Showing posts with label Parveen Maudgil. Show all posts
Showing posts with label Parveen Maudgil. Show all posts

Thursday, May 31, 2018

ਬੈਂਕ ਮੁਲਾਜ਼ਮਾਂ ਨੇ ਫਿਰ ਕਰਾਇਆ ਆਪਣੀ ਸ਼ਕਤੀ ਅਤੇ ਏਕੇ ਦਾ ਅਹਿਸਾਸ

48 ਘੰਟਿਆਂ ਦੀ ਸਫਲ ਹੜਤਾਲ ਨਾਲ ਕੀਤਾ ਸਰਕਾਰੀ ਸਾਜ਼ਿਸ਼ਾਂ ਦਾ ਵਿਰੋਧ 
ਨਵੀਂ ਦਿੱਲੀ//ਚੰਡੀਗੜ੍ਹ//ਲੁਧਿਆਣਾ:: 31 ਮਈ 2018:(ਪੰਜਾਬ ਸਕਰੀਨ ਬਿਊਰੋ)::
ਇਸ ਵਾਰ ਵੀ ਬੈਂਕ ਮੁਲਾਜ਼ਮਾਂ ਨੇ ਆਪਣੀ ਸਫਲ ਹੜਤਾਲ ਰਾਹੀਂ ਆਪਣੀ ਸ਼ਕਤੀ ਅਤੇ ਏਕਤਾ ਦਾ ਪ੍ਰਗਟਾਵਾ ਕੀਤਾ। ਇਸ ਹੜਤਾਲ ਰਾਹੀਂ ਜਿੱਥੇ ਇਹਨਾਂ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਬਾਰੇ ਲੋਕ ਰਾਏ ਤਿਆਰ ਕੀਤੀ ਉੱਥੇ ਮੁਲਾਜ਼ਮ ਜੱਥੇਬੰਦੀਆਂ ਵਿੱਚ ਘੁਸਪੈਠ ਕਰ ਚੁੱਕੇ ਸਰਕਾਰੀ ਏਜੰਟਾਂ ਤੋਂ ਵੀ ਸਾਵਧਾਨ ਕੀਤਾ। ਬੈਂਕ ਮੁਲਾਜ਼ਮਾਂ ਦੇ ਹਰਮਨ ਪਿਆਰੇ ਆਗੂ ਕਾਮਰੇਡ ਨਰੇਸ਼ ਗੌੜ ਨੇ ਮੁਲਾਜ਼ਮਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਪਸ਼ਟ ਕਿਹਾ ਕਿ ਅਜਿਹੇ ਲੀਡਰ ਬੈਂਕ ਮੁਲਾਜ਼ਮਾਂ ਦੇ ਸੰਘਰਸ਼ ਨੂੰ ਖਰਾਬ ਕਰ ਰਹੇ ਹਨ ਅਤੇ ਮੁਲਾਜ਼ਮਾਂ ਦੀ ਲੀਡਰਸ਼ਿਪ ਨੂੰ ਵੀ ਬਦਨਾਮ ਕਰ ਰਹੇ ਹਨ। ਕਾਮਰੇਡ ਨਰੇਸ਼ ਗੌੜ ਨੇ ਭਵਿੱਖ ਦੇ ਸੰਘਰਸ਼ਾਂ ਦਾ ਇਸ਼ਾਰਾ ਦੇਂਦਿਆਂ ਕਿਹਾ ਕਿ ਸਾਨੂੰ ਅਣਮਿੱਥੇ ਸਮੇਂ ਦੀ ਹੜਤਾਲ ਲਈ ਵੀ ਤਿਆਰ ਰਹਿਣਾ ਪਵੇਗਾ। ਉਹਨਾਂ ਕਿਹਾ ਕਿ ਜੁਆਇੰਟ ਟਰੇਡ ਯੂਨੀਅਨ ਕੌਂਸਿਲ ਦੇ ਆਗੂ ਕਾਮਰੇਡ ਡੀ ਪੀ ਮੌੜ ਵਰਗੇ ਲੀਡਰਾਂ ਨੂੰ ਹੜਤਾਲ ਦੇ ਇਕੱਠਾਂ ਵਿੱਚ ਬੁਲਾਏ ਜਾਣ ਤੇ ਇਤਰਾਜ਼ ਕਰਨ ਵਾਲੇ ਸਮਝ ਲੈਣ ਕਿ ਜੇ ਅਣਮਿੱਥੇ ਸਮੇਂ ਦੀ ਹੜਤਾਲ ਦਾ ਸੱਦਾ ਦੇਣਾ ਪਿਆ ਤਾਂ ਇਸਦੀ ਸਫਲਤਾ ਲਈ ਸਾਨੂੰ ਸਮੂਹ ਭਰਾਤਰੀ ਜੱਥੇਬੰਦੀਆਂ ਦੇ ਸਹਿਯੋਗ ਦੀ ਲੋੜ ਪੈਣੀ ਹੈ। 

ਬੈਂਕ ਮੁਲਾਜ਼ਮਾਂ ਵੱਲੋਂ ਤਨਖਾਹ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਕੀਤੀ ਗਈ ਹੜਤਾਲ ਦੇ ਦੂਜੇ ਦਿਨ ਵੀ ਦੇਸ਼ ਵਿੱਚ ਬੈਂਕ ਸੇਵਾਵਾਂ ਪ੍ਰਭਾਵਿਤ ਰਹੀਆਂ। ਯੂਨਾਈਟਡ ਫੋਰਮ ਆਫ ਬੈਂਕਿੰਗ ਯੂਨੀਅਨ ਦੇ ਸੱਦੇ 'ਤੇ 10 ਲੱਖ ਮੁਲਾਜ਼ਮਾਂ ਨੇ ਇਸ ਹੜਤਾਲ ਵਿੱਚ ਹਿੱਸਾ ਲਿਆ। ਯੂਨੀਅਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੈਨੇਜਮੈਂਟ ਨਾਲ ਤਨਖਾਹਾਂ ਵਿੱਚ 15 ਫੀਸਦੀ ਵਾਧਾ ਕਰਨ ਦੀ ਸਹਿਮਤੀ ਬਣੀ ਸੀ, ਪਰ ਬਾਅਦ ਵਿੱਚ ਮੈਨੇਜਮੈਂਟ ਇਸ ਸਹਿਮਤੀ ਤੋਂ ਮੁੱਕਰ ਗਈ ਅਤੇ ਮੁਲਾਜ਼ਮਾਂ ਨੂੰ ਸਿਰਫ 2 ਫੀਸਦੀ ਤਨਖਾਹਾਂ ਵਿੱਚ ਵਾਧੇ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਸ ਨੂੰ ਮੁਲਾਜ਼ਮਾਂ ਨੇ ਠੁਕਰਾ ਦਿੱਤਾ। ਯੂਨਾਈਟਡ ਫੋਰਮ ਆਫ ਬੈਂਕਿੰਗ ਯੂਨੀਅਨ ਦੇ ਪ੍ਰਧਾਨ ਨੇ ਦਾਅਵਾ ਕੀਤਾ ਹੈ ਕਿ ਇਹ ਹੜਤਾਲ ਦੇਸ਼ ਵਿੱਚ ਪੂਰੀ ਤਰ੍ਹਾਂ ਸਫਲ ਰਹੀ ਹੈ ਅਤੇ ਇਸ ਦੌਰਾਨ ਬੈਂਕਿੰਗ ਸੇਵਾਵਾਂ ਪੂਰੀ ਤਰ੍ਹਾਂ ਠੱਪ ਰਹੀਆਂ। ਹੜਤਾਲ ਦੌਰਾਨ ਮੁਲਾਜ਼ਮਾਂ ਨੇ ਬੈਂਕ ਬਰਾਂਚਾਂ ਦੇ ਬਾਹਰ ਧਰਨੇ ਲਾਏ ਤੇ ਰੋਸ ਮੁਜ਼ਾਹਰੇ ਕੀਤੇ। 
ਇਸ ਹੜਤਾਲ ਕਾਰਨ ਚੇੱਨਈ ਵਿੱਚ ਸੱਤ ਹਜ਼ਾਰ ਕਰੋੜ ਰੁਪਏ ਦੀ ਕੀਮਤ ਦੇ 12 ਲੱਖ ਚੈੱਕ ਰੁਕੇ ਰਹੇ। ਇਸੇ ਤਰਾਂ ਮੁੰਬਈ ਵਿੱਚ 8800 ਕਰੋੜ ਰੁਪਏ ਦੇ 17 ਲੱਖ ਚੈੱਕ ਅਤੇ ਦਿੱਲੀ ਵਿੱਚ 5900 ਕਰੋੜ ਰੁਪਏ ਦੇ 10 ਲੱਖ ਚੈੱਕ ਰੁਕੇ ਰਹੇ। ਪੈਂਡਿੰਗ ਕੰਮ ਦੇ ਬੋਝ ਕਾਰਨ ਇਹ ਚੈੱਕ ਸ਼ਾਇਦ ਬੈਂਕ ਖੁੱਲਣ ਤੇ ਵੀ ਕਲੀਅਰ ਨਾ ਹੋ ਸਕਣ।  
ਉਹਨਾ ਦੱਸਿਆ ਕਿ ਉਹ ਮੁੰਬਈ, ਦਿੱਲੀ, ਕੋਲਕਾਤਾ, ਚੇਨਈ, ਬੰਗਲੁਰੂ, ਹੈਦਰਾਬਾਦ, ਅਹਿਮਦਾਬਾਦ, ਜੈਪੁਰ, ਪਟਨਾ, ਨਾਗਪੁਰ, ਜੰਮੂ, ਗੁਹਾਟੀ, ਜਮਸ਼ੇਦਪੁਰ, ਲਖਨਊ, ਆਗਰਾ, ਅੰਬਾਲਾ, ਤ੍ਰਿਅਨੰਤਪੁਰਮ ਅਤੇ ਪੰਜਾਬ ਵਿੱਚ ਸਾਰੀਆਂ ਸਰਕਾਰੀ ਬੈਂਕਾਂ ਦੀਆਂ ਬਰਾਂਚਾਂ ਬੰਦ ਰਹੀਆਂ। ਦੇਸ਼ ਭਰ ਵਿੱਚ ਸਰਕਾਰੀ ਖੇਤਰ ਦੀਆਂ 21 ਬੈਂਕਾਂ ਦੀਆਂ ਕਰੀਬ 8400 ਬਰਾਂਚਾਂ ਹਨ। ਇਹਨਾਂ ਬਰਾਂਚਾਂ ਵਿੱਚ ਦੋ ਦਿਨਾਂ ਦੌਰਾਨ ਕੋਈ ਕਾਰੋਬਾਰ ਨਹੀਂ ਹੋ ਸਕਿਆ। ਸਰਕਾਰੀ ਬੈਂਕਾਂ ਦੀ ਬੈਂਕਿੰਗ ਕਾਰੋਬਾਰ ਵਿੱਚ ਕਰੀਬ 70 ਫੀਸਦੀ ਹਿੱਸੇਦਾਰੀ ਹੈ। ਹਾਲਾਂਕਿ ਨਿੱਜੀ ਖੇਤਰ ਦੀਆਂ ਬੈਂਕਾਂ ਆਈ ਸੀ ਆਈ ਸੀ ਆਈ, ਐੱਚ ਡੀ ਐੱਫ ਸੀ ਅਤੇ ਐਕਸਿਸ ਬੈਂਕ ਵਿੱਚ ਆਮ ਵਾਂਗ ਕਾਰੋਬਾਰ ਹੋਇਆ। ਅਖਿਲ ਭਾਰਤੀ ਬੈਂਕ ਕਰਮਚਾਰੀ ਸੰਘ ਦੇ ਜਨਰਲ ਸਕੱਤਰ ਸੀ ਐੱਚ ਵੈਂਕਟਰਾ ਚਲਮ ਨੇ ਦੱਸਿਆ ਕਿ ਇਸ ਹੜਤਾਲ ਕਾਰਨ ਕੋਈ 44 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਪ੍ਰਭਾਵਿਤ ਹੋਇਆ। ਉਹਨਾਂ ਦੱਸਿਆ ਕਿ ਬੈਂਕ ਮੁਲਾਜ਼ਮਾਂ ਨੇ ਹੜਤਾਲ ਲਈ 20 ਦਿਨ ਪਹਿਲਾਂ ਨੋਟਿਸ ਦਿੱਤਾ ਸੀ, ਪਰ ਮੈਨੇਜਮੈਂਟ ਨੇ ਇਸ ਦਾ ਕੋਈ ਹੁੰਗਾਰਾ ਨਹੀਂ ਭਰਿਆ।

Wednesday, May 30, 2018

ਬੈਂਕ ਮੁਲਾਜ਼ਮਾਂ ਦੀ ਦੋ ਦਿਨਾਂ ਹੜਤਾਲ ਜ਼ੋਰ ਸ਼ੋਰ ਨਾਲ ਸ਼ੁਰੂ

ਬੈਂਕਿੰਗ ਸੇਵਾਵਾਂ ਬੁਰੀ ਤਰਾਂ ਪਰਭਾਵਿਤ
ਲੁਧਿਆਣਾ: 30 ਮਈ 2018: (ਪੰਜਾਬ ਸਕਰੀਨ ਬਿਊਰੋ):: 
ਯੂਨਾਈਟਿਡ ਫੋਰਮ  ਆਫ ਬੈਂਕ ਯੂਨੀਅਨ ਦੇ ਸੱਦੇ 'ਤੇ ਅੱਜ ਦੇਸ਼ ਭਰ ਵਿੱਚ ਦਸ ਲੱਖ ਬੈਂਕ ਮੁਲਾਜ਼ਮਾਂ ਨੇ ਦੋ ਦਿਨਾਂ ਹੜਤਾਲ ਦੀ ਸਫਲ ਸ਼ੁਰੂਆਤ ਕੀਤੀ। ਇਸ ਦੇਸ਼ ਵਿਆਪੀ ਹੜਤਾਲ ਦਾ ਅੱਜ ਪਹਿਲਾ ਦਿਨ ਸੀ। ਇਸ ਮੌਕੇ ਲੁਧਿਆਣਾ ਦੇ ਭਾਰਤ ਨਗਰ ਚੋਂਕ ਵਿੱਚ ਕੇਨਰਾ ਬੈਂਕ ਦੇ ਸਾਹਮਣੇ ਜ਼ੋਰਦਾਰ ਰੋਜ਼ ਮੁਜ਼ਾਹਰਾ ਅਤੇ ਰੈਲੀ ਦਾ ਆਯੋਜਨ ਕੀਤਾ ਗਿਆ। ਇਹ ਹੜਤਾਲ ਬੈਂਕ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀਆਂ 9 ਯੂਨੀਅਨਾਂ ਦੇ ਸੱਦੇ 'ਤੇ ਕੀਤੀ ਗਈ। ਇਹ ਹੜਤਾਲ ਸਰਕਾਰ ਵੱਲੋਂ ਤਨਖਾਹਾਂ ਦੇ ਮਾਮਲੇ ਵਿੱਚ ਦਿੱਤੀ ਗਈ ਦੋ ਫ਼ੀਸਦੀ ਦੇ ਮਜ਼ਾਕੀਆ ਵਾਧੇ ਖਿਲਾਫ ਰੋਸ ਵੱਜੋਂ ਕੀਤੀ ਜਾ ਰਹੀ ਹੈ।  
ਜੁਆਇੰਟ ਕੌਂਸਿਲ ਆਫ ਟਰੇਡ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਡੀ ਪੀ ਮੌੜ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੈਂਕਾਂ ਵਿੱਚ ਵੱਡੇ ਘਰਾਣਿਆਂ ਦੇ ਵੱਧ ਰਹੇ ਐਨ ਪੀ ਏ ਲਈ ਮੋਦੀ ਸਰਕਾਰ ਸਿਧੇ ਤੌਰ 'ਤੇ ਜ਼ਿੰਮੇਵਾਰ ਹੈ। ਕਾਮਰੇਡ ਮੌੜ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਵਿੱਚ ਸੁਧਾਰਾਂ ਦੇ ਨਾਮ 'ਤੇ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਹੱਕ ਖੋਹਣ ਦੀਆਂ ਨਾਪਾਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। 
ਯੂ ਐਫ ਬੀ ਯੂ ਲੁਧਿਆਣਾ ਦੇ ਕਨਵੀਨਰ ਕਾਮਰੇਡ ਨਰੇਸ਼ ਗੌੜ ਨੇ ਕਿਹਾ ਕਿ ਬੈਂਕ ਲਗਾਤਾਰ ਮੁਨਾਫ਼ਾ ਕਮਾ  ਰਹੇ ਹਨ ਪਰ ਇਸ ਮੁਨਾਫ਼ੇ ਦਾ ਕਰੀਬ 70 ਫ਼ੀਸਦੀ ਹਿੱਸਾ  ਕਾਰਪੋਰੇਟ ਘਰਾਣਿਆਂ ਦੇ ਨਾ ਮੋਢੇ ਜਾਣ ਵਾਲੇ ਅਤੇ ਮਾੜੇ ਕਰਜ਼ਿਆਂ ਬਦਲੇ ਵੱਟੇ ਖਾਤੇ ਪਾਏ ਜਾਂਦੇ ਹਨ। ਇਸ ਕਰਕੇ ਸਰਕਾਰ ਦਾ ਇਹ ਕਹਿਣਾ ਕਿ ਬੈਂਕਾਂ ਵਿੱਚ ਮੁਨਾਫ਼ਾ ਨਾ ਹੋਣ ਕਾਰਨ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧਾ ਨਹੀਂ ਕੀਤਾ ਜਾ ਸਕਦਾ। ਸਰਕਾਰ ਦਾ ਇਹ ਬਹਾਨਾ ਕਿਸੇ ਵੀ ਤਰਾਂ ਜਾਇਜ਼ ਨਹੀਂ ਹੈ। ਉਹਨਾਂ ਅੱਗੇ ਕਿਹਾ ਕਿ ਬੈਂਕਾਂ ਦਾ ਆਈ ਬੀ ਏ ਨਾਲ ਦੋ ਪੱਖੀ ਸਮਝੌਤਾ ਸੰਨ 2012 ਤੋਂ 2017 ਤਕ ਲਾਗੂ ਰਿਹਾ ਵਿੱਚ 15 ਫ਼ੀਸਦੀ ਵਾਧਾ ਦਿੱਤਾ ਗਿਆ ਸੀ। 
ਰੈਲੀ ਨੂੰ ਹੋਰਨਾਂ ਤੋਂ ਇਲਾਵਾ ਕਾਮਰੇਡ ਜੇ ਪੀ ਕਾਲੜਾ, ਕਾਮਰੇਡ ਅਸ਼ੋਕ ਅਰੋੜਾ, ਕਾਮਰੇਡ ਜੇ ਐਸ ਮਾਂਗਟ, ਇਕਬਾਲ ਸਿੰਘ ਮਲ੍ਹੀ, ਗੁਰਮੀਤ ਸਿੰਘ,ਚਿਰੰਜੀਵ ਜੋਸ਼ੀ ਅਤੇ ਕੇ ਕੇ ਖੁੱਲਰ ਨਵ ਸੰਬੋਧਨ ਕੀਤਾ। ਐਲ ਆਈ ਸੀ ਮੁਲਾਜ਼ਮਾਂ ਦੇ ਲੀਡਰ ਕਾਮਰੇਡ ਅਮਰਜੀਤ ਸਿੰਘ ਆਪਣਾ ਸਮਰਥਨ ਦੇਣ ਲਈ ਉਚੇਚੇ ਤੌਰ 'ਤੇ ਪੁੱਜੇ। 
ਲੁਧਿਆਣਾ ਤੋਂ  ਬੈਂਕ ਮੁਲਾਜ਼ਮਾਂ ਦੇ ਸਰਗਰਮ ਆਗੂ ਐਮ ਐਸ ਭਾਟੀਆ ਨੇ ਦਸਿਆ ਕਿ ਕੱਲ ਦੀ 31 ਮਈ ਦੀ ਰੋਸ ਰੈਲੀ ਸਟੇਟ ਬੈਂਕ ਆਫ ਇੰਡੀਆ ਦੇ ਫਵਾਰਾ ਚੋਂਕ ਵਾਲੀ ਮੇਨ ਬਿਲਡਿੰਗ ਦੇ ਸਾਹਮਣੇ ਹੋਵੇਗੀ। 

Friday, July 29, 2016

ਬੈਂਕ ਮੁਲਾਜ਼ਮਾਂ ਨੇ ਦਿੱਤਾ ਲੋਕ ਵਿਰੋਧੀ ਬੈਕਿੰਗ ਸੁਧਾਰਾਂ ਨੂੰ ਨਾਸ਼ ਹੋਣ ਦਾ ਸਰਾਪ

ਭਰੇ ਮੀਂਹ ਵਿੱਚ ਖੋਲ੍ਹੇ ਡੁੱਬ ਰਹੇ ਕਰਜ਼ਿਆਂ ਨੂੰ ਸ਼ਹਿ ਦੇਣ ਵਾਲਿਆਂ ਦੇ ਸਾਜ਼ਿਸ਼ੀ ਰਾਜ਼  
ਲੁਧਿਆਣਾ: 29 ਜੁਲਾਈ 2016: (ਪੰਜਾਬ ਸਕਰੀਨ ਬਿਊਰੋ)::
ਲੋਕ ਵਿਰੋਧੀ ਬੈਂਕਿੰਗ ਸੁਧਾਰਾਂ ਦੇ ਨਾਸ਼ ਦਾ ਸਰਾਪ ਦੇਂਦਿਆਂ ਬੈਂਕ ਮੁਲਾਜ਼ਮਾਂ ਨੇ ਅੱਜ ਲੁਧਿਆਣਾ ਵਿੱਚ ਵਰ੍ਹਦੇ ਮੀਂਹ ਦੌਰਾਨ  ਵਖਾਵਾ ਕੀਤਾ। ਇਹ ਐਕਸ਼ਨ ਅੱਜ ਯੂਨਾਈਟਿਡ ਫਾਰਮ ਆਫ ਬੈਂਕ ਯੂਨੀਅਨਜ਼ ਦੇ ਸੱਦੇ ਤੇ ਕੀਤਾ ਗਿਆ। ਯੂਨਾਈਟਿਡ ਫਾਰਮ ਨੇ ਅੱਜ ਦੇਸ਼ ਭਰ ਵਿੱਚ ਬੈਂਕ ਹੜਤਾਲ ਦਾ ਸੱਦਾ ਦਿੱਤਾ ਸੀ। ਇਸ ਸੱਦੇ ਦਾ ਹੁੰਗਾਰਾ ਭਰਦਿਆਂ ਅੱਜ ਇੱਕ ਮਿਲੀਅਨ ਬੈਂਕ ਮੁਲਾਜ਼ਮਾਂ ਨੇ ਲੋਕ ਵਿਰੋਧੀ ਬੈਕਨਿਕਗ ਸੁਧਾਰਾਂ ਦੇ ਖਿਲਾਫ ਰੋਹ ਭਰਿਆ ਮੁਜ਼ਾਹਰਾ ਕੀਤਾ। ਲੁਧਿਆਣਾ ਦੇ ਭਾਰਤ ਨਗਰ ਚੋਂਕ ਵਿੱਚ ਸਥਿਤ ਕੇਨਰਾ ਬੈਂਕ ਦੇ ਬਾਹਰ ਜੋਸ਼ੀਲੀ ਨਾਅਰੇਬਾਜ਼ੀ ਕੀਤੀ ਗਈ ਅਤੇ ਨਾਜ਼ੁਕ ਮੋੜ 'ਤੇ ਆ ਖੜੋਤੀ ਕੌਮੀ ਬੈਂਕਿੰਗ ਦੀਆਂ ਮੌਜੂਦਾ ਹਾਲਤਾਂ ਬਾਰੇ ਚਾਨਣਾ ਪਾਇਆ ਗਿਆ। ਇਸ ਮੌਕੇ ਦੱਸਿਆ ਗਿਆ ਕਿ ਬੈਂਕਿੰਗ ਵਿੱਚ ਵਧਾਈ ਜਾ ਰਹੀ ਐਫ ਡੀ  ਆਈ, ਬੈਂਕਾਂ ਸ਼ੁਰੂ ਕਰਨ ਲਈ ਕਾਰਪੋਰੇਟਾਂ ਨੂੰ ਦਿੱਤਾ ਜਾ ਰਹੇ ਲਾਇਸੈਂਸ, ਪ੍ਰਾਈਵੇਟ ਸੈਕਟਰ ਨੂੰ ਛੋਟੇ ਅਤੇ ਭੁਗਤਾਨ ਬੈਂਕ ਚਾਲੂ ਕਰਨ ਦੇ ਲਾਇਸੈਂਸ ਦੇਣ, ਬੈਂਕਾਂ ਦਾ ਸਾਜ਼ਿਸ਼ੀ ਰਲੇਵਾਂ, ਬੈਂਕ ਡਿਫਾਲਟਰਾਂ ਪ੍ਰਤੀ ਨਰਮੀ ਦੇਸ਼ ਲਈ ਕਿੰਨੀ ਮਾਰੂ ਸਾਬਤ ਹੋਵੇਗੀ। ਇਸ ਤਰਾਂ ਦੇ ਅਤਿ ਗੰਭੀਰ ਮੁੱਦੇ ਬੜੀ ਸਾਦਗੀ ਨਾਲ ਸਮਝਾਏ ਗਏ। 
ਯੂਨਾਈਟਿਡ ਫਾਰਮ ਆਫ ਬੈਂਕ ਯੂਨੀਅਨਜ਼ ਦੇ ਸੰਚਾਲਕ ਕਾਮਰੇਡ ਨਰੇਸ਼ ਗੌੜ, ਪੰਜਾਬ ਬੈਂਕ ਇੰਪਲਾਈਜ਼ ਫੈਡਰੇਸ਼ਨ ਦੀ ਲੁਧਿਆਣਾ ਇਕਾਈ ਦੇ ਪ੍ਰਧਾਨ ਕਾਮਰੇਡ ਪਵਨ ਠਾਕੁਰ, ਆਲ ਇੰਡੀਆ ਬੈਂਕ ਆਫ਼ੀਸਰਜ਼ ਕਨਫੈਡਰੇਸ਼ਨ ਲੁਧਿਆਣਾ ਜ਼ੋਨ ਦੇ ਮੀਤ ਪ੍ਰਧਾਨ ਕਾਮਰੇਡ ਸੰਜੇ ਸ਼ਰਮਾ, ਸਟੇਟ ਬੈਂਕ ਆਫ ਇੰਡੀਆ ਆਫ਼ੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਕਾਮਰੇਡ ਜੇ ਪੀ ਕਾਲੜਾ ਅਤੇ ਕਈ ਹੋਰਾਂ ਨੇ ਵੀ ਸੰਬੋਧਨ ਕੀਤਾ।  ਇਸ ਮੌਕੇ ਤੇ ਕਾਮਰੇਡ ਅਸ਼ੋਕ ਮੱਲ੍ਹਣ, ਪੰਜਾਬ ਬੈਂਕ ਇੰਪਲਾਈਜ਼ ਫੈਡਰੇਸ਼ਨ (ਲੁਧਿਆ ਇਕਾਈ) ਦੇ ਮੀਤ ਪ੍ਰਧਾਨ ਕਾਮਰੇਡ ਰਾਜੇਸ਼ ਵਰਮਾ,ਪੰਜਾਬ ਬੈਂਕ ਇੰਪਲਾਈਜ਼ ਫੈਡਰੇਸ਼ਨ ਦੇ ਵੂਮੈਨ ਸੈਲ ਦੀ ਸੰਚਾਲਕ ਕਾਮਰੇਡ ਪ੍ਰਵੀਨ ਮੌਦਗਿਲ ਅਤੇ ਕਈ ਹੋਰ ਵੀ ਮੌਜੂਦ ਰਹੇ। 
ਪੰਜਾਬ ਬੈਂਕ ਇੰਪਲਾਈਜ਼ ਫੈਡਰੇਸ਼ਨ (ਲੁਧਿਆਣਾ) ਦੇ ਜਠਤੇਬੰਦਕ ਸਕੱਤਰ ਕਾਮਰੇਡ ਐਮ ਐਸ ਭਾਟੀਆ ਨੇ ਦੱਸਿਆ ਕਿ ਵਰ੍ਹਦੇ ਮੀਂਹ ਦੇ ਬਾਵਜੂਦ ਘਰਾਂ ਵਿੱਚੋਂ ਨਿਕਲ ਕੇ ਆਏ ਇਹ ਹੜਤਾਲੀ ਮੁਲਾਜ਼ਮ ਬੈਂਕਾਂ ਦੀ ਲਗਾਤਾਰ ਨਾਜ਼ੁਕ  ਹੋ ਰਹੀ ਸਥਿਤੀ ਤੋਂ ਬੇਹੱਦ ਦੁਖੀ ਹਨ। ਅੱਜ ਡੁੱਬ ਰਹੇ ਕਰਜ਼ਿਆਂ ਦੀ ਗਿਣਤੀ ਚਿੰਤਾਜਨਕ ਹੱਦ ਤੱਕ ਪਹੁੰਚ ਚੁੱਕੀ ਹੈ। ਅਜਿਹੇ ਕਰਜ਼ੇ 13 ਲੱਖ ਕਰੋੜ ਤੱਕ ਪਹੁੰਚ ਗਏ ਹਨ। ਕਿੰਗਫਿਸ਼ਰ ਮਾਲਿਆ ਅਜਿਹੇ ਡੁੱਬ ਰਹੇ ਕਰਜ਼ਿਆਂ ਦੀ ਸਿਖਰ ਬਣ ਕੇ ਸਾਹਮਣੇ ਆਇਆ ਹੈ। ਇਸ ਮੌਕੇ ਮੰਗ ਕੀਤੀ ਗਈ ਕਿ ਡੁੱਬ  ਰਹੇ ਕਰਜ਼ਿਆਂ ਦੀ ਵਸੂਲੀ ਲੈਸਖਤੀ ਤੋਂ ਕੰਮ ਲਿਆ ਜਾਵੇ ਨਾ ਕਿ ਮਾਮਲਿਆਂ ਨੂੰ ਰਫਦਫਾ ਕਰਨ ਦੀਆਂ ਨੀਤੀਆਂ ਅਪਣਾਈਆਂ ਜਾਣ।