WhatsApp on Monday 22nd 2026 at 17:41 Regarding Seminar By Front against Fascist Attacks
ਪ੍ਰੇਰਣਾ ਪ੍ਰਿੰਟਿੰਗ ਪ੍ਰੈਸ ਵਿੱਚ ਇਕੱਠ ਮੌਕੇ ਬੁਲਾਰਿਆਂ ਨੇ ਯਾਦ ਕਰਾਇਆ ਅਣਮਨੁੱਖੀ ਜ਼ੁਲਮਾਂ ਦਾ ਦੌਰ
ਵਿਰੋਧੀ ਧਿਰ ਦੀਆਂ ਸਰਗਰਮੀਆਂ ਨਾਲ ਥੋਹੜਾ ਬਹੁਤਾ ਵੀ ਦੁਆ ਸਲਾਮ ਜਿੰਨਾ ਰਿਸ਼ਤਾ ਨਾਤਾ ਹੋਵੇ ਤਾਂ ਇਹ ਗੱਲਾਂ ਬੜੀਆਂ ਸਪਸ਼ਟ ਸੁਰ ਵਿੱਚ ਸੁਣਾਈ ਦੇ ਰਹੀਆਂ ਹਨ ਕਿ ਫਾਸ਼ੀਵਾਦ ਦੇ ਹਮਲੇ ਅਤੀਤ ਨਾਲੋਂ ਕਿਤੇ ਵੱਡੀ ਤਿਆਰੀ ਨਾਲ ਹੋਣ ਵਾਲੇ ਹਨ। ਖੱਬੀਆਂ ਧਿਰਾਂ ਲਈ ਅਜਿਹੀਆਂ ਮੁਸੀਬਤਾਂ ਅਤੇ ਹੱਲਿਆਂ ਦਾ ਦੌਰ ਕੋਈ ਨਵਾਂ ਨਹੀਂ। ਇਹਨਾਂ ਹਮਲਿਆਂ ਦਾ ਟਾਕਰਾ ਖੱਬੀਆਂ ਧਿਰਾਂ ਨੇ ਪਹਿਲਾਂ ਵੀ ਬੜੀ ਬੁਲੰਦੀ ਨਾਲ ਕੀਤਾ ਹੈ। ਉਹ ਦੌਰ ਅੱਜ ਵੀ ਇਹਨਾਂ ਧਿਰਾਂ ਵਿੱਚੋਂ ਕਈਆਂ ਨੂੰ ਥੋਹੜਾ ਬਹੁਤ ਚੇਤੇ ਹੈ। ਇਸੇ ਲਈ ਇੱਕ ਵਾਰ ਫੇਰ 22 ਜੂਨ ਨੂੰ ਫਾਸ਼ੀਵਾਦ ਦੇ ਟਾਕਰੇ ਲਈ ਪੰਜਾਬ ਭਰ ਵਿੱਚ ਰੋਸ ਅਤੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਕੌਮਾਂਤਰੀ ਯੋਗ ਦਿਵਸ ਵੱਜੋਂ ਮਨਾਇਆ ਜਾਂਦਾ 21 ਜੂਨ ਦਾ ਦਿਨ ਸਭ ਤੋਂ ਗਰਮ ਵੀ ਹੁੰਦਾ ਹੈ ਅਤੇ ਸਭ ਤੋਂ ਲੰਮੇ ਸਮੇਂ ਦਾ ਵੀ। ਇਸ ਲਈ 22 ਜੂਨ ਗਰਮੀ ਦੀ ਤੀਬਰਤਾ ਅਤੇ ਲਗਾਤਾਰਤਾ ਦਾ ਸੁਨੇਹਾ ਲੈਕੇ ਆਉਂਦਾ ਹੈ।
ਉਂਝ ਵੀ ਇਤਿਹਾਸ ਦੀ ਫੋਲਾਫਾਲੀ ਕਰਦਿਆਂ ਨਵੀਆਂ ਜਾਣਕਾਰੀਆਂ ਵੀ ਮਿਲਦੀਆਂ ਹਨ। ਅਸਲ ਵਿੱਚ 22 ਜੂਨ ਨੂੰ ਫਾਸ਼ੀਵਾਦ ਵਿਰੋਧੀ ਦਿਹਾੜੇ ਵਜੋਂ ਮਨਾਉਣ ਦਾ ਮੁੱਖ ਕਾਰਨ 22 ਜੂਨ 1941 ਨੂੰ ਦੂਜੀ ਸੰਸਾਰ ਜੰਗ ਦੌਰਾਨ ਯੂਗੋਸਲਾਵੀਆ (ਮੌਜੂਦਾ ਕਰੋਏਸ਼ੀਆ) ਵਿੱਚ ਪਹਿਲੇ ਗੁਰੀਲਾ ਯੂਨਿਟ, 'First Sisak Partisan Detachment', ਦਾ ਗਠਨ ਹੋਣਾ ਹੈ।
ਇਸ ਇਤਿਹਾਸਕ ਦਿਨ ਨੇ ਨਾਜ਼ੀ ਜਰਮਨੀ ਅਤੇ ਫਾਸ਼ੀਵਾਦੀ ਇਟਲੀ ਦੇ ਕਬਜ਼ੇ ਖਿਲਾਫ ਯੂਰਪ ਵਿੱਚ ਪਹਿਲੇ ਸੰਗਠਿਤ ਹਥਿਆਰਬੰਦ ਵਿਰੋਧ ਦੀ ਸ਼ੁਰੂਆਤ ਕੀਤੀ ਸੀ। ਇਸ ਤਾਰੀਖ ਦੀ ਖਾਸੀਅਤ ਅਤੇ ਇਸਨੂੰ ਪ੍ਰਤੀਕ ਵਜੋਂ ਚੁਣਨ ਦੇ ਮੁੱਖ ਕਾਰਨ ਹੇਠ ਲਿਖੇ ਹਨ:ਪਹਿਲੀ ਆਜ਼ਾਦੀ ਟੁਕੜੀ (First Partisan Detachment): 22 ਜੂਨ 1941 ਨੂੰ ਬਰੇਜ਼ੋਵਿਕਾ (Brezovica) ਜੰਗਲ ਵਿੱਚ ਪਹਿਲਾ ਫਾਸ਼ੀਵਾਦ-ਵਿਰੋਧੀ ਗੁਰੀਲਾ ਦਲ ਬਣਾਇਆ ਗਿਆ ਸੀ, ਜਿਸਨੇ ਨਾਜ਼ੀਆਂ ਅਤੇ ਉਨ੍ਹਾਂ ਦੀਆਂ ਕਠਪੁਤਲੀ ਫੌਜਾਂ ਦੇ ਖਿਲਾਫ ਹਥਿਆਰਬੰਦ ਸੰਘਰਸ਼ ਸ਼ੁਰੂ ਕੀਤਾ।
ਤਾਨਾਸ਼ਾਹੀ ਦਾ ਵਿਰੋਧ: ਇਸ ਦਿਨ ਨੂੰ ਫਾਸ਼ੀਵਾਦ ਅਤੇ ਨਾਜ਼ੀਵਾਦ (Nazism) ਦੇ ਜ਼ੁਲਮਾਂ ਨੂੰ ਖਤਮ ਕਰਨ ਲਈ ਕੀਤੀ ਗਈ ਕੁਰਬਾਨੀ ਅਤੇ ਸੰਘਰਸ਼ ਦੇ ਪ੍ਰਤੀਕ ਵਜੋਂ ਚੁਣਿਆ ਜਾਂਦਾ ਹੈ। ਇਸ ਸੰਬੰਧੀ ਸਰਕਾਰੀ ਮਾਨਤਾ ਦਾ ਵੀ ਇੱਕ ਰਿਕਾਰਡ ਹੈ. : ਕਰੋਏਸ਼ੀਆ ਦੀ ਸੰਸਦ ਨੇ 1991 ਵਿੱਚ ਇਸ ਦਿਨ ਨੂੰ ਕੌਮੀ ਛੁੱਟੀ ਅਤੇ "Anti-Fascist Struggle Day" (ਫਾਸ਼ੀਵਾਦ-ਵਿਰੋਧੀ ਸੰਘਰਸ਼ ਦਿਵਸ) ਵਜੋਂ ਘੋਸ਼ਿਤ ਕੀਤਾ ਸੀ
ਫਾਸ਼ੀ ਹਮਲਿਆਂ ਵਿਰੋਧੀ ਫਰੰਟ ਮੋਹਾਲੀ ਵੱਲੋਂ ਵੀ ਅੱਜ ਇੱਥੇ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਵਿਖੇ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਆਯੋਜਿਤ ਕੀਤਾ ਗਿਆ। ਇਸ ਵਿੱਚ ਫਰੰਟ ਨਾਲ ਜੁੜੀਆਂ ਖੱਬੇ ਪੱਖੀ ਜਥੇਬੰਦੀਆਂ ਸੀ.ਪੀ.ਆਈ., ਆਰ.ਐੱਮ.ਪੀ.ਆਈ. ਅਤੇ ਸੀ.ਪੀ.ਆਈ. (ਐੱਮ.ਐੱਲ.) ਲਿਬਰੇਸ਼ਨ ਨੇ ਭਰਵਾਂ ਹਿੱਸਾ ਲਿਆ। ਇਹ ਸਾਰਾ ਆਯੋਜਨ ਪ੍ਰੇਰਣਾ ਪ੍ਰਿੰਟਿੰਗ ਵਾਲੇ ਪਲਾਟ ਵਿੱਚ ਬਣੇ ਕੰਪਲੈਕਸ ਵਿੱਚ ਹੋਇਆ।
ਅੱਜ ਦੇ ਸਮਾਗਮ ਵਾਲੇ ਪ੍ਰਧਾਨਗੀ ਮੰਡਲ ਵਿੱਚ ਮੋਹਾਲੀ ਤਹਿਸੀਲ ਕਮੇਟੀ ਦੇ ਸਕੱਤਰ ਕਾਮਰੇਡ ਗੁਰਦਿਆਲ, ਲਿਬਰੇਸ਼ਨ ਦੇ ਪ੍ਰੋ. ਸੁਧੀਰ ਮਹਿਰਾ ਅਤੇ ਆਰ.ਐੱਮ.ਪੀ.ਆਈ. ਦੇ ਪੀ.ਡੀ.ਐੱਸ. ਉੱਪਲ ਸ਼ਾਮਲ ਸਨ। ਪ੍ਰੋਫੈਸਰ ਸੁਧੀਰ ਮਹਿਰਾ ਨੇ ਸੰਘ ਪਰਿਵਾਰ ਨਾਲ ਜੁੜੀਆਂ ਸਰਗਰਮੀਆਂ ਦਾ ਬਹੁਤ ਸਾਰੇ ਪਰਦੇ ਫਾਸ਼ ਕੀਤੇ। ਸੈਮੀਨਾਰ ਵਿੱਚ ਉਹਨਾਂ ਨੂੰ ਬਹੁਤ ਧਿਆਨ ਨਾਲ ਸੁਣਿਆ ਗਿਆ।
ਸੈਮੀਨਾਰ ਵਿੱਚ ਮੌਜੂਦ ਬੁਲਾਰਿਆਂ ਨੇ ਸੰਘ, ਭਾਜਪਾ ਅਤੇ ਮੋਦੀ ਸਰਕਾਰ ਦੇ ਫਿਰਕੂ-ਫਾਸ਼ੀ ਹਮਲਿਆਂ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਕਿਹਾ ਕਿ ਇਹ ਫਿਰਕੂ ਸ਼ਕਤੀਆਂ ਇੱਕ ਪਾਸੇ ਕਾਰਪੋਰੇਟ ਘਰਾਣਿਆਂ ਦੀ ਚਾਕਰੀ ਕਰਦਿਆਂ ਕਾਰਪੋਰੇਟ ਅਤੇ ਸਰਮਾਏਦਾਰ ਪੱਖੀ ਨੀਤੀਆਂ ਅਪਣਾ ਕੇ ਦੇਸ਼ ਨੂੰ ਆਰਥਿਕ ਸੰਕਟ ਵੱਲ ਧੱਕ ਰਹੀਆਂ ਹਨ ਅਤੇ ਦੇਸ਼ ਨੂੰ ਆਰਥਿਕ ਤਬਾਹੀ ਦੇ ਕੰਢੇ ਲਿਆ ਖੜ੍ਹਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਇਹ ਲੋਕ ਵਿਰੋਧੀ ਸ਼ਕਤੀਆਂ ਫਿਰਕੂ ਧਰੁਵੀਕਰਨ ਲਈ ਫਿਰਕੂ ਹਮਲਿਆਂ ਨੂੰ ਉਤਸ਼ਾਹਿਤ ਕਰ ਰਹੀਆਂ ਹਨ। ਬੁਲਾਰਿਆਂ ਨੇ ਕਿਹਾ ਕਿ ਇਹ ਸਥਿਤੀ ਸਾਰੀਆਂ ਲੋਕਤੰਤਰੀ ਅਤੇ ਧਰਮ-ਨਿਰਪੱਖ ਸ਼ਕਤੀਆਂ ਲਈ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਨੇ ਸਾਰੀਆਂ ਦੇਸ਼ਭਗਤ, ਧਰਮ-ਨਿਰਪੱਖ, ਜਮਹੂਰੀ ਅਤੇ ਅਗਾਂਹਵਧੂ ਸ਼ਕਤੀਆਂ ਨੂੰ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਇੱਕਜੁੱਟ ਹੋਣ ਦਾ ਸੱਦਾ ਦਿੱਤਾ। ਅਜਿਹੀ ਮਜ਼ਬੂਤੀ ਸਮੇਂ ਦੀ ਸਭ ਤੋਂ ਪਹਿਲੀ ਲੋੜ ਬਣ ਗਈ ਹੈ।
ਬੁਲਾਰਿਆਂ ਵਿੱਚ ਸੀ.ਪੀ.ਆਈ. ਵੱਲੋਂ ਕਾਮਰੇਡ ਬੰਤ ਬਰਾੜ, ਸੀ.ਪੀ.ਆਈ. (ਐੱਮ.ਐੱਲ.) ਲਿਬਰੇਸ਼ਨ ਵੱਲੋਂ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਕੰਵਲਜੀਤ ਸਿੰਘ, ਆਰ.ਐੱਮ.ਪੀ.ਆਈ. ਵੱਲੋਂ ਕਾਮਰੇਡ ਇੰਦਰਜੀਤ ਗਰੇਵਾਲ ਅਤੇ ਸੀ.ਪੀ.ਆਈ. ਦੇ ਮੋਹਾਲੀ ਜ਼ਿਲ੍ਹਾ ਸਕੱਤਰ ਕਾਮਰੇਡ ਜਸਪਾਲ ਦੱਪਰ ਨੇ ਪ੍ਰਭਾਵਸ਼ਾਲੀ ਸ਼ਬਦਾਂ ਵਿੱਚ ਦਰਪੇਸ਼ ਸੰਕਟ ਦੀ ਵਿਆਖਿਆ ਕੀਤੀ।
ਇਸ ਤੋਂ ਇਲਾਵਾ ਹੋਰ ਵੀ ਉੱਘੇ ਖੱਬੇ ਪੱਖੀ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ, ਜਿਨ੍ਹਾਂ ਵਿੱਚ ਕਾਮਰੇਡ ਦਿਲਦਾਰ, ਕਾਮਰੇਡ ਮਹਿੰਦਰਪਾਲ (ਦੋਵੇਂ ਸੀ.ਪੀ.ਆਈ.), ਲਿਬਰੇਸ਼ਨ ਦੇ ਕਾਮਰੇਡ ਸੁਦਾਮਾ, ਕਾਮਰੇਡ ਅਗਿਨ ਅਤੇ ਕਾਮਰੇਡ ਸੱਜਣ ਸਿੰਘ (ਆਰ.ਐੱਮ.ਪੀ.ਆਈ.) ਦੇ ਨਾਮ ਉਚੇਚੇ ਤੌਰ ‘ਤੇ ਵਰਣਨਯੋਗ ਹਨ।
No comments:
Post a Comment