ਬੈਂਕਿੰਗ ਸੇਵਾਵਾਂ ਬੁਰੀ ਤਰਾਂ ਪਰਭਾਵਿਤ
ਲੁਧਿਆਣਾ: 30 ਮਈ 2018: (ਪੰਜਾਬ ਸਕਰੀਨ ਬਿਊਰੋ)::
ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਦੇ ਸੱਦੇ 'ਤੇ ਅੱਜ ਦੇਸ਼ ਭਰ ਵਿੱਚ ਦਸ ਲੱਖ ਬੈਂਕ ਮੁਲਾਜ਼ਮਾਂ ਨੇ ਦੋ ਦਿਨਾਂ ਹੜਤਾਲ ਦੀ ਸਫਲ ਸ਼ੁਰੂਆਤ ਕੀਤੀ। ਇਸ ਦੇਸ਼ ਵਿਆਪੀ ਹੜਤਾਲ ਦਾ ਅੱਜ ਪਹਿਲਾ ਦਿਨ ਸੀ। ਇਸ ਮੌਕੇ ਲੁਧਿਆਣਾ ਦੇ ਭਾਰਤ ਨਗਰ ਚੋਂਕ ਵਿੱਚ ਕੇਨਰਾ ਬੈਂਕ ਦੇ ਸਾਹਮਣੇ ਜ਼ੋਰਦਾਰ ਰੋਜ਼ ਮੁਜ਼ਾਹਰਾ ਅਤੇ ਰੈਲੀ ਦਾ ਆਯੋਜਨ ਕੀਤਾ ਗਿਆ। ਇਹ ਹੜਤਾਲ ਬੈਂਕ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀਆਂ 9 ਯੂਨੀਅਨਾਂ ਦੇ ਸੱਦੇ 'ਤੇ ਕੀਤੀ ਗਈ। ਇਹ ਹੜਤਾਲ ਸਰਕਾਰ ਵੱਲੋਂ ਤਨਖਾਹਾਂ ਦੇ ਮਾਮਲੇ ਵਿੱਚ ਦਿੱਤੀ ਗਈ ਦੋ ਫ਼ੀਸਦੀ ਦੇ ਮਜ਼ਾਕੀਆ ਵਾਧੇ ਖਿਲਾਫ ਰੋਸ ਵੱਜੋਂ ਕੀਤੀ ਜਾ ਰਹੀ ਹੈ।
ਜੁਆਇੰਟ ਕੌਂਸਿਲ ਆਫ ਟਰੇਡ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਡੀ ਪੀ ਮੌੜ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੈਂਕਾਂ ਵਿੱਚ ਵੱਡੇ ਘਰਾਣਿਆਂ ਦੇ ਵੱਧ ਰਹੇ ਐਨ ਪੀ ਏ ਲਈ ਮੋਦੀ ਸਰਕਾਰ ਸਿਧੇ ਤੌਰ 'ਤੇ ਜ਼ਿੰਮੇਵਾਰ ਹੈ। ਕਾਮਰੇਡ ਮੌੜ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਵਿੱਚ ਸੁਧਾਰਾਂ ਦੇ ਨਾਮ 'ਤੇ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਹੱਕ ਖੋਹਣ ਦੀਆਂ ਨਾਪਾਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਯੂ ਐਫ ਬੀ ਯੂ ਲੁਧਿਆਣਾ ਦੇ ਕਨਵੀਨਰ ਕਾਮਰੇਡ ਨਰੇਸ਼ ਗੌੜ ਨੇ ਕਿਹਾ ਕਿ ਬੈਂਕ ਲਗਾਤਾਰ ਮੁਨਾਫ਼ਾ ਕਮਾ ਰਹੇ ਹਨ ਪਰ ਇਸ ਮੁਨਾਫ਼ੇ ਦਾ ਕਰੀਬ 70 ਫ਼ੀਸਦੀ ਹਿੱਸਾ ਕਾਰਪੋਰੇਟ ਘਰਾਣਿਆਂ ਦੇ ਨਾ ਮੋਢੇ ਜਾਣ ਵਾਲੇ ਅਤੇ ਮਾੜੇ ਕਰਜ਼ਿਆਂ ਬਦਲੇ ਵੱਟੇ ਖਾਤੇ ਪਾਏ ਜਾਂਦੇ ਹਨ। ਇਸ ਕਰਕੇ ਸਰਕਾਰ ਦਾ ਇਹ ਕਹਿਣਾ ਕਿ ਬੈਂਕਾਂ ਵਿੱਚ ਮੁਨਾਫ਼ਾ ਨਾ ਹੋਣ ਕਾਰਨ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧਾ ਨਹੀਂ ਕੀਤਾ ਜਾ ਸਕਦਾ। ਸਰਕਾਰ ਦਾ ਇਹ ਬਹਾਨਾ ਕਿਸੇ ਵੀ ਤਰਾਂ ਜਾਇਜ਼ ਨਹੀਂ ਹੈ। ਉਹਨਾਂ ਅੱਗੇ ਕਿਹਾ ਕਿ ਬੈਂਕਾਂ ਦਾ ਆਈ ਬੀ ਏ ਨਾਲ ਦੋ ਪੱਖੀ ਸਮਝੌਤਾ ਸੰਨ 2012 ਤੋਂ 2017 ਤਕ ਲਾਗੂ ਰਿਹਾ ਵਿੱਚ 15 ਫ਼ੀਸਦੀ ਵਾਧਾ ਦਿੱਤਾ ਗਿਆ ਸੀ।
ਰੈਲੀ ਨੂੰ ਹੋਰਨਾਂ ਤੋਂ ਇਲਾਵਾ ਕਾਮਰੇਡ ਜੇ ਪੀ ਕਾਲੜਾ, ਕਾਮਰੇਡ ਅਸ਼ੋਕ ਅਰੋੜਾ, ਕਾਮਰੇਡ ਜੇ ਐਸ ਮਾਂਗਟ, ਇਕਬਾਲ ਸਿੰਘ ਮਲ੍ਹੀ, ਗੁਰਮੀਤ ਸਿੰਘ,ਚਿਰੰਜੀਵ ਜੋਸ਼ੀ ਅਤੇ ਕੇ ਕੇ ਖੁੱਲਰ ਨਵ ਸੰਬੋਧਨ ਕੀਤਾ। ਐਲ ਆਈ ਸੀ ਮੁਲਾਜ਼ਮਾਂ ਦੇ ਲੀਡਰ ਕਾਮਰੇਡ ਅਮਰਜੀਤ ਸਿੰਘ ਆਪਣਾ ਸਮਰਥਨ ਦੇਣ ਲਈ ਉਚੇਚੇ ਤੌਰ 'ਤੇ ਪੁੱਜੇ।
ਲੁਧਿਆਣਾ ਤੋਂ ਬੈਂਕ ਮੁਲਾਜ਼ਮਾਂ ਦੇ ਸਰਗਰਮ ਆਗੂ ਐਮ ਐਸ ਭਾਟੀਆ ਨੇ ਦਸਿਆ ਕਿ ਕੱਲ ਦੀ 31 ਮਈ ਦੀ ਰੋਸ ਰੈਲੀ ਸਟੇਟ ਬੈਂਕ ਆਫ ਇੰਡੀਆ ਦੇ ਫਵਾਰਾ ਚੋਂਕ ਵਾਲੀ ਮੇਨ ਬਿਲਡਿੰਗ ਦੇ ਸਾਹਮਣੇ ਹੋਵੇਗੀ।
No comments:
Post a Comment