Showing posts with label Gurmat. Show all posts
Showing posts with label Gurmat. Show all posts

Saturday, July 07, 2018

ਨਵੀਂ ਪੀੜ੍ਹੀ ਨੂੰ ਸਹੀ ਸੇਧ ਦੇਣ ਲਈ ਗੁਰਮਤਿ ਵਿੱਦਿਅਕ ਸੰਮੇਲਨ ਦਾ ਆਯੋਜਨ

Jul 7, 2018, 5:32 PM
ਗੁਰਮਤਿ ਵਿੱਚ ਪਰਪੱਕ ਕਰਨ ਲਈ ਲਗਾਤਾਰ ਜਾਰੀ ਹੈ ਇਹ ਸਿਲਸਿਲਾ 
ਜਲੰਧਰ: 6 ਜੁਲਾਈ 2018: (ਰਾਜਪਾਲ ਕੌਰ//ਪੰਜਾਬ ਸਕਰੀਨ)::
ਸਾਡਾ ਸਮਾਜ ਅਤੇ ਦੇਸ਼ ਤਾਂ ਹੀ ਤਰੱਕੀ ਦੀ ਰਾਹ ਤੇ ਅੱਗੇ ਵੱਧ ਸਕਦੇ ਹਨ ਜੇਕਰ ਸਾਡੀ ਆਉਣ ਵਾਲੀ ਪੀੜ੍ਹੀ ਚੰਗੇ ਆਦਰਸ਼,ਗੁਰਮਤਿ ਆਚਰਣ ਅਤੇ ਸਿਧਾਂਤਾਂ ਨੂੰ ਸਿੱਖ ਕੇ ਆਪਣੇ ਜੀਵਨ ਵਿਚ ਧਾਰਨ ਕਰੇ। ਨਾਮਧਾਰੀ ਗੁਰੂ,ਸਤਿਗੁਰੂ ਜਗਜੀਤ ਸਿੰਘ ਜੀ ਨੇ 1963 ਈਸਵੀ ਵਿਚ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਗੁਰਮਤਿ ਵਿੱਦਿਅਕ ਸੰਮੇਲਨ ਦਾ ਆਯੋਜਨ ਕਰਵਾਇਆ ਸੀ,ਜੋ ਕਿ ਹੁਣ ਵਰਤਮਾਨ ਸਮੇਂ ਵਿਚ ਵੀ ਸਤਿਗੁਰੂ ਦਲੀਪ ਸਿੰਘ ਜੀ ਦੀ ਸੁਯੋਗ ਅਗਵਾਈ ਵਿਚ ਨਿਰੰਤਰ ਚੱਲ ਰਿਹਾ ਹੈ।ਇਹ ਵਿਸ਼ੇਸ਼ ਰੂਪ ਵਿਚ ਗਰਮੀਆਂ ਦੀਆ ਛੁੱਟੀਆਂ ਵਿਚ ਕਰਵਾਇਆ ਜਾਂਦਾ ਹੈ। ਇਸ ਸੰਮੇਲਨ ਦਾ ਸਿਲੇਬਸ ਗੁਰਮਤਿ ਸਿਧਾਂਤਾਂ ਅਤੇ ਚੰਗੇ ਸੰਸਕਾਰਾਂ ਮੁਤਾਬਿਕ ਨਿਰਧਾਰਿਤ ਕੀਤਾ ਜਾਂਦਾ ਹੈ ਅਤੇ ਦੇਸ਼-ਵਿਦੇਸ਼ ਵਿਚ ਵੱਖ-ਵੱਖ ਥਾਵਾਂ ਤੇ ਇਸਦਾ ਆਯੋਜਨ ਕਰਵਾ ਕੇ ਬੱਚਿਆਂ ਵਿਚਕਾਰ ਅਨੇਕ ਪ੍ਰਕਾਰ ਦੀਆਂ ਪ੍ਰਤੀਯੋਗਤਾਵਾਂ ਕਰਵਾਈਆਂ ਜਾਂਦੀਆਂ ਹਨ।ਜਿਵੇਂ ਕਿ ਨਾਮ-ਸਿਮਰਨ ਪ੍ਰਤੀਯੋਗਤਾ,ਭਾਸ਼ਣ,ਕਵਿਤਾ ਪ੍ਰਤੀਯੋਗਤਾ,ਦਸਤਾਰ ਪ੍ਰਤੀਯੋਗਤਾ ,ਸਿੱਖ ਇਤਿਹਾਸ ਨਾਲ ਸੰਬੰਧਿਤ ਲਿਖਤੀ ਪ੍ਰਤੀਯੋਗਤਾ ,ਸਵਾਲ-ਜਵਾਬ ਪ੍ਰਤੀਯੋਗਤਾ ,ਅਰਦਾਸ ਅਤੇ ਸ਼ੁੱਧ ਗੁਰਬਾਣੀ ਕੰਠ ਪ੍ਰਤੀਯੋਗਤਾ,ਇਸ ਤੋਂ ਇਲਾਵਾ ਚਿੱਤਰਕਾਰੀ ,ਖੇਡ,ਪੋਸ਼ਟਿਕ ਆਹਾਰ ਬਣਾਉਣ ਅਤੇ ਸੰਗੀਤ ਆਦਿ ਵੱਖ-ਵੱਖ ਪ੍ਰਕਾਰ ਦੀਆਂ ਪ੍ਰਤੀਯੋਗਤਾਵਾਂ ਕਰਵਾਈਆਂ ਜਾਂਦੀਆਂ ਹਨ।  ਜਿਸ ਨਾਲ ਬੱਚਿਆਂ ਨੂੰ ਚੰਗੀਆਂ ਗੱਲਾਂ ਸਿੱਖਣ ਦੇ ਨਾਲ-ਨਾਲ ਥੋੜਾ ਮਨੋਰੰਜਨ ਵੀ ਹੋ ਜਾਂਦਾ ਹੈ।ਇਸ ਸਮਾਗਮ ਦਾ ਮੁੱਖ ਮੰਤਵ ਬੱਚਿਆਂ ਨੂੰ ਸਿੱਖ ਧਰਮ ਦੀਆਂ ਪ੍ਰੰਪਰਾਵਾਂ ਨਾਲ ਜੋੜ ਕੇ ਆਪਣੇ ਮਹਾਨ ਵਿਰਸੇ ਤੋਂ ਜਾਣੂ  ਕਰਵਾਇਆ ਜਾਂਦਾ ਹੈ। ਇਸ ਦੇ ਨਾਲ ਹੀ ਉਹਨਾਂ ਵਿਚ ਅੱਛੇ ਸੰਸਕਾਰ,ਸਮਾਜ ਸੇਵਾ ਅਤੇ ਦੇਸ਼ਭਗਤੀ ਜਿਹੇ ਜਜ਼ਬੇ ਭਰਨ ਲਈ ਸਿਖਲਾਈ ਕੈਂਪ ਵੀ ਲਾਏ ਜਾਂਦੇ ਹਨ। ਭਾਗ ਲੈਣ ਵਾਲੇ ਪ੍ਰਤੀਭਾਗੀ ਦੀ ਉਮਰ ਸੀਮਾ 4-5 ਸਾਲ ਤੋਂ ਲੈ ਕੇ 24-25 ਸਾਲ ਤੱਕ ਹੂੰਦੀ ਹੈ। ਜੇਤੂ ਸਿਖਿਆਰਥੀਆਂ ਨੂੰ ਉਹਨਾਂ ਦੀ ਹੋਂਸਲਾ ਅਫਜਾਈ ਕਰਨ ਲਈ ਇਨਾਮ ਵੀ ਵੰਡੇ ਜਾਂਦੇ ਹਨ। ਇਸ ਤੋਂ ਇਲਾਵਾ ਸੰਮੇਲਨ ਵਿੱਚ ਭਾਗ ਲੈ ਰਹੇ ਸਿੱਖਿਆਰਥੀਆਂ ਨੂੰ ਕੁਝ ਨਾ ਕੁਝ ਇਨਾਮ ਵਜੋਂ ਜਰੂਰ ਦਿੱਤਾ ਜਾਂਦਾ ਹੈ ਤਾਂ ਜੋ ਕੋਈ ਬੱਚਾ ਨਿਰਾਸ਼ ਨਾ ਹੋਵੇ। ਇਸ ਸਾਲ 2018 ਦੇ ਗੁਰਮਤਿ ਵਿੱਦਿਅਕ ਸੰਮੇਲਨ ਦਾ ਆਯੋਜਨ ਭਾਰਤ ਵਿਚ ਕਈ ਥਾਵਾਂ ਤੇ ਕਰਵਾਇਆ ਗਿਆ ਜਿਵੇਂ ਜਲੰਧਰ ਦੇ ਕੁਝ ਇਲਾਕਿਆਂ ਤੋਂ ਇਲਾਵਾ ,ਸ੍ਰੀ ਜੀਵਨ ਨਗਰ (ਹਰਿਆਣਾ),ਚੰਡੀਗੜ੍ਹ ,ਮੰਡੀ(ਹਿਮਾਚਲ-ਪ੍ਰਦੇਸ਼),ਬੀੜ੍ਹ ਭਮਾਰਸੀ ,ਲੁਧਿਆਣਾ ,ਦਿੱਲੀ ,ਅਮ੍ਰਿਤਸਰ ,ਦਸੁਆ ਆਦਿ ਵੱਖ-ਵੱਖ ਇਲਾਕਿਆਂ ਵਿਚ 10 ਜੂਨ ਤੋਂ 5 ਜੁਲਾਈ ਤੱਕ ਲਗਾਤਾਰ ਹੋਏ ਅਤੇ ਅੱਗੇ ਵੀ ਇਸੇ ਤਰ੍ਹਾਂ ਇਹ ਲੜੀ ਨਿਰੰਤਰ ਚਲੇਗੀ। ਇਹ ਆਯੋਜਨ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਅਤੇ ਮਾਤਾ ਗੁਰਮੀਤ ਕੌਰ ਜੀ ਦੇ ਨਿਰਦੇਸ਼ ਅਨੁਸਾਰ,ਵਿਸ਼ਵ ਨੌਜਵਾਨ ਨਾਮਧਾਰੀ ਵਿੱਦਿਅਕ ਜਥੇ ਦੇ ਪ੍ਰਧਾਨ ਪਲਵਿੰਦਰ ਸਿੰਘ ਦੀ ਅਗਵਾਈ ਅਤੇ ਉਹਨਾਂ ਦੀ ਟੀਮ ਦੇ ਸਹਿਯੋਗ ਨਾਲ ਹੋਇਆ। ਜਿਸ ਵਿਚ ਮੁੱਖ ਰੂਪ ਨਾਲ ਮਾਸਟਰ ਸੁਖਵਿੰਦਰ ਸਿੰਘ ਜੀ ,ਪ੍ਰਿੰਸੀਪਲ ਹਰਮਨਪ੍ਰੀਤ ਸਿੰਘ ਜੀ ,ਮੁਖਤਿਆਰ ਸਿੰਘ ਜੀ ,ਸੁਖਦੇਵ ਸਿੰਘ ਜੀ ,ਸੁਖਰਾਜ ਸਿੰਘ , ਗੁਰਮੁਖ ਸਿੰਘ ਜੀ,ਸੂਬਾ ਅਮਰੀਕ ਸਿੰਘ ਜੀ ,ਸਰਬਜੀਤ ਸਿੰਘ ਭਿੰਡਰ ,ਰਤਨ ਸਿੰਘ ਜੀ (ਪ੍ਰਧਾਨ ਯੂਥ ਅਕਾਲੀ ਦਲ,ਮੋਹਾਲੀ) ,ਗੁਰਸੇਵ ਸਿੰਘ ਜੀ ,ਪ੍ਰਧਾਨ ਹਜਾਰਾ ਸਿੰਘ ਜੀ ,ਪ੍ਰਧਾਨ ਅਰਵਿੰਦਰ ਸਿੰਘ ਜੀ ,ਜਸਵੀਰ ਸੈਣੀ ਜੀ ,ਹਰਦੀਪ ਸਿੰਘ ਰਾਜਾ ,ਪ੍ਰਧਾਨ ਗੁਰਮੇਲ ਸਿੰਘ ਬਰਾੜ ,ਜਸਵੰਤ ਸਿੰਘ ਸੋਨੂ ,ਸੁਰੈਣ ਸਿੰਘ ਜੀ ,ਬੂਟਾ ਸਿੰਘ ਜੀ, ਲਾਲ ਸਿੰਘ ਜੀ,ਨਿਰਮਲ ਸਿੰਘ ਵਾਂ ਅਤੇ ਅਧਿਆਪਕਾ ਭਗਵੰਤ ਕੌਰ ,ਅਧਿਆਪਿਕਾ ਰੁਪਿੰਦਰ ਕੌਰ ਭਿੰਡਰ ,ਪਰਮਜੀਤ ਕੌਰ ,ਸਿਮਰਜੀਤ ਕੌਰ ,ਹਰਵਿੰਦਰ ਕੌਰ ,ਰਮਨਦੀਪ ਕੌਰ ,ਦਰਸ਼ਨ ਕੌਰ ਜੀ ,ਸੰਦੀਪ ਕੌਰ ਅਤੇ ਮੁੱਖ-ਅਧਿਆਪਕਾ ਰਾਜਪਾਲ ਕੌਰ ਆਦਿ ਦੇ ਸਹਿਯੋਗ ਨਾਲ ਹੋਇਆ। 

Monday, July 04, 2016

ਠਾਕੁਰ ਦਲੀਪ ਸਿੰਘ ਵੱਲੋਂ ਗੁਰਮਤਿ ਵਿੱਚ ਪਰਿਪੱਕ ਕਰਨ ਦੀ ਮੁਹਿੰਮ ਤੇਜ਼

Mon, Jul 4, 2016 at 5:10 PM 
ਗੁਰਦਵਾਰਾ ਮਾਤਾ ਭਾਗਵੰਤੀ ਸਾਹਿਬ ਵਿੱਖੇ ਹੋਇਆ ਵਿਸ਼ੇਸ਼ ਸੰਮੇਲਨ 
ਲੁਧਿਆਣਾ: 4 ਜੁਲਾਈ 2016: (ਪੰਜਾਬ ਸਕਰੀਨ ਬਿਊਰੋ):
ਵਿਸ਼ਵ ਨਾਮਧਾਰੀ ਵਿੱਦਿਆਕ ਜੱਥੇ ਵੱਲੋ ਸ੍ਰੀ ਠਾਕੁਰ ਦਲੀਪ ਸਿੰਘ ਜੀ ਦੀ ਕ੍ਰਿਪਾ ਸਦਕਾ ਨਾਮਧਾਰੀ ਸੰਗਤ ਵੱਲੋ ਗੁਰੂਦੁਆਰਾ ਮਾਤਾ ਭਾਗਵੰਤੀ ਸਾਹਿਬ ਵਿੱਖੇ ਜੂਨੀਅਰ ਅੱਤੇ ਸੀਨੀਅਰ ਲੜਕੇ ਅੱਤੇ ਲੜਕੀਆ ਦਾ ਲਘੂ ਸੰਮੇਲਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਦੋਹਰੀ ਸ਼ਤਾਬਦੀ ਅੱਤੇ ਸ੍ਰੀ ਮਾਤਾ ਚੰਦ ਕੋਰ ਜੀ ਦੀ ਨਿੱਘੀ ਯਾਦ ਵਿੱਚ ਕਰਵਾਇਆ ਗਿਆ। ਸੰਮੇਲਨ ਦੀ ਜਾਣਕਾਰੀ ਦਿੰਦਿਆ ਹੋਇਆ ਪ੍ਰਦਾਨ ਪਲਵਿੰਦਰ ਸਿੰਘ ਕੁੱਕੀ  ਨੇ ਦੱਸਿਆ ਕਿ ਇਹਨਾ ਸੰਮੇਲਨਾਂ ਦੀ ਸੁਰੂਆਤ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਕੀਤੀ ਸੀ ਅਤੇ ਅਜ ਇਸ ਸੰਮੇਲਨ ਵਿੱਚ ਸੈਂਕੜੇ ਬੱਚਿਆ ਨੇ ਹਿੱਸਾ ਲਿਆ। 
ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਬੱਚਿਆ ਵਿੱਚ ਬਹੁਤ ਭਾਰੀ ਉਤਸਾਹ ਦੇਖਣ ਨੂੰ ਮਿਲਿਆ ਕਿਉ ਕਿ ਇਹ ਸੰਮੇਲਨ ਬੱਚਿਆ ਦੇ ਸਰਵਪੱਖੀ ਵਿਕਾਸ ਅੱਤੇ ਖਾਸ ਕਰਕੇ ਆਤਮਿਕ ਵਿਕਾਸ ਨੂੰ ਬਲ ਦੇਣ ਲਈ ਇਹ ਨਾਮਧਾਰੀ ਗੁਰਮਤ ਸਮਾਗਮ ਕਰਵਾਏ ਜਾਦੇ ਹਨ। ਅਜ ਇਸ ਸੰਮੇਲਨ ਵਿੱਚ ਜਿੱਥੇ ਅਰਦਾਸ ਗੁਰਬਾਣੀ ਕੰਠ ਪ੍ਰਤਿਯੋਗਤਾ, ਲਿਖਤੀ ਇਤਿਹਾਸਿਕ ਪ੍ਰਤਿਯੋਗਤਾ,ਕਵਿਤਾ-ਭਾਸਣ, ਸਵਾਲ-ਜਵਾਬ, ਪ੍ਰਤਿਭਾ ਪ੍ਰਦਰਸਨ, ਖਾਣਾ ਖਜਨਾ ਅਦਿ  ਕਈ ਤਰਾ ਦੀ ਪ੍ਰਤਿਯੋਗਤਾਵਾ ਕਰਵਾਇਆ ਗਈਆ ਅਤੇ ਜੇਤੂ ਬੱਚਿਆ ਨੂੰ ਇਨਾਮ  ਦਿੱਤੇ ਗਏ। ਸੰਮੇਲਨ ਦੀ ਸਮਾਪਤੀ  ਵਿੱਚ ਆਈ ਹੋਈ ਸੰਗਤ ਨੇ ਅਰਦਾਸ ਵੀ ਕੀਤੀ ਕਿ ਸ੍ਰੀ ਮਾਤਾ ਚੰਦ ਕੋਰ ਜੀ ਨਾਲ ਜਿਸ ਨੇ ਵੀ ਵਿਸ਼ਵਾਸਘਾਤ ਕੀਤਾ ਹੈ। ਉਹ ਜਲਦ ਤੋ ਜਲਦ ਬੇਨਕਾਬ  ਹੋਣ ਇਹ ਹੀ ਮਾਤਾ ਜੀ ਨੂੰ ਸੱਚੀ  ਸਰਧਾਜਲੀ ਹੋਵੇਗੀ। 
ਇਸ ਮੋਕੇ ਉਪਰ, ਨਵਤੇਜ ਸਿੰਘ, ਹਰਭਜਨ ਸਿੰਘ ਫੋਰਮੈਨ, ਕਰਮਜੀਤ ਸਿੰਘ ਡੇਹਲੋ, ਜਥੇਦਾਰ ਜੋਗਿੰਦਰ ਸਿੰਘ ਜੀ ਮੁਕਤਾ , ਗੁਰਦੀਪ ਸਿੰਘ ਜੀ, ਬਲਵਿੰਦਰ ਸਿੰਘ ਪਨੇਸਰ, ਹਰਦੀਪ ਪਲਾਹਾ ਜੀ, ਰਾਜੇਸ ਮਿਸ਼ਰਾ, ਹਰਵਿੰਦਰ ਸਿੰਘ ਨਾਮਧਾਰੀ, ਰਾਗੀ ਰਣਬੀਰ ਸਿੰਘ, ਮਾਸਟਰ ਸੁੱਖਵਿੰਦਰ ਸਿੰਘ, ਮਿਲਖਾ ਸਿੰਘ, ਗੁਰਦੀਪ ਸਿੰਘ ਜੰਡੂ, ਰਾਜਵੰਤ ਸਿੰਘ, ਜਸਵੰਤ ਸੋਨੂੰ, ਰਾਜਪਾਲ ਕੋਰ,  ਸਤਨਾਮ ਕੋਰ, ਹਰਪ੍ਰੀਤ ਕੋਰ , ਭਗਵੰਤ  ਕੋਰ, ਰਣਜੀਤ ਕੋਰ ਅੱਤੇ ਅਰਵਿੰਦਰ ਲਾਡੀ  ਹਾਜਰ ਸਨ।

Thursday, June 27, 2013

ਬੰਗਾ ਵਿਖੇ ਗੁਰਮਤਿ ਕੈਂਪ ਲਗਾਇਆ

133 ਪਿੰਡਾਂ ਵਿੱਚੋਂ 185 ਗ੍ਰੰਥੀ ਤੇ ਪਾਠੀ ਸਿੰਘ ਪੁੱਜੇ
ਗੁਰਦੁਆਰਾ ਚਰਨ ਕੰਵਲ ਸਾਹਿਬ ਜੀਂਦੋਵਾਲ ਬੰਗਾ ਵਿਖੇ ਗੁਰਮਤਿ ਸਮਾਗਮ ਮੌਕੇ ਪਾਠੀ ਸਿੰਘਾਂ ਅਤੇ ਗ੍ਰੰਥੀ ਸਿੰਘਾਂ ਨਾਲ ਐਸਜੀਪੀਸੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ  
ਅੰਮ੍ਰਿਤਸਰ:: 27 ਜੂਨ- (ਪੰਜਾਬ ਸਕਰੀਨ ਬਿਊਰੋ):  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਜਾਰੀ ਆਦੇਸ਼ ਅਨੁਸਾਰ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਪੰਜਾਬ ਅਤੇ ਇਸ ਤੋਂ ਬਾਹਰਲੇ ਸੂਬਿਆਂ ’ਚ ਵੱਖ-ਵੱਖ ਥਾਵਾਂ ਪੁਰ ਸਿੱਖ ਰਹਿਤ ਮਰਯਾਦਾ ਤੇ ਸ਼ੁੱਧ ਗੁਰਬਾਣੀ ਉਚਾਰਨ ਲਈ ਲਗਾਤਾਰ ਗੁਰਮਤਿ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ। ਜਿਸ ਵਿੱਚ ਪਿੰਡਾਂ ਤੇ ਸ਼ਹਿਰਾਂ ਦੇ ਅਖੰਡ ਪਾਠੀ ਤੇ ਗ੍ਰੰਥੀ ਸਿੰਘਾਂ ਤੋਂ ਇਲਾਵਾ ਸਿੱਖ ਸੰਗਤਾਂ ਵੀ ਸ਼ਾਮਲ ਹੋ ਰਹੀਆਂ ਹਨ, ਜੋ ਚੰਗਾ ਰੁਝਾਨ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ.ਸੁਖਦੇਵ ਸਿੰਘ ਭੌਰ ਨੇ ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰਦੁਆਰਾ ਚਰਨ ਕੰਵਲ ਸਾਹਿਬ ਜੀਂਦੋਵਾਲ ਬੰਗਾ ਵਿਖੇ ਲਗਾਏ ਗੁਰਮਤਿ ਸਮਾਗਮ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਸਕੂਲੀ ਬੱਚਿਆਂ ਨੂੰ ਆਪਣੇ ਸਿੱਖੀ ਵਿਰਸੇ ਨਾਲ ਜੋੜੀ ਰੱਖਣ ਦੇ ਉਦੇਸ਼ ਨਾਲ ਪਹਿਲਾਂ ਵੱਖ-ਵੱਖ ਸਕੂਲਾਂ ’ਚ ਦਸਤਾਰ ਮੁਕਾਬਲੇ ਕਰਵਾਏ ਜੋ ਪੰਜਾਬ ਤੋਂ ਇਲਾਵਾ ਬਾਹਰਲੇ ਸੂਬਿਆਂ ’ਚ ਵੀ ਸਫਲ ਰਹੇ ਤੇ ਇਹਨਾਂ ਮੁਕਾਬਲਿਆਂ ’ਚ ਵੱਧ ਚੜ੍ਹ ਕੇ ਸਕੂਲੀ ਬੱਚਿਆਂ ਦੇ ਸਕੂਲ ਪ੍ਰਬੰਧਕਾਂ ਦੇ ਸਹਿਯੋਗ ਨਾਲ ਹਿੱਸਾ ਲਿਆ।
ਤੇ ਹੁਣ ਧਰਮ ਪ੍ਰਚਾਰ ਕਮੇਟੀ ਵੱਲੋਂ ਪੰਜਾਬ ਭਰ ’ਚ ਪਾਠੀ ਸਿੰਘਾਂ ਤੇ ਗ੍ਰੰਥੀ ਸਿੰਘਾਂ ਲਈ ਗੁਰਮਤਿ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ ਜਿਸ ਵਿੱਚ ਵੱਧ ਚੜ੍ਹ ਕੇ ਗ੍ਰੰਥੀ ਸਿੰਘ ਤੇ ਪਾਠੀ ਸਿੰਘ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਗੁਰਦੁਆਰਾ ਚਰਨ ਕੰਵਲ ਸਾਹਿਬ ਜੀਂਦੋਵਾਲ ਬੰਗਾ ਵਿਖੇ ਲਗਾਏ ਗਏ ਤਿੰਨ ਰੋਜਾ ਕੈਂਪ ’ਚ ਗੁਰਬਾਣੀ ਦਾ ਸ਼ੁੱਧ ਉਚਾਰਨ ਸਿੱਖ ਰਹਿਤ ਮਰਯਾਦਾ ਸਬੰਧੀ ਜਾਣਕਾਰੀ ਲੈਣ ਲਈ ਇਸ ਇਲਾਕੇ ਦੇ 133 ਪਿੰਡਾਂ ਵਿੱਚੋਂ 185 ਗ੍ਰੰਥੀ ਤੇ ਪਾਠੀ ਸਿੰਘ ਪੁੱਜੇ ਹਨ। ਜਿਨ੍ਹਾਂ ਨੂੰ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ ਨੇ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਹੈ।
ਕੈਂਪ ਦੀ ਸਮਾਪਤੀ ਸਮੇਂ ਧਰਮ ਪ੍ਰਚਾਰ ਕਮੇਟੀ ਦੇ ਸ.ਸਤਬੀਰ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ:ਅਵਤਾਰ ਸਿੰਘ ਦਾ ਦਿ੍ਰੜ ਇਰਾਦਾ ਹੈ ਕਿ ਨੌਜਵਾਨਾਂ ’ਚੋਂ ਪਤਿਤਪੁਣੇ ਤੇ ਨਸ਼ਿਆਂ ਨੂੰ ਦੂਰ ਕਰਦਿਆਂ ਆਪਣੇ ਗੌਰਵਮਈ ਵਿਰਸੇ ਨਾਲ ਜੋੜਿਆ ਜਾਵੇ। ਉਨ੍ਹਾਂ ਕਿਹਾ ਕਿ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਖਾਸਕਰ ਪਿੰਡਾਂ ’ਚ ਨੌਜਵਾਨਾਂ ਨੂੰ ਸਿੱਖ ਇਤਿਹਾਸ ਦੀ ਮੁਕੰਮਲ ਜਾਣਕਾਰੀ ਦਿੱਤੀ ਜਾਵੇ। ਕੈਂਪ ’ਚ ਭਾਗ ਲੈਣ ਵਾਲੇ ਸਾਰੇ ਪਾਠੀ ਤੇ ਗ੍ਰੰਥੀ ਸਿੰਘਾਂ ਨੂੰ ਧਾਰਮਿਕ ਪੁਸਤਕਾਂ ਦਾ ਸੈੱਟ ਤੇ ਪ੍ਰਸੰਸਾ ਪੱਤਰ ਦੇ ਕੇ ਸ.ਸੁਖਦੇਵ ਸਿੰਘ ਭੌਰ ਤੇ ਸ.ਸਤਬੀਰ ਸਿੰਘ ਨੇ ਸਨਮਾਨਿਤ ਕੀਤਾ। ਇਸੇ ਦਿਨ ਸੰਗਰਾਂਦ ਵਾਲੇ ਦਿਨ ਅੰਮ੍ਰਿਤ-ਸੰਚਾਰ ਵੀ ਕਰਵਾਇਆ ਗਿਆ, ਜਿਸ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਪੰਜ ਪਿਆਰੇ ਸਾਹਿਬਾਨ ਪਾਸੋਂ ਇਲਾਕੇ ਦੇ 70 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਵੀ ਪ੍ਰਾਪਤ ਕੀਤੀ।
ਇਸ ਮੌਕੇ ਭਾਈ ਸਰਵਣ ਸਿੰਘ, ਭਾਈ ਗੁਰਭਾਗ ਸਿੰਘ ਤੇ ਭਾਈ ਹਰਦੀਪ ਸਿੰਘ ਪ੍ਰਚਾਰਕ, ਸ.ਕੁਲਦੀਪ ਸਿੰਘ ਮੈਨੇਜਰ ਗੁਰਦੁਆਰਾ ਚਰਨ ਕੰਵਲ ਸਾਹਿਬ ਜੀਦੋਂਵਾਲ ਆਦਿ ਮੌਜੂਦ ਸਨ।

SNA Gurmat Camp Feb 2013