ਡੀਸੀ ਦਫਤਰ ਸਾਹਮਣੇ ਕੀਤੀ ਤਿੱਖੀ ਨਾਅਰੇਬਾਜ਼ੀ
ਲੁਧਿਆਣਾ: 22 ਫਰਵਰੀ 2016: (ਪੰਜਾਬ ਸਕਰੀਨ ਬਿਊਰੋ):
40-50 ਸਾਲ ਨੌਕਰੀ ਕਰਕੇ ਜਦੋਂ ਬੁਢਾਪੇ ਵਿੱਚ ਸਰੀਰ ਵੀ ਜੁਆਬ ਦੇਣ ਲੱਗ ਜਾਂਦਾ ਹੈ ਅਤੇ ਸਮਾਜ ਵੀ ਪਾਸਾ ਵੱਟਦਾ ਹੈ ਤਾਂ ਉਦੋਂ ਪੈਨਸ਼ਨ ਇੱਕ ਅਜਿਹਾ ਸਹਾਰਾ ਬਣ ਕੇ ਬੋਹੜਦੀ ਹੈ ਜਿਸਦੇ ਆਸਰੇ ਆਖਰੀ ਸਮਾਂ ਬਿਨ ਕਿਸੇ ਅੱਗੇ ਹੱਥ ਅੱਡਿਆਂ ਇਜ਼ਤ ਦੇ ਨਾਲ ਗੁਜਾਰਿਆ ਜਾ ਸਕਦਾ ਹੈ। ਉਸ ਨਾਜ਼ੁਕ ਦੌਰ ਵਿੱਚ ਅਹਿਸਾਸ ਹੁੰਦਾ ਹੈ ਕਿ ਆਪਣਾ ਹੱਥ ਜਗਨਨਾਥ ਕਿਵੇਂ ਬਣਦਾ ਹੈ। ਆਖਰੀ ਉਮਰ ਵਾਲੇ ਇਸ ਸਹਾਰੇ ਤੇ ਵਾਰ ਕੀਤਾ ਹੈ ਸਰਕਾਰ ਨੇ ਪੈਨਸ਼ਨ ਘਟਾ ਕੇ। ਪੈਨਸ਼ਨਾਂ ਘਟਾਉਣ ਦੇ ਇਸ ਫੈਸਲੇ ਦੇ ਖਿਲਾਫ਼ ਰੋਹ ਭਰਿਆ ਰੋਸ ਪ੍ਰਗਟ ਕੀਤਾ ਸੀਪੀਐਫ਼ ਇੰਪਲਾਈਜ਼ ਯੂਨੀਅਨ ਨੇ। ਲੁਧਿਆਣਾ ਵਿੱਚ ਡੀਸੀ ਦਫਤਰ ਸਾਹਮਣੇ ਰੋਸ ਵਖਾਵਾ ਕਰਨ ਲਈ ਪੁੱਜੇ ਯੂਨੀਅਨ ਮੈਂਬਰਾਂ ਨੇ ਦੱਸਿਆ ਕਿ ਐਮ ਐਲ ਏ ਅਤੇ ਐਮ ਪੀ ਨੂੰ ਤਾਂ ਪਕੀ ਪੈਨਸ਼ਨ ਮਿਲਦੀ ਹੈ ਪਰ ਸਾਨੂੰ 40-50 ਸਾਲ ਨੌਕਰੀ ਕਰਨ ਤੋਂ ਬਾਅਦ ਵੀ ਪੈਨਸ਼ਨ ਦਾ ਕੋਈ ਭਰੋਸਾ ਨਹੀਂ। ਇਹਨਾਂ ਮੈਂਬਰਾਂ ਨੇ ਕਿਹਾ ਕਿ ਜੇ ਕੋਈ ਐਮ ਐਲ ਏ ਚਾਰ ਪੰਜ ਵਾਰ ਮੈਂਬਰ ਚੁਣਿਆ ਜਾਵੇ ਤਾਂ ਉਹ ਚਾਰ ਪੰਜ ਪੈਨਸ਼ਨਾਂ ਦਾ ਹੱਕਦਾਰ ਬਣ ਜਾਂਦਾ ਹੈ। ਇਹਨਾਂ ਸਿਆਸੀ ਲੋਕਾਂ ਲਈ ਹੁਣ ਸਧੇ ਸਾਢ਼ੇ ਚਾਰ ਸਾਲਾਂ ਵਾਲੀ ਸ਼ਰਤ ਵੀ ਖਤਮ ਕੀਤੀ ਜਾ ਚੁੱਕੀ ਹੈ। ਯੂਨੀਅਨ ਨੇ ਸਰਕਾਰੀ ਮੁਲਾਜਮਾਂ ਲਈ ਪੁਰਾਣੀਆਂ ਪੈਨਸ਼ਨਾਂ ਲਾਗੂ ਕਰਾਉਣ ਲਈ ਤਿੱਖੀ ਨਾਅਰੇਬਾਜ਼ੀ ਵੀ ਕੀਤੀ। ਹੁਣ ਦੇਖਣਾ ਹੈ ਕਿ ਸਰਕਾਰ ਇਸ ਮੰਗ ਪ੍ਰਤੀ ਕੀ ਰੁੱਖ ਅਪਣਾਉਂਦੀ ਹੈ ?
ਲੁਧਿਆਣਾ: 22 ਫਰਵਰੀ 2016: (ਪੰਜਾਬ ਸਕਰੀਨ ਬਿਊਰੋ):
No comments:
Post a Comment