਯਨ ਪਾਇਲ ਦੀ ਪੈਨਸ਼ਨਰਜ਼ ਦਿਵਸ ਤੇ ਇੱਕ ਇੱਕਤਰਤਾ ਸੋਨੀਆਂ ਦੀ ਧਰਮਸ਼ਾਲਾ ਪਾਇਲ ਵਿਖੇ ਸ੍ਰੀ ਹਰਦੇਵ ਸਿੰਘ ਘਲੋਟੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਤਾਰਾ ਸਿੰਘ ਜੈਪੁਰਾ ਦੇ ਅਕਾਲ ਚਲਾਣੇ ਉਪੱਰ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ ।ਮੀਟਿੰਗ ਨੂੰ ਸੁਰਿਦੰਰ ਸਿੰਘ ਨੇ ਸੰਬੋਧਨ ਕਰਦਿਆਂ ਪੈਨਸ਼ਨਰਜ਼ ਐਸੋਸੀਏਸ਼ਨ  ਦੀ ਮਹਤੱਤਾ ਦਸਦਿਆਂ ਕਿਹਾ ਕਿ ਜੋ ਕੁੱਝ ਭੀ ਅਸੀਂ ਹਾਂ ਉਹ ਪੈਨਸ਼ਨਰਜ਼ ਦੀ ਜਥੇਬੰਦੀ ਕਾਰਨ ਹੀ ਹਾਂ।ਉਜਾਗਰ ਸਿੰਘ ਘੁਡਾਣੀ ਨੇ ਪੈਨਸ਼ਨਰਜ਼ ਨੂੰ ਦਰਪੇਸ਼ ਸਮਸਿਆਵਾਂ ਬਾਰੇ ਚਾਨਣਾ ਪਾਇਆ।ਓਮ ਪ੍ਰਕਾਸ਼ ਸ਼ਰਮਾਂ ਨੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਪੈਨਸ਼ਨਰਜ਼ ਦੀਆਂ ਮੰਨੀਆਂ ਮੰਗਾ ਲਾਗੂ ਕਰਨ ਤੋਂ ਪਿੱਛੇ ਹੱਟ ਰਹੀ ਹੈ।
ਸਮਾਰੋਹ ਵਿੱਚ ਪੰਜਾਬ ਸਰਕਾਰ ਤੋਂ ਜਨਵਰੀ 2013 ਤੋਂਜੂਨ 2013 ਤੱਕ ਦੇ ਡੀ ਏ ਦਾ ਬਣਦਾ ਬਕਾਇਆ ਦੇਣ, ਜੁਲਾਈ 2013 ਤੋਂ 10% ਦੀ ਦਰ ਨਾਲ ਬਣਦੀ ਡੀ ਏ ਦੀ ਕਿਸ਼ਤ ਜਾਰੀ ਕਰਨ, ਡਾਕਟਰੀ ਭੱਤਾ 1000 ਰੁਪਏ ਪ੍ਰਤੀ ਮਹੀਨਾ ਕਰਨ, ਹਸਪਤਾਲਾਂ ਅੰਦਰ ਕੈਸ਼ਲੈਸ ਇਲਾਜ ਦੀ ਸੁਵਿਧਾ ਜਿਸਦੀ ਪੰਜਾਬ ਦੇ ਵਿੱਤ ਮੰਤਰੀ ਨੇ ਪਿਛੱਲੇ ਬਜੱਟ ਸ਼ੈਸ਼ਨ ਦੌਰਾਨ ਐਲਾਨ ਕੀਤਾ ਸੀ, ਦੇਣ ਅਤੇ ਪਹਿਲਾਂ ਮੰਨੀਆ ਮੰਗਾ ਨੂੰ ਬਿਨਾ ਦੇਰੀ ਲਾਗੂ ਕਰਨ ਦੀ ਮੰਗ ਵੀ ਕੀਤੀ ਗਈ।
ਸਮਾਰੋਹ ਦੌਰਾਨ 70 ਸਾਲ ਦੀ ਉਮਰ ਪਾਰ ਕਰ ਚੁਕੇ ਪੈਨਸ਼ਨਰਜ਼ ਦਾ ਉਨ੍ਹਾਂ ਨੂੰ ਗਰਮ ਲੋਈਆਂ ਦੇਕੇ ਸਨਮਾਨਤ ਕੀਤਾ ਗਿਆ। ਸਮਾਰੋਹ ਦੇ ਅੰਤ ਵਿੱਚ ਪੰਜਾਬ ਗੌਰੰਿਮੰਟ ਪੈਨਸ਼ਨਰਜ਼ ਐਸੋਸੀਏਸ਼ਨ ਸਬ ਡਵੀਯਨ ਪਾਇਲ ਦੇ ਸਰਪ੍ਰਸਤ ਪਵਨ ਕੁਮਾਰ ਕੌਸ਼ਲ ਨੇ ਪੈਨਸ਼ਨਰਜ਼ ਦਿਵਸ ਦੀ ਮਹਤੱਤਾ ਬਾਰੇ ਦਸਦਿਆਂ ਕਿਹਾ ਕਿ ਪੈਨਸ਼ਨਰਜ਼ ਨੇ ਪੈਨਸ਼ਨ ਦਾ ਹੱਕ ਲੜ ਕੇ ਲਿਆ ਹੈ।17 ਦਸਬੰਰ 1882 ਨੂੰ ਮਾਨਯੋਗ ਸੁਪਰੀਮ ਕੋਰਟ ਨੇ ਆਪਣੇ ਇੱਕ ਮਹੱਤਵ ਪੂਰਨ ਫੈਸਲੇ ਰਾਂਹੀ ਸੇਵਾ ਮੁਕੱਤ ਕਰਮਚਾਰੀਆਂ ਨੂੰ ਪੈਨਸ਼ਨ ਦਾ ਹੱਕ ਦਿੰਦਿਆਂ ਕਿਹਾ ਕੇ ਪੈਨਸ਼ਨ ਭੀਖ ਨਹੀਂ ਇਹ ਸੇਵਾ ਮੁਕੱਤ ਕਰਮਚਾਰੀਆਂ ਦਾ ਹੱਕ ਹੈ ਜਿਨ੍ਹਾਂ ਨੇ ਆਪਣੇ ਜੀਵਨ ਦਾ ਮਹਤੱਵ ਪੂਰਨ ਸਮਾਂ ਸਮਾਜ ਸੇਵਾ ਦੇ ਲੇਖੇ ਲਾਇਆ।ਜਿਸਨੂੰ ਹੁਣ ਸਰਕਾਰ ਪੈਨਸ਼ਨਰਜ਼ ਪ੍ਰਤੀ ਆਪਣੇ ਭੈੜੇ ਮਨਸੂਬਿਆਂ ਰਾਂਹੀ ਡੀ ਏ
ਨੂੰ ਪੈਨਸ਼ਨ ਤੋਂ ਡੀਲਿੰਕ ਕਰਨ ਅਤੇ ਮਿਲਦੀਆਂ ਪੈਨਸ਼ਨਾਂ ਨੂੰ ਬੰਦ ਕਰਨਾ ਚੰਹੁਦੀ ਹੈ।ਅੰਤ ਵਿੱਚ ਸਾਰੇ ਪੈਨਸ਼ਨਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਲੰਬੀ ਉਮਰ ਕਾਂਮਨਾ ਕੀਤੀ ਗਈ।


*ਪਵਨ ਕੁਮਾਰ ਕੌਸ਼ਲ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ, ਸਬ-ਡਵੀਯਨ ਪਾਇਲ  ਸਰਪ੍ਰਸਤ  ਹਨ। 

No comments: