22nd June 2020 at 9:12 AM
ਪੂਰੇ ਹਰਚੋਵਾਲ ਵਿੱਚ ਖੁਸ਼ੀ ਦੀ ਲਹਿਰ
ਲੁਧਿਆਣਾ//ਹਰਚੋਵਾਲ: 22 ਜੂਨ 2020: (ਐਮ ਐਸ ਭਾਟੀਆ//ਪੰਜਾਬ ਸਕਰੀਨ)::
ਜਦੋਂ ਕੋਈ ਸਰਕਾਰੀ ਅਧਿਕਾਰੀ ਲੋਕਾਂ ਦੀ ਸੇਵਾ ਸੱਚੇ ਦਿਲੋਂ ਕਰਦਾ ਹੈ ਤਾਂ ਲੋਕ ਵੀ ਉਸਨੂੰ ਆਪਣੀਆਂ ਅੱਖਾਂ ਤੋਂ ਓਹਲੇ ਨਹੀਂ ਹੋਣ ਦੇਂਦੇ। ਜੇ ਸਰਕਾਰਾਂ ਉਸਦਾ ਤਬਾਦਲਾ ਕਰ ਦੇਣ ਤਾਂ ਲੋਕ ਆਪਣੇ ਦਬਾਅ ਸਦਕਾ ਉਸਨੂੰ ਫਿਰ ਆਪਣੇ ਕੋਲ ਵਾਪਿਸ ਲੈ ਆਉਂਦੇ ਹਨ। ਇਸਦੀ ਮਿਲੀ ਹੈ ਹਰਚੋਵਾਲ ਤੋਂ ਜਿੱਥੇ ਲੋਕਾਂ ਨੇ ਆਪਣਾ ਹਰਮਨ ਪਿਆਰਾ ਡਾਕਟਰ ਵਾਪਿਸ ਲੈ ਆਂਦਾ ਹੈ।
ਲੋਕਾਂ ਦੇ ਮਸੀਹਾ ਡਾਕਟਰ ਮੋਹਪ੍ਰੀਤ ਸਿੰਘ ਦੇ ਸਰਕਾਰੀ ਹਸਪਤਾਲ ਭਾਮ (ਹਰਚੋਵਾਲ )ਵਿਚ ਦੁਬਾਰਾ ਆਉਣ ਨਾਲ ਲੋਕਾਂ ਚਖੁਸ਼ੀ ਦੀ ਲਹਿਰ ਹਸਪਤਾਲ ਚ ਮਰੀਜਾਂ ਦੀਆਂ ਲੰਮੀਆਂ ਲਾਈਂਨਾ ਫਿਰ ਸ਼ੁਰੂ -ਲੋਕਾਂ ਨੇ ਕੀਤਾ ਭਰਪੂਰ ਸਵਾਗਤ।
"ਸਰਕਾਰੀ ਹਸਪਤਾਲ ਭਾਮ ਵਿਚ ਤਾਇਨਾਤ ਡਾਕਟਰ ਮੋਹਪ੍ਰੀਤ ਸਿੰਘ ਗਰੀਬ ਤੇ ਆਮ ਲੋਕਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ " ਇਹ ਸ਼ਬਦ ਭਾਰਤੀ ਕਮਿਉਨਿਸਟ ਪਾਰਟੀ ਜਿਲ੍ਹਾ ਗੁਰਦਾਸਪੁਰ ਦੇ ਆਗੂ ਅਤੇ ਮਜ਼ਦੂਰਾ ਦੀ ਸਿਖਲਾਈਂ ਤੇ ਭਲਾਈ ਕੇਂਦਰ (ਰਜਿ.) ਪੰਜਾਬ ਦੇ ਮੁੱਖੀ ਡਾ. ਗੁਰਚਰਨ ਗਾਂਧੀ ਨੇ ਬੀਤੇ ਦਿਨੀ ਸਰਕਾਰੀ ਹਸਪਤਾਲ ਭਾਮ ਦੇ ਦੌਰੇ ਸਮੇ ਅੱਖੀਂ ਵੇਖੇ ਹਾਲਤਾਂ ਤੇ ਵੱਖ ਵੱਖ ਮਰੀਜਾ ਤੇ ਜਨਤਕ ਆਗੂਆਂ ਨਾਲ ਮੁਲਾਕਾਤ ਤੋਂ ਬਾਦ ਪ੍ਰੈਸ ਦੇ ਨਾ ਜਾਰੀ ਕੀਤੇ ਇਕ ਬਿਆਨ ਰਾਹੀਂ ਕਹੇ।
ਉਨ੍ਹਾਂ ਦਸਿਆ ਕਿ ਉਹ ਪਿਛਲੇ 10 ਸਾਲਾ ਤੋਂ ਡਾ. ਮੋਹਪ੍ਰੀਤ ਸਿੰਘ ਦੇ ਲੋਕਾਂ ਨਾਲ ਹਮਦਰਦੀ ਭਰੇ ਵਿਓਹਾਰ, ਬੋਲ ਚਾਲ ਦੇ ਲਹਿਜੇ ਅਤੇ ਖਾਸ ਕਰਕੇ ਪਿੰਡਾਂ ਦੇ ਗਰੀਬ ਲੋਕਾਂ ਤੇ ਮਜ਼ਦੂਰਾ ਦੇ ਇਲਾਜ ਸਮੇ ਪਹਿਲ ਦੇ ਆਧਾਰ ਉਪਰ ਹਰ ਸੰਭਵ ਮਦਦ ਵਾਲੇ ਵਤੀਰੇ ਤੋਂ ਕਾਫੀ ਪ੍ਰਭਾਵਤ ਹਨ। ਬੀਤੇ ਸਮੇ ਵਿਚ ਡਾਕਟਰ ਮੋਹਪ੍ਰੀਤ ਸਿੰਘ ਦੀ ਕੁਝ ਮਹੀਨਿਆ ਲਈ ਬਦਲੀ ਹੋ ਜਾਣ ਕਾਰਨ ਲੋਕਾਂ ਵਿਚ ਮਯੂਸੀ ਛਾਈ ਹੋਈ ਸੀ ਅਤੇ ਮਰੀਜਾਂ ਦੀ ਗਿਣਤੀ ਵੀ ਨਾ ਦੇ ਬਰਾਬਰ ਹੋਣ ਕਾਰਨ ਹਸਪਤਾਲ ਵਿਚ ਉਜਾੜ ਜਿਹਾ ਮਾਹੌਲ ਵੇਖਣ ਵਿਚ ਆਉਂਦਾ ਸੀ ਪਰ ਹੁਣ ਡਾਕਟਰ ਮੋਹਪ੍ਰੀਤ ਸਿੰਘ ਦੇ ਦੁਬਾਰਾ ਸਰਕਾਰੀ ਹਸਪਤਾਲ ਭਾਮ ਵਿਚ ਆ ਜਾਣ ਕਾਰਨ ਮਰੀਜਾਂ ਦੀਆਂ ਲੰਮੀਆ ਲਾਈਂਨਾ ਤੇ ਰੌਣਕਾਂ ਪਰਤ ਆਈਆਂ ਹਨ।
ਡਾਕਟਰ ਮੋਹਪ੍ਰੀਤ ਕਲਾਸ -1 ਮੈਡੀਕਲ ਅਫਸਰ ਹਨ ਅਤੇ ਉਨ੍ਹਾਂ ਦੀ ਕਾਬਲੀਅਤ ਕਰਕੇ ਦੂਰ ਦੂਰ ਦੇ ਪਿੰਡਾਂ ਚੋਂ ਲੋਕ ਇਲਾਜ ਲਈ ਆਉਦੇ ਹਨ। ਮਜ਼ਦੂਰ ਆਗੂ ਨੇ ਕਿਹਾ ਕਿ ਅਜੋਕੇ ਸਮੇ ਵਿਚ 24 ਘੰਟੇ ਲੋਕ ਸੇਵਾ ਨੂੰ ਸਮਰਪਿਤ ਡਾਕਟਰ ਮੋਹਪ੍ਰੀਤ ਵਰਗੇ ਨੌਜਵਾਨਾਂ ਉਪਰ ਦੇਸ਼ ਨੂੰ ਮਾਣ ਹੈ। ਹਲਕੇ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਡਾਕਟਰ ਮੋਹਪ੍ਰੀਤ ਦਾ ਭਰਪੂਰ ਸਵਾਗਤ ਕੀਤਾ ਹੈ।
No comments:
Post a Comment