Showing posts with label ਕੁਲਵੰਤ ਸਿੰਘ ਢੇਸੀ. Show all posts
Showing posts with label ਕੁਲਵੰਤ ਸਿੰਘ ਢੇਸੀ. Show all posts

Wednesday, September 18, 2013

ਜਾਗ ਮਨ ਜਾਗਣ ਦਾ ਵੇਲਾ//Kulwnt Singh Dhesi

ਨਾ ਚੋਰਾਂ ਕੋਲੋਂ ਤੇ ਨਾ ਹਥਿਆਰਾਂ ਤੋਂ ਡਰ ਲੱਗਦਾ ਹੈ;             -ਕੁਲਵੰਤ ਸਿੰਘ ਢੇਸੀ 
ਏਥੋਂ ਦੇ ਲੋਕਾਂ ਨੂੰ  ਪਹਿਰੇਦਾਰਾਂ ਤੋਂ ਡਰ ਲੱਗਦਾ ਹੈ !            
*ਸਾਧ  ਰਲ ਗਏ ਚੋਰਾਂ ਨਾਲ ਤੇ ਕੁੱਤੀ ਵੀ ਰਲ ਗਈ 
*ਇੰਡੀਆ ਸ਼ਾਈਨ ਦਾ ਨ੍ਹੇਰਾ ਜੱਗ ਜਾਹਰ ਹੋਣ  ਲੱਗਾ  
*ਆਓ ਦੋਸਤੋ ਗਿਆਨ ਦੀ ਮਿਸ਼ਾਲ ਬਾਲੀਏ
ਹਿੰਦੋਸਤਾਨ ਦਾ ਇੱਕ ਮਹਾਨ ‘ਧਰਮ ਉਪਦੇਸ਼ਕ’ ਬਾਪੂ ਆਸਾ ਰਾਮ ਕਾਨੂੰਨ ਦੇ ਸ਼ਿਕੰਜੇ ਵਿਚ ਫਸਦਾ ਨਜ਼ਰ ਆ ਰਿਹਾ ਹੈ ਪਰ ਅਜੇ ਵੀ ਕੁੱਤੀ ਦਾ ਚੋਰਾਂ ਨਾਲ ਰਲ ਜਾਣ ਦਾ ਸੰਦੇਹ ਬਰਾਬਰ ਬਣਿਆ ਹੋਇਆ ਹੈ। ਭਾਰਤ ਵਰਗੇ ਦੇਸ਼ ਵਿਚ ਜਿਸ ਵੀ ਵਿਅਕਤੀ ਕੋਲ ਅੰਨ੍ਹਾ ਪੈਸਾ ਅਤੇ ਚਾਰ ਲੱਠ ਮਾਰ ਹਨ ਉਹਨਾਂ ਦੇ ਚਰਨਾਂ ਤੇ ਰਾਜਨੀਤੀ ਅਤੇ ਪੁਲਸ ਪ੍ਰਸ਼ਾਂਸਨ ਸਲਾਮਾਂ ਕਰਨ ਲੱਗ ਪੈਂਦਾ ਹੈ। ਆਸਾ ਰਾਮ ਜੋ ਕਦੀ ਅਜਮੇਰ ਦੇ ਸਟੇਸ਼ਨ ਤੇ ਟਾਂਗਾ ਚਲਾਉਂਦਾ ਸੀ ਅੱਜ ਉਸ ਦੇ 400 ਆਸ਼ਰਮ ਦੇਸ਼ ਭਰ ਵਿਚ ਹਨ ਅਤੇ ਉਸ ਨੇ ਅਰਬਾਂ ਦੀ ਜਾਇਦਾਦ ਜਬਰੀ ਮੱਲੀ ਹੋਈ ਦੱਸੀ ਜਾਂਦੀ ਹੈ। ਅੋਰਤਾਂ ਦੇ ਸ਼ਰੀਰਕ ਸ਼ੋਸ਼ਣ ਦੇ ਨਾਲ ਨਾਲ ਇੱਕ ਤੋਂ ਬਾਅਦ ਇੱਕ ਉਸ ਦੇ ਸਕੈਂਡਲਾਂ ਦੀਆਂ ਨਿੱਤ ਸੁਰਖੀਆਂ ਭਾਰਤੀ ਅਖਬਾਰਾਂ ਵਿਚ ਚਮਕਦੀਆਂ ਹਨ। ਆਸਾ ਰਾਮ ਵਰਗੇ ਸਾਧਾਂ ਦੇ ਜ਼ੁਲਮਾਂ ਦਾ ਸ਼ਿਕਾਰ ਅਕਸਰ ਹੀ ਉਹਨਾਂ ਦੇ ਆਪਣੇ ਅੰਨ੍ਹੇ ਭਗਤਾਂ ਦੇ ਪਰਿਵਾਰ ਹੀ ਹੁੰਦੇ ਹਨ। ਹੁਣ ਵੀ ਜਿਸ ਸੋਲਾਂ ਸਾਲਾਂ ਦੀ ਬੱਚੀ ਦੇ ਪਰਿਵਾਰ ਨੇ ਆਸਾ ਰਾਮ ਤੇ ਯੌਨ ਸ਼ੋਸ਼ਣ ਦੇ ਦੋਸ਼ ਲਾਏ ਹਨ ਉਹ ਵੀ ਆਸਾ ਰਾਮ ਦਾ ਭਗਤ ਪਰਿਵਾਰ ਹੀ ਸੀ। ਇਸ ਬੱਚੀ ਦੀ ਆਪ ਬੀਤੀ ਬਾਰੇ ਜੋ ਬਿਆਨ ਅਖਬਾਰਾਂ ਵਿਚ ਛਪੇ ਹਨ ਉਹਨਾਂ ਵਿਚੋਂ ਟੂਕ ਮਾਤਰ ਹੀ ਅਸੀਂ ਇਥੇ ਦੇ ਰਹੇ ਹਾਂ ਤਾਂ ਕਿ ਪਾਠਕਾਂ ਨੂੰ ਪੀੜਤ ਬੱਚੀ ਦੇ ਦੁਖਾਂਤ ਦਾ ਕੁਝ ਅਹਿਸਾਸ ਹੋ ਸਕੇ—
-----ਮੈਨੂੰ ਉਸ ਦੇ ਕਮਰੇ ਦੇ ਮਗਰਲੇ ਦਰਵਾਜ਼ੇ ਰਾਹੀਂ ਅੰਦਰ ਵਾੜ ਕੇ ਰੌਸ਼ਨੀ ਬੁਝਾ ਦਿੱਤੀ ਗਈ---ਅੰਦਰੋਂ ਕੁੰਡੀ ਲਾ ਕੇ ਉਸ ਨੇ ਮੇਰੇ ਸ਼ਰੀਰ ਨਾਲ ਗੰਦੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ----ਜਦੋਂ ਮੈਂ ਵਧੇਰੇ ਰੌਲਾ ਪਾਇਆ ਤਾਂ ਉਸ ਨੇ ਮੇਰੇ ਪਿਤਾ ਜੀ ਅਤੇ ਪਰਿਵਾਰ ਨੂੰ ਕਤਲ ਕਰਨ ਦਾ ਡਰਾਵਾ ਦੇ ਕੇ ਮੇਰਾ ਮੂੰਹ ਬੰਦ ਕਰ ਦਿੱਤਾ। ਉਸ ਨੇ ਮੇਰੇ ਸ਼ਰੀਰ ਨਾਲ ਦੁਸ਼ਟ ਕਰਮ ਕਰਨੇ ਸ਼ੁਰੂ ਕਰ ਦਿੱਤੇ ਅਤੇ ਮੈਨੂੰ ਓਰਲ ਸੈਕਸ (ਮੂੰਹ ਨਾਲ ਸੈਕਸ) ਕਰਨ ਲਈ ਕਹਿਣ ਲੱਗਾ----ਉਹ ਖੁਦ ਨਿਰਵਸਤਰ ਸੀ ਅਤੇ ਮੈਨੂੰ ਵੀ ਜ਼ਬਰਦਸਤੀ ਨਿਰਵਸਤਰ ਕਰਨ ਲੱਗ ਪਿਆ---ਮੈਂ ਚੀਕਦੀ ਕੁਰਲਾਂਦੀ ਰਹੀ ਅਤੇ ਉਸ ਨੇ ਮੇਰਾ ਮੂੰਹ ਜਬਰੀ ਬੰਦ ਕਰ ਦਿੱਤਾ----ਜਦੋਂ ਮੈਂ ਕਮਰੇ ਵਿਚੋਂ ਬਾਹਰ ਆ ਰਹੀ ਸਾਂ ਤਾਂ ਉਸ ਨੇ ਮੈਨੂੰ ਫਿਰ ਧਮਕੀ ਦਿੱਤੀ ਕਿ ਜੇਕਰ ਮੈਂ ਇਹ ਗੱਲ ਕਿਸੇ ਨੂੰ ਦੱਸੀ ਤਾ ਨਤੀਜੇ ਭੁਗਤਣ ਲਈ ਤਿਆਰ ਰਹਾਂ ----- 
ਇਹ ਇੱਕ ਬੱਚੀ ਤੇ ਹੋਏ ਜ਼ੁਲਮ ਦੀ ਅਧੂਰੀ ਕਹਾਣੀ ਹੈ ਪਰ ਆਸਾ ਰਾਮ ਅਤੇ ਉਸ ਦੇ ਚੇਲਿਆਂ ਨੇ ਕਿੰਨੀਆਂ ਮਾਸੂਮ ਜਿੰਦਾਂ ਨਾਲ ਖੇਡ ਕੇ ਉਹਨਾਂ ਦੀਆਂ ਜ਼ੁਬਾਨਾਂ ਧਮਕੀਆਂ ਅਤੇ ਲਾਲਚਾਂ ਨਾਲ ਬੰਦ ਕੀਤੀਆਂ ਹੋਣਗੀਆਂ ਉਹਨਾਂ ਦਾ ਅੰਦਾਜ਼ਾ ਲਗਾਉਣਾਂ ਮੁਸ਼ਕਲ ਹੈ। ਉਸ ਦੇ ਇੱਕ ਸਾਬਕਾ ਮੈਨੇਜਰ ਨੇ ਹਜ਼ਾਰ ਔਰਤਾਂ ਨਾਲ ਆਸਾ ਰਾਮ ਦੇ ਸਬੰਧਾਂ ਬਾਰੇ ਪੁਲਸ ਨੂੰ ਬਿਆਨ ਦਿੱਤੇ ਹਨ ਜਿਸ ਦੇ ਸਬੂਤ ਵਜੋਂ ਉਸ ਨੇ ਕਿਸੇ ਸੀ ਡੀ ਦਾ ਜ਼ਿਕਰ ਵੀ ਕੀਤਾ ਹੈ। ਆਸਾ ਰਾਮ ਨੇ ਬਹੁਤੇ ਡੇਰਿਆਂ ਅਤੇ ਜਮੀਨਾਂ ਤੇ ਜਬਰੀ ਕਬਜੇ ਕੀਤੇ ਹੋਏ ਹਨ ਹਨ ਜਿਹਨਾਂ ਬਾਰੇ ਰੋਜ਼ਾਨਾਂ ਖਬਰਾਂ ਲੱਗਦੀਆਂ ਹਨ। ਕਿਹਾ ਜਾਂਦਾ ਹੈ ਕਿ ਮੱਧ ਪ੍ਰਦੇਸ਼ ਦੇ ਇੱਕ ਡੇਰੇ ਵਿਚ ਉਸ ਨੇ 700 ਕਰੋੜ ਰੁਪਏ ਦੀ ਜਾਇਦਾਦ ਹੜੱਪ ਕੀਤੀ ਹੋਈ ਹੈ।
ਭਾਰਤ ਦੇ ਲੋਕ ਅਜੇਹੇ ਸੰਤਾਂ ਨੂੰ ਪ੍ਰਮਾਤਮਾਂ ਦੇ ਸਾਖਸ਼ਾਤ ਰੂਪ ਵਜੋਂ ਪੂਜਦੇ ਹਨ ਅਤੇ ਰਾਜਨੀਤਕ ਆਗੂ ਅਤੇ ਪੁਲਸ ਪ੍ਰਸ਼ਾਂਸਨ ਤਾਂ ਇਹਨਾਂ ਦੇ ਕਦਮਾਂ ਤੇ ਲਿਟਦੇ ਹਨ। ਇਹ ਹੀ ਕਾਰਨ ਹੈ ਕਿ ਹਾਰੀ ਸਾਰੀ ਇਹਨਾਂ ਨੂੰ ਨੱਥ ਨਹੀਂ ਪਾ ਸਕਦੀ। ਵੱਡੇ ਸਿੱਤਮ ਦੀ ਗੱਲ ਇਹ ਹੈ ਕਿ ਆਪਣੇ ਵੋਟ ਬੈਂਕ ਦੀ ਪੂਰਤੀ  ਲਈ ਰਾਜਨੀਤਕ ਪਾਰਟੀਆਂ ਅਜੇਹੇ ਸਾਧਾਂ ਨੂੰ ਬੋਚਣ ਲਈ ਸ਼ਹਿ ਲਾਈ ਰੱਖਦੀਆਂ ਹਨ ਅਤੇ ਜਦੋਂ ਕਿਧਰੇ ਕਿਸੇ ਅਜੇਹੇ ਸਾਧ ਦਾ ਕੋਈ ਪਾਪ ਜੱਗ ਜਾਹਰ ਹੋ ਜਾਵੇ ਤਾਂ ਪੁਲਸ, ਪ੍ਰਸ਼ਾਸਨ ਅਤੇ ਆਗੂ ਲੋਕ ਉਸ ਦੀ ਰੱਖਿਆ ਤੇ ਆ ਖੜ੍ਹਦੇ ਹਨ। 
ਆਸਾ ਰਾਮ ਦੀਆਂ ਸੁਰਖੀਆਂ ਦੇ ਨਾਲ ਨਾਲ ਹੀ ਭਾਰਤੀ ਰੁਪਏ ਦੇ ਚੌਫਾਲ ਪਤਾਲ ਤਕ ਜਾ ਡਿੱਗਣ ਦੀਆਂ ਖਬਰਾਂ ਨੇ ਵੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਹੈ। ਅਜੇ ਦੋ ਵਰੇ ਪਹਿਲਾਂ ਹੀ ਭਾਰਤੀ ਅਰਥ ਸ਼ਾਸਤਰੀ ਦੋ ਅੰਕੜਿਆਂ ਦੀ ਆਰਥਕ ਬੜੌਤਰੀ ਬਾਰੇ ਉਚੀ ਸੁਰ ਵਿਚ ਬੋਲ ਰਹੇ ਸਨ ਅਤੇ ਭਾਰਤ ਦੇ ਆਰਥਕ ਕਰਿਸ਼ਮੇ ਅਤੇ ਚਮਕ ਦਮਕ ਦੀਆਂ ਫੜਾਂ ਮਾਰੀਆਂ ਜਾ ਰਹੀਆਂ ਸਨ, ਪਰ ਅਚਾਨਕ ਹੀ ਸਭ ਗੜਬੜ ਹੋ ਗਿਆ। ਕਈ ਵਿਚਾਰਵਾਨ ਇਸ ਗਿਰਾਵਟ ਨੂੰ ਡਾ:
ਮਨਮੋਹਨ ਸਿੰਘ ਦੀਆਂ 1991 ਵਾਲੀਆਂ ਸੰਸਾਰੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਦਾ ਨਤੀਜਾ ਦਸਦੇ ਸਨ ਜਦ ਕਿ ਕੁਝ ਹੋਰ ਲੋਕ ਭਾਰਤੀ ਆਰਥਕ ਗਿਰਾਵਟ ਨੂੰ ਦੇਸ਼ ਦੇ ਭ੍ਰਿਸ਼ਟਾਚਾਰ ਨਾਲ ਜੋੜਦੇ ਹਨ। ਇਹ ਸਮਝਿਆ ਜਾ ਰਿਹਾ ਹੈ ਕਿ ਦਿਨੋ ਦਿਨ ਵਧਦੇ ਭ੍ਰਿਸ਼ਟਾਚਾਰ ਕਾਰਨ ਭਾਰਤ ਵਿਕਾਸ ਦੇ ਟੀਚਿਆਂ ਤੋਂ ਪਛੜਦਾ ਜਾ ਰਿਹਾ ਹੋਣ ਕਾਰਨ ਬਾਹਰਲੇ ਨਿਵੇਸ਼ਕਾਂ ਨੇ ਆਪਣੇ ਆਪ ਨੂੰ ਸੰਕੋਚ ਲਿਆ ਹੈ ਅਤੇ ਹੁਣ ਕੋਈ ਵੀ ਭਾਰਤੀ ਅਰਥਚਾਰੇ ਨਾਲ ਆਪਣੀ ਕਿਸਮਤ ਨੂੰ ਜੋੜ ਕੇ ਖਤਰੇ ਵਿਚ ਨਹੀਂ ਪੈਣਾਂ ਚਾਹੁੰਦਾ। ਕਾਰਨ ਕੁਝ ਵੀ ਹੋਣ ਜਦੋਂ ਵੀ ਕਿਸੇ ਦੇਸ ਵਿਚ ਭ੍ਰਿਸ਼ਟਾਚਾਰ ਅਤੇ ਮੰਦਵਾੜਾ ਵਧਦਾ ਹੈ ਤਾਂ ਉਸ ਦੇ ਨਾਲ ਹੀ ਅਮਨ ਕਾਨੂੰਨ ਅਤੇ ਫਿਰਕੂ ਅਮਲ ਵੀ ਪ੍ਰਭਾਵਤ ਹੋਣ ਲੱਗਦੇ ਹਨ ਅਤੇ ਇਹਨਾ ਅਮਲਾਂ ਨੇ ਘੱਟ ਗਿਣਤੀਆਂ ਤੇ ਵਧੇਰੇ ਅਸਰ ਅੰਦਾਜ਼ ਹੋਣਾਂ ਹੁੰਦਾ ਹੈ।
Courtesy  Photo 
ਡੇਰਾਵਾਦ, ਭ੍ਰਿਸ਼ਟਾਚਾਰ ਅਤੇ ਫਿਰਕਾਪ੍ਰਸਤੀ ਭਾਰਤ ਵਰਗੇ ਦੇਸ਼ ਦੇ ਲੋਕਾਂ ਦੇ ਜਨ ਜੀਵਨ ਦਾ ਨਾਸੂਰ ਬਣ ਕੇ ਰਹਿ ਗਏ ਹਨ ਅਤੇ ਘੱਟ ਗਿਣਤੀ ਸਿੱਖਾਂ, ਮੁਸਲਮਾਨਾਂ, ਇਸਾਈਆਂ, ਦਲਿਤਾਂ ਅਤੇ ਗਰੀਬਾਂ ਨੂੰ ਇਹਨਾਂ ਦੇ ਵਧੇਰੇ ਡੰਗ ਵੱਜਦੇ ਹਨ। ਜਿਥੋਂ ਤਕ ਡੇਰਾਵਾਦ ਦਾ ਸਵਾਲ ਹੈ ਉਸ ਦੇ ਸਬੰਧ ਵਿਚ ਇਸ ਸਚਾਈ ਤੋਂ ਅਸੀਂ ਸਾਰੇ ਹੀ ਵਾਕਿਫ ਹਾਂ ਕਿ ਇੱਕ ਨਹੀਂ ਸਗੋਂ ਅਨੇਕਾਂ ਸਾਧਾਂ ਦੇ ਸੈਕਸ ਅਤੇ ਮਾਰਧਾੜ ਦੇ ਸਕੈਂਡਲ ਸਮੇਂ ਸਮੇਂ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਹਨ ਪਰ ਅਫਸਰਸ਼ਾਹੀ ਅਤੇ ਪੁਲਸ ਪ੍ਰਸ਼ਾਸਨ ਇਹਨਾਂ ਅਖੋਤੀ ਸਾਧਾਂ ਦਾ ਪਾਣੀ ਭਰਦੇ ਹੋਣ ਕਾਰਨ ਇਹਨਾਂ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ। ਫਿਰਕਾਪ੍ਰਸਤੀ ਅਤੇ ਭ੍ਰਿਸ਼ਟਾਚਾਰ ਤਾਂ ਵੈਸੇ ਵੀ ਜੀਵਨ ਨੂੰ ਬੁਰੀ ਤਰਾਂ ਪ੍ਰਦੂਸ਼ਤ ਅਤੇ ਅਪਾਹਜ ਕਰਦੇ ਹੋਣ ਕਾਰਨ ਇਹਨਾ ਤੋਂ ਸਮਾਜ ਨੂੰ ਬਚਾਉਣਾਂ ਹੀ ਸਰਬਤ ਦਾ ਭਲਾ ਹੈ। ਹਰ ਸਿੱਖ ਆਪਣੇ ਦੋ ਵੇਲੇ ਦੀ ਅਰਦਾਸ ਵਿਚ ਸਰਬਤ ਦਾ ਭਲਾ ਮੰਗਦਾ ਹੈ ਇਸ ਕਾਰਨ ਹਰ ਇੱਕ ਸਿੱਖ ਦਾ ਇਹ ਆਹਲਾ ਫਰਜ਼ ਬਣਦਾ ਹੈ ਕਿ ਹਨੇਰੇ ਨਾਲ ਲੜਨ ਲਈ ਗਿਆਨ ਦੀ ਮਿਸ਼ਾਲ ਬਾਲ ਕੇ ਆਪਣੇ ਚੌਫੇਰੇ ਨੂੰ ਰੌਸ਼ਨ ਕਰਨ ਲਈ ਆਪਣਾਂ ਯੋਗਦਾਨ ਪਾਵੇ। 

Sunday, September 01, 2013

ਪਹਿਲਾ ਪ੍ਰਕਾਸ਼:ਸਾਂਝ ਭਰੇ ਜੀਵਨ ਦੀ ਹੋਈ ਪਹਿਲੀ ਵਾਰੀ ਆਸ

Sat, Aug 24, 2013 at 12:04 PM
ਇਸ ਉਪਦੇਸ਼ ਨੂੰ ਚੌਂਹ ਵਰਨਾਂ ਦੀ, ਸਾਂਝ ਬਣਾਇਆ ਸਤਗੁਰ ਜੀ ਨੇ
ਜੀਵਨ ਦੇ ਸ਼ੌਹ ਸਾਗਰ ਵਿਚੋਂ, ਪਾਰ ਲੰਘਾਇਆ ਸਤਗੁਰ ਜੀ ਨੇ -ਕੁਲਵੰਤ ਸਿੰਘ ਢੇਸੀ 
Courtesy Photo
ਸਾਰੀ ਮਾਨਵਤਾ ਲਈ ਪੋਥੀ ਦਾ ਹੋਇਆ ਪਹਿਲਾ ਪ੍ਰਕਾਸ਼
ਸਾਂਝ ਭਰੇ ਜੀਵਨ ਦੀ ਹੋਈ ਪਹਿਲੀ ਵਾਰੀ ਆਸ

ਨਾਂ ਕੇਵਲ ਸਿੱਖਾਂ ਨੂੰ ਬਲਕਿ ਸਭ ਨੂੰ ਅੱਜ ਵਧਾਈ ਹੋਏ
ਆਓ ਮਨ ਦਾ ਨ੍ਹੇਰਾ ਕੱਢੀਏ ਬਹਿ ਕੇ ਗੁਰਬਾਣੀ ਦੀ ਲੋਏ
ਸਾਰੀ ਸ੍ਰਿਸ਼ਟੀ ਚਹਿਕ ਪੈਂਦੀ ਹੈ, ਸੁਰ ਹੋਵੇ ਜੇ ਮਨ ਦਾ ਸਾਜ਼

ਇਸ ਉਪਦੇਸ਼ ਨੂੰ ਚੌਂਹ ਵਰਨਾਂ ਦੀ, ਸਾਂਝ ਬਣਾਇਆ ਸਤਗੁਰ ਜੀ ਨੇ
ਜੀਵਨ ਦੇ ਸ਼ੌਹ ਸਾਗਰ ਵਿਚੋਂ, ਪਾਰ ਲੰਘਾਇਆ ਸਤਗੁਰ ਜੀ ਨੇ
ਦੁਨੀਆਂ ਦੇ ਵਿਹੜੇ ‘ਚ ਹੋਈ ਸ਼ਗਨਾਂ ਦੀ ਪ੍ਰਭਾਤ

kulwantsinghdhesi@hotmail.com
ਕਾਮ ਕ੍ਰੋਧ ਲੋਭ ਮੋਹ ਹੰਕਾਰ ਤਾਂ ਸਭਨਾਂ ਦੇ ਈ ਵੈਰੀ ਨੇ
ਗੋਰੇ ਕਾਲੇ ਚਿੱਟੇ ਭੂਰੇ ਦੇ ਲਈ ਬਹੁਤੇ ਈ ਜ਼ਹਿਰੀ ਨੇ
ਸਭ ਨਸਲਾਂ ਲਈ ਗੁਰਬਾਣੀ ਦੀ ਸਿੱਖਿਆ ਹੈ ਵੱਡਾ ਧਰਵਾਸ

ਗੁਰ ਪੀਰਾਂ ਤੇ ਭਗਤਾਂ ਭੱਟਾਂ ਸਿੱਖਾਂ ਦੀ ਹੈ ਸਾਂਝੀ ਬਾਣੀ
ਇਸ ਬਾਣੀ ਦੀ ਅਜ਼ਲਾਂ ਤੋਂ ਹੀ ਕਰਦਾ ਰਿਹਾ ਏ ਭਾਲ ਪ੍ਰਾਣੀ
ਅੰਮ੍ਰਿਤ ਦੇਂਦੀ ਜ਼ਹਿਰ ਮਿਟੇਂਦੀ ਇਹ ਕਵਿਤਾ ਹੈ ਐਸੀ ਖਾਸ

ਜਾਗਤ ਜੋਤ ਗੁਰੂ ਦੇ ਸਨਮੁਖ ਆਓ ਜੀ ਕਰੀਏ ਅਰਦਾਸ
ਸਾਡੇ ਔਗੁਣ ਬਖਸ਼ ਲਏ ਤੇ ਸੱਦ ਕੇ ਕੋਲ ਬਹਾਵੇ ਪਾਸ
ਦਰ ਦਰ ਦੀ ਠੋਕਰ ਹੈ ਦੇਖੀ, ਨਹੀਂ ਸਹਿ ਹੁੰਦਾ ਇਹ ਪ੍ਰਵਾਸ

ਪਤਾ ਨਹੀਂ ਕਿੰਨੇ ਜਨਮਾਂ ਥੀਂ, ਏਸ ਮੂਲ ਤੋਂ ਟੁੱਟੇ ਹੋਏ ਸਾਂ
ਸਭ ਸੰਸਾਰ ਨੂੰ ਪਾ ਕੇ ਵੀ ਤਾਂ, ਪ੍ਰੀਤਮ ਬਾਝੋਂ ਲੁੱਟੇ ਹੋਏ ਸਾਂ
ਸਤਗੁਰ ਕੋਟ ਪੈਂਡਾ ਧਾ ਆਵੇ, ਜੇ ਸਾਨੂੰ ਹੋਵੇ ਵਿਸ਼ਵਾਸ

ਮੋਹ ਮਾਇਆ ਦੀ ਖੇਡ ‘ਚ ਬੰਦਾ ਹੋ ਜਾਵੇ ਏਨਾਂ ਗਲਤਾਨ
ਪਿੱਠ ਦੇ ਕੇ ਪ੍ਰਤੱਖ ਪ੍ਰਭੂ ਨੂੰ ਹੋ ਜਾਵੇ ਅਸਲੋਂ ਸ਼ੈਤਾਨ
ਏਹੋ ਕਾਰਨ ਹੈ ਕਿ ਏਹਦਾ, ਕਾਰਜ ਨਾਂ ਕੋਈ ਆਵੇ ਰਾਸ

ਚੌਂਹ ਕੂੰਟਾਂ ਦੀ ਭਟਕਣ ਤੋਂ ਜੇਕਰ ਇਹ ਚਿਤ ਖਲੋ ਜਾਵੇ
ਜਗਤ ਜਲੰਦੇ ਸਾਰੇ ਦੀ ਹੀ ਫਿਰ ਤਾਂ ਬਹੁੜੀ ਹੋ ਜਾਵੇ
ਕਪਟੀ ਕਾਮੀ ਪਾਪੀ ਉਧਰੇ ਜੇ ਚਿੱਤ ਹੋਵੇ ਸ਼ਬਦ ਵਿਗਾਸ

ਐ ਮਾਲਕ ਸਾਡੀ ਖਾਨਾ ਜੰਗੀ ਤੋਂ, ਹੁਣ ਹੋ ਜਾਵੇ ਬੰਦ ਖਲਾਸ
ਸਾਰੇ ਭੇਦ ਤੇ ਭਰਮ ਮਿਟਾ ਕੇ ਭਾਈ ਬਹਿ ਜਾਵਣ ਆ ਪਾਸ
ਫੇਰ ਨਾਂ ਰੁੱਸਣ ਸੁੱਖੀ ਵਸਣ ‘ਢੇਸੀ’ ਦੀ ਏਹੋ ਅਰਦਾਸ
-----------------------------

Tuesday, August 20, 2013

ਦਿੱਲੀ:ਨਿੱਕੀ ਜਹੀ ਚੰਗਾਰੀ ਨੇ ਲਾਂਬੂ ਲਾ ਦਿੱਤੇ

Mon, Aug 19, 2013 at 8:52 PM
ਸਰਕਾਰੀ ਇਨਸਾਫ ਦਾ ਤਰਾਜ਼ੂ ਫਿਰ ਡੋਲਿਆ
Sikhs in Delhi and India ਏਹੋ ਹਮਾਰਾ ਜੀਵਣਾ--ਕੁਲਵੰਤ ਸਿੰਘ ਢੇਸੀ, ਕਾਵੈਂਟਰੀ, ਯੂ ਕੇ
ਮੁਨਸਫ ਅੰਨ੍ਹਾ ਹਾਕਮ ਬੋਲਾ ਕਿਥੇ ਕੋਈ ਫਰਿਆਦ ਕਰੇ, 
ਓਹੀਓ ਜਿੰਦ ਦੇ ਵੈਰੀ ਹੋਏ, ਜਿਹਨਾਂ ਖਾਤਿਰ ਰੋਜ਼ ਮਰੇ
ਕੁਝ ਕੁ ਸਿੱਖ ਆਗੂਆਂ ਦਾ ਇਹ ਵੀ ਖਿਆਲ ਹੈ ਕਿ ਇਹ ਦੰਗਾ ਭੜਕਿਆ ਨਹੀਂ ਸਗੋਂ ਸਾਜਸ਼ੀ ਤਰੀਕੇ ਨਾਲ ਭੜਕਾਇਆ ਗਿਆ ਹੈ। ਇਸ ਤੱਥ ਮਗਰ ਤਰਕ ਇਹ ਹੈ ਕਿ ਇਸ ਵਾਰ ਤਿਲਕ ਵਿਹਾਰ ਦੇ ਅਮਰੀਕਾ ਰਹਿੰਦੇ ਸ: ਮੁਹਿੰਦਰ ਸਿੰਘ ਦੇ ਘਰ ਤੇ ਗਿਣ ਮਿਥ ਕੇ ਹਮਲਾ ਕੀਤਾ ਗਿਆ ਹੈ। ਇਹ ਸ: ਮੁਹਿੰਦਰ ਸਿੰਘ ਉਹ ਸਿੱਖ ਹੈ ਜਿਸ ਦਾ ਕੇਸ ਕਾਂਗਰਸੀ ਆਗੂਆਂ ਖਿਲਾਫ ਅਮਰੀਕਾ ਵਿਚ ਚੱਲ ਰਿਹਾ ਹੈ। ਇਹਨਾਂ ਦੰਗਿਆਂ ਵਿਚ ਸ: ਮੁਹਿੰਦਰ ਸਿੰਘ ਦੇ ਘਰ ਤੇ ਪਥਰਾ ਕੀਤਾ ਗਿਆ ਅਤੇ ਉਸ ਦੀਆਂ ਗੱਡੀਆਂ ਨੂੰ ਸਾੜਿਆ ਗਿਆ ਹੈ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਸ: ਕਰਨੈਲ ਸਿੰਘ ਪੀਰ ਮੁਹੰਮਦ ਅਤੇ ਦਲ ਖਾਲਸਾ ਦੇ ਆਗੂਆਂ ਦਾ ਖਿਆਲ ਹੈ ਕਿ ਇਹ ਕੋਈ ਮਜ਼ਹਬੀ ਦੰਗੇ ਨਹੀਂ ਸਨ ਸਗੋਂ ਕਾਂਗਰਸੀ ਆਗੂਆਂ ਵਲੋਂ ਸਿੱਖਾਂ ਨੂੰ ਗਿਣ ਮਿਥ ਕੇ ਨਿਸ਼ਾਨਾਂ ਬਣਾਇਆ ਗਿਆ ਹੈ। ਇਹਨਾਂ ਆਗੂਆਂ ਮੁਤਾਬਿਕ ਸਿੱਖਾਂ ਖਿਲਾਫ ਭੜਕਾਈ ਭੀੜ ਦੀ ਅਗਵਾਈ ਕਾਂਗਰਸ ਦੇ ਸੱਤਿਆ ਨਰਾਇਣ , ਪੰਕਜ ਅਤੇ ਦੀਪਕ ਟੈਂਟ ਵਾਲਾ ਕਰ ਰਹੇ ਸਨ। ਭਾਰਤ ਵਿਚ ਰਾਜਸੀ ਲੋਕਾਂ ਦੇ ਜ਼ੁਰਮਾਂ ‘ਤੇ ਪਰਦਾ ਪੋਸ਼ੀ ਕਰਨ ਲਈ ਅਕਸਰ ਹੀ ਪੁਲਿਸ ਅਤੇ ਪ੍ਰਸ਼ਾਸਨ ਇਸ ਤਰਾਂ ਦੀਆਂ ਸਾਜਸ਼ਾਂ ਨੂੰ ਫਿਰਕੂ ਰੰਗਤ ਦਿੰਦੇ ਹਨ। ਚੇਤੇ ਰਹੇ ਕਿ ਸ: ਮੁਹਿੰਦਰ ਸਿੰਘ ਨੇ ਅਮਰੀਕਾ ਵਿਖੇ ਨਿਊਯੋਰਕ ਦੀ ਫੈਡਰਲ ਕੋਰਟ ਵਿਚ ਕਾਂਗਰਸੀ ਆਗੂਆਂ ਖਿਲਾਫ ਸੰਨ ਚੁਰਾਸੀ ਦੇ ਸਿੱਖ ਕਤਲੇਆਮ ਸਬੰਧੀ ਮੁਕੱਦਮਾਂ ਕੀਤਾ ਹੋਇਆ ਹੈ। ਉਕਤ ਆਗੂਆਂ ਮੁਤਾਬਿਕ ਸ: ਮੁਹਿੰਦਰ ਸਿੰਘ ਦੇ ਮਨੋਬਲ ਨੂੰ ਤੋੜਨ ਲਈ ਹੀ ਇਹ ਸਾਜਿਸ਼ ਕਾਂਗਰਸੀ ਆਗੂਆਂ ਵਲੋਂ ਰਚੀ ਗਈ ਹੈ।----...ਇਸੇ ਲੇਖ ਚੋਂ 
kulwantsinghdhesi@hotmail.com
ਪੰਦਰਾਂ ਅਗਸਤ ਦਾ ਦਿਨ ਭਾਰਤ ਦੀ ਅਜ਼ਾਦੀ ਦੇ ਦਿਨ ਦੇ ਤੌਰ ਤੇ ਜਾਣਿਆਂ ਜਾਂਦਾ ਹੈ। ਜਿਥੇ ਭਾਰਤ ਵਿਚ ਇਹ ਦਿਨ ਰਾਜਨੀਤਕ ਤੌਰ ‘ਤੇ ਜਸ਼ਨਾਂ ਦਾ ਦਿਨ ਹੁੰਦਾ ਹੈ ਉਥੇ ਭਾਰਤ ਤੋਂ ਬਾਹਰ ਵਸਦੇ ਸਿੱਖ ਇਸ ਦਿਨ ਨੂੰ ਕਾਲੇ ਦਿਨ ਵਜੋਂ ਜਾਂ ਗੁਲਾਮੀ ਦੇ ਦਿਨ ਵਜੋਂ ਮਨਾਉਂਦੇ ਹਨ। ਇਸ ਵਾਰ ਇਹ ਪੰਦਰਾਂ ਅਗਸਤ ਦਾ ਦਿਨ ਸਿੱਖ ਭਾਈਚਾਰੇ ਦੇ ਜ਼ਖਮਾਂ ਤੇ ਨਮਕ ਛਿੜਕਣ ਵਾਲਾ ਉਸ ਵੇਲੇ ਬਣ ਗਿਆ ਜਦੋਂ ਕਿ ਦਿੱਲੀ ਵਿਚ ਸਿੱਖਾਂ ਅਤੇ ਬਾਲਮੀਕੀਆਂ ਵਿਚਕਾਰ ਦੰਗਾ ਭੜਕ ਪਿਆ। ਇਸ ਖਬਰ ਨਾਲ ਸਿੱਖਾਂ ਵਿਚ ਤਹਿਲਕਾ ਮਚਣਾ ਕੁਦਰਤੀ ਸੀ। ਇਸ ਟਕਰਾ ਵਿਚ ਚਾਲੀ ਦੇ ਕਰੀਬ ਵਿਅਕਤੀ ਜ਼ਖਮੀ ਹੋ ਗਏ ਜਿਹਨਾਂ ਵਿਚ ਬਹੁਤੇ ਸਿੱਖ ਸਨ ਅਤੇ ਅਨੇਕਾਂ ਗੱਡੀਆਂ ਸਾੜ ਕੇ ਸਵਾਹ ਕਰ ਦਿੱਤੀਆਂ ਗਈਆਂ। ਕਿਹਾ ਜਾਂਦਾ ਹੈ ਕਿ ਸੰਨ ਚੁਰਾਸੀ ਵਾਂਗ ਹੀ ਪੁਲਿਸ ਨੇ ਇਸ ਵਾਰ ਫਿਰ ਇੱਕ ਪਾਸੜ ਸਿੱਖ ਵਿਰੋਧੀ ਰਵੱਈਆ ਇਖਤਿਆਰ ਕੀਤਾ ਅਤੇ ਸਿੱਖਾਂ ਨੂੰ ਗੋਲੀਆਂ ਦਾ ਨਿਸ਼ਾਨਾਂ ਬਣਾਇਆ ਜਦ ਕਿ ਪੁਲਿਸ ਸ਼ਰੇਆਮ ਇਸ ਤੋਂ ਮੁਨਕਰ ਹੁੰਦੀ ਰਹੀ। ਕਿਹਾ ਜਾਂਦਾ ਹੈ ਕਿ ਇਸ ਦੰਗੇ ਦਾ ਕਾਰਨ ਮੋਟਰਸਾਈਕਲ ਵਾਲੇ ਮੁੰਡਿਆਂ ਜਾਂ ਪਤੰਗ ਬਾਜੀ ਕਰਨ ਵਾਲੇ ਬੱਚਿਆਂ ਤੋਂ ਬੱਝਾ। ਕੁਝ ਕੁ ਸਿੱਖ ਆਗੂਆਂ ਦਾ ਇਹ ਵੀ ਖਿਆਲ ਹੈ ਕਿ ਇਹ ਦੰਗਾ ਭੜਕਿਆ ਨਹੀਂ ਸਗੋਂ ਸਾਜਸ਼ੀ ਤਰੀਕੇ ਨਾਲ ਭੜਕਾਇਆ ਗਿਆ ਹੈ। ਇਸ ਤੱਥ ਮਗਰ ਤਰਕ ਇਹ ਹੈ ਕਿ ਇਸ ਵਾਰ ਤਿਲਕ ਵਿਹਾਰ ਦੇ ਅਮਰੀਕਾ ਰਹਿੰਦੇ ਸ: ਮੁਹਿੰਦਰ ਸਿੰਘ ਦੇ ਘਰ ਤੇ ਗਿਣ ਮਿਥ ਕੇ ਹਮਲਾ ਕੀਤਾ ਗਿਆ ਹੈ। ਇਹ ਸ: ਮੁਹਿੰਦਰ ਸਿੰਘ ਉਹ ਸਿੱਖ ਹੈ ਜਿਸ ਦਾ ਕੇਸ ਕਾਂਗਰਸੀ ਆਗੂਆਂ ਖਿਲਾਫ ਅਮਰੀਕਾ ਵਿਚ ਚੱਲ ਰਿਹਾ ਹੈ। ਇਹਨਾਂ ਦੰਗਿਆਂ ਵਿਚ ਸ: ਮੁਹਿੰਦਰ ਸਿੰਘ ਦੇ ਘਰ ਤੇ ਪਥਰਾ ਕੀਤਾ ਗਿਆ ਅਤੇ ਉਸ ਦੀਆਂ ਗੱਡੀਆਂ ਨੂੰ ਸਾੜਿਆ ਗਿਆ ਹੈ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਸ: ਕਰਨੈਲ ਸਿੰਘ ਪੀਰ ਮੁਹੰਮਦ ਅਤੇ ਦਲ ਖਾਲਸਾ ਦੇ ਆਗੂਆਂ ਦਾ ਖਿਆਲ ਹੈ ਕਿ ਇਹ ਕੋਈ ਮਜ਼ਹਬੀ ਦੰਗੇ ਨਹੀਂ ਸਨ ਸਗੋਂ ਕਾਂਗਰਸੀ ਆਗੂਆਂ ਵਲੋਂ ਸਿੱਖਾਂ ਨੂੰ ਗਿਣ ਮਿਥ ਕੇ ਨਿਸ਼ਾਨਾਂ ਬਣਾਇਆ ਗਿਆ ਹੈ। ਇਹਨਾਂ ਆਗੂਆਂ ਮੁਤਾਬਿਕ ਸਿੱਖਾਂ ਖਿਲਾਫ ਭੜਕਾਈ ਭੀੜ ਦੀ ਅਗਵਾਈ ਕਾਂਗਰਸ ਦੇ ਸੱਤਿਆ ਨਰਾਇਣ , ਪੰਕਜ ਅਤੇ ਦੀਪਕ ਟੈਂਟ ਵਾਲਾ ਕਰ ਰਹੇ ਸਨ। ਭਾਰਤ ਵਿਚ ਰਾਜਸੀ ਲੋਕਾਂ ਦੇ ਜ਼ੁਰਮਾਂ ‘ਤੇ ਪਰਦਾ ਪੋਸ਼ੀ ਕਰਨ ਲਈ ਅਕਸਰ ਹੀ ਪੁਲਿਸ ਅਤੇ ਪ੍ਰਸ਼ਾਸਨ ਇਸ ਤਰਾਂ ਦੀਆਂ ਸਾਜਸ਼ਾਂ ਨੂੰ ਫਿਰਕੂ ਰੰਗਤ ਦਿੰਦੇ ਹਨ। ਚੇਤੇ ਰਹੇ ਕਿ ਸ: ਮੁਹਿੰਦਰ ਸਿੰਘ ਨੇ ਅਮਰੀਕਾ ਵਿਖੇ ਨਿਊਯੋਰਕ ਦੀ ਫੈਡਰਲ ਕੋਰਟ ਵਿਚ ਕਾਂਗਰਸੀ ਆਗੂਆਂ ਖਿਲਾਫ ਸੰਨ ਚੁਰਾਸੀ ਦੇ ਸਿੱਖ ਕਤਲੇਆਮ ਸਬੰਧੀ ਮੁਕੱਦਮਾਂ ਕੀਤਾ ਹੋਇਆ ਹੈ। ਉਕਤ ਆਗੂਆਂ ਮੁਤਾਬਿਕ ਸ: ਮੁਹਿੰਦਰ ਸਿੰਘ ਦੇ ਮਨੋਬਲ ਨੂੰ ਤੋੜਨ ਲਈ ਹੀ ਇਹ ਸਾਜਿਸ਼ ਕਾਂਗਰਸੀ ਆਗੂਆਂ ਵਲੋਂ ਰਚੀ ਗਈ ਹੈ।
ਪੰਦਰਾਂ ਅਗਸਤ ਵਾਲੇ ਦਿਨ ਰਾਜਧਾਨੀ ਵਿਚ ਸਿੱਖਾਂ ਦੀ ਸਾੜੀ ਜਾ ਰਹੀ ਜਾਇਦਾਦ
ਹਮੇਸ਼ਾਂ ਵਾਂਗ ਹੀ ਸਰਕਾਰ ਇਸ ਟਕਰਾ ਦੀ ਜਾਂਚ ਵਾਸਤੇ ਕੋਈ ਕਮਿਸ਼ਨ ਮੁਕੱਰਰ ਕਰੇਗੀ ਕੋ ਕਿ ਖਾਨਾ ਪੂਰੀ ਕਰਕੇ ਹੌਲੀ ਹੌਲੀ ਖਤਮ ਹੋ ਜਾਣਗੇ। ਭਾਰਤ ਵਰਗੇ ਦੇਸ਼ ਵਿਚ ਪੁਲਿਸ ਅਤੇ ਪ੍ਰਸ਼ਾਸਨ ਦੇ ਖਿਲਾਫ ਕੋਈ ਵੀ ਜਾਂਚ ਨੇਪਰੇ ਨਹੀਂ ਚੜ੍ਹਦੀ। ਇਸ ਦੀ ਤਾਜਾ ਮਿਸਾਲ ਲੁਧਿਆਣਾਂ ਜ਼ਿਲੇ ਦੇ ਪਿੰਡ ਸਿਆੜ ਦੀ ਇੱਕ ਪੰਜਾਬਣ ਬੀਬੀ ਜਗਜੀਤ ਕੌਰ ਦੀ ਹੈ ਜੋ ਕਿ ਇੱਕ ਸੀਨੀਅਰ ਪੁਲਿਸ ਅਧਿਕਾਰੀ ਐਸ ਐਸ ਪੀ ਨੌਨਿਹਾਲ ਸਿੰਘ ਦੇ ਖਿਲਾਫ 16 ਜੂਨ 2010 ਤੋਂ ਕੇਸ ਲੜ ਰਹੀ ਹੈ। ਜਗਜੀਤ ਕੌਰ ਅਨੁਸਾਰ ਜਦੋਂ ਉਹ ਐੱਸ.ਐੱਸ.ਪੀ. ਸੰਗਰੂਰ ਦੇ ਦਫਤਰ 'ਚ ਇੱਕ ਵਿਅਕਤੀ ਦੇ ਖਿਲਾਫ ਪੈਸਿਆਂ ਦੀ ਠੱਗੀ ਬਾਰੇ ਸ਼ਿਕਾਇਤ ਕਰਨ ਗਈ ਤਾਂ ਨੌਨਿਹਾਲ ਸਿੰਘ ਜੋ ਸੰਗਰੂਰ ਦਾ ਐੱਸ.ਐੱਸ.ਪੀ ਸੀ, ਉਸ ਨਾਲ ਬੁਰਾ ਵਰਤਾਓ ਕੀਤਾ ਅਤੇ ਮਾਰ-ਕੁੱਟ ਵੀ ਕੀਤੀ। ਇਸ ਬੀਬੀ ਨੂੰ ਇਸ ਪੁਲਸੀਏ ਨੇ ਕਥਿਤ ਤੌਰ ਯੌਨ ਸ਼ੋਸ਼ਣ, ਮਾਨਸਕ ਸ਼ੋਸ਼ਣ ਅਤੇ ਬਲੈਕਮੇਲਿੰਗ ਦਾ ਸ਼ਿਕਾਰ ਬਣਾਇਆ ।
ਪਿਛਲੇ ਤਿੰਨ ਸਾਲ ਤੋਂ ਇਸ ਬੀਬੀ ਨੇ ਪੰਜਾਬ ਹਿਊਮਨ ਰਾਈਟਸ ਕਮਿਸ਼ਨ, ਵਿਮਨ ਕਮਿਸ਼ਨ ਦੇ ਦਰ ਖੜਕਾਉਣ ਦੇ ਨਾਲ ਨਾਲ ਪੰਜਾਬ ਹਾਈਕੋਰਟ ਅਤੇ ਦਿੱਲੀ ਸੁਪਰੀਮ ਕੋਰਟ ਦੇ ਦਰ ਖੜਕਾਏ ਪਰ ਉਸ ਨੂੰ ਇਨਸਾਫ ਨਹੀਂ ਮਿਲਿਆ ਅਤੇ ਹੁਣ ਉਹ ਦਿੱਲੀ ਜੰਤਰ ਮੰਤਰ ਤੇ ਪਿਛਲੇ ਛੇ ਮਹੀਨਿਆਂ ਤੋਂ ਧਰਨੇ ਤੇ ਬੈਠੀ ਹੈ। ਇੱਕ ਵਾਰ ਤਾਂ ਉਸ ਨੇ 27 ਦਿਨ ਭੁੱਖ ਹੜਤਾਲ ਵੀ ਰੱਖੀ ਜੋ ਕਿ ਸਿੱਖ ਆਗੂਆਂ ਦੀ ਸਾਲਸੀ ਨਾਲ ਤੁੜਵਾ ਦਿੱਤੀ ਗਈ ਪਰ ਇਨਸਾਫ ਤਾਂ ਵੀ ਨਾਂ ਮਿਲਿਆ। ਪੁਲਸ ਰਾਜ ਅਤੇ ਧੱਕੇ ਅੱਗੇ ਪੰਜਾਬ ਦੀ ਬਾਦਲ ਸਰਕਾਰ ਅਤੇ ਕੇਂਦਰ ਦੀ ਮਨਮੋਹਨ ਸਿੰਘ ਦੀ ਸਰਕਾਰ ਨਿਪੁੰਸਕ ਹੋਈ ਪਈ ਹੈ।  ਇਸ ਬੀਬੀ ਨੇ ਕੈਮਰੇ ਅੱਗੇ ਸ਼ਰੇਆਮ ਕਿਹਾ ਹੈ ਕਿ ਅਗਰ ਉਸ ਨੂੰ ਭਾਰਤੀ ਪ੍ਰਬੰਧ ਤੋਂ ਇਨਸਾਫ ਨਾਂ ਮਿਲਿਆ ਤਾਂ ਉਹ ਅੱਤਵਾਦੀ ਬਣੇਗੀ ਅਤੇ ਆਪਣੇ ਦੁਸ਼ਮਣਾਂ ਨੂੰ ਜਿਊਂਦਿਆਂ ਅੱਗ ਲਾ ਕੇ ਸਾੜ ਦਏਗੀ ਜਿਹਨਾਂ ਨੇ ਕਿ ਉਸ ਦੀ ਜ਼ਿੰਦਗੀ ਬਰਬਾਦ ਕੀਤੀ ਹੈ।
ਇਹ ਇੱਕੋ ਮਿਸਾਲ ਭਾਰਤ ਵਿਚ ਸਿੱਖ ਅਤੇ ਹੋਰ ਘੱਟਗਿਣਤੀਆਂ ਦੇ ਦੁਖਾਂਤ ਨੂੰ ਮੂਰਤੀਮਾਨ ਕਰਦੀ ਹੈ। ਭਾਵੇਂ ਗੱਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਹੋਵੇ, ਜਨਰਲ ਸੁਬੇਗ ਸਿੰਘ ਦੀ ਜਾਂ ਬਿਅੰਤ ਸਿੰਘ ਸਤਵੰਤ ਸਿੰਘ ਦੀ ਹੋਵੇ; ਸਮਾਜ ਦਾ ਦੁਖਾਇਆ ਮਨੁੱਖ ਬਾਗੀ ਹੁੰਦਾ ਹੋਇਆ ਖਾੜਕੂ ਬਣ ਜਾਂਦਾ ਹੈ ਅਤੇ ਉਸ ਨੂੰ ਮਾਰਨ ਲਈ ਦੁਨੀਆਂ ਦੀ ਚੌਥੀ ਵੱਡੀ ਫੌਜੀ ਤਾਕਤ ਦਾ ਤੰਤਰ ਕੁਝ ਇਸ ਤਰਾਂ ਹਰਕਤ ਵਿਚ ਆਉਂਦਾ ਹੈ ਕਿ ਉਹ ਸਿੱਖਾਂ, ਮੁਸਲਮਾਨਾਂ, ਇਸਾਈਆਂ ਜਾਂ ਦਲਿਤਾਂ ਵਰਗੀਆਂ ਘੱਟਗਿਣਤੀਆਂ ਦੀ ਨਸਲਕੁਸ਼ੀ ਕਰਨ ਦੇ ਰਾਹ ਪੈ ਜਾਂਦਾ ਹੈ। ਹੁਣ ਇਹ ਭਾਰਤ ਦੀਆਂ ਘੱਟ ਗਿਣਤੀਆਂ ਨੇ ਸੋਚਣਾਂ ਹੈ ਕਿ ਉਹਨਾਂ ਨੇ ਮੌਕਾਪ੍ਰਸਤ, ਖੁਦਗਰਜ਼ ਅਤੇ ਫਿਰਕਾਪ੍ਰਸਤ ਆਗੂਆਂ ਦੇ ਹੱਥਾਂ ਦੇ ਮੋਹਰੇ ਬਣ ਕੇ ਇਕ ਦੂਸਰੇ ਤੇ ਹਮਲਾਵਾਰ ਹੋ ਕੇ ਆਪਣਾਂ ਜਲੂਸ ਕੱਢਵਾਉਣਾਂ ਹੈ ਜਾਂ ਕਿ ਇੱਕ ਮੁੱਠ ਹੋ ਕੇ ਆਪਣੇ ਅਸਲ ਦੁਸ਼ਮਣ ਨੂੰ ਪਹਿਚਾਨਣਾਂ ਹੈ।
ਟਕਰਾਅ ਦੌਰਾਨ ਜ਼ਖਮੀ ਸਿੱਖ
ਦਿੱਲੀ ਦੀ ਇਸ ਘਟਨਾਂ ਨੇ ਇੱਕ ਗੱਲ ਪ੍ਰਤੱਖ ਕੀਤੀ ਹੈ ਕਿ ਨਾਂ ਕੇਵਲ ਸਿੱਖ ਸਗੋਂ ਭਾਰਤ ਵਿਚ ਰਹਿਣ ਵਾਲੇ ਸਾਰੇ ਹੀ ਗੱਟ ਗਿਣਤੀ ਲੋਕ ਆਪਸ ਵਿਚ ਮੁਕੰਮਲ ਸਦਭਾਵਨਾਂ ਬਣਾ ਕੇ ਰੱਖਣ ਤਾਂ ਕਿ ਉਹ ਕਿਸੇ ਵੀ ਸਾਜਸ਼ ਦਾ ਸ਼ਿਕਾਰ ਨਾਂ ਹੋਵਣ। ਕਿਸੇ ਵੀ ਕਿਸਮ ਦੇ ਟਕਰਾਓ ਸਮੇਂ ਜਲਦਬਾਜੀ ਤੋਂ ਕੰਮ ਨਾਂ ਲੈ ਕੇ ਪ੍ਰਸਪਰ ਗੱਲਬਾਤ ਨਾਲ ਝਗੜੇ ਦਾ ਹੱਲ ਲੱਭਿਆ ਜਾਵੇ। ਕੇਵਲ ਇਸ ਤਰੀਕੇ ਹੀ ਉਹ ਰਾਜਸੀ ਦੈਂਤਾਂ ਦੀ ਮਾਰ ਤੋਂ ਬਚ ਸਕਣਗੇ ਜੋ ਕਿ ਆਪਣੀ ਸਵਾਰਥ ਲਈ ਖੂਨ ਦੀਆਂ ਨਦੀਆਂ ਵਹਾ ਦਿੰਦੇ ਹਨ। ਅਖੀਰ ਤੇ ਅਸੀਂ ਸ: ਮਨਜੀਤ ਸਿੰਘ ਜੀ ਕੇ ਵਰਗੇ ਉਹਨਾਂ ਸਾਰੇ ਹੀ ਸਿੱਖ ਆਗੂਆਂ ਦੇ ਉੱਦਮ ਦੀ ਤਾਰੀਫ ਕਰਾਂਗੇ ਜਿਹਨਾਂ ਨੇ ਕਿ ਭਾਈਚਾਰਿਆਂ ਵਿਚ ਸੁੱਖ ਸ਼ਾਂਤੀ ਅਤੇ ਆਪਸੀ ਨੇੜਤਾ ਵਾਪਸ ਲਿਆਉਣ ਵਿਚ ਬਣਦਾ ਰੋਲ ਅਦਾ ਕੀਤਾ ਭਾਵੇਂ ਕਿ ਇਹ ਬਹੁਤ ਸਾਰੇ ਟਕਰਾਓ ਅਤੇ ਅਗਜ਼ਨੀ ਦੀਆਂ ਘਟਨਾਵਾਂ ਤੋਂ ਬਾਅਦ ਹੀ ਸੰਭਵ ਹੋਇਆ।
ਯੇ ਸੰਗ ਦਿਲ ਲੋਕੋਂ ਕੀ ਦੁਨੀਆਂ ਹੈ, ਜ਼ਰਾ ਸੰਭਲ ਕੇ ਚਲਨਾਂ ਦੋਸਤ
     ਯਹਾਂ ਪਲਕੋਂ ਪਰ ਬਿਠਾਯਾ ਜਾਤਾ ਹੈ, ਨਜ਼ਰੋਂ ਸੇ ਗਿਰਾਨੇ ਕੇ ਲੀਏ
                                             ------+++---------
ਕੁਝ ਹੋਰ ਜ਼ਰੂਰੀ ਲਿੰਕ:

ਪ੍ਰੋ. ਭੁੱਲਰ, ਸ਼ਿਵੂ ਤੇ ਜਡੇਸਵਾਮੀ ਨੂੰ ਭਲਕੇ ਫਾਂਸੀ ਦਿੱਤੇ ਜਾਣ ਦਾ ਖਦਸ਼ਾ


ਦਿੱਲੀ:ਨਿੱਕੀ ਜਹੀ ਚੰਗਾਰੀ ਨੇ ਲਾਂਬੂ ਲਾ ਦਿੱਤੇ







ਵੇਰਵਾ ਅਤੇ ਵਿਸ਼ਲੇਸ਼ਣ: ਕਾਵੈਂਟਰੀ ਵਿਚ ਸਿੱਖ ਬਜ਼ੁਰਗ ਤੇ ਹਮਲਾ

 ਰੌਸ਼ਨੀ ਤਾਂ ਕਰ ਲਵੋ ਜੀਅ ਸਦਕੇ ਸ਼ਹਿਰ ਅੰਦਰ, ਜੇ ਦਿਲ ਦਾ ਨੇਰ ਨਾ ਮਿਟਿਆ ਤਾਂ ਉਹ ਰੌਸ਼ਨੀ ਕੀ ਹੋਈ
 ਜਾਗ ਮਨ ਜਾਗਣ ਦਾ ਵੇਲਾ             -ਕੁਲਵੰਤ ਸਿੰਘ ਢੇਸੀ Mon, Aug 19, 2013 at 8:27 PM
 ਪਗੜੀ ਸੰਭਾਲ ਸਿੰਘਾ ਪਗੜੀ ਸੰਭਾਲ ਜੀ
ਜੱਗ ਸਾਰਾ ਦੇਖਦਾ ਏ ਕਰ ਲਈਂ ਖਿਆਲ ਵੀ
ਤਾਜ  ਤੇਰੇ  ਸਿਰ  ਦੇ  ਦਾ  ਵੱਖਰਾ ਮਲਾਲ ਈ
     kulwant Singh Dhesi
         07854 136 413
15 ਅਗਸਤ ਵਾਲੇ ਦਿਨ ਸਾਰੀ ਦੁਨੀਆਂ ਦੇ ਸਿੱਖਾਂ ਦੀਆਂ ਨਜ਼ਰਾਂ ਦਿੱਲੀ ਵਿਚ ਅਚਾਨਕ ਸ਼ੁਰੂ ਹੋ ਗਏ ਦੰਗਿਆਂ ਵਲ ਲੱਗ ਗਈਆਂ । ਅਜੇ ਇਹ ਕਿਆਸ ਅਰਾਈਆਂ ਚਲ ਹੀ ਰਹੀਆਂ ਸਨ ਕਿ ਕੀ ਇਹ ਵਾਕਈ ਦੰਗੇ ਸਨ ਜੋ ਕਿ ਬੱਚਿਆਂ ਦੀ ਪਤੰਗ ਬਾਜੀ ਜਾਂ ਮੋਟਰਸਾਈਕਲ ਵਾਲੇ ਮੁੰਡਿਆਂ ਦੀ ਬੇਪਰਵਾਹੀ ਤੋਂ ਸ਼ੁਰੂ ਹੋਏ ਸਨ ਜਾਂ ਕਿ ਇਹਨਾਂ ਦੰਗਿਆਂ ਦੀ ਅਗਵਾਈ ਕਰ ਰਹੇ ਕਾਂਗਰਸ ਦੇ ਸੱਤਿਆ ਨਰਾਇਣ , ਪੰਕਜ ਅਤੇ ਦੀਪਕ ਟੈਂਟ ਵਾਲਾ ਦੀ ਮਿਲੀ ਭੁਗਤ ਨਾਲ ਕੋਈ ਸਾਜਸ਼ ਸੀ ਕਿ ਦੁਨੀਆਂ ਦੀਆਂ ਨਜ਼ਰਾਂ ਅਚਾਨਕ ਹੀ ਕਾਵੈਂਟਰੀ ਦੀ ਘਟਨਾਂ ਤੇ ਆ ਟਿਕੀਆਂ। ਕਾਵੈਂਟਰੀ ਸਾਡਾ ਸ਼ਹਿਰ ਜੋ ਕਿ ਆਪਣੀ ਕੁੱਖ ਵਿਚ ਜਿਥੇ ਇਤਹਾਸ ਦੇ ਖੰਡਰਾਂ ਨੂੰ ਸਮੇਟਣ ਕਰ ਕੇ ਮਸ਼ਹੂਰ ਹੈ ਉਥੇ ਅਸੀਂ ਇਹ ਗੱਲ ਮਾਣ ਨਾਲ ਕਰਦੇ ਹਾਂ ਕਿ ਇਹ ਹੀ ਯੂ ਕੇ ਵਿਚ ਇੱਕ ਐਸਾ ਸ਼ਹਿਰ ਹੈ ਜਿਸ ਦੇ ਇਕ ਚੌਂਕ ਵਿਚ ਸਿੱਖ ਭਾਈਚਾਰੇ ਵਲੋਂ ਸਥਾਪਤ ਕੀਤਾ ਹੋਇਆ ਖੰਡਾ ਸਾਰੀ ਦੁਨੀਆਂ ਨੂੰ ਸਿੱਖਾਂ ਦੇ ਉਸ ਮਾਣ ਮੱਤੇ ਇਤਹਾਸ ਨਾਲ ਵੀ ਜੋੜਦਾ ਹੈ ਜਿਸ ਮੁਤਾਬਕ ਸੰਸਾਰ ਦੀਆਂ ਦੋ ਜੰਗਾਂ ਵਿਚ ਦਸਤਾਰ ਧਾਰੀ 83000 ਹਜ਼ਾਰ ਦਸਤਾਰ ਧਾਰੀ ਸਿੱਖ ਫੌਜੀਆਂ ਨੇ ਸਮੇਂ ਦੀਆਂ ਵਿਕਰਾਲ ਫਾਸ਼ੀ ਤਾਕਤਾਂ ਨਾਲ ਲੋਹਾ ਲੈਂਦਿਆਂ ਆਪਣੀ ਜਾਨ ਦੀ ਬਾਜੀ ਲਾ ਦਿੱਤੀ ਸੀ ਅਤੇ ਸਵਾ ਲੱਖ ਦੇ ਕਰੀਬ ਜ਼ਖਮੀ ਹੋਏ ਸਨ । ਜੀ ਹਾਂ ਜਿੰਨੀ ਕੁ ਇਸ ਕਾਵੈਂਟਰੀ ਸ਼ਹਿਰ ਦੀ ਅੱਜ ਜਨ ਸੰਖਿਆ ਹੈ ਉਸੇ ਮੁਤਾਬਕ ਕਰੀਬ ਚਾਰ ਲੱਖ ਸਿੱਖ ਅੰਮ੍ਰਿਤਧਾਰੀ ਫੌਜੀਆਂ ਨੇ ਸੰਸਾਰ ਦੀਆਂ ਦੋ ਵੱਡੀਆਂ ਜੰਗਾਂ ਵਿਚ ਸੂਰਬੀਰਤਾ ਦਾ ਇੱਕ ਐਸਾ ਇਤਹਾਸ ਸਿਰਜਿਆ  ਕਿ ਸਾਰਾ ਗੜ੍ਹੀ ਵਰਗੇ ਮਾਅਰਕੇ ਦੁਨੀਆਂ ਵਿਚ ਆਪਣਾਂ ਨਿਸ਼ਾਨ ਸਥਾਪਤ ਕਰ ਗਏ। ਜਿਥੇ ਉਹਨਾਂ ਅੰਮ੍ਰਿਤਧਾਰੀ ਅਤੇ ਦਸਤਾਰ ਧਾਰੀ ਸਿੰਘਾਂ ਨੇ ਦੁਨੀਆਂ ਵਿਚ ਆਪਣੇ ਨਿਆਰੇ ਰੂਪ ਸਰੂਪ ਅਤੇ ਸੂਰਬੀਰਤਾ ਕਰਕੇ ਅੱਜ ਸਾਨੂੰ ਇਹਨਾਂ ਦੇਸ਼ਾਂ ਵਿਚ ਸਿਰ ਉੱਚਾ ਕਰ ਕੇ ਜਿਊਣ ਦਾ ਸਨਮਾਨ ਬਖਸ਼ਿਆ ਉਥੇ ਅੱਜ ਉਸੇ ਖਾਲਸੇ ਸਾ ਮਾਨ ਸਨਮਾਨ ਸਮਝੀ ਜਾਂਦੀ ਦਸਤਾਰ ਨੂੰ ਕਾਵੈਂਟਰੀ ਸ਼ਹਿਰ ਦੇ ਸਿਟੀ ਸੈਂਟਰ ਵਿਚ ਰੁਲਦਿਆਂ ਦੇਖ ਕੇ ਸਿੱਖ ਹਿਰਦਿਆਂ ਦਾ ਤਰਾਹ ਨਿਕਲਣਾਂ ਸਹਿਵਨ ਹੀ ਸੀ। ਦਸਤਾਰ ਸਿੱਖ ਦੇ ਸਿਰ ਦਾ ਤਾਜ ਅਤੇ ਗੁਰੂ ਸਾਹਿਬਾਨ ਦਾ ਦਿੱਤਾ ਹੋਇਆ ਬੇਸ਼ਕੀਮਤੀ ਤੋਹਫਾ ਹੈ-ਸਿੱਖ ਨੂੰ ਆਪਣੀ  ਜਾਨ ਤੋਂ ਵੀ ਵੱਧ ਪਿਆਰੀ ਹੈ ਆਪਣੀ ਦਸਤਾਰ। ਕਾਵੈਂਟਰੀ ਦੀ ਸ਼ਰਮਨਾਕ ਘਟਨਾ 10 ਅਗਸਤ ਦੀ ਸ਼ਾਮ ਨੂੰ ਸਿਟੀ ਸੈਂਟਰ ਦੀ ਟ੍ਰਿਨਟੀ ਸਟਰੀਟ 'ਚ ਵਾਪਰੀ, ਜਿੱਥੇ ਸੜਕ 'ਤੇ ਜਾ ਰਹੇ ਇਕ 80 ਸਾਲ ਦੇ ਬਜ਼ੁਰਗ ਵਿਅਕਤੀ 'ਤੇ ਇਕ ਗੋਰੀ ਕੁੜੀ ਨੇ ਹਮਲਾ ਕਰ ਦਿੱਤਾ।
ਇਸ ਮਨਹੂਸ ਘਟਨਾਂ ਸਬੰਧੀ ਜੋ ਵੀਡੀਓ ਕਲਿਪ ਸੰਸਾਰ ਵਿਚ ਦੇਖੀ ਗਈ ਉਸ ਮੁਤਾਬਕ ਸ਼ਹਿਰ ਵਿਚ ਇੱਕ ਗੋਰੀ ਲੜਕੀ ਦੂਸਰੇ ਗੋਰੇ ਨਾਲ ਲੜ ਰਹੀ ਹੈ ਜਿਸ ਨੂੰ ਦੇਖ ਕੇ ਇਹ ਅੱਸੀ ਸਾਲ ਦੀ ਉਮਰ ਵਾਲਾ ਬਜ਼ੁਰਗ ਉਹਨਾਂ ਵਲ ਵਧਦਾ ਹੈ ਅਤੇ ਫਿਰ ਜੋ ਅਗਲੀ ਗੱਲ ਦੇਖਣ ਨੂੰ ਮਿਲਦੀ ਹੈ ਉਹ ਇਹ ਹੀ ਹੈ ਕਿ ਉਹ ਗੋਰੀ ਕੁੜੀ ਸਿੰਘ ਤੇ ਹਮਲਾਵਰ ਹੋ ਜਾਂਦੀ ਹੈ ਜਿਸ ਕਾਰਨ ਬਜ਼ੁਰਗ ਜ਼ਮੀਨ ਤੇ ਡਿੱਗ ਪੈਂਦਾ ਹੈ ਅਤੇ ਉਸ ਦੀ ਦਸਤਾਰ ਸਿਰੋਂ ਲਹਿ ਕੇ ਪਰਾਂਹ ਜਾ ਪੈਂਦੀ ਹੈ। ਡਿੱਗੇ ਹੋਏ ਬਜ਼ੁਰਗ ‘ਤੇ ਇਹ ਕੁੜੀ ਥੁੱਕਣ ਦੀ ਭੱਦੀ ਹਰਕਤ ਕਰਦੀ ਹੋਈ ਅਤੇ ਬਜ਼ੁਰਗ ਤੇ ਇਲਜ਼ਾਮ ਲਾਉਂਦੀ ਹੋਈ ਆਪਣੇ ਸਾਥੀਆਂ ਨਾਲ ਉਥੋਂ ਖਿਸਕ ਜਾਂਦੀ ਹੈ। ਆਪਣੇ ਆਪ ਨੂੰ ਸੰਭਾਲਦਾ ਹੋਇਆ ਬਜ਼ੁਰਗ ਪੰਜਾਬੀ ਸੁਭਾਅ ਅਨੁਸਾਰ ਗਾਲ ਕੱਢਦਾ ਹੈ ਅਤੇ ਪਿਛੋਂ ਆ ਰਿਹਾ ਇੱਕ ਹੋਰ ਗੋਰਾ ਬਜ਼ੁਰਗ ਦੀ ਦਸਤਾਰ ਉਠਾ ਲੈਂਦਾ ਹੈ ਅਤੇ ਇਥੇ ਹੀ ਇਹ ਵੀਡੀਓ ਕਲਿਪ ਖਤਮ ਹੋ ਜਾਂਦੀ ਹੈ। ਪਰ ਇੱਕ ਅੱਧੇ ਮਿੰਟ ਦੀ ਇਸ ਵੀਡੀਓ ਫਿਲਮ ਨੂੰ ਦੇਖ ਕੇ ਸਿੱਖ ਜਗਤ ਵਿਚ ਇਸ ਦਾ ਬੜਾ ਹੀ ਤਿੱਖਾ ਪ੍ਰਤੀਕਰਮ ਹੋਇਆ ਅਤੇ ਹਰ ਪਾਸੇ ਨਮੋਸ਼ੀ ਛਾ ਗਈ। ਇਸ ਹਮਲੇ ਵਿਚ ਇਸ ਬਜ਼ੁਰਗ ਦੀ ਅੱਖ ਨੀਲੀ ਪੈ ਗਈ ਅਤੇ ਮੂੰਹ ਵਿਚੋਂ ਖੂਨ ਨਿਕਲ ਆਇਆ। ਜਿਸ ਗੋਰੇ ਨੇ ਬਜ਼ੁਰਗ ਦੀ ਦਸਤਾਰ ਜ਼ਮੀਨ ਤੋਂ ਉਠਾਈ ਸੀ ਦੱਸਿਆ ਜਾਂਦਾ ਹੈ ਕਿ ਉਹ ਹੀ ਮਗਰੋਂ ਬਜ਼ੁਰਗ ਨੂੰ ਹਸਪਤਾਲ ਵੀ ਲੈ ਕੇ ਗਿਆ। ਫੇਸ ਬੁੱਕ ਤੇ ਇੱਕ ਮਾਈਕਲ ਨਾਮ ਦੇ ਵਿਅਕਤੀ ਨੇ ਕੁਮੈਂਟ ਕੀਤਾ ਹੈ ਕਿ 19 ਸਾਲ ਦੀ ਇਹ ਗੋਰੀ ਕੁੜੀ ਹੈ ਹੀ ਇਸੇ ਕਿਸਮ ਦੀ ਜਦ ਕਿ ਮਨਦੀਪ ਸਿੰਘ ਨਾਮ ਦੇ ਇਕ ਨੌਜਵਾਨ ਨੇ ਬੜਾ ਹੀ ਸੰਜੀਦਾ ਕੁਮੈਂਟ ਕੀਤਾ ਹੈ ਕਿ ਇੱਕ ਸਿੱਖ ਤੇ ਇਹ ਹਮਲਾ ਟੋਰੀ ਸਰਕਾਰ ਦੀਆਂ ਏਸ਼ੀਅਨਾਂ ਖਿਲਾਫ ਇਮੀਗਰੇਸ਼ਨ ਪਾਲਸੀਆਂ ਦਾ ਨਤੀਜਾ ਹੈ। ਚੇਤੇ ਰਹੇ ਕਿ ਯੂ ਕੇ ਬਾਰਡਰ ਏਜੰਸੀ ਦਾ ਅੱਜ ਕਲ ਸਾਰਾ ਜ਼ੋਰ ਇਸ ਪਾਸੇ ਲੱਗਾ ਹੋਇਆ ਹੈ। ੲਜੰਸੀ  ਨੇ ਆਪਣੀਆਂ ਵੈਨਾਂ ਤੇ, ‘ਆਪਣੇ ਦੇਸ਼ ਨੂੰ ਵਾਪਸ ਚਲੇ ਜਾਓ, ਜਾਂ ਗ੍ਰਿਫਤਾਰੀ ਲਈ ਤਿਆਰ ਰਹੋ’ ਦਾ ਨਾਅਰਾ ਲਿਖਿਆ ਹੋਇਆ ਹੈ ਅਤੇ ਇਹ ਵੈਨਾਂ ਸਾਡੀ ਸੰਘਣੀ ਵਸੋਂ ਵਾਲੀਆਂ ਥਾਵਾਂ ਤੇ ਘੁਮਾਈ ਜਾ ਰਹੀ ਹੈ। ਮਨਦੀਪ ਸਿੰਘ ਮੁਤਾਬਕ ਸਰਕਾਰ ਦੀ ਏਸ਼ੀਅਨਾਂ ਖਿਲਾਫ ਇਸ ਤਰਾਂ ਦੀ ਕਾਰਗੁਜ਼ਾਰੀ ਦੇਖ ਕੇ ਇਥੋਂ ਦੀ ਮੇਨ ਸਟਰੀਮ ਵਿਚ ਪ੍ਰਤੀਕਰਮ ਹੋਣਾਂ ਸੁਭਾਵਕ ਹੈ। ਇਸ ਵਿਅਕਤੀ ਮੁਤਬਕ ਕਾਵੈਂਟਰੀ ਦੇ ਬਜ਼ੁਰਗ ਤੇ ਇਹ ਘਿਨਾਉਣਾਂ ਹਮਲਾ ਵੀ ਟੋਰੀ ਸਰਕਾਰ ਦੀਆਂ ਏਸ਼ੀਅਨਾਂ ਖਿਲਾਫ ਇਮੀਗਰੇਸ਼ਨ ਪਾਲਸੀਆਂ ਦਾ ਹੀ ਨਤੀਜਾ ਹੈ।
ਜਿਥੋਂ ਤਕ ਟੋਰੀ ਸਰਕਾਰ ਦੀਆਂ ਇਮੀਗ੍ਰੇਸ਼ਨ ਨੀਤੀਆਂ ਦਾ ਸਵਾਲ ਹੈ ਇਸ ਸਬੰਧੀ ਆਉਣ ਵਾਲੇ ਦਿਨਾਂ ਵਿਚ ਨਤੀਜੇ ਨਿਕਲਣ ਵਾਲੇ ਹਨ ਪਰ ਇਸ ਘਟਨਾਂ ਦੀ ਕਈ ਹੋਰ ਪੱਖਾਂ ਤੋਂ ਪੜਚੋਲ ਕਰਨੀ ਜ਼ਰੂਰੀ ਹੈ। ਇਹ ਘਟਨਾਂ ਸ਼ਾਮ ਸਾਢੇ ਅੱਠ ਦੇ ਕਰੀਬ ਸ਼ਹਿਰ ਦੇ ਚਹਿਲ ਪਹਿਲ ਵਾਲੇ ਇਲਾਕੇ ਵਿਚ ਹੋਈ ਹੈ। ਪੁਲਿਸ ਨੇ ਇਸ ਸਬੰਧੀ ਚਸ਼ਮਦੀਦ ਗਵਾਹਾਂ ਨੂੰ ਅੱਗੇ ਆਉਣ ਲਈ ਕਿਹਾ ਹੈ ਅਤੇ ਦੋ ਸੰਪਰਕ ਨੰਬਰ ਵੀ ਦਿੱਤੇ ਹਨ। ਪਹਿਲਾ ਨੰਬਰ 101 ਹੈ ਅਤੇ ਦੂਸਰਾ 0800 555 111 ਹੈ। ਪੁਲਿਸ ਇਸ ਘਟਨਾਂ ਦੀ ਛਾਣ ਬੀਣ ਕਰ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਸ ਦੇ ਸਹੀ ਪੱਖ ਲੋਕਾਂ ਸਾਹਮਣੇ ਆਉਣ ਵਾਲੇ ਹਨ। ਸੀ.ਸੀ.ਟੀ.ਵੀ ਕੈਮਰੇ, ਫੇਸ ਬੁੱਕ, ਟਵਿਟਰ ਅਤੇ ਇਲੈਕਟਰੌਨਿਕ ਮੀਡੀਏ ਦੀ ਕਿਰਪਾ ਨਾਲ ਉਸ ਉਨੀ ਸਾਲ ਦੀ ਲੜਕੀ ਨੂੰ ਗਲੌਸਟਰ ਤੋਂ ਉਸ ਦੇ ਐਡਰਸ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਹੁਣ ਇਹ ਕੇਸ ਅਦਾਲਤ ਵਿਚ ਚੱਲੇਗਾ।

ਅਸੀਂ ਇਸ ਸਬੰਧੀ ਕੀ ਕਰ ਸਕਦੇ ਹਾਂ?

ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਮੁੱਦਾ ਭਾਵੇਂ ਟੋਰੀ ਸਰਕਾਰ ਦੀਆਂ ਇਮੀਗ੍ਰੇਸ਼ਨ ਪਾਲਸੀਆਂ ਦਾ ਹੋਵੇ ਜਾਂ ਫਿਰ ਦੇਸ਼ ਵਿਚ ਵਧ ਰਹੇ ਜ਼ੁਰਮ ਦਾਂ ਜਾਂ ਆਰਥਕ ਮੰਦਵਾੜੇ ਦਾ ਇਹਨਾ ਸਾਰੇ ਪੱਖਾਂ ਦਾ ਅਸਰ ਸਾਡੇ ਭੂਰੇ ਲੋਕਾਂ ਤੇ ਬੁਰਾ ਹੀ ਪੈਣ ਵਾਲਾ ਹੈ ਅਤੇ ਇਸ ਸਬੰਧੀ ਭਵਿੱਖ ਵਿਚ ਸਾਨੂੰ ਵਧੇਰੇ ਇਹਤਿਆਤ ਵਰਤਣ ਦੀ ਲੋੜ ਹੈ। ਦੇਰ ਸਵੇਰ ਸੁੰਨੀਆਂ ਜਾਂ ਜਨਤਕ ਥਾਵਾਂ ਤੇ ਜਾਣ ਸਮੇਂ ਸਾਵਧਾਨੀ ਵਰਤਣ ਦੀ ਲੋੜ ਹੈ ਅਤੇ ਕਿਸੇ ਦੇ ਝਗੜੇ ਵਿਚ ਦਖਲ ਦੇਣ ਤੋਂ ਅਵਲ ਤਾਂ ਉੱਕਾ ਹੀ ਪਰਹੇਜ਼ ਕੀਤਾ ਜਾਵੇ ਜਾਂ ਫਿਰ ਬਹੁਤ ਸੁਰੱਖਿਅਤ ਰਹਿ ਕੇ ਦਖਲ ਦਿੱਤਾ ਜਾਵੇ ਅਤੇ ਅਜੇਹੀ ਕਿਸੇ ਘਟਨਾਂ ਸਮੇਂ ਸਾਨੂੰ ਆਪਣਾ ਅੰਧਾ ਧੁੰਦ ਫਤਵਾ ਦੇਣ ਸਮੇਂ ਵੀ ਸੰਜਮ ਵਰਤਣ ਦੀ ਲੋੜ ਹੈ। ਜਦੋਂ ਤਕ ਅਦਾਲਤ ਦਾ ਫੈਸਲਾ ਨਹੀਂ ਆਉਂਦਾ ਸਾਨੂੰ ਆਪਣੇ ਜਜ਼ਬਾਤਾਂ ਅਤੇ ਭਾਵਨਾਵਾਂ ਪ੍ਰਤੀ ਸੰਜਮ ਵਰਤਣ ਦੀ ਲੋੜ ਹੈ। ਹਾਂ ਇਸ ਕੇਸ ਸਬੰਧੀ ਅਗਰ ਸਾਡੇ ਕੋਲ ਪੁਲਿਸ ਨੂੰ ਦੱਸਣ ਯੋਗ ਕੋਈ ਜਾਣਕਾਰੀ ਹੋਵੇ ਤਾਂ ਇਸ ਸਬੰਧੀ ਸਾਨੂੰ ਆਪਣੇ ਫਰਜ਼ ਦੀ ਪਾਲਣਾਂ ਤਤਕਾਲ ਕਰਨੀ ਚਾਹੀਦੀ ਹੈ। 
ਕੁਝ ਹੋਰ ਜ਼ਰੂਰੀ ਲਿੰਕ:

ਪ੍ਰੋ. ਭੁੱਲਰ, ਸ਼ਿਵੂ ਤੇ ਜਡੇਸਵਾਮੀ ਨੂੰ ਭਲਕੇ ਫਾਂਸੀ ਦਿੱਤੇ ਜਾਣ ਦਾ ਖਦਸ਼ਾ


ਦਿੱਲੀ:ਨਿੱਕੀ ਜਹੀ ਚੰਗਾਰੀ ਨੇ ਲਾਂਬੂ ਲਾ ਦਿੱਤੇ






Tuesday, August 06, 2013

ਪੰਜਾਬ ਨੂੰ ਇੱਕ ਨਹੀਂ ਸਗੋਂ ਅਨੇਕਾਂ ਅਚਿੰਤੇ ਬਾਜਾਂ ਤੋਂ ਖਤਰੇ ਹਨ

Mon, Aug 5, 2013 at 9:02 PM
ਸਿੱਖ ਹੁਣ ਫੇਰ ਪੁੱਛਣਗੇ ਕਿ ਸਾਡਾ ਦੇਸ਼ ਕਿਹੜਾ ਹੈ !!!
                                                     ਏਹੋ ਹਮਾਰਾ ਜੀਵਣਾ//ਕੁਲਵੰਤ ਸਿੰਘ ਢੇਸੀ, ਕਾਵੈਂਟਰੀ, ਯੂ ਕੇ
ਮੇਰੀ ਕੁਰਬਾਨੀਆਂ ਤੇ ਜਿਹੜੇ ਕੱਲ੍ਹ ਅੱਖਾਂ ਭਰੇਂਦੇ ਸਨ, 
ਜਦੋਂ ਅੱਜ ਕੋਲ ਖੜ੍ਹਦਾਂ ਹਾਂ ਤਾਂ ਧੂੰਏਂ ਵਾਂਗ ਲੱਗਦਾਂ ਹਾਂ
ਗੁਜਰਾਤ ਵਿਚੋਂ ਉਜਾੜੇ ਜਾ ਰਹੇ ਸਿੱਖਾਂ ਦੀ ਦਾਸਤਾਂ !
ਆਖਿਰ ਕਦੋਂ ਰੁਕੇਗਾ ਇਹ ਉਜਾੜਾ !!
kulwantsinghdhesi@hotmail.com 
ਖਾਰੇ ਪਾਣੀ ਵਾਲੇ ਬੀਆਬਾਨ ਰੇਗਿਸਤਾਨਾਂ ਨੂੰ ਹਰਿਆਵਲੇ ਖੇਤਾਂ ਵਿਚ ਬਦਲਣ ਵਾਲੇ ਗੁਜਰਾਤ ਦੇ ਸਿੱਖ ਅੱਜ ਆਪਣੀਆਂ ਜ਼ਮੀਨਾਂ ਦੀ ਮਲਕੀਅਤ ਨੂੰ ਲੈ ਕੇ ਚਿੰਤਾਗ੍ਰਸਤ ਹਨ । ਰੇਗਿਸਤਾਨ ਤੋਂ ਹਰੀ ਭਰੀ ਵਾੜੀ ਦਾ ਇਹ ਸਫਰ ਪਿਛਲੇ ਚਾਰ ਦਹਾਕਿਆਂ ਦੀ ਕਰੜੀ ਮਿਹਨਤ ਦਾ ਨਤੀਜਾ ਹੈ। ਮੋਦੀ ਸਰਕਾਰ ਇਹਨਾਂ ਇੱਕ ਹਜ਼ਾਰ ਕਿਸਾਨ ਪਰਿਵਾਰਾਂ ਦੀਆਂ ਜ਼ਮੀਨਾਂ ਜ਼ਬਤ ਕਰਨ ਲਈ ਬਜ਼ਿੱਦ ਹੈ। ਸੰਨ 1964 ਵਿਚ ਇਹ ਜ਼ਮੀਨਾਂ ਭਾਰਤ ਦੇ ਸਾਬਕਾ ਪ੍ਰਧਾਨ ਮੰਤ੍ਰੀ ਲਾਲ ਬਹਾਦਰ ਸ਼ਾਸਤਰੀ ਦੇ ਆਦੇਸ਼ਾਂ ਮੁਤਾਬਿਕ ਸਿੱਖਾਂ ਨੂੰ ਅਲਾਟ ਕੀਤੀਆਂ ਗਈਆਂ ਸਨ, ਜਿਸ ਦਾ ਕਹਿਣਾਂ ਸੀ ਕਿ ਸਿੱਖ ਬਹਾਦਰ ਕੌਮ ਹੈ, ਜੇਕਰ ਸਿੱਖਾਂ ਨੂੰ ਇਹਨਾਂ ਸਰਹੱਦੀ ਬੰਜਰਾਂ ਨੂੰ ਵਸਾਉਣ ਦਾ ਮੌਕਾ ਦਿੱਤਾ ਜਾਵੇ ਤਾਂ ਉਹ ਇਹਨਾਂ ਨੂੰ ਤੇਜੀ ਨਾਲ ਆਬਾਦ ਕਰ ਦੇਣਗੇ ਜਿਸ ਨਾਲ ਪਾਕਿਸਤਾਨ ਦੀ ਘੁਸਪੈਠ ਵੀ ਰੁਕ ਜਾਵੇਗੀ। ਅਨੇਕਾਂ ਸਿੱਖ ਪਰਿਵਾਰਾਂ ਨੇ ਪੰਜਾਬ ਵਿਚਲੀ ਆਪਣੇ ਬਾਪ ਦਾਦੇ ਦੀ ਮਿੱਠੇ ਪਾਣੀ ਵਾਲੀ ਜੱਦੀ ਜ਼ਮੀਨ ਜਾਇਦਾਦ ਵੇਚਕੇ ਖਾਰੇ ਪਾਣੀ ਵਾਲੇ ਇਸ ਉਜਾੜ ਬੀਆਬਾਨ ਵਿਚ ਆਣ ਡੇਰੇ ਲਾਏ ਸਨ। 

ਮੋਦੀ ਸਰਕਾਰ ਨੇ ਸੰਨ 2010 ਦੌਰਾਨ ਕਿਸਾਨਾਂ ਨੂੰ ਤਾਨਾਸ਼ਾਹ ਅਤੇ ਪੁਰਾਣੇ ‘ਬੰਬੇ ਟੈਨੇਸੀ ਅਤੇ ਲੈਂਡ ਐਕਟ 1948’ ਦੇ ਹਵਾਲੇ ਨਾਲ ਉਜੜ ਜਾਣ ਦਾ ਆਰਡੀਨੈਂਸ ਜਾਰੀ ਕਰ ਦਿੱਤਾ । ਇਸ ਆਰਡੀਨੈਂਸ ਮੁਤਾਬਿਕ ਕੇਵਲ ਗੁਜਰਾਤੀ ਹੀ ਗੁਜਰਾਤ ਵਿਚ ਜ਼ਮੀਂਨ ਖ੍ਰੀਦ ਸਕਦੇ ਹਨ ਅਤੇ ਸਿੱਖਾਂ ਨੂੰ ਇਹ ਜ਼ਮੀਨਾਂ ਛੱਡ ਕੇ ਵਾਪਸ ਪੰਜਾਬ ਜਾਣਾਂ ਹੋਏਗਾ। ਮੋਦੀ ਸਰਕਾਰ ਨੇ ਇਸ ਆਰਡੀਨੈਂਸ ਤਹਿਤ ਕਿਸਾਨਾਂ ਦੇ ਜ਼ਮੀਨੀ ਖਾਤੇ ਪਹਿਲਾਂ ਹੀ ਬੰਦ ਕਰ ਦਿੱਤੇ ਹਨ। ਆਪਣੀ ਹੋਂਦ ਨੂੰ ਖਤਰਾ ਜਾਣ ਕੇ ਕਿਸਾਨਾਂ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਤਾਂ ਅਹਿਮਦਾਬਾਦ ਹਾਈਕੋਰਟ ਦੇ ਫੁੱਲ ਬੈਂਚ ਨੇ ਫੈਸਲਾ ਕਿਸਾਨਾਂ ਦੇ ਹਿੱਤ ਵਿਚ ਕਰ ਦਿੱਤਾ ਪਰ ਸਰਕਾਰ ਇਸ ਤੇ ਵੀ ਨਾਂ ਟਲੀ ਅਤੇ ਉਸ ਨੇ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚਣੌਤੀ ਦੇ ਦਿੱਤੀ ਹੈ, ਜਿਸ ਦੀ ਸੁਣਵਾਈ 27 ਅਗਸਤ ਨੂੰ ਹੋਣੀ ਹੈ। ਮੋਦੀ ਦੇ ਇਸ ਰਵੱਈਏ ਤੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸ: ਅਜੈਬ ਸਿੰਘ ਨੇ ਕਿਹਾ ਹੈ ਕਿ ‘ਨਰਿੰਦਰ ਮੋਦੀ ਜਿਸ ਦੀ ਕਿ ਘੱਟ ਗਿਣਤੀਆਂ ਵਿਚ ਦਹਿਸ਼ਤ ਫੈਲਾਉਣ ਦੀ ਆਦਤ ਹੈ, ਹੁਣ ਗੁਜਰਾਤ ਵਿਚ ਵਸੇ ਸਿੱਖਾਂ ਨਾਲ ਪੱਖਪਾਤ ਕਰ ਰਿਹਾ ਹੈ’। ਪੰਜਾਬ ਕਾਂਗਰਸ ਨੇ ਦੇਸ਼ ਦੇ ਪ੍ਰਧਾਨ ਡਾ: ਮਨਮੋਹਨ ਸਿੰਘ ਨੂੰ ਅਤੇ ਕਾਂਗਰਸ ਪ੍ਰਧਾਨ ਸੋਨੀਆਂ ਨੂੰ ਵੱਖ ਵੱਖ ਖਤ ਲਿਖ ਕੇ ਇਹ ਮੰਗ ਕੀਤੀ ਹੈ ਕਿ ਗੁਜਰਾਤ ਵਿਚੋਂ ਸਿੱਖਾਂ ਦੇ ਜ਼ਬਰਦਸਤੀ ਉਜਾਡ਼ੇ ਤੇ ਸਰਕਾਰ ਦਖਲ ਦੇਵੇ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸ: ਕਰਨੈਲ ਸਿੰਘ ਪੀਰਮੁਹੰਮਦ ਨੇ ਵੀ ਸ: ਬਾਦਲ ਤੇ ਜੋਰ ਪਾਇਆ ਹੈ ਕਿ ਉਹ ਮੋਦੀ ਤੇ ਜਾਤੀ ਦਬਾਅ ਪਾ ਕੇ ਗੁਜਰਾਤ ਵਿਚੋਂ ਸਿੱਖਾਂ ਦੇ ਉਜਾੜੇ ਨੂੰ ਰੋਕਣ । ਸ: ਪੀਰਮੁਹੰਮਦ ਨੇ ਇਹ ਵੀ ਕਿਹਾ ਕਿ ‘ਇਹ ਮੁੱਦਾ ਕੋਈ ਨਵਾਂ ਨਹੀਂ ਹੈ ਅਜੇ ਪਿਛਲੇ ਸਾਲ ਹੀ ਕੱਛ ਦੇ ਕਿਸਾਨਾਂ ਦਾ ਵਫਦ ਸ: ਬਲਵੰਤ  ਸਿੰਘ ਰਾਮੂਵਾਲੀਆ ਦੀ ਅਗਵਾਈ ਵਿਚ ਸ: ਬਾਦਲ ਨੂੰ ਮਿਲਿਆ ਸੀ ਪਰ ਇਸ ਮੁੱਦੇ ਨੂੰ ਹੁਣ ਤਕ ਜਿਓਂ ਦਾ ਤਿਓਂ ਹੀ ਰਹਿਣ ਦਿੱਤਾ ਗਿਆ’।

ਗੁਜਰਾਤ ਤੋਂ ਗਏ ਕਿਸਾਨਾਂ ਦੇ ਵਫਦ ਨੇ ਦਿੱਲੀ ਵਿਖੇ ਪੰਜਾਬ ਦੇ ਉਪ ਮੁਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੂੰ ਆਪਣੀਆਂ ਮੁਸ਼ਕਿਲਾਂ ਬਾਰੇ ਮੰਗ ਪੱਤਰ ਉਹਨਾਂ ਦੀ ਰਿਹਾਇਸ਼ ਤੇ ਦਿੱਤਾ, ਜਿਸ ਦੇ ਸਬੰਧ ਵਿਚ ਸ: ਬਾਦਲ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਗੁਜਰਾਤ ਦੇ ਕਿਸਾਨਾਂ ਦਾ ਇਹ ਮੁਕੱਦਮਾਂ ਆਪਣੇ ਬਿਹਤਰ ਵਕੀਲ ਭੇਜ ਕੇ ਲੜੇਗੀ ਅਤੇ ਕਿਸੇ ਵੀ ਕੀਮਤ ਤੇ ਉਹਨਾਂ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮਾਮਲੇ ਨੂੰ ਨਜਿੱਠਣ ਲਈ ਸ: ਸੁਖਬੀਰ ਬਾਦਲ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਸ: ਬਲਵੰਤ ਸਿੰਘ ਰਾਮੂਵਾਲੀਆ ਨੂੰ ਤਾਲਮੇਲ ਦੀ ਜਿੰਮੇਵਾਰੀ ਸੌਂਪੀ ਹੈ। ਚੇਤੇ ਰਹੇ ਕਿ ਇਹ ਮਾਮਲਾ ਕੋਈ ਨਵਾਂ ਨਹੀਂ ਹੈ ਅਤੇ ਪੰਜਾਬ ਦੇ ਇੱਕ ਅਖਬਾਰ ਨੇ ਸਾਲ ਪਹਿਲਾਂ ਆਪਣੇ ਵਲੋਂ ਇਸ ਮੁੱਦੇ ਨੂੰ ਲੈ ਕੇ ਵਾਵੇਲਾ ਵੀ ਕੀਤਾ ਸੀ ਪਰ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੇ ਨੇਤਾ ਅਜੇਹੇ ਮੁੱਦਿਆਂ ‘ਤੇ ਉਦੋਂ ਹੀ ਪ੍ਰਤੀਕਰਮ ਦਿੰਦੇ ਹਨ ਜਦੋਂ ਉਹਨਾਂ ਨੂੰ ਦੇਣਾ ਹੀ ਪੈਂਦਾ ਹੈ। ਇਹ ਸਮਾਂ ਹੁਣ ਇਹ ਦੇਖਣ ਦਾ ਹੈ ਕਿ ਅਕਾਲੀ ਸਰਕਾਰ ਆਪਣੀ ਭਾਈਵਾਲ ਭਾਜਪਾ ਤੇ ਇਸ ਮਾਮਲੇ ਵਿਚ ਕਿਸ ਹੱਦ ਤਕ ਅਸਰ ਅੰਦਾਜ਼ ਹੈ?
ਨਰਿੰਦਰ ਮੋਦੀ ਪੰਜਾਬੀਆਂ ਦੇ ਸਿਰ ਦਾ ਤਾਜ ਹੈ
-ਸ: ਪ੍ਰਕਾਸ਼ ਸਿੰਘ ਬਾਦਲ ਮੁਖ ਮੰਤਰੀ ਪੰਜਾਬ
ਗੁਜਰਾਤ ਦੇ ਮੁੱਖ ਮੰਤ੍ਰੀ ਨਰਿੰਦਰ ਮੋਦੀ ਦੀ 23 ਜੂਨ ਨੂੰ ਮਾਧੋਪੁਰ (ਪਠਾਨਕੋਟ) ਦੀ ਸੰਕਲਪ ਰੈਲੀ ਅਖਬਾਰਾਂ ਦੀਆਂ ਸੁਰਖੀਆਂ ਵਿਚ ਰਹੀ ਸੀ ਕਿਓਂਕਿ ਮੋਦੀ ਨੇ ਘੱਟਗਿਣਤੀਆਂ ਦੇ ਹਿੱਤਾਂ ਦੀ ਗੱਲ ਕੀਤੀ ਸੀ ਜਿਸ ਦੇ ਜਵਾਬ ਵਿਚ ਕਾਂਗਰਸ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਨਰਿੰਦਰ ਮੋਦੀ ਵਰਗੇ ਵਿਅਕਤੀ ਤੋਂ ਸਾਵਧਾਨ ਰਹਿਣਾਂ ਚਾਹੀਦਾ ਹੈ। ਇਸ ਸਬੰਧ ਵਿਚ ਕੌੜਾ ਸੱਚ ਤਾਂ ਇਹ ਹੈ ਕਿ ਇਤਹਾਸਕ ਤੌਰ ਤੇ ਭਾਜਪਾ ਅਤੇ ਕਾਂਗਰਸ ਦੋਵੇਂ ਹੀ ਪਾਰਟੀਆਂ ਦੇਸ਼ ਦੀਆਂ ਘੱਟਗਿਣਤੀਆਂ ਨੂੰ ਕੁਰਬਾਨੀ ਦਾ ਬੱਕਰਾ ਬਣਾ ਕੇ ਆਪਣੀ ਰਾਜਨੀਤੀ ਕਰਦੀਆਂ ਰਹੀਆਂ ਹਨ ਅਤੇ ਹੁਣ ਚਿੰਤਾਂ ਦੀ ਗੱਲ ਇਹ ਵੀ ਹੈ ਕਿ ਗੁਜਰਾਤ ਵਿਚੋਂ ਸਿੱਖਾਂ ਦਾ ਉਜਾਡ਼ਾ ਕਰਨ ਵਾਲੇ ਨਰਿੰਦਰ ਮੋਦੀ ਨੂੰ ਭਾਜਪਾ ਵਲੋਂ ਭਾਰਤ ਦਾ ਅਗਲਾ ਪ੍ਰਧਾਨ ਮੰਤਰੀ ਪ੍ਰਚਾਰਿਆ ਜਾ ਰਿਹਾ ਹੈ। ਨਰਿੰਦਰ ਮੋਦੀ ਦੇ ਪੰਜਾਬ ਦੌਰੇ ਨੂੰ ਲੈ ਕੇ ਅਕਾਲੀ ਦਲ 1920 ਦੇ ਸ: ਰਘਬੀਰ ਸਿੰਘ ਰਾਜਾਸਾਂਸੀ ਅਤੇ ਹੋਰ ਸਿਨੀਅਰ ਆਗੂਆਂ ਵਲੋਂ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਨਰਿੰਦਰ ਮੋਦੀ ਦੀ ਕੀਤੀ ਜਾ ਰਹੀ ਅੰਨ੍ਹੇ ਵਾਹ ਹਿਮਾਇਤ ਤੇ ਚਿੰਤਾ ਪ੍ਰਗਟ ਕੀਤੀ ਗਈ ਸੀ ਅਤੇ ਇਤਰਾਜ਼ ਜ਼ਾਹਿਰ ਕੀਤਾ ਸੀ ਕਿ ਮੋਦੀ ਵਲੋਂ ਗੋਧਰਾ ਕਾਂਡ ਵਿਚ ਮਾਰੇ ਗਏ ਮੁਸਲਮਾਨਾਂ ਪ੍ਰਤੀ ਸੰਕੇਤਕ ਲਫਜ਼ ਕਤੂਰਾ ਵਰਤ ਕੇ ਖੁਦ ਨੂੰ ਰਾਸ਼ਟਰਵਾਦੀ ਘੋਸ਼ਤ ਕਰਨਾਂ ਦੇਸ਼ ਦੀਆਂ ਘੱਟ ਗਿਣਤੀਆਂ ਲਈ ਖਤਰੇ ਦੀ ਘੰਟੀ ਹੈ।
ਗੁਜਰਾਤ ਦਾ ਮੁਖ ਮੰਤਰੀ ਅਤੇ
ਭਾਜਪਾ ਆਗੂ ਨਰਿੰਦਰ ਮੋਦੀ
ਕੱਛ ਦੇ ਕਿਸਾਨਾਂ ਦੇ ਮੁੱਦੇ ਦੀਆਂ ਸੁਰਖੀਆਂ ਨੂੰ ਦੇਸ਼ ਦੀਆਂ ਅਖਬਾਰਾਂ ਨੇ ਅਕਾਲੀ ਦਲ ਬੀ ਜੇ ਪੀ ਸਬੰਧਾਂ ਦੇ ‘ਟੈਸਟ ਕੇਸ’ ਵਜੋਂ ਚਮਕਾਇਆ ਹੈ । ਹੁਣ ਜਦੋਂ ਕਿ ਜਨਤਾ ਦਲ (ਯੂ) ਨੇ ਨੈਸ਼ਨਲ ਡੈਮੋਕਰੇਟਕ ਅਲਾਇਂਸ (ਐਨ ਡੀ ਏ) ਨੂੰ ਛੱਡ ਦਿੱਤਾ ਹੈ ਤਾਂ ਕੇਵਲ ਅਕਾਲੀ ਦਲ ਦਾ ਗਠਜੋਡ਼ ਹੀ ਭਾਜਪਾ ਦੇ ਘੱਟ ਗਿਣਤੀ ਵਿਰੋਧੀ ਚਿਹਰੇ ਦਾ ਨਕਾਬ ਹੈ ਭਾਵੇਂ ਕਿ ਕੱਛ ਦੇ ਸਿੱਖ ਕਿਸਾਨਾਂ ਨੂੰ ਉਜਾੜਨਾ ਮੋਦੀ ਦੇ ਘੱਟ ਗਿਣਤੀ ਵਿਰੋਧੀ ਪੈਂਤੜੇ ਦੀ ਸਾਖਸ਼ਾਤ ਤਰਜਮਾਨੀ ਕਰਦਾ ਹੈ। ਉਧਰ ਪਿਛਲੇ ਦਿਨੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੂਬੇ ਦੇ ਬਜ਼ੁਰਗ ਮੁਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਉਸ ਨੂੰ ਪੰਜਾਬੀਆਂ ਦੇ ਸਿਰ ਦਾ ਤਾਜ ਕਿਹਾ ਸੀ, ਜਦ ਕਿ ਮੋਦੀ ਨੇ ਪੰਜਾਬ ਆ ਕੇ ਦਰਬਾਰ ਸਾਹਿਬ ਮੱਥਾ ਟੇਕਣਾ ਵੀ ਜ਼ਰੂਰੀ ਨਾਂ ਸਮਝਿਆ। ਇਸੇ ਗੱਲੋਂ ਹਰਖ ਕੇ ਕਾਂਗਰਸ ਬੁਲਾਰੇ ਸ: ਸੁਖਪਾਲ ਸਿੰਘ ਖਹਿਰਾ ਵਲੋਂ ਕਿਹਾ ਗਿਆ ਹੈ ਕਿ ਜੇਕਰ ਮੋਦੀ ਸਰਕਾਰ ਵਰਗੀ ਕਰਤੂਤ ਕੋਈ ਕਾਂਗਰਸੀ ਕਰਦਾ ਤਾਂ ਬਾਦਲਾਂ ਨੇ ਧੂੰਆਂ ਧਾਰ ਬਿਆਨ ਦੇਣ ਦੇ ਨਾਲ ਨਾਲ ਮੁਜ਼ਾਹਰੇ ਕਰਨ ਵੀ ਟੁਰ ਪੈਣਾ ਸੀ। ਸ: ਖਹਿਰਾ ਨੇ ਇਹ ਵੀ ਕਿਹਾ ਕਿ ਇਹ ਮੁੱਦਾ ਤਾਂ 22.01.2010 ਤੋਂ ਹੀ ਗਰਮ ਹੈ, ਜਦ ਕਿ ਸ: ਬਾਦਲ ਮਗਰਮੱਛ ਵਾਲੇ ਹੰਝੂ ਵਹਾ ਕੇ ਟਾਲਾ ਵੱਟਦੇ ਆਏ ਹਨ। ਸ: ਖਹਿਰਾ ਨੇ ਹੋਰ ਕਿਹਾ ਕਿ ‘ਜੇਕਰ ਮੋਦੀ ਦਾ ਰਵੱਈਆ ਨਾਂ ਬਦਲਿਆ ਤਾਂ ਪੰਜਾਬ ਕਾਂਗਰਸ ਉਸ ਨੂੰ ਪੰਜਾਬ ਵਿਚ ਵਡ਼ਨ ਨਹੀਂ ਦੇਵੇਗੀ। ਸ: ਖਹਿਰਾ ਦਾ ਸੁਝਾਅ ਹੈ ਕਿ ਭਾਜਪਾ ਬੰਬੇ ਟਨੈਂਸੀ ਐਕਟ ਵਿਚ ਸੋਧ ਕਰਕੇ ਸਿੱਖਾਂ ਦਾ ਗੁਜਰਾਤ ਵਿਚੋਂ ਉਜਾਡ਼ਾ ਰੋਕ ਸਕਦੀ ਹੈ’। ਇਥੇ ਇਹ ਜਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਲੰਬਾ ਸਮਾਂ ਪ੍ਰਧਾਨ ਰਹੇ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਸੰਨ 1998 ਵਿਚ ਇਹ ਗੱਲ ਦੁਹਾਈ ਦੇ ਕੇ ਕਹੀ ਸੀ ਕਿ ਸਿੱਖਾਂ ਪ੍ਰਤੀ ਬੀ ਜੇ ਪੀ ਦਾ ਪੈਂਤੜਾ ਕਾਂਗਰਸ ਵਾਂਗ ਹੀ ਮਾਰੂ ਹੈ। ਜਥੇਦਾਰ ਟੌਹੜਾ ਨੇ ਉਦੋਂ ਇਹ ਗੱਲ ਬੀ ਜੇ ਪੀ ਦੇ ਆਗੂਆਂ ਬਾਜਪਾਈ ਅਤੇ ਅਡਵਾਨੀ ਨਾਲ ਸਿੱਖ ਬੀਬੀਆਂ ਨੂੰ ਵਾਹਨਾਂ ਤੇ ਹੈਲਮਿਟ ਦੀ ਛੋਟ ਅਤੇ ਅਨੇਕਾਂ ਹੋਰ ਮੁੱਦਿਆਂ ਤੇ ਭਾਜਪਾ ਆਗੂਆਂ ਦੇ ਸਿੱਖ ਵਿਰੋਧੀ ਰਵੱਈਏ ਨੂੰ ਤਾੜ ਕੇ ਕਹੀ ਸੀ।
ਯਾਰੀ ਟੂਟੇ ਨ.....!
ਦੋਸ਼ੀ ਭਾਵੇਂ ਬਾਬਰੀ ਮਸਜਿਦ ਜਾਂ ਗੋਧਰਾ ਕਾਂਡ ਦੇ ਹੋਣ ਜਾਂ ਦਿੱਲੀ ਦੇ ਸਿੱਖ ਕਤਲੇਆਮ ਦੇ; ਰਾਜਨੀਤਕ ਪਾਰਟੀਆਂ ਤਾਂ ਆਪੋ ਆਪਣੇ ਲਾਹੇ ਦੇ ਪੈਂਤੜੇ ਤੇ ਰਹਿੰਦੀਆਂ ਹਨ, ਜਦ ਕਿ ਭਾਰਤੀ ਇਨਸਾਫ ਦੇ ਤਰਾਜੂ ਤੋਂ ਭਾਰਤ ਦੀਆਂ ਘੱਟ ਗਿਣਤੀਆਂ ਦਿਨੋ ਦਿਨ ਨਿਰਾਸ਼ ਹੋ ਰਹੀਆਂ ਹਨ-
ਸੁਲੱਖਣ ਸਰਹੱਦੀ ਦੀ ਇੱਕ ਗਜ਼ਲ ਦਾ ਸ਼ਿਅਰ ਅਜੋਕੀ ਸਵਾਰਥੀ ਅਤੇ ਧੁਆਂਖੀ ਸਿਆਸਤ ਦਾ ਜ਼ਿਕਰ ਬਾਖੂਬੀ ਕਰਦਾ ਪ੍ਰਤੀਤ ਹੁੰਦਾ ਹੈ—

‘ਕਰ ਨਹੀਂ ਸਕਦੇ ਜੇ ਜੂਹਾਂ ਬਲਦੀਆਂ ਦੀ ਗੱਲ ਤੁਸੀਂ
ਜੋ ਘਰੀਂ ਅੱਗ ਆ ਵੜੀ ਕਮਜਾਤ ਦਾ ਚਰਚਾ ਕਰੋ’


ਸਖਤ ਜਾਨ ਸਿੱਖਾਂ ਨੇ ਖੂਨ ਪਸੀਨਾਂ ਇੱਕ ਕਰਕੇ ਜਿਹੜੀਆਂ ਬਾਰਾਂ ਕਦੀ ਅਣਵੰਡੇ ਭਾਰਤ ਵਿਚ ਆਬਾਦ ਕੀਤੀਆਂ ਸਨ ਉਹ ਸਾਰੀਆਂ ਜਾਇਦਾਦਾਂ ਅਤੇ ਘਰ ਬਾਰ ਸੰਨ 1947 ਨੂੰ ਛੱਡਣੇ ਪਏ। ਸਿੱਖਾਂ ਦੇ ਜਮੀਨ ਜਾਇਦਾਦ ਅਤੇ ਨਹਿਰੀ ਇਲਾਕੇ ਦੇ ਨਾਲ ਨਾਲ ਬਾਬੇ ਨਾਨਕ ਦਾ ਨਨਕਾਣਾ ਅਤੇ ਅਨੇਕਾਂ ਗੁਰੂ ਧਾਮ ਸਿੱਖਾਂ ਤੋਂ ਵਿਛੋੜ ਦਿੱਤੇ ਗਏ ਅਤੇ ਸੰਨ ਸੰਤਾਲੀ ਤੋਂ ਬਾਅਦ ਚੜ੍ਹਦੇ ਪੰਜਾਬ ਨੂੰ  ਹਰਿਆਣੇ ਅਤੇ ਹਿਮਾਚਲ ਪ੍ਰਦੇਸ਼ ਨੇ ਖਾ ਲਿਆ ਅਤੇ ਜੋ ਕੁਝ ਬਾਕੀ ਬਚਿਆ ਉਸ ਵਿਚ ਮਨਮਰਜ਼ੀਆਂ ਕਰਨ ਦੀ ਤਾਂ ਭਾਵੇਂ ਸਾਰੇ ਭਾਰਤ ਦੇਸ਼ ਨੂੰ ਦਾਅਵਤ ਹੈ ਜਦ ਕਿ ਪੰਜਾਬ ਦੇ ਸਰਹੱਦੀ ਸੂਬਿਆਂ ਰਾਜਸਥਾਨ, ਹਰਿਆਣਾ, ਹਿਮਾਚਲ ਵਿਚ ਸਿੱਖਾਂ ਨੂੰ ਜਾਇਦਾਦ ਖ੍ਰੀਦਣ ਦੀ ਮਨਾਹੀ ਹੈ । ਕਦੀ ਮਾਇਆਵਤੀ, ਬੰਸੀ ਲਾਲ(ਹੁਣ ਹੁੱਡਾ) ਅਤੇ ਕਦੀ ਮੋਦੀ ਪੰਜਾਬ ਨੂੰ ਇੱਕ ਨਹੀਂ ਸਗੋਂ ਅਨੇਕਾਂ ਅਚਿੰਤੇ ਬਾਜਾਂ ਤੋਂ ਖਤਰੇ ਹਨ ਕਿਓਂਕਿ ਕੇਂਦਰ ਵਿਚ ਵੱਡੀਆਂ ਸ਼ਕਤੀਆਂ ਅਤੇ ਸਿੱਖ ਵਿਰੋਧੀ ਦਲ ਇਹਨਾਂ ਦੀ ਪਿੱਠ ਤੇ ਹਨ। ਯੂ ਪੀ ਦੇ ਤਰਾਈ ਇਲਾਕੇ ਵਿਚ ਅਤੇ ਹਰਿਆਣੇ ਵਿਚ ਬਾਂਸੀ ਲਾਲ ਵਲੋਂ ਵੀ ਇਸੇ ਤਰਜ਼ ਦੇ ਸਿੱਖ ਵਿਰੋਧੀ ਪੈਂਤੜੇ ਦੀਆਂ ਸੁਰਖੀਆਂ ਤਾਂ ਅੱਜ ਵੀ ਤਾਜੀਆਂ ਹਨ ਅਤੇ ਹੁਣ ਵਾਰੀ ਆਈ ਹੈ ਭਾਜਪਾ ਆਗੂ ਅਤੇ ਭਾਰਤ ਦੇ ਭਵਿੱਖ ਦੇ ਆਖੇ ਜਾਣ ਵਾਲੇ ਪ੍ਰਧਾਨ ਮੰਤ੍ਰੀ ਨਰਿੰਦਰ ਮੋਦੀ ਦੀ। ਜ਼ਾਹਿਰ ਹੈ ਕਿ ਭਾਰਤੀ ਆਗੂਆਂ ਦਾ ਇਹ ਰਵੱਈਆ ਸਿੱਖਾਂ ਨੂੰ ਭਾਰਤ ਵਿਚ ਬਿਗਾਨਗੀ ਦਾ ਹੋਰ ਵਧੇਰੇ ਅਹਿਸਾਸ ਕਰਵਾਏਗਾ। ਇਸ ਹਾਲਤ ਵਿਚ ਅਲਾਮਾ ਇਕਬਾਲ ਦੇ ਬੋਲ ਯਾਦ ਆਉਂਦੇ ਹਨ—
ਇਕਬਾਲ ਮੁੱਦਤੇਂ ਗੁਜ਼ਰੀਂ ਹੈਂ, ਯਹਾਂ ਰੰਜੋ ਗਮ ਸਹਿਤੇ ਹੂਏ
ਅੱਬ ਤੋ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ 

--------------------
ਅੱਜ ਮੋਦੀ ਨਿਕਾਲਾ ਦੇ ਰਿਹਾ ਹੈ ਕਲ ਨੂੰ ਹੋਰ ਵੀ ਦੇਵੇਗਾ:ਨਿਰਪ੍ਰੀਤ ਕੌਰ

ਨਹੀਂ ਰਹੀ ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਕਲਿਆਣ ਕੌਰ