Showing posts with label ਯੇ ਭਾਰਤ ਦੇਸ਼ ਹੈ ਮੇਰਾ. Show all posts
Showing posts with label ਯੇ ਭਾਰਤ ਦੇਸ਼ ਹੈ ਮੇਰਾ. Show all posts

Saturday, May 28, 2016

ਪਹਿਲੀ ਜੂਨ ਤੋਂ ਸਭ ਕੁਝ ਮਹਿੰਗਾ ਹੋਣ ਵਾਲਾ ਹੈ

ਸਰਵਿਸ ਟੈਕਸ 'ਚ ਇਹ ਵਾਧਾ ਕਿਸਾਨ ਸੈਸ ਲਾਉਣ ਕਰਕੇ 
ਨਵੀਂ ਦਿੱਲੀ: 27 ਮਈ 2016: (ਪੰਜਾਬ ਸਕਰੀਨ ਬਿਊਰੋ):  
ਇੱਕ ਜੂਨ ਤੋਂ ਸਭ ਕੁਝ ਮਹਿੰਗਾ ਹੋਣ ਵਾਲਾ ਹੈ, ਜਦੋਂ ਸਰਵਿਸ ਟੈਕਸ ਸਾਢੇ 14 ਤੋਂ ਵੱਧ ਕੇ 15 ਫ਼ੀਸਦੀ ਹੋਣ ਵਾਲਾ ਹੈ। ਇਸ ਦੇ ਨਾਲ ਹੀ ਰੇਲਵੇ, ਬੈਂਕਿੰਗ ਤੋਂ ਲੈ ਕੇ ਕਾਲੇ ਧਨ ਤੱਕ ਸਾਰੇ ਨਿਯਮ ਬਦਲਣ ਵਾਲੇ ਹਨ। ਇਸ ਤੋਂ ਇਲਾਵਾ ਬੀਮਾ ਸਕੀਮ ਲੈਣਾ ਅਤੇ ਬੈੰਕਿੰਗ ਸਰਵਿਸ ਆਦਿ ਸਭ ਕੁਝ ਮਹਿੰਗਾ ਹੋਣ ਵਾਲਾ ਹੈ। ਜ਼ਿਕਰਯੋਗ ਹੈ ਕਿ ਸਰਵਿਸ ਟੈਕਸ 'ਚ ਇਹ ਵਾਧਾ ਕਿਸਾਨ ਸੈਸ ਲਾਏ ਜਾਣ ਨਾਲ ਹੋ ਰਿਹਾ ਹੈ, ਇਸ ਦੇ ਨਾਲ ਹੀ ਬਿਜਲੀ ਅਤੇ ਮੋਬਾਇਲ ਬਿੱਲ ਵੀ ਵੱਧ ਜਾਵੇਗਾ। ਸਰਵਿਸ ਟੈਕਸ 'ਚ ਵਾਧੇ ਨਾਲ ਬੈਂਕ ਡਰਾਫਟ, ਫੰਡ ਟਰਾਂਸਫਰ ਲਈ ਆਈ ਐਮ ਪੀ ਐਸ, ਐਸ ਐਮ ਐਸ ਅਲਰਟ ਵਰਗੀਆਂ ਸੇਵਾਵਾਂ ਲਈ ਜੇਬ ਹੋਰ ਢਿੱਲੀ ਕਰਨੀ ਪਵੇਗੀ। ਸਿਨੇਮਾ ਦੇਖਣਾ ਮਹਿੰਗਾ ਹੋਵੇਗਾ। ਹਵਾਈ ਟਿਕਟ ਲਈ 15 ਫ਼ੀਸਦੀ ਸਰਵਿਸ ਟੈਕਸ ਦੇਣਾ ਪਵੇਗਾ। ਰੈਸਟੋਰੈਂਟ 'ਚ ਖਾਣਾ, ਮਾਲ ਦੀ ਢੋਆ-ਢੁਆਈ, ਪੰਡਾਲ, ਕੈਟਰਿੰਗ, ਆਈ ਟੀ, ਸਲੂਨ, ਹੋਟਲ ਬੈਕਿੰਗ ਆਦਿ ਸੇਵਾਵਾਂ ਮਹਿੰਗੀਆਂ ਹੋਣਗੀਆਂ। ਨਵਾਂ ਘਰ, ਕਾਰ, ਸਿਹਤ ਪਾਲਸੀ ਲੈਣ ਜਾਂ ਉਸ ਨੂੰ ਰਿਨਿਊ ਕਰਨ 'ਤੇ ਵਧਿਆ ਹੋਇਆ ਟੈਕਸ ਭਰਨਾ ਹੋਵੇਗਾ। ਟੂਰ ਅਪਰੇਟਰ ਅਤੇ ਕੰਪਨੀਆਂ ਤੋਂ ਟੂਰ ਪੈਕਿਜ ਲੈ ਕੇ ਦੇਸ਼ ਜਾਂ ਵਿਦੇਸ਼ ਘੁੰਮਣ 'ਤੇ ਵਧਿਆ ਟੈਕਸ ਦੇਣਾ ਹੋਵੇਗਾ। ਦੇਸ਼ 'ਚ ਹੋਟਲ ਸਰਵਿਸ ਲੈਣੀ ਮਹਿੰਗੀ ਹੋਵੇਗੀ। ਡੈਬਿਟ ਜਾਂ ਕ੍ਰੈਡਿਟ ਕਾਰਡ ਨਾਲ ਹੁਣ ਰੇਲ ਟਿਕਟ ਲੈਣ 'ਤੇ ਪਹਿਲੀ ਜੂਨ ਤੋਂ ਟ੍ਰਾਂਜੈਕਸ਼ਨ ਚਾਰਜ ਨਹੀਂ ਦੇਣਾ ਪਵੇਗਾ। ਇਹ ਸਹੂਲਤ ਰੇਲਵੇ ਕਾਊਂਟਰ ਤੋਂ ਰੇਲ ਟਿਕਟ ਲੈਣ 'ਤੇ ਹੀ ਮਿਲੇਗੀ। ਇਸ ਵੇਲੇ ਮੁਸਾਫ਼ਰ ਨੂੰ ਡੈਬਿਟ ਜਾਂ ਕਰੈਡਿਟ ਕਾਰਡ ਰਾਹੀਂ ਟਿਕਟ ਲੈਣ 'ਤੇ 30 ਰੁਪਏ ਦਾ ਵਾਧੂ ਟੈਕਸ ਦੇਣਾ ਪੈਂਦਾ ਹੈ।  
ਜੇ ਕਿਸੇ ਮੁਸਾਫ਼ਰ ਦਾ ਏ ਸੀ ਫਸਟ ਕਲਾਸ ਦਾ ਟਿਕਟ ਕਨਫਰਮ ਨਹੀਂ ਹੁੰਦਾ ਹੈ ਤਾਂ ਉਸ ਨੂੰ ਰੇਲ ਗੱਡੀ ਦੀ ਥਾਂ 'ਤੇ ਜਹਾਜ਼ ਰਾਹੀਂ ਸਫ਼ਰ ਕਰਨ ਦਾ ਮੌਕਾ ਮਿਲ ਸਕਦਾ ਹੈ। ਇਸ ਸਕੀਮ ਦਾ ਫਾਇਦਾ ਏ ਸੀ ਸੈਕਿੰਡ ਦੀ ਟਿਕਟ 'ਤੇ ਵੀ ਮਿਲ ਸਕਦਾ ਹੈ।
ਪੈਸੇ ਦੇ ਖੁਲਾਸੇ ਲਈ ਸਰਕਾਰ ਨੇ ਬੱਜਟ 2016-17 'ਚ ਸਰਕਾਰ ਨੇ ਆਮਦਨ ਐਲਾਨਣ ਵੀ ਸਕੀਮ ਐਲਾਨੀ ਸੀ, ਇਸ ਵਿੱਚ 45 ਫ਼ੀਸਦੀ ਟੈਕਸ ਅਦਾ ਕਰਕੇ ਕਾਲੇ ਧਨ ਦਾ ਖੁਲਾਸਾ ਕੀਤਾ ਜਾ ਸਕਦਾ ਹੈ। ਇਹ ਵਿਸ਼ੇਸ਼ ਖਿੜਕੀ ਪਹਿਲੀ ਜੂਨ ਤੋਂ 30 ਸਤੰਬਰ ਤੱਕ ਲਈ ਖੁੱਲ੍ਹੀ ਹੈ।

Sunday, October 07, 2012

ਰਾਸ਼ਟਰੀ ਵਿਕਾਸ ਮੰਚ ਵੱਲੋਂ ਇੱਕ ਹੋਰ ਅਹਿਮ ਐਲਾਨ

13 ਅਕਤੂਬਰ ਨੂੰ ਹੋਵੇਗਾ ਲੁਧਿਆਣਾ ਵਿੱਚ ਬਾਪੂ ਗਾਂਧੀ ਦਾ ਸ਼ਰਾਧ 
ਰਾਸ਼ਟਰੀ ਵਿਕਾਸ ਮੰਚ ਦੇ ਮੈਂਬਰ, ਅਹੁਦੇਦਾਰ 
ਅਤੇ ਮਹਾਤਮਾ ਗਾਂਧੀ ਜੀ ਦੇ ਕੁਝ ਸਮਰਥਕ 
ਮਹਾਤਮਾ ਗਾਂਧੀ ਦਾ ਨਾਮ ਅਤੇ ਵਿਚਾਰਧਾਰਾ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਲਗਾਤਾਰ ਪ੍ਰਸੰਗਕ ਹੁੰਦੀ ਜਾ ਰਹੀ ਹੈ। ਉਹਨਾਂ ਦੇ ਸਮਰਥਕਾਂ ਦੀ ਗਿਣਤੀ ਵੀ ਵਧ ਰਹੀ ਹੈ ਅਤੇ ਵਿਰੋਧੀਆਂ ਦੀ ਵੀ। ਪਿਛਲੇ ਦਿਨੀ ਫੇਸਬੁਕ ਤੇ ਇੱਕ ਬੱਚੀ ਦੀ ਫੋਟੋ ਨਾਲ ਇੱਕ ਸੁਨੇਹਾ ਵੀ ਸੀ ਅਤੇ ਸੁਆਲ ਵੀ। ਪੁਛਿਆ ਗਿਆ ਸੀ ਕਿ ਮਹਾਤਮਾ ਗਾਂਧੀ ਨੂੰ ਬਾਪੂ ਗਾਂਧੀ ਦੀ ਉਪਾਧੀ ਕਿਸ ਨੇ ਅਤੇ ਕਦੋਂ ਦਿੱਤੀ। ਸੁਆਲ ਕਰਨ ਕਰਨ ਵਾਲੀ ਬੱਚੀ ਨੇ ਆਰ ਟੀ ਆਈ ਰਾਹੀਂ ਇਹ ਸੁਆਲ ਪ੍ਰਧਾਨ ਮੰਤਰੀ ਦਫਤਰ ਨੂੰ ਵੀ ਕੀਤਾ ਫਿਰ ਗ੍ਰਹਿ ਮੰਤਰਾਲੇ ਨੂੰ ਵੀ ਪਰ ਜੁਆਬ ਕਿਸੇ ਕੋਲੋਂ ਨਹੀਂ ਮਿਲ ਸਕਿਆ। ਦੇਸ਼ ਦੇ ਬਾਪੂ ਨਾਲ ਇਹ ਕਿਹੋ ਜਿਹਾ ਮਜਾਕ ਹੈ ? ਜਿਸ ਨਮਕ ਅੰਦੋਲਨ ਨਾਲ; ਬਾਪੂ ਨੇ ਸਾਰੀ ਦੁਨੀਆ ਹਿਲਾ ਦਿੱਤੀ ਉਸ ਨਮਕ ਨੂੰ ਆਜ਼ਾਦੀ ਆਉਣ ਤੋਂ ਬਾਅਦ ਮਹਿੰਗੇ ਭਾਅ ਵੇਚਿਆ ਜਾ ਰਿਹਾ ਹੈ। ਜਿਸ ਸਵਦੇਸ਼ੀ ਦੇ ਨਾਅਰੇ ਨਾਲ ਮਹਾਤਮਾ ਜੀ ਨੇ ਅੰਗਰੇਜ਼ ਹਕੂਮਤ ਦੀ ਨੀਂਹ ਹਿਲਾ ਦਿੱਤੀ ਅੱਜ ਸਵਦੇਸ਼ੀ ਦੀ ਉਸ ਨੀਤੀ ਨੂੰ ਮਿੱਟੀ ਘੱਟੇ ਰੋਲ ਕੇ ਨਿੱਤ ਨਵੀਆਂ ਨਵੀਆਂ ਵਿਦੇਸ਼ੀ ਕੰਪਨੀਆਂ ਨੂੰ  ਦੇਸ਼ ਵਿੱਚ ਆਉਣ ਦੇ ਸੱਦੇ ਪੱਤਰ ਭੇਜੇ ਜਾ ਰਹੇ ਹਨ। ਸਿਧੇ ਵਿਦੇਸ਼ੀ ਨਿਵੇਸ਼ ਨੂੰ ਇੱਕ ਮੁੱਖ ਨੀਤੀ ਵੱਜੋਂ ਅਪਣਾਇਆ ਜਾ ਰਿਹਾ ਹੈ। ਮਹਾਤਮਾ ਗਾਂਧੀ ਦਾ ਨਾਮ ਲੈਣ ਵਾਲੇ ਹੀ ਮਹਾਤਮਾ ਜੀ ਦੇ ਸੁਪਨਿਆਂ ਨੂੰ ਮਿੱਟੀ ਵਿੱਚ ਮਿਲਾ ਰਹੇ ਹਨ। ਅੱਜ ਸਮਝ ਆ ਰਹੀ ਹੈ ਕਿ ਉਹਨਾਂ ਨੇ ਆਜ਼ਾਦੀ ਆਉਣ ਤੋਂ ਬਾਅਦ ਕਾਂਗਰਸ ਨੂੰ ਭੰਗ ਕਰਨ ਦੀ ਗੱਲ ਕਿਓਂ ਕਹੀ ਸੀ? ਸਾਡਾ ਸੰਵਿਧਾਨ ਜਿਸ ਵਿਚਾਰ ਅਤੇ ਨੀਤੀ ਦੀ ਗੱਲ ਕਰਦਾ ਹੈ ਸਾਡੇ ਕਦਮ ਉਸਦੇ ਪੂਰੀ ਤਰ੍ਹਾਂ ਉਲਟ ਜਾ ਰਹੇ ਹਨ। ਕਿਸੇ ਵੀ ਤਰ੍ਹਾਂ ਨਹੀਂ ਲੱਗਦਾ ਕਿ ਇਹ ਮਹਾਤਮਾ ਗਾਂਧੀ ਦੇ ਸੁਪਨਿਆਂ ਜਾਂ ਵਿਚਾਰਾਂ ਵਾਲੀ ਆਜ਼ਾਦੀ ਹੈ।
ਰਾਸ਼ਟਰੀ ਵਿਕਾਸ ਮੰਚ ਦੇ ਮੈਂਬਰ, ਅਹੁਦੇਦਾਰ 
ਅਤੇ ਮਹਾਤਮਾ ਗਾਂਧੀ ਜੀ ਦੇ ਕੁਝ ਸਮਰਥਕ 
ਹਾਲਾਤ ਲਗਾਤਾਰ ਨਾਜ਼ੁਕ ਹੋ ਰਹੇ ਹਨ।ਅਮਨ, ਸ਼ਾਂਤੀ ਅਤੇ ਸਦਭਾਵਨਾ ਦੇ ਪੁਜਾਰੀ ਮਹਾਤਮਾ ਗਾਂਧੀ ਨੂੰ ਬਾਪੂ ਗਾਂਧੀ ਆਖਣ ਵਾਲੇ ਦੇਸ਼ ਵਿੱਚ ਕਤਲੋਗਾਰਤ, ਸਾੜਫੂਕ, ਖੂਨਖਰਾਬਾ, ਲੁੱਟਮਾਰ, ਬੇਈਮਾਨੀ, ਬਲਾਤਕਾਰ, ਭਰੂਣ ਹੱਤਿਆ ਅਤੇ ਸ਼ੋਸ਼ਣ ਇੱਕ ਆਮ ਗੱਲ ਹੋ ਚੁੱਕੀ ਹੈ। ਇਹਨਾਂ ਅੱਤ ਦੇ ਗੰਭੀਰ ਹਾਲਾਤਾਂ ਵਿੱਚ ਰਾਸ਼ਟਰੀ ਵਿਕਾਸ ਮੰਚ ਨੇ ਇੱਕ ਵਾਰ ਫੇਰ ਮਹਾਤਮਾ ਗਾਂਧੀ ਦੇ ਫਲਸਫੇ ਨੂੰ ਘਰ ਘਰ ਤੱਕ ਲਿਜਾਣ ਦਾ ਬੀੜਾ ਚੁੱਕਿਆ ਹੈ। ਇਸ ਦੀ ਰਸਮੀ ਸ਼ੁਰੂਆਤ ਕੀਤੀ ਗਈ ਦੋ ਅਕਤੂਬਰ 2012 ਨੂੰ ਲੁਧਿਆਣਾ ਦੇ ਗੋਲਬਾਗ ਵਿੱਚ।  ਗੁਰਿੰਦਰ ਸੂਦ, ਨਿਰਦੋਸ਼ ਭਾਰਦਵਾਜ, ਹਰਜੀਤ ਸਿੰਘ ਨੰਦਾ ਅਤੇ ਰਵੀ ਸੋਈ ਵਰਗੇ ਕੁਝ ਉੱਦਮੀਆਂ ਨੇ ਸੰਕਲਪ ਲਿਆ ਹੈ ਕਿ ਓਹ ਸਾਰੇ ਮਿਲਕੇ ਛੂਆਛੂਤ, ਫਿਰਕਾਪ੍ਰਸਤੀ, ਵਿਦੇਸ਼ੀ ਚੀਜ਼ਾਂ ਦੀ ਵਰਤੋਂ ਅਤੇ ਕੁਰੱਪਸ਼ਨ ਦਾ ਡਟ ਕੇ ਵਿਰੋਧ ਕਰਨਗੇ। ਦੋ ਅਕਤੂਬਰ ਨੂੰ ਸ਼ੁਰੂ ਹੋਈ ਇਹ ਮੁਹਿੰਮ ਬਾਪੂ ਦੇ ਸ਼ਹੀਦੀ ਦਿਨ 30 ਜਨਵਰੀ ਤੱਕ ਜਾਰੀ ਰਹੇਗੀ। 13 ਅਕਤੂਬਰ 2012 ਨੂੰ ਬਾਪੂ ਗਾਂਧੀ ਦਾ ਸ਼ਰਾਧ ਵੀ ਕੀਤਾ ਜਾਵੇਗਾ। ਬਾਪੂ ਦੇ ਸ਼ਰਾਧ ਦਾ ਆਯੋਜਨ ਕਿਸੇ ਵਿਚਾਰਧਾਰਕ ਸੰਗਠਨ ਵੱਲੋਂ ਸ਼ਾਇਦ ਪਹਿਲੀ ਵਾਰ ਕੀਤਾ ਜਾ ਰਿਹਾ ਹੈ। ਕਾਬਿਲੇ ਜ਼ਿਕਰ ਹੈ ਕਿ 13 ਅਕਤੂਬਰ 1948 ਨੂੰ ਹੀ ਮਹਾਤਮਾ ਗਾਂਧੀ ਦੀਆਂ ਅਸਥੀਆਂ ਜਲ ਪ੍ਰਵਾਹ ਕੀਤੀਆਂ ਗਈਆਂ ਸਨ। ਇਸ ਸ਼ਰਾਧ ਅਤੇ ਮੁਹਿੰਮ ਵਿੱਚ ਸ਼ਾਮਿਲ ਹੋਣ ਦੇ ਚਾਹਵਾਨ ਇਹਨਾਂ ਵਿਅਕਤੀਆਂ ਨਾਲ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ।

ਗੁਰਿੰਦਰ ਸੂਦ:               +91 98881 23786
ਰਵੀ ਸੋਈ:                    +91 98884 92198
ਨਿਰਦੋਸ਼ ਭਾਰਦਵਾਜ :     +91 99884 03850

*ਗਾਂਧੀਵਾਦ ਅੱਜ ਦੇ ਸਮੇਂ ਵਿਚ–ਮੋਹਿਤ ਸੇਨ

Friday, September 30, 2011

ਕਾਲੇ ਦਿਨਾਂ ਦਾ ਸਚ

ਕਾਲੇ ਦਿਨਾਂ ਦਾ ਸਚ ਇੱਕ ਵਾਰ ਫੇਰ ਬਾਹਰ ਆ ਰਿਹਾ ਹੈ. ਇਹ ਸਚ ਉਸ ਵਿਅਕਤੀ ਨੇ ਬੋਲਿਆ ਹੈ ਜਿਸ ਨੇ ਸਾਰਾ ਜ਼ੁਲਮ ਆਪਣੀ ਅੱਖੀਂ ਦੇਖਿਆ ਸੀ. ਇਹ ਵਿਅਕਤੀ ਭਾਵੇਂ  ਉਸ ਵੇਲੇ ਵੀ ਪਿੰਡ ਦਾ ਸਰਪੰਚ ਸੀ.ਪਰ ਇੱਕਲਾ ਸੀ. ਬੇਬਸ ਸੀ, ਲਾਚਾਰ ਸੀ. ਉਸ ਵੇਲੇ ਬਿਨਾਂ ਕਿਸੇ ਹਥਿਆਰ ਦੇ ਪੂਰੀ ਤਰਾਂ ਇੱਕਲਿਆਂ ਹੋ ਕੇ ਹਾਲਾਤ ਦੇ ਖਿਲਾਫ ਜਾਣਾ ਜਾਂ ਫੇਰ  ਇਸ ਮਕਸਦ ਲਈ ਆਪਣੀ ਜਾਨ 'ਤੇ ਖੇਡਣਾ ਸਿਰਫ ਖੁਦਕੁਸ਼ੀ ਹੁੰਦਾ. ਦੂਜੇ ਪਾਸੇ ਜਨੂੰਨੀਆਂ ਦੀ ਭੀੜ. ਹੱਥਾਂ ਵਿੱਚ ਤੇਲ ਦੀਆਂ ਪੀਪੀਆਂ ਅਤੇ ਮਾਚਿਸਾਂ. ਕਹਿਣ ਲੱਗੇ ਸਰਪੰਚਾਂ ਤੂ ਪਾਸੇ ਹੀ ਜਾ ਐਵੇਂ ਕਿਤੇ ਚੌਧਰੀ ਨਾ ਬਣੀ. ਸਰਪੰਚ ਦੀ ਕੋਈ ਪੇਸ਼ ਨਾ ਗਈ. ਜੇ ਉਹ ਅੜ ਵੀ ਜਾਂਦਾ ਤਾਂ ਭੀੜ ਨੇ ਸਰਪੰਚ ਨੂੰ ਵੀ ਹਮੇਸ਼ਾਂ ਲਈ ਰਸਤੇ ਵਿੱਚੋਂ ਹਟਾ ਦੇਣਾ ਸੀ. ਜੇ ਉਸਦੀ ਜਾਨ ਵੀ ਨਾਂ ਬਚੀ ਹੁੰਦੀ ਤਾਂ ਸ਼ਾਇਦ ਸਾਨੂੰ ਕਦੇ ਵੀ ਪੂਰੀ ਹਕੀਕਤ ਪਤਾ ਨਾਂ ਲੱਗਦੀ. ਹੁਣ ਬਹੁਤ ਕੁਝ ਸਾਹਮਣੇ ਆ ਚੁੱਕਿਆ ਹੈ. ਸਰਪੰਚ ਨੇ ਸਚ ਬੋਲਿਆ ਹੈ ਪਰ ਉਸਦੇ ਬੋਲਾਂ ਵਿਚ ਕਈ ਸਵਾਲ ਨੇ. ਇਹ ਸਚਮੁਚ ਸੋਚਣ ਵਾਲੀ ਗੱਲ ਹੈ ਕਿ ਉਹਨਾਂ ਕਾਲੇ ਦਿਨਾਂ ਵਿੱਚ ਉਜਾੜੀ ਗਈ ਇਸ ਥਾਂ ਨੂੰ ਮੁੜ ਵਸਾਉਣ ਦੇ ਰਸਤੇ ਵਿਚ ਕੌਣ ਰੁਕਾਵਟ ਬਣਿਆ  ਆ ਰਿਹਾ ਹੈ ? ਉਹਨਾਂ ਕਾਲੇ ਦਿਨਾ ਵਿੱਚ ਬੜੀ ਹੀ ਬੇਰਹਿਮੀ ਨਾਲ ਜਿਊਂਦਿਆਂ ਸਾੜ ਦਿਤੀ ਗਏ  ਵਿਅਕਤੀਆਂ ਦੀ ਆਤਮਿਕ ਸ਼ਾਂਤੀ ਲਈ ਇਥੇ ਗੁਰਦਵਾਰਾ ਬਣਾਉਣ ਵਿੱਚ ਕੌਣਦਹਿਲ ਮਠ ਕਰ ਰਿਹਾ ਹੈ ? ਜੇ ਇਸ ਥਾਂ ਨੂੰ ਉਸ ਅਣਮਨੁੱਖੀ  ਜ਼ੁਲਮ ਦੀ ਯਾਦਗਾਰ ਵੀ ਬਣਾਉਣਾ ਹੈ ਤਾਂ ਵੀ  ਇਸ ਦੇ ਰਸਤੇ ਵਿੱਚ ਕੌਣ ਕੌਣ ਆ ਰਿਹਾ ਹੈ ? ਅਜਿਹੇ ਕਈ ਸਵਾਲ ਆਪਣਾ ਜਵਾਬ ਉਡੀਕ ਰਹੇ ਹਨ.  

ਉਂਝ ਵੀ ਸਵਾਲ ਕਿਸੇ ਇੱਕ ਫਿਰਕੇ ਦਾ ਨਹੀਂ ਬਲਕਿ ਦੇਸ਼ ਦੀ ਸਦਭਾਵਨਾ ਦਾ ਵੀ ਹੈ, ਕਾਨੂੰਨ ਦਾ ਵੀ ਹੈ ਅਤੇ ਇਨਸਾਫ਼ ਦਾ ਵੀ. ਜੇ ਇਸ ਸਭ ਕੁਝ ਨੂੰ ਸਿਰਫ ਕੁਝ ਵਿਅਕਤੀਆਂ ਦਾ ਬਚਾਅ ਕਰਨ ਲਈ ਬਲੀਦਾਨ ਕਰ ਦਿੱਤਾ ਜਾਂਦਾ ਹੈ ਤਾਂ ਇਹ ਸਚਮੁਚ ਇੱਕ ਬਹੁਤ ਹੀ ਬਦਕਿਸਮਤੀ ਵਾਲੀ ਗੱਲ ਹੋਵੇਗੀ. ਇਸ ਬਾਰੇ ਅਗਲੇ ਕਦਮ ਕੀ ਹੋਣੇ ਚਾਹੀਦੇ ਹਨ. ਏਹੋ ਜਿਹੇ ਕਈ ਸੁਆਲਾਂ ਨਾਲ ਇਸ ਵੀਡੀਓ ਕਲਿੱਪ ਨੂੰ ਪੋਸਟ ਕੀਤਾ ਹੈ ਇਸ ਇਤਿਹਾਸਿਕ ਥਾਂ ਦਾ ਪਤਾ ਲਭਣ ਵਾਲੇ ਇੰਜੀਨੀਅਰ ਮਨਵਿੰਦਰ ਸਿੰਘ ਨੇ. ਪਰ ਇਸ ਸਾਰੇ ਮਸਲੇ ਬਾਰੇ ਤੁਸੀਂ ਕੀ ਸੋਚਦੇ ਹੋ ? ਕੀ ਕਹਿਣਾ ਚਾਹੁੰਦੇ ਹੋ / ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ.

Monday, May 09, 2011

ਕੀ ਫਿਰ ਪਰਤ ਰਿਹਾ ਹੈ ਲਾਲਟੈਨ ਵਾਲਾ ਯੁਗ ?

ਦੇਸ਼ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਬਾਰ ਬਾਰ ਨਿਸ਼ਾਨਾ ਕਿਓਂ ਬਣਦਾ ਹੈ ? ਕਦੇ ਉਸ ਉਤੇ ਲਾਠੀ ਵਰ੍ਹਾਈ ਜਾਂਦੀ ਹੈ ਤੇ ਕਦੇ ਗੋਲੀ !ਨੋਇਡਾ ਤੋਂ ਅਜੇ ਵੀ ਚਿੰਤਾਜਨਕ ਖਬਰਾਂ ਆ ਰਹੀਆਂ ਹਨ. ਜ਼ਮੀਨ ਮੁਹੱਈਆ ਕਰਨ ਦੇ ਮਾਮਲੇ ‘ਤੇ ਯੂਪੀ ਵਿੱਚ ਭ੍ਸ੍ੜਕੇ ਕਿਸਾਨ ਅੰਦੋਲਨ ਕਾਰਨ ਸੋਮਵਾਰ ਨੂੰ ਵੀ ਪੱਛਮੀ ਉੱਤਰ ਪ੍ਰ੍ਰਦੇਸ਼ ਦੇ ਕਈ ਜ਼ਿਲਿਆਂ ਵਿਚ ਖਿਚਾਅ ਭਰਿਆ ਮਾਹੌਲ ਰਿਹਾ ਅਤੇ ਨਾਜ਼ੁਕ ਹਾਲਾਤ ਨੂੰ ਦੇਖਦਿਆਂ ਪੀਡ਼ਤ ਇਲਾਕਿਆਂ ਵਿਚ ਭਾਰੀ ਗਿਣਤੀ ਵਿਚ ਪੁਲਸ ਫੋਰਸ ਨੂੰ ਤਾਇਨਾਤ ਕਰਨਾ ਪਿਆ. ਹਿੰਸਕ ਘਟਨਾਵਾਂ ਤੋਂ ਬਾਅਦ ਸਰਗਰਮ ਹੋਏ ਪ੍ਰਸ਼ਾਸਨ ਵੱਲੋਂ ਸਿਆਸੀ ਲੀਡਰਾਂ ਨੂੰ ਗਡ਼ਬਡ਼ ਵਾਲੇ ਇਲਾਕਿਆਂ ਵਿਚ ਜਾਣ ਤੋਂ  ਰੋਕਣ  ਲਈ  ਗ੍ਰਿਫਤਾਰ ਕਰ ਲਿਆ ਗਿਆ. ਗਿਰਫਤਾਰ ਕੀਤੇ ਗਏ  ਲੀਡਰਾਂ ਵਿੱਚ ਭਾਜਪਾ ਦੇ ਸਾਬਕਾ ਕੌਮੀ ਪ੍ਰਧਾਨ ਅਤੇ ਗਾਜ਼ੀਆਬਾਦ ਤੋਂ ਐੱਮ. ਪੀ. ਰਾਜਨਾਥ ਸਿੰਘ ਵੀ ਸ਼ਾਮਿਲ ਹਨ. ਉਹਨਾਂ ਦੇ ਨਾਲ ਹੀ  ਸਮਾਜਵਾਦੀ ਪਾਰਟੀ ਦੇ ਨੇਤਾ ਸ਼ਿਵਪਾਲ ਯਾਦਵ ਨੂੰ ਵੀ ਸੋਮਵਾਰ ਨੋਇਡਾ ਸ਼ਹਿਰ ਅੰਦਰ ਦਾਖਲ ਹੁੰਦਿਆਂ ਹੀ ਗ੍ਰਿਫਤਾਰ ਕਰ ਲਿਆ ਗਿਆ. ਕਾਬਿਲੇ ਜ਼ਿਕਰ ਹੈ ਕਿ ਭੱਠਾ ਪਰਸੋਰ ਪਿੰਡ ਦੇ ਕਿਸਾਨ ਸਰਕਾਰ ਵਲੋਂ ਹਾਸਲ ਕੀਤੀ ਜ਼ਮੀਨ ਦੇ ਬਦਲੇ ‘ਚ ਦਿੱਤੇ ਜਾ ਰਹੇ ਮੁਆਵਜ਼ੇ ਦੀ ਰਕਮ ਵਧਾਉਣ ਦੀ ਮੰਗ ਨੂੰ ਲੈ ਕੇ ਇਸ ਸਾਲ ਜਨਵਰੀ ਤੋਂ ਅੰਦੋਲਨ ਕਰ ਰਹੇ ਹਨ. ਦੋਹਾਂ ਆਗੂਆਂ ਨੇ ਮੀਡੀਆ ਨੂੰ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਹਾਈਕੋਰਟ ਦੇ ਕਿਸੇ ਸੇਵਾ ਮੁਕਤ ਜੱਜ ਤੋਂ ਕਰਵਾਈ ਜਾਣੀ ਚਾਹੀਦੀ ਹੈ. ਇਸੇ ਦੌਰਾਨ ਕਿਸਾਨਾਂ ‘ਤੇ ਹੋਏ ਅੱਤਿਆਚਾਰ ਵਿਰੁੱਧ ਆਪਣੀ ਆਵਾਜ਼ ਬੁਲੰਦ ਰਾਜਗ ਦੇ ਕਨਵੀਨਰ ਅਤੇ ਜਨਤਾ ਦਲ (ਯੂ) ਦੇ ਪ੍ਰਧਾਨ ਸ਼ਰਦ ਯਾਦਵ ਨੇ ਵੀ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ. ਯਾਦਵ ਨੇ ਮੀਡੀਆ  ਨੂੰ ਦੱਸਿਆ ਕਿ ਉਹ ਸ਼ਾਂਤਮਈ ਢੰਗ ਨਾਲ ਵਿਖਾਵਾ ਕਰਕੇ ਆਪਣੀ ਗੱਲ ਕਹਿਣੀ ਚਾਹੁੰਦੇ ਸਨ ਤਾਂ ਕਿ ਕਿਸਾਨਾਂ ਨਾਲ ਆਪਣੀ ਇੱਕਜੁੱਟਤਾ ਦਾ ਪ੍ਰਗਟਾਵਾ ਕਰ ਸਕਣਪਰ ਪੁਲਸ ਨੇ ਉਨ੍ਹਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ.  ਦੂਜੇ ਪਾਸੇ ਰਾਜ ਸਰਕਾਰ ਨੇ ਆਪਣਾ ਸਖਤੀ ਵਾਲਾ ਰੁੱਖ ਜਾਰੀ ਰਖਦਿਆਂ ਆਗਰਾ ਜ਼ਿਲੇ ਦੇ ਐਤਮਾਦਪੁਰ ਵਿਖੇ ਜ਼ਮੀਨ ਨੂੰ ਹਾਸਲ ਕਰਨ ਦੇ ਮੁੱਦੇ ‘ਤੇ ਪੇਂਡੂਆਂ ਦੇ ਹਿੰਸਕ ਵਿਰੋਧ ਵਿਖਾਵਿਆਂ ਅਤੇ ਅਗਜ਼ਨੀ ਨੂੰ ਲੈ ਕੇ 24 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ  ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ. ਇਨ੍ਹਾਂ ਵਿਅਕਤੀਆਂ ਦੇ ਨਾਂ ਪੁਲਸ ਵਲੋਂ ਦਰਜ ਕਰਵਾਈ ਗਈ ਰਿਪੋਰਟ ਵਿੱਚ ਵੀ ਸ਼ਾਮਲ ਹਨ. ਉਨ੍ਹਾਂ ਦਾਵਾ ਕੀਤਾ ਕਿ ਹੁਣ ਖੇਤਰ ‘ਚ ਸਥਿਤੀ ਸ਼ਾਂਤਮਈ ਹੈ ਪਰ ਫਿਰ ਵੀ ਸੁਰੱਖਿਆ ਫੋਰਸਾਂ ਦੇ ਵਾਧੂ ਜਵਾਨ ਖੇਤਰ ‘ਚ ਤਾਇਨਾਤ ਕੀਤੇ ਗਏ ਹਨ ਤਾਂ ਕਿਸੇ ਵੀ ਸੰਭਾਵਿਤ ਅਨਸੁਖਾਵੀ ਘਟਨਾ ਨੁਜਨ ਰੋਕਿਆ ਜਾ ਸਕੇ.
ਯੂਪੀ ਦੇ ਕਿਸਾਨਾਂ ਦੀ ਗੱਲ ਕਰਨ ਮਗਰੋਂ ਹੁਣ ਆਉਂਦੇ ਹਾਂ ਪੰਜਾਬ ਵੱਲ ਜਿੱਥੇ ਇੱਕ ਵਾਰ ਫੇਰ ਬਿਜਲੀ ਦੀਆਂ ਦਰਾਂ ਵਧਾ ਦਿੱਤੀਆਂ ਗਈਆਂ ਹਨ.  ਪੰਜਾਬ ਸਰਕਾਰ ਨੇ ਆਪਣਾ ਕਾਰਜਕਾਲ ਸ਼ੁਰੂ ਕਰਦਿਆਂ ਹੀ ਲਗਾਤਾਰ ਵਾਦੇ ਕੀਤੇ ਸਨ ਕਿ ਬੜੀ ਛੇਤੀ ਹੀ ਪੰਜਾਬ ਨੂੰ ਬਿਜਲੀ ਸਰਪਲਸ ਸੂਬਾ ਬਣਾ ਲਿਆ ਜਾਏਗਾ. ਜਿਹਨਾਂ ਲੋਕਾਂ ਨੇ ਰਾਜਨੀਤੀ ਦੇ ਖੇਤਰ ਵਿੱਚ ਹੁੰਦੇ ਇਹਨਾਂ ਵਾਅਦਿਆਂ ਉੱਤੇ ਇਤਬਾਰ ਕਰ ਲਿਆ ਸੀ ਫ ਉਡੀਕਾਂ ਵਿੱਚ ਲੱਗੇ ਰਹੇ ਪਰ ਊਂਠ ਦਾ ਬੁਲ੍ਲ ਨਾਂ ਡਿੱਗਣਾ ਤੇ ਨਾਂ ਹੀ ਨਦਿਗ੍ਗਿਆ. ਪਾਵਰ ਕਤ ਵੀ ਜਾਰੀ ਰਹੇ ਅਤੇ ਤਕਨੀਕੀ ਖਰਾਬੀਆਂ ਕਾਰਨ ਲੱਗਦੇ ਕੱਟ ਵੀ. ਬਿਜਲੀ ਕੱਟਣ ਦੇ ਨਾਲ ਨਾਲ ਹੀ ਹੁੰਦਾ ਰਿਹਾ ਬਿਜਲੀ ਦੀਆਂ ਦਰਾਂ ਵਿੱਚ ਵਾਧਾ. ਇਹਨਾਂ ਦਰਾਂ ਨੂੰ ਵਧਾਉਣ ਦੇ ਫੈਸਲੇ ਕਰਨ ਲੱਗੀਆਂ ਸਰਕਾਰਾਂ ਅਤੇ ਬਿਜਲੀ ਵਿਭਾਗਾਂ ਦੀਆਂ ਕੁਝ ਜਾਇਜ਼ ਮਜਬੂਰੀਆਂ ਵੀ ਹੋ ਸਕਦੀਆਂ ਹਨ ਪਰ ਲੋਕ ਵਿਚਾਰੇ ਕਿ ਕਰਨ ਜਿਹਨਾਂ ਦੀ ਆਮਦਨ ਵਿੱਚ ਉਸ ਰਫਤਾਰ ਨਾਲ ਵਾਧੇ ਨਹੀਂ ਹੁੰਦੇ ਜਿਸ ਰ੍ਫ੍ਤਾਏ ਨਾਲ ਮਹਿੰਗਾਈ ਵਧ ਜਾਂਦੀ ਹੈ. ਲੋਕ ਆਪਣਾ ਘਾਟਾ ਪੂਰਾ ਕਰਨ ਲਈ ਕਿਸ  ਦੀਆਂ ਦਰਾਂ ਵਧਾਉਣ ? 
ਨਵੀਆਂ ਖਬਰਾਂ ਮੁਤਾਬਿਕ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵਲੋਂ 2011-12  ਲਈ ਬਿਜਲੀ ਦਰਾਂ ਦਾ ਐਲਾਨ ਕਰਦਿਆਂ 9.19 ਫੀਸਦੀ ਤਕ ਦਾ ਵਾਧਾ ਕੀਤਾ ਗਿਆ ਹੈ. ਇਸ ਐਲਾਨ ਮੁਤਾਬਿਕ ਮੀਟ੍ਰਿਡ ਕੈਟਾਗਰੀ  ਲਈ 8 ਪੈਸੇ ਪ੍ਰਤੀ ਯੂਨਿਟ ਅਤੇ ਅਨ-ਮੀਟ੍ਰਿਡ ਖੇਤੀ ਕੈਟਾਗਰੀ  ਲਈ 5 ਰੁਪਏ ਪ੍ਰਤੀ ਹਾਰਸ ਪਾਵਰ ਫਿਊਲ ਸਰਚਾਰਜ ਵੱਖਰੇ ਤੌਰ ‘ਤੇ ਲਗਾਇਆ ਗਿਆ ਹੈ. ਇਸੇ ਦੌਰਾਨ ਇਹ ਐਲਾਨ ਵੀ ਕੀਤਾ ਗਿਆ ਹੈ ਕਿ ਖੇਤੀ ਖੇਤਰ ਤੇ ਅਨੁਸੂਚਿਤ ਜਾਤੀਆਂ ਨੂੰ ਮਿਲਦੀ ਮੁਫਤ ਤੇ ਰਿਆਇਤੀ ਬਿਜਲੀ ਸੁਵਿਧਾ ਜਾਰੀ ਰਹੇਗੀ, ਕਿਉਂਕਿ ਇਸ ਲਈ ਰਾਜ ਸਰਕਾਰ ਸਬਸਿਡੀ ਦੇਵੇਗੀ. ਕਮਿਸ਼ਨ ਦੀ ਚੇਅਰਪਰਸਨ ਰੋਮਿਲਾ ਦੁਬੇ ਵਲੋਂ ਨਵੀਆਂ ਦਰਾਂ ਦਾ ਐਲਾਨ ਕਰਦੇ ਹੋਏ ਕਿਹਾ ਗਿਆ ਕਿ ਪੰਜਾਬ ਸਟੇਟ ਪਾੱਵਰ ਕਾਰਪੋਰੇਸ਼ਨ ਲਿਮਟਿਡ ਵਲੋਂ 2011-12  ਲਈ 18950.40 ਕਰੋਡ਼ ਰੁਪਏ ਦੀਆਂ ਮਾਲੀਆ ਜ਼ਰੂਰਤਾਂ ਪੇਸ਼ ਕੀਤੀਆਂ ਗਈਆਂ ਸੀ, ਪਰ ਕਮਿਸ਼ਨ ਨੇ 15504.11 ਕਰੋਡ਼ ਰੁਪਏ ਦੀ ਮਨਜ਼ੂਰੀ ਦਿੱਤੀ ਹੈ. 
ਬਿਜਲੀ ਦਰਾਂ ਵਿੱਚ ਅਕਸਰ ਹੋਣ ਵਾਲੇ ਇਹਨਾਂ ਵਾਧਿਆਂ ਨੂੰ ਦੇਖ ਕੇ ਇੱਕ ਵਾਰ ਫਿਰ ਇਹੀ ਜਾਪਾਨ ਲੱਗਗ ਪਿਆ ਹੈ ਬਿਜਲੀ ਸਿਰਫ ਸਰਦੇ ਪੁੱਜਦੇ ਘਰਾਂ ਵਿੱਚ ਹੀ ਜਾਗਿਆ ਕਰੇਗੀ ਤੇ ਆਮ ਲੋਕਾਂ ਦੇ ਘਰਾਂ ਵਿੱਚ ਜਗਣਗੇ  ਲੈੰਪ, ਲਾਲਟੈਨਾਂ ਜਾਂ ਫੇਰ ਦੀਵੇ ਅਤੇ ਮੋਮਬਤਤੀਆਂ. ਮਹਿੰਗਾਈ ਦੇ ਇਸ ਨਾਜ਼ੁਕ ਯੁਗ ਵਿੱਚ ਤੁਹਾਡੇ ਵਿਚਾਰਾਂ ਅਤੇ ਸੁਝਾਵਾਂ ਦੀ ਉਡੀਕ ਰਹੇਗੀ.--ਰੈਕਟਰ ਕਥੂਰੀਆ 

Tuesday, April 26, 2011

...ਤਾਂ 84 ਵਿੱਚ ਬੰਬਈ ਕਿਵੇਂ ਬਚਿਆ ? {ਚਿਹਰੇ ਅਤੇ ਕਿਰਦਾਰ ਭਾਗ-3}


ਧੰਨਵਾਦ ਸਹਿਤ: ਖਾਲਸਾ ਅਕਾਲਪੁਰਖ 

ਫੋਟੋ ਧੰਨਵਾਦ ਸਹਿਤ: ਸਿੱਖ ਸਿਆਸਤ 
ਪਿਛਲੇ ਦਿਨੀਂ ਪੰਜਾਬ ਸਕਰੀਨ (ਪੰਜਾਬੀ) ਵਿੱਚ ਇੱਕ ਲਿਖਤ ਛਪੀ ਸੀ ਨਵੰਬਰ-84 ਤੋਂ ਛੱਬੀਆਂ  ਸਾਲਾਂ ਮਗਰੋ ਹੋਂਦ, ਚਿਲੜ  ਅਤੇ ਪ੍ਯੌਦੀ ਵਿੱਚ ਹੋਈਆਂ ਵਾਰਦਾਤਾਂ ਨੂੰ ਤਥਾਂ ਅਤੇ ਅੰਕੜਿਆਂ ਸਮੇਤ ਲਭਣ ਇੰਜੀ.ਮਨਵਿੰਦਰ ਸਿਘ ਹੁਰਾਂ ਦੀ ਲਿਖੀ ਹੋਈ. ਇਹ ਲਿਖਤ ਸੀ 84 ਦੀ ਘਟਨਾ ਕੋਈ ਭੁੱਲਣਯੋਗ ਨਹੀਂ, ਨਾਲੇ ਭੁੱਲੀ ਵੀ ਕਿਓਂ. ਇਸ ਲਿਖਤ ਅਤੇ ਖੋਜ ਦੇ ਉਪਰਾਲੇ ਨੂੰ ਦੇਸ਼ ਵਿਦੇਸ਼ ਵਿੱਚ ਬਹੁਤ ਪਸੰਦ ਕੀਤਾ ਗਿਆ. ਟਿੱਪਣੀਆਂ , ਫੋਨ ਕਾਲਾਂ ਅਤੇ ਸੰਦੇਸ਼ਾਂ ਵਿੱਚ ਕਾਫੀ ਕੁਝ ਕਿਹਾ ਗਿਆ. ਇਸਦੇ ਵੇਰਵੇ ਵਿੱਚ ਨਾਂ ਜਾਂਦਿਆਂ ਫਿਲਹਾਲ ਦੋ ਬੁਧੀਜੀਵੀਆਂ ਦੇ ਅਤਿ ਸੰਖੇਪ ਵਿਚਾਰ ਹੀ ਇਥੇ ਦਿੱਤੇ ਜਾ ਰਹੇ ਹਨ. ਇਹਨਾਂ ਵਿਚਾਰਾਂ ਵਿੱਚ ਸ਼ਬਦ ਬਹੁਤ ਘੱਟ ਹਨ ਪਰ ਇਹਨਾਂ ਵਿਚਲੀ ਗੱਲ ਬਹੁਤ ਵੱਡੀ ਹੈ ਜੋ ਸਾਰਿਆਂ ਦਾ ਧਿਆਨ ਵੀ ਮੰਗਦੀ ਹੈ ਅਤੇ ਸੁਆਲ ਵੀ ਕਰਦੀ ਹੈ. ਇਹਨਾਂ ਸੁਆਲਾਂ ਦਾ ਜੁਆਬ ਕਿਸ ਨੇ ਕਦੋਂ ਦੇਣਾ ਹੈ ਇਹ ਗੱਲ ਅਸੀਂ ਸਮੇਂ ਤੇ ਛੱਡਦੇ ਹਾਂ.
ਇਕਬਾਲ ਪਾਠਕ
 ਨਵਤੇਜ ਕਲਸੀ 
ਬਹੁਤ ਹੀ ਤਿੱਖੀ ਧਾਰ ਦੇ ਨਾਲ ਨਾਲ ਪੂਰੀ ਤਰਾਂ ਸੰਤੁਲਿਤ ਰਹਿਣ ਦੀ ਕੋਸ਼ਿਸ਼ ਵਿੱਚ ਅਕਸਰ ਕਾਮਯਾਬ ਰਹਿਣ ਵਾਲੇ ਨਵਤੇਜ ਕਲਸੀ ‎ਹੁਰਾਂ ਨੇ ਉਹਨਾਂ ਸਾਰਿਆਂ ਦੀ ਖਬਰ ਲਈ ਹੈ ਜਿਹੜੇ ਅਕਸਰ ਸਲਾਹਾਂ ਦੇਂਦੇ ਹਨ ਕੀ ਹੁਣ ਇਹਨਾਂ ਪੁਰਾਣੀਆਂ ਗੱਲਾਂ ਨੂੰ ਭੁੱਲ ਜਾਣਾ ਹੀ ਠੀਕ ਹੈ. ਕਲਸੀ ਹੁਰਾਂ ਨੇ ਸੁਆਲੀਆਂ ਅੰਦਾਜ਼ ਵਿੱਚ ਕਿਹਾ ਹੈ." 1919 ਦੇ ਜਲ੍ਹਿਆਂਵਾਲਾ ਬਾਗ਼ ਕਾਂਡ ਨੂੰ ਹਰ ਸਾਲ ਕਿੱਲ੍ਹ-ਕਿੱਲ੍ਹ ਕੇ ਯਾਦ ਕਰਨ ਵਾਲ਼ੇ 1984 ਨੂੰ ਭੁਲ ਜਾਣ ਦੀਆਂ ਮੱਤਾਂ ਕਿਓਂ ਦਿੰਦੇ ਹਨ ? ਕੇਹਾ ਸੈਕੂਲਰ ਦੇਸ਼ ਹੈ ਹਿੰਦੁਸਤਾਨ, ਕੂੜ-ਕਬਾੜ..." ਮੈਨੂੰ ਯਾਦ ਹੈ ਕਿ ਉਸ ਕਹਿਰ ਵਾਲੇ ਦੌਰ ਵਿੱਚ ਜਦੋਂ ਕਾਤਲਾਂ ਦੇ ਹੱਥਾਂ ਵਿੱਚ ਲਿਸਟਾਂ ਸਨ ਅਤੇ ਝੋਲੇ ਵਿੱਚ ਸਨ ਅੱਗ ਲਾਉਣ ਵਾਲੇ ਪਾਊਡਰ ਦੇ ਪੈਕਟ ਉਸ ਵੇਲੇ ਵੀ ਕੁਝ ਗੈਰ ਸਿੱਖ ਦਲੇਰ ਲੋਕਾਂ ਨੇ ਆਪਣੇ ਸਿੱਖ ਗੁਆਂਡੀਆਂ ਨੂੰ ਬਚਾਇਆ. ਕਈ ਗੈਰ ਸਿੱਖ ਬੁਧੀਜੀਵੀਆਂ ਨੇ ਉਸ ਕਤਲਾਮ ਨੂੰ ਬੇਨਕਾਬ ਕਰਨ ਲਈ ਆਪਣੀ ਪੂਰੀ ਵਾਹ ਲਾਈ. ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ ਅਤੇ ਪੀਪਲਜ਼ ਯੂਨੀਅਨ ਫਾਰ ਡੈਮੋਕ੍ਰੇਟਿਕ ਰਾਈਟਸ ਨੇ ਉਸ ਭਿਆਨਕ ਦੌਰ ਸਮੇਂ ਜੋ ਸ਼ਾਨਦਾਰ ਕੰਮ ਕੀਤਾ ਉਸਨੇ ਉਹਨਾਂ ਹਕੀਕਤਾਂ ਨੂੰ ਦਸਤਾਵੇਜ਼ੀ ਬਣਾ ਕੇ ਸੰਭਾਲ ਦਿੱਤਾ ਜਿਹਨਾਂ ਨੂੰ ਲੁਕਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਸੀ. 
ਅਮਿਤਾਭ ਨੂੰ ਭੇਜੀ ਗਈ ਈਮੇਲ ਦੀ ਕਾਪੀ 
ਕਬ ਕਟੇਗੀ ਚੌਰਾਸੀ
ਕਦੇ ਕਤਲਾਮ ਨੂੰ ਦੰਗਾ ਆਖ ਕੇ ਪ੍ਰਚਾਰਿਆ ਜਾ ਰਿਹਾ ਸੀ ਅਤੇ ਕਦੇ ਕੁਝ ਹੋਰ. ਉਹਨਾਂ ਦਿਨਾਂ ਵਿੱਚ ਅੱਜ ਦੇ ਯੁਗ ਵਾਂਗ ਨਿਜੀ ਟੀਵੀ ਚੈਨਲ ਨਹੀਂ ਸਨ ਹੁੰਦੇ. ਸਿਰਫ ਸਰਕਾਰੀ ਟੀ ਵੀ ਸੀ ਜਾਂ ਫੇਰ ਸਰਕਾਰੀ ਰੇਡੀਓ ਤੇ ਜਾਂ ਫੇਰ ਅਖਬਾਰਾਂ ਜਿਹਨਾਂ ਤੇ ਤਰਾਂ ਤਰਾਂ ਦੀਆਂ ਰੋਕਾਂ ਸਨ. ਉਹਨਾਂ ਦਿਨਾਂ ਵਿੱਚ ਬਾਕਾਇਦਾ ਤਥਾਂ ਦੀ ਬਹਾਲ ਕਰਨਾ ਸਿਰ ਤਲੀ ਤੇ ਰੱਖਣ ਤੋਂ ਘੱਟ ਨਹੀਂ ਸੀ. ਹੂ ਆਰ ਗਿਲਟੀ ਨਾਮ ਦੀ ਇਹ ਰਿਪੋਰਟ ਤੁਸੀਂ ਇਥੇ ਕਲਿੱਕ ਕਰਕੇ ਵੀ ਪੜ੍ਹ ਸਕਦੇ ਹੋ. ਮੈਨੂੰ ਇਹ ਸਭ ਕੁਝ ਯਾਦ ਆਇਆ ਹੈ ਇਕਬਾਲ ਪਾਠਕ ਹੁਰਾਂ ਦੇ ਵਿਚਾਰ ਪੜ੍ਹ ਕੇ. ਉਹਨਾਂ ਆਪਣੇ ਸੰਖੇਪ ਸ਼ਬਦਾਂ ਵਿੱਚ ਜੋ ਕਿਹਾ ਉਹ ਤੁਹਾਡੇ ਸਾਹਮਣੇ ਵੀ ਹਾਜਿਰ ਹੈ. ਉਹਨਾਂ ਕਿਹਾ,"ਕਦੇ ਕਦੇ ਪਤਾ ਨਹੀਂ ਕਿਉਂ ਮੇਰੇ ਮਨ ਵਿਚ ਪੁਠਾ ਸਵਾਲ ਉਠਦਾ ਹੈ ਕਿ ਬੰਬਈ ਜੋ ਕਿ ਜਨੂਨੀਆਂ ਦਾ ਗੜ ਹੈ (ਸ਼ਿਵਸੈਨਾ ਗਰੁੱਪ) ਉਥੇ ਕਿਸੇ ਵੀ ਸਿਖ ਦਾ ਨੁਕਸਾਨ ਨਹੀਂ ਹੋਇਆ ਇਸ ਪਿਛੇ ਕੀ ਵਜਾਹ ਹੈ ? ਕਿਰਪਾ ਕਰਕੇ ਮੇਰੇ ਨਿਰਦੋਸ਼ ਸਵਾਲ ਨੂੰ ਹਊਆ ਨਾ ਬਣਾਇਆ ਜਾਵੇ ਇਹ ਸਵਾਲ ਉਠਣ ਦਾ ਕਾਰਨ ਇਹ ਹੈ ਕਿ ਦਿੱਲੀ ਕਤਲੇਆਮ ਨੂੰ ਰਾਜਨੀਤਿਕ ਨਾ ਰਖਦੇ ਹੋਏ ਦੋ ਧਰਮਾਂ ਵਿਚ ਦੁਸ਼ਮਨੀ ਬਣਾਕੇ ਪੇਸ਼ ਕੀਤਾ ਜਾ ਰਿਹਾ ਹੈ ਜੇ ਧਾਰਮਿਕ ਜਨੂਨ ਹੀ ਇਸ ਕਤਲੇਆਮ ਦਾ ਕਾਰਨ ਹੈ ਤਾਂ ਬੰਬਈ ਕਿਵੇਂ ਬਚਿਆ ??" ਇਹ ਸਭ ਕੁਝ ਬਹੁਤ ਥੋਹੜੇ ਜਿਹੇ ਸ਼ਬਦਾਂ ਵਿੱਚ ਹੈ ਪਰ ਬਹੁਤ ਕੁਝ ਆਖ ਰਿਹਾ ਹੈ. ਤੁਸੀਂ ਇਸ ਬਾਰੇ ਕਿ ਆਖਣਾ ਚਾਹੁੰਦੇ ਹੋ ਇਸ ਗੱਲ ਦੀ ਉਡੀਕ ਰਹੇਗੀ.   --ਰੈਕਟਰ ਕਥੂਰੀਆ 

ਨੋਟ: ਤਸਵੀਰਾਂ ਤੇ ਕਲਿੱਕ ਕਰੋ...ਇਹ ਵੱਡੀਆਂ ਹੋ ਜਾਣਗੀਆਂ 

Monday, April 25, 2011

ਦੇਸ਼ ਦੇ ਪੰਜ ਭ੍ਰਿਸ਼ਟ ਸੂਬਿਆਂ ਵਿੱਚ ਪੰਜਾਬ ਵੀ.

ਗੱਲ ਸ਼ਾਇਦ ਕਈਆਂ ਨੂੰ ਚੰਗੀ ਨਾਂ ਲੱਗੇ ਪਰ ਮੀਡੀਆ ਇਹੀ ਦੱਸ ਰਿਹਾ ਹੈ ਕਿ ਦੇਸ਼ ਦੇ ਪੰਜ ਭ੍ਰਿਸ਼ਟ ਸੂਬਿਆਂ ਵਿੱਚ ਪੰਜਾਬ ਵੀ ਸ਼ਾਮਿਲ ਹੈ. ਨਵੀਂ ਦਿੱਲੀ ਤੋਂ  ਖਬਰ ਏਜੰਸੀ ਭਾਸ਼ਾ ਦੇ ਹਵਾਲੇ ਨਾਲ 24 ਅਪ੍ਰੈਲ ਨੂੰ ਰਲੀਜ਼ ਹੋਈ ਖਬਰ  ਮੁਤਾਬਿਕ ਮਹਾਰਾਸ਼ਟਰ, ਰਾਜਸਥਾਨ, ਉੜੀਸਾ, ਪੰਜਾਬ ਅਤੇ ਆਂਧਰਾ ਪ੍ਰਦੇਸ਼ ‘ਚ ਭ੍ਰਿਸ਼ਟਾਚਾਰ ਦੇ ਕ੍ਰਮਵਾਰ 4566, 3770, 2957, 2714 ਅਤੇ 2686 ਮਾਮਲੇ ਦਰਜ ਹੋਏ. ਝਾਰਖੰਡ ਵਿੱਚ ਭ੍ਰਿਸ਼ਟਾਚਾਰ ਦੇ 225 ਮਾਮਲੇ ਦਰਜ ਹੋਏ. ਤ੍ਰਿਪੁਰਾ, ਮਿਜ਼ੋਰਮ,  ਮਣੀਪੁਰ, ਗੋਆ ਅਤੇ  ਅੰਡੇਮਾਨ ਨਿਕੋਬਾਰ ਵਿਖੇ ਕ੍ਰਮਵਾਰ 15, 21, 25, 32 ਤੇ 23 ਮਾਮਲੇ ਦਰਜ ਹੋਏ. ਸਨ 2001 ਸਭ ਤੋਂ ਮਾੜਾ ਰਿਹਾ ਅਤੇ ਉਸ ਸਾਲ ਦੇਸ਼ ਭਰ ਵਿਚ ਕੁਲ 2990 ਮਾਮਲੇ ਦਰਜ ਕੀਤੇ ਗਏ. ਜਿਹੜੇ ਮਾਮਲੇ ਦਰਜ ਨਹੀਂ ਹੋ ਸਕੇ ਹੋਣੇ ਉਹਨਾਂ ਦਾ ਸ਼ਾਇਦ ਸਹੀ ਅੰਦਾਜ਼ਾ ਵੀ ਨਾ ਲਾਇਆ ਜਾ ਸਕੇ.  
ਖਬਰ ਵਿੱਚ ਕਿਹਾ ਗਿਆ ਹੈ ਕਿ ਭ੍ਰਿਸ਼ਟਾਚਾਰ ‘ਤੇ ਦੇਸ਼ ਭਰ ‘ਚ ਛਿੜੀ ਬਹਿਸ ਦੇ ਪਿਛੋਕੜ ਵਿਚ ਇਹ ਗੱਲ ਜ਼ਖਮਾਂ ‘ਤੇ ਲੂਣ ਛਿੜਕਣ ਵਰਗੀ ਹੋ ਸਕਦੀ ਹੈ ਕਿ ਮਹਾਰਾਸ਼ਟਰ ਵਰਗਾ ਵੱਡਾ ਸੂਬਾ ਭ੍ਰਿਸ਼ਟਾਚਾਰ ਦੀ ਪੌੜੀ ‘ਤੇ ਸਭ ਤੋਂ ਉਪਰ ਖੜ੍ਹਾ ਹੈ ਪਰ ਇਥੇ ਦਰਜ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਗਿਣਤੀ ਦੇ ਮੁਕਾਬਲੇ ਦੋਸ਼ੀਆਂ ਨੂੰ ਸਜ਼ਾ ਦਿੱਤੇ ਜਾਣ ਦੀ ਫੀਸਦੀ ਬਹੁਤ ਘੱਟ ਹੈ. ਇਸ ਸਬੰਧ ਵਿੱਚ  ਕੁਝ ਹੋਰ ਵੇਰਵਾ ਦੇਂਦੀਆਂ ਖਬਰ ਏਜੰਸੀ ਨੇ ਦੱਸਿਆ ਹੈ ਕਿ ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜਿਆਂ ਮੁਤਾਬਿਕ ਸੰਨ  2000 ਤੋਂ 2009 ਦਰਮਿਆਨ ਮਹਾਰਾਸ਼ਟਰ ‘ਚ ਭ੍ਰਿਸ਼ਟਾਚਾਰ ਦੇ ਕੁਲ 4566 ਮਾਮਲੇ ਦਰਜ ਕੀਤੇ ਗਏ ਸਨ ਅਤੇ ਇਨ੍ਹਾਂ ‘ਚੋਂ ਸਿਰਫ 27 ਫੀਸਦੀ ਮਾਮਲਿਆਂ ‘ਚ ਹੀ ਦੋਸ਼ੀਆਂ ਦੇ ਦੋਸ਼ ਸਾਬਤ ਹੋ ਸਕੇ. ਅੰਕੜਿਆਂ ‘ਤੇ ਨਜ਼ਰ ਮਾਰਨ ‘ਤੇ ਤੁਹਾਡੇ ਮਨ ਵਿੱਚ ਕੀ ਆ ਰਿਹਾ ਹੈ ਜ਼ਰੂਰ ਦੱਸੋ. ਹੋ ਸਕੇ ਤਾਂ ਇਸ ਗੰਭੀਰ ਸਮਸਿਆ ਦੇ ਕਾਰਣ ਵੀ ਦੱਸੋ ਅਤੇ ਇਸਦੇ ਹਲ ਵੀ. ਹੋ ਸਕਦਾ ਹੈ ਤੁਹਾਡੇ ਵਿਚਾਰ ਕੋਈ ਕ੍ਰਾਂਤੀ ਲਿਆ ਦੇਣ ਆਮ ਆਦਮੀ ਦਾ ਕੁਝ ਭਲਾ ਹੋ ਜਾਵੇ.   --ਰੈਕਟਰ ਕਥੂਰੀਆ 

Saturday, April 23, 2011

84 ਦੀ ਘਟਨਾ ਕੋਈ ਭੁੱਲਣਯੋਗ ਨਹੀ, ਨਾਲੇ ਭੁੱਲੀਏ ਵੀ ਕਿਉਂ ?

ਇਹ ਹੈ ਇੱਕ ਅਜਿਹੀ ਸੱਚੀ ਕਹਾਣੀ ਜਿਸਦੇ ਸਾਰੇ ਤਥਅਜੇ ਵੀ ਬਾਹਰ ਨਹੀਂ ਆ ਸਕੇ. ਉਹ ਸਾਰਾ ਜ਼ੁਲਮ ਬਾਹਰ ਲਿਆਉਣ ਦੀ ਕੋਸ਼ਿਸ਼ ਜਾਰੀ ਹੈ.ਇੱਕ ਪਿੰਡ ਜਿਸ ਵਿੱਚੋਂ 84 ਦੇ ਫੱਟ ਅਜੇ ਤੱਕ ਵੀ ਰਿਸਦੇ ਨੇ ਨਾਮ ਵਾਲੇ ਲੇਖ ਨੂੰ ਪੜ੍ਹਕੇ ਵੀਰ ਬਲਵਿੰਦਰ ਸਿੰਘ ਜੀ ਨੇ ਦਾਸ ਨੂੰ ਫੇਸ-ਬੁੱਕ ਤੇ ਬੜੀ ਪਿਆਰੀ  ਕਵਿਤਾ ਲਿਖ ਕੇ ਭੇਜੀ ਹੈ. ਕਵਿਤਾ ਕੁਝ ਇਸ ਪ੍ਰਕਾਰ ਸੀ :-
ਕਾਗਜ ਤੇ ਕਲਮ ਨੂੰ ਲਹੂ ‘ਚ ਡੁਬੋ ਕੇ,
ਹੋਦ ਵਾਲੇ ਰੋਡੇ ਖੂਹ ਦੀ ਮੌਣ ਤੇ ਖਲੋ ਕੇ ।
ਰੁੱਸੇ-ਰੁੱਸੇ ਸ਼ਬਦਾਂ ਨੂੰ ਮਸਾਂ ਪਤਿਆਇਆ ਏ ।
ਇਹ ਆਰਟੀਕਲ-ਊਰਟੀਕਲ ਨੀ ਲਿਖਿਆ,
ਇੱਕ ਦੇਸੀ ਜਿਹਾ ਬੰਬ ਬਣਾਇਆ ਏ ।
ਐਤਕੀ ਖਾਲੀ ਜਗ੍ਹਾ ਤੇ ਸੁੱਟ ਫਾਂਸੀ ਨੀ ਚੜ੍ਹਾਂਗਾ,
ਕਾਤਲਾਂ ਦੇ ਬੂਥੇ ‘ਚ ਤੁੰਨ, ਕੀਰਤਨ ਸੋਹਲਾ ਪੜਾਂਗਾ ।

ਇਹ ਹੋਦ ਬਾਰੇ ਕੁਝ ਏਦਾਂ ਦਾ ਹੀ ਆਰਟੀਕਲ ਲਿਖਿਆ ਗਿਆ ਸੀ, ਜਿਸ ਦੇ ਕਾਰਨ ਹੀ ਹੋਦ ਪਿੰਡ ਅੱਜ ਸਿੱਖਾਂ ਦੀ ਹੋਂਦ ਬਣਨ ਦੀ ਤਿਆਰੀ ਵਿੱਚ ਹੈ। ਚਾਰ  ਮਾਰਚ 2011 ਤੋਂ 6 ਮਾਰਚ ਤੱਕ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਅਤੇ ਸਮਾਪਤੀ ਤੇ ਸ਼ਰਧਾਂਜਲੀ ਸਮਾਰੋਹ ਵਿੱਚ ਤਕਰੀਬਨ ਹਰੇਕ ਪਾਰਟੀ ਦੇ ਆਗੂ ਸ਼ਾਮਿਲ ਹੋਏ। ਸਾਰੀਆਂ ਪਾਰਟੀਆਂ ਦੀ ਸਮੂਲੀਅਤ ਇਹ ਦੱਸ ਗਈ ਕਿ ਸਾਡੇ ਜਿੰਨੇ ਮਰਜੀ ਵਿਚਾਰਧਾਰਕ ਮੱਤ-ਭੇਦ ਹੋਣ ਪਰ ਅਸੀਂ ਸਿੱਖ ਨਸਲਕੁਸ਼ੀ ਵਰਗੇ ਮੁੱਦਿਆਂ ਤੇ ਇਕੱਠੇ ਹਾਂ ਤੇ ਇਕੱਠੇ ਰਹਾਗੇ। ਸਾਡਾ ਇਕੱਠ ਸਰਕਾਰ ਨੂੰ ਇਹ ਸੁਨੇਹਾ ਜਰੂਰ ਪਹੁੰਚਾ ਗਿਆ ਕਿ 84 ਦੀ ਘਟਨਾ ਕੋਈ ਭੁੱਲਣਯੋਗ ਨਹੀ, ਨਾਲੇ ਭੁੱਲੀਏ ਵੀ ਕਿਉਂ ? ਹਜਾਰਾਂ ਲੋਕ ਤੁਸੀ ਜਿੰਦੇ ਸਾੜ ਦਿੱਤੇ, ਧੀਆਂ ਭੈਣਾ ਦੀ ਬੇਪਤੀ ਕੀਤੀ, ਛੋਟੇ-ਛੋਟੇ ਬੱਚਿਆ ਤੱਕ ਨੂੰ ਜਿੰਦਾ ਜਲ਼ਾ ਦਿੱਤਾ, ਐਫ. ਆਈ. ਆਰ ਤੱਕ ਨਹੀ ਲਿਖੀ । ਜਿਹੜੀ ਲਿਖੀ ਉਹ ਵੀ ਅੱਧ-ਪਚੱਧੀ। ਕਾਤਲ ਅੱਜ ਸਰੇਆਮ ਸਾਡਾ ਮੂੰਹ ਚਿੜਾਉਂਦੇ ਘੁੰਮਦੇ ਫਿਰਦੇ ਹਨ। ਗੋਧਰਾ ਕਾਂਡ ਵਾਲੇ 11 ਸਾਲਾ ਵਿੱਚ ਹੀ ਫਾਹੇ ਟੰਗ ਦਿੱਤੇ । ਘੱਟ-ਗਿਣਤੀਆਂ ਲਈ ਕਾਨੂੰਨ ਹੋਰ, ਤੁਹਾਡੇ ਆਪਣੇ ਲਈ ਕਾਨੂੰਨ ਹੋਰ ਅਜਿਹਾ ਕਿਉਂ ?
ਇਹ ਸ਼ਰਧਾਂਜਲੀ ਸਮਾਰੋਹ ਬਿਲਕੁਲ ਵਿਲੱਖਣ ਕਿਸਮ ਦਾ ਸੀ, ਕਿਉਂਕਿ ਸੰਸਾਰ ਦਾ ਕੋਈ ਵੀ ਐਸਾ ਪ੍ਰਾਣੀ ਨਹੀ ਹੋਣਾ ਜਿਸ ਦੀਆਂ ਅੰਤਿਮ ਰਸਮਾ 26 ਸਾਲਾਂ ਬਾਅਦ ਪੂਰੀਆਂ ਕੀਤੀਆਂ ਗਈਆਂ ਹੋਣ। ਅੰਤਿਮ ਅਰਦਾਸ ਵਿੱਚ ਹੋਦ ਪਿੰਡ ਦੇ ਸਹੀਦਾਂ ਦੇ ਨਾਲ਼-ਨਾਲ਼ ਉਹਨਾਂ ਸਾਰੇ ਸਿੰਘਾਂ ਦਾ ਧਿਆਨ ਵੀ ਧਰਿਆ ਗਿਆ ਜਿਨ੍ਹਾ ਦੀਆਂ ਅੰਤਿਮ ਰਸਮਾਂ ਅਜੇ ਤੱਕ ਨਹੀਂ ਹੋਈਆਂ । ਇਸ ਦੋ ਮਹੀਨੇ ਵਿੱਚ ਬੜੇ ਕੌੜੇ-ਮਿੱਠੇ ਤਜਰਬੇ ਵੀ ਹੋਏ। ਪੰਥ ਦੇ ਮਿੱਤਰ-ਦੁਸ਼ਮਣ ਚਿਹਰੇ ਵੀ ਦਿੱਖੇ। ਪਰ ਕਿਸੇ ਚੰਗੇ ਦਿਸਦੇ ਚਿਹਰੇ ਨੂੰ ਚੰਗਾ ਮਿਥ ਲੈਣਾ ਜਾਂ ਮਾੜਾ ਮਿਥ ਲੈਣਾ ਧੋਖਾ ਖਾਣਾ ਹੁੰਦਾ ਹੈ। ਸਿਆਣੇ ਕਹਿੰਦੇ ਨੇ, ‘ਗੁਰੂ ਦਾ ਸਿੱਖ ਕਦੇ ਸ਼ਿਕਾਇਤ ਨਹੀਂ ਕਰਦਾ ਸਗੋਂ ਤਜਰਬੇ ਤੋਂ ਸਿੱਖਦਾ ਹੈ’ । ਠੀਕ ਇਸੇ ਰਾਸਤੇ ਤੇ ਚੱਲਦਾ ਕਿਸੇ ਦੇ ਵੀ ਵਿਰੱਧ ਜਾਂ ਹੱਕ ਵਿੱਚ ਬੋਲਣਾ ਠੀਕ ਨਹੀ।
ਵਿਦੇਸ਼ਾ ਵਿੱਚ ਵੱਸਦੇ ਵੀਰਾਂ ਵਿੱਚੋਂ ਆਸਟਰੇਲੀਆ ਬੈਠੇ ਵੀਰ ਸਤਿੰਦਰ ਸਿੰਘ “ਸਾਬੀ ਬੋਹਾ” ਵੀਰ ਦਾ ਫੋਨ ਫ਼ਰਵਰੀ ਦਾ ‘ਫ਼ਤਿਹਨਾਮਾ’ ਪੜ੍ਹਦੇ ਹੀ ਸੱਭ ਤੋ ਪਹਿਲਾ ਆਇਆ। ਉਹਨਾਂ ਤੋਂ ਬਾਅਦ ਸਰੀ ਵੱਸਦੇ ਵੱਡੇ ਵੀਰ ਸ: ਹਰਕੀਰਤ ਸਿੰਘ ਜੀ ਨੇ ਵੀ ਪੂਰਨ ਸਹਿਯੋਗ ਦਿੱਤਾ। ਦੋਹਾਂ ਵੀਰਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਇਹਨਾਂ ਤੋਂ ਬਾਅਦ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਵੀਰਾਂ ਨੇ ਜੋ ਹੌਸਲਾ ਦਿੱਤਾ, ਉਹ ਹੌਂਸਲਾ ਤੇ ਉਤਸ਼ਾਹ ਹੀ ਐਡਾ-ਵੱਡਾ ਪ੍ਰੋਗਰਾਮ ਕਰਵਾ ਗਿਆ। ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਹੀ ਰਹੀ ਕਿ ਗੁੜਗਾਉਂ ਦੇ ਸਾਰਿਆ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਇਕੱਠੇ ਕਰ ਪ੍ਰੋਗਰਾਮ ਉਲੀਕਿਆ ਗਿਆ। ਇੱਥੋਂ ਦੇ ਲੋਕਾਂ ਨੇ 84 ਦਾ ਮੰਜਰ ਅੱਖੀਂ ਦੇਖਿਆ ਹੈ, ਹੱਡੀ ਵੀ ਹੰਡਾਇਆ ਹੈ। ਜਿਕਰਯੋਗ ਹੈ ਕਿ 50 ਦੇ ਕਰੀਬ ਜਾਨਾਂ ਵੀ ਗਈਆ ਹਨ। ਸੰਨ1984 ਵਿੱਚ ਪੂਰੇ ਗੁੜਗਾਉਂ ਵਿੱਚ ਸਿੱਖਾਂ ਦੇ 294 ਘਰ ਹੁੰਦੇ ਸਨ। ਜਨੂੰਨੀਆਂ ਵਲੋਂ 294 ਦੇ 294 ਹੀ ਜਲ਼ਾ ਦਿੱਤੇ ਗਏ । ਇਹਨਾਂ ਨੂੰ ਕਈ ਦਿਨ ਸਰਨਾਰਥੀ ਕੈਂਪਾਂ ਵਿੱਚ ਵੀ ਰਹਿਣਾ ਪਿਆ ਸੀ। ਸ: ਸਾਧੂ ਸਿੰਘ ਸਾਹਨੀ ‘ਪ੍ਰਧਾਨ ਗੁਰਦੁਆਰਾ ਸਬਜੀ ਮੰਡੀ ਗੁੜਗਾਉਂ’ ਵਾਲੇ ਬੜੇ ਭਰੇ ਮਨ ਨਾਲ਼ ਦੱਸਦੇ ਹਨ, “ ਉਸ ਸਮੇਂ ਪੂਰਾ ਗੁੜਗਾਉਂ ਜਲ਼ ਰਿਹਾ ਸੀ, ਮੈ ਐਸ.ਐਸ.ਪੀ ਗੁੜਗਾਉਂ ਕੋਲ਼ ਗਿਆ ਉਸ ਨਾਲ਼ ਇਸ ਸਬੰਧੀ ਗੱਲ ਕੀਤੀ। ਉਹ ਕਹਿੰਦਾ ਸਾਡੇ ਕੋਲ਼ ਫਾਇਰ-ਬ੍ਰਿਗੇਡ ਦੀ ਕਮੀ ਸੀ। ਸਾਹਨੀ ਸਾਹਿਬ ਕਹਿੰਦੇ ਮੈ ਉਸ ਨੂੰ ਕਿਹਾ ਠੀਕ ਹੈ ਤੁਹਾਡੇ ਕੋਲ ਇੱਕ ਅੱਗ ਬੁਝਾਊ ਗੱਡੀ ਸੀ, ਤੁਸੀਂ ਕੋਈ ਇੱਕ ਘਰ ਦੱਸੋ ਜਿਸ ਦੀ ਅੱਗ ਬੁਝਾਈ ਹੋਵੇ”। ਮੈਨੂੰ ਕਹਿੰਦੇ ਸਰਦਾਰ ਜੀ ਸਾਰਾ ਪ੍ਰਸ਼ਾਸ਼ਨ ਹੀ ਦੰਗਈਆਂ ਨਾਲ਼ ਮਿਲਿਆ ਹੋਇਆ ਸੀ। ਗੁੜਗਾਉਂ ਦੇ ਨਜਦੀਕ ‘ਪਟੌਦੀ’ ਕਸਬੇ ਵਿੱਚ ਸਿੱਖਾਂ ਨੂੰ ਬੜੇ ਭਿਆਨਕ ਤਰੀਕੇ ਮਾਰਿਆ ਗਿਆ ਸੀ। ਦੋ ਨਵੰਬਰ 1984 ਨੂੰ ਕਣਕ ਵੱਢਣ ਵਾਲੀਆਂ ਦਾਤਰੀਆਂ ਨਾਲ਼ ਪੂਰੇ 17 ਸਿੱਖ ਵੱਡ ਦਿੱਤੇ ਗਏ ਸਨ। ਚਸ਼ਮਦੀਨ ਅੰਮ੍ਰਿਤ ਕੌਰ ਜੋ ਉਸ ਸਮੇਂ ਚੰਗੇ ਭਾਗੀ ਬਚ ਗਈ ਸੀ ਅਨੁਸਾਰ ਪਟੌਦੀ ਵਿਖੇ ਕੋਈ ਭਗਵੇ ਚੋਲ਼ੇ ਵਾਲਾ ਦੰਗਈਆਂ ਦੀ ਅਗਵਾਈ ਕਰ ਰਿਹਾ ਸੀ । ਇਸੇ ਕਾਰਨ ਸ਼ੁਰੂ ਵਿੱਚ ਸਾਰੇ ਭੈ-ਭੀਤ ਸਨ, ਸ਼ਾਇਦ ਸੋਚਦੇ ਹੋਣਗੇ ਕਿ ਇਹ ਸਾਨੂੰ ਬਲਦੀ ਦੇ ਬੂਥੇ ਵਿੱਚ ਧੱਕ ਰਿਹਾ ਹੈ। ਇਸੇ ਕਾਰਨ ਮੈਨੁੰ ਥੋੜੀ ਜਿਹੀ ਤਾਨਾਸ਼ਾਹੀ ਵੀ ਵਰਤਣੀ ਪਈ। ਕਈ ਵੀਰਾਂ ਨੇ ਬਾਅਦ ਵਿੱਚ ਮੱਧਮ ਪੁਰਖ ਰਾਹੀਂ ਸਿਕਾਇਤ ਵੀ ਕੀਤੀ ਕਿ ਪ੍ਰੋਗਰਾਮ ਤਾਂ ਪਹਿਲਾਂ ਹੀ ਮਿਥਿਆ ਹੋਇਆ ਸੀ, ਸਾਡੇ ਤੋਂ ਤਾਂ ਸਿਰਫ ਸਹੀ ਹੀ ਪੁਆਈ ਗਈ। ਸਾਇਦ ਉਹ ਠੀਕ ਵੀ ਸਨ, ਕਿਉਂਕਿ ਗੁੜਗਾਉਂ ਵਿੱਚ ਸੱਤ ਗੁਰਦਵਾਰੇ ਹਨ, ਪਟੌਦੀ ਵਿੱਚ ਇੱਕ ਗੁਰਦਵਾਰਾ, ਉਹਨਾ ਦੇ ਪ੍ਰਧਾਨ ਸਾਹਿਬਾਨਾਂ ਅਤੇ ਸੈਕਟਰੀ ਸਾਹਿਬਾਨਾਂ ਨਾਲ਼ ਅਗਰ ਇੱਕ ਮੱਤ ਹੋਣ ਲਈ ਸਲਾਹ ਕਰਨ ਲੱਗਦਾ ਤਾਂ ਸ਼ਾਇਦ ਮੀਟਿੰਗ ਰੌਲੇ ਰੱਪੇ ਨਾਲ਼ ਹੀ ਖਤਮ ਹੋ ਜਾਣੀ ਸੀ। ਚੰਗੀ ਗੱਲ ਇਹ ਹੋਈ ਕਿ ਕਿਸੇ ਵੀ ਕਮੇਟੀ ਨੇ ਕੋਈ ਵੀ ਕੰਮ ਵਿੱਚ ਦਖ਼ਲ ਅੰਦਾਜੀ ਨਹੀ ਕੀਤੀ। ਸਾਰਾ ਕੰਮ ਗੁਰੂ ਨਾਨਕ ਸੇਵਕ ਸੁਸਾਇਟੀ ਦੀ ਕਮਾਨ ਹੇਠ ਹੋਇਆ। ਗੁਰੂ ਨਾਨਕ ਸੇਵਕ ਸੁਸਾਇਟੀ ਦੇ ਵੀਰ ਸ:ਜਗਤਪਾਲ ਸਿੰਘ ਅਤੇ ਹਰਪਾਲ ਸਿੰਘ ਪਾਲੀ ਵੀਰਾਂ ਨੇ ਤਨ,ਮਨ,ਧਨ ਨਾਲ਼ ਖੂਬ ਸੇਵਾ ਕੀਤੀ। ਇਸ ਕੰਮ ਨੂੰ ਕਰਦੇ ਮੇਰੇ ਆਪਣੇ ਤੇ ਜਾਤੀ ਤੌਰ ਤੇ ਕੁਝ ਔਕੜਾਂ ਵੀ ਆਈਆਂ। ਪ੍ਰੋਗਰਾਮ ਹੋਣ ਕਾਰਨ 3 ਮਾਰਚ 2011 ਨੂੰ ਗਿਆਸਪੁਰ (ਲੁਧਿਆਣੇ) ਰਹਿੰਦੇ ਆਪਣੇ ਮਾਤਾ-ਪਿਤਾ ਜੀ ਨੂੰ ਗੁੜਗਾਵਾਂ ਬੁਲਾ ਲਿਆ ਸੀ। ਉਸੇ ਰਾਤ ਨੂੰ ਸਰਾਰਤੀ ਅਨਸਰਾਂ ਨੇ ਘਰ ਦੀ ਲੁੱਟ ਮਾਰ ਕੀਤੀ। ਘਰ ਦਾ ਸਾਰਾ ਸਮਾਨ ਲੈ ਗਏ । ਘਰੇ ਪਏ ਕੱਪੜਿਆਂ , ਹੱਥ ਲਿਖਤਾਂ ਨੂੰ ਬੁਰੀ ਤਰ੍ਹਾਂ ਖਰਾਬ ਕਰ ਗਏ। ਸ਼ਾਇਦ ਉਹਨਾਂ ਦੀ ਸ਼ਾਜਿਸ ਸੀ ਕਿ ਮੈਂ ਹੋਦ (ਚਿੱਲੜ) ਅਖੰਡ ਪਾਠ ਵਾਲਾ ਪਰੋਗਰਾਮ ਵਿੱਚੇ ਛੱਡ ਚੋਰੀ ਦੇਖ, ਘਰ ਨੂੰ ਭੱਜਾਂਗਾ। ਪਰ ਉਹਨਾਂ ਨੇ ਸਾਇਦ ਗਲਤ ਸਮਝ ਲਿਆ ਸੀ। ਜਿਸ ਦਿਨ ਦਾਸ ਨੇ ਇਹ ਕੰਮ ਅਰੰਭਿਆ ਸੀ ਉਸੇ ਦਿਨ ਮਨ ਵਿੱਚ ਆਇਆ ਸੀ ਕਿ ਭਾਰਤੀ "ਲੋਕਤੰਤਰ" ਨਾਲ਼ ਸਿੱਧੀ ਟੱਕਰ ਲੈ ਰਿਹਾ ਹਾਂ, ਸ਼ਹੀਦੀ ਵੀ ਹੋ ਸਕਦੀ ਹੈ। ਇਸੇ ਕਾਰਨ ਮਨ ਨੂੰ ਮਜਬੂਤ ਕਰ ਲਿਆ ਸੀ। ਇਹ ਗੱਲ ਵੀ ਪੱਕੀ ਹੈ ਕਿ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਇਹਨਾਂ ਦਾ ਕਰੂਰ ਚਿਹਰਾ ਕੁੱਲ ਦੁਨੀਆ ਨੂੰ ਦਿਖਾਉਂਦਾ ਰਹਾਂਗਾ। ਛੇ  ਮਾਰਚ ਭੋਗ ਵਾਲਾ ਸਮਾਗਮ ਬਹੁਤ ਹੀ ਵਧੀਆ ਰਿਹਾ। ਛੇ ਮਾਰਚ ਭੋਗ ਵਾਲੇ ਦਿਨ ਸ੍ਰੀ ਅਕਾਲ ਤਕਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਇਸੇ ਜਗ੍ਹਾ ਸਿੱਖ ਨਸਲਕੁਸ਼ੀ ਦੀ ਸਮਾਰਕ ਬਣਾਉਣ ਵਾਸਤੇ 50 ਲੱਖ ਰੁਪੈ ਰੱਖੇ ਹਨ। ਸ:ਕਰਨੈਲ ਸਿੰਘ ਪੀਰਮੁਹੰਮਦ ਨੇ 13 ਲੱਖ ਸਿੱਖਸ ਫਾਰ ਜਸਟਿਸ ਵਲੋਂ ਦੇਣ ਦਾ ਐਲਾਨ ਕੀਤਾ। ਸੰਤ ਬਲਜੀਤ ਸਿੰਘ ਦਾਦੂਵਾਲ ਨੇ ਇੱਕ ਲੱਖ ਰੁਪੈ ਦੇਣ ਦਾ ਐਲਾਨ ਕੀਤਾ। ਕੁਝ ਕੈਸ਼ ਰੁਪਏ ਸਟੇਜ ਦੇ ਉਪਰ ਬਿਨਾ ਪਰਚੀ ਤੋਂ ਵੀ ਇਕੱਠੇ ਹੋਏ, ਜੋ ਲੋਕਾਂ ਨੇ ਦਵਿੰਦਰ ਸਿੰਘ ਸੋਢੀ ਨੂੰ ਫੜਾਏ । ਸੱਭ ਦੀ ਪੂਰੀ ਡੀਟੇਲ ਤੇ ਕੈਸ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਤੇ ਜਨਰਲ ਸੈਕਟਰੀ ਦਵਿੰਦਰ ਸਿੰਘ ਸੋਢੀ ਦੇ ਕੋਲ਼ ਹੈ। ਦਾਸ ਪਰੋਗਰਾਮ ਦੇ ਇੰਤਜਾਮਾ ਦੇ ਚੱਕਰ ਵਿੱਚ ਪੂਰੇ ਪਰੋਗਰਾਮ ਦੀ ਮੂਵੀ ਬਣਾਉਣੀ ਹੀ ਭੁੱਲ ਗਿਆ। ਛੇ ਤਰੀਕ ਨੂੰ ਕੀਰਤਪੁਰ ਸਾਹਿਬ ਮਿੱਟੀ ਲੈ ਜਾਣ ਦਾ ਪਰੋਗਰਾਮ ਸੀ , ਉਹ ਕਿਵੇਂ ਮੁਲਤਵੀ ਹੋ ਗਿਆ ਪਤਾ ਹੀ ਨਹੀਂ ਲੱਗਾ। ਕੀਰਤਪੁਰ ਸਾਹਿਬ ਮਿੱਟੀ ਲੈ ਜਾਣ ਦਾ ਪ੍ਰੋਗਰਾਮ ਦੋ ਵਾਰ ਮੁਲਤਵੀ ਹੋਇਆ। ਪਹਿਲਾਂ 26 ਫਰਵਰੀ ਨੂੰ ਚੱਲਣਾ ਸੀ, 27 ਫਰਵਰੀ ਨੂੰ ਕੀਰਤਪੁਰ ਸਾਹਿਬ ਪਹੁੰਚਣਾ ਸੀ, ਉਸ ਨੂੰ ਵਿਦੇਸ਼ੀ ਵੱਸਦੀਆਂ ਸੰਗਤਾਂ ਦੇ ਹੁਕਮਾਂ ਨੂੰ ਸਿਰਮੱਥੇ ਮੰਨਦਿਆ ਮੁਲਤਵੀ ਕਰਨਾ ਪਿਆ। ਫਿਰ 6 ਮਾਰਚ ਵਾਲਾ ਕਿਵੇਂ ਮੁਲਤਵੀ ਹੋਇਆ ਕੋਈ ਸਮਝ ਨਹੀਂ ਆਈ, ਤਿਆਰੀ ਪੂਰੀ ਸੀ ਐਨ ਟਾਈਮ ਤੇ ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ ਨੇ ਕਿਹਾ ਕਿ ਜਥੇਦਾਰ ਸਾਹਿਬ ਕਹਿ ਕੇ ਗਏ ਹਨ, ਏਦਾਂ ਤੁਸੀਂ ਮਿੱਟੀ ਨਹੀ ਲੈ ਜਾ ਸਕਦੇ। ਪੰਜ ਪਿਆਰੇ ਹੋਣੇ ਚਾਹੀਦੇ ਹਨ, ਗੁਰੂ ਗ੍ਰੰਥ ਸਾਹਿਬ ਜੀ ਵੀ ਹੋਣੇ ਚਾਹੀਦੇ ਹਨ। ਅੱਜ ਦਾ ਪ੍ਰੋਗਰਾਮ ਕੈਂਸਲ ਕਰੋ ਅਸੀਂ ਚੱਲਦੇ ਹਾਂ, ਕੱਲ੍ਹ ਨੂੰ ਤੁਸੀਂ ਗੁੜਗਾਉਂ ਦੀਆਂ ਸੰਗਤਾਂ ਨੂੰ ਨਾਲ਼ ਲੈ ਕੇ ਚੰਡੀਗੜ੍ਹ ਆ ਜਾਣਾ। ਆਖਰ ਗੁੜਗਾਉਂ ਦੀਆਂ ਸੰਗਤਾਂ ਤੇ ਦਾਸ ਦਾ ਪੂਰਾ ਪਰਿਵਾਰ 8 ਮਾਰਚ ਨੂੰ ਚੱਲੇ ਤੇ 9 ਮਾਰਚ ਨੂੰ ਕੀਰਤਪੁਰ ਸਾਹਿਬ ਜਾ ਹੀ ਆਏ। ਇਸ  ਸਬੰਧ ਵਿੱਚ 32 ਬੰਦਿਆਂ ਦੀ ਸ਼ਹੀਦੀ ਦੇ ਸਬੂਤ ਵਜੋਂ ਕੀਰਤਪੁਰ ਸਾਹਿਬ ਰਜਿਸਟਰ ਵਿੱਚ ਵੀ ਦਾਸ ਨੇ ਦਰਜ ਕਰਵਾਇਆ। ਇਸ ਦੇ ਬਾਰ-ਬਾਰ ਮੁਲਤਵੀ ਹੋਣ ਦਾ ਅਸਲ ਕਾਰਨ ਮੇਰਾ ਆਪਣਾ ਮਨ ਹੀ ਇਸ ਨੂੰ ਪਾਖੰਡ ਆਖ ਰਿਹਾ ਸੀ ਪਰ ਫਿਰ ਵੀ ਦਾਸ ਕਿਸੇ ਦੀ ਭਾਵਨਾ ਨੂੰ ਆਹਤ ਨਹੀਂ ਸੀ ਕਰਨਾ ਚਹੁੰਦਾ, ਇਸੇ ਕਾਰਨ ਜੋ ਜਿਵੇਂ ਕਹੀ ਗਿਆ ਮੰਨੀ ਗਿਆ। ਸਾਇਦ ਇਸੇ ਕਾਰਨ ਇਸ ਵਿਚ ਆਪਣੀ ਡਿਕਟੇਰਟਸਿਪ ਨਹੀਂ ਘੋਟੀ, ਤਾਂ ਹੀ ਇਹ ਬੇ-ਪੈਂਦੇ ਦੇ ਲੋਟੇ ਵਾਗੂੰ ਕਦੇ ਏਧਰ ਕਦੇ ਉਧਰ ਨੂੰ ਲੁੜਕਦਾ ਗਿਆ। ਇਸਤੋਂ ਬਾਦ 11 ਮਾਰਚ ਨੂੰ ਦੁਬਾਰਾ ਆਪਣੀ ਨੌਕਰੀ ਨੂੰ ਜੁਆਇਨ ਕੀਤਾ। ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਹਨਾਂ ਧਰਮ-ਨਿਰਪੱਖਤਾ ਦਾ ਨਕਾਬ ਲਾਹ, ਗੰਗੂ ਦੀ ਰੂਹ ਨੂੰ ਸਾਹਮਣੇ ਲਿਆ ਨੌਕਰੀ ਤੋਂ ਜੁਆਬ ਦੇ ਦਿਤਾ। ਪੰਡਤ ਬਹੁਤ ਚਲਾਕ ਹੈ, ਪਿਠ ਵਿਚ ਵਾਰ ਵੀ ਕਰਦਾ ਹੈ ਤੁਹਾਡੇ ਨਾਲ਼ ਹਮਦਰਦੀ ਵੀ ਦਿਖਾਉਂਦਾ ਹੈ। ਗੱਲਾਂ-ਗੱਲਾ ਵਿੱਚ ਕਿਹਾ ਤੁਹਾਨੂੰ ਹੁਣ ਇਹ ਗੁੜਗਾਉਂ ਛੱਡ ਕੇ ਵੀ ਚਲੇ ਜਾਣਾ ਚਾਹੀਦਾ ਹੈ, ਕਿਉਂਕਿ ਤੁਹਾਡੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ। ਇਹ ਸਾਨੂੰ ਗੁਲਾਮ ਹੀ ਸਮਝਦੇ ਨੇ “ਗੁਲਾਮ ਉਹ ਹਨ ਜਿਨ੍ਹਾ ਨੇ ਆਪਣੇ ਵਿਚਾਰਾਂ ਦੀ ਆਜਾਦੀ ਗੁਆ ਲਈ। ਵਾਹਿਗੁਰੂ ਅੱਗੇ ਏਹੋ ਅਰਦਾਸ ਹੈ ਕਿ ਕਿਸੇ ਦੇ ਪਰਨੇ ਪੈਣ ਤੋਂ ਬਚਾਵੇ ਤੇ ਵਿਚਾਰਾਂ ਦੀ ਆਜਾਦੀ ਬਖ਼ਸੀ ਰੱਖੇ।
ਆਖਰ ਵਿੱਚ ਦਾਸ ਇਹ ਸਪੱਸ਼ਟ ਕਰ ਦੇਣਾ ਚਾਹੁੰਦਾ ਹੈ ਕਿ ਦਾਸ ਅਜੇ ਤੱਕ ਕਿਸੇ ਵੀ ਪਾਰਟੀ ਨਾਲ਼ ਨਹੀਂ ਜੁੜਿਆ ਨਾਂ ਹੀ ਜੁੜਨਾ ਚਹੁੰਦਾ ਹਾਂ। ਦਾਸ ਇੱਕ ਨਿਮਾਣਾ ਜਿਹਾ ਲੇਖਕ ਹੈ, ਲੇਖਕ ਦਾ ਕੰਮ ਆਪਣੀ ਅਵਾਜ ਨੂੰ ਲੋਕਾਂ ਤੱਕ ਪਹੁੰਚਾਉਣਾ ਹੁੰਦਾ ਹੈ, ਲੋਕ ਆਪਣੀ ਸਮਝ ਅਨੁਸਾਰ ਕੁਝ ਵੀ ਕਰ ਸਕਦੇ ਹਨ। ਇਸੇ ਤਰੀਕੇ ਦਾਸ ਨੇ 9 ਮਾਰਚ 2011 ਤੱਕ ਜੋ ਕੀਤਾ ਉਹ ਸੱਭ ਸੰਗਤਾ ਦੇ ਸਾਹਮਣੇ ਹੈ। ਦਾਸ ਸੁਰੂ ਵਿੱਚ ਹੀ ਕਹਿ ਰਿਹਾ ਸੀ ਕਿ ਇਹ ਪੂਰਾ ਕੰਮ ਗੁਰੂ ਪੰਥ ਦਾ ਹੈ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਪੂਰੇ ਪਰਜੈਕਟ ਨੂੰ ਪੰਥ ਦੀ ਹਾਜਰੀ ਵਿੱਚ ਆਪਣੇ ਹੱਥਾਂ ਵਿੱਚ ਲੈ ਲਿਆ ਹੈ। ਇਸ ਲਈ ਕੋਈ ਕਮੇਟੀ ਵੀ ਬਣੀ ਹੈ ਜਾਂ ਨਹੀਂ ਦਾਸ ਨੂੰ ਕੁਝ ਵੀ ਪਤਾ ਨਹੀਂ ਨਾ ਹੀ ਕੋਈ ਦਿਲਚਸਪੀ ਹੈ। ਹਾਂ ਅਗਰ ਸਿੱਖ ਸੰਗਤ ਕੋਈ ਜਿੰਮੇਵਾਰੀ ਦੇਣੀ ਚਾਹੇਗੀ ਤਾਂ ਅਜ਼ਾਦ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਡਿਕਟੇਟਰਸ਼ਿਪ ਵਿੱਚ ਪੰਥ ਲਈ ਕੁਝ ਵੀ ਕਰਨ ਲਈ ਤਿਆਰ ਹਾਂ। ਗੁਲਾਮ ਜਾਂ ਕਿਸੇ ਦਾ ਹੱਥ-ਠੋਕਾ ਬਣ ਕੇ ਕੁਝ ਵੀ ਨਹੀਂ ਕਰ ਸਕਦਾ। ਕੋਈ ਜਾਣੇ ਅਣਜਾਣੇ ਵਿੱਚ ਗਲਤੀ ਹੋ ਗਈ ਹੋਵੇ ਤਾਂ ਸੰਗਤ ਬਖ਼ਸਣਯੋਗ ਹੈ ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ।

ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ 
ਮੋ. 9136277750 // 9872099100




ਪਿੰਡ :ਗਿਆਸਪੁਰ, ਡਾਕ.ਢੰਡਾਰੀ ਕਲਾਂ.
ਜਿਲ੍ਹਾ ਲੁਧਿਆਣਾ।

Thursday, April 21, 2011

ਦੋ ਧੜਿਆਂ ਵਿੱਚ ਖਲਕੱਤ ਵੰਡੀ, ਇੱਕ ਲੋਕਾਂ ਦਾ ਇੱਕ ਜੋਕਾਂ ਦਾ.....

ਜਦੋਂ ਗੁਦਾਮਾਂ ਵਿੱਚ ਪਿਆ ਅਨਾਜ ਸੜ ਰਿਹਾ ਸੀ ਅਤੇ ਗਰੀਬ ਲੋਕ ਭੁੱਖੇ ਮਾਰ ਰਹੇ ਸਨ ਉਦੋਂ ਵੀ ਅਵਾਜ਼ ਉੱਠੀ ਸੀ ਕਿ ਸੰਭਾਲਿਆ ਨਹੀਂ ਜਾ ਸਕਦਾ ਤਰਾਂ ਇਹ ਅਨਾਜ ਗਰੀਬਾਂ ਵਿੱਚ ਜ਼ਰੂਰ ਵੰਡ ਦਿੱਤਾ ਜਾਣਾ ਚਾਹੀਦਾ ਹੈ. ਇਸ ਨੇਕ ਅਤੇ ਮਨੁੱਖੀ ਸਲਾਹ ਤੇ ਜੋ ਪ੍ਰਤੀਕਰਮ ਕੁਝ ਲੀਡਰਾਂ ਨੇ ਪ੍ਰਗਟ ਕੀਤਾ ਉਸ ਨੂੰ ਦੇਖ ਕੇ ਤਾਂ ਇਹੀ ਲੱਗਦਾ ਸੀ ਕਿ ਇਸ ਤਰਾਂ ਦੀ ਚੰਗੀ ਆਵਾਜ਼ ਇਸ ਦੇਸ਼ ਵਿੱਚ ਮੁੜ ਸ਼ਾਇਦ ਕਦੇ ਵੀ ਨਾਂ ਉਠ ਸਕੇ. ਪਰ ਖੁਸ਼ੀ ਦੀ ਗੱਲ ਹੈ  ਕਿ ਇਸ ਤਰਾਂ ਦੀ ਆਵਾਜ਼ ਉਠਾਉਣ ਵਾਲੇ ਨੇਕ ਇਨਸਾਨ ਅਜੇ ਵੀ ਮੌਜੂਦ ਹਨ. ਓਹ ਨਾ ਖਾਮੋਸ਼ ਹੋਏ ਅਤੇ ਨਾਂ ਹੀ ਉਹਨਾਂ ਦਿਲ ਛਡਿਆ. 
ਰਿਸ਼ੀਆਂ ਮੁਨੀਆਂ ਅਤੇ ਪੀਰਾਂ ਪੈਗੰਬਰਾਂ ਦੀ ਇਸ ਧਰਤੀ ਤੇ ਇੱਕ ਵਾਰ ਫੇਰ ਉਹ ਆਵਾਜ਼ ਬੁਲੰਦ ਹੋਈ ਹੈ ਜਿਸਨੇ ਸਾਬਿਤ ਕੀਤਾ ਹੈ ਕਿ ਇਨਸਾਨੀਅਤ ਅਜੇ ਵੀ ਜਿਊਂਦੀ ਹੈ. ਨਵੀਂ ਦਿੱਲੀ ਤੋਂ  ਖਬਰ ਏਜੰਸੀ ਭਾਸ਼ਾ ਦੇ ਹਵਾਲੇ ਨਾਲ ਇੱਕ ਖਬਰ ਛਪੀ ਹੈ ਜਿਸ ਵਿੱਚ ਇਹ ਗੱਲ ਯਾਦ ਕਰਾਈ ਗਈ ਹੈ ਕਿ ਇਥੇ ਦੋ ਭਾਰਤ ਨਹੀਂ ਹੋ ਸਕਦੇ.  ਦੇਸ਼ ‘ਚ ਭੁਖਮਰੀ ਦੇ ਵਧਦੇ ਮਾਮਲਿਆਂ ‘ਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਥੇ ‘ਦੋ ਭਾਰਤ’ ਨਹੀਂ ਹੋ ਸਕਦੇ ਜਿਹੜੇ ਅਮੀਰਾਂ ਤੇ ਗਰੀਬਾਂ ਨੂੰ ਵੰਡਣ ਵਾਲੇ ਹੋਣ.ਇਸ ਦੇ ਨਾਲ ਹੀ ਇਸ ਗੰਭੀਰ ਮਨੁੱਖੀ ਮਸਲੇ ਦੀ ਥੀ ਤੱਕ ਜਾਂਦਿਆਂ  ਮਾਣਯੋਗ ਜੱਜ ਦਲਬੀਰ ਭੰਡਾਰੀ ਅਤੇ ਦੀਪਕ ਵਰਮਾ ‘ਤੇ ਆਧਾਰਤ ਬੈਂਚ ਨੇ ਯੋਜਨਾ ਕਮਿਸ਼ਨ ਨੂੰ ਇਹ ਵੀ ਸਾਫ਼ ਸਾਫ਼ ਕਿਹਾ ਕਿ ਉਹ ਗਰੀਬੀ ਦੀ ਰੇਖਾ ਤੋਂ ਹੇਠਾਂ ਜ਼ਿੰਦਗੀ ਬਤੀਤ ਕਰਨ ਵਾਲਿਆਂ ਦੀ ਗਿਣਤੀ 36 ਫੀਸਦੀ ਦੱਸਣ ਨਾਲ ਸੰਬੰਧਤ ਆਪਣੀ ਦਲੀਲ ਨੂੰ ਸਮਝਾਉਣ. ਬੜੇ ਹੀ ਸਪਸ਼ਟ ਸ਼ਬਦਾਂ ਵਿੱਚ ਬੈਂਚ ਨੇ ਐਡੀਸ਼ਨਲ ਸਾਲਿਸਟਰ ਜਨਰਲ ਮੋਹਨ ਨੂੰ ਕਿਹਾ ਕਿ ਇਥੇ ਦੋ ਦੇਸ਼ ਨਹੀਂ ਹੋ ਸਕਦੇ. ਬੈਂਚ ਨੇ ਖੁੱਲ ਕੇ ਕਿਹਾ ਕਿ ਮਾੜੇ ਪਾਲਣ-ਪੋਸ਼ਣ ਦੇ ਖਾਤਮੇ ਨੂੰ ਲੈ ਕੇ ਸਾਡੇ ਪੂਰੇ ਰਵੱਈਏ ‘ਚ ਬਹੁਤ ਉਲਟ-ਪੁਲਟ ਗੱਲਾਂ ਹਨ. 
ਪ੍ਰਸਿਧ ਅਖਬਾਰ ਜਗਬਾਣੀ 'ਚ ਪੂਰੀ ਖਬਰ ਲਈ ਇਥੇ ਕਲਿੱਕ ਕਰੋ 
ਗਰੀਬੀ ਅਮੀਰੀ ਵਿਚਲੇ ਇਸ ਸ਼ਰਮਨਾਕ ਪਾੜੇ ਦੀ ਗੱਲ ਕਰਦਿਆਂ ਬੈਂਚ ਨੇ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਤੁਸੀਂ ਇਕ ਸ਼ਕਤੀਸ਼ਾਲੀ ਦੇਸ਼ ਹੋ ਪਰ ਇਸੇ ਦੇਸ਼ ‘ਚ ਕਈ ਹਿੱਸਿਆਂ ‘ਚ ਲੋਕ ਭੁੱਖ ਨਾਲ ਦਮ ਤੋੜ ਰਹੇ ਹਨ. ਇਸ ਸਿਲਸਿਲੇ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ.  ਸੁਪਰੀਮ ਕੋਰਟ ਨੇ ਸਰਕਾਰ ਦੀ ਇਸ ਦਲੀਲ ‘ਤੇ ਹੈਰਾਨੀ ਪ੍ਰਗਟਾਈ ਕਿ ਦੇਸ਼ ‘ਚ ਚੋਖਾ ਅਨਾਜ ਹੈ ਪਰ ਹਜ਼ਾਰਾਂ ਲੋਕ ਭੁੱਖ ਕਾਰਨ ਦਮ ਤੋੜਦੇ ਜਾ ਰਹੇ ਹਨ. ਇਸ ਸੰਬੰਧ ਵਿੱਚ ਸ਼੍ਰੀ ਮੋਹਨ ਨੇ ਅਦਾਲਤ ਨੂੰ ਕਿਹਾ ਕਿ ਸਰਕਾਰ ਮਾੜੇ ਪਾਲਣ-ਪੋਸ਼ਣ ਦੀ ਸਮੱਸਿਆ ਘੱਟ ਕਰਨ ਅਤੇ ਜਨਤਕ ਵੰਡ ਪ੍ਰਣਾਲੀ ਨੂੰ ਠੀਕ ਕਰਨ ਲਈ ਵਚਨਬੱਧ ਹੈ. ਉਨ੍ਹਾਂ ਦਾਅਵਾ ਕੀਤਾ ਕਿ ਮਾੜੇ ਪਾਲਣ-ਪੋਸ਼ਣ ਦਾ ਪੱਧਰ ਹੇਠਾਂ ਆ ਰਿਹਾ ਹੈ. ਸਰਕਾਰੀ ਦਲੀਲ ਦੇ ਜਵਾਬ ਵਿਚ ਮਾਣਯੋਗ ਅਦਾਲਤ ਨੇ ਪੁੱਛਿਆ ਕਿ ਹੇਠਾਂ ਆਉਣ ਦਾ ਕੀ ਮਤਲਬ ? ਇਸ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ. ਅਦਾਲਤ ਨੇ ਅਖਬਾਰਾਂ ਦੀਆਂ ਉਨ੍ਹਾਂ ਖਬਰਾਂ ਦਾ ਹਵਾਲਾ ਦਿੱਤਾ ਕਿ ਦੇਸ਼ ‘ਚ ਇਸ ਵਾਰ ਚੰਗੀ ਫਸਲ ਹੋਈ ਹੈ ਅਤੇ ਅਨਾਜ ਦੇ ਭੰਡਾਰ ਭਰੇ ਪਏ ਹਨ. ਇਸਦੇ ਨਾਲ ਹੀ ਬੈਂਚ ਨੇ ਇਹ ਵੀ ਪੁੱਛਿਆ ਕਿ  ਇਸ ‘ਚ ਕੋਈ ਸ਼ੱਕ ਨਹੀਂ ਕਿ ਇਹ ਸਾਡੇ ਸਾਰਿਆਂ ਲਈ ਖੁਸ਼ ਹੋਣ ਵਾਲੀ ਗੱਲ ਹੈ ਪਰ ਲੋਕਾਂ ਨੂੰ ਇਸ ਦਾ ਲਾਭ ਨਹੀਂ ਮਿਲਦਾ, ਫਿਰ ਇਸ ਦਾ ਕੀ ਭਾਵ ? ਅਦਾਲਤ ਨੇ ਉਕਤ ਤਿੱਖੀਆਂ ਟਿੱਪਣੀਆਂ  ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ ਵਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਕੀਤੀਆਂ. ਪਟੀਸ਼ਨ ‘ਚ ਜਨਤਕ ਵੰਡ ਪ੍ਰਣਾਲੀ ‘ਚ ਬੇਨਿਯਮੀਆਂ ਦਾ ਦੋਸ਼ ਲਾਇਆ ਗਿਆ ਸੀ. ਦੇਸ਼ ਦੀ ਸਰਬ ਉਚ  ਅਦਾਲਤ ਨੇ ਬੜੇ ਹੀਓ ਸਾਫ਼ ਸਾਫ਼ ਸ਼ਬਦਾਂ ਵਿੱਚ ਏਨਾ ਕੁਝ ਆਖ ਦਿੱਤਾ ਹੈ ਕਿ ਕੁਝ ਹੋਰ ਕਹਿਣ ਦੀ ਨਾਂ ਤਾਂ ਕੋਈ  ਲੋੜ ਰਹਿ ਜਾਂਦੀ ਹੈ ਅਤੇ ਨਾਂ ਹੀ ਕੋਈ ਗੁੰਜਾਇਸ਼. ਜੇ ਅਜੇ ਵੀ ਸਾਡੇ ਸ਼ਕਤੀਸ਼ਾਲੀ ਸਮਰਥਾਵਾਂ ਲੀਡਰ ਲੋਕਾਂ ਦੇ ਕੰਮ ਨਹੀਂ ਆਉਂਦੇ ਤਾਂ ਸਾਫ਼ ਹੈ ਕਿ ਸਮਸਿਆ ਦੀ ਜੜ੍ਹ ਅਸਲ  ਵਿੱਚ ਕਿੱਥੇ ਹੈ ? ਫਿਲਹਾਲ ਪ੍ਰੋਫੈਸਰ ਮੋਹਨ ਸਿੰਘ ਜੀ ਯਾਦ ਆ ਰਹੇ ਨੇ ਜਿਹਨਾਂ ਇਹ ਗੱਲ ਬਹੁਤ ਪਹਿਲਾਂ ਕਹਿ ਦਿੱਤੀ ਸੀ: ਦੋ ਧੜਿਆਂ ਵਿੱਚ ਖਲਕੱਤ ਵੰਡੀ, ਇੱਕ ਲੋਕਾਂ ਦਾ ਇੱਕ ਜੋਕਾਂ ਦਾ.....ਪ੍ਰੋਫੈਸਰ ਸਾਹਿਬ ਨੇ ਇਹ ਕਵਿਤਾ ਬਹੁਤ ਪਹਿਲਾਂ ਲਿਖੀ ਸੀ ਤੇ ਅੱਜ  ਸੁਪਰੀਮ ਕੋਰਟ ਨੂੰ ਵੀ ਇਹੀ ਕਹਿਣਾ ਪੈ ਰਿਹਾ ਹੈ ਕਿ ਇਥੇ ਦੋ ਭਾਰਤ ਨਹੀਂ ਹੋ ਸਕਦੇ.  ਆਖਿਰ ਓਹ ਕਿਹੜੇ ਅਨਸਰ ਹਨ ਜਿਹੜੇ ਇਸ ਫ਼ਰਕ ਨੂੰ ਲਗਾਤਾਰ ਵਾਧਾ ਰਹੇ ਹਨ. ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ. --ਕਲਿਆਣ ਕੌਰ 

Monday, April 18, 2011

ਚਿਹਰੇ ਅਤੇ ਕਿਰਦਾਰ--ਭਾਗ ਦੂਸਰਾ

ਰਾਜ ਸੱਤਾ ਲਈ ਕਿਸ ਕਿਸ ਨੇ ਕਿਸ ਕਿਸ ਦਾ ਖੂਨ ਵਹਾਇਆ ਇਹ ਸਚੀਆਂ ਕਹਾਣੀਆਂ ਇਨਸਾਨ ਨੂੰ ਹੈਰਾਨ ਕਰ ਦੇਂਦੀਆਂ ਹਨ.  ਚਿਹਰਿਆਂ ਉੱਤੇ ਚਿਹਰੇ ਲਗਾ ਕੇ ਚਲਦਾ ਇਹ ਸਿਲਸਿਲਾ ਰੌਂਗਟੇ ਖੜੇ ਕਰ ਦੇਂਦਾ ਹੈ. ਸੱਤਾ ਅਤੇ ਸਿਰਫ ਸੱਤਾ ਨਾਲ ਸਬੰਧਿਤ ਇਹ ਦੁਨੀਆ ਬੜੀ ਅਜੀਬ ਹੈ. ਇਸ ਬਾਰੇ ਸ਼ੁਰੂ ਕੀਤੀ ਵਿਸ਼ੇਸ਼ ਲੇਖ ਲੜੀ ਦਾ ਪਹਿਲਾ ਭਾਗ ਤੁਸੀਂ ਪੜ੍ਹ ਚੁੱਕੇ ਹੋ. ਹੁਣ ਪੇਸ਼ ਹੈ ਇਸਦਾ ਦੂਸਰਾ ਭਾਗ. ਇਸ ਬਾਰੇ ਤੁਹਾਡੇ ਅਨੁਭਵਾਂ ਦਾ ਵੀ ਸਵਾਗਤ ਹੈ. ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ. ਇਹ  ਸਾਰੀ ਖੋਜ  ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਦੀ ਹੈ ਜਿਹਨਾਂ ਨੇ ਹੋਂਦ ਅਤੇ ਚਿਲੜ  'ਚ ਹੋਏ ਕਹਿਰੀ ਕਤਲ-ਏ-ਆਮ ਤੋਂ ਬਾਦ  ਹੋਰਨਾਂ ਇਲਾਕਿਆਂ ਦਾ ਵੀ ਪਤਾ ਲਗਾਇਆ ਹੈ.    -ਰੈਕਟਰ ਕਥੂਰੀਆ
ਖੂਨੀ ਪਟੌਦੀ ਮੱਚਦਾ ਗੁੜਗਾਉਂ // ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ
 ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ
ਸ੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਫੌਜੀ ਕਾਰਵਾਈ ਬਲਿਊ ਸਟਾਰ ਆਪ੍ਰੇਸ਼ਨ ਦੌਰਾਨ ਢਾਅ-ਢੇਰੀ ਕਰਨ ਦੇ ਪ੍ਰਤੀਕਰਮ ਵਜੋਂ ਜਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸ ਦੇ ਸੁਰੱਖਿਆ ਕਰਮੀਆਂ ਨੇ ਸਦਾ ਦੀ ਨੀਂਦ ਸੁਲਾਇਆ ਤਾਂ ਪੂਰੇ ਭਾਰਤ ਵਿੱਚ ਸਿੱਖਾਂ ਤੇ ਤਾਂ ਕਹਿਰ ਹੀ ਟੁੱਟ ਪਿਆ । ਪਹਿਲੀ ਨਵੰਬਰ 1984 ਤੋਂ 10 ਨਵੰਬਰ 1984 ਤੱਕ ਪੂਰੇ ਭਾਰਤ ਵਿੱਚ ਚਾਰੇ ਪਾਸੇ ਅੱਗ, ਮਾਰ-ਧਾੜ ਮੱਚੀ ਪਈ ਸੀ । ਇਹ ਗੱਲ ਵੀ ਚਿਟੇ ਦਿਨ ਵਾਂਗ ਸਾਫ਼ ਹੈ ਕਿ ਉਪਰੋਕਤ 10 ਦਿਨਾਂ ਦੌਰਾਨ ਪੰਜਾਬ ਵਿੱਚ (ਸਿੱਖਾ ਦੀ ਬਹਗਿਣਤੀ ਵਾਲ਼ੀ ਜਗ੍ਹਾ) ਇੱਕ ਵੀ ਹਿੰਦੂ ਦੀ ਹੱਤਿਆ ਨਹੀਂ ਹੋਈ । ਗੁੜਗਾਵਾਂ ਜੋ ਹਰਿਆਣੇ ਵਿੱਚ ਹੈ ਜਿਸ ਦੇ 60 ਕਿਲੋਮੀਟਰ ਦੇ ਘੇਰੇ ਵਿੱਚ 200 ਤੋਂ ਵੀ ਜਿਆਦਾ ਸਿੱਖ ਜਾਂ ਤਾਂ ਜਿੰਦਾ ਜਲਾਏ ਗਏ ਜਾ ਕਣਕ ਵੱਢਣ ਵਾਲੀਆਂ ਦਾਤੀਆਂ ਨਾਲ਼ ਵੱਡ-ਟੁੱਕ ਦਿਤੇ ਗਏ । ਲਗਭਗ 17 ਸਿੱਖ ਪਟੌਦੀ ਵਿੱਚ ਕਣਕ ਵੱਢਣ ਵਾਲੀਆਂ ਦਾਤੀਆਂ ਨਾਲ ਵੱਡੇ । ਹੋਦ ਵਿਖੇ 32 ਸਿੱਖਾਂ ਨੂੰ ਵੱਢਿਆ । ਪਟੌਦੀ ਰੇਲਵੇ ਸਟੇਸ਼ਨ ਤੇ ਸਿੱਖ ਫੌਜੀਆਂ ਨੂੰ ਗੱਡੀ ਵਿੱਚੋਂ ਉਤਾਰ ਕੇ ਵੱਢਿਆ ਗਿਆ। ਗੁੜਗਾਵਾਂ ਵਿੱਚ 47 ਸਿੱਖਾਂ ਨੂੰ ਜਿੰਦਾ ਜਲਾਇਆ ਗਿਆ । ਕਾਪਾਸਹੇੜਾ ਬਾਰਡਰ ਤੇ 40 ਤੋਂ 50 ਦੇ ਕਰੀਬ ਸਿੱਖ ਰਾਹਗੀਰਾਂ ਤੇ ਡਰਾਇਵਰਾਂ ਨੂੰ ਵੱਢਿਆ ਗਿਆ । ਗੁੜਗਾਵਾ ਕੋਲ਼ ਪਲਵਲ ਵਿੱਚ ਦਰਜਨ ਦੇ ਕਰੀਬ ਸਿੱਖਾਂ ਨੂੰ ਮਾਰਿਆ ਗਿਆ । ਰੇਵਾੜੀ ਵਿੱਚ ਸਿੱਖਾਂ ਦੀਆਂ ਦੁਕਾਨਾਂ ਨੂੰ ਅਗਨਭੇਂਟ ਕੀਤਾ ਗਿਆ । ਕਿੱਥੇ-ਕਿੱਥੇ ਦੀ ਗੱਲ ਸੁਣਾਵਾਂ । ਪਟੌਦੀ ਗੁੜਗਾਵਾਂ ਜਿਲ੍ਹੇ ਦਾ ਇੱਕ ਛੋਟਾ ਜਿਹਾ ਕਸਬਾ ਹੈ। ਇਥੇ ਸਿੱਖਾਂ ਦੀ ਗਿਣਤੀ ਨਾ-ਮਾਤਰ ਹੀ ਸੀ। ਦੋ ਨਵੰਬਰ 1984 ਨੂੰ ਜਿਹੜੀ ਭੀੜ ਨੇ ਪਟੌਦੀ ਵਿਖੇ ਵੱਢ-ਟੁੱਕ ਕੀਤੀ, ਉਸ ਭੀੜ ਦੀ ਅਗਵਾਈ ਇੱਕ ਭਗਵੇਂ ਚੋਲੇ ਵਾਲ਼ਾ ਸਾਧ ਕਰ ਰਿਹਾ ਸੀ । ਲੋਕਾਂ ਕੋਲ਼ ਦੰਗਈਆਂ ਦੀ ਲਿਸਟ ਤੱਕ ਹੈ, ਪਰ ਪੁਲਿਸ ਤੇ ਅਦਾਲਤਾਂ ਦਾ ਰਵੱਈਆ ਉਹੋ ਮਤਰੇਈ ਮਾਂ ਵਾਲ਼ਾ ਰਿਹਾ ਹੈ । ‘ਸਿੱਖਾਂ ਨੂੰ ਰੰਡੀ ਦੇ ਜੁਆਈ’ ਸਮਝਿਆ ਜਾਂਦਾ ਸੀ ਤੇ ਹੈ ।
ਪਟੌਦੀ, ਪਲਵਲ ਤੇ ਰੇਵਾੜੀ ਦੇ ਰੇਲਵੇ ਸਟੇਸ਼ਨਾਂ ਤੇ ਸਿੱਖ ਫੌਜੀਆਂ ਨੂੰ ਗੱਡੀ ਵਿੱਚੋਂ ਉਤਾਰ ਕੇ ਵੱਢਿਆ ਗਿਆ, ਜਿਸ ਦੀ ਕਿਤੇ ਵੀ ਕੋਈ ਰਿਪੋਰਟ ਨਹੀਂ ਮਿਲਦੀ। ਚਸਮਦੀਦ ਦੱਸਦੇ ਹਨ ਕਿ ਗੱਡੀਆਂ ਦੇ ਡੱਬੇ ਉਹਨਾਂ ਫੌਜੀਆਂ ਦੇ ਖੂਨ ਨਾਲ਼ ਲੱਥਪੱਥ ਸਨ। ਉਹਨਾਂ ਫੌਜੀਆਂ ਦੇ, ਜਿਨ੍ਹਾਂ ਨੇ ਜਾਨ ਤੇ ਖੇਡ ਕੇ ਪਾਕਿ ਹੱਥੋਂ, ਚੀਨ ਹੱਥੋਂ ਭਾਰਤ ਨੂੰ ਬਚਾਇਆ ਸੀ। ਉਹੋ ਫੌਜੀ ਜੋ ਕਦੇ ਨਾਂ ਬਰਫ਼ ਦੀ ਪਰਵਾਹ ਕਰਦਾ ਹੈ, ਨਾਂ ਕਦੇ ਧੁੱਪ ਦੀ, ਨਾਂ ਆਪਣੇ ਪਰਿਵਾਰ ਦੀ, ਉਸ ਦਾ ਆਪਣਾ ਵੀ ਕੋਈ ਨਾਮ ਨਹੀਂ ਹੁੰਦਾ ਬੱਸ ਨੰਬਰ ਹੁੰਦਾ ਹੈ, ਦੇਸ਼ ਲਈ ਮਰ ਮਿਟਣ ਲਈ, ਪਰ ਆਹ ਕੀ ? ਦੇਸ਼ ਵਾਸੀਆਂ ਆਪਣੇ ਹੀ ਰਾਖਿਆਂ ਨੂੰ ਵੱਢ-ਟੁੱਕ ਦਿੱਤਾ। ਜਿੰਨ੍ਹਾ ਦਾ ਕੋਈ ਰਿਕਾਰਡ ਵੀ ਨਹੀਂ, ਸਾਇਦ ਕਦੇ ਮਿਲੇਗਾ ਵੀ ਨਹੀਂ। ਇਸ ਦੀ ਤਸਦੀਕ ਕਰਨ ਲਈ 31 ਅਕਤੁਬਰ ਤੋਂ 10 ਨਵੰਬਰ ਤੱਕ ਜਿੰਨੇ ਵੀ ਸਿੱਖ ਫੌਜੀ ਛੁੱਟੀ ਗਏ ਉਹਨਾਂ ਦੀ ਵਾਪਿਸ ਹਾਜਰੀ ਤੋਂ ਪਤਾ ਲੱਗ ਸਕਦਾ ਹੈ। ਕੋਈ ਵੀ ਸਿੱਖ ਸਾਂਸਦ ਸੂਚਨਾ ਦੇ ਅਧਿਕਾਰ ਤਹਿਤ ਪਾਰਲੀਮੈਂਟ ਵਿੱਚ ਪ੍ਰਸ਼ਨ ਪੁੱਛ ਇਹਨਾਂ ਕਾਤਲਾ ਨੂੰ ਬੇਨਕਾਬ ਕਰ ਸਕਦਾ ਹੈ।
ਗੁੜਗਾਵਾਂ ਵਿੱਚ ਸਿੱਖਾਂ ਦੇ 292 ਘਰ ਸਨ। ਸਿਤਮ ਦੀ ਗੱਲ ਦੇਖੋ ਗੁੜਗਾਵਾਂ ਵਿੱਚ ਦੁਸ਼ਟਾਂ ਨੇ 292 ਦੇ 292 ਘਰਾਂ ਨੂੰ ਸਾੜ ਦਿੱਤਾ। ਅਸੀਂ ਅੱਜ ਤੱਕ ਜਲਿਆਂ ਵਾਲ਼ੇ ਬਾਗ ਦੀ ਗੱਲ ਕਰਦੇ ਹਾਂ, ਜਲਿਆਂ ਵਾਲ਼ੇ ਬਾਗ ਵਿੱਚ ਤਾਂ ਲੋਕੀ ਸਰਕਾਰ ਵਿਰੁੱਧ ਰੋਹ ਮੁਜਾਹਰਾ ਕਰ ਰਹੇ ਸੀ ਇਸ ਲਈ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ। ਨਵੰਬਰ 1984 ਵਿੱਚ ਘਰ-ਘਰ ਜਲਿਆਂ ਵਾਲ਼ਾ ਬਾਗ ਬਣਾ ਦਿੱਤਾ ਗਿਆ। ਕਿਸੇ ਵੀ ਸਿੱਖ ਦਾ ਕੋਈ ਵੀ ਕਸੂਰ ਨਹੀਂ ਸੀ, ਉਹਨਾਂ ਵਿਚਾਰੇ ਸਿੱਖਾਂ ਨੂੰ ਤਾਂ ਕੋਈ ਪਤਾ ਹੀ ਨਹੀਂ ਸੀ ਕਿ ਆਖਰ ਹੋ ਕੀ ਰਿਹਾ ਹੈ। ਗੁੜਗਾਵਾਂ ਵਿਖੇ ਪੂਰੇ 47 ਲੋਕਾਂ ਨੂੰ ਬੜੀ ਬੇ-ਰਹਿਮੀ ਨਾਲ ਮਾਰਿਆ ਗਿਆ। ‘ਜੈਕਮ ਪੁਰਾ’ ‘ਰੋਸ਼ਨ ਪੁਰਾ’ ‘ਨਿਊ ਕਲੋਨੀ’ ਇਹਨਾ ਤਿੰਨਾਂ ਕਲੋਨੀਆਂ ਦਾ ਸੱਭ ਤੋਂ ਜਿਆਦਾ ਨੁਕਸਾਨ ਕੀਤਾ ਗਿਆ। ਗੁੜਗਾਵਾਂ ਦੇ ਰਜਿਦਰਾ ਪਾਰਕ ਵਿੱਚ ਰਹਿੰਦੀ ਸਵਰਣ ਕੌਰ ਨੂੰ ਟੁੱਕੜੇ-ਟੁੱਕੜੇ ਕਰ ਕੇ ਮਾਰਿਆ ਗਿਆ । ਜਿਵੇਂ ਭਾਈ ਮਨੀ ਸਿੰਘ ਜੀ ਨੂੰ ਬੰਦ-ਬੰਦ ਕੱਟਿਆ ਸੀ, ਸਰਵਣ ਕੌਰ ਦੇ ਪਰਿਵਾਰ ਦੀ ਆਪਣੀ ਆਟਾ ਚੱਕੀ ਸੀ, ਉਸ ਆਟਾ ਚੱਕੀ ਵਿੱਚ ਪਵਿਾਰ ਦੇ 6 ਜੀਆਂ ਨੂੰ ਪੀਹ ਦਿੱਤਾ ਗਿਆ। ਮਾਰਨ ਵਾਲ਼ੀ ਭੀੜ ਇਹ ਮਿਥੀ ਫਿਰਦੀ ਸੀ ਕਿ ਅਜਿਹੀ ਮੌਤ ਮਾਰਨਾ ਹੈ ਤਾਂ ਜੋ ਸਿੱਖ ਦੁਬਾਰਾ ਕੁਸਕਣ ਦੀ ਹਿੰਮਤ ਨਾਂ ਕਰ ਸਕਣ ।
ਤੈਨੂੰ ਦਿੱਲੀਏ ਬਚਾਇਆ ਸੀਸ ਗੁਰਾਂ ਨੇ ਕਟਾਕੇ, ਤੂੰ ਕਰਜੇ ਉਤਾਰੇ ਟਾਇਰ ਗਲਾਂ ਵਿੱਚ ਪਾ ਕੇ ।
ਨਵੰਬਰ 1984 ਦਾ ਮਹੀਨਾਂ ਸਿੱਖਾਂ ਤੇ ਕਹਿਰ ਦੀ ਹਨੇਰੀ ਸੀ । ਇਹ ਸਰਕਾਰੀ ਸੋਚੀ ਸਮਝੀ ਸਾਜਿਸ਼ ਸੀ ਜੋ ਬਹੁਤ ਪਹਿਲਾ ਰਚੀ ਗਈ ਸੀ । ਹਰਿਆਣਾ ਵਿੱਚ ਏਸੀਅਨ ਖੇਡਾ ਮੌਕੇ ਹੀ ਸਿੱਖਾਂ ਨੂੰ ਜਲੀਲ ਕਰਨਾ ਸ਼ੁਰੂ ਕਰ ਦਿਤਾ ਸੀ । ਇਸ ਸ਼ਾਜਿਸ ਨੂੰ ਅੰਜਾਮ ਦੇਣ ਲਈ ਇੰਦਰਾ ਦੇ ਕਤਲ ਦਾ ਬਹਾਨਾ ਘੜਿਆ ਗਿਆ । ਇਹ ਸਾਰਾ ਕਾਰਾ ਕਰਵਾਇਆ ਕਿਵੇ ਹੈ ਤੇ ਕਿਸ ਨੇ ਕਰਵਾਇਆ ਇਹ ਸਮਝਣ ਵਾਲੀ ਗੱਲ ਹੈ । ਇੱਕ ਰਾਜ ਨੇਤਾ ਦਾ ਬਿਆਨ “ਜਬ ਬੜਾ ਪੇੜ ਗਿਰਤਾ ਹੈ ਧਰਤੀ ਤੋ ਹਿਲਤੀ ਹੀ ਹੈ” ਇਕ ਹੋਰ ਵੱਡੇ ਫਿਲਮੀ ਐਕਟਰ ਦਾ ਬਿਆਨ ਆਇਆ ਸੀ “ਖੁਨ ਕੇ ਛੀਟੇਂ ਪੰਜਾਬ ਤੱਕ ਜਾਨੇ ਚਾਹੀਏ” ਇਹਨਾਂ ਦੇ ਭੜਕਾਊ ਬਿਆਨਾ ਨੇ ਇਹ ਭਿਆਨਿਕ ਕਾਰੇ ਕਰਨ ਦੀ ਦੇਸ਼ ਦੇ ਕੋਨੇ-ਕੋਨੇ ਵਿੱਚ ਖੁੱਲ੍ਹ ਦਿਤੀ। ਦੂਸਰੀ ਗੱਲ ਇਹ ਵੀ ਧਿਆਨ ਦੇਣ ਯੋਗ ਹੈ ਕਿ ਜਦੋਂ ਕਿਸੇ ਇਲਾਕੇ ਵਿੱਚ ਯੋਜਨਾਬੱਧ ਤਰੀਕੇ ਸਾੜਫੂਕ ਤੇ ਕਤਲੇਆਮ ਹੋਇਆ ਹੋਵੇ ਉਸ ਦੀ ਸਿੱਧੀ ਜਵਾਬਦੇਹੀ ਉਸ ਇਲਾਕੇ ਦੇ ਐਮ.ਐਲ ਏ ਦੀ ਹੁੰਦੀ ਹੈ, ਜਾਂ ਏਦਾਂ ਵੀ ਕਹਿ ਸਕਦੇ ਹਾਂ ਐਡਾ ਵੱਡਾ ਕਾਰਾ ਐਮ. ਐਲ. ਏ. ਦੇ ਥਾਪੜੇ ਤੋਂ ਬਿਨਾ ਨਹੀਂ ਹੋ ਸਕਦਾ । ਐਮ.ਐਲ.ਏ. ਲੋਕਾਂ ਦੁਆਰਾ ਬਹੁ-ਗਿਣਤੀ ਦਾ ਚੁਣਿਆ ਨੁਮਾਇਦਾ ਹੁੰਦਾ ਹੈ, ਉਸ ਦੀ ਸਹਿ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ । ਉਸ ਤੋਂ ਅਗਲੀ ਜਵਾਬ ਦੇਹੀ ਡੀ.ਸੀ. ਅਤੇ ਐਸ.ਐਸ.ਪੀ ਦੀ ਬਣਦੀ ਹੈ । ਇਹਨਾਂ ਤਿੰਨਾਂ ਦੀ ਮਿਲੀ ਭੁਗਤ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ ।
ਉਸ ਟਾਈਮ ਗੁੜਗਾਉਂ ਦਾ ਐਮ.ਐਲ.ਏ. ਕਾਗਰਸ ਪਾਰਟੀ ਦਾ ਨੌਜੁਆਨ ਵਰਕਰ ‘ਧਰਮਵੀਰ ਗਾਬਾ’, ਉਸ ਸਮੇਂ ਦਾ ਡੀ.ਸੀ. ‘ਭਗਤੀ ਪ੍ਰਸਾਦਿ’, ਐਸ.ਐਸ.ਪੀ. ‘ਸਿਨਹਾ’ ਸੀ । ਇਹਨਾਂ ਨੇ ਹੀ ਸੱਭ ਨੂੰ ਉਕਸਾਇਆ ਤੇ ਸਾਰਾ ਕੰਮ ਬੜੇ ਯੋਜਨਾਂਬੱਧ ਢੰਗ ਨਾਲ਼ ਕੀਤਾ ਤੇ ਕਰਵਾਇਆ । ਇਹਨਾਂ ਦਾ ਵੱਡੀ ਪੱਧਰ ਤੇ ਸਾੜ-ਫੂਕ ਕਰਨ ਦਾ ਤਰੀਕਾ ਕੁਝ ਵੱਖਰਾ ਸੀ। ਇਹਨਾਂ ਨੇ ਇੱਕ ਦਿਨ ਪਹਿਲਾਂ ਵੋਟਰ ਲਿਸਟਾਂ ਲਈਆਂ, ਉਹਨਾਂ ਵੋਟਰ ਲਿਸਟਾਂ ਨਾਲ਼ ਸਿੱਖਾਂ ਦੇ ਘਰਾਂ ਦੀ ਨਿਸ਼ਾਨਦੇਹੀ ਕੀਤੀ ਗਈ। ਇਹਨਾਂ ਦੇ ਪਾਲਤੂ ਗੁੰਡਿਆਂ ਦੀ ਟੋਲੀ ਨੇ ਇਕੱਲੇ-ਇਕੱਲੇ ਸਿੱਖਾਂ ਦੇ ਘਰਾਂ ਤੇ ਕਰਾਸ ਦੇ ਨਿਸ਼ਾਨ ਲਗਾਏ ਗਏ ਤਾਂ ਜੋ ਸਿੱਖਾਂ ਦਾ ਇੱਕ ਵੀ ਘਰ ਨਾਂ ਬਚ ਸਕੇ। ਉਸ ਟੋਲੀ ਤੋਂ ਬਾਅਦ ਸਾੜਨ-ਫੂਕਣ ਵਾਲ਼ੀ ਟੋਲੀ ਆਉਂਦੀ, ਜਿਹਨਾਂ ਕੋਲ਼ ਚਿਟਾ ਪਾਊਡਰ, ਤੇਲ ਦੇ ਡਰੰਮ, ਮਾਚਿਸ, ਰਾਡਾਂ ਤੇ ਤ੍ਰਿਸੂਲ ਹੁੰਦੇ। ਇਹ ਟੋਲੀ ਘਰਾਂ ਨੂੰ ਅੱਗਾ ਲਗਾਉਂਦੀ, ਜੋ ਸਾਹਮਣੇ ਮਿਲਦਾ ਉਸ ਤੇ ਮਿੱਟੀ ਦਾ ਤੇਲ ਪਾ ਅੱਗ ਲਗਾ ਦਿੰਦੀ, ਧੀਆਂ-ਭੈਣਾਂ ਦੀਆਂ ਇਜਤਾਂ ਲੁੱਟਦੀ, ਇੱਜਤਾਂ ਲੁੱਟਣ ਤੋਂ ਬਾਅਦ ਮਿੱਟੀ ਦਾ ਤੇਲ ਜਾਂ ਪਾਊਡਰ ਛਿੜਕ ਕੇ ਅੱਗ ਲਗਾ ਦਿੰਦੀ। ਘੱਟੋ-ਘੱਟ ਸਿੱਖਾਂ ਦੇ ਘਰਾਂ ਨੂੰ ਫੁਕਦੇ ਤਾਂ ਜਰੂਰ ਤਾਂ ਜੋ ਅਗਰ ਜਿੰਦਾ ਬਚ ਵੀ ਜਾਣ ਤਾਂ ਭੁੱਖ ਨਾਲ਼ ਤੜਫ-ਤੜਫ ਕੇ ਮਰਨ ਲਈ ਮਜਬੂਰ ਹੋਣ ਜਾਂ ਕੇਸ ਕਤਲ ਕਰਵਾ ਹਿੰਦੂ ਰੂਪ ਵਟਾ ਸਦਾ ਲਈ ਧੌਣ ਨੀਵੀਂ ਕਰ ਕੇ ਰਹਿਣ। ਅੱਗ ਇਸ ਕਰਕੇ ਲਗਾਉਂਦੇ ਤਾਂ ਜੋ ਕੋਈ ਵੀ ਸਬੂਤ ਨਾਂ ਬਚੇ। ਕੁਦਰਤ ਦਾ ਭਾਣਾ ਦੇਖੋ 26 ਸਾਲਾਂ ਬਾਅਦ ‘ਹੋਦ’ ਵਿਖੇ ਸਬੂਤ ਉਵੇਂ ਦੇ ਉਵੇਂ ਮਿਲੇ ਹਨ। ਸਾਡੀ ਬਦਕਿਸਮਤੀ ਹੈ ਕਿ ਅਸੀਂ ਸੰਭਾਲਣੇ ਨਹੀਂ। ਸਾੜਨ-ਫੂਕਣ ਤੋਂ ਬਾਅਦ ਗੁਆਢੀ, ਜੋ ਹੁਣ ਆਪਣੇ ਆਪਣੇ ਆਪ ਨੂੰ ਸਿੱਖਾਂ ਦੇ ਹਮਦਰਦ ਸ਼ੋਅ ਕਰ ਰਹੇ ਹਨ, ਸਿੱਖਾਂ ਦੇ ਘਰ ਆਉਂਦੇ ਘਰਾਂ ਦੇ ਅੱਧ-ਜਲੇ, ਜਾਂ ਬਚੇ-ਖੁੱਚੇ ਸਮਾਨ ਨੂੰ ਲੁੱਟ ਕੇ ਲੈ ਜਾਂਦੇ। “ਰੱਤ ਪਿਤ ਕੁਤਿਓ ਚੱਟ ਜਾਉ”। ਇਹ ਤਿੰਨੋ ਟੋਲੀਆਂ ਦੇ ਲੋਕੀ ਬਰਾਬਰ ਦੇ ਕਸੂਰਵਾਰ ਹਨ।
ਧਰਮਵੀਰ ਗਾਬਾ ਜੋ ਕਿ ਪਾਕਿ ਪੰਜਾਬ ਤੋਂ ਉਜੜ ਕੇ ਆਇਆ ਪੰਜਾਬੀ ਪਰਿਵਾਰ ਨਾਲ਼ ਹੀ ਸਬੰਧਿਤ ਹੈ। ਸੋਚਣ ਵਾਲ਼ੀ ਗੱਲ ਹੈ ਕਿ ਗੰਗੂ ਵੀ ਪੰਜਾਬੀ ਸੀ। ਗਹੁ ਨਾਲ਼ ਦੇਖੀਏ ਇੰਦਰਾ ਵੀ ਪੰਜਾਬੀ ਹੀ ਸੀ। ਇਹਨਾ ਦੇ ਕਾਲ਼ੇ ਕਾਰਨਾਮੇ ਪੰਥ ਦੇ ਸਾਹਮਣੇ ਨੇ। ਧਰਮਵੀਰ ਗਾਬਾ ਨੇ ਆਪਣੇ ਆਪ ਨੂੰ ਸਿੱਖਾਂ ਦਾ ਕੱਟੜ ਦੁਸ਼ਮਣ ਸਾਬਤ ਕਰਨ ਲਈ ਤੇ ਆਪਣੀ ਸੀਟ ਨੂੰ ਸੀਮਿੰਟ ਲਗਾ ਕੇ ਪੱਕਾ ਕਰਨ ਲਈ ਸਿੱਖਾਂ ਦੀ ਲਹੂ ਮਿਝ ਦਾ ਸੀਮਿੰਟ ਲਗਾਇਆ। ਇਸ ਸ਼ਖਸ਼ ਨੂੰ ਇਸ ਦੀ ਪਾਰਟੀ ਨੇ 292 ਘਰਾਂ ਤੇ 47 ਸਿੱਖਾਂ ਨੂੰ ਸ਼ਹੀਦ ਕਰਨ ਦੇ ਤੋਹਫੇ ਵਜੋਂ 25 ਸਾਲਾ ਤੱਕ ਗੁੜਗਾਉਂ ਦਾ ਐਮ.ਐਲ.ਏ. ਰਹਿਣ ਦਾ ਮਾਣ ਬਖਸ਼ਿਆ । ਇਸ ਵਾਰ ਵੀ ਕਾਗਰਸ ਪਾਰਟੀ ਨੇ ਟਿਕਟ ਤਾਂ ਇਸੇ ਸਖਸ਼ ਨੂੰ ਦਿਤੀ ਸੀ, ਪਰ ਲੋਕਾ ਨੇ ਇਸ ਕਾਤਲ ਨੂੰ ਹਰਾ ਅਜਾਦ ਉਮੀਦਵਾਰ ਨੂੰ ਗੁੜਗਾਵਾਂ ਤੋਂ ਜਿਤਾ ਦਿਤਾ।
ਦਾਸ ਜਿਸ ਫੈਕਟਰੀ ਵੀ.ਐਂਡ.ਐਸ. ਇੰਟਰਨੈਸ਼ਨਲ ਵਿੱਚ ਕੰਮ ਕਰਦਾ ਸੀ, ਉਸ ਫੈਕਟਰੀ ਦਾ ਮਾਲਕ ਚੰਦਰ ਪ੍ਰਕਾਸ਼ ਗਾਬਾ ਇਸੇ ਧਰਮਵੀਰ ਗਾਬਾ ਦਾ ਰਿਸਤੇਦਾਰ ਹੈ । ਧਰਮਵੀਰ ਗਾਬਾ ਤੇ ਚੰਦਰ ਪ੍ਰਕਾਸ਼ ਗਾਬਾ ਦੋਵਾਂ ਦੇ ਸੰਬੰਧ ਭਰਾਵਾਂ ਤੋਂ ਵੀ ਜਿਆਦਾ ਹਨ। ਫੈਕਟਰੀ ਦਾ ਕੋਈ ਵੀ ਜਾਇਜ ਜਾ ਨਜਾਇਜ ਕੰਮ ਕਰਵਾਉਣਾ ਹੋਵੇ ਇਸੇ ਧਰਮਵੀਰ ਗਾਬਾ ਤੋਂ ਕਰਵਾਇਆ ਜਾਦਾ ਹੈ । ਚੰਦਰ ਪ੍ਰਕਾਸ਼ ਗਾਬਾ ਕੋ ਆਪਣੇ ਆਪ ਨੂੰ ਘਾਟੇ ਵਿੱਚ ਹੋਣ ਦਾ ਦਿਖਾਵਾ ਕਰਦਾ ਹੈ ਅਸਲ ਵਿੱਚ ਗੁੜਗਾਉਂ ਦੀ ਹਰੇਕ ਨੁੱਕਰ ਤੇ ਇਸ ਦੇ ਕਰੋੜਾ ਦੇ ਪਲਾਟ ਪਏ ਹਨ। ਕਈ ਪੌਸ਼ ਇਲਾਕਿਆਂ ਵਿੱਚ ਫੈਕਟਰੀਆਂ ਹਨ। ਇਸ ਸਖਸ ਦਾ ਅਸਲ ਕੰਮ ਬੈਂਕ ਤੋਂ ਫੈਕਟਰੀ ਦੇ ਨਾਮ 100 ਕਰੋੜ ਲੈ ਲੈਣਾ, 40 ਕਰੋੜ ਫੈਕਟਰੀ ਤੇ ਲਗਾ ਬਾਕੀ ਬੱਚਦੇ 60 ਕਰੋੜ ਦੀ ਆਪਣੇ ਨਾਮ ਪ੍ਰਾਪਰਟੀ ਖਰੀਦ ਲੈਣਾ ਹੈ। ਉਹ 40 ਕਰੋੜ ਦੀ ਫੈਕਟਰੀ 100 ਕਰੋੜ ਦਾ ਕਰਜਾ ਕਿਵੇਂ ਉਤਾਰੇਗੀ ? ਸੋਚਣ ਵਾਲੀ ਗੱਲ ਹੈ ? ਇਸ ਚੰਦਰ ਗਾਬਾ ਨੇ ਧਰਮਵੀਰ ਗਾਬਾ ਨਾਲ਼ ਯਾਰੀ ਤੇ ਰਿਸਤੇਦਾਰੀ ਨਿਭਾਉਣ ਲਈ ਰਾਸਤੇ ਦੇ ਕੰਡੇ ਨੂੰ ਸਾਫ ਕੀਤਾ ਹੈ। ਇਹਨਾਂ ਦਾ ਅਸਲ ਮਕਸਦ ਹੈ ਕਿ ਦਾਸ ਪਰਿਵਾਰਿਕ ਝਮੇਲਿਆਂ ਵਿੱਚ ਫਸ ਕੇ ਅਸਲ ਨਿਸ਼ਾਨੇ ਤੋਂ ਭਟਕ ਜਾਵੇਗਾ। ਬੱਸ ਵਾਹਿਗੁਰੂ ਅੱਗੇ ਏਹੋ ਅਰਦਾਸ ਹੈ ਕਿ ਸੱਚ ਬੋਲਣ ਤੇ ਲਿਖਣ ਦਾ ਬਲ ਬਖਸਣ। ਦਾਸ ਨੇ ਗੁੜਗਾਵਾਂ ਨੌਕਰੀ ਕਰਦਿਆਂ ਹੋਦ, ਪਟੌਦੀ, ਗੁੜਗਾਉਂ, ਰੇਵਾੜੀ, ਪਲਵਲ, ਦਿਲੀ ਦੇ ਸਾੜੇ ਗੁਰਦੁਆਰਿਆਂ ਆਦਿ ਆਸ-ਪਾਸ ਦੇ ਇਲਾਕਿਆ ਦੀ ਜਾਣਕਾਰੀ ਆਪ ਇਕੱਠੀ ਕੀਤੀ ਹੈ ਤੇ ਪੀੜਤ ਪਰਿਵਾਰਾਂ ਨੂੰ ਵੀ ਮਿਲਿਆ।
ਪਿੰਡ ਪਟੌਦੀ ਵਿੱਚ ਸ਼ਹੀਦ ਸਿੰਘਾਂ/ ਸਿੰਘਣੀਆਂ ਦੀ ਸੂਚੀ ਨਵੰਬਰ 1984
1 ਜੋਗਿੰਦਰ ਸਿੰਘ ਪੁੱਤਰ ਸ: ਗੰਗਾ ਸਿੰਘ ਗ੍ਰੰਥੀ ਸਿੰਘ
2. ਕਿਸ਼ਨ ਸਿੰਘ ਪੁੱਤਰ ਸ: ਗੋਪਾਲ ਸਿੰਘ
3. ਕਪੂਰ ਸਿੰਘ ਪੁੱਤਰ ਸ: ਕਿਸ਼ਨ ਸਿੰਘ
4. ਕੁਲਦੀਪ ਸਿੰਘ ਪੁੱਤਰ ਸ: ਕਿਸ਼ਨ ਸਿੰਘ
5. ਹਰਭਜਨ ਸਿੰਘ ਪੁੱਤਰ ਸ: ਕਿਸ਼ਨ ਸਿੰਘ
6. ਅਰਜਣ ਸਿੰਘ ਪੁੱਤਰ ਸ: ਮਹਿੰਦਰ ਸਿੰਘ
7. ਭਗਤ ਸਿੰਘ ਪੁੱਤਰ ਸ: ਮਹਿੰਦਰ ਸਿੰਘ
8. ਕਰਮਜੀਤ ਕੌਰ ਪੁੱਤਰੀ ਸ: ਗਿਆਨ ਸਿੰਘ
9. ਹਰਮੀਤ ਕੌਰ ਪੁੱਤਰੀ ਸ: ਗਿਆਨ ਸਿੰਘ
10. ਗੁਰਬਖਸ਼ ਸਿੰਘ ਪੁੱਤਰ ਸ: ਗਿਆਨ ਸਿੰਘ
11. ਹਰਨਾਮ ਸਿੰਘ ਪੁੱਤਰ ਸ; ਗੋਪਾਲ ਸਿੰਘ
12. ਅਵਤਾਰ ਸਿੰਘ ਪੁੱਤਰ ਸ: ਹਰਨਾਮ ਸਿੰਘ
13. ਫ਼ਤਹਿ ਸਿੰਘ ਪੁੱਤਰ ਸ: ਕਿਰਪਾਲ ਸਿੰਘ
14. ਅਮਰੀਕ ਸਿੰਘ ਪੁੱਤਰ ਸ਼: ਫ਼ਤਹਿ ਸਿੰਘ
15. ਸੁਰਜੀਤ ਸਿੰਘ ਪੁੱਤਰ ਸ: ਪੂਰਨ ਸਿੰਘ
16. ਹਰਮਿੰਦਰ ਸਿੰਘ ਪੁੱਤਰ ਸ: ਸੁਰਜੀਤ ਸਿੰਘ
17. ਗੁਰਮੁਖ ਸਿੰਘ ਪੁੱਤਰ ਸ: ਸੁਰਜੀਤ ਸਿੰਘ

ਗੁੜਗਾਉਂ ਵਿੱਚ ਸ਼ਹੀਦ ਸਿੰਘਾਂ/ ਸਿੰਘਣੀਆਂ ਦੀ ਸੂਚੀ ਨਵੰਬਰ 1984
1. ਸਵਰਣ ਕੌਰ ਪਤਨੀ ਸ: ਸੇਵਾ ਸਿੰਘ
2. ਜਤਿੰਦਰ ਸਿੰਘ ਪੁੱਤਰ ਸ: ਸੇਵਾ ਸਿੰਘ
3. ਸਤਿੰਦਰ ਸਿੰਘ ਪੁੱਤਰ ਸ: ਸੇਵਾ ਸਿੰਘ
4. ਕੁਲਦੀਪ ਕੌਰ ਪਤਨੀ ਸਤਿੰਦਰ ਸਿੰਘ
5. ਪਾਲ ਸਿੰਘ ਪੁੱਤਰ ਸ: ਬਲਵੰਤ ਸਿੰਘ
6. ਮਹਿੰਦਰ ਕੌਰ ਪਤਨੀ ਸ: ਪਾਲ ਸਿੰਘ
7. ਗੁਰਮੇਲ ਕੌਰ ਪੁੱਤਰੀ ਸ: ਪਾਲ ਸਿੰਘ
8. ਸੁੱਚਾ ਸਿੰਘ ਪੁੱਤਰ ਸ: ਪਾਲ ਸਿੰਘ
9. ਬੱਗਾ ਸਿੰਘ ਪੁੱਤਰ ਸ; ਪਾਲ ਸਿੰਘ
10. ਸੁਖਵਿੰਦਰ ਸਿੰਘ ਪੁੱਤਰ ਸ: ਪਾਲ ਸਿੰਘ
11. ਪਵਿਤਰ ਸਿੰਘ ਪੁੱਤਰ ਸ: ਪ੍ਰੇਮ ਸਿੰਘ
12. ਪ੍ਰਦੀਪ ਸਿੰਘ ਪੁੱਤਰ ਸ: ਪ੍ਰੇਮ ਸਿੰਘ
13. ਪਰਵਿੰਦਰ ਸਿੰਘ ਪੁੱਤਰ ਸ: ਪ੍ਰੇਮ ਸਿੰਘ
14. ਅਰਜਣ ਸਿੰਘ ਪੁੱਤਰ ਸ: ਮਹਿੰਦਰ ਸਿੰਘ
15. ਭਗਤ ਸਿੰਘ ਪੁੱਤਰ ਸ: ਮਹਿੰਦਰ ਸਿੰਘ
16. ਜਾਗੇ ਰਾਮ ਪੁੱਤਰ ਸ: ਨੱਥੀ ਰਾਮ
17. ਗੁਰਬਖਸ਼ ਸਿੰਘ ਪੁੱਤਰ ਸ: ਗਿਆਨ ਸਿੰਘ
18. ਕਰਮਜੀਤ ਕੌਰ ਪੁੱਤਰੀ ਸ: ਗਿਆਨ ਸਿੰਘ
19. ਹਰਮੀਤ ਕੌਰ ਪੁੱਤਰੀ ਸ: ਗਿਆਨ ਸਿੰਘ
20. ਹਰਮਿੰਦਰ ਸਿੰਘ ਪੁੱਤਰ ਸ: ਸੁਰਜੀਤ ਸਿੰਘ (ਟੀਡਾ ਪੁਰ)
21. ਬ੍ਰਹਮ ਸਿੰਘ ਪੁੱਤਰ ਸ: ਦਿਆਲ ਸਿੰਘ
22. ਗੋਪਾਲ ਸਿੰਘ ਪੁੱਤਰ ਸ: ਇੰਦਰ ਸਿੰਘ
23. ਦਲੀਪ ਸਿੰਘ ਪਤੀ ਸ੍ਰੀ ਮਤੀ ਮਨਮੋਹਨ ਕੌਰ
24. ਹਰਮਿੰਦਰ ਸਿੰਘ ਪਤੀ ਸੁਦੇਸ਼ ਕੌਰ (ਬਾਦਸਾਹ ਪੁਰ)
25. ਜੋਗਿੰਦਰ ਸਿੰਘ ਪਤੀ ਸ੍ਰੀ ਮਤੀ ਹਰਬੰਸ ਕੌਰ
26. ਜਤਿੰਦਰ ਸਿੰਘ ਪੁੱਤਰ ਸ: ਸੇਵਾ ਸਿੰਘ
27. ਜੋਧ ਸਿੰਘ ਪੁੱਤਰ ਸ: ਚਤੁਰ ਸਿੰਘ
28. ਜੋਗਿੰਦਰ ਸਿੰਘ ਪੁੱਤਰ ਸ: ਬਾਗ ਸਿੰਘ
29. ਦਯਾਬੀਰ ਕੌਰ ਪਤਨੀ ਸ: ਜੋਗਿੰਦਰ ਸਿੰਘ
30. ਮੋਹਨ ਸਿੰਘ ਪਤੀ ਸ੍ਰੀ ਮਤੀ ਮਹਿੰਦਰ ਕੌਰ
31. ਸੇਵਾ ਸਿੰਘ ਪਤੀ ਸ੍ਰੀ ਮਤੀ ਹਰਦਿਆਲ ਕੌਰ
32. ਗੁਰਬਖਸ਼ ਸਿੰਘ ਪਤੀ ਸ੍ਰੀ ਮਤੀ ਗੁਰਮੀਤ ਕੌਰ
33. ਸੁੰਦਰ ਕੌਰ ਪਤਨੀ ਗੁਰਬਚਨ ਸਿੰਘ
34. ਰਜਿੰਦਰਪਾਲ ਪੁੱਤਰ ਜਸਵੰਤ ਸਿੰਘ
35. ਅਵਤਾਰ ਸਿੰਘ ਪੁੱਤਰ ਸ: ਹਰਨਾਮ ਸਿੰਘ
36. ਸੁਰਜੀਤ ਸਿੰਘ ਪਤੀ ਸ੍ਰੀ ਮਤੀ ਸਾਂਤੀ ਦੇਵੀ
37. ਗੁਰਮੁੱਖ ਸਿੰਘ ਪੁੱਤਰ ਸ: ਸੁਰਜੀਤ ਸਿੰਘ
38. ਹਰਮਿੰਦਰ ਸਿੰਘ ਪੁੱਤਰ ਸ: ਸੁਰਜੀਤ ਸਿੰਘ
39. ਅਮਰੀਕ ਸਿੰਘ ਪੁੱਤਰ ਸ: ਫਤਿਹ ਸਿੰਘ
40. ਬਿਸ਼ਨ ਸਿੰਘ ਪੁੱਤਰ ਸ: ਕਿਰਪਾਲ ਸਿੰਘ
41. ਕਪੂਰ ਸਿੰਘ ਪੁੱਤਰ ਸ: ਕਿਸ਼ਨ ਸਿੰਘ
42. ਕੁਲਦੀਪ ਸਿੰਘ ਪੁੱਤਰ ਸ: ਕਿਸ਼ਨ ਸਿੰਘ
43. ਹਰਭਜਨ ਸਿੰਘ ਪੁੱਤਰ ਸ: ਕਿਸ਼ਨ ਸਿੰਘ
44. ਹਰਨਾਮ ਸਿੰਘ ਪੁੱਤਰ ਸ: ਕਿਰਪਾ ਸਿੰਘ
45. ਫਤਿਹ ਸਿੰਘ ਪੁੱਤਰ ਸ: ਕਿਰਪਾ ਸਿੰਘ
46. ਹਰਜਾਪ ਸਿੰਘ ਪਤੀ ਸ੍ਰੀ ਮਤੀ ਮਨਜੀਤ ਕੌਰ
47. ਪ੍ਰਕਾਸ਼ ਸਿੰਘ ਪਤੀ ਸਵਰਣਜੀਤ ਕੌਰ



ਖੋਜ ਅਤੇ ਰਿਪੋਰਟ : ਇੰਜੀ.ਮਨਵਿੰਦਰ ਸਿੰਘ ਗਿਆਸਪੁਰ
ਮੋਬਾਈਲ ਫੋਨ ਨੰਬਰ:  9872099100
ਚਿਠੀ ਪੱਤਰ ਲੈ ਸੰਪਰਕ: 
317, ਪਿੰਡ ਗਿਆਸਪੁਰ, ਡਾਕ. ਢੰਡਾਰੀ ਕਲਾਂ.
ਜਿਲ੍ਹਾ .ਲੁਧਿਆਣਾ ।

Friday, April 15, 2011

ਚਿਹਰੇ ਅਤੇ ਕਿਰਦਾਰ--ਭਾਗ ਪਹਿਲਾ

ਜਰਨੈਲ ਸਿੰਘ ਦੀ ਕਿਤਾਬ 
ਚਿਹਰਿਆਂ ਦੇ ਧੋਖਿਆਂ ਵਿੱਚ ਅਸਲੀ ਕਿਰਦਾਰ ਅਤੇ ਦਿਲਾਂ ਦੀ ਹਕੀਕਤ ਆਮ ਤੌਰ ਤੇ ਗੁਆਚ ਜਾਂਦੇ ਹਨ. ਹਿਰਦੇ ਵੇਧਕ ਘਟਨਾਵਾਂ ਵੇਲੇ ਵੀ ਅਕਸਰ ਇਹੀ ਹੁੰਦਾ ਹੈ. ਬਲਿਊ ਸਟਾਰ ਆਪ੍ਰੇਸ਼ਨ ਅਤੇ ਨਵੰਬਰ-84 ਵਰਗੀਆਂ ਘਟਨਾਵਾਂ ਨੇ ਸਿੱਖ ਮਾਨਸਿਕਤਾ ਤੇ ਵੀ ਡੂੰਘਾ ਅਸਰ ਪਾਇਆ. ਉਸ ਅਸਰ ਦੀ ਹੀ ਝਾਤ ਦੁਆ ਰਿਹਾ ਹੈ ਗੁਰਮੇਲ ਸਿੰਘ ਖਾਲਸਾ ਦਾ ਇਹ ਨਵਾਂ ਲੇਖ. ਇਹ ਉਹ ਅਭੁੱਲ ਸਮਾਂ ਸੀ ਜਦੋਂ ਦੋ ਵਰਗ ਵਿਸ਼ੇਸ਼ ਇੱਕ ਦੂਜੇ ਦੇ ਨਿਸ਼ਾਨੇ ਤੇ ਆ ਗਏ ਪ੍ਰਤੀਤ ਹੁੰਦੇ ਸਨ. ਸਾਜਿਸ਼ੀ ਅਤੇ ਸ਼ਰਾਰਤੀ ਅਨਸਰ ਇੱਕ ਵਾਰ ਫੇਰ ਲੁਕ ਗਏ ਸਨ ਵੱਖ ਵੱਖ ਚਿਹਰਿਆਂ ਦੇ ਪਿਛੇ. ਉਹਨਾਂ ਹਕੀਕਤਾਂ ਨੂੰ ਸਭ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਹੈ ਇੱਕ ਵਿਸ਼ੇਸ਼ ਲੇਖ ਲੜੀ ਦਾ ਇਹ ਪਹਿਲਾ ਭਾਗ.  ਇਸ ਬਾਰੇ ਤੁਹਾਡੀ ਰਾਏ ਅਤੇ ਪ੍ਰਤੀਕਰਮ ਦੀ ਉਡੀਕ ਰਹੇਗੀ. ਵਿਹਾਰਾਂ ਦੇ ਵਖਰੇਵਿਆਂ ਅਤੇ ਮਤਭੇਦਾਂ ਦੇ ਬਾਵਜੂਦ ਅਸੀਂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾਂ ਜੀ ਆਇਆਂ ਆਖਿਆ ਹੈ. ਉਸੇ ਭਾਵਨਾ ਅਧੀਨ ਇਸ ਵਾਰ ਇਹ ਵਿਚਾਰ ਤੁਹਾਡੇ ਸਾਹਮਣੇ ਰੱਖੇ ਜਾ ਰਹੇ ਹਨ. ਇਹਨਾਂ ਬਾਰੇ ਪ੍ਰਾਪਤ ਹੋਣ ਵਾਲੇ ਪ੍ਰਤੀਕਰਮ ਵੀ ਏਸੇ ਭਾਵਨਾ ਅਧੀਨ ਤੁਹਾਡੇ ਸਾਹਮਣੇ ਆਉਣਗੇ ਅਤੇ ਇਸਦੇ ਨਾਲ ਜਲਦੀ ਹੀ ਰੱਖਿਆ ਜਾਏਗਾ ਉਹਨਾਂ ਕੁਝ ਕੁ ਨਾਵਾਂ ਦਾ ਵੇਰਵਾ ਜਿਹਨਾਂ ਨੇ ਅਜਿਹੇ ਨਾਜ਼ੁਕ ਮੌਕਿਆਂ ਤੇ ਵੀ ਰੰਗਾਂ, ਰੂਪਾਂ, ਚਿਰੀਆਂ ਮੋਹਰਿਆਂ ਅਤੇ ਮਜ਼ਹਬੀ ਦਿੱਖ ਤੋਂ ਉੱਪਰ ਉੱਠਕੇ ਸਿਰਫ ਮਨੁੱਖੀ ਧਰਮ ਦੀ ਪਾਲਣਾ ਕੀਤੀ. ਜੇ ਤੁਹਾਡੇ ਕੋਲ ਵੀ ਅਜਿਹੇ ਅਸਲੀ ਮਨੁੱਖਾਂ ਬਾਰੇ ਕੋਈ ਵੇਰਵਾ ਹੋਵੇ ਤਾਂ ਜ਼ਰੂਰ ਭੇਜੋ.--ਰੈਕਟਰ ਕਥੂਰੀਆ  
ਸਿੱਖ ਬਚਾਉ ! ਦੇਸ਼ ਬਚਾਉ !!// ਗੁਰਮੇਲ ਸਿੰਘ ਖਾਲਸਾ 
ਪੋਸਟਿੰਗ ਸਮਾਂ::Wed, Apr 13, 2011 at 6:45 ਆਮ 
ਪਿੰਡ ਹੋਦ (ਚਿਲ਼ੜ) ਵਿਖੇ 6 ਮਾਰਚ ਦੇ ਇਕਠ ਸਮੇਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ
 ਜਦੋਂ ਭਾਰਤ ਵਰਸ਼ ਨੂੰ ਅਜਾਦ ਹੋਇਆਂ 25 ਸਾਲ ਹੋਏ, ਤਾਂ ਅਸੀਂ ਭਾਰਤੀਆਂ ਨੇ ਸਿਲਵਰ ਜੁਬਲੀ ਮਨਾ ਕੇ ਖੁਸ਼ੀ ਪ੍ਰਗਟ ਕੀਤੀ ਸੀ। ਇਸੇ ਭਾਰਤ ਵਿੱਚ 1984 ਨੂੰ ਸਿੱਖਾਂ ਦੇ ਸਰਵ ਉੱਚ ਅਸਥਾਨ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਭਾਰਤੀ ਫੌਜ ਨੇ ਹਮਲਾ ਕੀਤਾ ਸੀ। ਸ੍ਰੀ ਅਕਾਲ ਤਖਤ ਢਾਅ-ਢੇਰੀ ਕਰ ਦਿੱਤਾ ਗਿਆ। ਜਿੱਥੇ 24 ਘੰਟੇ ਸੇਵਾਦਾਰ ਪਿਆਸਿਆਂ ਨੂੰ ਪਾਣੀ ਪਿਲਾਉਂਦੇ ਰਹਿੰਦੇ ਸਨ, ਉਥੇ ਭਾਰਤੀ ਸੈਨਾ ਨੇ ਬੱਚਿਆਂ ਬੁੱਢਿਆਂ ਅਤੇ ਬੀਮਾਰਾਂ ਨੂੰ ਪਿਆਸੇ ਮਾਰਿਆ ਗਿਆ। ਪਰਿਕਰਮਾਂ ਵਿੱਚ ਤੜਫ਼ ਰਹੇ ਛੋਟੇ-ਛੋਟੇ ਬੱਚਿਆਂ ਦੀਆਂ ਲੱਤਾਂ ਫੜ ਕੇ ਲਾਸ਼ਾਂ ਦੇ ਢੇਰ ਤੇ ਇਸ ਤਰ੍ਹਾਂ ਸੁੱਟਿਆ ਗਿਆ ਜਿਵੇਂ ਕੋਈ ਮਰੀ ਹੋਈ ਚੂਹੀ ਨੂੰ ਪੂਛੋਂ ਫੜ੍ਹ ਕੇ ਵਗਾਹ ਮਾਰਦਾ ਹੈ। ਇਹਨਾਂ ਸੱਭ ਕੁਕਰਮਾਂ ਨੂੰ ਦੇਖ ਕੇ ਅਤੇ ਦੁਖੀ ਹੋ ਕੇ ਦੋ ਸਿੱਖ ਨੌਜਵਾਨਾ ਨੇ ਭਾਰਤੀ ਪ੍ਰਧਾਨ ਮੰਤਰੀ ਨੂੰ ਮਾਰ ਦਿਤਾ।
ਐਫ ਆਈ ਆਰ
ਸਿੱਖਾਂ ਦੀ ਨਸ਼ਲਕੁਸ਼ੀ ਕਰਨ ਲਈ ਰਾਜੀਵ ਗਾਂਧੀ, ਨਰਸਿਮਾ ਰਾਉ, ਐਮ ਕੇ ਵਲੀ ਅਤੇ ਹਰਿਆਣੇ ਦੇ ਮੁੱਖ ਮੰਤਰੀ ਚੌਧਰੀ ਭਜਨ ਲਾਲ ਨੇ ਸਾਜਿਸ਼ ਘੜੀ ਸੀ। ਜਗਦੀਸ ਟਾਈਟਲਰ, ਸਜਨ ਕੁਮਾਰ, ਐਚ. ਕੇ ਐਲ ਭਗਤ, ਅਰੁਨ ਨਹਿਰੂ, ਪੀ ਜੀ ਗਵਈ ਅਤੇ ਸੁਭਾਸ ਟੰਡਨ ਨੇ ਸਿੱਖਾਂ ਦਾ ਕਤਲੇਆਮ ਕੀਤਾ ਅਤੇ ਕਰਵਾਇਆ ਸੀ। ਇਸ ਭਿਆਨਕ ਕਾਂਡ ਨੂੰ ਢਕਣ ਲਈ ਕਈ ਕਮਿਸ਼ਨ ਬਿਠਾਏ। ਸੰਸਾਰ ਨੂੰ ਇਹ ਦੱਸਿਆ ਗਿਆ ਕਿ ਇਹ ਕਮਿਸ਼ਨ ਆਦਿ ਸਿੱਖਾਂ ਨੂੰ ਇਨਸਾਫ਼ ਦੇਣ ਲਈ ਬਿਠਾਏ ਗਏ ਹਨ ਪਰ ਇਹ ਝੂਠ ਸੀ ਤੇ ਹੈ। ਸਾਰੀ ਦੁਨੀਆ ਦੇ ਸਾਹਮਣੇ ਸਿੱਖਾਂ ਨੂੰ ਤੜਫਾ-ਤੜਫਾ ਕੇ ਮਾਰਿਆ ਗਿਆ ਸੀ ਪਰ ਕਿਸੇ ਨੂੰ ਕੋਈ ਸਜਾ ਨਹੀਂ ਦਿੱਤੀ। ਪ੍ਰਧਾਨ ਮੰਤਰੀ ਨੂੰ ਮਾਰਨ ਵਾਲੇ ਇੱਕ ਸਿੰਘ ਨੂੰ ਤਾਂ ਥਾਂ ਤੇ ਹੀ ਸ਼ਹੀਦ ਕਰ ਦਿਤਾ ਸੀ। ਦੂਜੇ ਸਿੰਘ ਸ: ਸਤਵੰਤ ਸਿੰਘ ਨੂੰ ਫਾਂਸੀ ਦੇ ਦਿਤੀ ਗਈ ਸੀ। ਇਸੇ ਹੀ ਕੇਸ ਵਿੱਚ ਸਰਦਾਰ ਕੇਹਰ ਸਿੰਘ ਜਿਸ ਦੇ ਖਿਲਾਫ਼ ਕੋਈ ਭੀ ਸਬੂਤ ਨਹੀਂ ਸੀ ਉਸ ਨੂੰ ਐਵੇਂ ਹੀ ਫਾਂਸੀ ਤੇ ਟੰਗ ਦਿਤਾ ਗਿਆ। ਇਸ ਸਬੰਧ ਵਿੱਚ ਇਕ ਭਾਰਤੀ ਚਿੰਤਕ ਭਗਵਾਨ ਰਜਨੀਸ਼ ਨੇ ਕਿਹਾ ਸੀ "ਭਾਰਤੀ ਨਿਆਂ ਦਾ ਕਤਲ ਹੋ ਗਿਆ ਹੈ"। ਨਵੰਬਰ 1984 ਵਿੱਚ ਸਿੱਖਾਂ ਦੀ ਕੀਤੀ ਨਸ਼ਲਕੁਸ਼ੀ ਦਾ ਇਨਾਮ ਭਾਰਤ-ਵਾਸੀਆਂ ਨੇ ਸਾਜਿਸ਼ ਘਾੜਿਆਂ ਦੀ ਝੋਲੀ ਵਿੱਚ 401  ਸਾਂਸਦ ਪਾ ਕੇ ਦਿਤਾ ਸੀ। ਹੁਣ ਤੱਕ ਦੀ ਇਹ ਇੱਕ ਰਿਕਾਰਡ ਜਿੱਤ ਹੈ । ਇਹਨਾਂ ਨੇ ਉਹ ਵੋਟ ਪਰਚੀ ਤੇ ਮੋਹਰ ਨਹੀਂ ਲਗਾਈ ਬਲਕਿ ਸਿੱਖਾਂ ਦੀ ਨਸ਼ਲਕੁਸ਼ੀ ਤੇ ਮੋਹਰ ਲਗਾਈ ਸੀ । ਬੇਸ਼ਰਮੀ ਦੀ ਹੱਦ ਦੇਖੋ ਕਿ ਇਹ ਹੁਣ ਤੱਕ ਵੀ ਇਸ ਨਸਲਕੁਸ਼ੀ ਨੂੰ ਦੰਗੇ ਹੀ ਕਹੀ ਜਾਦੇ ਹਨ। 
ਮਨਵਿੰਦਰ ਸਿੰਘ ਗਿਆਸਪੁਰਾ
ਐਫ ਆਈ ਆਰ
ਅਚਾਨਕ 26  ਸਾਲ ਪੂਰੇ ਹੋਣ ਤੋਂ ਬਾਅਦ ਪੰਜਾਬ ਦੇ ਇਕ ਨੌਜਵਾਨ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਸਿੱਖਾਂ ਦੀ ਨਸਲਕੁਸੀ ਦਾ ਸਬੂਤ ਦੁਨੀਆਂ ਦੇ ਸਾਹਮਣੇ ਲਿਆਂਦਾ। ਜਦੋਂ 26 ਸਾਲ ਬੀਤ ਜਾਣ ਤੋਂ ਬਾਅਦ ਭੀ ਇਹਨਾਂ ਦੀ ਸਿੱਖਾਂ ਪ੍ਰਤੀ ਨੀਤੀ ਵਿੱਚ ਕੋਈ ਫਰਕ ਨਹੀਂ ਆਇਆ ਅਤੇ ਨਾ ਹੀ ਸਿੱਖਾਂ ਨੂੰ ਕੋਈ ਇਨਸਾਫ਼ ਮਿਲਿਆ ਤਾਂ ਅਕਾਲਪੁਰਖੁ ਨੇ ਸਿੱਖਾਂ ਨੂੰ 'ਕੋਲ ਜੁਬਲੀ' ਮਨਾਉਣ ਦਾ ਮੌਕਾ ਦਿਤਾ । ਇਹ ਕੋਲ ਜੁਬਲੀ ਇੱਸ ਤਰਾਂ ਮਨਾਈ ਗਈ।
2 ਨਵੰਵਰ 1984 ਨੂੰ ਹਰਿਆਣਾ ਦੇ ਇੱਕ ਪਿੰਡ ਹੋਦ (ਨਜਦੀਕ ਚਿਲੜ) ਜੋ ਕਿ ਸਿੱਖਾਂ ਦਾ ਪਿੰਡ ਸੀ। ਇਸ ਪਿੰਡ ਦੇ ਸਾਰੇ ਸਿੱਖਾਂ ਨੂੰ ਮਾਰ ਦਿੱਤਾ ਗਿਆ। ਜਿਉਂਦੇ ਜਲਾ ਦਿੱਤਾ ਗਿਆ। ਸਿੱਖਾਂ ਦੀਆਂ ਧੀਆਂ ਭੈਣਾ ਦੇ ਬਲਤਕਾਰ ਕੀਤੇ ਗਏ । ਘਰਾਂ ਨੂੰ ਜਲਾਇਆ ਗਿਆ। ਜਾਇਦਾਦ ਲੁੱਟੀ ਗਈ। ਗੁਰਦੁਆਰਾ ਜਲ਼ਾਇਆ ਗਿਆ। ਗੁਰੂ ਗ੍ਰੰਥ ਸਾਹਿਬ ਜੀ ਨੂੰ ਅਗਨ ਭੇਂਟ ਕੀਤਾ ਗਿਆ। ਉਦੋਂ ਤੋਂ ਲੈ ਕੇ ਜਨਵਰੀ 2011 ਤੱਕ ਇਸ ਪਿੰਡ ਵਿੱਚ ਕਿਸੇ ਬੰਦੇ ਦੇ ਪੈਰ ਨਹੀਂ ਪਏ। ਉਵੇਂ ਦਾ ਉਵੇਂ ਲੁੱਟਿਆ ਪੁੱਟਿਆ, ਪੰਜ ਛੇ ਟੁੱਟੀਆਂ ਹਵੇਲੀਆਂ ਖੜੀਆਂ ਹਨ। ਜਨਵਰੀ 2011  ਨੂੰ ਇਸ ਪਿੰਡ ਦੀ ਖੋਜ ਕੀਤੀ ਗਈ ਅਤੇ ਇਥੇ 04  ਮਾਰਚ 2011 ਤੋਂ 06 ਮਾਰਚ 2011 ਤੱਕ ਸਿੱਖਾਂ ਨੇ ਕੋਲ ਜੁਬਲੀ ਮਨਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਸੇ ਟੁੱਟੇ-ਲੁੱਟੇ ਗੁਰਦੁਆਰੇ ਵਿੱਚ ਅਖੰਡ ਪਾਠ ਕੀਤਾ ਗਿਆ। ਤਿੰਨ ਦਿਨ ਆਲੇ-ਦੁਆਲੇ ਦੇ ਗਰੀਬਾਂ ਨੂੰ ਲੰਗਰ ਛਕਾਇਆ ਗਿਆ। 06 ਮਾਰਚ 2011 ਨੂੰ ਤਕਰੀਬਨ ਪੰਜ ਹਜਾਰ ਸਿੰਘਾਂ-ਸਿੰਘਣੀਆਂ ਨੇ ਅੰਤਿਮ ਅਰਦਾਸ ਵਿੱਚ ਹਾਜਰੀ ਭਰੀ। ਇਸ ਮੌਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ: ਗੁਰਬਚਨ ਸਿੰਘ ਜੀ ਵੀ ਹਾਜਰ ਸਨ । ਸਾਰੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਇਥੇ ਹਾਜਰੀ ਲਗਵਾਈ। ਸਿੱਖ ਪੰਥ ਦੇ ਉੱਚ ਕੋਟੀ ਦੇ ਵਕੀਲ ਨਵਕਿਰਨ ਸਿੰਘ ਅਤੇ ਐਚ ਐਸ ਫੂਲਕਾ ਸਾਹਿਬ ਭੀ ਹਾਜਰ ਸਨ। ਪ੍ਰਸਿੱਧ ਪੱਤਰਕਾਰ ਜਰਨੈਲ ਸਿੰਘ (ਜੁੱਤੀ ਮਾਰ ਜਗਾਉਣ ਵਾਲਾ) ਭੀ ਹਾਜਰ ਸਨ। ਲਾਈਵ ਟੀਵੀ ਚੱਲ ਰਿਹਾ ਸੀ। ਹਰਿਆਣੇ ਦੀ ਪੁਲਿਸ ਫੋਰਸ ਕਾਫ਼ੀ ਸੀ। ਇੰਜੀ. ਮਨਵਿੰਦਰ ਸਿੰਘ ਅਤੇ ਦਵਿੰਦਰ ਸਿਘ ਸੋਢੀ (ਫੈਡਰੇਸਨ ਦੇ ਸਕੱਤਰ) ਸਟੇਜ ਦੀ ਸੰਭਾਲ ਕਰ ਰਹੇ ਸਨ । ਇਹਨਾਂ ਦੋਹਾਂ ਨੇ ਭਰੀ ਸੰਗਤ ਵਿੱਚ ਪਿੰਡ ਹੋਦ ਚਿੱਲੜ ਦੇ ਵਾਰਸਾਂ ਦਾ ਇਕ ਹਲਫ਼ੀਆ ਬਿਆਨ ਪੜਿਆ ਸੀ। ਇਹ ਹਲਫ਼ੀਆ ਬਿਆਨ ਇਸ ਪ੍ਰਕਾਰ ਸੀ:- 
ਐਫ ਆਈ ਆਰ
ਪਿੰਡ ਹੋਦ (ਚਿਲ਼ੜ) ਜਿਲਾ ਰੇਵਾੜੀ ਹਰਿਆਣਾ ਦੇ ਬਚ ਗਏ ਸਿੰਘਾਂ ਦਾ ਹਲਫੀਆ ਬਿਆਨ । ਅੱਜ ਮਿਤੀ ੦੬-੦੩-੨੦੧੧ ਨੂੰ ਹੋਦ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ ।
ਵਾਹਿਗੁਰੂ ਜੀ ਕਾ ਖਾਲਸਾ ।
ਵਾਹਿਗੁਰੂ ਜੀ ਕੀ ਫਤਿਹ ॥
ਅਸੀਂ ਅੱਜ ੦੬-੦੩-੨੦੧੧ ਨੂੰ ਇਸ ਉਜੜੇ ਅਤੇ ਖੰਡਰ ਹੋਏ ਪਿੰਡ ਹੋਦ (ਚਿਲੜ) ਜਿਲਾ ਰਿਵਾੜੀ ਹਰਿਆਣਾ ਦੇ ਨਵੰਬਰ ੧੯੮੪ ਦੇ ਵਾਸੀ, ਇਸ ਪਿੰਡ ਦੇ ਕਤਲ ਹੋਏ ਸਿੰਘਾਂ ਦੇ ਵਾਰਸ ਜੋ ਇਥੇ ਆਏ ਹਾਂ । ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਜੁੜ ਬੈਠੀ 'ਸਾਧ ਸੰਗਤ' ਦੇ ਸਾਹਮਣੇ ਹਲਫ਼ੀਆ ਬਿਆਨ ਦੇ ਰਹੇ ਹਾਂ । ਸਾਡੇ ਨਾਲ਼ ਅਤੇ ਸਾਡੀ ਸਾਰੀ ਸਿੱਖ ਕੌਮ ਨਾਲ਼ ਨਵੰਬਰ ੧੯੮੪ ਵਿੱਚ ਜੋ ਕੁਝ ਹੋਇਆ ਇਹ ਸੱਭ ਤੁਸੀਂ ਜਾਣਦੇ ਹੀ ਹੋ ਹੁਣ ਸਾਡੀ ਬੇਨਤੀ ਹੈ :-
੧. ਇਹ ਹੋਦ ਪਿੰਡ ਸਾਡਾ ਸੀ । ਅਸੀਂ ਕਤਲ ਹੋਏ ਸਿੰਘਾਂ ਦੇ ਵਾਰਸ ਹਾਂ । ਇਹ ਪਿੰਡ ਜਿਵੇਂ ਹੈ ਅਸੀਂ ਸਿੱਖ ਕੌਮ ਨੂੰ ਸੰਭਾਲ਼ ਰਹੇ ਹਾਂ । ਇਹ ਪਿੰਡ ਜਿਵੇਂ ਹੈ ਉਵੇਂ ਹੀ ਰੱਖਿਆ ਜਾਵੇ, ਜਲਿਆਂ ਵਾਲੇ ਬਾਗ ਦੀ ਤਰਾਂ੍ਹ ਇਥੇ ਸ਼ਹੀਦੀ ਸਮਾਰਕ ਬਣਾਇਆ ਜਾਵੇ ਅਤੇ ਸ਼ਹੀਦ ਹੋਏ ਸਿੰਘ ਸਿੰਘਣੀਆਂ ਬੱਚਿਆਂ ਆਦਿ ਦੀ ਯਾਦ ਵਾਸਤੇ ਉਹਨਾ ਦੇ ਨਾਮ ਲਿਖੇ ਜਾਣ । ਇਥੇ ਸਿੱਖਾਂ ਦੀ ਨਸਲਕੁਸ਼ੀ ਹੋਈ ਹੈ ।
੨. ਅਸੀਂ ਭਾਰਤ ਵਰਸ਼ ਵਿੱਚ ਇੱਜਤ ਨਾਲ ਰਹਿਣਾ ਚਹੁੰਦੇ ਹਾਂ, ਇਹ ਤਾਂ ਹੀ ਹੋ ਸਕਦਾ ਹੈ ਅਗਰ ਭਾਰਤ ਵਿੱਚ ਸਿੱਖ ਕੌਮ ਨੂੰ ਸੰਵਿਧਾਨਿਕ ਮਾਨਤਾ ਮਿਲੇ । ਸੰਵਿਧਾਨ ਵਿੱਚ ਸਪੱਸ਼ਟ ਹੋਵੇ :- ਸਿੱਖ ਇੱਕ ਵੱਖਰੀ ਕੌਮ ਹੈ ।
੩. ਇਸ ਪਿੰਡ ਦੀ ਖੋਜ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਕੀਤੀ ਹੈ । ਸਿੱਖ ਕਤਲੇਆਮ ਦਾ ਸੱਚ ੨੬ ਸਾਲਾਂ ਬਾਅਦ ਸੰਸਾਰ ਦੇ ਸਾਹਮਣੇ ਆਇਆ ਹੈ, ਅਸੀਂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਅਤੇ ਸਾਰੀ ਸੰਗਤ ਦੇ ਧੰਨਵਾਦੀ ਹਾਂ ।
ਵਾਹਿਗੁਰੂ ਜੀ ਕਾ ਖਾਲਸਾ ।
ਵਾਹਿਗੁਰੂ ਜੀ ਕੀ ਫਤਿਹ ॥ 

ਹਰਭਜਨ ਸਿੰਘ-9814623633, ਪ੍ਰੇਮ ਸਿੰਘ--9356228060, ਉਤਮ ਸਿੰਘ 9464254677, ਦਲੀਪ ਸਿੰਘ 9915466370,ਪਰਤਾਪ ਸਿੰਘ. ਸਾਵਣ ਸਿੰਘ, ਸੁਰਿੰਦਰ ਸਿੰਘ। 
ਇਸ ਹਲਫ਼ਨਾਮੇ ਦੀ ਪ੍ਰਵਾਨਗੀ ਸੰਗਤਾਂ ਨੇ ਹੱਥ ਖੜੇ ਕਰਕੇ ਅਤੇ ਜੈਕਾਰਿਆਂ ਨਾਲ਼ ਦਿਤੀ ਸੀ । ਦੋਹਾਂ ਵਕੀਲਾਂ ਸ: ਨਵਕਿਰਨ ਸਿੰਘ ਅਤੇ ਫੂਲਕਾ ਸਾਹਿਬ ਨੇਂ ਹੋਦ ਚਿੱਲੜ ਦੇ ਮੌਜੂਦਾ ਸਰਪੰਚ ਜੋ ਕਿ ਸ੍ਰੀਮਤੀ ਕੌਸ਼ਕ ਹੈ, ਦੀ ਤਰਫੋਂ ਉਹਨਾਂ ਦੇ ਪਤੀ ਮਿਸਟਰ ਕੌਸ਼ਕ ਤੋਂ ਇਥੇ ਸ਼ਹੀਦੀ ਸਮਾਰਕ ਬਣਾਉਣ ਲਈ ਪੁੱਛਿਆ ਗਿਆ। ਮਿਸਟਰ ਕੌਸ਼ਕ ਨੇ ਕਿਹਾ ਕਿ ਅਸੀ ਇਥੇ ਹੋਦ ਵਿਖੇ ਸ਼ਹੀਦੀ ਸਮਾਰਕ ਬਣਾਉਣ ਲਈ ਹਰ ਸੰਭਵ ਸਹਾਇਤਾ ਦੇਵਾਂਗੇ। 
ਨਵੰਬਰ-1984  ਫੋਟੋ ਧੰਨਵਾਦ ਸਹਿਤ ਸਿਖੀ ਵਿਕੀ
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਪਹਿਲਾਂ ਹੀ 25 ਮਾਰਚ 1981 ਨੂੰ ਸਿੱਖ ਇੱਕ ਵੱਖਰੀ ਕੌਮ ਦਾ ਮਤਾ ਪਾਸ ਕੀਤਾ ਹੋਇਆ ਹੈ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਰੋਲ ਸਿੱਖਾਂ ਦੀ ਇੱਕ ਪਾਰਲੀਮੈਂਟ ਹੈ। ਭਾਰਤੀ ਸੰਸਦ ਦੀ ਤਰ੍ਹਾਂ ਇਸ ਦੀ ਚੋਣ ਵੀ ਵੋਟਾਂ ਦੁਆਰਾ ਨਿਰੋਲ ਸਿੱਖਾਂ ਦੁਆਰਾ ਕੀਤੀ ਜਾਂਦੀ ਹੈ । ਇਸ ਦੇ 170 ਮੈਂਬਰ ਹੁੰਦੇ ਹਨ, ਬਕਾਇਦਾ ਗੁਰਦੁਆਰਾ ਐਕਟ ਬਣਿਆ ਹੋਇਆ ਹੈ। ਭਾਰਤੀ ਸੰਵਿਧਾਨ ਵਿੱਚ ਇਸ ਗੁਰਦੁਆਰਾ ਐਕਟ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਮਿਲੀ ਹੋਈ ਹੈ। 23 ਅਗਸਤ 1983 ਨੂੰ ਮਾਂਡਲਾ ਕੇਸ ਦਾ ਫੈਸਲਾ ਸੁਣਾਉਂਦੇ ਹੋਏ ਇੰਗਲੈਂਡ ਦੇ 'ਹਾਊਸ ਆਫ ਲਾਰਡ' ਨੇ ਕਿਹਾ "ਸਿੱਖ ਇੱਕ ਵੱਖਰੀ ਕੌਮ ਹੈ"। ਇਤਨੇ ਸਪੱਸਟ ਸਬੂਤਾਂ ਦੇ ਹੁੰਦੇ ਹੋਏ ਵੀ ਸਿੱਖਾਂ ਨੂੰ ਧੱਕੇ ਨਾਲ਼ ਹਿੰਦੂਆ ਨਾਲ਼ ਬੰਨਿਆ ਹੋਇਆ ਹੈ। ਸਾਰੀ ਸਮੱਸਿਆ ਦੀ ਜੜ੍ਹ ਭਾਰਤੀ ਸੰਵਿਧਾਨ ਦੀ ਧਾਰਾ 25 ਹੈ। ਜਿਸ ਦੇ ਇੱਕ ਭਾਗ ਵਿੱਚ ਲਿਖਿਆ ਹੈ, "ਸਿੱਖ ਹਿੰਦੂ ਧਰਮ ਦੀ ਇੱਕ ਸ਼ਾਖਾ ਹੈ"। ਬੇਸ਼ਕ ਇਸੇ ਹੀ ਧਾਰਾ ਵਿੱਚ ਸਿੱਖਾ ਦੀ ਹੋਂਦ ਨੂੰ ਵੀ ਸਵੀਕਾਰਿਆ ਹੈ। ਇਸੇ ਵਿੱਚ ਲਿਖਿਆ ਹੈ, "ਸਿੱਖਾਂ ਨੂੰ ਕਿਰਪਾਨ ਪਹਿਨਣ ਦਾ ਅਧਿਕਾਰ ਹੈ"। ਪਾਰਲੀਮੈਂਟ ਵਿੱਚ ਭਾਰੀ ਬਹੁਮਤ ਨਾਲ਼ ਜਿੱਤ ਕੇ ਵੀ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਕਿਰਪਾਨ ਲੈ ਕੇ ਸੰਸਦ ਵਿੱਚ ਵੜ੍ਹਨ ਨਹੀਂ ਦਿੱਤਾ ਗਿਆ ਸੀ। ਸਾਨੂੰ ਸਿੱਖਾਂ ਨੂੰ ਮੋਲਿਕ ਅਧਿਕਾਰ ੪ 'ਧਾਰਮਿਕ ਸੁਤੰਤਰਤਾ ਦੇ ਅਧਿਕਾਰ' ਦੀ ਵਰਤੋਂ ਨਹੀਂ ਕਰਨ ਦਿੱਤੀ ਗਈ। ਕਿਹਾ ਜਾਂਦਾ ਹੈ ਕਿ ਹਿੰਦੂ ਦੂਰ ਦੀ ਸੋਚਣ ਵਾਲ਼ਾ ਬਹੁਤ ਸਿਆਣਾ ਹੁੰਦਾ ਹੈ, ਪਰ ਇੱਸ ਦੀ ਸਿਆਣਪ ਨੇ ਸੰਸਾਰ ਦੀ ਇੱਕ ਬਹਾਦਰ, ਵਫ਼ਾਦਾਰ ਅਤੇ ਇਮਾਨਦਾਰ ਸਿੱਖ ਕੌਮ ਨੂੰ ਆਪਣਾ ਦੁਸ਼ਮਣ ਬਣਾ ਲਿਆ ਹੈ, ਜੋ ਕਿ ਇਸ ਦੀਆਂ ਅਗਲੀਆਂ ਪੀਹੜੀਆਂ ਲਈ ਦੁਖਦਾਈ ਹੋਵੇਗਾ। ਇਹਨਾਂ ਦੇ ਇਹੋ ਜਿਹੇ ਹੋਰ ਕਈ ਕੁਕਰਮਾ ਕਰਕੇ ਅੱਜ ਭਾਰਤ ਦੇ ਇੱਕ ਸਾਫ ਤੇ ਇਮਾਨਦਾਰ ਪ੍ਰਧਾਨ ਮੰਤਰੀ ਦੀ ਬੋਲਤੀ ਬੰਦ ਹੋਈ ਪਈ ਹੈ, ਉਸ ਨੂੰ ਸੰਸਦ ਵਿੱਚ ਕਹਿਣਾ ਪਿਆ 'ਜਿਨਕੇ ਘਰ ਸ਼ੀਸੇ ਕੇ ਹੋਂ ਉਹ ਦੂਸਰੇ ਕੇ ਘਰੋਂ ਪਰ ਪੱਥਰ ਨਹੀਂ ਮਾਰਤੇ'
ਜਿਵੇਂ 1984 ਵਿੱਚ ਅੱਜ-ਕਲ ਦੀ ਟੈਕਨਾਲੋਜੀ ਬਾਰੇ ਸੋਚ ਭੀ ਨਹੀਂ ਸੀ ਸਕਦੇ (ਇੰਟਰਨੈਟ ਤੇ ਫੇਸਬੁੱਕ ਆਦਿ) ਇਸੇਂ ਤਰਾਂ ਅੱਜ ਤੋਂ ਦਸ-ਪੰਦਰਾਂ ਸਾਲਾਂ ਬਾਅਦ ਜੋ ਟੈਕਨਾਲੋਜੀ ਸਾਡੇ ਸਾਹਮਣੇ ਆਵੇਗੀ ਉਸ ਬਾਰੇ ਅੱਜ ਅਸੀਂ ਸੋਚ ਭੀ ਨਹੀਂ ਸਕਦੇ। ਸੱਚ ਦਾ ਰਾਜ ਆਉਣ ਵਾਲ਼ਾ ਹੈ। ਹਾਲੇ ਵੀ ਮੌਕਾ ਹੈ ਸੰਭਲਣ ਦਾ! ਸੰਭਲੋ! ਸਿੱਖ ਕਿਸੇ ਦਾ ਅਹਿਸਾਨ ਨਹੀਂ ਭੁੱਲਦਾ । ਜਿਵੇਂ ਸਿੱਖ ਮਲੇਰਕੋਟਲੇ ਵਾਲੇ ਮੁਸਲਮਾਨ ਨਵਾਬ ਦਾ ਅਹਿਸਾਨ ਨਹੀਂ ਭੁਲੇ, ਅੱਗੋਂ ਤੋਂ ਭੀ ਨਹੀਂ ਭੁੱਲਣਗੇ। ਭਾਰਤੀ ਸੰਸਦ ਵਿੱਚ ਸੁਸਮਾ ਸਵਰਾਜ ਨੇ ਕਿਹਾ ਕਿ ਹੋਦ-ਚਿੱਲੜ ਸਿੱਖ ਨਸਲਕੁਸ਼ੀ ਦਾ ਸੱਚ ਸਾਹਮਣੇ ਆਉਣ ਨਾਲ਼ 1984  ਵਿੱਚ ਭਾਰਤ ਦੇ ਮੱਥੇ ਤੇ ਲੱਗਿਆ ਕਾਲਾ ਦਾਗ ਹੋਰ ਸਪੱਸ਼ਟ ਉਭਰ ਕੇ ਸਾਹਮਣੇ ਆਇਆ ਹੈ। 

ਬਹੁਤ ਸਾਰੇ ਲੋਕ ਇਹ ਪ੍ਰਾਪੇਗੰਡਾ ਭੀ ਕਰ ਰਹੇ ਹਨ ਕਿ ਇਹ ਹੋਦ ਚਿੱਲੜ ਕਾਂਡ 26 ਸਾਲਾ ਬਾਅਦ ਅਚਾਨਕ ਕੱਢਿਆ ਇੱਕ ਰਾਜਨੀਤਿਕ ਸੱਪ ਹੈ। ਜਰਾ ਸੋਚੋ ! 1984 ਤੋਂ 1994  ਤੱਕ ਤਾਂ ਕਿਸੇ ਨੂੰ ਵੀ ਇਸ ਭਿਆਨਿਕ ਜੁਲਮ ਖਿਲਾਫ਼ ਸਾਹ ਕੱਢਣ ਤੱਕ ਦੀ ਇਜਾਜਤ ਨਹੀਂ ਸੀ। ਇਸ ਸਮੇਂ ਦੀ ਇੱਕ ਘਟਨਾ ਸਾਂਝੀ ਕਰਨੀ ਚਾਹਾਂਗਾ। ਇਕ ਸਿੱਖ ਨੌਜੁਵਾਨ ਨੂੰ ਪੁਲਿਸ ਵਾਲੇ ਮਾਰ ਕੇ ਹਸਪਤਾਲ ਵਿੱਚ ਪੋਸਟ-ਮਾਰਟਮ ਲਈ ਸੁੱਟ ਕੇ ਚਲੇ ਗਏ। ਹਸਪਤਾਲ਼ ਵਾਲ਼ਿਆ ਦੇਖਿਆ ਕਿ ਨੌਜੁਵਾਨ ਸਿੱਖ ਜਿੰਦਾ ਹੈ। ਉਹਨਾਂ ਤੁਰੰਤ ਉਸ ਦਾ ਇਲਾਜ ਸੁਰੂ ਕਰ ਦਿੱਤਾ। ਇਹ ਖ਼ਬਰ ਪੁਲਿਸ ਵਾਲ਼ਿਆਂ ਨੂੰ ਵੀ ਲੱਗ ਗਈ। ਉਹ ਪੁਲਿਸ ਵਾਲ਼ੇ ਜਿਵੇਂ ਸੀ, ਜਿਥੇ ਸੀ ਧੋਤੀ ਚੱਪਲ ਵਿੱਚ ਆਏ, ਸਿੱਖ ਨੌਜੁਵਾਨ ਦੇ ਗੁਲੂਕੋਸ ਆਦਿ ਲੱਗਿਆ ਹੋਇਆ ਸੀ ਉਸ ਨੂੰ ਉਵੇਂ ਹੀ ਧੂਹ ਕੇ ਲੈ ਗਏ, ਉਸ ਸਿੱਖ ਨੋਜੁਵਾਨ ਨੂੰ ਚੰਗੀ ਤਰ੍ਹਾਂ ਮਾਰਨ ਤੋਂ ਬਾਅਦ ਉਸੇ ਹਸਪਤਾਲ ਵਿੱਚ ਸੁੱਟ ਕੇ ਚਲੇ ਗਏ। ਇੱਕ ਹੋਰ ਅੱਖੀਂ ਦੇਖੀ 1992 ਦੀ ਘਟਨਾ ਹੈ। ਸਾਡੇ ਪਿੰਡ ਇੱਕ ਸ਼ੱਕੀ ਖਾੜਕੂ ਦੇ ਘਰ ਪੁਲਿਸ ਆਈ। ਉਸ ਸੱਕੀ ਖਾੜਕੂ ਦੇ ਦੂਰੋਂ ਲੱਗਦੇ ਭਾਈ ਦੇ ਕੁਝ ਦਿਨਾਂ ਦੇ ਦੁੱਧ ਚੁੰਗਦੇ ਬੱਚੇ ਗੁਰਮੀਤ ਸਿੰਘ (10 ਅਕਤੂਬਰ 1992) ਪੁੱਤਰ ਬਲਦੇਵ ਸਿੰਘ ਨੂੰ ਗੋਦੀ ਵਿੱਚੋਂ ਖਿੱਚ ਕੇ ਗ੍ਰਿਫਤਾਰ ਕਰ ਲਿਆ ਅਤੇ ਸੱਕੀ ਖਾੜਕੂ ਦੇ 80 ਸਾਲਾ ਬੋਲ਼ੇ ਤਾਏ ਨੂੰ ਗੱਡੀ ਵਿੱਚ ਬੈਠਣ ਦਾ ਹੁਕਮ ਦਿੱਤਾ। ਉਸ ਬਜੁਰਗ ਨੂੰ ਸੁਣਿਆ ਨਹੀਂ ਤੇ ਉਹ ਪਾਸੇ ਹੋ ਗਿਆ। ਪੁਲਿਸ ਵਾਲ਼ੇ ਨੇ ਉਸਨੂੰ ਰਫ਼ਲ ਦੇ ਬੱਟਾਂ ਤੇ ਬੂਟਾਂ ਦੇ ਠੁੱਡਿਆਂ ਨਾਲ਼ ਕੁੱਟਿਆ, ਦੋ ਪੁਲਸੀਆਂ ਨੇ ਉਸ ਬਜੁਰਗ ਦੀਆਂ ਲੱਤਾਂ ਬਾਹਾਂ ਫੜ੍ਹ ਕੇ ਗੱਡੀ ਵਿਚ ਸੁੱਟ ਲਿਆ ਅਤੇ ਦੋਹਾਂ ਖਾੜਕੂਆਂ (ਕੁਝ ਦਿਨਾਂ ਦੇ ਬੱਚੇ ਅਤੇ 80 ਸਾਲਾ ਬਜੁਰਗ) ਨੂੰ ਠਾਣੇ ਲੈ ਗਏ। ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਕੀ ਹੋ ਸਕਦਾ ਸੀ। ਅਸੀਂ ਕਿਸੇ ਖਾੜਕੂ ਵੀਰ ਦੀ ਫੋਟੋ ਤੱਕ ਨਹੀਂ ਸੀ ਰੱਖ ਸਕਦੇ, ਅਸੀਂ ਆਪਣੀ ਮਰਜੀ ਦੇ ਰੰਗ ਦੀ ਪੱਗ ਤੱਕ ਨਹੀਂ ਸੀ ਬੰਨ ਸਕਦੇ। ਜੇ ਕਿਸੇ ਕੋਲ਼ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਫੋਟੋ ਵਾਲ਼ੀ ਕਿਤਾਬ ਜਾਂ ਮੈਗਜੀਨ ਹੁੰਦਾ ਉਸ ਨੂੰ ਅੱਤਵਾਦੀ ਕਹਿ ਕੇ ਮੁਕਾਬਲਾ ਬਣਾ ਕੇ ਮਾਰ ਦਿੱਤਾ ਜਾਂਦਾ, ਜਾਂ ਜੇਹਲੀ ਤੁੰਨ ਦਿੱਤਾ ਜਾਂਦਾ ਸੀ। ਸਾਡੇ ਬਹੁਤ ਸਾਰੇ ਇਸ ਤਰ੍ਹਾਂ ਦੇ ਨੌਜੁਵਾਨ ਅੱਜ ਵੀ ਜੇਲ੍ਹਾਂ ਵਿੱਚ ਸੜ ਰਹੇ ਹਨ। ਜੇਲ੍ਹਾਂ ਵਿੱਚ ਹੀ ਪਾਗਲ ਹੋ ਰਹੇ ਹਨ। ਸਾਡੇ ਪਿੰਡ ਦਾ ਉਕਤ ਖਾੜਕੂ ਮੁਕਾਬਲਾ ਬਣਾ ਕੇ ਸ਼ਹੀਦ ਕੀਤਾ ਗਿਆ। ਉਸ ਦਾ ਘਰ ਅੱਜ ਤੱਕ ਬੰਦ ਹੈ। ਘਰ ਦਾ ਮਾਲਕ ਉਹਨਾਂ ਦਾ ਪਿਤਾ ਬਾਹਰ ਰਹਿ ਰਿਹਾ ਹੈ।  
ਅੱਜ ਸਾਡੇ ਕੋਲ ਇਲੈਕਟ੍ਰੋਨਿਕ ਮੀਡੀਆ ਹੈ, ਇੰਟਰਨੈਟ ਹੈ, ਫੇਸਬੁੱਕ ਹੈ। ਇਸੇ ਮੀਡੀਏ ਰਾਹੀ ਹੀ ਇਹ ਹੋਦ ਚਿੱਲੜ ਦਾ ਸਿੱਖ ਕਤਲੇਆਮ ਦਾ ਸੱਚ ਲੋਕਾਂ ਸਾਹਮਣੇ ਆਇਆ ਹੈ। ਕਿਸੇ ਰਾਜਨੀਤਿਕ ਪਾਰਟੀ ਦਾ ਕੋਈ ਹੱਥ ਨਹੀਂ ਹੈ, ਹਾਂ ਇੱਸ ਤੋਂ ਲਾਭ ਜਰੂਰ ਲਿਆ ਗਿਆ ਹੋਵੇਗਾ।
ਬੇਸ਼ਕ ਇਹ ਚਿੱਟੇ ਦਿਨ ਦੀ ਤਰਾਂ ਸਭ ਨੂੰ ਸਪੱਸਟ ਹੋ ਗਿਆ ਕਿ 'ਸਿੱਖ ਇਕ ਵੱਖਰੀ ਕੌਮ ਹੈ'। ਪਰ ਫਿਰ ਵੀ ਪੰਜਾਬ ਸਰਕਾਰ ਨੇ ਇਹ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਨਹੀਂ ਭੇਜਣਾ, ਕਿਉਂਕਿ ਇਹਨਾਂ ਨੂੰ ਸਰਕਾਰ ਟੁੱਟਣ ਦਾ ਡਰ ਹੈ, ਕੁਰਸੀ ਛੁੱਟਣ ਦਾ ਡਰ ਹੈ। ਪੰਜਾਬ ਦੇ ਹਾਲਾਤ ਹੀ ਇਹੋ ਜਿਹੇ ਬਣਾ ਦਿਤੇ ਗਏ ਹਨ ਕਿ ਸਿੱਖ ਕੁਝ ਵੀ ਨਾ ਕਰ ਸਕਣ। ਇਹ ਕੰਮ ਭਾਰਤੀ ਜੰਨਤਾ ਪਾਰਟੀ ਵਾਲੇ ਵੀ ਕਰ ਸਕਦੇ ਹਨ। ਉਹ ਸਿੱਖ ਇੱਕ ਵੱਖਰੀ ਕੌਮ ਦਾ ਮੁੱਦਾ ਵਿਧਾਨ ਸਭਾ ਵਿੱਚ ਲਿਆ ਸਕਦੇ ਹਨ ਅਤੇ ਹੁਣ ਸੱਭ ਨੇ ਪਾਸ ਵੀ ਕਰ ਦੇਣਾ ਹੈ। ਅਗਰ ਇਹ ਨਾਂ ਵੀ ਪਾਸ ਕਰਕੇ ਭੇਜਣ ਤਾਂ ਵੀ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ 'ਸਿੱਖ ਇੱਕ ਵੱਖਰੀ ਕੌਮ ਹੈ' ਦਾ ਮਤਾ ਪਾਸ ਕਰਕੇ ਭਾਰਤੀ ਸੰਵਿਧਾਨ ਵਿੱਚ ਮਾਨਤਾ ਦੇਵੇ। ਸਿੱਖ ਤਾਂ ਪਹਿਲਾ ਹੀ ਪਾਸ ਕਰ ਚੁੱਕੇ ਹਨ। ਇਹ ਨਿਰੋਲ ਸਿੱਖਾਂ ਦਾ ਮਸਲਾ ਹੈ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ 52 ਹਿੰਦੂ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾ ਕੇ ਲਿਆਏ ਸਨ, ਏਦਾਂ ਹੀ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੱਭ ਸਿੱਖ ਨੌਜੁਵਾਨਾਂ ਨੂੰ ਛੱਡ ਦੇਣ। ਇਹ ਸਿੱਖਾਂ ਦੇ ਜਖਮਾਂ ਤੇ ਮਲ੍ਹਮ ਲਗਾਉਣ ਦੀ ਪਹਿਲੀ ਨਿਸ਼ਾਨੀ ਹੋਵੇਗੀ। ਇਸ ਨੂੰ ਨੇਕ ਸਲਾਹ ਦੇ ਤੌਰ ਤੇ ਲੈਣਾ ਚਾਹੀਦਾ ਹੈ। ਸਿੱਖ ਦੁਨੀਆ ਦੀ ਇੱਕ ਬਹਾਦਰ ਤੇ ਵਫ਼ਾਦਾਰ ਕੌਮ ਹੈ। ਹੁਣ ਵੀ ਪ੍ਰਯੋਗ ਲਈ ਇੱਕ ਨਿਰੋਲ ਅੰਮ੍ਰਿਤਧਾਰੀ ਸਿੰਘਾਂ ਦੀ ਫੌਜੀ ਬਟਾਲੀਅਨ ਖੜੀ ਕਰੋ, ਇਸ ਨੂੰ ਦੁਨੀਆ ਦੀ ਕਿਸੇ ਵੀ ਬਟਾਲੀਅਨ ਨਾਲ਼ ਮੁਕਾਬਲਾ ਕਰਵਾ ਕੇ ਦੇਖਿਆ ਜਾ ਸਕਦਾ ਹੈ। ਅਗਰ ਤੁਸੀਂ ਇਹ ਨਹੀਂ ਕਰ ਸਕਦੇ ਤਾਂ ਪਿਛਲਾ ਸਾਰਾਗੜੀ, ਮੀਜੋ ਅਪਰੇਸ਼ਨ, 71 ਦੀ ਜੰਗ ਅਤੇ ਕਾਰਗਿਲ ਦੀ ਲੜਾਈ ਵਿੱਚ ਸਿੱਖ ਬਟਾਲੀਅਨਾ ਦੀ ਕਾਰਗੁਜਾਰੀ ਦੇਖੀ ਜਾ ਸਕਦੀ ਹੈ। ਦੁਨੀਆਂ ਦੀਆਂ ਨਜਰਾ ਵਿੱਚ ਭਾਰਤ ਇੱਕ ਧਾਰਮਿਕ ਦੇਸ਼ ਹੈ। ਸਾਨੂੰ ਰੱਬ ਦਾ ਭੈ ਮੰਨਣਾ ਚਾਹੀਦਾ ਹੈ । ਸਾਨੂੰ ਸਾਡੇ ਗੁਰੂਆਂ ਨੇ ਸਿਖਾਇਆ ਹੈ ਕਿ ਅਸਲ ਜਿਉਂਦਾ ਮਨੁੱਖ ਹੀ ਉਸੇ ਨੂੰ ਮੰਨਿਆ ਜਾ ਸਕਦਾ ਹੈ ਜਿਸਦੇ ਹਿਰਦੇ ਵਿੱਚ ਰੱਬ ਦਾ ਭੈ ਹੋਵੇ। ਰੱਬ ਦੇ ਭੈ ਤੋਂ ਬਗੈਰ ਮਨੁੱਖ ਮੁਰਦਿਆਂ ਦੀ ਸ੍ਰੇਣੀ ਵਿੱਚ ਆਉਂਦਾ ਹੈ। ਦੂਸਰੀ ਗੱਲ ਗੁਰੂਆਂ ਨੇ ਸਾਨੂੰ ਇੱਜਤ ਨਾਲ਼ ਜਿਉਣਾ ਦੱਸਿਆ ਹੈ । ਅਸੀਂ ਸਿੱਖ ਜਿਵੇਂ ਹੁਣ ਦੀ ਤਰ੍ਹਾਂ ਰਹਿ ਰਹੇ ਹਾਂ, ਜੋ ਵੀ ਖਾਂਦੇ ਪੀਂਦੇ ਪਹਿਨਦੇ ਹਾਂ, ਇਹ ਸੱਭ ਹਰਾਮ ਹੈ । ਕਿਉਂਕਿ ਇਥੇ ਸਾਡੀ ਕੋਈ ਇੱਜਤ ਨਹੀਂ ਹੈ। ਸਾਡੇ ਵਾਸਤੇ ਕੋਈ ਨਿਆਂ ਨਹੀਂ ਹੈ। ਇਹੀ ਇੱਕ ਖਾਸ ਵਜਹ ਹੈ ਕਿ ਸਾਡੇ ਸਿੱਖ ਨੋਜਵਾਨ ਸਿਖੀ ਤੋਂ ਮੁਨਕਰ ਹੋ ਕੇ ਜਖ਼ਮੀ ਸ਼ੇਰਾਂ ਦੀ ਤਰਾਂ ਘੁੰਮ ਰਹੇ ਹਨ। ਇਹਨਾਂ ਦੇ ਸਾਹਮਣੇ ਭਾਰਤ ਵਿੱਚ ਕੋਈ ਭਵਿੱਖ ਨਹੀਂ ਹੈ। ਜਿਹੜੇ ਦੇਸ਼ ਨੇ ਪਹਿਲਾਂ ਭਾਰਤ ਨੂੰ ਗੁਲਾਮ ਬਣਾ ਕੇ ਰੱਖਿਆ ਸੀ ਉਹਨਾਂ ਦੀ ਗੁਲਾਮੀ ਕਰਨ, ਇਥੋਂ ਸੱਭ ਕੁਝ ਵੇਚ-ਵੱਟ ਕੇ ਜਾਣਾ ਚਹੁੰਦੇ ਹਨ। ਅੱਜ ਅਗਰ ਇਹਨਾਂ ਨੂੰ ਵਿਦੇਸ਼ਾਂ ਵਿੱਚ ਜਾਣ ਦੀ ਖੁੱਲ ਹੋ ਜਾਵੇ ਤਾਂ ਇਹ ਸੱਭ ਏਥੋਂ ਚਲੇ ਜਾਣਗੇ। ਇਸ ਗੱਲ ਨੂੰ ਸੱਭ ਸਮਝਦੇ ਹਨ। ਜਿਹੜੇ ਸਿੱਖੀ ਭੇਸ਼ ਵਿੱਚ ਰਹਿ ਕੇ ਅਤੇ ਗੁਰਮਤ ਨੁੰ ਢਾਅ ਲਾ ਕੇ ਆਪਣੇ ਰਾਜ ਭਾਗ ਵਿੱਚ ਮਸਤ ਹੋਣ ਜਾ ਫਿਰ ਧੰਨ ਦੌਲਤ ਦੇ ਨਸ਼ੇ ਵਿੱਚ ਗੁਰਮਤ ਨੂੰ ਭੁਲਾ ਕੇ ਜੀਅ ਰਹੇ ਹਨ ਉਹ ਇਸ ਤਰ੍ਹਾਂ ਹਨ ਜਿਵੇਂ ਕੋਈ ਬੇਸ਼ਰਮ ਹੋ ਕੇ ਇਸ ਧਰਤੀ ਤੇ ਨੱਚਦਾ ਫਿਰਦਾ ਹੋਵੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਮਨੁੱਖਾਂ ਲਈ ਇਹ ਸ਼ਬਦ ਕਿਹਾ ਹੈ :-
ਸਲੋਕ ਮਹਲਾ ੧
ਸੋ ਜੀਵਿਆ ਜਿਸ ਮਨਿ ਵਸਿਆ ਸੋਇ ॥
ਨਾਨਕ ਅਵਰ ਨ ਜੀਵੈ ਕੋਇ ॥
ਜੇ ਜੀਵੈ ਪਤਿ ਲਥੀ ਜਾਇ ॥
ਸਭ ਹਰਾਮੁ ਜੇਤਾ ਕਿਛ ਖਾਇ ॥
ਰਾਜਿ ਰੰਗ ਮਾਲਿ ਰੰਗੁ ॥
ਰੰਗਿ ਰਤਾ ਨਚੈ ਨੰਗ ॥
ਨਾਨਕ ਠਗਿਆ ਮੁਠਾ ਜਾਇ ॥

ਵਿਣੁ ਨਾਵੈ ਪਤਿ ਗਇਆ ਗਵਾਇ ॥ ਪੰਨਾ ੧੪੨


ਨਵੰਬਰ-84 ਵਾਲਾ ਕਹਿਰ ਪਿੰਡ ਪਟੌਦੀ ਵਿੱਚ ਵੀ ਵਾਪਰਿਆ. ਇਸ ਕਤਲ-ਏ-ਆਮ ਵਿੱਚ ਮਾਰੇ ਗਏ ਸਿੱਖ ਪਰਿਵਾਰਾਂ ਏ ਮੈਂਬਰਾਂ ਦੇ ਨਾਮ ਇਸ ਪ੍ਰਕਾਰ ਹਨ: 


ਪਿੰਡ ਪਟੌਦੀ ਵਿੱਚ ਸ਼ਹੀਦ ਸਿੰਘਾਂ/ ਸਿੰਘਣੀਆਂ ਦੀ ਸੂਚੀ ਨਵੰਬਰ 1984
1 ਜੋਗਿੰਦਰ ਸਿੰਘ ਪੁੱਤਰ ਸ: ਗੰਗਾ ਸਿੰਘ ਗ੍ਰੰਥੀ ਸਿੰਘ
2. ਕਿਸ਼ਨ ਸਿੰਘ ਪੁੱਤਰ ਸ: ਗੋਪਾਲ ਸਿੰਘ
3. ਕਪੂਰ ਸਿੰਘ ਪੁੱਤਰ ਸ: ਕਿਸ਼ਨ ਸਿੰਘ
4. ਕੁਲਦੀਪ ਸਿੰਘ ਪੁੱਤਰ ਸ: ਕਿਸ਼ਨ ਸਿੰਘ
5. ਹਰਭਜਨ ਸਿੰਘ ਪੁੱਤਰ ਸ: ਕਿਸ਼ਨ ਸਿੰਘ
6. ਅਰਜਣ ਸਿੰਘ ਪੁੱਤਰ ਸ: ਮਹਿੰਦਰ ਸਿੰਘ
7. ਭਗਤ ਸਿੰਘ ਪੁੱਤਰ ਸ: ਮਹਿੰਦਰ ਸਿੰਘ
8. ਕਰਮਜੀਤ ਕੌਰ ਪੁੱਤਰੀ ਸ: ਗਿਆਨ ਸਿੰਘ
9. ਹਰਮੀਤ ਕੌਰ ਪੁੱਤਰੀ ਸ: ਗਿਆਨ ਸਿੰਘ

10. ਗੁਰਬਖਸ਼ ਸਿੰਘ ਪੁੱਤਰ ਸ: ਗਿਆਨ ਸਿੰਘ
11. ਹਰਨਾਮ ਸਿੰਘ ਪੁੱਤਰ ਸ; ਗੋਪਾਲ ਸਿੰਘ
12. ਅਵਤਾਰ ਸਿੰਘ ਪੁੱਤਰ ਸ: ਹਰਨਾਮ ਸਿੰਘ
13. ਫ਼ਤਹਿ ਸਿੰਘ ਪੁੱਤਰ ਸ: ਕਿਰਪਾਲ ਸਿੰਘ
14. ਅਮਰੀਕ ਸਿੰਘ ਪੁੱਤਰ ਸ਼: ਫ਼ਤਹਿ ਸਿੰਘ
15. ਸੁਰਜੀਤ ਸਿੰਘ ਪੁੱਤਰ ਸ: ਪੂਰਨ ਸਿੰਘ
16. ਹਰਮਿੰਦਰ ਸਿੰਘ ਪੁੱਤਰ ਸ: ਸੁਰਜੀਤ ਸਿੰਘ
17. ਗੁਰਮੁਖ ਸਿੰਘ ਪੁੱਤਰ ਸ: ਸੁਰਜੀਤ ਸਿੰਘ
ਗੁੜਗਾਉਂ ਵਿੱਚ ਸ਼ਹੀਦ ਸਿੰਘਾਂ/ ਸਿੰਘਣੀਆਂ ਦੀ ਸੂਚੀ ਨਵੰਬਰ 1984
1. ਸਵਰਣ ਕੌਰ ਪਤਨੀ ਸ: ਸੇਵਾ ਸਿੰਘ
2. ਜਤਿੰਦਰ ਸਿੰਘ ਪੁੱਤਰ ਸ: ਸੇਵਾ ਸਿੰਘ
3. ਸਤਿੰਦਰ ਸਿੰਘ ਪੁੱਤਰ ਸ: ਸੇਵਾ ਸਿੰਘ
4. ਕੁਲਦੀਪ ਕੌਰ ਪਤਨੀ ਸਤਿੰਦਰ ਸਿੰਘ
5. ਪਾਲ ਸਿੰਘ ਪੁੱਤਰ ਸ: ਬਲਵੰਤ ਸਿੰਘ
6. ਮਹਿੰਦਰ ਕੌਰ ਪਤਨੀ ਸ: ਪਾਲ ਸਿੰਘ
7. ਗੁਰਮੇਲ ਕੌਰ ਪੁੱਤਰੀ ਸ: ਪਾਲ ਸਿੰਘ
8. ਸੁੱਚਾ ਸਿੰਘ ਪੁੱਤਰ ਸ: ਪਾਲ ਸਿੰਘ
9. ਬੱਗਾ ਸਿੰਘ ਪੁੱਤਰ ਸ; ਪਾਲ ਸਿੰਘ
10. ਸੁਖਵਿੰਦਰ ਸਿੰਘ ਪੁੱਤਰ ਸ: ਪਾਲ ਸਿੰਘ
11. ਪਵਿਤਰ ਸਿੰਘ ਪੁੱਤਰ ਸ: ਪ੍ਰੇਮ ਸਿੰਘ
12. ਪ੍ਰਦੀਪ ਸਿੰਘ ਪੁੱਤਰ ਸ: ਪ੍ਰੇਮ ਸਿੰਘ
13. ਪਰਵਿੰਦਰ ਸਿੰਘ ਪੁੱਤਰ ਸ: ਪ੍ਰੇਮ ਸਿੰਘ
14. ਅਰਜਣ ਸਿੰਘ ਪੁੱਤਰ ਸ: ਮਹਿੰਦਰ ਸਿੰਘ
15. ਭਗਤ ਸਿੰਘ ਪੁੱਤਰ ਸ: ਮਹਿੰਦਰ ਸਿੰਘ
16. ਜਾਗੇ ਰਾਮ ਪੁੱਤਰ ਸ: ਨੱਥੀ ਰਾਮ
17. ਗੁਰਬਖਸ਼ ਸਿੰਘ ਪੁੱਤਰ ਸ: ਗਿਆਨ ਸਿੰਘ
18. ਕਰਮਜੀਤ ਕੌਰ ਪੁੱਤਰੀ ਸ: ਗਿਆਨ ਸਿੰਘ
19. ਹਰਮੀਤ ਕੌਰ ਪੁੱਤਰੀ ਸ: ਗਿਆਨ ਸਿੰਘ
20. ਹਰਮਿੰਦਰ ਸਿੰਘ ਪੁੱਤਰ ਸ: ਸੁਰਜੀਤ ਸਿੰਘ (ਟੀਡਾ ਪੁਰ)
21. ਬ੍ਰਹਮ ਸਿੰਘ ਪੁੱਤਰ ਸ: ਦਿਆਲ ਸਿੰਘ
22. ਗੋਪਾਲ ਸਿੰਘ ਪੁੱਤਰ ਸ: ਇੰਦਰ ਸਿੰਘ
23. ਦਲੀਪ ਸਿੰਘ ਪਤੀ ਸ੍ਰੀ ਮਤੀ ਮਨਮੋਹਨ ਕੌਰ
24. ਹਰਮਿੰਦਰ ਸਿੰਘ ਪਤੀ ਸੁਦੇਸ਼ ਕੌਰ (ਬਾਦਸਾਹ ਪੁਰ)
25. ਜੋਗਿੰਦਰ ਸਿੰਘ ਪਤੀ ਸ੍ਰੀ ਮਤੀ ਹਰਬੰਸ ਕੌਰ
26. ਜਤਿੰਦਰ ਸਿੰਘ ਪੁੱਤਰ ਸ: ਸੇਵਾ ਸਿੰਘ
27. ਜੋਧ ਸਿੰਘ ਪੁੱਤਰ ਸ: ਚਤੁਰ ਸਿੰਘ
28. ਜੋਗਿੰਦਰ ਸਿੰਘ ਪੁੱਤਰ ਸ: ਬਾਗ ਸਿੰਘ
29. ਦਯਾਬੀਰ ਕੌਰ ਪਤਨੀ ਸ: ਜੋਗਿੰਦਰ ਸਿੰਘ
30. ਮੋਹਨ ਸਿੰਘ ਪਤੀ ਸ੍ਰੀ ਮਤੀ ਮਹਿੰਦਰ ਕੌਰ
31. ਸੇਵਾ ਸਿੰਘ ਪਤੀ ਸ੍ਰੀ ਮਤੀ ਹਰਦਿਆਲ ਕੌਰ
32. ਗੁਰਬਖਸ਼ ਸਿੰਘ ਪਤੀ ਸ੍ਰੀ ਮਤੀ ਗੁਰਮੀਤ ਕੌਰ
33. ਸੁੰਦਰ ਕੌਰ ਪਤਨੀ ਗੁਰਬਚਨ ਸਿੰਘ
34. ਰਜਿੰਦਰਪਾਲ ਪੁੱਤਰ ਜਸਵੰਤ ਸਿੰਘ
35. ਅਵਤਾਰ ਸਿੰਘ ਪੁੱਤਰ ਸ: ਹਰਨਾਮ ਸਿੰਘ
36. ਸੁਰਜੀਤ ਸਿੰਘ ਪਤੀ ਸ੍ਰੀ ਮਤੀ ਸਾਂਤੀ ਦੇਵੀ
37. ਗੁਰਮੁੱਖ ਸਿੰਘ ਪੁੱਤਰ ਸ: ਸੁਰਜੀਤ ਸਿੰਘ
38. ਹਰਮਿੰਦਰ ਸਿੰਘ ਪੁੱਤਰ ਸ: ਸੁਰਜੀਤ ਸਿੰਘ
39. ਅਮਰੀਕ ਸਿੰਘ ਪੁੱਤਰ ਸ: ਫਤਿਹ ਸਿੰਘ
40. ਬਿਸ਼ਨ ਸਿੰਘ ਪੁੱਤਰ ਸ: ਕਿਰਪਾਲ ਸਿੰਘ
41. ਕਪੂਰ ਸਿੰਘ ਪੁੱਤਰ ਸ: ਕਿਸ਼ਨ ਸਿੰਘ
42. ਕੁਲਦੀਪ ਸਿੰਘ ਪੁੱਤਰ ਸ: ਕਿਸ਼ਨ ਸਿੰਘ
43. ਹਰਭਜਨ ਸਿੰਘ ਪੁੱਤਰ ਸ: ਕਿਸ਼ਨ ਸਿੰਘ
44. ਹਰਨਾਮ ਸਿੰਘ ਪੁੱਤਰ ਸ: ਕਿਰਪਾ ਸਿੰਘ
45. ਫਤਿਹ ਸਿੰਘ ਪੁੱਤਰ ਸ: ਕਿਰਪਾ ਸਿੰਘ
46. ਹਰਜਾਪ ਸਿੰਘ ਪਤੀ ਸ੍ਰੀ ਮਤੀ ਮਨਜੀਤ ਕੌਰ
47. ਪ੍ਰਕਾਸ਼ ਸਿੰਘ ਪਤੀ ਸਵਰਣਜੀਤ ਕੌਰ

ਗੁਰਮੇਲ ਸਿੰਘ ਖਾਲਸਾ




ਮੋਬਾਈਲ 9914701469
੩੧੭, ਪਿੰਡ ਗਿਆਸਪੁਰ
ਲੁਧਿਆਣਾ।