Showing posts with label CPI (M-L) Liberation. Show all posts
Showing posts with label CPI (M-L) Liberation. Show all posts

Monday, June 22, 2026

ਫਾਸ਼ੀਵਾਦ ਦੀ ਬਰਬਰਤਾ ਦੇ ਸਨਸਨੀਖੇਜ਼ ਖੁਲਾਸੇ

WhatsApp on Monday 22nd 2026 at 17:41 Regarding Seminar By Front against Fascist Attacks

ਪ੍ਰੇਰਣਾ ਪ੍ਰਿੰਟਿੰਗ ਪ੍ਰੈਸ ਵਿੱਚ ਇਕੱਠ ਮੌਕੇ ਬੁਲਾਰਿਆਂ ਨੇ ਯਾਦ ਕਰਾਇਆ ਅਣਮਨੁੱਖੀ ਜ਼ੁਲਮਾਂ ਦਾ ਦੌਰ

ਮੋਹਾਲੀ: 22 ਜੂਨ 2026: (ਮੀਡੀਆ ਲਿੰਕ 32//ਪੰਜਾਬ ਸਕਰੀਨ ਡੈਸਕ)::

ਵਿਰੋਧੀ ਧਿਰ ਦੀਆਂ ਸਰਗਰਮੀਆਂ ਨਾਲ ਥੋਹੜਾ ਬਹੁਤਾ ਵੀ ਦੁਆ ਸਲਾਮ ਜਿੰਨਾ ਰਿਸ਼ਤਾ ਨਾਤਾ ਹੋਵੇ ਤਾਂ ਇਹ ਗੱਲਾਂ ਬੜੀਆਂ ਸਪਸ਼ਟ ਸੁਰ ਵਿੱਚ ਸੁਣਾਈ ਦੇ ਰਹੀਆਂ ਹਨ ਕਿ ਫਾਸ਼ੀਵਾਦ ਦੇ ਹਮਲੇ ਅਤੀਤ ਨਾਲੋਂ ਕਿਤੇ ਵੱਡੀ ਤਿਆਰੀ ਨਾਲ ਹੋਣ ਵਾਲੇ ਹਨ। ਖੱਬੀਆਂ ਧਿਰਾਂ ਲਈ ਅਜਿਹੀਆਂ ਮੁਸੀਬਤਾਂ ਅਤੇ ਹੱਲਿਆਂ ਦਾ ਦੌਰ ਕੋਈ ਨਵਾਂ ਨਹੀਂ। ਇਹਨਾਂ ਹਮਲਿਆਂ ਦਾ ਟਾਕਰਾ ਖੱਬੀਆਂ ਧਿਰਾਂ ਨੇ ਪਹਿਲਾਂ ਵੀ ਬੜੀ ਬੁਲੰਦੀ ਨਾਲ ਕੀਤਾ ਹੈ। ਉਹ ਦੌਰ ਅੱਜ ਵੀ ਇਹਨਾਂ ਧਿਰਾਂ ਵਿੱਚੋਂ ਕਈਆਂ ਨੂੰ ਥੋਹੜਾ ਬਹੁਤ ਚੇਤੇ ਹੈ। ਇਸੇ ਲਈ ਇੱਕ ਵਾਰ ਫੇਰ 22 ਜੂਨ ਨੂੰ ਫਾਸ਼ੀਵਾਦ ਦੇ ਟਾਕਰੇ ਲਈ ਪੰਜਾਬ ਭਰ ਵਿੱਚ ਰੋਸ ਅਤੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਕੌਮਾਂਤਰੀ ਯੋਗ ਦਿਵਸ ਵੱਜੋਂ ਮਨਾਇਆ ਜਾਂਦਾ 21 ਜੂਨ ਦਾ ਦਿਨ ਸਭ ਤੋਂ ਗਰਮ ਵੀ ਹੁੰਦਾ ਹੈ ਅਤੇ ਸਭ ਤੋਂ ਲੰਮੇ ਸਮੇਂ ਦਾ ਵੀ। ਇਸ ਲਈ 22 ਜੂਨ ਗਰਮੀ ਦੀ ਤੀਬਰਤਾ ਅਤੇ ਲਗਾਤਾਰਤਾ ਦਾ ਸੁਨੇਹਾ ਲੈਕੇ ਆਉਂਦਾ ਹੈ। 

ਉਂਝ ਵੀ ਇਤਿਹਾਸ ਦੀ ਫੋਲਾਫਾਲੀ ਕਰਦਿਆਂ ਨਵੀਆਂ ਜਾਣਕਾਰੀਆਂ ਵੀ ਮਿਲਦੀਆਂ ਹਨ। ਅਸਲ ਵਿੱਚ 22 ਜੂਨ ਨੂੰ ਫਾਸ਼ੀਵਾਦ ਵਿਰੋਧੀ ਦਿਹਾੜੇ ਵਜੋਂ ਮਨਾਉਣ ਦਾ ਮੁੱਖ ਕਾਰਨ 22 ਜੂਨ 1941 ਨੂੰ ਦੂਜੀ ਸੰਸਾਰ ਜੰਗ ਦੌਰਾਨ ਯੂਗੋਸਲਾਵੀਆ (ਮੌਜੂਦਾ ਕਰੋਏਸ਼ੀਆ) ਵਿੱਚ ਪਹਿਲੇ ਗੁਰੀਲਾ ਯੂਨਿਟ, 'First Sisak Partisan Detachment', ਦਾ ਗਠਨ ਹੋਣਾ ਹੈ। 

ਇਸ ਇਤਿਹਾਸਕ ਦਿਨ ਨੇ ਨਾਜ਼ੀ ਜਰਮਨੀ ਅਤੇ ਫਾਸ਼ੀਵਾਦੀ ਇਟਲੀ ਦੇ ਕਬਜ਼ੇ ਖਿਲਾਫ ਯੂਰਪ ਵਿੱਚ ਪਹਿਲੇ ਸੰਗਠਿਤ ਹਥਿਆਰਬੰਦ ਵਿਰੋਧ ਦੀ ਸ਼ੁਰੂਆਤ ਕੀਤੀ ਸੀ। ਇਸ ਤਾਰੀਖ ਦੀ ਖਾਸੀਅਤ ਅਤੇ ਇਸਨੂੰ ਪ੍ਰਤੀਕ ਵਜੋਂ ਚੁਣਨ ਦੇ ਮੁੱਖ ਕਾਰਨ ਹੇਠ ਲਿਖੇ ਹਨ:ਪਹਿਲੀ ਆਜ਼ਾਦੀ ਟੁਕੜੀ (First Partisan Detachment): 22 ਜੂਨ 1941 ਨੂੰ ਬਰੇਜ਼ੋਵਿਕਾ (Brezovica) ਜੰਗਲ ਵਿੱਚ ਪਹਿਲਾ ਫਾਸ਼ੀਵਾਦ-ਵਿਰੋਧੀ ਗੁਰੀਲਾ ਦਲ ਬਣਾਇਆ ਗਿਆ ਸੀ, ਜਿਸਨੇ ਨਾਜ਼ੀਆਂ ਅਤੇ ਉਨ੍ਹਾਂ ਦੀਆਂ ਕਠਪੁਤਲੀ ਫੌਜਾਂ ਦੇ ਖਿਲਾਫ ਹਥਿਆਰਬੰਦ ਸੰਘਰਸ਼ ਸ਼ੁਰੂ ਕੀਤਾ। 

ਤਾਨਾਸ਼ਾਹੀ ਦਾ ਵਿਰੋਧ: ਇਸ ਦਿਨ ਨੂੰ ਫਾਸ਼ੀਵਾਦ ਅਤੇ ਨਾਜ਼ੀਵਾਦ (Nazism) ਦੇ ਜ਼ੁਲਮਾਂ ਨੂੰ ਖਤਮ ਕਰਨ ਲਈ ਕੀਤੀ ਗਈ ਕੁਰਬਾਨੀ ਅਤੇ ਸੰਘਰਸ਼ ਦੇ ਪ੍ਰਤੀਕ ਵਜੋਂ ਚੁਣਿਆ ਜਾਂਦਾ ਹੈ। ਇਸ ਸੰਬੰਧੀ ਸਰਕਾਰੀ ਮਾਨਤਾ ਦਾ ਵੀ ਇੱਕ ਰਿਕਾਰਡ ਹੈ. : ਕਰੋਏਸ਼ੀਆ ਦੀ ਸੰਸਦ ਨੇ 1991 ਵਿੱਚ ਇਸ ਦਿਨ ਨੂੰ ਕੌਮੀ ਛੁੱਟੀ ਅਤੇ "Anti-Fascist Struggle Day" (ਫਾਸ਼ੀਵਾਦ-ਵਿਰੋਧੀ ਸੰਘਰਸ਼ ਦਿਵਸ) ਵਜੋਂ ਘੋਸ਼ਿਤ ਕੀਤਾ ਸੀ

ਫਾਸ਼ੀ ਹਮਲਿਆਂ ਵਿਰੋਧੀ ਫਰੰਟ ਮੋਹਾਲੀ ਵੱਲੋਂ ਵੀ ਅੱਜ ਇੱਥੇ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਵਿਖੇ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਆਯੋਜਿਤ ਕੀਤਾ ਗਿਆ। ਇਸ ਵਿੱਚ ਫਰੰਟ ਨਾਲ ਜੁੜੀਆਂ ਖੱਬੇ ਪੱਖੀ ਜਥੇਬੰਦੀਆਂ ਸੀ.ਪੀ.ਆਈ., ਆਰ.ਐੱਮ.ਪੀ.ਆਈ. ਅਤੇ ਸੀ.ਪੀ.ਆਈ. (ਐੱਮ.ਐੱਲ.) ਲਿਬਰੇਸ਼ਨ ਨੇ ਭਰਵਾਂ ਹਿੱਸਾ ਲਿਆ। ਇਹ ਸਾਰਾ ਆਯੋਜਨ ਪ੍ਰੇਰਣਾ ਪ੍ਰਿੰਟਿੰਗ ਵਾਲੇ ਪਲਾਟ ਵਿੱਚ ਬਣੇ ਕੰਪਲੈਕਸ ਵਿੱਚ ਹੋਇਆ। 

ਅੱਜ ਦੇ ਸਮਾਗਮ ਵਾਲੇ ਪ੍ਰਧਾਨਗੀ ਮੰਡਲ ਵਿੱਚ ਮੋਹਾਲੀ ਤਹਿਸੀਲ ਕਮੇਟੀ ਦੇ ਸਕੱਤਰ ਕਾਮਰੇਡ ਗੁਰਦਿਆਲ, ਲਿਬਰੇਸ਼ਨ ਦੇ ਪ੍ਰੋ. ਸੁਧੀਰ ਮਹਿਰਾ ਅਤੇ ਆਰ.ਐੱਮ.ਪੀ.ਆਈ. ਦੇ ਪੀ.ਡੀ.ਐੱਸ. ਉੱਪਲ ਸ਼ਾਮਲ ਸਨ। ਪ੍ਰੋਫੈਸਰ ਸੁਧੀਰ ਮਹਿਰਾ ਨੇ ਸੰਘ ਪਰਿਵਾਰ ਨਾਲ ਜੁੜੀਆਂ ਸਰਗਰਮੀਆਂ ਦਾ ਬਹੁਤ ਸਾਰੇ ਪਰਦੇ ਫਾਸ਼ ਕੀਤੇ। ਸੈਮੀਨਾਰ ਵਿੱਚ ਉਹਨਾਂ ਨੂੰ ਬਹੁਤ ਧਿਆਨ ਨਾਲ ਸੁਣਿਆ ਗਿਆ। 

ਸੈਮੀਨਾਰ ਵਿੱਚ ਮੌਜੂਦ ਬੁਲਾਰਿਆਂ ਨੇ ਸੰਘ, ਭਾਜਪਾ ਅਤੇ ਮੋਦੀ ਸਰਕਾਰ ਦੇ ਫਿਰਕੂ-ਫਾਸ਼ੀ ਹਮਲਿਆਂ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਕਿਹਾ ਕਿ ਇਹ ਫਿਰਕੂ ਸ਼ਕਤੀਆਂ ਇੱਕ ਪਾਸੇ ਕਾਰਪੋਰੇਟ ਘਰਾਣਿਆਂ ਦੀ ਚਾਕਰੀ ਕਰਦਿਆਂ ਕਾਰਪੋਰੇਟ ਅਤੇ ਸਰਮਾਏਦਾਰ ਪੱਖੀ ਨੀਤੀਆਂ ਅਪਣਾ ਕੇ ਦੇਸ਼ ਨੂੰ ਆਰਥਿਕ ਸੰਕਟ ਵੱਲ ਧੱਕ ਰਹੀਆਂ ਹਨ ਅਤੇ ਦੇਸ਼ ਨੂੰ ਆਰਥਿਕ ਤਬਾਹੀ ਦੇ ਕੰਢੇ ਲਿਆ ਖੜ੍ਹਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਇਹ ਲੋਕ ਵਿਰੋਧੀ ਸ਼ਕਤੀਆਂ ਫਿਰਕੂ ਧਰੁਵੀਕਰਨ ਲਈ ਫਿਰਕੂ ਹਮਲਿਆਂ ਨੂੰ ਉਤਸ਼ਾਹਿਤ ਕਰ ਰਹੀਆਂ ਹਨ। ਬੁਲਾਰਿਆਂ ਨੇ ਕਿਹਾ ਕਿ ਇਹ ਸਥਿਤੀ ਸਾਰੀਆਂ ਲੋਕਤੰਤਰੀ ਅਤੇ ਧਰਮ-ਨਿਰਪੱਖ ਸ਼ਕਤੀਆਂ ਲਈ ਚਿੰਤਾ ਦਾ ਵਿਸ਼ਾ ਹੈ।

ਉਨ੍ਹਾਂ ਨੇ ਸਾਰੀਆਂ ਦੇਸ਼ਭਗਤ, ਧਰਮ-ਨਿਰਪੱਖ, ਜਮਹੂਰੀ ਅਤੇ ਅਗਾਂਹਵਧੂ ਸ਼ਕਤੀਆਂ ਨੂੰ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਇੱਕਜੁੱਟ ਹੋਣ ਦਾ ਸੱਦਾ ਦਿੱਤਾ। ਅਜਿਹੀ ਮਜ਼ਬੂਤੀ ਸਮੇਂ ਦੀ ਸਭ ਤੋਂ ਪਹਿਲੀ ਲੋੜ ਬਣ ਗਈ ਹੈ। 

ਬੁਲਾਰਿਆਂ ਵਿੱਚ ਸੀ.ਪੀ.ਆਈ. ਵੱਲੋਂ ਕਾਮਰੇਡ ਬੰਤ ਬਰਾੜ, ਸੀ.ਪੀ.ਆਈ. (ਐੱਮ.ਐੱਲ.) ਲਿਬਰੇਸ਼ਨ ਵੱਲੋਂ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਕੰਵਲਜੀਤ ਸਿੰਘ, ਆਰ.ਐੱਮ.ਪੀ.ਆਈ. ਵੱਲੋਂ ਕਾਮਰੇਡ ਇੰਦਰਜੀਤ ਗਰੇਵਾਲ ਅਤੇ ਸੀ.ਪੀ.ਆਈ. ਦੇ ਮੋਹਾਲੀ ਜ਼ਿਲ੍ਹਾ ਸਕੱਤਰ ਕਾਮਰੇਡ ਜਸਪਾਲ ਦੱਪਰ ਨੇ ਪ੍ਰਭਾਵਸ਼ਾਲੀ ਸ਼ਬਦਾਂ ਵਿੱਚ ਦਰਪੇਸ਼ ਸੰਕਟ ਦੀ ਵਿਆਖਿਆ ਕੀਤੀ।

ਇਸ ਤੋਂ ਇਲਾਵਾ ਹੋਰ ਵੀ ਉੱਘੇ ਖੱਬੇ ਪੱਖੀ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ, ਜਿਨ੍ਹਾਂ ਵਿੱਚ ਕਾਮਰੇਡ ਦਿਲਦਾਰ, ਕਾਮਰੇਡ ਮਹਿੰਦਰਪਾਲ (ਦੋਵੇਂ ਸੀ.ਪੀ.ਆਈ.), ਲਿਬਰੇਸ਼ਨ ਦੇ ਕਾਮਰੇਡ ਸੁਦਾਮਾ, ਕਾਮਰੇਡ ਅਗਿਨ ਅਤੇ ਕਾਮਰੇਡ ਸੱਜਣ ਸਿੰਘ (ਆਰ.ਐੱਮ.ਪੀ.ਆਈ.) ਦੇ ਨਾਮ ਉਚੇਚੇ ਤੌਰ ‘ਤੇ ਵਰਣਨਯੋਗ ਹਨ।

Friday, June 17, 2022

ਬੀਜੇਪੀ ਹਰਾਓ-ਲੋਕਤੰਤਰ ਅਤੇ ਸੰਵਿਧਾਨ ਬਚਾਓ

17th June 2022 at 03:13 PM

ਸੀਪੀਆਈ ਐਮ ਐਲ ਲਿਬਰੇਸ਼ਨ ਵਲੋਂ ਸੰਗਰੂਰ ਦੇ ਵੋਟਰਾਂ ਅਪੀਲ

ਉਸ ਉਮੀਦਵਾਰ ਨੂੰ ਵੋਟ ਪਾਓ, ਜੋ ਸੰਸਦ ਵਿਚ ਪੰਜਾਬ ਤੇ ਸਧਾਰਨ ਲੋਕਾਂ ਦੇ ਹਿੱਤਾਂ ਦੀ ਬੇਖੌਫ ਹੋ ਕੇ ਪੈਰਵਾਈ ਕਰ ਸਕੇ

ਲੁਧਿਆਣਾ: 17 ਜੂਨ 2022: (ਪੰਜਾਬ ਸਕਰੀਨ ਬਿਊਰੋ):: 
ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਸੰਗਰੂਰ ਸੰਸਦੀ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਜਿਮਨੀ ਚੋਣ ਵਿਚ ਉਹ ਉਸੇ ਉਮੀਦਵਾਰ ਨੂੰ ਅਪਣਾ ਵੋਟ ਦੇਣ ਜੋ ਲੋਕ ਸਭਾ ਵਿਚ ਪੰਜਾਬ ਤੇ ਸਧਾਰਨ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਬੇਖੌਫ ਹੋ ਕੇ ਡੱਟ ਸਕੇ ਅਤੇ ਮੋਦੀ ਸਰਕਾਰ ਤੇ ਸੰਘ ਪਰਿਵਾਰ ਵਲੋਂ ਦੇਸ਼ ਦੇ ਫੈਡਰਲ ਢਾਂਚੇ, ਸੰਵਿਧਾਨ ਤੇ ਘੱਟਗਿਣਤੀਆਂ ਉਤੇ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਦਾ ਅਤੇ ਸ਼ਕਤੀਆਂ ਦਾ ਮੁਕੰਮਲ ਕੇਂਦਰੀਕਰਨ ਕਰਕੇ ਸੂਬਾ ਸਰਕਾਰਾਂ ਨੂੰ ਨਗਰ ਪਾਲਿਕਾਵਾਂ ਬਣਾ ਦੇਣ ਦਾ ਧੜੱਲੇ ਨਾਲ ਵਿਰੋਧ ਕਰ ਸਕੇ। ਪਾਰਟੀ ਨੇ 'ਬੀਜੇਪੀ ਹਰਾਓ - ਲੋਕਤੰਤਰ ਅਤੇ ਸੰਵਿਧਾਨ ਬਚਾਓ' ਦਾ ਨਾਹਰਾ ਵੀ ਦਿੱਤਾ ਹੈ। 

ਪਾਰਟੀ ਦੇ ਸੂਬਾ ਸਕੱਤਰੇਤ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਖੇਤੀ ਕਾਨੂੰਨਾਂ ਰੱਦ ਕਰਾਉਣ ਵਾਲੇ ਜੇਤੂ ਕਿਸਾਨ ਅੰਦੋਲਨ ਸਮੇਤ, ਮੋਦੀ ਸਰਕਾਰ ਦੇ ਹਰ ਗਲਤ ਨੀਤੀ ਤੇ ਫੈਸਲੇ ਖਿਲਾਫ ਡੱਟਣ ਕਾਰਨ ਪੰਜਾਬ ਬੀਜੇਪੀ ਲਈ ਅੱਖ ਦੀ ਕਿਰਕਿਰੀ ਬਣਿਆ ਹੋਇਆ ਹੈ। ਜਿਸ ਕਾਰਨ ਇਥੇ ਫਿਰਕੂ ਤੇ ਜਾਤੀ ਤਣਾਅ ਪੈਦਾ ਕਰਨ ਦੀਆਂ ਸਾਜ਼ਿਸ਼ਾਂ ਤੋਂ ਲੈ ਕੇ ਥੋਕ ਵਿਚ ਦਲਬਦਲੀਆਂ ਕਰਵਾਉਣ ਤੱਕ ਉਹ ਇਥੇ ਅਪਣੇ ਪੈਰ ਜਮਾਉਣ ਲਈ ਹਰ ਹੱਥਕੰਡਾ ਵਰਤ ਰਹੀ ਹੈ। ਪੰਜਾਬ ਵਿਚ ਖੋਹਾਂ, ਡਾਕਿਆਂ, ਕਤਲਾਂ ਅਤੇ ਫ਼ਿਰੌਤੀਆਂ ਮੰਗਣ ਲਈ ਧਮਕੀ ਭਰੀਆਂ ਫੋਨ ਕਾਲਾਂ ਵਿਚ ਅਚਾਨਕ ਹੋਏ ਵਾਧੇ ਪਿੱਛੇ ਇਕ ਗਿਣੀ ਮਿਥੀ ਸਾਜ਼ਿਸ਼ ਨਜ਼ਰ ਆ ਰਹੀ ਹੈ। 

ਬੇਸ਼ਕ ਹੁਣ ਪੰਜਾਬ ਵਿਚ ਦਹਿਸ਼ਤਗਰਦੀ ਦੀ ਕੋਈ ਸੰਗਠਤ ਸਰਗਰਮੀ ਨਹੀਂ ਹੈ, ਇਸ ਦੇ ਬਾਵਜੂਦ ਹਰ ਹਫ਼ਤੇ ਕਿਤੇ ਨਾ ਕਿਤੇ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਇਕ ਅੱਧੇ ਨਾਹਰੇ ਨੂੰ ਹੀ ਮੀਡੀਆ ਜ਼ਰੀਏ ਹਊਆ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਤਾਂ ਜੋ ਸਧਾਰਨ ਲੋਕ ਦਹਿਸ਼ਤਜ਼ਦਾ ਹੋ ਕੇ ਬੀਜੇਪੀ ਦੇ ਪਾਲੇ ਵਿਚ ਪਹੁੰਚ ਜਾਣ। 

ਹੁਣ ਇਹ ਪਾਰਟੀ ਬਰਨਾਲਾ ਤੋਂ ਕਾਂਗਰਸ ਵਲੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਵੱਡੇ ਕਾਰੋਬਾਰੀ ਕੇਵਲ ਸਿੰਘ ਢਿਲੋਂ ਨੂੰ ਉਮੀਦਵਾਰ ਬਣਾ ਕੇ ਮਾਲਵਾ ਖਿੱਤੇ ਵਿਚ ਅਪਣੀ ਜੜ੍ਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਲਿਬਰੇਸ਼ਨ ਪਾਰਟੀ ਨੇ ਸੰਗਰੂਰ ਦੇ ਵੋਟਰਾਂ ਨੁੰ ਅਪੀਲ ਕੀਤੀ ਹੈ ਕਿ ਆਪਣੇ ਅਤੇ ਪੰਜਾਬ ਦੇ ਹਿੱਤ ਉਹ ਹੁਣ ਵੀ ਬੀਜੇਪੀ ਦਾ ਉਹੀ ਹਸ਼ਰ ਕਰਨ ਜੋ ਵਿਧਾਨ ਸਭਾ ਚੋਣਾਂ ਵਿਚ ਹੋਇਆ ਸੀ।

ਪਾਰਟੀ ਦਾ ਕਹਿਣਾ ਹੈ ਕਿ ਸੰਗਰੂਰ ਦੇ ਵੋਟਰਾਂ ਤੋਂ ਤੀਜੀ ਵਾਰ ਵੋਟ ਮੰਗਣ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ  ਮੋਦੀ ਸਰਕਾਰ ਵਲੋਂ ਇਕਪਾਸੜ ਢੰਗ ਨਾਲ ਬੀਬੀਐਮਬੀ, ਚੰਡੀਗੜ, ਪੰਜਾਬ ਯੂਨੀਵਰਸਿਟੀ ਬਾਰੇ ਕੀਤੇ ਗੈਰ ਸੰਵਿਧਾਨਕ ਫੈਸਲਿਆਂ ਅਤੇ ਬੀਐਸਐਫ ਦਾ ਏਰੀਆ ਆਫ ਕੰਟਰੋਲ ਵਧਾਉਣ ਦੇ ਮਾਮਲੇ ਵਿਚ ਪੰਜਾਬ ਦੇ ਹਿੱਤਾਂ ਦੀ ਰਖਵਾਲੀ ਲਈ ਉਨ੍ਹਾਂ ਦੀ ਪਾਰਟੀ ਵਲੋਂ ਰਸਮੀ ਵਿਰੋਧ ਤੋਂ ਅੱਗੇ ਕੁਝ ਵੀ ਨਾ ਕਰਨ ਦੇ ਕੀ ਕਾਰਨ ਹਨ? 

ਸਿਰਫ ਚਾਰ ਮਹੀਨੇ ਪਹਿਲਾਂ ਕਾਂਗਰਸ ਤੇ ਬਾਦਲ ਦਲ ਤੋਂ ਦੁਖੀ ਪੰਜਾਬ ਦੀ ਜਨਤਾ ਵਲੋਂ ਉਨਾਂ ਨੂੰ ਦਿੱਤੀ ਬੇਮਿਸਾਲ ਹਿਮਾਇਤ ਦੇ ਬਾਵਜੂਦ ਉਹ  ਧੜੱਲੇ ਨਾਲ ਪੰਜਾਬ ਦੇ ਹਿੱਤ ਦੀ ਰਾਖੀ ਕਰਨ ਦੀ ਬਜਾਏ, ਕੇਜਰੀਵਾਲ ਦੀਆਂ ਸਿਆਸੀ ਲਾਲਸਾਵਾਂ ਦੀ ਪੂਰਤੀ ਦਾ ਸਾਧਨ ਹੀ ਕਿਉਂ ਬਣੇ ਹੋਏ ਹਨ?  ਜੰਮੂ ਕਸ਼ਮੀਰ ਦਾ ਸੂਬਾਈ ਦਰਜਾ ਖਤਮ ਕਰਨ ਦੀ ਸ਼ਰਮਨਾਕ ਹਿਮਾਇਤ ਤੋਂ ਲੈ ਕੇ ਦਿੱਲੀ ਵਿਚ ਮੁਸਲਿਮ ਆਬਾਦੀ ਨੂੰ ਐਨਆਰਸੀ ਦੇ ਵਿਰੋਧ ਵਿਚ ਚੱਲੇ ਸ਼ਾਹੀਨ ਬਾਗ਼ ਮੋਰਚੇ ਦੀ ਸਜ਼ਾ ਦੇਣ ਲਈ ਬੀਜੇਪੀ ਵਲੋਂ ਕਰਵਾਏ ਇਕਪਾਸੜ ਕਤਲਾਂ ਤੇ ਲੁੱਟਮਾਰ ਤੇ ਹੁਣ ਘੱਟਗਿਣਤੀਆਂ ਦੇ ਘਰਾਂ ਦੁਕਾਨਾਂ ਉਤੇ ਬੁਲਡੋਜ਼ਰ ਚਲਵਾਏ ਜਾਣ ਵਿਰੁਧ, ਦਿੱਲੀ 'ਚ ਸੱਤਾ 'ਚ ਹੋਣ ਦੇ ਬਾਵਜੂਦ ਜਦੋਂ ਉਨਾਂ ਦੀ ਪਾਰਟੀ ਕੋਈ ਕਾਰਗਰ ਵਿਰੋਧ ਨਹੀਂ ਕਰ ਰਹੀ, ਤਾਂ ਭਗਵੰਤ ਮਾਨ ਸਪਸ਼ਟ ਕਰਨ ਕਿ ਹੁਣ ਉਨ੍ਹਾਂ ਕੋਲ ਜਨਤਾ ਤੈਂ ਵੋਟਾਂ ਮੰਗਣ ਦਾ ਕੀ ਨੈਤਿਕ ਆਧਾਰ ਹੈ?

ਬਿਆਨ ਵਿਚ ਕਿਹਾ ਗਿਆ ਹੈ ਕਿ ਅੱਜ ਪੰਜਾਬ ਦੀ ਜੋ ਦੁਰਦਸ਼ਾ ਹੈ ਉਸ ਦੇ ਲਈ ਲੰਬਾ ਅਰਸਾ ਪੰਜਾਬ ਉਤੇ ਵਾਰੋ ਵਾਰੀ ਰਾਜ ਕਰਨ ਵਾਲੀ ਕਾਂਗਰਸ ਤੇ ਬਾਦਲ ਦਲ ਮੁੱਖ ਜ਼ਿੰਮੇਵਾਰ ਹਨ। ਇੰਨਾਂ ਦੇ ਰਾਜ ਵਿਚ ਹੀ ਹਰ ਖੇਤਰ ਵਿਚ ਮਾਫੀਆ ਦੀ ਜਕੜ, ਮਾਰੂ ਨਸ਼ਿਆਂ ਦਾ ਕਹਿਰ, ਖੁੱਲੇ ਭ੍ਰਿਸ਼ਟਾਚਾਰ ਅਤੇ ਲੁੱਟਾਂ-ਕਬਜਿਆਂ ਤੇ ਫ਼ਿਰੌਤੀਆਂ ਉਤੇ ਪਲ੍ਹਣ ਵਾਲੇ ਗੁੰਡਾ ਗੈਂਗਾਂ ਦਾ ਅਜੋਕਾ ਕੋਹੜ ਸੂਬੇ ਨੂੰ ਚਿੰਬੜਿਆ, ਇਸ ਲਈ ਇਸ ਚੋਣ ਵਿਚ ਵੀ ਇੰਨਾਂ ਨੂੰ ਲਾਜ਼ਮੀ ਦੁਰਕਾਰਿਆ ਜਾਣਾ ਚਾਹੀਦਾ ਹੈ। ਲਿਬਰੇਸ਼ਨ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਪਣੇ ਬੁੱਧ ਵਿਵੇਕ ਤੋਂ ਕੰਮ ਲੈਂਦਿਆਂ ਉਸੇ ਉਮੀਦਵਾਰ ਨੂੰ ਵੋਟ ਪਾਉਣ ਜੋ ਮੋਦੀ ਸਰਕਾਰ ਤੇ ਬੀਜੇਪੀ ਦੀਆਂ ਕਾਰਪੋਰੇਟ ਪੱਖੀ, ਫਿਰਕੂ ਅਤੇ ਪੰਜਾਬ ਦੋਖੀ ਨੀਤੀਆਂ ਖਿਲਾਫ ਡੱਟ ਕੇ ਸਟੈਂਡ ਲੈਣ ਦੀ ਹਿੰਮਤ ਅਤੇ ਜੁਰਅਤ ਰੱਖਦਾ ਹੋਵੇ।