Mon, Jul 4, 2016 at 5:10 PM
ਗੁਰਦਵਾਰਾ ਮਾਤਾ ਭਾਗਵੰਤੀ ਸਾਹਿਬ ਵਿੱਖੇ ਹੋਇਆ ਵਿਸ਼ੇਸ਼ ਸੰਮੇਲਨ
ਲੁਧਿਆਣਾ: 4 ਜੁਲਾਈ 2016: (ਪੰਜਾਬ ਸਕਰੀਨ ਬਿਊਰੋ):
ਵਿਸ਼ਵ ਨਾਮਧਾਰੀ ਵਿੱਦਿਆਕ ਜੱਥੇ ਵੱਲੋ ਸ੍ਰੀ ਠਾਕੁਰ ਦਲੀਪ ਸਿੰਘ ਜੀ ਦੀ ਕ੍ਰਿਪਾ ਸਦਕਾ ਨਾਮਧਾਰੀ ਸੰਗਤ ਵੱਲੋ ਗੁਰੂਦੁਆਰਾ ਮਾਤਾ ਭਾਗਵੰਤੀ ਸਾਹਿਬ ਵਿੱਖੇ ਜੂਨੀਅਰ ਅੱਤੇ ਸੀਨੀਅਰ ਲੜਕੇ ਅੱਤੇ ਲੜਕੀਆ ਦਾ ਲਘੂ ਸੰਮੇਲਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਦੋਹਰੀ ਸ਼ਤਾਬਦੀ ਅੱਤੇ ਸ੍ਰੀ ਮਾਤਾ ਚੰਦ ਕੋਰ ਜੀ ਦੀ ਨਿੱਘੀ ਯਾਦ ਵਿੱਚ ਕਰਵਾਇਆ ਗਿਆ। ਸੰਮੇਲਨ ਦੀ ਜਾਣਕਾਰੀ ਦਿੰਦਿਆ ਹੋਇਆ ਪ੍ਰਦਾਨ ਪਲਵਿੰਦਰ ਸਿੰਘ ਕੁੱਕੀ ਨੇ ਦੱਸਿਆ ਕਿ ਇਹਨਾ ਸੰਮੇਲਨਾਂ ਦੀ ਸੁਰੂਆਤ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਕੀਤੀ ਸੀ ਅਤੇ ਅਜ ਇਸ ਸੰਮੇਲਨ ਵਿੱਚ ਸੈਂਕੜੇ ਬੱਚਿਆ ਨੇ ਹਿੱਸਾ ਲਿਆ।
ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਬੱਚਿਆ ਵਿੱਚ ਬਹੁਤ ਭਾਰੀ ਉਤਸਾਹ ਦੇਖਣ ਨੂੰ ਮਿਲਿਆ ਕਿਉ ਕਿ ਇਹ ਸੰਮੇਲਨ ਬੱਚਿਆ ਦੇ ਸਰਵਪੱਖੀ ਵਿਕਾਸ ਅੱਤੇ ਖਾਸ ਕਰਕੇ ਆਤਮਿਕ ਵਿਕਾਸ ਨੂੰ ਬਲ ਦੇਣ ਲਈ ਇਹ ਨਾਮਧਾਰੀ ਗੁਰਮਤ ਸਮਾਗਮ ਕਰਵਾਏ ਜਾਦੇ ਹਨ। ਅਜ ਇਸ ਸੰਮੇਲਨ ਵਿੱਚ ਜਿੱਥੇ ਅਰਦਾਸ ਗੁਰਬਾਣੀ ਕੰਠ ਪ੍ਰਤਿਯੋਗਤਾ, ਲਿਖਤੀ ਇਤਿਹਾਸਿਕ ਪ੍ਰਤਿਯੋਗਤਾ,ਕਵਿਤਾ-ਭਾਸਣ, ਸਵਾਲ-ਜਵਾਬ, ਪ੍ਰਤਿਭਾ ਪ੍ਰਦਰਸਨ, ਖਾਣਾ ਖਜਨਾ ਅਦਿ ਕਈ ਤਰਾ ਦੀ ਪ੍ਰਤਿਯੋਗਤਾਵਾ ਕਰਵਾਇਆ ਗਈਆ ਅਤੇ ਜੇਤੂ ਬੱਚਿਆ ਨੂੰ ਇਨਾਮ ਦਿੱਤੇ ਗਏ। ਸੰਮੇਲਨ ਦੀ ਸਮਾਪਤੀ ਵਿੱਚ ਆਈ ਹੋਈ ਸੰਗਤ ਨੇ ਅਰਦਾਸ ਵੀ ਕੀਤੀ ਕਿ ਸ੍ਰੀ ਮਾਤਾ ਚੰਦ ਕੋਰ ਜੀ ਨਾਲ ਜਿਸ ਨੇ ਵੀ ਵਿਸ਼ਵਾਸਘਾਤ ਕੀਤਾ ਹੈ। ਉਹ ਜਲਦ ਤੋ ਜਲਦ ਬੇਨਕਾਬ ਹੋਣ ਇਹ ਹੀ ਮਾਤਾ ਜੀ ਨੂੰ ਸੱਚੀ ਸਰਧਾਜਲੀ ਹੋਵੇਗੀ।
ਇਸ ਮੋਕੇ ਉਪਰ, ਨਵਤੇਜ ਸਿੰਘ, ਹਰਭਜਨ ਸਿੰਘ ਫੋਰਮੈਨ, ਕਰਮਜੀਤ ਸਿੰਘ ਡੇਹਲੋ, ਜਥੇਦਾਰ ਜੋਗਿੰਦਰ ਸਿੰਘ ਜੀ ਮੁਕਤਾ , ਗੁਰਦੀਪ ਸਿੰਘ ਜੀ, ਬਲਵਿੰਦਰ ਸਿੰਘ ਪਨੇਸਰ, ਹਰਦੀਪ ਪਲਾਹਾ ਜੀ, ਰਾਜੇਸ ਮਿਸ਼ਰਾ, ਹਰਵਿੰਦਰ ਸਿੰਘ ਨਾਮਧਾਰੀ, ਰਾਗੀ ਰਣਬੀਰ ਸਿੰਘ, ਮਾਸਟਰ ਸੁੱਖਵਿੰਦਰ ਸਿੰਘ, ਮਿਲਖਾ ਸਿੰਘ, ਗੁਰਦੀਪ ਸਿੰਘ ਜੰਡੂ, ਰਾਜਵੰਤ ਸਿੰਘ, ਜਸਵੰਤ ਸੋਨੂੰ, ਰਾਜਪਾਲ ਕੋਰ, ਸਤਨਾਮ ਕੋਰ, ਹਰਪ੍ਰੀਤ ਕੋਰ , ਭਗਵੰਤ ਕੋਰ, ਰਣਜੀਤ ਕੋਰ ਅੱਤੇ ਅਰਵਿੰਦਰ ਲਾਡੀ ਹਾਜਰ ਸਨ।
No comments:
Post a Comment