8th August 2021 at 6:27 PM
ਪ੍ਰਸ਼ਾਸ਼ਨ ਵਲੋਂ ਮਨਜ਼ੂਰੀ ਮਿਲਦੇ ਹੀ ਹੋਏਗੀ ਗ੍ਰਿਫ਼ਤਾਰੀ ਪ੍ਰਕਿਰਿਆ ਸ਼ੁਰੂ
ਨਵੀਂ ਦਿੱਲੀ: 8 ਅਗਸਤ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::
ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਕਾਨਪੁਰ ਵਿਖੇ ਹੋਏ ਸਿੱਖ ਕਤਲੇਆਮ ਦੇ ਦਰਜ 40 ਮੁਕੱਦਮਿਆਂ ਵਿੱਚੋਂ 29 ਵਿੱਚ ਫਾਈਨਲ ਰਿਪੋਰਟ ਲਗਾਈ ਗਈ ਸੀ। ਦਸਤਾਵੇਜ਼ਾਂ ਦੇ ਆਧਾਰ ’ਤੇ ਐਸਆਈਟੀ ਇਸ ਵਿੱਚੋਂ 20 ਮੁਕੱਦਮਿਆਂ ਦੀ ਮੁੜ ਤੋਂ ਪੜਤਾਲ ਸ਼ੁਰੂ ਕਰ ਸਕੀ ਸੀ। ਮੀਡੀਆ ਵਿਚ ਆਈ ਖ਼ਬਰ ਮੁਤਾਬਿਕ ਇਨ੍ਹਾਂ 20 ਮਾਮਲਿਆਂ ਵਿੱਚ ਐਸਆਈਟੀ ਨੇ 11 ਮਾਮਲਿਆਂ ਵਿੱਚ ਗਵਾਹ ਵੀ ਜੁਟਾ ਲਏ ਹਨ।
ਜ਼ਿਕਰਯੋਗ ਹੈ ਕਿ ਪਨਕੀ ਐਮਆਈਜੀ ਬਲਾਕ ਵਿੱਚ ਰਹਿਣ ਵਾਲੇ ਸਰਦਾਰ ਸਵਰਨ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਗੁਰਜਿੰਦਰ, ਕਿਦਵਈ ਨਗਰ ਦੇ ਬਲਾਕ ਇੱਕ ਮਕਾਨ ’ਚ ਰਹਿਣ ਵਾਲੇ ਸ਼ਾਰਦੁਲ ਸਿੰਘ ਅਤੇ ਇੱਕ ਸੇਵਾਦਾਰ ਗੁਰਦਿਆਲ ਸਿੰਘ, ਦਬੌਈ ਈ ਬਲਾਕ ਵਿੱਚ ਰਹਿਣ ਵਾਲੇ ਵਿਸ਼ਾਖਾ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਦੇ 6 ਮੈਂਬਰ, ਅਮਰਾਪੁਰ ਅਸਟੇਟ ਵਿੱਚ ਰਹਿਣ ਵਾਲੇ ਸਿੰਮੀ ਸਿੰਘ ਤੇ ਵਜੀਰ ਸਿੰਘ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਬਿਆਨਾਂ ਦੇ ਆਧਾਰ ’ਤੇ ਦੰਗਾਈਆਂ ਦਾ ਪਤਾ ਲਗਾ ਲਿਆ ਹੈ।
No comments:
Post a Comment