Showing posts with label ਯਾਦਾਂ. Show all posts
Showing posts with label ਯਾਦਾਂ. Show all posts

Monday, January 07, 2013

7 ਜਨਵਰੀ ਨੂੰ ਬਰਸੀ 'ਤੇ ਵਿਸ਼ੇਸ਼

ਸੰਸਾਰ ਪ੍ਰਸਿੱਧ ਹਾਕੀ ਖਿਡਾਰੀ ਸੁਰਜੀਤ ਸਿੰਘ ਨੂੰ ਚੇਤੇ ਕਰਦਿਆਂ 
                                                                                       ਰਣਜੀਤ ਸਿੰਘ ਪ੍ਰੀਤ
Courtesy Photo
ਭਾਰਤੀ ਹਾਕੀ ਦਾ ਥੰਮ ਅਖਵਾਉਂਣ ਵਾਲੇ ਸੁਰਜੀਤ ਸਿੰਘ ਦਾ ਜਨਮ 10 ਅਕਤੂਬਰ 1951 ਨੂੰ ਪਿੰਡ ਦਾਖ਼ਲਾ (ਗੁਰਦਾਸਪੁਰ),ਵਿੱਚ ਸ੍ਰ. ਮੱਘਰ ਸਿੰਘ ਦੇ ਘਰ ਹੋਇਆ।ਖ਼ਾਲਸਾ ਸਕੂਲ ਬਟਾਲਾ ਤੋਂ ਮੁੱਢਲੀ ਵਿਦਿਆ ਹਾਸਲ ਕਰਨ ਮਗਰੋਂ ਸਪੋਰਟਸ ਕਾਲਜ ਜਲੰਧਰ 'ਚ ਦਾਖ਼ਲਾ ਲਿਆ।
                       ਹਾਕੀ ਦੇ ਖ਼ੇਤਰ ਵਿੱਚ 1967 ਨੂੰ ਸਕੂਲੀ ਖੇਡਾਂ ਤੋਂ ਉਸ ਨੇ ਪ੍ਰਵੇਸ਼ ਕੀਤਾ। ਇਸ ਤੋਂ ਕਰੀਬ ਇੱਕ ਸਾਲ ਬਾਅਦ 1968 ਵਿੱਚ ਪੰਜਾਬ ਯੂਨੀਵਰਸਿਟੀ ਦੀ ਟੀਮ ਵਿੱਚ ਸ਼ਾਮਲ ਹੋ ਕੇ ਉਹਨਾ ਨੇ ਕਈ ਅਹਿਮ ਮੈਚ ਖੇਡੇ। ਇਹਨਾਂ ਮੈਚਾਂ ਦੀ ਕਾਰਗੁਜ਼ਾਰੀ ਸਦਕਾ ਹੀ ਯੂਨੀਵਰਸਿਟੀ ਦੀ ਸਾਂਝੀ ਟੀਮ ਦੇ ਮੈਂਬਰ ਬਣੇ,ਆਸਟਰੇਲੀਆ ਦਾ ਦੌਰਾ ਵੀ ਕੀਤਾ।। ਖਿਡਾਰੀ ਹੋਣ ਦੇ ਨਾਤੇ ਹੀ ਰੇਲਵੇ ਵਿੱਚ ਕਮਰਸ਼ੀਅਲ ਇੰਸਪੈਕਟਰ ਦੀ ਨੌਕਰੀ ਮਿਲੀ।
                        ਸੁਰਜੀਤ ਸਿੰਘ ਨੇ ਓਲੰਪਿਕ,ਏਸ਼ੀਆਈ,ਅਤੇ ਵਿਸ਼ਵ ਕੱਪ ਵਿੱਚ 13 ਵਾਰੀ ਭਾਰਤੀ ਹਾਕੀ ਟੀਮ ਦੀ ਪ੍ਰਤੀਨਿਧਤਾ ਕੀਤੀ,।1972 ਵਿੱਚ ਉਹ ਪੰਜਾਬ ਵੱਲੋਂ ਪਹਿਲੀ ਵਾਰੀ ਕੌਮੀ ਪੱਧਰ 'ਤੇ ਖੇਡਿਆ। ਇਸ ਪ੍ਰਫਾਰਮੈਂਸ ਦੇ ਅਧਾਰ 'ਤੇ ਹੀ 1973 ਦੇ ਐਮਸਟਰਡਮ ਵਿਸ਼ਵ ਕੱਪ ਵਿੱਚ ਖੇਡਣ ਵਾਲੀ ਭਾਰਤੀ ਟੀਮ ਦਾ ਮੈਬਰ ਬਣਾਇਆ ਗਿਆ।। ਉਹ1972 ਦੀ ਮਿਊਨਿਖ਼ ਓਲੰਪਿਕ ਵਿੱਚ ਵੀ ਸ਼ਾਮਲ ਹੋਇਆ।
                           ਦੂਜੇ ਵਿਸ਼ਵ ਕੱਪ ਦਾ ਫ਼ਾਈਨਲ ਮੈਚ ਮੇਜ਼ਬਾਨ ਮੁਲਕ ਹਾਲੈਂਡ ਅਤੇ ਭਾਰਤ ਦਰਮਿਆਂਨ ਖੇਡਿਆ ਗਿਆ ।। ਇਸ ਫ਼ਾਈਨਲ ਦੇ ਪਹਿਲੇ ਸੱਤ ਮਿੰਟਾਂ ਵਿੱਚ ਮਿਲੇ ਦੋ ਪਨੈਲਟੀ ਕਾਰਨਰਾਂ ਨੂੰ ਉੱਤੋ-ੜੁੱਤੀ ਜਦ ਸੁਰਜੀਤ ਨੇ ਕਰਾਰੇ ਸ਼ਾਟ ਲਾਉਂਦਿਆਂ ਗੋਲਾਂ ਵਿੱਚ ਬਦਲ ਦਿੱਤਾ ਤਾਂ ਭਾਰਤੀ ਹਾਕੀ ਪ੍ਰੇਮੀ ਜਿੱਤ ਨੂੰ ਯਕੀਨੀ ਸਮਝ ਪਟਾਖ਼ੇ ਚਲਾਉਣ ਅਤੇ ਖ਼ੁਸ਼ੀ ਦਾ ਇਜ਼ਹਾਰ ਕਰਨ ਲੱਗੇ ।। ਪਰ ਬਰਾਬਰੀ 'ਤੇ ਖ਼ਤਮ ਹੋਏ,ਮੈਚ ਦਾ ਆਖ਼ਰੀ ਨਤੀਜਾ ਪਨੈਲਟੀ ਸਟਰੌਕ ਜ਼ਰੀਏ 4-2 ਨਾਲ ਹਾਲੈਂਡ ਦੇ ਹੱਕ ਵਿੱਚ ਰਿਹਾ।
                     1974 ਤਹਿਰਾਨ ਏਸ਼ੀਆਈ ਖੇਡਾਂ,1975 ਕੁਆਲਾਲੰਪੁਰ ਵਿਸ਼ਵ ਹਾਕੀ ਕੱਪ,1976 ਮਾਂਟਰੀਆਲ ਓਲੰਪਿਕ,1978 ਬੈਂਗਕੌਕ ਏਸ਼ੀਆਈ ਖੇਡਾਂ, 1982 ਮੁੰਬਈ ਵਿਸ਼ਵ ਕੱਪ,ਖੇਡਦਿਆਂ ਸੁਰਜੀਤ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਫੁੱਲ ਬੈਕ ਵਜੋਂ ਖੇਡਣ 'ਤੇ “ਲੋਹੇ ਦੀ ਦੀਵਾਰ ” ਕਹਾਉਣ ਵਾਲੇ ਅਣਖ਼ੀ ਸੁਰਜੀਤ ਦਾ 1978 ਵਿੱਚ ਪ੍ਰਬੰਧਕਾਂ ਨਾਲ ਇੱਟ-ਖੜੱਕਾ ਵੀ ਹੋਇਆ । ਉਹ ਆਪਣੇ ਸਾਥੀਆਂ ਬਲਦੇਵ ਅਤੇ ਵਰਿੰਦਰ ਸਮੇਤ ਪਟਿਆਲੇ ਦੇ ਕੋਚਿੰਗ ਕੈਂਪ ਵਿੱਚੋਂ ਆਪਣਾ ਬਿਸਤਰਾ ਹੀ ਚੁੱਕ ਲਿਆਇਆ। ਇਸ ਮੌਕੇ ਕੋਚ ਵੱਲੋਂ ਕੀਤੀਆ ਟਿੱਪਣੀਆਂ ਦੀ ਤਾਂ ਚਿੰਤਾ ਕੀਤੀ ਪਰ ਡਰਾਵਿਆਂ ਦੀ ਚਿੰਤਾ ਨਹੀਂ ਸੀ ਕੀਤੀ।
              ਸੁਰਜੀਤ ਨੇ 1975 ਦੇ ਨਿਊਜ਼ੀਲੈਂਡ ਟੂਰ ਸਮੇਂ 17 ਗੋਲ ਕੀਤੇ,1979 ਪ੍ਰੀ-ਓਲੰਪਿਕ ,1981 ਚੈਂਪੀਅਨਜ਼ ਟਰਾਫ਼ੀ, ਸਮੇ ਕਪਤਾਨ ਵਜੋਂ,1979 ਪਰਥ ਮੁਕਾਬਲਿਆਂ ਸਮੇ ਉਪ-ਕਪਤਾਨ ਵਜੋਂ ਖੇਡ ਚੁੱਕੇ ਸੁਰਜੀਤ ਨੂੰ 1980 ਮਾਸਕੋ ਓਲੰਪਿਕ ਸਮੇ ਵੀ ਕਪਤਾਨ ਬਣਾਇਆ ਗਿਆ ਸੀ। ਪਰ ਇਸ ਮੌਕੇ ਇਹ ਕਪਤਾਨੀ ਫਿਰ ਵਿਵਾਦਾਂ ਵਿੱਚ ਘਿਰ ਗਈ ਅਤੇ ਇਹ ਫ਼ੈਸਲਾ ਵਾਪਸ ਲੈਂਦਿਆਂ ਕਪਤਾਨ ਦੀ ਬਦਲੀ ਕਰ ਦਿੱਤੀ ਗਈ।  1982 ਦੇ ਮੁੰਬਈ ਵਿਸ਼ਵ ਕੱਪ ਸਮੇ ਆਪ ਦੀ ਕਪਤਾਨੀ ਅਧੀਨ ਭਾਰਤੀ ਟੀਮ ਨੇ ਬਗੈਰ ਕਿਸੇ ਵਿਸ਼ੇਸ਼ ਪ੍ਰਾਪਤੀ ਤੋਂ ਹਿੱਸਾ ਲਿਆ। 
                                ਬਹੁਤਾ ਸਮਾ “ਰਾਕ ਰੋਵਰਜ਼ ਚੰਡੀਗੜ੍ਹ ਵੱਲੋਂ ਖੇਡਣ ਵਾਲੇ,ਸੁਰਜੀਤ ਸਿੰਘ ਨੇ “ਇੰਡੀਅਨ ਏਅਰ ਲਾਈਨਜ਼”ਲਈ ਵੀ ਕਈ ਜਿੱਤਾਂ ਦਰਜ ਕੀਤੀਆਂ। ਫਿਰ ਪੀ ਏ ਪੀ ਵਿੱਚ ਇੰਸਪੈਕਟਰ ਬਣਿਆਂ ਅਤੇ ਪ੍ਰਸਿੱਧ ਹਾਕੀ ਖਿਡਾਰਨ ਚੰਚਲ ਕੋਹਲੀ ਦਾ ਜੀਵਨ ਸਾਥੀ।। ਪਰ ਇਹ ਸਾਥ ਭਰ ਜੁਆਨੀ ਵਿੱਚ ਹੀ ਬ੍ਰਿਹਾ ਬਣ ਗਿਆ। ਸਿਰਫ਼ 33 ਵਰ੍ਹਿਆਂ ਦਾ ਸੁਰਜੀਤ ਸਿੰਘ 7 ਜਨਵਰੀ 1983 ਨੂੰ ਜਲੰਧਰ ਦੇ ਨੇੜੇ ,ਪ੍ਰਸ਼ੋਤਮ ਪਾਂਦੇ,ਨਾਲ ਸਖ਼ਤ ਸਰਦੀ ਅਤੇ ਸੰਘਣੀ ਧੁੰਦ ਦੌਰਾਂਨ ਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ। ਉਦੋਂ ਵੀ ਉਹ ਇੱਕ ਮੈਚ ਦੀ ਤਿਆਰੀ ਵਜੋਂ ਭੱਜ-ਨੱਠ ਕਰ ਰਹੇ ਸਨ ।। ਉਹਨਾਂ ਦੀ ਯਾਦ ਵਿੱਚ ਹਰ ਸਾਲ ““ ਸੁਰਜੀਤ ਮੈਮੋਰੀਅਲ ਹਾਕੀ ਮੁਕਾਬਲਾ “ਹੁੰਦਾ ਹੈ। ਜਿਸ ਨੂੰ ਹੁਣ “ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਕਿਹਾ ਜਾਂਦਾ ਹੈ। ਇਹ ਮੁਕਾਬਲਾ “ਸੁਰਜੀਤ ਸਟੇਡੀਅਮ” ਵਿੱਚ 29ਵੀਂ ਵਾਰੀ ਹੋਇਆ ਅਤੇ ਇੰਡੀਅਨ ਆਇਲ  ਮੁੰਬਈ ਨੇ ਭਾਰਤ ਪੈਟਰੋਲੀਅਮ ਮੁੰਬਈ ਨੂੰ 4-3 ਨਾਲ ਹਰਾ ਕੇ ਜਿਤਿਆ। ਜੇਤੂ ਟੀਮ ਨੂੰ 3.50 ਲੱਖ,ਉਪ ਜੇਤੂ ਨੂੰ 2.50 ਲੱਖ ਮਿਲੇ। ਗੁਰਜਿੰਦਰ ਸਿੰਘ ਸਰਵੋਤਮ ਖਿਡਾਰੀ ਬਣਿਆਂ । ਇਸ ਮਹਾਂਨ ਖਿਡਾਰੀ ਸੁਰਜੀਤ ਸਿੰਘ ਦੇ ਨਾਂਅ 'ਤੇ “ ਹਾਕੀ ਅਕੈਡਮੀ ” ਦਾ ਵੀ ਗਠਨ ਕੀਤਾ ਗਿਆ ਹੈ।।ਜਿੱਥੇ ਵਧੀਆ ਖਿਡਾਰੀ ਤਿਆਰ ਕੀਤੇ ਜਾਂਦੇ ਹਨ। ਇਸ ਸਰਵਸ੍ਰੇਸ਼ਟ ਖਿਡਾਰੀ ਦੇ ਦਿਹਾਂਤ ਤੋਂ 15 ਸਾਲ ਮਗਰੋਂ 1998 ਵਿੱਚ ਅਰਜੁਨਾ ਐਵਾਰਡ ਦਿੱਤਾ ਗਿਆ ਅਤੇ ਬੁੱਤ ਲਗਾਇਆ ਗਿਆ । ।ਜਦ ਇਸ ਜਾਂਬਾਜ਼ ਖਿਡਾਰੀ ਦਾ ਅੰਤ ਹੋਇਆ ਤਾਂ ਗਿਆਂਨੀ ਜੈਲ ਸਿੰਘ ਜੀ ਨੇ ਇਹਨਾਂ ਸ਼ਬਦਾਂ ਨਾਲ ਸ਼ਰਧਾਂਜਲੀ ਭੇਂਟ ਕੀਤੀ। ਜੋ ਮਰਹੂਮ ਖਿਡਾਰੀ ਦੀ ਮਹਾਨਤਾ ਦਰਸਾਉਂਦੇ ਹਨ,“ਸੁਰਜੀਤ ਇੱਕ ਵਧੀਆ ਖਿਡਾਰੀ ਸੀ, ਜਿਸਨੇ ਭਾਰਤ ਦਾ ਨਾਂਅ ਰੌਸ਼ਨ ਕੀਤਾ”। 

ਸੰਪਰਕ:ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ) 
ਬੇ-ਤਾਰ:98157-07232

---------------------------

Thursday, December 01, 2011

ਚੁੱਪ ਹੋ ਗਈ ਮਾਣਕ ਦੀ ਬੁਲੰਦ ਅਵਾਜ਼,ਪੁਰੇ ਪੰਜਾਬ ’ਚ ਸੋਗ ਦੀ ਲਹਿਰ

ਤੁਰ ਗਿਆ ਕਲੀਆਂ ਦਾ ਬਾਦਸ਼ਾਹ     ਰਣਜੀਤ ਸਿੰਘ ਪ੍ਰੀਤ ਵੱਲੋਂ ਵਿਸ਼ੇਸ਼ ਲੇਖ
ਇੱਕ ਪੁਰਾਣੀ ਯਾਦਗਾਰੀ ਫੋਟੋ ਕੁਲਦੀਪ ਮਾਣਕ ਦੇ ਨਾਲ ਲੇਖਕ ਰਣਜੀਤ ਸਿੰਘ ਪ੍ਰੀਤ 
ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਅੱਜ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿਚ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕੁੱਝ ਅਰਸੇ ਤੋਂ ਬਿਮਾਰ ਚੱਲ ਰਹੇ ਸਨ । ਅੱਜ ਦੁਪਹਿਰ ਡੇਢ ਵਜੇ ਉਹਨਾਂ ਆਖ਼ਰੀ ਸਾਹ ਲਿਆ । ਕੁਲਦੀਪ ਮਾਣਕ ਦੇ ਨਾਲ ਹੀ ਪੰਜਾਬੀ ਗਾਇਕੀਦਾਮਾਣਮੱਤਾ ਯੁੱਗ ਹੋਇਆ ਸਮਾਪਤ । ਜਿਓਂ ਹੀ ਇਹ ਦੁਖਦਾਈ ਖ਼ਬਰ ਭਗਤਾ ਅਤੇ 8 ਜਲਾਲਾਂ ਇਲਾਕੇ ਦੇ ਲੋਕਾਂ ਤੱਕ ਪਹੁੰਚੀ ਤਾਂ ਸੋਗ ਦੀ ਲਹਿਰ ਫ਼ੈਲ ਗਈ, ਲੋਕ ਉਦਾਸ ਹੋ ਇੱਕ ਦੂਜੇ ਨਾਲ ਆਪਣੇ ਮਹਿਬੂਬ ਗਾਇਕ ਮਾਣਕ ਦੀਆਂ ਗੱਲਾਂ ਕਰਨ ਲੱਗੇ । ਸਿਰਫ਼ 62 ਵਰ੍ਹਿਆਂ ਦਾ ਕੁਲਦੀਪ ਮਾਣਕ ਆਪਣੇ ਪਿੱਛੇ ਪਤਨੀ ਸਰਬਜੀਤ, ਗਾਇਕ ਪੁੱਤਰ ਯੁੱਧਵੀਰ ਮਾਣਕ ਅਤੇ ਬੇਟੀ ਸ਼ਕਤੀ ਨੂੰ ਆਪਣੇ ਲੱਖਾਂ ਚਹੇਤਿਆਂ ਸਮੇਤ ਹੰਝੂ ਵਹਾਉਣ ਲਈ ਛੱਡ ਗਿਆ ।  
                       ਗਾਇਕ ਨਿੱਕਾ ਖਾਨ ਦੇ ਘਰ 15 ਨਵੰਬਰ 1949 ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਲਾਲ ਵਿਖੇ ਜਨਮੇ ਕੁਲਦੀਪ ਮਾਣਕ ਨੇ ਜਲਾਲ ਪਿੰਡ ਤੋਂ ਹੀ ਦਸਵੀਂ ਕਲਾਸ ਵਿੱਚ ਪਡ਼ਦਿਆਂ ਅਧਿਆਪਕਾਂ ਅਤੇ ਮੁੱਖ ਅਧਿਆਪਕ ਕੋਹਲੀ ਜੀ ਦੇ ਕਹਿਣ ‘ਤੇ ਸਿਰਫ਼ 17 ਸਾਲ ਦੀ ਉਮਰ ਵਿੱਚ ਪਹਿਲੀ ਵਾਰ  ਗਾਇਆ। ਮਾਣਕ ਦਾ ਖ਼ਿਤਾਬਪ੍ਰਤਾਪਸਿੰਘ ਕੈਰੋਂ ਨੇ ਦਿੱਤਾ। ਉਸਤਾਦ ਖ਼ੁਸ਼ੀ ਮੁਹੰਮਦ ਕਵਾਲ ਫ਼ਿਰੋਜ਼ਪੁਰ ਤੋਂ ਸਿਖਿਆ ਗ੍ਰਹਿਣ ਕੀਤੀ। ਮਾਣਕ ਦੇ ਪੂਰਵਜ਼ ਮਹਾਰਾਜਾ ਹੀਰਾ ਸਿੰਘ ਨਾਭਾ ਦੇ ਕੋਲ ਹਜ਼ੂਰੀ ਰਾਗੀ ਰਹਿ ਚੁੱਕੇ ਸਨ ਅਤੇ ਸਿੱਖ ਧਰਮ ਵੱਲ ਮੋਡ਼ਾ ਕਟਦਿਆਂ ਮਾਣਕ ਨੇ ਘਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀਡ਼ ਵੀ ਸਤਿਕਾਰ ਨਾਲ ਲਿਆਂਦੀ ਅਤੇ ਨਤਮਸਤਕ ਹੁੰਦੇ ਰਹੇ ।ਆਪਣੇ ਦੋਨੋ ਭਰਾਵਾਂ ਸਦੀਕ ਅਤੇ ਰਫ਼ੀਕ ਨੂੰ ਪਿੰਡ ਹੀ ਛੱਡਦਿਆਂ ਕੁਲਦੀਪ ਮਾਣਕ (ਲਤੀਫ਼ ਮੁਹੰਮਦ) ਲੁਧਿਆਣੇ ਹਰਚਰਨ ਗਰੇਵਾਲ ਅਤੇ ਸੀਮਾਂ ਦੀ ਗਾਇਕ ਜੋਡ਼ੀ ਨਾਲ ਜਾ ਮਿਲਿਆ।ਪਹਿਲੀ ਵਾਰ ਸੀਮਾਂ ਨਾਲ 1968 ਵਿੱਚ ਗਾਇਆ । ਦਿੱਲੀ ਵਿੱਚ ਰਿਕਾਰਡਿੰਗ ਸਮੇ ਕੰਪਨੀ ਵਾਲਿਆਂ ਉਸ ਨੂੰ ਵੀ ਗੀਤ ਗਾਉਣ ਦੀ ਪੇਸ਼ਕਸ਼ ਕੀਤੀ ਤਾਂ ਪਹਿਲਾ ਡਿਊਟ ਗੀਤ ਜੋਸੀਮਾਂ ਨਾਲ ਰਿਕਾਰਡ ਕਰਵਾਇਆ “ਜੀਜਾ ਅੱਖੀਆਂ ਨਾ ਮਾਰ ,ਵੇ ਮੈਂ ਕੱਲ੍ਹ ਦੀ ਕੁਡ਼ੀ (ਗੀਤਕਾਰ ਬਾਬੂ ਸਿੰਘ ਮਾਨ ਮਰਾਂਡ਼ਾਂ ਵਾਲਾ) ਅਤੇ ਇਸ ਗੀਤ ਦੇ ਨਾਲ ਹੀ ਗੁਰਦੇਵ ਸਿੰਘ ਮਾਨ ਦਾ ਲਿਖਿਆ ਗੀਤ ਲੌਂਗ ਕਰਾ ਮਿੱਤਰਾ,ਮੱਛਲੀ ਪਾਉਣਗੇ ਮਾਪੇ ਰਿਕਾਰਡ ਹੋਇਆ । ਭਾਵੇਂ ਇਹ ਗੀਤ ਬਹੁਤ ਮਕਬੂਲ ਹੋਇਆ ਪਰ ਘਰ ਘਰ ਵਿੱਚ ਗੱਲ “ਤੇਰੇ ਟਿਲੇ ਤੋਂ ਸੂਰਤ ਦੀਹਦੀ ਹੀਰ ਦੀ ਨੇ ਤੋਰੀ। ਹੋਰ ਬਹੁਤ ਮਕਬੂਲ ਗੀਤਾਂ ਵਿੱਚ :ਅੱਖਾਂ’ਚ ਸ਼ਰਾਬ ਵਿਕਦੀ,ਮਾਂ ਹੁੰਦੀ ਏ ਮਾਂ ,ਹੋਇਆ ਕੀ ਜੇ ਧੀ ਜੰਮ ਪਈ ,ਕੁੱਖ ਤਾਂ ਸੁਲੱਖਣੀ ਹੋਈ , ਸਾਹਿਬਾਂ ਬਣੀ ਭਰਾਵਾਂਦੀ , ਆਦਿ ਨੇ ਹਰੇਕ ਪਿੰਡ ਦਾ ਬਨੇਰਾ ਮੱਲਿਆ।
                ਕੁਲਦੀਪ ਮਾਣਕ ਨੇ ਕੁੱਝ ਸਮਾਂ ਆਪਣਾ ਦਫ਼ਤਰ ਬਠਿੰਡਾ ਵਿਖੇ ਦਲੀਪ ਸਿੰਘ ਸਿੱਧੂ ਨਾਲ ਰਲਕੇ ਖੋਲ੍ਹਿਆ,ਪਰ ਜਲਦੀ ਹੀ ਵਾਪਸ ਫਿਰ ਲੁਧਿਆਣਾ ਵਿਖੇ ਚਲਾ ਗਿਆ । ਹਰਦੇਵ ਦਿਲਗੀਰ ਅਰਥਾਤ ਦੇਵ ਥਰੀਕੇਵਾਲਾ ਨਾਲ ਰਾਬਤਾ ਬਣਿਆਂ ਅਤੇ ਲੋਕ ਗਥਾਵਾਂ ਵੱਲ ਮੋਡ਼ਾ ਕੱਟਿਆ । ਮਾਣਕ ਦੀ ਪਹਿਲੀ ਐਲਬਮ ਐਚ ਐਮ ਵੀ ਨੇ “ਤੇਰੀ ਖ਼ਾਤਰ ਹੀਰੇ “ਨਾਅ ਨਾਲ ਰਿਲੀਜ਼ ਕੀਤੀ । ਸਨ 1976 ਵਿੱਚ ਪਹਿਲਾ ਐਲ ਪੀ “ਇੱਕ ਤਾਰਾ ਦੇ ਨਾਂਅ ਨਾਲ ਮਾਰਕੀਟ ਵਿੱਚ ਆਇਆ ।  ਇਸ ਵਿੱਚ ਹੀ ਤੇਰੇ ਟਿੱਲੇ ਤੋਂ , ਛੇਤੀ ਕਰ ਸਰਵਣ ਬੱਚਾ, ਅਤੇ ਪੀਂਘਾਂ ਝੂਟਦੀਆਂ ਗਡ਼੍ਹ ਮੁਗਲਾਣੇ ਦੀਆਂ ਨਾਰਾਂ, ਵਾਲਾ ਗੀਤ ਸ਼ਾਮਲ ਸੀ । ਸਨ 1978 ਵਿੱਚ ਸਾਹਿਬਾਂ ਦਾ ਤਰਲਾ,ਇੱਛਰਾਂ ਧਾਹਾਂ ਮਾਰਦੀ,ਸਾਹਿਬਾਂ ਬਣੀ ਭਰਾਵਾਂ ਦੀ,ਨੇ ਸਭ ਦੇ ਮਨ ਮੋਹ ਲਏ। ਜੈਜ਼ੀ ਬੀ ਨੇ ਆਪਣੇ ਇੱਕ ਗੀਤ ਜਾਦੂ ਰੰਬੋ ਵਿੱਚ ਜ਼ਿਕਰ ਕੀਤਾ ਹੈ “ ਮੈ ਮਾਣਕ ਦਾ ਚੇਲਾ,ਦੱਸ ਦੂੰ ਆਲੇ ਦੁਆਲੇ ਨੂੰ ਮੇਰੀ ਉਮਰ ਵੀ ਲਗ ਜੇ ਜੰਡੂ ਲਿਤਰਾਂ ਵਾਲੇ ਨੂੰ । ਗੁਰਦਾਸ ਮਾਨ ਨੇ ਪਿੰਡ ਦੀਆਂ ਗਲੀਆਂ ਗੀਤ ਵਿੱਚ ਅਤੇ ਪੰਮੀ ਬਾਈ ਨੇ ਵੀ ਇਵੇਂ ਹੀ ਜ਼ਿਕਰ ਕਰਿਆ ਹੈ। ਸ਼ਰਾਬ ਪੀਣ ਦੇ ਆਦੀ ਮਾਣਕ ਨੇ ਸੰਸਦ ਮੈਬਰ ਬਣਨ ਲਈ ਚੋਣ ਵੀ ਲਡ਼ੀ ਪਰ ਸਫਲਤਾ ਨਾ ਮਿਲ ਸਕੀ। ਪਰ ਮਾਣਕ ਸਾਹਿਬ ਦੀ ਬੁਲੰਦ ਆਵਾਜ਼ ਰਹਿੰਦੀ ਦੁਨੀਆ ਤੱਕ ਗੂੰਜਦੀ ਰਹੇਗੀ।
.ਰਣਜੀਤ ਸਿੰਘ ਪ੍ਰੀਤ
ਭਗਤਾ-151206(ਬਠਿੰਡਾ)  

Friday, November 11, 2011

ਇੱਕ ਹੋਣਹਾਰ ਪੱਤਰਕਾਰ ਬੇਟੇ ਨੂੰ ਯਾਦ ਕਰਦਿਆਂ

ਕਿਸ ਤਰਾਂ ਭੁਲਾਂਗੇ ਚੰਨ ਪੁੱਤਰ 'ਮਨੀਤ' ਪਿਆਰਾ....!
ਮਨੀਤ ਕੰਵਰ 23 ਅਗਸਤ1977 ਤੋਂ 10 ਨਵੰਬਰ 2007 
ਸਾਬਕਾ ਖੇਡ ਪਤਰਕਾਰ,ਸਹਾਰਾ ਸਮਯ ਟੀ. ਵੀ ਚੇਨਲ,ਦਿੱਲੀ
ਚੰਨ ਵਰਗਾ ਮਨੀਤ ਪੁੱਤਰ ਪਿਆਰਾ ਵੀਰ ਗੁਰਨਾਮ ਕੰਵਰ ਤੇ ਭਾਬੋ ਰਾਣੀ ਉਸ਼ਾ ਜੀ ਦੇ ਘਰੇ 23 ਅਗਸਤ 1977 ਨੂੰ ਆਇਆ ਸੀ ਤਾਂ ਭਰਤ ਪ੍ਰਕਾਸ਼ ਨਾਨਾ ਤੇ ਕੰਵਰ ਪਰਿਵਾਰ ਚ ਖੁਸ਼ੀ ਦੀ ਲਹਿਰ ਦੌਡ਼ ਗਈ ! ਬਚਪਨ ਤੋਂ ਹੀ ਓਹ ਬਹੁਤ ਹਸਮੁਖ, ਜਾਂਬਾਜ਼ ਤੇ ਹੋਣਹਾਰ ਬੱਚਾ ਸੀ ! ਉਸ ਨੇ ਸਖ਼ਤ ਮੇਹਨਤ ਕਰ ਕੇ ਪੰਜਾਬੀ ਯੂਨਿਵਰਸਿਟੀ ਪਟਿਆਲਾ ਤੋਂ  ਟੀ. ਵੀ ਜਨਰਲਿਜ਼ਮ ਕੀਤਾ ਤੇ ਸਹਾਰਾ ਸਮਯ ਟੀ. ਵੀ ਚੇਨਲ, ਦਿੱਲੀ ਚ ਜਾ ਮੋਰਚਾ ਸੰਭਾਲਿਆ ! ਕਾਲਜ ਸਮੇ ਤੋਂ ਹੀ ਓਹ ਕਵਿਤਾ, ਸਾਹਿਤ ਤੇ ਹੋਰ ਗਤੀਵਿਧੀਆਂ ਵਿਚ ਵਧ ਚਡ਼ ਕੇ ਹਿੱਸਾ ਲੇੰਦਾ ਸੀ ! ਕ੍ਰਿਕਟ ਉਸ ਦਾ ਪਸੰਦੀਦਾ ਖੇਲ ਸੀ ! ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮਾਂ ਬੋਲੀ ਪੰਜਾਬੀ ਦੇ ਬਣਦੇ ਮੁਕਾਮ ਲਈ ਕੀਤੇ ਜਾ ਰਹੇ ਧਾਰਨੇਆਂ ਚ ਓਹ ਪਟਿਆਲਾ ਵਿਖੇ ਪਡ਼ਦੇ ਹੋਏ ਹਰ ਵਾਰ ਆਇਆ ਕਰਦਾ ਸੀ ! ਹਸੁ ਹਸੁ ਕਰਦੇ ਇਸ ਨਾਜ਼ੁਕ ਫੁਲ ਉਤੇ ਅਚਾਨਕ ਪਤਾ ਨਹੀ ਕਿਥੋਂ ਕਹਿਰ ਟੁਟ ਪਿਆ ਤੇ ਓਸ ਨੂੰ ਸਰੇਂਜੋਮਿਲਿਆ ਬਿਮਾਰੀ ਨੇ ਆ ਘੇਰਿਆ ਤੇ ਹਲਾ ਬੋਲਿਆ ...ਵੀਰ ਗੁਰਨਾਮ ਨੇ ਹਰ ਵਾਹ ਲਾਈ ਪੁੱਤਰ ਦੇ 23  ਤੋਂ  30 ਸਾਲ ਦੀ ਉਮਰ ਚ ਦਿਮਾਗ ਦੇ 7 ਅਪ੍ਰੇਸ਼ਨ ਹੋਏ ! ਹਰ ਸਾਲ ਇਕ... ਤੇ ਆਖਰ ਚ ਫੂਡ ਪੀਏਪ ਨੂੰ ਇਨਫੈਕਸ਼ਨ ਹੋ ਗਿਆ ਤੇ ਇਕ ਹੋਰ ਅਪ੍ਰੇਸ਼ਨ ਕਰਨਾ ਪਿਆ ! ਅਪ੍ਰੇਸ਼ਨ ਸਫਲ ਰਿਹਾ ਪਰ ਸੇਪਟਿਕ ਹੋਣ ਕਰਨ ਪੁੱਤਰ ਦੀ ਹਾਲਤ ਨਾਜ਼ੁਕ ਹੋ ਗਈ...ਲੋਕ ਦਿਵਾਲੀ ਦੀਆਂ ਬਤੀਆਂ ਬਾਲ ਖੁਸੀਆਂ ਮਨਾਉਣ ਦੀ ਤਿਆਰੀ ਕਰ ਰਹੇ ਸਨ ਦੂਜੇ ਪਾਸੇ ਸਾਡਾ ਚੰਨ 10 ਨਵੰਬਰ 2007 ਨੂੰ ਬਦਲੀ ਓਹਲੇ ਲੁਕ ਗਿਆ ਤੇ ਸਾਡੇ ਘਰਾਂ ਚ ਹਨੇਰ ਚਡ਼ ਗਿਆ...! ਪਰ ਚੰਨ ਦੀ ਸ਼ੁਧ ਚਾਨਣੀ ਅਜੇ ਵੀ ਸਾਡੇ ਘਰਾਂ ਚ ਹੇ...! ਵੀਰ ਗੁਰਨਾਮ ਕੰਵਰ ਜੀ ਨੇ ਆਪਣੀ ਪਹਿਲੀ ਕਵਿਤਾ ਦੀ ਕਿਤਾਬ 'ਸੂਹੇ ਮੋਸਮਾਂ ਦੇ ਬੋਲ 'ਪੁੱਤਰ ਮਨੀਤ ਕੁਮਾਰ ਨੂੰ ਸਮਰਪਤ ਕੀਤੀ ! 
ਅਜ ਇਕ ਕਵੀ ਪਿਤਾ ਹੀ ਪੁੱਤਰ ਲਈ ਏਨੀ ਚੰਗੀ ਕਵਿਤਾ ਲਿਖ ਸਕਦਾ ਏ... ਅਜ ਚਾਰ ਸਾਲ ਹੋ ਗਏ ਨੇ ਪਰ ਚੰਨ ਵਰਗਾ ਮਨੀਤ ਪੁੱਤਰ ਪਿਆਰਾ ਇਕ ਦਿਨ ਲਈ ਵੀ ਸਾਨੂੰ ਨਹੀ ਭੁਲਿਆ ....
ਗੁਰਨਾਮ ਕੰਵਰ
1.ਮਨੀਤ ਦੀ ਯਾਦ ਵਿਚ... 
ਕੰਨਾਂ ਦੇ ਵਿਚ ਸ਼ਹਿਦ ਘੋਲਦਾ
ਤੇਰੇ ਬੋਲਾਂ ਦਾ ਸੰਗੀਤ।
ਯਾਦ ਤੇਰੀ ਵਿਚ ਸਦਾ ਜਿਉਂਦੀ 
ਤੇਰੇ ਨਾਲ ਪ੍ਰੀਤ।
ਮੱਮੀ, ਪਾਪਾ, ਭੈਣਾਂ ਨਿੱਕੀਆਂ
ਵੀਰ ਵੀ ਤੇਰੇ ਸਾਰੇ
ਗੁੱਗੀ-ਟੋਨੀ, ਮਾਨਿਆ- ਟਿਨੀ,
ਅਮਾਨ ਦੇ ਨਕਸ਼ ਪਿਆਰੇ।
ਅੱਜ ਵਾਂਗ ਹੀ ਲਗਦਾ ਸਭ ਨੂੰ
ਸਮਾਂ ਗਿਆ ਜੋ ਬੀਤ।
ਹਰ ਕਿਸੇ ਦੇ ਦਿਲ ਵਿਚ ਵੱਸਦਾ
ਸਭ ਦਾ ਪਿਆਰਾ ਮਨੀਤ !

2.ਵੀਰ ਗੁਰਨਾਮ ਕੰਵਰ ਜੀ ਦੀ ਅੱਜ ਲਿਖੀ ਕਵਿਤਾ ...
ਕਿਸ ਤਰਾਂ ਭੁਲਾਂਗੇ
ਚੰਨ ਪੁੱਤਰ ਪਿਆਰਾ,
ਚਲੇ ਗਿਆ
ਛੱਡ ਕੇ ਸਾਨੂੰ
ਸੋਚ ਕੇ ਮਨ ਘਬਰਾਵੇ
ਐਪਰ ਸਚ ਦੇ ਅਗੇ

 ਕਰਮ ਸਿੰਘ ਵਕੀਲ
ਹਾਏ ਵੇ ! ਵਾਹ ਨਾ ਕੋਈ ਜਾਵੇ !
ਮਨੀਤ ਪਿਆਰਾ ਸਾਡੇ ਮਨ ਤੇ
ਰਾਜ ਹਮੇਸ਼ਾ ਕਰੇਗਾ
ਇਸ ਦਸ ਨੰਬਰੀ ਦਿਨ ਦਾ ਛਲ
ਤਾ ਉਮਰ ਨਾ ਭੁਲ ਹੋਵੇਗਾ !        

ਕਰਮ ਸਿੰਘ ਵਕੀਲ
ਸੰਪਰਕ : 8054980446
ਮਨੀਤ ਕੰਵਰ 23 ਅਗਸਤ1977 ਤੋਂ 10 ਨਵੰਬਰ 2007 ਸਾਬਕਾ ਖੇਡ ਪਤਰਕਾਰ, ਸਹਾਰਾ ਸਮਯ ਟੀ. ਵੀ ਚੇਨਲ, ਦਿੱਲੀ

(ਕਰਮ ਵਕੀਲ ਵਕੀਲ ਵੱਲੋਂ ਵੀਰਵਾਰ 10 ਨਵੰਬਰ 2011 ਨੂੰ ਰਾਤ  9:09 ਵਜੇ ਪੋਸਟ ਕੀਤੀ ਲਿਖਤ) 

Sunday, June 05, 2011

.......ਤੁਮਨੇ ਜਬ ਭੀ ਪੁਕਾਰਾ ਹਮਕੋ ਆਨਾ ਪੜੇਗਾ

ਬਿੰਦਰਜੀਤ ਕੌਰ ਪ੍ਰੀਤ ਨੂੰ ਚੇਤੇ ਕਰਦਿਆਂ/ ਰਣਜੀਤ ਸਿੰਘ ਪ੍ਰੀਤ 

                    (1)
ਕਿਵੇਂ ਭੁਲਾਵਾਂ ਤੈਨੂੰ,ਤੇਰੀ ਯਾਦ ਬਥੇਰੀ ਆਉਂਦੀ ਹੈ,
ਬੂਹਾ ਭੇਡ਼ਾਂ,ਰੋਕਾਂ ਲਾਵਾਂ ਫਿਰ ਵੀ ਆ ਜਗਾਉਂਦੀ ਹੈ,
ਜ਼ਿੰਦਗੀ ਦੇ ਚਰਖੇ ‘ਤੇ ਮੱਲੋ ਮੱਲੀ ਤੰਦਾਂ ਪਾਉਂਦੀ ਹੈ,
ਕੌਡੀ ਮੁੱਲ ਨੀ ਰਿਹਾ ਮੇਰਾ,ਇਹ ਗੱਲ ਮਾਰ ਮੁਕਾਉਂਦੀ ਹੈ,
ਤੇਰੀ ਆਖੀ ਆਖ਼ਰੀ ਗੱਲ,ਅੱਜ ਸੁੱਤੇ ਸਿਵੇ ਜਗਾਉਂਦੀ ਹੈ,
ਸਤਿਨਾਮ ਵਾਹਿਗੁਰੂ ਕਹਿਕੇ,

ਮੇਰੀ ਬੁਕਲ ਵਿੱਚ ਤੇਰਾ ਏਦਾਂ ਤੁਰ ਜਾਣਾ,
ਚਾਰੌਂ ਪਾਵਿਆਂ ਤੇ ਬਹਿਕੇ ਇਹ ਘਟਨਾਂ,

ਮੇਰੀਆਂ ਧਾਹਾਂ ਨਿੱਤ ਕਢਾਉਂਦੀ ਹੈ,
ਕਿਵੇਂ ਭੁਲਾਵਾਂ ਤੈਨੂੰ,ਤੇਰੀ ਯਾਦ ਬਥੇਰੀ ਆਉਂਦੀ ਹੈ,
ਅੱਜ ਮੈ ਚੱਲੀ,ਕੱਲ੍ਹ ਤੂੰ ਆਜੀਂ ,ਕਹਿਕੇ ਨਿੱਤ ਰੁਲਾਉਂਦੀ ਹੈ।---

       
                                  (2)
ਅੱਜ 5 ਤਾਰੀਖ਼ ਫਿਰ ਆ ਗਈ ਏ,ਮੈਨੂੰ ਹੋਰ ਰੁਲਾਨੇ ਕੇ ਲੀਏ,
ਤੇਰਾ ਰੱਬ ਨੂੰ ਚੇਤੇ ਕਰਨਾਂ,ਮੈਨੂੰ ਯਾਦ ਹੈ,ਯਾਦ ਦਿਲਾਨੇ ਕੇ ਲੀਏ,
ਤੂੰ ਛੱਡ ਕਿ ਮੈਨੂੰ ਚਲੀ ਗਈ,ਵੇਖ  ਵੰਗਾਂ ਆਂਸੂ ਬਹਾਨੇ ਕੇ ਲੀਏ,
ਜੇ ਰੁਸੱ ਗਈ ਏਂ,ਪ੍ਰੀਤ ਤਰਲੇ ਕਢਦਾ ਇ, ਤੈਨੂੰ ਮਨਾਨੇ ਕੇ ਲੀਏ,
ਜਾਂ ਸੱਦ ਲੈ ਮੈਨੂੰ,ਮੈਂ ਉਡੀਕ ‘ਚ ਬੈਠਾਂ,ਸਾਰਾ ਹਾਲ ਸੁਨਾਨੇ ਕੇ ਲੀਏ-
..
                                   (3)
ਕਦੇ ਬਿਗਾਨੇ ਵੇਖੇ ਸਨ,ਅੱਜ ਆਪਣੇ ਵੀ ਅਜ਼ਮਾ ਲਏ ਨੇ,
ਕੰਡਿਆਂ ਨੇ ਜ਼ਖ਼ਮੀ ਕੀਤਾ ਸੀ,ਅੱਜ ਫੁੱਲ ਵੀ ਟੱਕ ਲਾ ਗਏ ਨੇ,
ਬਿੰਦਰ ਤੇਰੇ ਆਖਰੀ ਸਾਹ ਹੀ,ਮੇਰੇ ਲਈ ਸਿਆਪੇ ਪਾ ਗਏ ਨੇ,
ਪ੍ਰੀਤ ਜੋ ਮੱਤਾਂ ਦਿੰਦਾ ਸੀ,ਅੱਜ ਉਹਦੇ ਵੀ ਮੱਤ ਮੁਰਝਾ ਗਏ ਨੇ।
--

                                     (4)          
ਤੇਰੇ ਵਿਛੋਡ਼ੇ ਨੂੰ ਕਿਵੇਂ ਜਰਜੂੰਗਾ ਮੈ,
ਯਾਦਾਂ ਦੀ ਅੱਗ ਵਿੱਚ ਸਡ਼ਜੂੰਗਾ ਮੈ,
ਗੰਦਲੇ ਸਮਾਜੀ ਸਮੁੰਦਰਾਂ 'ਚ, ਕਿਵੇਂ ਤਰਜੂੰਗਾ ਮੈ,
ਵਿਛੋਡ਼ਾ ਦੇ ਗਈ ਏ,ਹੁਣ ਰੋ ਰੋ ਕਿ ਮਰਜੂੰਗਾ ਮੈ।--

ਦਰਦਾਂ ਦੀ ਗਠੜੀ
ਦਰਦ ਦੀ ਕਸਕ ਉਹੀ ਜਾਣਦੇ ਨੇ,ਜਿਹਨਾ ਨੇ ਖ਼ੁਦ ਪਿੰਡੇ ਤੇ ਇਹ ਹੰਢਾਇਆ ਹੁੰਦੈ,
ਤੁਰ ਗਿਆਂ ਦੇ ਨਾਲ ਨਹੀ ਤੁਰ ਹੁਂੰਦਾ,ਭਾਵੇਂ ਹਰ ਕਿਸੇ ਨੇ ਇਹ ਸਮਝਾਇਆ ਹੁੰਦੈ,
ਪਤਾ ਗੁਆਚੇ ਦਾ ਕਿਸੇ ਨੂੰ ਕੀਂ ਲਗਣਾ,ਦਿਲ ਰੋਂਦਾ ਏ ਜਿਨ੍ਹਾਂ ਕੁੱਝ ਗਵਾਇਆ ਹੁੰਦ,ੈ
ਯਾਦ ਕਿਸ ਨੂੰ ਆਖੀਦਾ ਏੇ,ਇਹ ਉਹੀ ਜਾਣਦੇ ਨੇ, ਜਿਨ੍ਹਾਂ ਨੂੰ ਇਹਨੇ ਰੁਆਇਆ ਹੁੰਦ,ੈ
ਕੀ ਜਾਨਣ ਐਸ਼ਾਂ ਕਰਨ ਵਾਲੇ,ਉਹੀ ਜਾਣਦੇ ਨੇ ਜਿਨ੍ਹਾਂ ਰੁਮਾਲ ਨੂੰ ਸਾਥੀ ਬਣਾਇਆ ਹੁੰਦ,ੈ
ਪ੍ਰੀਤ ਇਹ ਮਤਲਬੀ ਲੋਕ ਕੀ ਜਾਨਣ, ਕੌਣ ਕਿੰਨਾ ਅੰਦਰੋਂ-ਬਾਹਰੋਂ ਮੁਰਝਾਇਆ ਹੁੰਦੈ।।

                                          --ਰਣਜੀਤ ਸਿੰਘ ਪ੍ਰੀਤ       

Wednesday, June 01, 2011

ਮਦਰ ਇੰਡੀਆ ਵਾਲੀ ਸੋਹਲ ਸੂਖ਼ਮ ਅਤੇ ਸੁਬਕ ਜਿਹੀ ਨਰਗਿਸ

ਅੱਜ  ਜਨਮ ਦਿਨ ਤੇ ਵਿਸ਼ੇਸ਼    
              --ਰਣਜੀਤ ਸਿੰਘ ਪ੍ਰੀਤ         
                                                                           
ਨਰਗਿਸ ਦੱਤ ਜਿਸਦਾ ਮੁੱਢਲਾ ਨਾਅ ਫਾਤਿਮਾਂ ਰਸ਼ੀਦ ਸੀ ਦਾ ਜਨਮ ਪਹਿਲੀ ਜੂਨ 1929 ਨੂੰ ਕੋਲਕਾਤਾ (ਪੱਛਮੀ ਬੰਗਾਲ) ਦੇ ਇੱਕ ਅਜੀਬੋ ਗਰੀਬ ਪਰਿਵਾਰ ਵਿੱਚ ਹੋਇਆ। ਉਸਦੀ ਮਾਤਾ ਇਲਾਹਾਬਾਦ ਤੋਂ ਸੀ,ਜੋ ਹਿੰਦੋਸਤਾਨੀ ਕਲਾਸੀਕਲ ਮਿਊਜ਼ਿਕ ਗਾਇਕਾ ਵੀ ਸੀ, ਅਤੇ ਸਰਮਾਇਦਾਰ ਪਿਤਾ ਜਿਸ ਨੇ ਬੱਚਿਆਂ ਵੱਲੋਂ ਮੂੰਹ ਮੋਡ਼ੀ ਰੱਖਿਆ , ਰਾਵਲਪਿੰਡੀ ਵਿੱਚ ਡਾਕਟਰ,। ਨਰਗਿਸ ਜਿਸ ਦੇ ਅਰਥ ਖ਼ੂਬਸੂਰਤ ਫੁੱਲ ਹਨ,ਦਾ ਇੱਕ ਭਰਾ ਵੀ ਸੀ, ਐਕਟਰ ਅਨਵਰ ਹੁਸੈਨ।
                      ਨਰਗਿਸ ਨੇ ਸਿਰਫ਼ 6ਸਾਲ  ਦੀ ਉਮਰ ਵਿੱਚ 1935 ਨੂੰ “ਤਲਾਸ਼ੇ ਹੱਕ”ਫ਼ਿਲਮ ਵਿੱਚ ਪਹਿਲੀ ਵਾਰੀ ਰੋਲ ਕੀਤਾ। ਬੇਬੀ ਨਰਗਿਸ ਦੇ ਨਾਂਅ ਨਾਲ ਮੁੱਢਲੀ ਪਹਿਚਾਣ ਬਣੀ। ਸਿਰਫ 14 ਸਾਲ ਦੀ ਉਮਰ ਵਿੱਚ 1943 ਨੂੰ ਮਹਿਬੂਬ ਖ਼ਾਨ ਦੀ ਫ਼ਿਲਮ “ਤਕਦੀਰ” ਨਾਲ ਆਪਣੀ ਤਕਦੀਰ ਨੂੰ ਵੀ ਤਦਬੀਰਾਂ ਦੇ ਰਾਹ ਪਾਇਆ।“ਬਰਸਾਤ” (1949)‘ਚ ਨਰਗਿਸ ਨੇ ਕਮਾਲ ਕਰ ਵਿਖਾਈ। ਫਿਰ “ਅੰਦਾਜ਼” (1949),”ਆਵਾਰਾ”(1951),”ਦੀਦਾਰ” (1951),”ਸ਼੍ਰੀ 420”(1955),”ਚੋਰੀ ਚੌਰੀ” (1956),ਨਾਮੀ ਫ਼ਿਲਮਾਂ ਮੋਤੀ ਲਾਲ,ਰਾਜ ਕਪੂਰ ਅਤੇ ਦਲੀਪ ਕੁਮਾਰ ਨਾਲ ਕੀਤੀਆਂ। ਮਹਿਬੂਬ ਖ਼ਾਨ ਦੀ ਫ਼ਿਲਮ “ਮਦਰ ਇਡੀਆ” (1957),ਆਸਕਰ ਐਵਾਰਡ ਲਈ ਨੌਮੀਨੇਟ ਵੀ ਹੋਈ। ਨਰਗਿਸ ਨੂੰ ਫ਼ਿਲਮਫ਼ੇਅਰ ਬੈੱਸਟ ਐਕਟਰੈੱਸ ਐਵਾਰਡ ਵੀ ਮਿਲਿਆ। ਉਸਦੀ ਆਖ਼ਰੀ ਰਿਲੀਜ਼ ਹੋਈ ਫ਼ਿਲਮ “ਰਾਤ ਔਰ ਦਿਨ” (1967) ਰਹੀ,ਇਸ ਫ਼ਿਲਮ ਲਈ ਉਸ ਨੂੰ ਨੈਸ਼ਨਲ ਫ਼ਿਲਮ ਐਵਾਰਡ ਵਧੀਆ ਅਦਾਕਾਰਾ ਵਜੋਂ ਮਿਲਿਆ। ਉਸ ਨੇ 11 ਮਾਰਚ 1958 ਨੂੰ ਸੁਨੀਲ ਦੱਤ ਨਾਲ ਵਿਆਹ ਕਰਵਾਉਣ ਮਗਰੋਂ, ਫ਼ਿਲਮਾਂ ਛੱਡ ਦਿਤੀਆਂ ਸਨ। ਪਰ ਜੋ ਪਹਿਲਾਂ ਬਣ ਚੁੱਕੀਆਂ ਸਨ, ਉਹ ਰਿਲੀਜ਼ ਹੁੰਦੀਆਂ ਰਹੀਆਂ।
        ਨਰਗਿਸ ਅਤੇ ਰਾਜ ਕਪੂਰ ਨੂੰ ਲੋਕ ਪਤੀ –ਪਤਨੀ ਵਾਂਗ ਮੰਨਣ ਲੱਗ ਪਏ ਸਨ, ਦੋਨਾਂ ਦੀ ਗੂਡ਼ੀ ਦੋਸਤੀ ਦੀਆਂ ਗੱਲਾਂ ਅਖਬਾਰਾਂ ਦੀਆਂ ਸੁਰਖ਼ੀਆਂ ਸਨ,ਪਰ “ਮਦਰ ਇੰਡੀਆ” ਦੇ ਸੈੱਟ ਨੂੰ ਜਦ ਅੱਗ ਲੱਗ ਗਈ,ਤਾਂ ਸਨੀਲ ਦੱਤ ਨੇ ਆਪਣੀ ਜਾਨ ਦੀ ਪ੍ਰਵਾਹ ਨਾਂ ਕਰਦਿਆਂ ਬਲਦੀ ਅੱਗ ਚੋਂ ਨਰਗਿਸ ਨੂੰ ਸਹੀ ਸਲਾਮਤ ਬਾਹਰ ਕੱਢ ਲਿਆਂਦਾ, ਬੱਸ ਇਹੀ ਸਬੱਬ ਦੋਹਾਂ ਦੇ ਪਿਆਰ ਵਿਆਹ ਦਾ ਕਾਰਣ ਬਣਿਆ।
        ਸੋਹਲ ਸੂਖ਼ਮ ਅਤੇ ਸੁਬਕ ਜਿਹੀ ਨਰਗਿਸ ਨੇ ਸੰਜੇ ਦੱਤ ਐਕਟਰ, ਨਮਰਤਾ, ਪ੍ਰਿਆ ਨੂੰ ਜਨਮ ਦਿੱਤਾ। ਪਰ ਖ਼ੁਦ ਕੈਂਸਰ ਦੀ ਮਰੀਜ਼ ਬਣ ਮੰਜਾ ਮੱਲ ਬੈਠੀ,ਮੈਮੋਰੀਅਲ ਸਲੋਨ-ਕੈਟਰਿੰਗ ਕੈਂਸਰ ਸੈਂਟਰ ਨਿਊਯਾਰਕ ਵਿਖੇ ਇਲਾਜ ਹੋਇਆ,ਵਾਪਸ ਮੁੰਬਈ ਪਰਤਣ ਤੇ ਬਰੀਚ ਕੇਂਡੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ,ਜਿਥੇ ਉਹ 2 ਮਈ ਨੂੰ ਕੌਮਾਂ ਵਿੱਚ ਚਲੀ ਗਈ ਅਤੇ 3 ਮਈ 1981 ਨੂੰ ਇਹ ਟਹਿਕਦਾ,ਮਹਿਕਦਾ,ਚਹਿਕਦਾ ਫੁੱਲ ਟਾਹਣੀ ਨਾਲੋਂ ਸਦਾ ਸਦਾ ਲਈ ਟੁੱਟ ਗਿਆ।
      ਨਰਗਿਸ ਨੂੰ “ਮਦਰ ਇੰਡੀਆ”(1957) ਫਿਲਮ ਫੇਅਰ ਸਨਮਾਨ,1958’ਚ ਏਸੇ ਫ਼ਿਲਮ ਲਈ ਕਾਰਲੌਵੀ ਵਾਰੇ ਕੌਮਾਂਤਰੀ ਫ਼ਿਲਮ ਫ਼ਸਟੀਬਲ ਮੌਕੇ ਵਧੀਆ ਅਦਾਕਾਰਾ ਦਾ ਸਨਮਾਨ,1958 ਵਿੱਚ ਹੀ ਪਦਮ ਸ਼੍ਰੀ ਐਵਾਰਡ,1968 ‘ਚ ਰਾਤ ਔਰ ਦਿਨ ਫਿਲਮ ਲਈ ਕੌਮੀ ਐਵਾਰਡ,ਉਰਵਸ਼ੀ ਐਵਾਰਡ,ਉਸ ਨੂੰ 1980-81 ਲਈ ਰਾਜ ਸਭਾ ਦੀ ਮੈਂਬਰ ਵੀ ਨਿਯੁੱਕਤ ਕੀਤਾ ਗਿਆ,ਪਰ ਉਹ ਵਿਚਕਾਰ ਹੀ ਬੀਮਾਰ ਹੋ ਗਈ। ,੮ ਜਨਵਰੀ 2001 ਨੂੰ ਅਮਿਤਾਬ ਬਚਨ ਦੇ ਨਾਲ ਹੀ “ਬੈੱਸਟ ਆਰਟਿਸਟ ਆਫ਼ ਦਾ ਮਿਲੀਨੇਈਮ“ਐਵਾਰਡ ਵੀ ਹੀਰੋ ਹਾਂਡਾ ਵੱਲੋਂ ਦਿੱਤਾ ਗਿਆ। ਨਰਗਿਸ ਨੇ ਕਰੀਬ 50 ਫ਼ਿਲਮਾਂ ਵਿੱਚ ਕੰਮ ਕਰਿਆ, ਜਿਥੇ ਨਰਗਿਸ ਨੇ ਫੌਜੀ ਜੁਆਨਾਂ ਲਈ ਸ਼ੋਅ ਕੀਤੇ, ਉਥੇ ਉਹ ਕਈ ਸਮਾਜ ਸੇਵੀ ਅਤੇ ਹੋਰ ਸੰਸਥਾਵਾਂ ਦੀ ਮੈਂਬਰ ਵੀ ਰਹੀ ,ਢਾਕਾ ਅਤੇ ਹੋਰਨਾਂ ਥਾਵਾਂ ਦੇ ਟੂਰ ਵੀ ਲਾਏ,ਉਸਦੀ ਯਾਦ ਵਿੱਚ ਜਿਥੇ ਕੈਂਸਰ ਹਸਪਤਾਲ ਬਣਾਇਆ ਗਿਆ ਹੈ,ਉਥੇ ਕਈ ਐਵਾਰਡ ਵੀ ਉਸਦੇ ਨਾਂਅ ਤੇ ਦਿੱਤੇ ਜਾਂਦੇ ਹਨ, ਜਿਸ ਨਾਲ ਉਹ ਏਥੇ ਹੀ ਆਸੇ ਪਾਸੇ ਵਿਚਰਦੀ ਮਹਿਸੂਸ ਹੁੰਦੀ ਰਹਿੰਦੀ ਹੈ, ਉਹ ਆਪਣੀ ਕਲਾ ਸਹਾਰੇ ਅੱਜ ਵੀ ਜੀਵਤ ਹੈ। ਕੱਲ੍ਹ ਵੀ ਜੀਵਤ ਰਹੇਗੀ।