Jul 7, 2018, 5:32 PM
ਗੁਰਮਤਿ ਵਿੱਚ ਪਰਪੱਕ ਕਰਨ ਲਈ ਲਗਾਤਾਰ ਜਾਰੀ ਹੈ ਇਹ ਸਿਲਸਿਲਾ
ਜਲੰਧਰ: 6 ਜੁਲਾਈ 2018: (ਰਾਜਪਾਲ ਕੌਰ//ਪੰਜਾਬ ਸਕਰੀਨ)::
ਸਾਡਾ ਸਮਾਜ ਅਤੇ ਦੇਸ਼ ਤਾਂ ਹੀ ਤਰੱਕੀ ਦੀ ਰਾਹ ਤੇ ਅੱਗੇ ਵੱਧ ਸਕਦੇ ਹਨ ਜੇਕਰ ਸਾਡੀ ਆਉਣ ਵਾਲੀ ਪੀੜ੍ਹੀ ਚੰਗੇ ਆਦਰਸ਼,ਗੁਰਮਤਿ ਆਚਰਣ ਅਤੇ ਸਿਧਾਂਤਾਂ ਨੂੰ ਸਿੱਖ ਕੇ ਆਪਣੇ ਜੀਵਨ ਵਿਚ ਧਾਰਨ ਕਰੇ। ਨਾਮਧਾਰੀ ਗੁਰੂ,ਸਤਿਗੁਰੂ ਜਗਜੀਤ ਸਿੰਘ ਜੀ ਨੇ 1963 ਈਸਵੀ ਵਿਚ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਗੁਰਮਤਿ ਵਿੱਦਿਅਕ ਸੰਮੇਲਨ ਦਾ ਆਯੋਜਨ ਕਰਵਾਇਆ ਸੀ,ਜੋ ਕਿ ਹੁਣ ਵਰਤਮਾਨ ਸਮੇਂ ਵਿਚ ਵੀ ਸਤਿਗੁਰੂ ਦਲੀਪ ਸਿੰਘ ਜੀ ਦੀ ਸੁਯੋਗ ਅਗਵਾਈ ਵਿਚ ਨਿਰੰਤਰ ਚੱਲ ਰਿਹਾ ਹੈ।ਇਹ ਵਿਸ਼ੇਸ਼ ਰੂਪ ਵਿਚ ਗਰਮੀਆਂ ਦੀਆ ਛੁੱਟੀਆਂ ਵਿਚ ਕਰਵਾਇਆ ਜਾਂਦਾ ਹੈ। ਇਸ ਸੰਮੇਲਨ ਦਾ ਸਿਲੇਬਸ ਗੁਰਮਤਿ ਸਿਧਾਂਤਾਂ ਅਤੇ ਚੰਗੇ ਸੰਸਕਾਰਾਂ ਮੁਤਾਬਿਕ ਨਿਰਧਾਰਿਤ ਕੀਤਾ ਜਾਂਦਾ ਹੈ ਅਤੇ ਦੇਸ਼-ਵਿਦੇਸ਼ ਵਿਚ ਵੱਖ-ਵੱਖ ਥਾਵਾਂ ਤੇ ਇਸਦਾ ਆਯੋਜਨ ਕਰਵਾ ਕੇ ਬੱਚਿਆਂ ਵਿਚਕਾਰ ਅਨੇਕ ਪ੍ਰਕਾਰ ਦੀਆਂ ਪ੍ਰਤੀਯੋਗਤਾਵਾਂ ਕਰਵਾਈਆਂ ਜਾਂਦੀਆਂ ਹਨ।ਜਿਵੇਂ ਕਿ ਨਾਮ-ਸਿਮਰਨ ਪ੍ਰਤੀਯੋਗਤਾ,ਭਾਸ਼ਣ,ਕਵਿਤਾ ਪ੍ਰਤੀਯੋਗਤਾ,ਦਸਤਾਰ ਪ੍ਰਤੀਯੋਗਤਾ ,ਸਿੱਖ ਇਤਿਹਾਸ ਨਾਲ ਸੰਬੰਧਿਤ ਲਿਖਤੀ ਪ੍ਰਤੀਯੋਗਤਾ ,ਸਵਾਲ-ਜਵਾਬ ਪ੍ਰਤੀਯੋਗਤਾ ,ਅਰਦਾਸ ਅਤੇ ਸ਼ੁੱਧ ਗੁਰਬਾਣੀ ਕੰਠ ਪ੍ਰਤੀਯੋਗਤਾ,ਇਸ ਤੋਂ ਇਲਾਵਾ ਚਿੱਤਰਕਾਰੀ ,ਖੇਡ,ਪੋਸ਼ਟਿਕ ਆਹਾਰ ਬਣਾਉਣ ਅਤੇ ਸੰਗੀਤ ਆਦਿ ਵੱਖ-ਵੱਖ ਪ੍ਰਕਾਰ ਦੀਆਂ ਪ੍ਰਤੀਯੋਗਤਾਵਾਂ ਕਰਵਾਈਆਂ ਜਾਂਦੀਆਂ ਹਨ। ਜਿਸ ਨਾਲ ਬੱਚਿਆਂ ਨੂੰ ਚੰਗੀਆਂ ਗੱਲਾਂ ਸਿੱਖਣ ਦੇ ਨਾਲ-ਨਾਲ ਥੋੜਾ ਮਨੋਰੰਜਨ ਵੀ ਹੋ ਜਾਂਦਾ ਹੈ।ਇਸ ਸਮਾਗਮ ਦਾ ਮੁੱਖ ਮੰਤਵ ਬੱਚਿਆਂ ਨੂੰ ਸਿੱਖ ਧਰਮ ਦੀਆਂ ਪ੍ਰੰਪਰਾਵਾਂ ਨਾਲ ਜੋੜ ਕੇ ਆਪਣੇ ਮਹਾਨ ਵਿਰਸੇ ਤੋਂ ਜਾਣੂ ਕਰਵਾਇਆ ਜਾਂਦਾ ਹੈ। ਇਸ ਦੇ ਨਾਲ ਹੀ ਉਹਨਾਂ ਵਿਚ ਅੱਛੇ ਸੰਸਕਾਰ,ਸਮਾਜ ਸੇਵਾ ਅਤੇ ਦੇਸ਼ਭਗਤੀ ਜਿਹੇ ਜਜ਼ਬੇ ਭਰਨ ਲਈ ਸਿਖਲਾਈ ਕੈਂਪ ਵੀ ਲਾਏ ਜਾਂਦੇ ਹਨ। ਭਾਗ ਲੈਣ ਵਾਲੇ ਪ੍ਰਤੀਭਾਗੀ ਦੀ ਉਮਰ ਸੀਮਾ 4-5 ਸਾਲ ਤੋਂ ਲੈ ਕੇ 24-25 ਸਾਲ ਤੱਕ ਹੂੰਦੀ ਹੈ। ਜੇਤੂ ਸਿਖਿਆਰਥੀਆਂ ਨੂੰ ਉਹਨਾਂ ਦੀ ਹੋਂਸਲਾ ਅਫਜਾਈ ਕਰਨ ਲਈ ਇਨਾਮ ਵੀ ਵੰਡੇ ਜਾਂਦੇ ਹਨ। ਇਸ ਤੋਂ ਇਲਾਵਾ ਸੰਮੇਲਨ ਵਿੱਚ ਭਾਗ ਲੈ ਰਹੇ ਸਿੱਖਿਆਰਥੀਆਂ ਨੂੰ ਕੁਝ ਨਾ ਕੁਝ ਇਨਾਮ ਵਜੋਂ ਜਰੂਰ ਦਿੱਤਾ ਜਾਂਦਾ ਹੈ ਤਾਂ ਜੋ ਕੋਈ ਬੱਚਾ ਨਿਰਾਸ਼ ਨਾ ਹੋਵੇ। ਇਸ ਸਾਲ 2018 ਦੇ ਗੁਰਮਤਿ ਵਿੱਦਿਅਕ ਸੰਮੇਲਨ ਦਾ ਆਯੋਜਨ ਭਾਰਤ ਵਿਚ ਕਈ ਥਾਵਾਂ ਤੇ ਕਰਵਾਇਆ ਗਿਆ ਜਿਵੇਂ ਜਲੰਧਰ ਦੇ ਕੁਝ ਇਲਾਕਿਆਂ ਤੋਂ ਇਲਾਵਾ ,ਸ੍ਰੀ ਜੀਵਨ ਨਗਰ (ਹਰਿਆਣਾ),ਚੰਡੀਗੜ੍ਹ ,ਮੰਡੀ(ਹਿਮਾਚਲ-ਪ੍ਰਦੇਸ਼),ਬੀੜ੍ਹ ਭਮਾਰਸੀ ,ਲੁਧਿਆਣਾ ,ਦਿੱਲੀ ,ਅਮ੍ਰਿਤਸਰ ,ਦਸੁਆ ਆਦਿ ਵੱਖ-ਵੱਖ ਇਲਾਕਿਆਂ ਵਿਚ 10 ਜੂਨ ਤੋਂ 5 ਜੁਲਾਈ ਤੱਕ ਲਗਾਤਾਰ ਹੋਏ ਅਤੇ ਅੱਗੇ ਵੀ ਇਸੇ ਤਰ੍ਹਾਂ ਇਹ ਲੜੀ ਨਿਰੰਤਰ ਚਲੇਗੀ। ਇਹ ਆਯੋਜਨ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਅਤੇ ਮਾਤਾ ਗੁਰਮੀਤ ਕੌਰ ਜੀ ਦੇ ਨਿਰਦੇਸ਼ ਅਨੁਸਾਰ,ਵਿਸ਼ਵ ਨੌਜਵਾਨ ਨਾਮਧਾਰੀ ਵਿੱਦਿਅਕ ਜਥੇ ਦੇ ਪ੍ਰਧਾਨ ਪਲਵਿੰਦਰ ਸਿੰਘ ਦੀ ਅਗਵਾਈ ਅਤੇ ਉਹਨਾਂ ਦੀ ਟੀਮ ਦੇ ਸਹਿਯੋਗ ਨਾਲ ਹੋਇਆ। ਜਿਸ ਵਿਚ ਮੁੱਖ ਰੂਪ ਨਾਲ ਮਾਸਟਰ ਸੁਖਵਿੰਦਰ ਸਿੰਘ ਜੀ ,ਪ੍ਰਿੰਸੀਪਲ ਹਰਮਨਪ੍ਰੀਤ ਸਿੰਘ ਜੀ ,ਮੁਖਤਿਆਰ ਸਿੰਘ ਜੀ ,ਸੁਖਦੇਵ ਸਿੰਘ ਜੀ ,ਸੁਖਰਾਜ ਸਿੰਘ , ਗੁਰਮੁਖ ਸਿੰਘ ਜੀ,ਸੂਬਾ ਅਮਰੀਕ ਸਿੰਘ ਜੀ ,ਸਰਬਜੀਤ ਸਿੰਘ ਭਿੰਡਰ ,ਰਤਨ ਸਿੰਘ ਜੀ (ਪ੍ਰਧਾਨ ਯੂਥ ਅਕਾਲੀ ਦਲ,ਮੋਹਾਲੀ) ,ਗੁਰਸੇਵ ਸਿੰਘ ਜੀ ,ਪ੍ਰਧਾਨ ਹਜਾਰਾ ਸਿੰਘ ਜੀ ,ਪ੍ਰਧਾਨ ਅਰਵਿੰਦਰ ਸਿੰਘ ਜੀ ,ਜਸਵੀਰ ਸੈਣੀ ਜੀ ,ਹਰਦੀਪ ਸਿੰਘ ਰਾਜਾ ,ਪ੍ਰਧਾਨ ਗੁਰਮੇਲ ਸਿੰਘ ਬਰਾੜ ,ਜਸਵੰਤ ਸਿੰਘ ਸੋਨੂ ,ਸੁਰੈਣ ਸਿੰਘ ਜੀ ,ਬੂਟਾ ਸਿੰਘ ਜੀ, ਲਾਲ ਸਿੰਘ ਜੀ,ਨਿਰਮਲ ਸਿੰਘ ਵਾਂ ਅਤੇ ਅਧਿਆਪਕਾ ਭਗਵੰਤ ਕੌਰ ,ਅਧਿਆਪਿਕਾ ਰੁਪਿੰਦਰ ਕੌਰ ਭਿੰਡਰ ,ਪਰਮਜੀਤ ਕੌਰ ,ਸਿਮਰਜੀਤ ਕੌਰ ,ਹਰਵਿੰਦਰ ਕੌਰ ,ਰਮਨਦੀਪ ਕੌਰ ,ਦਰਸ਼ਨ ਕੌਰ ਜੀ ,ਸੰਦੀਪ ਕੌਰ ਅਤੇ ਮੁੱਖ-ਅਧਿਆਪਕਾ ਰਾਜਪਾਲ ਕੌਰ ਆਦਿ ਦੇ ਸਹਿਯੋਗ ਨਾਲ ਹੋਇਆ।
No comments:
Post a Comment