Friday, April 15, 2011

ਚਿਹਰੇ ਅਤੇ ਕਿਰਦਾਰ--ਭਾਗ ਪਹਿਲਾ

ਜਰਨੈਲ ਸਿੰਘ ਦੀ ਕਿਤਾਬ 
ਚਿਹਰਿਆਂ ਦੇ ਧੋਖਿਆਂ ਵਿੱਚ ਅਸਲੀ ਕਿਰਦਾਰ ਅਤੇ ਦਿਲਾਂ ਦੀ ਹਕੀਕਤ ਆਮ ਤੌਰ ਤੇ ਗੁਆਚ ਜਾਂਦੇ ਹਨ. ਹਿਰਦੇ ਵੇਧਕ ਘਟਨਾਵਾਂ ਵੇਲੇ ਵੀ ਅਕਸਰ ਇਹੀ ਹੁੰਦਾ ਹੈ. ਬਲਿਊ ਸਟਾਰ ਆਪ੍ਰੇਸ਼ਨ ਅਤੇ ਨਵੰਬਰ-84 ਵਰਗੀਆਂ ਘਟਨਾਵਾਂ ਨੇ ਸਿੱਖ ਮਾਨਸਿਕਤਾ ਤੇ ਵੀ ਡੂੰਘਾ ਅਸਰ ਪਾਇਆ. ਉਸ ਅਸਰ ਦੀ ਹੀ ਝਾਤ ਦੁਆ ਰਿਹਾ ਹੈ ਗੁਰਮੇਲ ਸਿੰਘ ਖਾਲਸਾ ਦਾ ਇਹ ਨਵਾਂ ਲੇਖ. ਇਹ ਉਹ ਅਭੁੱਲ ਸਮਾਂ ਸੀ ਜਦੋਂ ਦੋ ਵਰਗ ਵਿਸ਼ੇਸ਼ ਇੱਕ ਦੂਜੇ ਦੇ ਨਿਸ਼ਾਨੇ ਤੇ ਆ ਗਏ ਪ੍ਰਤੀਤ ਹੁੰਦੇ ਸਨ. ਸਾਜਿਸ਼ੀ ਅਤੇ ਸ਼ਰਾਰਤੀ ਅਨਸਰ ਇੱਕ ਵਾਰ ਫੇਰ ਲੁਕ ਗਏ ਸਨ ਵੱਖ ਵੱਖ ਚਿਹਰਿਆਂ ਦੇ ਪਿਛੇ. ਉਹਨਾਂ ਹਕੀਕਤਾਂ ਨੂੰ ਸਭ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਹੈ ਇੱਕ ਵਿਸ਼ੇਸ਼ ਲੇਖ ਲੜੀ ਦਾ ਇਹ ਪਹਿਲਾ ਭਾਗ.  ਇਸ ਬਾਰੇ ਤੁਹਾਡੀ ਰਾਏ ਅਤੇ ਪ੍ਰਤੀਕਰਮ ਦੀ ਉਡੀਕ ਰਹੇਗੀ. ਵਿਹਾਰਾਂ ਦੇ ਵਖਰੇਵਿਆਂ ਅਤੇ ਮਤਭੇਦਾਂ ਦੇ ਬਾਵਜੂਦ ਅਸੀਂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾਂ ਜੀ ਆਇਆਂ ਆਖਿਆ ਹੈ. ਉਸੇ ਭਾਵਨਾ ਅਧੀਨ ਇਸ ਵਾਰ ਇਹ ਵਿਚਾਰ ਤੁਹਾਡੇ ਸਾਹਮਣੇ ਰੱਖੇ ਜਾ ਰਹੇ ਹਨ. ਇਹਨਾਂ ਬਾਰੇ ਪ੍ਰਾਪਤ ਹੋਣ ਵਾਲੇ ਪ੍ਰਤੀਕਰਮ ਵੀ ਏਸੇ ਭਾਵਨਾ ਅਧੀਨ ਤੁਹਾਡੇ ਸਾਹਮਣੇ ਆਉਣਗੇ ਅਤੇ ਇਸਦੇ ਨਾਲ ਜਲਦੀ ਹੀ ਰੱਖਿਆ ਜਾਏਗਾ ਉਹਨਾਂ ਕੁਝ ਕੁ ਨਾਵਾਂ ਦਾ ਵੇਰਵਾ ਜਿਹਨਾਂ ਨੇ ਅਜਿਹੇ ਨਾਜ਼ੁਕ ਮੌਕਿਆਂ ਤੇ ਵੀ ਰੰਗਾਂ, ਰੂਪਾਂ, ਚਿਰੀਆਂ ਮੋਹਰਿਆਂ ਅਤੇ ਮਜ਼ਹਬੀ ਦਿੱਖ ਤੋਂ ਉੱਪਰ ਉੱਠਕੇ ਸਿਰਫ ਮਨੁੱਖੀ ਧਰਮ ਦੀ ਪਾਲਣਾ ਕੀਤੀ. ਜੇ ਤੁਹਾਡੇ ਕੋਲ ਵੀ ਅਜਿਹੇ ਅਸਲੀ ਮਨੁੱਖਾਂ ਬਾਰੇ ਕੋਈ ਵੇਰਵਾ ਹੋਵੇ ਤਾਂ ਜ਼ਰੂਰ ਭੇਜੋ.--ਰੈਕਟਰ ਕਥੂਰੀਆ  
ਸਿੱਖ ਬਚਾਉ ! ਦੇਸ਼ ਬਚਾਉ !!// ਗੁਰਮੇਲ ਸਿੰਘ ਖਾਲਸਾ 
ਪੋਸਟਿੰਗ ਸਮਾਂ::Wed, Apr 13, 2011 at 6:45 ਆਮ 
ਪਿੰਡ ਹੋਦ (ਚਿਲ਼ੜ) ਵਿਖੇ 6 ਮਾਰਚ ਦੇ ਇਕਠ ਸਮੇਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ
 ਜਦੋਂ ਭਾਰਤ ਵਰਸ਼ ਨੂੰ ਅਜਾਦ ਹੋਇਆਂ 25 ਸਾਲ ਹੋਏ, ਤਾਂ ਅਸੀਂ ਭਾਰਤੀਆਂ ਨੇ ਸਿਲਵਰ ਜੁਬਲੀ ਮਨਾ ਕੇ ਖੁਸ਼ੀ ਪ੍ਰਗਟ ਕੀਤੀ ਸੀ। ਇਸੇ ਭਾਰਤ ਵਿੱਚ 1984 ਨੂੰ ਸਿੱਖਾਂ ਦੇ ਸਰਵ ਉੱਚ ਅਸਥਾਨ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਭਾਰਤੀ ਫੌਜ ਨੇ ਹਮਲਾ ਕੀਤਾ ਸੀ। ਸ੍ਰੀ ਅਕਾਲ ਤਖਤ ਢਾਅ-ਢੇਰੀ ਕਰ ਦਿੱਤਾ ਗਿਆ। ਜਿੱਥੇ 24 ਘੰਟੇ ਸੇਵਾਦਾਰ ਪਿਆਸਿਆਂ ਨੂੰ ਪਾਣੀ ਪਿਲਾਉਂਦੇ ਰਹਿੰਦੇ ਸਨ, ਉਥੇ ਭਾਰਤੀ ਸੈਨਾ ਨੇ ਬੱਚਿਆਂ ਬੁੱਢਿਆਂ ਅਤੇ ਬੀਮਾਰਾਂ ਨੂੰ ਪਿਆਸੇ ਮਾਰਿਆ ਗਿਆ। ਪਰਿਕਰਮਾਂ ਵਿੱਚ ਤੜਫ਼ ਰਹੇ ਛੋਟੇ-ਛੋਟੇ ਬੱਚਿਆਂ ਦੀਆਂ ਲੱਤਾਂ ਫੜ ਕੇ ਲਾਸ਼ਾਂ ਦੇ ਢੇਰ ਤੇ ਇਸ ਤਰ੍ਹਾਂ ਸੁੱਟਿਆ ਗਿਆ ਜਿਵੇਂ ਕੋਈ ਮਰੀ ਹੋਈ ਚੂਹੀ ਨੂੰ ਪੂਛੋਂ ਫੜ੍ਹ ਕੇ ਵਗਾਹ ਮਾਰਦਾ ਹੈ। ਇਹਨਾਂ ਸੱਭ ਕੁਕਰਮਾਂ ਨੂੰ ਦੇਖ ਕੇ ਅਤੇ ਦੁਖੀ ਹੋ ਕੇ ਦੋ ਸਿੱਖ ਨੌਜਵਾਨਾ ਨੇ ਭਾਰਤੀ ਪ੍ਰਧਾਨ ਮੰਤਰੀ ਨੂੰ ਮਾਰ ਦਿਤਾ।
ਐਫ ਆਈ ਆਰ
ਸਿੱਖਾਂ ਦੀ ਨਸ਼ਲਕੁਸ਼ੀ ਕਰਨ ਲਈ ਰਾਜੀਵ ਗਾਂਧੀ, ਨਰਸਿਮਾ ਰਾਉ, ਐਮ ਕੇ ਵਲੀ ਅਤੇ ਹਰਿਆਣੇ ਦੇ ਮੁੱਖ ਮੰਤਰੀ ਚੌਧਰੀ ਭਜਨ ਲਾਲ ਨੇ ਸਾਜਿਸ਼ ਘੜੀ ਸੀ। ਜਗਦੀਸ ਟਾਈਟਲਰ, ਸਜਨ ਕੁਮਾਰ, ਐਚ. ਕੇ ਐਲ ਭਗਤ, ਅਰੁਨ ਨਹਿਰੂ, ਪੀ ਜੀ ਗਵਈ ਅਤੇ ਸੁਭਾਸ ਟੰਡਨ ਨੇ ਸਿੱਖਾਂ ਦਾ ਕਤਲੇਆਮ ਕੀਤਾ ਅਤੇ ਕਰਵਾਇਆ ਸੀ। ਇਸ ਭਿਆਨਕ ਕਾਂਡ ਨੂੰ ਢਕਣ ਲਈ ਕਈ ਕਮਿਸ਼ਨ ਬਿਠਾਏ। ਸੰਸਾਰ ਨੂੰ ਇਹ ਦੱਸਿਆ ਗਿਆ ਕਿ ਇਹ ਕਮਿਸ਼ਨ ਆਦਿ ਸਿੱਖਾਂ ਨੂੰ ਇਨਸਾਫ਼ ਦੇਣ ਲਈ ਬਿਠਾਏ ਗਏ ਹਨ ਪਰ ਇਹ ਝੂਠ ਸੀ ਤੇ ਹੈ। ਸਾਰੀ ਦੁਨੀਆ ਦੇ ਸਾਹਮਣੇ ਸਿੱਖਾਂ ਨੂੰ ਤੜਫਾ-ਤੜਫਾ ਕੇ ਮਾਰਿਆ ਗਿਆ ਸੀ ਪਰ ਕਿਸੇ ਨੂੰ ਕੋਈ ਸਜਾ ਨਹੀਂ ਦਿੱਤੀ। ਪ੍ਰਧਾਨ ਮੰਤਰੀ ਨੂੰ ਮਾਰਨ ਵਾਲੇ ਇੱਕ ਸਿੰਘ ਨੂੰ ਤਾਂ ਥਾਂ ਤੇ ਹੀ ਸ਼ਹੀਦ ਕਰ ਦਿਤਾ ਸੀ। ਦੂਜੇ ਸਿੰਘ ਸ: ਸਤਵੰਤ ਸਿੰਘ ਨੂੰ ਫਾਂਸੀ ਦੇ ਦਿਤੀ ਗਈ ਸੀ। ਇਸੇ ਹੀ ਕੇਸ ਵਿੱਚ ਸਰਦਾਰ ਕੇਹਰ ਸਿੰਘ ਜਿਸ ਦੇ ਖਿਲਾਫ਼ ਕੋਈ ਭੀ ਸਬੂਤ ਨਹੀਂ ਸੀ ਉਸ ਨੂੰ ਐਵੇਂ ਹੀ ਫਾਂਸੀ ਤੇ ਟੰਗ ਦਿਤਾ ਗਿਆ। ਇਸ ਸਬੰਧ ਵਿੱਚ ਇਕ ਭਾਰਤੀ ਚਿੰਤਕ ਭਗਵਾਨ ਰਜਨੀਸ਼ ਨੇ ਕਿਹਾ ਸੀ "ਭਾਰਤੀ ਨਿਆਂ ਦਾ ਕਤਲ ਹੋ ਗਿਆ ਹੈ"। ਨਵੰਬਰ 1984 ਵਿੱਚ ਸਿੱਖਾਂ ਦੀ ਕੀਤੀ ਨਸ਼ਲਕੁਸ਼ੀ ਦਾ ਇਨਾਮ ਭਾਰਤ-ਵਾਸੀਆਂ ਨੇ ਸਾਜਿਸ਼ ਘਾੜਿਆਂ ਦੀ ਝੋਲੀ ਵਿੱਚ 401  ਸਾਂਸਦ ਪਾ ਕੇ ਦਿਤਾ ਸੀ। ਹੁਣ ਤੱਕ ਦੀ ਇਹ ਇੱਕ ਰਿਕਾਰਡ ਜਿੱਤ ਹੈ । ਇਹਨਾਂ ਨੇ ਉਹ ਵੋਟ ਪਰਚੀ ਤੇ ਮੋਹਰ ਨਹੀਂ ਲਗਾਈ ਬਲਕਿ ਸਿੱਖਾਂ ਦੀ ਨਸ਼ਲਕੁਸ਼ੀ ਤੇ ਮੋਹਰ ਲਗਾਈ ਸੀ । ਬੇਸ਼ਰਮੀ ਦੀ ਹੱਦ ਦੇਖੋ ਕਿ ਇਹ ਹੁਣ ਤੱਕ ਵੀ ਇਸ ਨਸਲਕੁਸ਼ੀ ਨੂੰ ਦੰਗੇ ਹੀ ਕਹੀ ਜਾਦੇ ਹਨ। 
ਮਨਵਿੰਦਰ ਸਿੰਘ ਗਿਆਸਪੁਰਾ
ਐਫ ਆਈ ਆਰ
ਅਚਾਨਕ 26  ਸਾਲ ਪੂਰੇ ਹੋਣ ਤੋਂ ਬਾਅਦ ਪੰਜਾਬ ਦੇ ਇਕ ਨੌਜਵਾਨ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਸਿੱਖਾਂ ਦੀ ਨਸਲਕੁਸੀ ਦਾ ਸਬੂਤ ਦੁਨੀਆਂ ਦੇ ਸਾਹਮਣੇ ਲਿਆਂਦਾ। ਜਦੋਂ 26 ਸਾਲ ਬੀਤ ਜਾਣ ਤੋਂ ਬਾਅਦ ਭੀ ਇਹਨਾਂ ਦੀ ਸਿੱਖਾਂ ਪ੍ਰਤੀ ਨੀਤੀ ਵਿੱਚ ਕੋਈ ਫਰਕ ਨਹੀਂ ਆਇਆ ਅਤੇ ਨਾ ਹੀ ਸਿੱਖਾਂ ਨੂੰ ਕੋਈ ਇਨਸਾਫ਼ ਮਿਲਿਆ ਤਾਂ ਅਕਾਲਪੁਰਖੁ ਨੇ ਸਿੱਖਾਂ ਨੂੰ 'ਕੋਲ ਜੁਬਲੀ' ਮਨਾਉਣ ਦਾ ਮੌਕਾ ਦਿਤਾ । ਇਹ ਕੋਲ ਜੁਬਲੀ ਇੱਸ ਤਰਾਂ ਮਨਾਈ ਗਈ।
2 ਨਵੰਵਰ 1984 ਨੂੰ ਹਰਿਆਣਾ ਦੇ ਇੱਕ ਪਿੰਡ ਹੋਦ (ਨਜਦੀਕ ਚਿਲੜ) ਜੋ ਕਿ ਸਿੱਖਾਂ ਦਾ ਪਿੰਡ ਸੀ। ਇਸ ਪਿੰਡ ਦੇ ਸਾਰੇ ਸਿੱਖਾਂ ਨੂੰ ਮਾਰ ਦਿੱਤਾ ਗਿਆ। ਜਿਉਂਦੇ ਜਲਾ ਦਿੱਤਾ ਗਿਆ। ਸਿੱਖਾਂ ਦੀਆਂ ਧੀਆਂ ਭੈਣਾ ਦੇ ਬਲਤਕਾਰ ਕੀਤੇ ਗਏ । ਘਰਾਂ ਨੂੰ ਜਲਾਇਆ ਗਿਆ। ਜਾਇਦਾਦ ਲੁੱਟੀ ਗਈ। ਗੁਰਦੁਆਰਾ ਜਲ਼ਾਇਆ ਗਿਆ। ਗੁਰੂ ਗ੍ਰੰਥ ਸਾਹਿਬ ਜੀ ਨੂੰ ਅਗਨ ਭੇਂਟ ਕੀਤਾ ਗਿਆ। ਉਦੋਂ ਤੋਂ ਲੈ ਕੇ ਜਨਵਰੀ 2011 ਤੱਕ ਇਸ ਪਿੰਡ ਵਿੱਚ ਕਿਸੇ ਬੰਦੇ ਦੇ ਪੈਰ ਨਹੀਂ ਪਏ। ਉਵੇਂ ਦਾ ਉਵੇਂ ਲੁੱਟਿਆ ਪੁੱਟਿਆ, ਪੰਜ ਛੇ ਟੁੱਟੀਆਂ ਹਵੇਲੀਆਂ ਖੜੀਆਂ ਹਨ। ਜਨਵਰੀ 2011  ਨੂੰ ਇਸ ਪਿੰਡ ਦੀ ਖੋਜ ਕੀਤੀ ਗਈ ਅਤੇ ਇਥੇ 04  ਮਾਰਚ 2011 ਤੋਂ 06 ਮਾਰਚ 2011 ਤੱਕ ਸਿੱਖਾਂ ਨੇ ਕੋਲ ਜੁਬਲੀ ਮਨਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਸੇ ਟੁੱਟੇ-ਲੁੱਟੇ ਗੁਰਦੁਆਰੇ ਵਿੱਚ ਅਖੰਡ ਪਾਠ ਕੀਤਾ ਗਿਆ। ਤਿੰਨ ਦਿਨ ਆਲੇ-ਦੁਆਲੇ ਦੇ ਗਰੀਬਾਂ ਨੂੰ ਲੰਗਰ ਛਕਾਇਆ ਗਿਆ। 06 ਮਾਰਚ 2011 ਨੂੰ ਤਕਰੀਬਨ ਪੰਜ ਹਜਾਰ ਸਿੰਘਾਂ-ਸਿੰਘਣੀਆਂ ਨੇ ਅੰਤਿਮ ਅਰਦਾਸ ਵਿੱਚ ਹਾਜਰੀ ਭਰੀ। ਇਸ ਮੌਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ: ਗੁਰਬਚਨ ਸਿੰਘ ਜੀ ਵੀ ਹਾਜਰ ਸਨ । ਸਾਰੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਇਥੇ ਹਾਜਰੀ ਲਗਵਾਈ। ਸਿੱਖ ਪੰਥ ਦੇ ਉੱਚ ਕੋਟੀ ਦੇ ਵਕੀਲ ਨਵਕਿਰਨ ਸਿੰਘ ਅਤੇ ਐਚ ਐਸ ਫੂਲਕਾ ਸਾਹਿਬ ਭੀ ਹਾਜਰ ਸਨ। ਪ੍ਰਸਿੱਧ ਪੱਤਰਕਾਰ ਜਰਨੈਲ ਸਿੰਘ (ਜੁੱਤੀ ਮਾਰ ਜਗਾਉਣ ਵਾਲਾ) ਭੀ ਹਾਜਰ ਸਨ। ਲਾਈਵ ਟੀਵੀ ਚੱਲ ਰਿਹਾ ਸੀ। ਹਰਿਆਣੇ ਦੀ ਪੁਲਿਸ ਫੋਰਸ ਕਾਫ਼ੀ ਸੀ। ਇੰਜੀ. ਮਨਵਿੰਦਰ ਸਿੰਘ ਅਤੇ ਦਵਿੰਦਰ ਸਿਘ ਸੋਢੀ (ਫੈਡਰੇਸਨ ਦੇ ਸਕੱਤਰ) ਸਟੇਜ ਦੀ ਸੰਭਾਲ ਕਰ ਰਹੇ ਸਨ । ਇਹਨਾਂ ਦੋਹਾਂ ਨੇ ਭਰੀ ਸੰਗਤ ਵਿੱਚ ਪਿੰਡ ਹੋਦ ਚਿੱਲੜ ਦੇ ਵਾਰਸਾਂ ਦਾ ਇਕ ਹਲਫ਼ੀਆ ਬਿਆਨ ਪੜਿਆ ਸੀ। ਇਹ ਹਲਫ਼ੀਆ ਬਿਆਨ ਇਸ ਪ੍ਰਕਾਰ ਸੀ:- 
ਐਫ ਆਈ ਆਰ
ਪਿੰਡ ਹੋਦ (ਚਿਲ਼ੜ) ਜਿਲਾ ਰੇਵਾੜੀ ਹਰਿਆਣਾ ਦੇ ਬਚ ਗਏ ਸਿੰਘਾਂ ਦਾ ਹਲਫੀਆ ਬਿਆਨ । ਅੱਜ ਮਿਤੀ ੦੬-੦੩-੨੦੧੧ ਨੂੰ ਹੋਦ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ ।
ਵਾਹਿਗੁਰੂ ਜੀ ਕਾ ਖਾਲਸਾ ।
ਵਾਹਿਗੁਰੂ ਜੀ ਕੀ ਫਤਿਹ ॥
ਅਸੀਂ ਅੱਜ ੦੬-੦੩-੨੦੧੧ ਨੂੰ ਇਸ ਉਜੜੇ ਅਤੇ ਖੰਡਰ ਹੋਏ ਪਿੰਡ ਹੋਦ (ਚਿਲੜ) ਜਿਲਾ ਰਿਵਾੜੀ ਹਰਿਆਣਾ ਦੇ ਨਵੰਬਰ ੧੯੮੪ ਦੇ ਵਾਸੀ, ਇਸ ਪਿੰਡ ਦੇ ਕਤਲ ਹੋਏ ਸਿੰਘਾਂ ਦੇ ਵਾਰਸ ਜੋ ਇਥੇ ਆਏ ਹਾਂ । ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਜੁੜ ਬੈਠੀ 'ਸਾਧ ਸੰਗਤ' ਦੇ ਸਾਹਮਣੇ ਹਲਫ਼ੀਆ ਬਿਆਨ ਦੇ ਰਹੇ ਹਾਂ । ਸਾਡੇ ਨਾਲ਼ ਅਤੇ ਸਾਡੀ ਸਾਰੀ ਸਿੱਖ ਕੌਮ ਨਾਲ਼ ਨਵੰਬਰ ੧੯੮੪ ਵਿੱਚ ਜੋ ਕੁਝ ਹੋਇਆ ਇਹ ਸੱਭ ਤੁਸੀਂ ਜਾਣਦੇ ਹੀ ਹੋ ਹੁਣ ਸਾਡੀ ਬੇਨਤੀ ਹੈ :-
੧. ਇਹ ਹੋਦ ਪਿੰਡ ਸਾਡਾ ਸੀ । ਅਸੀਂ ਕਤਲ ਹੋਏ ਸਿੰਘਾਂ ਦੇ ਵਾਰਸ ਹਾਂ । ਇਹ ਪਿੰਡ ਜਿਵੇਂ ਹੈ ਅਸੀਂ ਸਿੱਖ ਕੌਮ ਨੂੰ ਸੰਭਾਲ਼ ਰਹੇ ਹਾਂ । ਇਹ ਪਿੰਡ ਜਿਵੇਂ ਹੈ ਉਵੇਂ ਹੀ ਰੱਖਿਆ ਜਾਵੇ, ਜਲਿਆਂ ਵਾਲੇ ਬਾਗ ਦੀ ਤਰਾਂ੍ਹ ਇਥੇ ਸ਼ਹੀਦੀ ਸਮਾਰਕ ਬਣਾਇਆ ਜਾਵੇ ਅਤੇ ਸ਼ਹੀਦ ਹੋਏ ਸਿੰਘ ਸਿੰਘਣੀਆਂ ਬੱਚਿਆਂ ਆਦਿ ਦੀ ਯਾਦ ਵਾਸਤੇ ਉਹਨਾ ਦੇ ਨਾਮ ਲਿਖੇ ਜਾਣ । ਇਥੇ ਸਿੱਖਾਂ ਦੀ ਨਸਲਕੁਸ਼ੀ ਹੋਈ ਹੈ ।
੨. ਅਸੀਂ ਭਾਰਤ ਵਰਸ਼ ਵਿੱਚ ਇੱਜਤ ਨਾਲ ਰਹਿਣਾ ਚਹੁੰਦੇ ਹਾਂ, ਇਹ ਤਾਂ ਹੀ ਹੋ ਸਕਦਾ ਹੈ ਅਗਰ ਭਾਰਤ ਵਿੱਚ ਸਿੱਖ ਕੌਮ ਨੂੰ ਸੰਵਿਧਾਨਿਕ ਮਾਨਤਾ ਮਿਲੇ । ਸੰਵਿਧਾਨ ਵਿੱਚ ਸਪੱਸ਼ਟ ਹੋਵੇ :- ਸਿੱਖ ਇੱਕ ਵੱਖਰੀ ਕੌਮ ਹੈ ।
੩. ਇਸ ਪਿੰਡ ਦੀ ਖੋਜ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਕੀਤੀ ਹੈ । ਸਿੱਖ ਕਤਲੇਆਮ ਦਾ ਸੱਚ ੨੬ ਸਾਲਾਂ ਬਾਅਦ ਸੰਸਾਰ ਦੇ ਸਾਹਮਣੇ ਆਇਆ ਹੈ, ਅਸੀਂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਅਤੇ ਸਾਰੀ ਸੰਗਤ ਦੇ ਧੰਨਵਾਦੀ ਹਾਂ ।
ਵਾਹਿਗੁਰੂ ਜੀ ਕਾ ਖਾਲਸਾ ।
ਵਾਹਿਗੁਰੂ ਜੀ ਕੀ ਫਤਿਹ ॥ 

ਹਰਭਜਨ ਸਿੰਘ-9814623633, ਪ੍ਰੇਮ ਸਿੰਘ--9356228060, ਉਤਮ ਸਿੰਘ 9464254677, ਦਲੀਪ ਸਿੰਘ 9915466370,ਪਰਤਾਪ ਸਿੰਘ. ਸਾਵਣ ਸਿੰਘ, ਸੁਰਿੰਦਰ ਸਿੰਘ। 
ਇਸ ਹਲਫ਼ਨਾਮੇ ਦੀ ਪ੍ਰਵਾਨਗੀ ਸੰਗਤਾਂ ਨੇ ਹੱਥ ਖੜੇ ਕਰਕੇ ਅਤੇ ਜੈਕਾਰਿਆਂ ਨਾਲ਼ ਦਿਤੀ ਸੀ । ਦੋਹਾਂ ਵਕੀਲਾਂ ਸ: ਨਵਕਿਰਨ ਸਿੰਘ ਅਤੇ ਫੂਲਕਾ ਸਾਹਿਬ ਨੇਂ ਹੋਦ ਚਿੱਲੜ ਦੇ ਮੌਜੂਦਾ ਸਰਪੰਚ ਜੋ ਕਿ ਸ੍ਰੀਮਤੀ ਕੌਸ਼ਕ ਹੈ, ਦੀ ਤਰਫੋਂ ਉਹਨਾਂ ਦੇ ਪਤੀ ਮਿਸਟਰ ਕੌਸ਼ਕ ਤੋਂ ਇਥੇ ਸ਼ਹੀਦੀ ਸਮਾਰਕ ਬਣਾਉਣ ਲਈ ਪੁੱਛਿਆ ਗਿਆ। ਮਿਸਟਰ ਕੌਸ਼ਕ ਨੇ ਕਿਹਾ ਕਿ ਅਸੀ ਇਥੇ ਹੋਦ ਵਿਖੇ ਸ਼ਹੀਦੀ ਸਮਾਰਕ ਬਣਾਉਣ ਲਈ ਹਰ ਸੰਭਵ ਸਹਾਇਤਾ ਦੇਵਾਂਗੇ। 
ਨਵੰਬਰ-1984  ਫੋਟੋ ਧੰਨਵਾਦ ਸਹਿਤ ਸਿਖੀ ਵਿਕੀ
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਪਹਿਲਾਂ ਹੀ 25 ਮਾਰਚ 1981 ਨੂੰ ਸਿੱਖ ਇੱਕ ਵੱਖਰੀ ਕੌਮ ਦਾ ਮਤਾ ਪਾਸ ਕੀਤਾ ਹੋਇਆ ਹੈ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਰੋਲ ਸਿੱਖਾਂ ਦੀ ਇੱਕ ਪਾਰਲੀਮੈਂਟ ਹੈ। ਭਾਰਤੀ ਸੰਸਦ ਦੀ ਤਰ੍ਹਾਂ ਇਸ ਦੀ ਚੋਣ ਵੀ ਵੋਟਾਂ ਦੁਆਰਾ ਨਿਰੋਲ ਸਿੱਖਾਂ ਦੁਆਰਾ ਕੀਤੀ ਜਾਂਦੀ ਹੈ । ਇਸ ਦੇ 170 ਮੈਂਬਰ ਹੁੰਦੇ ਹਨ, ਬਕਾਇਦਾ ਗੁਰਦੁਆਰਾ ਐਕਟ ਬਣਿਆ ਹੋਇਆ ਹੈ। ਭਾਰਤੀ ਸੰਵਿਧਾਨ ਵਿੱਚ ਇਸ ਗੁਰਦੁਆਰਾ ਐਕਟ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਮਿਲੀ ਹੋਈ ਹੈ। 23 ਅਗਸਤ 1983 ਨੂੰ ਮਾਂਡਲਾ ਕੇਸ ਦਾ ਫੈਸਲਾ ਸੁਣਾਉਂਦੇ ਹੋਏ ਇੰਗਲੈਂਡ ਦੇ 'ਹਾਊਸ ਆਫ ਲਾਰਡ' ਨੇ ਕਿਹਾ "ਸਿੱਖ ਇੱਕ ਵੱਖਰੀ ਕੌਮ ਹੈ"। ਇਤਨੇ ਸਪੱਸਟ ਸਬੂਤਾਂ ਦੇ ਹੁੰਦੇ ਹੋਏ ਵੀ ਸਿੱਖਾਂ ਨੂੰ ਧੱਕੇ ਨਾਲ਼ ਹਿੰਦੂਆ ਨਾਲ਼ ਬੰਨਿਆ ਹੋਇਆ ਹੈ। ਸਾਰੀ ਸਮੱਸਿਆ ਦੀ ਜੜ੍ਹ ਭਾਰਤੀ ਸੰਵਿਧਾਨ ਦੀ ਧਾਰਾ 25 ਹੈ। ਜਿਸ ਦੇ ਇੱਕ ਭਾਗ ਵਿੱਚ ਲਿਖਿਆ ਹੈ, "ਸਿੱਖ ਹਿੰਦੂ ਧਰਮ ਦੀ ਇੱਕ ਸ਼ਾਖਾ ਹੈ"। ਬੇਸ਼ਕ ਇਸੇ ਹੀ ਧਾਰਾ ਵਿੱਚ ਸਿੱਖਾ ਦੀ ਹੋਂਦ ਨੂੰ ਵੀ ਸਵੀਕਾਰਿਆ ਹੈ। ਇਸੇ ਵਿੱਚ ਲਿਖਿਆ ਹੈ, "ਸਿੱਖਾਂ ਨੂੰ ਕਿਰਪਾਨ ਪਹਿਨਣ ਦਾ ਅਧਿਕਾਰ ਹੈ"। ਪਾਰਲੀਮੈਂਟ ਵਿੱਚ ਭਾਰੀ ਬਹੁਮਤ ਨਾਲ਼ ਜਿੱਤ ਕੇ ਵੀ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਕਿਰਪਾਨ ਲੈ ਕੇ ਸੰਸਦ ਵਿੱਚ ਵੜ੍ਹਨ ਨਹੀਂ ਦਿੱਤਾ ਗਿਆ ਸੀ। ਸਾਨੂੰ ਸਿੱਖਾਂ ਨੂੰ ਮੋਲਿਕ ਅਧਿਕਾਰ ੪ 'ਧਾਰਮਿਕ ਸੁਤੰਤਰਤਾ ਦੇ ਅਧਿਕਾਰ' ਦੀ ਵਰਤੋਂ ਨਹੀਂ ਕਰਨ ਦਿੱਤੀ ਗਈ। ਕਿਹਾ ਜਾਂਦਾ ਹੈ ਕਿ ਹਿੰਦੂ ਦੂਰ ਦੀ ਸੋਚਣ ਵਾਲ਼ਾ ਬਹੁਤ ਸਿਆਣਾ ਹੁੰਦਾ ਹੈ, ਪਰ ਇੱਸ ਦੀ ਸਿਆਣਪ ਨੇ ਸੰਸਾਰ ਦੀ ਇੱਕ ਬਹਾਦਰ, ਵਫ਼ਾਦਾਰ ਅਤੇ ਇਮਾਨਦਾਰ ਸਿੱਖ ਕੌਮ ਨੂੰ ਆਪਣਾ ਦੁਸ਼ਮਣ ਬਣਾ ਲਿਆ ਹੈ, ਜੋ ਕਿ ਇਸ ਦੀਆਂ ਅਗਲੀਆਂ ਪੀਹੜੀਆਂ ਲਈ ਦੁਖਦਾਈ ਹੋਵੇਗਾ। ਇਹਨਾਂ ਦੇ ਇਹੋ ਜਿਹੇ ਹੋਰ ਕਈ ਕੁਕਰਮਾ ਕਰਕੇ ਅੱਜ ਭਾਰਤ ਦੇ ਇੱਕ ਸਾਫ ਤੇ ਇਮਾਨਦਾਰ ਪ੍ਰਧਾਨ ਮੰਤਰੀ ਦੀ ਬੋਲਤੀ ਬੰਦ ਹੋਈ ਪਈ ਹੈ, ਉਸ ਨੂੰ ਸੰਸਦ ਵਿੱਚ ਕਹਿਣਾ ਪਿਆ 'ਜਿਨਕੇ ਘਰ ਸ਼ੀਸੇ ਕੇ ਹੋਂ ਉਹ ਦੂਸਰੇ ਕੇ ਘਰੋਂ ਪਰ ਪੱਥਰ ਨਹੀਂ ਮਾਰਤੇ'
ਜਿਵੇਂ 1984 ਵਿੱਚ ਅੱਜ-ਕਲ ਦੀ ਟੈਕਨਾਲੋਜੀ ਬਾਰੇ ਸੋਚ ਭੀ ਨਹੀਂ ਸੀ ਸਕਦੇ (ਇੰਟਰਨੈਟ ਤੇ ਫੇਸਬੁੱਕ ਆਦਿ) ਇਸੇਂ ਤਰਾਂ ਅੱਜ ਤੋਂ ਦਸ-ਪੰਦਰਾਂ ਸਾਲਾਂ ਬਾਅਦ ਜੋ ਟੈਕਨਾਲੋਜੀ ਸਾਡੇ ਸਾਹਮਣੇ ਆਵੇਗੀ ਉਸ ਬਾਰੇ ਅੱਜ ਅਸੀਂ ਸੋਚ ਭੀ ਨਹੀਂ ਸਕਦੇ। ਸੱਚ ਦਾ ਰਾਜ ਆਉਣ ਵਾਲ਼ਾ ਹੈ। ਹਾਲੇ ਵੀ ਮੌਕਾ ਹੈ ਸੰਭਲਣ ਦਾ! ਸੰਭਲੋ! ਸਿੱਖ ਕਿਸੇ ਦਾ ਅਹਿਸਾਨ ਨਹੀਂ ਭੁੱਲਦਾ । ਜਿਵੇਂ ਸਿੱਖ ਮਲੇਰਕੋਟਲੇ ਵਾਲੇ ਮੁਸਲਮਾਨ ਨਵਾਬ ਦਾ ਅਹਿਸਾਨ ਨਹੀਂ ਭੁਲੇ, ਅੱਗੋਂ ਤੋਂ ਭੀ ਨਹੀਂ ਭੁੱਲਣਗੇ। ਭਾਰਤੀ ਸੰਸਦ ਵਿੱਚ ਸੁਸਮਾ ਸਵਰਾਜ ਨੇ ਕਿਹਾ ਕਿ ਹੋਦ-ਚਿੱਲੜ ਸਿੱਖ ਨਸਲਕੁਸ਼ੀ ਦਾ ਸੱਚ ਸਾਹਮਣੇ ਆਉਣ ਨਾਲ਼ 1984  ਵਿੱਚ ਭਾਰਤ ਦੇ ਮੱਥੇ ਤੇ ਲੱਗਿਆ ਕਾਲਾ ਦਾਗ ਹੋਰ ਸਪੱਸ਼ਟ ਉਭਰ ਕੇ ਸਾਹਮਣੇ ਆਇਆ ਹੈ। 

ਬਹੁਤ ਸਾਰੇ ਲੋਕ ਇਹ ਪ੍ਰਾਪੇਗੰਡਾ ਭੀ ਕਰ ਰਹੇ ਹਨ ਕਿ ਇਹ ਹੋਦ ਚਿੱਲੜ ਕਾਂਡ 26 ਸਾਲਾ ਬਾਅਦ ਅਚਾਨਕ ਕੱਢਿਆ ਇੱਕ ਰਾਜਨੀਤਿਕ ਸੱਪ ਹੈ। ਜਰਾ ਸੋਚੋ ! 1984 ਤੋਂ 1994  ਤੱਕ ਤਾਂ ਕਿਸੇ ਨੂੰ ਵੀ ਇਸ ਭਿਆਨਿਕ ਜੁਲਮ ਖਿਲਾਫ਼ ਸਾਹ ਕੱਢਣ ਤੱਕ ਦੀ ਇਜਾਜਤ ਨਹੀਂ ਸੀ। ਇਸ ਸਮੇਂ ਦੀ ਇੱਕ ਘਟਨਾ ਸਾਂਝੀ ਕਰਨੀ ਚਾਹਾਂਗਾ। ਇਕ ਸਿੱਖ ਨੌਜੁਵਾਨ ਨੂੰ ਪੁਲਿਸ ਵਾਲੇ ਮਾਰ ਕੇ ਹਸਪਤਾਲ ਵਿੱਚ ਪੋਸਟ-ਮਾਰਟਮ ਲਈ ਸੁੱਟ ਕੇ ਚਲੇ ਗਏ। ਹਸਪਤਾਲ਼ ਵਾਲ਼ਿਆ ਦੇਖਿਆ ਕਿ ਨੌਜੁਵਾਨ ਸਿੱਖ ਜਿੰਦਾ ਹੈ। ਉਹਨਾਂ ਤੁਰੰਤ ਉਸ ਦਾ ਇਲਾਜ ਸੁਰੂ ਕਰ ਦਿੱਤਾ। ਇਹ ਖ਼ਬਰ ਪੁਲਿਸ ਵਾਲ਼ਿਆਂ ਨੂੰ ਵੀ ਲੱਗ ਗਈ। ਉਹ ਪੁਲਿਸ ਵਾਲ਼ੇ ਜਿਵੇਂ ਸੀ, ਜਿਥੇ ਸੀ ਧੋਤੀ ਚੱਪਲ ਵਿੱਚ ਆਏ, ਸਿੱਖ ਨੌਜੁਵਾਨ ਦੇ ਗੁਲੂਕੋਸ ਆਦਿ ਲੱਗਿਆ ਹੋਇਆ ਸੀ ਉਸ ਨੂੰ ਉਵੇਂ ਹੀ ਧੂਹ ਕੇ ਲੈ ਗਏ, ਉਸ ਸਿੱਖ ਨੋਜੁਵਾਨ ਨੂੰ ਚੰਗੀ ਤਰ੍ਹਾਂ ਮਾਰਨ ਤੋਂ ਬਾਅਦ ਉਸੇ ਹਸਪਤਾਲ ਵਿੱਚ ਸੁੱਟ ਕੇ ਚਲੇ ਗਏ। ਇੱਕ ਹੋਰ ਅੱਖੀਂ ਦੇਖੀ 1992 ਦੀ ਘਟਨਾ ਹੈ। ਸਾਡੇ ਪਿੰਡ ਇੱਕ ਸ਼ੱਕੀ ਖਾੜਕੂ ਦੇ ਘਰ ਪੁਲਿਸ ਆਈ। ਉਸ ਸੱਕੀ ਖਾੜਕੂ ਦੇ ਦੂਰੋਂ ਲੱਗਦੇ ਭਾਈ ਦੇ ਕੁਝ ਦਿਨਾਂ ਦੇ ਦੁੱਧ ਚੁੰਗਦੇ ਬੱਚੇ ਗੁਰਮੀਤ ਸਿੰਘ (10 ਅਕਤੂਬਰ 1992) ਪੁੱਤਰ ਬਲਦੇਵ ਸਿੰਘ ਨੂੰ ਗੋਦੀ ਵਿੱਚੋਂ ਖਿੱਚ ਕੇ ਗ੍ਰਿਫਤਾਰ ਕਰ ਲਿਆ ਅਤੇ ਸੱਕੀ ਖਾੜਕੂ ਦੇ 80 ਸਾਲਾ ਬੋਲ਼ੇ ਤਾਏ ਨੂੰ ਗੱਡੀ ਵਿੱਚ ਬੈਠਣ ਦਾ ਹੁਕਮ ਦਿੱਤਾ। ਉਸ ਬਜੁਰਗ ਨੂੰ ਸੁਣਿਆ ਨਹੀਂ ਤੇ ਉਹ ਪਾਸੇ ਹੋ ਗਿਆ। ਪੁਲਿਸ ਵਾਲ਼ੇ ਨੇ ਉਸਨੂੰ ਰਫ਼ਲ ਦੇ ਬੱਟਾਂ ਤੇ ਬੂਟਾਂ ਦੇ ਠੁੱਡਿਆਂ ਨਾਲ਼ ਕੁੱਟਿਆ, ਦੋ ਪੁਲਸੀਆਂ ਨੇ ਉਸ ਬਜੁਰਗ ਦੀਆਂ ਲੱਤਾਂ ਬਾਹਾਂ ਫੜ੍ਹ ਕੇ ਗੱਡੀ ਵਿਚ ਸੁੱਟ ਲਿਆ ਅਤੇ ਦੋਹਾਂ ਖਾੜਕੂਆਂ (ਕੁਝ ਦਿਨਾਂ ਦੇ ਬੱਚੇ ਅਤੇ 80 ਸਾਲਾ ਬਜੁਰਗ) ਨੂੰ ਠਾਣੇ ਲੈ ਗਏ। ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਕੀ ਹੋ ਸਕਦਾ ਸੀ। ਅਸੀਂ ਕਿਸੇ ਖਾੜਕੂ ਵੀਰ ਦੀ ਫੋਟੋ ਤੱਕ ਨਹੀਂ ਸੀ ਰੱਖ ਸਕਦੇ, ਅਸੀਂ ਆਪਣੀ ਮਰਜੀ ਦੇ ਰੰਗ ਦੀ ਪੱਗ ਤੱਕ ਨਹੀਂ ਸੀ ਬੰਨ ਸਕਦੇ। ਜੇ ਕਿਸੇ ਕੋਲ਼ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਫੋਟੋ ਵਾਲ਼ੀ ਕਿਤਾਬ ਜਾਂ ਮੈਗਜੀਨ ਹੁੰਦਾ ਉਸ ਨੂੰ ਅੱਤਵਾਦੀ ਕਹਿ ਕੇ ਮੁਕਾਬਲਾ ਬਣਾ ਕੇ ਮਾਰ ਦਿੱਤਾ ਜਾਂਦਾ, ਜਾਂ ਜੇਹਲੀ ਤੁੰਨ ਦਿੱਤਾ ਜਾਂਦਾ ਸੀ। ਸਾਡੇ ਬਹੁਤ ਸਾਰੇ ਇਸ ਤਰ੍ਹਾਂ ਦੇ ਨੌਜੁਵਾਨ ਅੱਜ ਵੀ ਜੇਲ੍ਹਾਂ ਵਿੱਚ ਸੜ ਰਹੇ ਹਨ। ਜੇਲ੍ਹਾਂ ਵਿੱਚ ਹੀ ਪਾਗਲ ਹੋ ਰਹੇ ਹਨ। ਸਾਡੇ ਪਿੰਡ ਦਾ ਉਕਤ ਖਾੜਕੂ ਮੁਕਾਬਲਾ ਬਣਾ ਕੇ ਸ਼ਹੀਦ ਕੀਤਾ ਗਿਆ। ਉਸ ਦਾ ਘਰ ਅੱਜ ਤੱਕ ਬੰਦ ਹੈ। ਘਰ ਦਾ ਮਾਲਕ ਉਹਨਾਂ ਦਾ ਪਿਤਾ ਬਾਹਰ ਰਹਿ ਰਿਹਾ ਹੈ।  
ਅੱਜ ਸਾਡੇ ਕੋਲ ਇਲੈਕਟ੍ਰੋਨਿਕ ਮੀਡੀਆ ਹੈ, ਇੰਟਰਨੈਟ ਹੈ, ਫੇਸਬੁੱਕ ਹੈ। ਇਸੇ ਮੀਡੀਏ ਰਾਹੀ ਹੀ ਇਹ ਹੋਦ ਚਿੱਲੜ ਦਾ ਸਿੱਖ ਕਤਲੇਆਮ ਦਾ ਸੱਚ ਲੋਕਾਂ ਸਾਹਮਣੇ ਆਇਆ ਹੈ। ਕਿਸੇ ਰਾਜਨੀਤਿਕ ਪਾਰਟੀ ਦਾ ਕੋਈ ਹੱਥ ਨਹੀਂ ਹੈ, ਹਾਂ ਇੱਸ ਤੋਂ ਲਾਭ ਜਰੂਰ ਲਿਆ ਗਿਆ ਹੋਵੇਗਾ।
ਬੇਸ਼ਕ ਇਹ ਚਿੱਟੇ ਦਿਨ ਦੀ ਤਰਾਂ ਸਭ ਨੂੰ ਸਪੱਸਟ ਹੋ ਗਿਆ ਕਿ 'ਸਿੱਖ ਇਕ ਵੱਖਰੀ ਕੌਮ ਹੈ'। ਪਰ ਫਿਰ ਵੀ ਪੰਜਾਬ ਸਰਕਾਰ ਨੇ ਇਹ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਨਹੀਂ ਭੇਜਣਾ, ਕਿਉਂਕਿ ਇਹਨਾਂ ਨੂੰ ਸਰਕਾਰ ਟੁੱਟਣ ਦਾ ਡਰ ਹੈ, ਕੁਰਸੀ ਛੁੱਟਣ ਦਾ ਡਰ ਹੈ। ਪੰਜਾਬ ਦੇ ਹਾਲਾਤ ਹੀ ਇਹੋ ਜਿਹੇ ਬਣਾ ਦਿਤੇ ਗਏ ਹਨ ਕਿ ਸਿੱਖ ਕੁਝ ਵੀ ਨਾ ਕਰ ਸਕਣ। ਇਹ ਕੰਮ ਭਾਰਤੀ ਜੰਨਤਾ ਪਾਰਟੀ ਵਾਲੇ ਵੀ ਕਰ ਸਕਦੇ ਹਨ। ਉਹ ਸਿੱਖ ਇੱਕ ਵੱਖਰੀ ਕੌਮ ਦਾ ਮੁੱਦਾ ਵਿਧਾਨ ਸਭਾ ਵਿੱਚ ਲਿਆ ਸਕਦੇ ਹਨ ਅਤੇ ਹੁਣ ਸੱਭ ਨੇ ਪਾਸ ਵੀ ਕਰ ਦੇਣਾ ਹੈ। ਅਗਰ ਇਹ ਨਾਂ ਵੀ ਪਾਸ ਕਰਕੇ ਭੇਜਣ ਤਾਂ ਵੀ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ 'ਸਿੱਖ ਇੱਕ ਵੱਖਰੀ ਕੌਮ ਹੈ' ਦਾ ਮਤਾ ਪਾਸ ਕਰਕੇ ਭਾਰਤੀ ਸੰਵਿਧਾਨ ਵਿੱਚ ਮਾਨਤਾ ਦੇਵੇ। ਸਿੱਖ ਤਾਂ ਪਹਿਲਾ ਹੀ ਪਾਸ ਕਰ ਚੁੱਕੇ ਹਨ। ਇਹ ਨਿਰੋਲ ਸਿੱਖਾਂ ਦਾ ਮਸਲਾ ਹੈ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ 52 ਹਿੰਦੂ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾ ਕੇ ਲਿਆਏ ਸਨ, ਏਦਾਂ ਹੀ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੱਭ ਸਿੱਖ ਨੌਜੁਵਾਨਾਂ ਨੂੰ ਛੱਡ ਦੇਣ। ਇਹ ਸਿੱਖਾਂ ਦੇ ਜਖਮਾਂ ਤੇ ਮਲ੍ਹਮ ਲਗਾਉਣ ਦੀ ਪਹਿਲੀ ਨਿਸ਼ਾਨੀ ਹੋਵੇਗੀ। ਇਸ ਨੂੰ ਨੇਕ ਸਲਾਹ ਦੇ ਤੌਰ ਤੇ ਲੈਣਾ ਚਾਹੀਦਾ ਹੈ। ਸਿੱਖ ਦੁਨੀਆ ਦੀ ਇੱਕ ਬਹਾਦਰ ਤੇ ਵਫ਼ਾਦਾਰ ਕੌਮ ਹੈ। ਹੁਣ ਵੀ ਪ੍ਰਯੋਗ ਲਈ ਇੱਕ ਨਿਰੋਲ ਅੰਮ੍ਰਿਤਧਾਰੀ ਸਿੰਘਾਂ ਦੀ ਫੌਜੀ ਬਟਾਲੀਅਨ ਖੜੀ ਕਰੋ, ਇਸ ਨੂੰ ਦੁਨੀਆ ਦੀ ਕਿਸੇ ਵੀ ਬਟਾਲੀਅਨ ਨਾਲ਼ ਮੁਕਾਬਲਾ ਕਰਵਾ ਕੇ ਦੇਖਿਆ ਜਾ ਸਕਦਾ ਹੈ। ਅਗਰ ਤੁਸੀਂ ਇਹ ਨਹੀਂ ਕਰ ਸਕਦੇ ਤਾਂ ਪਿਛਲਾ ਸਾਰਾਗੜੀ, ਮੀਜੋ ਅਪਰੇਸ਼ਨ, 71 ਦੀ ਜੰਗ ਅਤੇ ਕਾਰਗਿਲ ਦੀ ਲੜਾਈ ਵਿੱਚ ਸਿੱਖ ਬਟਾਲੀਅਨਾ ਦੀ ਕਾਰਗੁਜਾਰੀ ਦੇਖੀ ਜਾ ਸਕਦੀ ਹੈ। ਦੁਨੀਆਂ ਦੀਆਂ ਨਜਰਾ ਵਿੱਚ ਭਾਰਤ ਇੱਕ ਧਾਰਮਿਕ ਦੇਸ਼ ਹੈ। ਸਾਨੂੰ ਰੱਬ ਦਾ ਭੈ ਮੰਨਣਾ ਚਾਹੀਦਾ ਹੈ । ਸਾਨੂੰ ਸਾਡੇ ਗੁਰੂਆਂ ਨੇ ਸਿਖਾਇਆ ਹੈ ਕਿ ਅਸਲ ਜਿਉਂਦਾ ਮਨੁੱਖ ਹੀ ਉਸੇ ਨੂੰ ਮੰਨਿਆ ਜਾ ਸਕਦਾ ਹੈ ਜਿਸਦੇ ਹਿਰਦੇ ਵਿੱਚ ਰੱਬ ਦਾ ਭੈ ਹੋਵੇ। ਰੱਬ ਦੇ ਭੈ ਤੋਂ ਬਗੈਰ ਮਨੁੱਖ ਮੁਰਦਿਆਂ ਦੀ ਸ੍ਰੇਣੀ ਵਿੱਚ ਆਉਂਦਾ ਹੈ। ਦੂਸਰੀ ਗੱਲ ਗੁਰੂਆਂ ਨੇ ਸਾਨੂੰ ਇੱਜਤ ਨਾਲ਼ ਜਿਉਣਾ ਦੱਸਿਆ ਹੈ । ਅਸੀਂ ਸਿੱਖ ਜਿਵੇਂ ਹੁਣ ਦੀ ਤਰ੍ਹਾਂ ਰਹਿ ਰਹੇ ਹਾਂ, ਜੋ ਵੀ ਖਾਂਦੇ ਪੀਂਦੇ ਪਹਿਨਦੇ ਹਾਂ, ਇਹ ਸੱਭ ਹਰਾਮ ਹੈ । ਕਿਉਂਕਿ ਇਥੇ ਸਾਡੀ ਕੋਈ ਇੱਜਤ ਨਹੀਂ ਹੈ। ਸਾਡੇ ਵਾਸਤੇ ਕੋਈ ਨਿਆਂ ਨਹੀਂ ਹੈ। ਇਹੀ ਇੱਕ ਖਾਸ ਵਜਹ ਹੈ ਕਿ ਸਾਡੇ ਸਿੱਖ ਨੋਜਵਾਨ ਸਿਖੀ ਤੋਂ ਮੁਨਕਰ ਹੋ ਕੇ ਜਖ਼ਮੀ ਸ਼ੇਰਾਂ ਦੀ ਤਰਾਂ ਘੁੰਮ ਰਹੇ ਹਨ। ਇਹਨਾਂ ਦੇ ਸਾਹਮਣੇ ਭਾਰਤ ਵਿੱਚ ਕੋਈ ਭਵਿੱਖ ਨਹੀਂ ਹੈ। ਜਿਹੜੇ ਦੇਸ਼ ਨੇ ਪਹਿਲਾਂ ਭਾਰਤ ਨੂੰ ਗੁਲਾਮ ਬਣਾ ਕੇ ਰੱਖਿਆ ਸੀ ਉਹਨਾਂ ਦੀ ਗੁਲਾਮੀ ਕਰਨ, ਇਥੋਂ ਸੱਭ ਕੁਝ ਵੇਚ-ਵੱਟ ਕੇ ਜਾਣਾ ਚਹੁੰਦੇ ਹਨ। ਅੱਜ ਅਗਰ ਇਹਨਾਂ ਨੂੰ ਵਿਦੇਸ਼ਾਂ ਵਿੱਚ ਜਾਣ ਦੀ ਖੁੱਲ ਹੋ ਜਾਵੇ ਤਾਂ ਇਹ ਸੱਭ ਏਥੋਂ ਚਲੇ ਜਾਣਗੇ। ਇਸ ਗੱਲ ਨੂੰ ਸੱਭ ਸਮਝਦੇ ਹਨ। ਜਿਹੜੇ ਸਿੱਖੀ ਭੇਸ਼ ਵਿੱਚ ਰਹਿ ਕੇ ਅਤੇ ਗੁਰਮਤ ਨੁੰ ਢਾਅ ਲਾ ਕੇ ਆਪਣੇ ਰਾਜ ਭਾਗ ਵਿੱਚ ਮਸਤ ਹੋਣ ਜਾ ਫਿਰ ਧੰਨ ਦੌਲਤ ਦੇ ਨਸ਼ੇ ਵਿੱਚ ਗੁਰਮਤ ਨੂੰ ਭੁਲਾ ਕੇ ਜੀਅ ਰਹੇ ਹਨ ਉਹ ਇਸ ਤਰ੍ਹਾਂ ਹਨ ਜਿਵੇਂ ਕੋਈ ਬੇਸ਼ਰਮ ਹੋ ਕੇ ਇਸ ਧਰਤੀ ਤੇ ਨੱਚਦਾ ਫਿਰਦਾ ਹੋਵੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਮਨੁੱਖਾਂ ਲਈ ਇਹ ਸ਼ਬਦ ਕਿਹਾ ਹੈ :-
ਸਲੋਕ ਮਹਲਾ ੧
ਸੋ ਜੀਵਿਆ ਜਿਸ ਮਨਿ ਵਸਿਆ ਸੋਇ ॥
ਨਾਨਕ ਅਵਰ ਨ ਜੀਵੈ ਕੋਇ ॥
ਜੇ ਜੀਵੈ ਪਤਿ ਲਥੀ ਜਾਇ ॥
ਸਭ ਹਰਾਮੁ ਜੇਤਾ ਕਿਛ ਖਾਇ ॥
ਰਾਜਿ ਰੰਗ ਮਾਲਿ ਰੰਗੁ ॥
ਰੰਗਿ ਰਤਾ ਨਚੈ ਨੰਗ ॥
ਨਾਨਕ ਠਗਿਆ ਮੁਠਾ ਜਾਇ ॥

ਵਿਣੁ ਨਾਵੈ ਪਤਿ ਗਇਆ ਗਵਾਇ ॥ ਪੰਨਾ ੧੪੨


ਨਵੰਬਰ-84 ਵਾਲਾ ਕਹਿਰ ਪਿੰਡ ਪਟੌਦੀ ਵਿੱਚ ਵੀ ਵਾਪਰਿਆ. ਇਸ ਕਤਲ-ਏ-ਆਮ ਵਿੱਚ ਮਾਰੇ ਗਏ ਸਿੱਖ ਪਰਿਵਾਰਾਂ ਏ ਮੈਂਬਰਾਂ ਦੇ ਨਾਮ ਇਸ ਪ੍ਰਕਾਰ ਹਨ: 


ਪਿੰਡ ਪਟੌਦੀ ਵਿੱਚ ਸ਼ਹੀਦ ਸਿੰਘਾਂ/ ਸਿੰਘਣੀਆਂ ਦੀ ਸੂਚੀ ਨਵੰਬਰ 1984
1 ਜੋਗਿੰਦਰ ਸਿੰਘ ਪੁੱਤਰ ਸ: ਗੰਗਾ ਸਿੰਘ ਗ੍ਰੰਥੀ ਸਿੰਘ
2. ਕਿਸ਼ਨ ਸਿੰਘ ਪੁੱਤਰ ਸ: ਗੋਪਾਲ ਸਿੰਘ
3. ਕਪੂਰ ਸਿੰਘ ਪੁੱਤਰ ਸ: ਕਿਸ਼ਨ ਸਿੰਘ
4. ਕੁਲਦੀਪ ਸਿੰਘ ਪੁੱਤਰ ਸ: ਕਿਸ਼ਨ ਸਿੰਘ
5. ਹਰਭਜਨ ਸਿੰਘ ਪੁੱਤਰ ਸ: ਕਿਸ਼ਨ ਸਿੰਘ
6. ਅਰਜਣ ਸਿੰਘ ਪੁੱਤਰ ਸ: ਮਹਿੰਦਰ ਸਿੰਘ
7. ਭਗਤ ਸਿੰਘ ਪੁੱਤਰ ਸ: ਮਹਿੰਦਰ ਸਿੰਘ
8. ਕਰਮਜੀਤ ਕੌਰ ਪੁੱਤਰੀ ਸ: ਗਿਆਨ ਸਿੰਘ
9. ਹਰਮੀਤ ਕੌਰ ਪੁੱਤਰੀ ਸ: ਗਿਆਨ ਸਿੰਘ

10. ਗੁਰਬਖਸ਼ ਸਿੰਘ ਪੁੱਤਰ ਸ: ਗਿਆਨ ਸਿੰਘ
11. ਹਰਨਾਮ ਸਿੰਘ ਪੁੱਤਰ ਸ; ਗੋਪਾਲ ਸਿੰਘ
12. ਅਵਤਾਰ ਸਿੰਘ ਪੁੱਤਰ ਸ: ਹਰਨਾਮ ਸਿੰਘ
13. ਫ਼ਤਹਿ ਸਿੰਘ ਪੁੱਤਰ ਸ: ਕਿਰਪਾਲ ਸਿੰਘ
14. ਅਮਰੀਕ ਸਿੰਘ ਪੁੱਤਰ ਸ਼: ਫ਼ਤਹਿ ਸਿੰਘ
15. ਸੁਰਜੀਤ ਸਿੰਘ ਪੁੱਤਰ ਸ: ਪੂਰਨ ਸਿੰਘ
16. ਹਰਮਿੰਦਰ ਸਿੰਘ ਪੁੱਤਰ ਸ: ਸੁਰਜੀਤ ਸਿੰਘ
17. ਗੁਰਮੁਖ ਸਿੰਘ ਪੁੱਤਰ ਸ: ਸੁਰਜੀਤ ਸਿੰਘ
ਗੁੜਗਾਉਂ ਵਿੱਚ ਸ਼ਹੀਦ ਸਿੰਘਾਂ/ ਸਿੰਘਣੀਆਂ ਦੀ ਸੂਚੀ ਨਵੰਬਰ 1984
1. ਸਵਰਣ ਕੌਰ ਪਤਨੀ ਸ: ਸੇਵਾ ਸਿੰਘ
2. ਜਤਿੰਦਰ ਸਿੰਘ ਪੁੱਤਰ ਸ: ਸੇਵਾ ਸਿੰਘ
3. ਸਤਿੰਦਰ ਸਿੰਘ ਪੁੱਤਰ ਸ: ਸੇਵਾ ਸਿੰਘ
4. ਕੁਲਦੀਪ ਕੌਰ ਪਤਨੀ ਸਤਿੰਦਰ ਸਿੰਘ
5. ਪਾਲ ਸਿੰਘ ਪੁੱਤਰ ਸ: ਬਲਵੰਤ ਸਿੰਘ
6. ਮਹਿੰਦਰ ਕੌਰ ਪਤਨੀ ਸ: ਪਾਲ ਸਿੰਘ
7. ਗੁਰਮੇਲ ਕੌਰ ਪੁੱਤਰੀ ਸ: ਪਾਲ ਸਿੰਘ
8. ਸੁੱਚਾ ਸਿੰਘ ਪੁੱਤਰ ਸ: ਪਾਲ ਸਿੰਘ
9. ਬੱਗਾ ਸਿੰਘ ਪੁੱਤਰ ਸ; ਪਾਲ ਸਿੰਘ
10. ਸੁਖਵਿੰਦਰ ਸਿੰਘ ਪੁੱਤਰ ਸ: ਪਾਲ ਸਿੰਘ
11. ਪਵਿਤਰ ਸਿੰਘ ਪੁੱਤਰ ਸ: ਪ੍ਰੇਮ ਸਿੰਘ
12. ਪ੍ਰਦੀਪ ਸਿੰਘ ਪੁੱਤਰ ਸ: ਪ੍ਰੇਮ ਸਿੰਘ
13. ਪਰਵਿੰਦਰ ਸਿੰਘ ਪੁੱਤਰ ਸ: ਪ੍ਰੇਮ ਸਿੰਘ
14. ਅਰਜਣ ਸਿੰਘ ਪੁੱਤਰ ਸ: ਮਹਿੰਦਰ ਸਿੰਘ
15. ਭਗਤ ਸਿੰਘ ਪੁੱਤਰ ਸ: ਮਹਿੰਦਰ ਸਿੰਘ
16. ਜਾਗੇ ਰਾਮ ਪੁੱਤਰ ਸ: ਨੱਥੀ ਰਾਮ
17. ਗੁਰਬਖਸ਼ ਸਿੰਘ ਪੁੱਤਰ ਸ: ਗਿਆਨ ਸਿੰਘ
18. ਕਰਮਜੀਤ ਕੌਰ ਪੁੱਤਰੀ ਸ: ਗਿਆਨ ਸਿੰਘ
19. ਹਰਮੀਤ ਕੌਰ ਪੁੱਤਰੀ ਸ: ਗਿਆਨ ਸਿੰਘ
20. ਹਰਮਿੰਦਰ ਸਿੰਘ ਪੁੱਤਰ ਸ: ਸੁਰਜੀਤ ਸਿੰਘ (ਟੀਡਾ ਪੁਰ)
21. ਬ੍ਰਹਮ ਸਿੰਘ ਪੁੱਤਰ ਸ: ਦਿਆਲ ਸਿੰਘ
22. ਗੋਪਾਲ ਸਿੰਘ ਪੁੱਤਰ ਸ: ਇੰਦਰ ਸਿੰਘ
23. ਦਲੀਪ ਸਿੰਘ ਪਤੀ ਸ੍ਰੀ ਮਤੀ ਮਨਮੋਹਨ ਕੌਰ
24. ਹਰਮਿੰਦਰ ਸਿੰਘ ਪਤੀ ਸੁਦੇਸ਼ ਕੌਰ (ਬਾਦਸਾਹ ਪੁਰ)
25. ਜੋਗਿੰਦਰ ਸਿੰਘ ਪਤੀ ਸ੍ਰੀ ਮਤੀ ਹਰਬੰਸ ਕੌਰ
26. ਜਤਿੰਦਰ ਸਿੰਘ ਪੁੱਤਰ ਸ: ਸੇਵਾ ਸਿੰਘ
27. ਜੋਧ ਸਿੰਘ ਪੁੱਤਰ ਸ: ਚਤੁਰ ਸਿੰਘ
28. ਜੋਗਿੰਦਰ ਸਿੰਘ ਪੁੱਤਰ ਸ: ਬਾਗ ਸਿੰਘ
29. ਦਯਾਬੀਰ ਕੌਰ ਪਤਨੀ ਸ: ਜੋਗਿੰਦਰ ਸਿੰਘ
30. ਮੋਹਨ ਸਿੰਘ ਪਤੀ ਸ੍ਰੀ ਮਤੀ ਮਹਿੰਦਰ ਕੌਰ
31. ਸੇਵਾ ਸਿੰਘ ਪਤੀ ਸ੍ਰੀ ਮਤੀ ਹਰਦਿਆਲ ਕੌਰ
32. ਗੁਰਬਖਸ਼ ਸਿੰਘ ਪਤੀ ਸ੍ਰੀ ਮਤੀ ਗੁਰਮੀਤ ਕੌਰ
33. ਸੁੰਦਰ ਕੌਰ ਪਤਨੀ ਗੁਰਬਚਨ ਸਿੰਘ
34. ਰਜਿੰਦਰਪਾਲ ਪੁੱਤਰ ਜਸਵੰਤ ਸਿੰਘ
35. ਅਵਤਾਰ ਸਿੰਘ ਪੁੱਤਰ ਸ: ਹਰਨਾਮ ਸਿੰਘ
36. ਸੁਰਜੀਤ ਸਿੰਘ ਪਤੀ ਸ੍ਰੀ ਮਤੀ ਸਾਂਤੀ ਦੇਵੀ
37. ਗੁਰਮੁੱਖ ਸਿੰਘ ਪੁੱਤਰ ਸ: ਸੁਰਜੀਤ ਸਿੰਘ
38. ਹਰਮਿੰਦਰ ਸਿੰਘ ਪੁੱਤਰ ਸ: ਸੁਰਜੀਤ ਸਿੰਘ
39. ਅਮਰੀਕ ਸਿੰਘ ਪੁੱਤਰ ਸ: ਫਤਿਹ ਸਿੰਘ
40. ਬਿਸ਼ਨ ਸਿੰਘ ਪੁੱਤਰ ਸ: ਕਿਰਪਾਲ ਸਿੰਘ
41. ਕਪੂਰ ਸਿੰਘ ਪੁੱਤਰ ਸ: ਕਿਸ਼ਨ ਸਿੰਘ
42. ਕੁਲਦੀਪ ਸਿੰਘ ਪੁੱਤਰ ਸ: ਕਿਸ਼ਨ ਸਿੰਘ
43. ਹਰਭਜਨ ਸਿੰਘ ਪੁੱਤਰ ਸ: ਕਿਸ਼ਨ ਸਿੰਘ
44. ਹਰਨਾਮ ਸਿੰਘ ਪੁੱਤਰ ਸ: ਕਿਰਪਾ ਸਿੰਘ
45. ਫਤਿਹ ਸਿੰਘ ਪੁੱਤਰ ਸ: ਕਿਰਪਾ ਸਿੰਘ
46. ਹਰਜਾਪ ਸਿੰਘ ਪਤੀ ਸ੍ਰੀ ਮਤੀ ਮਨਜੀਤ ਕੌਰ
47. ਪ੍ਰਕਾਸ਼ ਸਿੰਘ ਪਤੀ ਸਵਰਣਜੀਤ ਕੌਰ

ਗੁਰਮੇਲ ਸਿੰਘ ਖਾਲਸਾ
ਮੋਬਾਈਲ 9914701469
੩੧੭, ਪਿੰਡ ਗਿਆਸਪੁਰ
ਲੁਧਿਆਣਾ।  

No comments: