ਭਰੇ ਮੀਂਹ ਵਿੱਚ ਖੋਲ੍ਹੇ ਡੁੱਬ ਰਹੇ ਕਰਜ਼ਿਆਂ ਨੂੰ ਸ਼ਹਿ ਦੇਣ ਵਾਲਿਆਂ ਦੇ ਸਾਜ਼ਿਸ਼ੀ ਰਾਜ਼
ਲੁਧਿਆਣਾ: 29 ਜੁਲਾਈ 2016: (ਪੰਜਾਬ ਸਕਰੀਨ ਬਿਊਰੋ)::
ਲੋਕ ਵਿਰੋਧੀ ਬੈਂਕਿੰਗ ਸੁਧਾਰਾਂ ਦੇ ਨਾਸ਼ ਦਾ ਸਰਾਪ ਦੇਂਦਿਆਂ ਬੈਂਕ ਮੁਲਾਜ਼ਮਾਂ ਨੇ ਅੱਜ ਲੁਧਿਆਣਾ ਵਿੱਚ ਵਰ੍ਹਦੇ ਮੀਂਹ ਦੌਰਾਨ ਵਖਾਵਾ ਕੀਤਾ। ਇਹ ਐਕਸ਼ਨ ਅੱਜ ਯੂਨਾਈਟਿਡ ਫਾਰਮ ਆਫ ਬੈਂਕ ਯੂਨੀਅਨਜ਼ ਦੇ ਸੱਦੇ ਤੇ ਕੀਤਾ ਗਿਆ। ਯੂਨਾਈਟਿਡ ਫਾਰਮ ਨੇ ਅੱਜ ਦੇਸ਼ ਭਰ ਵਿੱਚ ਬੈਂਕ ਹੜਤਾਲ ਦਾ ਸੱਦਾ ਦਿੱਤਾ ਸੀ। ਇਸ ਸੱਦੇ ਦਾ ਹੁੰਗਾਰਾ ਭਰਦਿਆਂ ਅੱਜ ਇੱਕ ਮਿਲੀਅਨ ਬੈਂਕ ਮੁਲਾਜ਼ਮਾਂ ਨੇ ਲੋਕ ਵਿਰੋਧੀ ਬੈਕਨਿਕਗ ਸੁਧਾਰਾਂ ਦੇ ਖਿਲਾਫ ਰੋਹ ਭਰਿਆ ਮੁਜ਼ਾਹਰਾ ਕੀਤਾ। ਲੁਧਿਆਣਾ ਦੇ ਭਾਰਤ ਨਗਰ ਚੋਂਕ ਵਿੱਚ ਸਥਿਤ ਕੇਨਰਾ ਬੈਂਕ ਦੇ ਬਾਹਰ ਜੋਸ਼ੀਲੀ ਨਾਅਰੇਬਾਜ਼ੀ ਕੀਤੀ ਗਈ ਅਤੇ ਨਾਜ਼ੁਕ ਮੋੜ 'ਤੇ ਆ ਖੜੋਤੀ ਕੌਮੀ ਬੈਂਕਿੰਗ ਦੀਆਂ ਮੌਜੂਦਾ ਹਾਲਤਾਂ ਬਾਰੇ ਚਾਨਣਾ ਪਾਇਆ ਗਿਆ। ਇਸ ਮੌਕੇ ਦੱਸਿਆ ਗਿਆ ਕਿ ਬੈਂਕਿੰਗ ਵਿੱਚ ਵਧਾਈ ਜਾ ਰਹੀ ਐਫ ਡੀ ਆਈ, ਬੈਂਕਾਂ ਸ਼ੁਰੂ ਕਰਨ ਲਈ ਕਾਰਪੋਰੇਟਾਂ ਨੂੰ ਦਿੱਤਾ ਜਾ ਰਹੇ ਲਾਇਸੈਂਸ, ਪ੍ਰਾਈਵੇਟ ਸੈਕਟਰ ਨੂੰ ਛੋਟੇ ਅਤੇ ਭੁਗਤਾਨ ਬੈਂਕ ਚਾਲੂ ਕਰਨ ਦੇ ਲਾਇਸੈਂਸ ਦੇਣ, ਬੈਂਕਾਂ ਦਾ ਸਾਜ਼ਿਸ਼ੀ ਰਲੇਵਾਂ, ਬੈਂਕ ਡਿਫਾਲਟਰਾਂ ਪ੍ਰਤੀ ਨਰਮੀ ਦੇਸ਼ ਲਈ ਕਿੰਨੀ ਮਾਰੂ ਸਾਬਤ ਹੋਵੇਗੀ। ਇਸ ਤਰਾਂ ਦੇ ਅਤਿ ਗੰਭੀਰ ਮੁੱਦੇ ਬੜੀ ਸਾਦਗੀ ਨਾਲ ਸਮਝਾਏ ਗਏ।
ਯੂਨਾਈਟਿਡ ਫਾਰਮ ਆਫ ਬੈਂਕ ਯੂਨੀਅਨਜ਼ ਦੇ ਸੰਚਾਲਕ ਕਾਮਰੇਡ ਨਰੇਸ਼ ਗੌੜ, ਪੰਜਾਬ ਬੈਂਕ ਇੰਪਲਾਈਜ਼ ਫੈਡਰੇਸ਼ਨ ਦੀ ਲੁਧਿਆਣਾ ਇਕਾਈ ਦੇ ਪ੍ਰਧਾਨ ਕਾਮਰੇਡ ਪਵਨ ਠਾਕੁਰ, ਆਲ ਇੰਡੀਆ ਬੈਂਕ ਆਫ਼ੀਸਰਜ਼ ਕਨਫੈਡਰੇਸ਼ਨ ਲੁਧਿਆਣਾ ਜ਼ੋਨ ਦੇ ਮੀਤ ਪ੍ਰਧਾਨ ਕਾਮਰੇਡ ਸੰਜੇ ਸ਼ਰਮਾ, ਸਟੇਟ ਬੈਂਕ ਆਫ ਇੰਡੀਆ ਆਫ਼ੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਕਾਮਰੇਡ ਜੇ ਪੀ ਕਾਲੜਾ ਅਤੇ ਕਈ ਹੋਰਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਤੇ ਕਾਮਰੇਡ ਅਸ਼ੋਕ ਮੱਲ੍ਹਣ, ਪੰਜਾਬ ਬੈਂਕ ਇੰਪਲਾਈਜ਼ ਫੈਡਰੇਸ਼ਨ (ਲੁਧਿਆ ਇਕਾਈ) ਦੇ ਮੀਤ ਪ੍ਰਧਾਨ ਕਾਮਰੇਡ ਰਾਜੇਸ਼ ਵਰਮਾ,ਪੰਜਾਬ ਬੈਂਕ ਇੰਪਲਾਈਜ਼ ਫੈਡਰੇਸ਼ਨ ਦੇ ਵੂਮੈਨ ਸੈਲ ਦੀ ਸੰਚਾਲਕ ਕਾਮਰੇਡ ਪ੍ਰਵੀਨ ਮੌਦਗਿਲ ਅਤੇ ਕਈ ਹੋਰ ਵੀ ਮੌਜੂਦ ਰਹੇ।
ਪੰਜਾਬ ਬੈਂਕ ਇੰਪਲਾਈਜ਼ ਫੈਡਰੇਸ਼ਨ (ਲੁਧਿਆਣਾ) ਦੇ ਜਠਤੇਬੰਦਕ ਸਕੱਤਰ ਕਾਮਰੇਡ ਐਮ ਐਸ ਭਾਟੀਆ ਨੇ ਦੱਸਿਆ ਕਿ ਵਰ੍ਹਦੇ ਮੀਂਹ ਦੇ ਬਾਵਜੂਦ ਘਰਾਂ ਵਿੱਚੋਂ ਨਿਕਲ ਕੇ ਆਏ ਇਹ ਹੜਤਾਲੀ ਮੁਲਾਜ਼ਮ ਬੈਂਕਾਂ ਦੀ ਲਗਾਤਾਰ ਨਾਜ਼ੁਕ ਹੋ ਰਹੀ ਸਥਿਤੀ ਤੋਂ ਬੇਹੱਦ ਦੁਖੀ ਹਨ। ਅੱਜ ਡੁੱਬ ਰਹੇ ਕਰਜ਼ਿਆਂ ਦੀ ਗਿਣਤੀ ਚਿੰਤਾਜਨਕ ਹੱਦ ਤੱਕ ਪਹੁੰਚ ਚੁੱਕੀ ਹੈ। ਅਜਿਹੇ ਕਰਜ਼ੇ 13 ਲੱਖ ਕਰੋੜ ਤੱਕ ਪਹੁੰਚ ਗਏ ਹਨ। ਕਿੰਗਫਿਸ਼ਰ ਮਾਲਿਆ ਅਜਿਹੇ ਡੁੱਬ ਰਹੇ ਕਰਜ਼ਿਆਂ ਦੀ ਸਿਖਰ ਬਣ ਕੇ ਸਾਹਮਣੇ ਆਇਆ ਹੈ। ਇਸ ਮੌਕੇ ਮੰਗ ਕੀਤੀ ਗਈ ਕਿ ਡੁੱਬ ਰਹੇ ਕਰਜ਼ਿਆਂ ਦੀ ਵਸੂਲੀ ਲੈਸਖਤੀ ਤੋਂ ਕੰਮ ਲਿਆ ਜਾਵੇ ਨਾ ਕਿ ਮਾਮਲਿਆਂ ਨੂੰ ਰਫਦਫਾ ਕਰਨ ਦੀਆਂ ਨੀਤੀਆਂ ਅਪਣਾਈਆਂ ਜਾਣ।
No comments:
Post a Comment