Showing posts with label Comrade Vijay Kumar. Show all posts
Showing posts with label Comrade Vijay Kumar. Show all posts

Friday, April 01, 2022

ਕਾਮਰੇਡ ਰਾਜੇਸ਼ ਬਣੇ ਐਂਟੀ ਕੁਰੱਪਸ਼ਨ ਦੇ ਸਟੇਟ ਡਾਇਰੈਕਟਰ

ਕਈ ਵਿਭਾਗਾਂ ਅਤੇ ਵਿਅਕਤੀਆਂ 'ਤੇ ਹੈ ਬਾਜ਼ ਵਰਗੀ ਤਿੱਖੀ ਨਜ਼ਰ 

ਲੁਧਿਆਣਾ//ਕਰਨਾਲ: 31 ਮਾਰਚ 2022: (ਪੰਜਾਬ ਸਕਰੀਨ ਬਿਊਰੋ):: 

ਆਮ ਤੌਰ 'ਤੇ ਸਿਆਸੀ ਅਤੇ ਟਰੇਡ ਯੂਨੀਅਨ ਲੀਡਰਾਂ ਦੇ ਬੱਚੇ ਇਹਨਾਂ ਰਾਹਾਂ 'ਤੇ ਨਹੀਂ ਤੁਰਦੇ। ਇਹ ਖੱਜਲਖੁਆਰੀ ਵਾਲਾ ਰਸਤਾ ਗਿਣਿਆ ਜਾਂਦਾ ਹੈ। ਜਦੋਂ ਤੋਂ ਕੁਝ ਲੋਕਾਂ ਨੇ ਸੌਦੇਬਾਜ਼ੀਆਂ ਸ਼ੁਰੂ ਕੀਤੀਆਂ ਹਨ ਉਦੋਂ ਤੋਂ ਇਹ ਪਾਸਾ  ਉਂਝ ਵੀ ਹੁਣ ਬਦਨਾਮ ਵਰਗਾ ਹੀ ਹੋ ਗਿਆ ਹੈ। ਇਸ ਕੌੜੀ ਹਕੀਕਤ ਦੇ ਬਾਵਜੂਦ ਇੱਕ ਪਰਿਵਾਰ ਅਜੇ ਤੀਕ ਲੋਕਾਂ ਦੇ ਕੰਮ ਕਰਨ ਵਿੱਚ ਅੱਗੇ ਅੱਗੇ ਹੁੰਦਾ ਹੈ। ਇਸ ਜੁਆਨ ਦਾ ਨਾਮ ਹੈ ਰਾਜੇਸ਼ ਕੁਮਾਰ। 
ਦਿਨ ਰਾਤ ਭੱਜਨੱਠ, ਆਏ ਦਿਨ ਮੀਟਿੰਗਾਂ, ਰੈਲੀਆਂ, ਧਰਨੇ-ਮੁਜ਼ਾਹਰੇ ਅਤੇ ਹੋਰ ਆਯੋਜਨ ਕਰਨ ਕਰਾਉਣ ਵਾਲੇ ਏਟਕ ਲੀਡਰ ਕਾਮਰੇਡ ਵਿਜੇ ਕੁਮਾਰ ਸਿਹਤ ਵੱਲ ਬੇਧਿਆਨੀ ਹੋਣ ਨਾਲ ਕੁਝ ਢਿੱਲੇ ਜਿਹੇ ਪੈ ਗਏ।  ਲਗਾਤਾਰ ਕੰਮਕਾਜ ਅਤੇ ਭੱਜਨੱਠ ਕਾਰਨ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਕਾਰਨ ਢਿੱਲੇ ਮੱਠੇ ਰਹਿਣ ਲੱਗੇ ਤਾਂ ਕੰਮਕਾਜ ਵਿੱਚ ਵੀ ਖੜੋਤ ਆਉਣ ਲੱਗ ਪਈ। ਉਸ ਵੇਲੇ ਕਾਮਰੇਡ ਵਿਜੇ ਕੁਮਾਰ ਨੇ ਅੰਘਰ੍ਸ਼ਨ ਵਾਲੇ ਇਸ ਰਸਤੇ ਤੇ ਆਪਣੇ ਬੇਟੇ ਨੂੰ ਸੰਘਰਸ਼ਾਂ ਦੀ ਦੁਨੀਆ ਵਿੱਚ ਆਪਣਾ ਵਾਰਿਸ ਬਣਾ ਕੇ ਸਾਹਮਣੇ ਲਿਆਂਦਾ। ਉਸਦਾ ਕੈਰੀਅਰ ਦਾਅ 'ਤੇ ਲੈ ਕੇ ਉਸਨੂੰ ਕਮਾਈਆਂ ਵਾਲੇ ਪਾਸਿਓਂ ਹੋੜ ਇਹ ਨਾਅਰਾ ਦਿੱਤਾ-ਹਰ ਜ਼ੋਰ ਜ਼ੁਲਮ ਕਿ ਟੱਕਰ ਮੈਂ ਸੰਘਰਸ਼ ਹਮਾਰਾ ਨਾਅਰਾ ਹੈ। ਉਹਨਾਂ ਦੇ ਬੇਟੇ ਨੇ ਵੀ ਇਸਦਾ ਹੁੰਗਾਰਾ ਭਰਿਆ। ਵੈਸੇ ਦੇਖਣਾ ਬਣਦਾ ਹੈ ਸੰਘਰਸ਼ਾਂ ਦੇ ਰਾਹ ਪਏ ਕਿੰਨੇ ਕੁ ਲੀਡਰਾਂ ਨੇ ਆਪਣੇ ਬੱਚਿਆਂ ਨੂੰ ਆਪਣੀ ਇਹ ਵਿਰਾਸਤ ਸੌਂਪੀ? ਕਿੰਨਿਆਂ ਕੁ ਨੇ ਆਪਣੇ ਬੱਚਿਆਂ ਨੂੰ ਇਸ ਰਾਹ ਤੋਰਿਆ? ਕਿੰਨੇ ਕੁ ਲੀਡਰਾਂ ਨੇ ਅੰਦੋਲਨਾਂ ਅਤੇ ਧਰਨਿਆਂ ਵਾਲਾ ਇਹ ਕੈਰੀਅਰ ਆਪਣੇ ਬੱਚਿਆਂ ਨੂੰ ਦਿੱਤਾ? ਇਹ ਹੁੰਦਾ ਹੈ ਨਾਅਰਿਆਂ ਨੂੰ ਅਮਲੀ ਜ਼ਿੰਦਗੀ ਵਿਚ ਵੀ ਜਿਊਣਾ। ਹੁਣ ਕਾਮਰੇਡ ਵਿਜੇ ਕੁਮਾਰ ਦਾ ਬੇਟਾ ਰਾਜੇਸ਼ ਕੁਮਾਰ ਉਹਨਾਂ ਦੀ ਸੱਜੇ ਬਾਂਹ ਬਣ ਕੇ ਸਗਰਗਰਮੀ ਨਾਲ ਸਾਰੇ ਕੰਮ ਸੰਭਾਲਦਾ ਹੈ। ਕਾਰਪੋਰੇਸ਼ਨ ਤੋਂ ਲੈ ਕੇ ਕਚਹਿਰੀ ਅਤੇ ਲੇਬਰ ਵਾਲੇ ਵਿਭਾਗਾਂ ਤੱਕ ਵੀ। ਕੋਈ ਲੋੜਵੰਦ ਦਫਤਰੋਂ ਖਾਲੀ ਨਾ ਮੁੜ ਜਾ- ਇਸਦਾ ਖਾਸ ਖਿਆਲ ਰੱਖਦਾ ਹੈ ਰਾਜੇਸ਼ ਕੁਮਾਰ। 

ਸੀਵਰੇਜ ਵਿੱਚ ਕਿਸ ਮਜ਼ਦੂਰ ਦੀ ਮੌਤ ਹੋਈ ਜਾਂ ਕੋਈ ਹਾਦਸਾ ਹੋਇਆ? ਉਸਨੂੰ ਕਿਹੜੇ ਅਫਸਰ ਨੇ ਸੀਵਰੇਜ ਵਿਚ ਉਤਰਨ ਲਈ ਮਜਬੂਰ ਕੀਤਾ? ਉਸਨੂੰ ਕੋਈ ਮੁਆਵਜ਼ਾ ਮਿਲਿਆ ਜਾਂ ਨਹੀਂ? ਉਸਦਾ ਇਲਾਜ ਹੋਇਆ ਜਾਂ ਨਹੀਂ? ਕਿਸੇ ਦੀ ਪੈਨਸ਼ਨ ਜਾਂ ਕਿਸੇ ਅਫਸਰ ਵੱਲੋਂ ਮਾਰੇ ਦਬਕੇ ਦਾ ਮਾਮਲਾ--ਅਜਿਹੇ ਬਹੁਤ ਸਾਰੇ ਕੰਮ ਹੁਣ ਹਰ ਰੋਜ਼ ਰਾਜੇਸ਼ ਹੀ ਸਿਰੇ ਚੜ੍ਹਾਉਂਦਾ ਹੈ।  ਉਸਦਾ ਕਹਿਣਾ ਹੈ ਕਿ ਉਸਨੂੰ ਇਹ ਗੁੜ੍ਹਤੀ ਆਪਣੇ ਪਿਤਾ ਕਾਮਰੇਡ ਵਿਜੇ ਕੁਮਾਰ ਕੋਲੋਂ ਹੀ ਮਿਲੀ ਹੈ। 

ਕਦੇ ਲੁਧਿਆਣਾ, ਕਦੇ ਜਲੰਧਰ, ਕਦੇ ਫਗਵਾੜਾ ਕਦੇ ਧਰਮਸ਼ਾਲਾ ਅਤੇ ਕਦੇ ਚੰਡੀਗੜ੍ਹ। ਹਰ ਪਾਸੇ ਭੱਜਨੱਠ। ਖਰਾਬ ਸਿਹਤ ਦੇ ਬਾਵਜੂਦ ਵਿਜੇ ਕੁਮਾਰ ਵੱਲੋਂ ਹਰ ਰੋਜ਼ ਏਨਾ ਸਫ਼ਰ ਕਰਨਾ ਰਾਜੇਸ਼ ਨੂੰ ਬਹੁਤ ਬੁਰਾ ਲੱਗਣ ਲੱਗਿਆ। ਆਖਿਰ ਉਸਨੇ ਪੂਰੀ ਤਰ੍ਹਾਂ ਆਪਣੇ ਪਿਤਾ ਨਾਲ ਇਹਨਾਂ ਕੰਮਾਂ ਵਿਚ ਹੱਥ ਵੰਡਾਉਣ ਦਾ ਫੈਸਲਾ ਕੀਤਾ। ਦਾਇਰਾ ਵਧਦਾ ਗਿਆ ਅਤੇ ਕੰਮ ਵੀ ਵਧਦੇ ਗਏ। ਫਿਰ ਵਾਹ ਦੂਜੇ ਸੂਬਿਆਂ ਵਿੱਚ ਵੀ ਪੈਣ ਲੱਗਿਆ। ਹਰਿਆਣਾ, ਹਿਮਾਚਲ, ਦਿੱਲੀ। ਮੁੰਬਈ  ਅਤੇ ਤਾਮਿਲਨਾਡੂ ਤੱਕ।ਇਸ ਉਮਰ ਵਿਚ ਏਨੀ ਖੇਚਲ ਬਾਰੇ ਪੁੱਛਣਾ ਤਾਂ ਕਾਮਰੇਡ ਵਿਜੇ ਨੇ ਕਹਿਣਾ 

ਚਲਨਾ ਹੀ ਜ਼ਿੰਦਗੀ ਹੈ--ਚਲਤੀ ਹੀ ਜਾ ਰਹੀ ਹੈ--ਗਾੜੀ ਬੁਲਾ ਰਹੀ ਹੈ..ਸੀਟੀ ਬਜਾ ਰਹੀ ਹੈ....

ਇਹੀ ਸੁਭਾਅ ਹੁਣ ਕਾਮਰੇਡ ਵਿਜੇ ਦੇ ਬੇਟੇ ਰਾਜੇਸ਼ ਦਾ ਵੀ ਹੈ। ਹਰ ਵੇਲੇ ਘੋੜੇ ਤੇ ਸਵਾਰ ਰਹਿਣਾ। ਨਿੱਤ ਨਵੇਂ ਰਸਤੇ ਤੇ ਨਿੱਤ ਨਵੀਆਂ ਮੰਜ਼ਲਾਂ। ਬਸ ਆਏ ਦਿਨ ਕਿਸੇ ਨ ਕਿਸੇ ਸਟੇਸ਼ਨ ਦੀ ਟਿਕਟ ਬੁੱਕ ਕਰਵਾਉਣੀ ਤੇ ਪਹੁੰਚ ਜਾਣਾ ਦੂਰ ਦੁਰਾਡੇ। ਇਹਨਾਂ ਸਾਰੇ ਕੰਮਾਂ ਨੂੰ ਦੇਖ ਕੇ ਹਰਿਆਣਾ ਦੀ ਇੱਕ ਸੰਸਥਾ ਕਾਮਰੇਡ ਵਿਜੇ ਦੇ ਇਸ ਖਾੜਕੂ ਸੁਭਾਅ ਵਾਲੇ ਨੌਜਵਾਨ ਬੇਟੇ ਤੋਂ ਬਹੁਤ ਪ੍ਰਭਾਵਿਤ ਹੋਇਆ। ਕੁਰੱਪਸ਼ਨ ਵਿਰੋਧੀ ਸਰਗਰਮੀਆਂ ਚਲਾਉਣ ਵਾਲੀ ਇਸ ਸੰਸਥਾ ਨੂੰ ਅਜਿਹੇ ਬਾਜ਼ ਅੱਖ ਵਾਲੇ ਨੌਜਵਾਨਾਂ ਦੀ ਲੋੜ ਵੀ ਸੀ। ਛੇਤੀ ਹੀ ਰਾਜੇਸ਼ ਨੇ ਆਪਣੇ ਪਿਤਾ ਵਿਜੇ ਵਾਂਗ ਕੁਰੱਪਸ਼ਨ ਦੇ ਬਹੁਤ ਸਾਰੇ ਸਕੈਂਡਲ ਬੇਨਕਾਬ ਕੀਤੇ। ਚਾਹੁੰਦੇ ਤਾਂ ਸਮਝੌਤਾ ਕਰਕੇ ਮੋਟੀਆਂ ਕਮਾਈਆਂ ਵੀ ਕਰ ਸਕਦੇ ਸਨ ਪਰ ਅਜਿਹਾ ਕੁਝ ਨਹੀਂ ਕੀਤਾ। ਅਜਿਹਾ ਸੋਚਿਆ ਵੀ ਨਹੀਂ। ਜੇ ਯੂਨੀਅਨ ਜਾਂ ਲੋੜਵੰਦਾਂ ਨੂੰ ਕੋਈ ਸਹਾਇਤਾ ਜਾਂ ਫ਼ੰਡ ਦਿੱਤਾ ਤਾਂ ਉਹ ਵੀ ਆਪਣੀ ਤਨਖਾਹ ਜਾਂ ਆਪਣੀ ਪੈਨਸ਼ਨ ਵਰਗੀ ਕਿਸੇ ਆਮਦਨ ਵਿੱਚੋਂ। ਲੋੜ ਪੈਣ ਤੇ ਕਈਆਂ ਨੂੰ ਮੈਕਲੋਡਗੰਜ ਤੋਂ ਦੁਆਈ ਦੁਆਉਣ ਵਰਗੇ ਕੰਮ ਵੀ ਕਰਨੇ ਇਸਦੇ ਬਾਵਜੂਦ ਹੱਸਦੇ ਮੁਸਕਰਾਉਂਦੇ ਰਹਿਣਾ। ਕੋਈ ਰੋਣਾ ਧੋਣਾ ਨਹੀਂ ਦੇਖਿਆ ਕਿਸੇ ਨੇ ਵੀ। 

ਹੁਣ ਹਰਿਆਣਾ ਦੀ ਐਂਟੀ ਕੁਰੱਪਸ਼ਨ ਵਾਲੀ ਸੰਸਥਾ ਨੇ ਰਾਜੇਸ਼ ਕੁਮਾਰ ਨੂੰ ਪੰਜਾਬ ਦਾ ਡਾਇਰੈਕਟਰ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਨਾਲ ਇਸ ਪਰਿਵਾਰ ਦੇ ਸਾਰੇ ਮੈਂਬਰਾਂ ਵਿਚ ਖੁਸ਼ੀ ਦੀ ਲਹਿਰ ਹੈ। ਰਾਜੇਸ਼ ਦਾ ਕਹਿਣਾ ਹੈ ਕਿ ਵੱਡਾ ਅਹੁਦਾ ਮਿਲਣ ਨਾਲ ਉਸਦੀ ਜ਼ਿੰਮੇਵਾਰੀ ਵੀ ਵੱਧ ਗਈ ਹੈ। ਇਸ ਲਈ ਉਹਨਾਂ ਦੀ ਪੂਰੀ ਟੀਮ ਕੁਰੱਪਸ਼ਨ ਹਟਾਉਣ ਲਈ ਸਰਗਰਮ ਹੈ। ਛੇਤੀ ਹੀ ਅਸੀਂ ਵੱਡੇ ਮਾਮਲੇ ਲੋਕਾਂ ਸਾਹਮਣੇ ਉਜਾਗਰ ਕਰਾਂਗੇ ਅਜੇ ਕਿਸੇ ਦਾ ਨਾਮ ਲੈਣਾ ਠੀਕ ਨਹੀਂ। 

ਇਸ ਸੰਸਥਾ ਦੀ ਪੰਜਾਬ ਵਾਲੀ ਨਵੀਂ ਟੀਮ ਹੁਣ ਕਈ ਮਹਿਕਮਿਆਂ ਅਤੇ ਕਈ ਲੋਕਾਂ ਤੇ ਨਜ਼ਰ ਰੱਖ ਰਹੀ ਹੈ। ਆਧੁਨਿਕ ਸਾਜ਼ੋ ਸਮਾਂ ਨਾਲ ਲੈਸ ਇਹ ਟੀਮ ਹਰ ਮਾਮਲੇ ਦੀ ਪੂਰੀ ਘੋਖ ਵੀ ਕਰਦੀ ਹੈ ਅਤੇ ਸਬੂਤ ਇਕੱਠੇ ਕਰਨ ਤੋਂ ਬਾਅਦ ਹੀ ਕਿਸੇ ਮਾਮਲੇ ਨੂੰ ਹੇਠ ਪਾਉਂਦੀ ਹੈ। ਕੁਰੱਪਸ਼ਨ ਹਟਾਉਣ ਲਈ ਕਈ ਚੰਗੇ ਵਿਅਕਤੀਆਂ ਅਤੇ ਸੰਗਠਨਾਂ ਨਾਲ ਵੀ ਇਸਦਾ ਤਾਲਮੇਲ ਹੈ।

ਰਾਜੇਸ਼ ਕੁਮਾਰ ਨਾਲ ਸੰਪਰਕ ਕਰਨ ਲਈ ਮੋਬਾਈਲ ਨੰਬਰ ਹੈ-+91 9915204245 

Thursday, June 14, 2018

ਇੱਕ ਹੋਰ ਸਫਾਈ ਵਰਕਰ ਸੀਵਰੇਜ ਦੀ ਗੈਸ ਦਾ ਸ਼ਿਕਾਰ

ਦੋ ਹਸਪਤਾਲਾਂ ਵਿੱਚ ਇਲਾਜ ਤੋਂ ਬਾਅਦ ਦਿੱਤੀ ਗਈ ਛੁੱਟੀ 
ਲੁਧਿਆਣਾ: 14 ਜੂਨ 2018:  (ਪੰਜਾਬ ਸਕਰੀਨ ਬਿਊਰੋ)::
ਲੰਮੇ ਸਮੇਂ ਤੋਂ ਚਲੇ ਆ ਰਹੇ ਸਿਲਸਿਲੇ ਅਨੁਸਾਰ ਅੱਜ ਇੱਕ ਹੋਰ ਸਫਾਈ ਵਰਕਰ ਸੀਵਰੇਜ ਦੀ ਗੈਸ ਦਾ ਸ਼ਿਕਾਰ ਹੋ ਗਿਆ। ਅਜੈ ਨਾਮ ਦੇ ਇਸ ਵਰਕਰ ਨੂੰ ਬੁਧਵਾਰ 13 ਜੂਨ ਵਾਲੇ ਦਿਨ ਅਚਾਨਕ ਜਦੋਂ ਇਕ ਗੱਟਰ ਦੀ ਸਫਾਈ ਲਈ ਉਤਾਰਿਆ ਗਿਆ ਤਾਂ ਉਸਦੀਆਂ ਅੱਖਾਂ ਨੂੰ ਗੈਸ ਚੜ ਗਈ। ਵਰਕਰ ਦੇ ਸਾਥੀਆਂ ਦਾ ਕਹਿਣਾ ਹੈ ਕਿ ਉਸਨੂੰ ਨੰਬਰਦਾਰ ਨੇ ਜਬਰਸਤੀ ਦਬਾਅ ਪਾ ਕੇ ਸੇਫਟੀ ਕਿੱਟ ਤੋਂ ਬਿਨਾ ਗੱਟਰ ਵਿੱਚ ਉਤਰਨ ਲਈ ਮਜਬੂਰ ਕੀਤਾ। ਇਸਦੀ ਹਾਲਤ ਅੱਜ ਦੁਪਹਿਰ ਤੱਕ ਵੀ ਇੱਕ ਹਸਪਤਾਲ ਵਿੱਚ ਨਾਜ਼ੁਕ ਜਿਹੀ  ਬਣੀ ਲੱਗਦੀ ਸੀ। ਉਸ ਵੇਲੇ ਉਹ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਸੀ। ਜਦੋਂ ਡਾਕਟਰ ਨੂੰ ਪੁੱਛਿਆ ਗਿਆ ਤਾਂ ਡਾਕਟਰ ਨੇ ਕਿਹਾ ਕਿ ਉਸਦੀ ਹਾਲ ਸਥਿਰ ਹੈ ਬਾਕੀ ਦੀ ਗੱਲ ਅੱਖਾਂ ਦਾ ਮਾਹਰ ਡਾਕਟਰ ਹੀ ਦੱਸ ਸਕਦਾ ਹੈ। 
ਜਦੋਂ ਇਸ ਹਾਦਸੇ ਬਾਰੇ ਸਬੰਧਤ ਨੰਬਰਦਾਰ ਅਤੇ ਐਸ ਡੀ  ਓ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਸਾਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ। ਉਹਨਾਂ ਨੂੰ ਇਸਦੀ ਜਾਣਕਾਰੀ ਅੱਜ ਹੀ ਮਿਲੀ ਹੈ। ਇਸਦੇ ਨਾਲ ਹੀ ਇਹਨਾਂ ਦੋਹਾਂ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਸੀਵਰੇਜ ਦੀ ਗੈਸ ਨਾਲ ਜ਼ਖਮੀ ਹੋਏ ਇਸ ਵਰਕਰ ਨੇ ਆਪਣੇ ਇੱਕ ਸਾਥੀ ਨਾਲ ਛੁੱਟੀ ਤੋਂ ਬਾਅਦ ਕਿਸੇ ਦੇ ਨਿਜੀ ਕੰਮ ਨੂੰ ਹੱਥ ਪਾਇਆ ਹੋਵੇਗਾ। ਇਸੇ ਦੌਰਾਨ ਵਰਕਰ ਆਗੂਆਂ ਨੇ ਕਿਹਾ ਹੈ ਕਿ ਉਹ ਇਸ ਸਾਰੇ ਮਾਮਲੇ ਦਾ ਪਰਦਾਫਾਸ਼ ਕਰਨਗੇ ਅਤੇ ਇਸ ਮੁੱਦੇ ਨੂੰ ਲੈ ਕੇ ਸੰਘਰਸ਼ ਚਲਾਉਣਗੇ। 
ਵਰਕਰਾਂ ਦਾ ਇੱਕ ਸਰਗਰਮ ਗਰੁੱਪ ਵਰਕਰ ਨੂੰ ਬਣਦਾ ਮੁਆਵਜ਼ਾ ਦੁਆਉਣ ਲਈ ਅੜਿਆ ਹੋਇਆ ਹੈ ਜਦੋਕਿ ਨਗਰਨਿਗਮ ਮੁਲਾਜ਼ਮਾਂ ਦਾ ਹੀ ਇੱਕ ਹੋਰ ਸਰਗਰਮ ਗਰੁੱਪ ਉਹਨਾਂ ਅਧਿਕਾਰੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵਿੱਚ ਹੈ ਜਿਹੜੇ ਇਸ ਮਾਮਲੇ ਵਿੱਚ  ਦੋਸ਼ੀ ਕਹੇ ਜਾ ਰਹੇ ਹਨ। 

Monday, November 20, 2017

ਤਨਖਾਹ ਦੀ ਲਟਕਦੀ ਮੰਗ ਨੂੰ ਲੈ ਕੇ ਨਿਗਮ ਮੁਲਾਜ਼ਮਾਂ ਵਿੱਚ ਭਾਰੀ ਰੋਸ

ਅੰਦੋਲਨ ਨੂੰ ਪੰਜਾਬ ਪੱਧਰ ਤੱਕ ਤੇਜ਼ ਕਰਨ ਦੀ ਚੇਤਾਵਨੀ ਦਿੱਤੀ
ਲੁਧਿਆਣਾ: 20 ਨਵੰਬਰ 2017: (ਪੰਜਾਬ ਸਕਰੀਨ ਬਿਊਰੋ)::
ਨਗਰਨਿਗਮ ਦੇ ਸਫਾਈ ਮੁਲਾਜ਼ਮਾਂ ਦੀ ਤਨਖਾਹ ਦਾ ਮਾਮਲਾ ਲਗਾਤਾਰ ਲਟਕਦਾ ਆ ਰਿਹਾ ਹੈ। ਇਸ ਮੰਗ ਨੂੰ ਲੈ  ਕੇ ਅੱਜ ਮਿਉਂਸਿਪਲ ਮੁਲਾਜ਼ਮਾਂ ਦੀ ਸਾਂਝੀ ਸੰਘਰਸ਼ ਕਮੇਟੀ ਨੇ ਫਿਰ ਜ਼ੋਰਦਾਰ ਰੋਸ ਵਖਾਵਾ ਕੀਤਾ। ਰੋਸ ਵਖਾਵਿਆਂ ਅਤੇ ਨਾਅਰੇਬਾਜ਼ੀ ਦਾ ਇਹ ਸਿਲਸਿਲਾ ਕਾਫੀ ਸਮੇਂ ਤੋਂ ਜਾਰੀ ਹੈ। ਤਨਖਾਹ ਦੀ ਮੰਗ ਲਗਾਤਾਰ ਲਟਕਦੀ ਆ ਰਹੀ ਹੈ। ਲੁਧਿਆਣਾ ਵਾਲੀ ਸਥਿਤੀ ਜਲੰਧਰ ਅਤੇ ਅੰਮ੍ਰਿਤਸਰ ਦੀ ਵੀ ਦੱਸੀ ਜਾ ਰਹੀ ਹੈ। ਇਹਨਾਂ ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਹੜਤਾਲ ਸ਼ੁਰੂ ਹੋ ਚੁੱਕੀ ਹੈ ਜਦਕਿ ਜਲੰਧਰ ਵਿੱਚ 25 ਨਵੰਬਰ ਤੋਂ ਹੜਤਾਲ ਸ਼ੁਰੂ ਹੋ ਸਕਦੀ ਹੈ। ਮੁਲਾਜ਼ਮ ਆਗੂ ਕਾਮਰੇਡ ਵਿਜੇ ਕੁਮਾਰ, ਭਾਗੀਰਥ ਪਾਲੀਵਾਲ ਅਤੇ ਘਣਸ਼ਾਮ ਸ਼ਰਮਾ ਨੇ ਦੱਸਿਆ ਕਿ ਸਾਡੇ ਬੱਚਿਆਂ ਨੂੰ  ਹਰ ਰੋਜ਼ ਫੀਸ ਨਾ ਹੋਣ ਕਾਰਨ ਸਕੂਲੋਂ ਝਿੜਕਾਂ ਖਾਣੀਆਂ ਪੈਂਦੀਆਂ ਹਨ। ਰਾਸ਼ਨ ਵਾਲਿਆਂ ਨੇ ਸਾਨੂੰ ਉਧਾਰ ਦੇਣਾ ਬੰਦ ਕਰ ਦਿੱਤਾ ਹੈ।  ਇਹਨਾਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਜੇ ਨਗਰ ਨਿਗਮ ਅਫਸਰਾਂ ਦਾ ਵਤੀਰਾ ਇਹੀ ਰਿਹਾ ਤਾਂ ਸਾਨੂੰ ਮਜਬੂਰ ਹੋ ਕੇ ਆਪਣਾ ਇਹ ਅੰਦੋਲਨ ਸੂਬਾ ਪੱਧਰ ਤੇ ਲਿਜਾਣਾ ਪਵੇਗਾ। 
ਦੂਜੇ ਪਾਸੇ ਨਗਰਨਿਗਮ ਅਧਿਕਾਰੀਆਂ ਦਾ ਇੱਕ ਵਾਰ ਫਿਰ ਇਹੀ ਕਹਿਣਾ ਹੈ ਕਿ ਸਾਡੇ ਕੋਲ ਪੈਸੇ ਨਹੀਂ ਹਨ। ਖਜ਼ਾਨਾ ਖਾਲੀ ਹੈ। ਪੈਸੇ ਆਉਂਦਿਆਂ ਹੀ ਤਨਖਾਹ ਦੇ ਦਿੱਤੀ ਜਾਵੇਗੀ। 
ਅਸਲ ਗੱਲ ਕੀ  ਇਹ ਤਾਂ ਸਰਕਾਰ ਹੀ ਜਾਣੇ ਪਰ ਸੁਣਿਆ ਇਹ ਵੀ ਗਿਆ ਹੈ ਕਿ ਅਸਲ ਵਿੱਚ ਸਰਕਾਰ ਕਿਸੇ ਗੁਪਤ ਨੀਤੀ ਅਧੀਨ ਇਹਨਾਂ ਸਰਕਾਰੀ ਮੁਲਾਜ਼ਮਾਂ ਨੂੰ ਨਿਰਾਸ਼ ਕਰਕੇ ਨਿਜੀਕਰਨ ਵਾਲੇ ਪਾਸੇ ਧੱਕ ਰਹੀ ਹੈ ਤਾਂਕਿ ਹਰ ਪਾਸੇ ਨਿਜੀਕਰਨ ਦਾ ਬੋਲਬਾਲਾ ਆਸਾਨੀ ਨਾਲ ਹੋ ਸਕੇ। ਹੁਣ ਕਈ ਲੋਕ ਆਖਣ ਲੱਗ ਪਾਏ ਹਨ ਕਿ ਇਸ ਨਾਲੋਂ ਤਾਂ ਪ੍ਰਾਈਵੇਟ ਨੌਕਰੀ ਹੀ ਚੰਗੀ। 
ਇਸੇ ਦੌਰਾਨ ਭਾਰਤੀ ਕਮਿਊਨਿਸਟ ਪਾਰਟੀ ਦੇ ਇੱਕ ਸਥਾਨਕ ਆਗੂ ਕਾਮਰੇਡ ਗੁਰਨਾਮ ਸਿੱਧੂ ਨੇ ਇਹਨਾਂ ਮੁਲਾਜ਼ਮਾਂ ਕੋਲ ਪਹੁੰਚ ਕੇ ਹੋਂਸਲਾ ਦਿੱਤਾ ਕਿ ਅਸੀਂ ਤੁਹਾਡੇ ਸੰਘਰਸ਼ ਵਿੱਚ ਹਰ ਸੰਭਵ ਸਾਥ ਦਿਆਂਗੇ। ਬਾਅਦ ਵਿੱਚ ਇਹਨਾਂ ਮੁਲਾਜ਼ਮਾਂ ਨੇ ਟਰੇਡ ਯੂਨੀਅਨ ਆਗੂ ਦੀ ਪੀ ਮੋੜ ਨਾਲ ਵੀ ਮੁਲਾਕਾਤ ਕੀਤੀ। ਸ਼੍ਰੀ ਮੋੜ ਨੇ ਵੀ ਕਿਹਾ ਕਿ ਅਸੀਂ ਹਰ ਹਾਲਤ ਵਿੱਚ ਤੁਹਾਡੀ ਮਿਹਨਤ ਦੀ ਤਨਖਾਹ ਤੁਹਾਨੂੰ ਦੁਆਵਾਂਗੇ।   

Friday, November 03, 2017

ਸੀਵਰ ਦੀ ਸਫਾਈ ਨੂੰ ਇਨਸਾਨਾਂ ਕੋਲੋਂ ਕਰਵਾਉਣ ਤੇ ਪਾਬੰਦੀ ਲਗਾਈ ਜਾਏ

ਖੱਬੇਪੱਖੀ ਡਾਕਟਰ ਮਿੱਤਰਾ ਨੇ ਫਿਰ ਕੀਤੀ ਜ਼ੋਰਦਾਰ ਮੰਗ 
ਲੁਧਿਆਣਾ: 3 ਨਵੰਬਰ 2017: (ਪੰਜਾਬ ਸਕਰੀਨ ਬਿਊਰੋ)::
ਇਹ ਜ਼ਮਾਨਾ ਤੇਜ਼ੀ ਨਾਲ ਨਾਕਾਮ ਸਾਬਿਤ ਹੋ ਰਹੇ ਪੂੰਜੀਵਾਦ ਦਾ ਹੈ ਜਿਸਨੇ ਸਾਰੀਆਂ ਇਨਸਾਨੀ ਕਦਰਾਂ ਕੀਮਤਾਂ ਦਾ ਘਾਣ ਕਰ ਦਿੱਤਾ ਹੈ। ਹਰ ਗੱਲ ਨੂੰ, ਹਰ ਚੀਜ਼ ਨੂੰ ਬਾਜ਼ਾਰ ਦੀ ਚੀਜ਼ ਬਣਾ ਦਿੱਤਾ ਗਿਆ ਹੈ। ਇਨਸਾਨ ਦੇ ਜਜ਼ਬਾਤ, ਇਨਸਾਨ ਦੇ ਖਿਆਲ, ਇਨਸਾਨ ਦੀ ਖੂਬਸੂਰਤੀ, ਇਨਸਾਨ ਦੀ ਦਿਮਾਗੀ ਸ਼ਕਤੀ, ਇਥੋਂ ਤੱਕ ਕਿ ਇਨਸਾਨ ਦੀ ਜਾਨ ਨੂੰ ਵੀ ਖਰੀਦਣ ਵੇਚਣ ਵਾਲੀ ਚੀਜ਼ ਸਮਝਿਆ ਜਾ ਰਿਹਾ ਹੈ ਜੇ ਕੋਈ ਬਸ ਹੇਠ ਆ ਜਾਏ ਤਾਂ ਵੀ ਲੈ ਦੇ ਕੇ ਮਾਮਲਾ ਰਫ਼ਾ ਦਫ਼ਾ ਕਰਾਉਣ ਦੀ ਕੋਸ਼ਿਸ਼ ਅਤੇ ਜੇ ਕਿਸੇ ਨਾਲ ਬਲਾਤਕਾਰ ਹੋ ਜਾਏ ਤਾਂ ਵੀ ਉਸਦਾ ਮੁੱਲ ਪੈਸਿਆਂ ਨਾਲ ਤੋਲਿਆ ਜਾਂਦਾ ਹੈ।  ਅਜਿਹੀ ਹਾਲਤ ਵਿੱਚ ਉਸ ਗਰੀਬ ਮਜ਼ਦੂਰ ਦੀ ਕੋਈ ਗੱਲ ਨਹੀਂ ਸੁਣੀ ਜਾਂਦੀ ਜਿਹੜਾ ਸੀਵਰੇਜ ਦੀ ਸਫਾਈ ਲਈ ਉਤਰਦਾ ਹੈ ਪਰ ਜਾਂ ਤਾਂ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ ਜਾਂ ਫਿਰ ਗੰਭੀਰ ਬਿਮਾਰੀਆਂ ਦਾ। ਅਜਿਹੇ ਇਨਸਾਨਾਂ ਦੀ ਗਿਣਤੀ ਬਹੁਤ ਵੱਡੀ ਹੈ ਜਿਹਨਾਂ ਬਾਰੇ ਕਦੇ ਜਨਾਬ ਸਾਹਿਰ ਲੁਧਿਆਣਵੀ ਸਾਹਿਬ ਨੇ ਕਿਹਾ ਸੀ:
ਮਿੱਟੀ ਕਾ ਭੀ ਹੈ ਕੁਛ ਮੋਲ ਮਗਰ 
ਇਨਸਾਨ ਕੀ ਕੀਮਤ ਕੁਛ ਭੀ ਨਹੀਂ। 
ਆਖਿਰ ਹੁਣ ਇਹਨਾਂ ਕਿਰਤੀਆਂ ਦੀ ਸਾਰ ਲਈ ਹੈ ਇੱਕ ਖੱਬੇ ਪੱਖੀ ਡਾਕਟਰ ਅਰੁਣ ਮਿੱਤਰਾ ਨੇ। ਡਾਕਟਰ ਮਿੱਤਰਾ ਨੇ ਵੱਡੇ ਵੱਡੇ ਸਨਮਾਨਾਂ ਦੀਆਂ ਬੇਨਤੀਆਂ ਨੂੰ ਠੁਕਰਾ ਕੇ ਸਫਾਈ ਕਾਮਿਆਂ  ਵੱਲੋਂ ਦਿੱਤੇ ਗਏ ਸਨਮਾਨ ਨੂੰ ਕਬੂਲਣ ਲਈ ਉਚੇਚਾ ਸਮਾਂ ਕੱਢਿਆ। ਆਪਣੇ ਕਿਰਤੀ ਸਿੱਖ ਭਾਈ ਲਾਲੋ ਨੂੰ ਗਲੇ ਲਾਉਣ ਵਾਲੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਨੇੜੇ ਡਾਕਟਰ ਅਰੁਣ ਮਿੱਤਰਾ ਵੱਲੋਂ ਦਿਖਾਏ ਇਸ ਉਚੇਚ ਨੇ ਦੱਬੇ ਕੁਚਲੇ ਵਰਕਰਾਂ ਵਿੱਚ ਉਤਸ਼ਾਹ ਅਤੇ ਖੁਸ਼ੀ ਦੀ ਇੱਕ ਲਹਿਰ ਦੁੜਾਈ ਹੈ। ਉਹਨਾਂ ਨੂੰ ਮਹਿਸੂਸ ਹੋਇਆ ਹੈ ਕਿ ਅੱਜ ਦੇ 
ਸਫਾਈ ਲੇਬਰ ਯੂਨੀਅਨ ਲੁਧਿਆਣਾ ਵੱਲੋਂ ਆਯੋਜਿਤ ਮੀਟਿੰਗ ਵਿੱਚ ਸੰਬੋਧਨ ਕਰਦਿਆਂ ਨੱਕ ਕੰਨ ਗਲਾ ਸਰਜਨ ਡਾ: ਅਰੁਣ ਮਿੱਤਰਾ ਨੇ ਇਸ ਗੱਲ ਤੇ ਅਫਸੋਸ ਜਤਾਇਆ  ਕਿ ਹਰ ਸਾਲ ਅਨੇਕਾਂ ਨੌਜੁਆਨ ਸੀਵਰ ਵਿੱਚ ਸਫਾਈ ਦਾ ਕੰਮ ਕਰਦੇ ਹੋਏ ਜਾਨ ਗਵਾ ਬੈਠਦੇ ਹਨ। ਜੋ ਬੱਚ ਜਾਂਦੇ ਹਨ ਉਹਨਾਂ ਨੂੰ ਅਨੇਕਾਂ ਬੀਮਾਰੀਆਂ ਤੋਂ ਪਰਭਾਵਿਤ  ਹੋਣ ਦਾ ਖਤਰਾ ਰਹਿੰਦਾ ਹੈ। ਸੀਵਰ ਵਿੱਚ ਜਹਿਰੀਲਿਆਂ ਗੈਸਾਂ ਤੋਂ ਇਲਾਵਾ ਜਹਿਰੀਲਾ ਤਰਲ ਤੇ ਠੋਸ ਕੂੜਾ ਵੀ ਹੁੰਦਾ ਹੈ ਜਿਸ ਨਾਲ ਚਮੜੀ, ਪੇਟ, ਜਿਗਰ, ਨਾੜੀਆਂ ਤੇ ਦਿਲ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ। ਉਹਨਾਂ ਕਿਹਾ ਕਿ ਇਸ ਲਈ ਇਹ ਜਰੂਰੀ ਹੈ ਕਿ ਸੀਵਰ ਦੇ ਸਫਾਈ ਦੇ ਕੰਮ ਨੂੰ ਬੰਦਿਆਂ ਤੋਂ ਕਰਵਾਉਣ ਤੇ ਪਾਬੰਦੀ ਲੱਗੇ ਤੇ ਇਸਨੂੰ ਮਸੀਨਾਂ ਦੁਆਰਾ ਕਰਵਾਇਆ ਜਾਏ। ਡਾ: ਮਿੱਤਰਾ ਨੇ ਅੱਗੇ ਕਿਹਾ ਕਿ ਜਿਹੜੇ ਸਫਾਈ ਕਰਮੀ ਸੜਕਾਂ ਯਾ ਹੋਰ ਸਫਾਈ ਦੇ ਕੰਮ ਕਰਦੇ ਹਨ ਉਹ ਵੀ ਕਈ ਬੀਮਾਰੀਆਂ ਤੋ ਪਰਭਾਵਿਤ ਹੋ ਸਕਦੇ ਹਨ। ੳਹਨਾਂ ਦੇ ਲਈ ਵੀ ਦਸਤਾਨੇ, ਬੂਟ, ਮਾਸਕ  ਆਦਿ ਦੇ ਪਰਬੰਧ ਹੋਣੇ ਚਾਹੀਦੇ ਹਨ। ਉਹਨਾਂ ਨੇ ਕਿਹਾ ਕਿ ਸਫਾਈ ਕਰਮੀਆਂ ਨੂੰ ਆਪਣੇ ਅੰਦੋਲਨ ਇਸ ਵਿਸੇ ਤੇ ਤਿੱਖੇ ਕਰਨੇ ਚਾਹੀਦੇ ਹਨ ਤਾਂ ਜੋ ਸੁੱਤੇ ਪੈ ਪ੍ਰਸ਼ਾਸਨ ਨੂੰ ਜਗਾਇਆ ਜਾ ਸਕੇ। ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਵਿਜੈ ਕੁਮਾਰ ਨੇ ਡਾ: ਮਿੱਤਰਾ ਦਾ ਇਸ ਕਿਸਮ ਦੀ ਜਾਣਕਾਰੀ ਦੇ ਲਈ ਧੰਨਵਾਦ ਕੀਤਾ। ਸਫਾਈ ਕਰਮੀਆਂ ਵਲੋਂ ਡਾ: ਅਰੁਣ ਮਿੱਤਰਾ ਨੂੰ ਉਹਨਾਂ ਦੇ ਡਾਕਟਰਾਂ ਦੀ ਜੱਥੇਬੰਦੀ ਆਈ ਪੀ ਪੀ ਐਨ ਡਬਲਯੂ ਦੇ ਕੌਮਾਂਤਰੀ ਸਹਿ ਪਰਧਾਨ ਚੁਣੇ ਜਾਣ ਤੇ ਲੋਈ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਸਨਮਾਨ ਤੋਂ ਇੱਕ ਇਸ਼ਾਰਾ ਵੀ ਮਿਲਦਾ ਹੈ ਕਿ ਛੇਤੀ ਹੀ ਖੱਬੇਪੱਖੀ ਪਾਰਟੀਆਂ ਇਹਨਾਂ ਅਣਗੌਲੇ ਜਾ ਰਹੇ ਵਰਕਰਾਂ ਦੇ ਹੱਕਾਂ ਲਈ ਜ਼ੋਰਦਾਰ ਅੰਦੋਲਨ ਵੀ ਛੇੜ ਸਕਦੀਆਂ ਹਨ।   
  

Monday, October 09, 2017

ਨਗਰਨਿਗਮ ਕਰਮਚਾਰੀਆਂ ਨੇ ਫਿਰ ਦਿੱਤੀ ਸੰਘਰਸ਼ ਦੀ ਚੇਤਾਵਨੀ 
ਸਤੰਬਰ ਮਹੀਨੇ ਦੀ ਤਨਖਾਹ ਲਈ ਦਿੱਤਾ ਨਗਰਨਿਗਮ ਨੂੰ ਨੋਟਿਸ 
ਲੁਧਿਆਣਾ: 9 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ)::
ਅਗਸਤ 2017 ਮਹੀਨੇ ਦੀ ਤਨਖਾਹ ਆਪਣੇ ਤਕੜੇ ਸੰਘਰਸ਼ਾਂ ਨਾਲ ਲੈਣ ਮਗਰੋਂ ਹੁਣ ਨਗਰਨਿਗਮ ਲੁਧਿਆਣਾ ਦੀ ਮਿਉਂਸਿਪਲ ਕਰਮਚਾਰੀ ਸੰਯੁਕਤ ਕਮੇਟੀ ਨੇ ਸਤੰਬਰ ਮਹੀਨੇ ਦੀ ਤਨਖਾਹ ਦਾ ਨੋਟਿਸ ਦਿੱਤਾ ਹੈ। ਮਿਤੀ 9 ਅਕਤੂਬਰ 2017 ਤੋਂ ਲੈ ਕੇ 12 ਸਤੰਬਰ 2017 ਤੱਕ ਦੇ ਇਸ ਨੋਟਿਸ ਵਿੱਚ ਕਿਹਾ ਗਿਆ ਹੈ ਦੀਵਾਲੀ ਦੇ ਤਿਓਹਾਰ ਨੂੰ ਮੁੱਖ ਰੱਖਦੇ ਹੋਏ ਮੁਲਾਜ਼ਮਾਂ ਦੀ ਸਮੇਂ ਸਰ ਤਨਖਾਹ ਦਿੱਤੀ ਜਾਵੇ ਅਤੇ ਨਾਲ ਹੀ ਡੀ.ਏ., ਆਈ .ਆਰ, ਪੈਨਸ਼ਨ ਦੀ ਵੀ ਅਦਾਇਗੀ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਇਸ ਸਬੰਧੀ ਇੱਕ ਵਿਸ਼ਾਲ ਮੀਟਿੰਗ 6 ਅਕਤੂਬਰ 2017 ਨੂੰ ਹੀ ਕਰ ਲਈ ਗਈ ਸੀ ਅਤੇ ਨਿਗਮ ਅਧਿਕਾਰੀਆਂ ਨੂੰ ਦੱਸ ਦਿੱਤਾ ਗਿਆ ਸੀ ਕਿ ਉਹ 9 ਅਕਤੂਬਰ ਤੱਕ ਤਨਖਾਹ ਦੀ ਉਡੀਕ ਕਰਨਗੇ ਅਤੇ ਜੇ ਇਹ ਨਾ ਮਿਲੀ ਤਾਂ ਇਕ ਵਾਰ ਫੇਰ ਸੰਘਰਸ਼ ਦਾ ਰਸਤਾ ਅਖਤਿਆਰ ਕਰਨਗੇ। 
ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦੇਂਦਿਆਂ ਕਾਮਰੇਡ ਵਿਜੇ ਕੁਮਾਰ, ਕਾਮਰੇਡ ਗੁਰਜੀਤ ਜਗਪਾਲ, ਘਣਸ਼ਾਮ ਸ਼ਰਮਾ ਅਤੇ ਕਾਮਰੇਡ ਭਾਗੀਰਥ ਪਾਲੀਵਾਲ ਨੇ ਸਪਸ਼ਟ ਕੀਤਾ ਕਿ ਕਰਮਚਾਰੀਆਂ ਨੂੰ ਉਹਨਾਂ ਦੇ ਬੰਦੇ ਪੈਸਿਆਂ ਦੀ ਅਦਾਇਗੀ ਤੁਰੰਤ ਕੀਤੀ ਜਾਵੇ। ਸਤੰਬਰ ਮਹੀਨੇ ਦੀ ਤਨਖਾਹ ਤੁਰੰਤ ਦਿੱਤੀ ਜਾਵੇ। ਇਸਦੇ ਨਾਲ ਹੀ ਰਿਟਾਰਡ ਕਰਮਚਾਰੀਆਂ ਨੂੰ ਪੈਨਸ਼ਨ ਵੀ ਦਿੱਤੀ ਜਾਵੇ। 
ਯੂਨੀਅਨ ਨੇ ਸੰਘਰਸ਼ਾਂ ਦਾ ਕੇਂਦਰ ਬਿੰਦੂ ਬਣੇ ਏਟਕ ਵਾਲੇ ਦਫਤਰ ਵਿੱਚ ਅੱਜ ਚੇਤਾਵਨੀ ਦਿੱਤੀ ਕਿ ਜੇ ਸਾਡੀਆਂ ਮੰਗਾਂ ਨਾ ਮੰਨਿਆਂ ਗਈਆਂ ਤਾਂ ਸਾਨੂੰ ਮਜਬੂਰ ਹੋ ਕੇ ਫਿਰ ਤੋਂ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਵੇਗਾ ਜਿਸਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਨਗਰਨਿਗਮ ਦੀ ਹੋਵੇਗੀ। 

Tuesday, October 03, 2017

ਅੱਜ ਫਿਰ ਕੀਤਾ ਹਜ਼ਾਰਾਂ ਨਿਗਮ ਕਰਮਚਾਰੀਆਂ ਨੇ ਰੋਸ ਵਖਾਵਾ

ਤਨਖਾਹ ਨਾ ਮਿਲੀ ਤਾਂ ਸੰਘਰਸ਼ ਹੋਰ ਤਿੱਖਾ ਹੋਣ ਦੀ ਸੰਭਾਵਨਾ 
ਲੁਧਿਆਣਾ: 3 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ)::
ਅੱਠ ਹਜ਼ਾਰ ਕਰਮਚਾਰੀਆਂ ਦਾ ਸੰਘਰਸ਼ ਅੱਜ ਵੀ ਜਾਰੀ ਰਿਹਾ  ਅਤੇ ਜੇ ਤਨਖਾਹ ਨਾ ਮਿਲੀ ਤਾਂ ਕੱਲ੍ਹ ਬੁਧਵਾਰ ਨੂੰ ਵੀ ਜਾਰੀ ਰਹੇਗਾ। ਅੱਜ ਦਾ ਮੁਜ਼ਾਹਰਾ 29 ਸਤੰਬਰ ਵਾਲੇ ਵਖਾਵੇ ਨਾਲੋਂ ਜ਼ਿਆਦਾ ਜ਼ੋਰਦਾਰ ਸੀ। ਨਗਰ ਨਿਗਮ ਲੁਧਿਆਣਾ ਦੇ ਮੁਲਾਜ਼ਮਾਂ ਦੀ ਹਰਮਨ ਪਿਆਰੀ ਜੱਥੇਬੰਦੀ ਮਿਉਂਸਿਪਲ ਕਰਮਚਾਰੀ ਸੰਯੁਕਤ ਕਮੇਟੀ ਦਾ ਸੰਘਰਸ਼ ਰੰਗ ਲਿਆਉਂਦਾ ਨਜ਼ਰ ਆ ਰਿਹਾ ਹੈ। ਅੱਜ ਨਗਰ ਨਿਗਮ ਦੇ ਅਧਿਕਾਰੀਆਂ ਨੇ ਕਰਮਚਾਰੀਆਂ ਨੂੰ ਭਰੋਸਾ ਦੁਆਇਆ ਕਿ ਕੱਲ੍ਹ ਦੁਪਹਿਰ ਅਰਥਾਤ 4 ਅਕਤੂਬਰ ਬੁੱਧਵਾਰ ਨੂੰ ਦੁਪਹਿਰ 12 ਵਜੇ ਤੱਕ ਤਨਖਾਹ ਦੀ ਅਦਾਇਗੀ ਕਰ ਦਿੱਤੀ ਜਾਏਗੀ। ਇਹ ਜਾਣਕਾਰੀ ਅੱਜ ਸੰਘਰਸ਼ਸ਼ੀਲ ਕਰਮਚਾਰੀਆਂ ਦੇ ਆਗੂਆਂ  ਕਾਮਰੇਡ ਗੁਰਜੀਤ ਜਗਪਾਲ, ਕਾਮਰੇਡ ਵਿਜੇ ਕੁਮਾਰ, ਕਾਮਰੇਡ ਭਗੀਰਥ ਪਾਲੀਵਾਲ ਅਤੇ ਕੁਝ ਹੋਰਾਂ ਨੇ ਦਿੱਤੀ।
ਜ਼ਿਕਰਯੋਗ ਹੈ ਕਿ ਇਹਨਾਂ ਕਰਮਚਾਰੀਆਂ ਨੂੰ ਅਜੇ ਤੱਕ ਅਗਸਤ ਮਹੀਨੇ ਦੀ ਤਨਖਾਹ ਵੀ ਨਹੀਂ ਮਿਲੀ। ਜਦਕਿ ਹੁਣ ਅਕਤੂਬਰ ਮਹੀਨਾ ਚੜ੍ਹ ਗਿਆ ਹੈ। ਇਹਨਾਂ ਵਿਚੋਂ 65-70 ਕਰਮਚਾਰੀ ਅਜਿਹੇ ਵੀ ਹਨ ਜਿਹਨਾਂ ਨੂੰ ਚਿੰਨ ਚਾਰ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ।  ਤਿਓਹਾਰਾਂ ਦੇ ਦਿਨਾਂ ਵਿੱਚ ਇਹਨਾਂ ਮੁਲਾਜ਼ਮਾਂ ਦਾ ਕੀ ਬਣੇਗਾ ਇਸਦਾ ਅੰਦਾਜ਼ਾ ਲਗਾਉਣਾ ਔਖਾ ਨਹੀਂ ਹੋ ਸਕਦਾ।
ਤਨਖਾਹ ਦੀ ਮੰਗ ਨੂੰ ਲੈ ਕੇ ਇਹਨਾਂ ਕਰਮਚਾਰੀਆਂ ਨੇ ਪਹਿਲਾਂ 29 ਸਤੰਬਰ 2017 ਵੀ ਭਾਰੀ ਰੋਸ ਮੁਜ਼ਾਹਰਾ ਕੀਤਾ ਸੀ।
ਇਸੇ ਦੌਰਾਨ ਕੁਝ ਕਰਮਚਾਰੀਆਂ ਨੇ ਇਸ ਗੱਲ ਤੇ ਵੀ ਸ਼ੱਕ ਪ੍ਰਗਟ ਕੀਤਾ ਕਿ ਕੱਲ੍ਹ ਨੂੰ ਤਨਖਾਹ ਮਿਲੇਗੀ ਜਾਂ ਨਹੀਂ ਇਸ ਬਾਰੇ ਵੀ ਕੋਈ ਪੱਕਾ ਨਹੀਂ ਕਿਓਂਕਿ ਅਜਿਹੇ ਵਾਅਦੇ ਨਗਰ ਨਿਗਮ ਵੱਲੋਂ ਪਹਿਲਾਂ ਵੀ ਕੀਤੇ ਜਾ ਚੁੱਕੇ ਹਨ। ਦੁਸਹਿਰਾ ਖਾਲੀ ਜੇਬ ਨਿਕਲ ਜਾਣ ਮਗਰੋਂ ਹੁਣ ਇਹਨਾਂ ਮੁਲਾਜ਼ਮਾਂ ਨੂੰ ਤਿਓਹਾਰਾਂ ਦਾ ਇਹ ਸੀਜ਼ਨ ਫਿੱਕਾ ਫਿੱਕਾ ਲੱਗਣ ਲੱਗ ਪਿਆ ਹੈ। ਮੁਲਾਜ਼ਮਾਂ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਜੇ ਕੱਲ੍ਹ ਨੂੰ ਵੀ ਤਨਖਾਹ ਨਾ ਮਿਲੀ ਤਾਂ ਇਸ ਵਾਰ ਭਗਵਾਨ ਵਾਲਮੀਕਿ ਜਯੰਤੀ ਵੀ ਫਿੱਕੀ ਨਿਕਲੇਗੀ।
ਇਸੇ ਦੌਰਾਨ ਮਹਿਸੂਸ ਕੀਤਾ ਗਿਆ ਕਿ ਨਿਗਮ ਪ੍ਰਸ਼ਾਸਨ ਮਿੱਠੀਆਂ ਗੱਲਾਂ ਦੇ ਨਾਲ ਨਾਲ ਮੁਜ਼ਾਹਰਾ ਕਰ ਰਹੇ ਮੁਲਜ਼ਮਾਂ ਦੀ ਸ਼ਨਾਖਤ ਵੀ ਕਰਵਾ ਰਿਹਾ ਅਤੇ ਉਹਨਾਂ ਨਾਲ ਸਖਤੀ ਦੇ ਰਉਂ ਵਿੱਚ ਹੈ। ਜਦੋਂ ਮੁਲਾਜ਼ਮ ਮੁਜ਼ਾਹਰਾ ਕਰ ਰਹੇ ਸਨ ਤਾਂ ਵਰਦੀਧਾਰੀ ਪੁਲਿਸ ਮੁਲਾਜ਼ਮ ਇਸ ਵਿੱਚ ਸ਼ਾਮਿਲ ਵਖਾਵਾਕਾਰੀਆਂ ਦੀਆਂ ਵੀਡੀਓ ਬਣਾ ਰਹੇ ਸਨ।
ਅੱਜ ਦੇ ਇਸ ਵਖਾਵੇ ਵਿੱਚ ਗੁਰਜੀਤ ਜਗਪਾਲ (ਇੰਟਕ), ਭਗੀਰਥ ਪਾਲੀਵਾਲ (ਬੀ ਐਮ ਐਸ), ਕਾਮਰੇਡ ਵਿਜੇ ਕੁਮਾਰ (ਏਟਕ), ਦੀਪਕ ਹੰਸ, ਮਹੀਪਾਲ, ਸਤਪਾਲ, ਜਗਮੇਲ ਸਿੰਘ ਖੇੜਾ, ਰਾਮ ਰਤਨ ਪਾਲ, ਕਿਸ਼ੋਰ ਘਈ ਅਤੇ ਕਈ  ਹੋਰਾਂ ਨੇ ਵੀ ਭਾਗ ਲਿਆ।
ਇਹਨਾਂ ਮੁਲਾਜ਼ਮਾਂ ਨੇ ਚੇਤਾਵਨੀ ਦਿੱਤੀ ਕਿ ਜੇ ਕੱਲ੍ਹ ਦਾ ਵਾਅਦਾ ਪੂਰਾ ਨਾ ਹੋਇਆ ਤਾਂ ਕੱਲ੍ਹ ਦਾ ਸੰਘਰਸ਼ ਜ਼ਿਆਦਾ ਤਿੱਖਾ ਹੋਵੇਗਾ।

Friday, July 21, 2017

MCL: ਲੁਧਿਆਣਾ ਦੇ ਮੇਅਰ ਵੱਲੋਂ ਸਰਕਾਰ ਦੇ ਹੁਕਮ ਲਾਗੂ ਕਰਾਉਣ ਦਾ ਭਰੋਸਾ

ਭਰੋਸਾ ਲਾਗੂ ਨਾ ਹੋਇਆ ਤਾਂ ਨਿਗਮ ਮੁਲਾਜ਼ਮ ਕਰਨਗੇ ਲੜੀਵਾਰ ਭੁੱਖ ਹੜਤਾਲ
ਲੁਧਿਆਣਾ: 20 ਜੁਲਾਈ 2017: (ਪੰਜਾਬ ਸਕਰੀਨ ਬਿਊਰੋ)::  Click for More Pics on Facebook  
ਨਿਸਚੇ ਹੀ ਇਹ ਸੰਘਰਸ਼ਾਂ ਦੀ ਜਿੱਤ ਸੀ ਕਿ ਨਗਰ ਨਿਗਮ ਦੇ ਸਫਾਈ ਵਰਗੇ ਕੰਮਾਂ ਵਿੱਚ ਕਈ ਕਈ ਸਾਲਾਂ ਤੋਂ ਲੱਗੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ ਕਰ ਦਿੱਤਾ ਗਿਆ। ਸੰਘਰਸ਼ਾਂ ਮਗਰੋਂ ਮਿਲੀ ਇਸ ਇਤਿਹਾਸਿਕ ਜਿੱਤ ਦੇ ਬਾਵਜੂਦ ਸਾਡੇ ਸਿਸਟਮ ਵਿਚਲੀਆਂ ਖਰਾਬੀਆਂ ਨੇ ਆਪਣਾ ਰੰਗ ਦਿਖਾਇਆ।  ਇਹ ਜਾਣਕਾਰੀ ਮੁਲਾਜ਼ਮ ਲੀਡਰਾਂ ਦੇ ਹੱਥਾਂ ਵਿੱਚ ਪਹੁੰਚਣ ਤੋਂ ਕੁਝ ਕੁ ਦੇਰ ਮਗਰੋਂ ਹੀ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ ਅਤੇ ਇਸਦੇ ਨਾਲ ਹੀ ਕੋਡ ਆਫ ਕੰਡਕਟ ਨੇ ਬਹੁਤ ਸਾਰੇ ਕੰਮਾਂ ਨੂੰ ਲਾਗੂ ਕਰਨ ਤੇ ਰੋਕ ਲਾ ਦਿੱਤੀ। Click for More Pics on Facebook  
ਚੋਣਾਂ ਹੋਣ ਮਗਰੋਂ ਨਤੀਜੇ ਆਏ ਅਤੇ ਨਵੀਂ ਸਰਕਾਰ ਨੇ ਕੰਮਕਾਜ ਵੀ ਸੰਭਾਲ ਲਿਆ। ਇਸਦੇ ਨਾਲ ਹੀ ਸ਼ੁਰੂ ਹੋਇਆ ਰੁਕੇ ਕੰਮਾਂ ਨੂੰ ਸਿਰੇ ਲਾਉਣ ਦਾ ਸਿਲਸਿਲਾ। ਜਲੰਧਰ ਨਗਰ ਨਿਗਮ ਨੇ 180 ਕੱਚੇ ਕਰਮਚਾਰੀਆਂ ਨੂੰ ਪੱਕੇ ਕਰ ਦਿੱਤਾ। ਪਠਾਨਕੋਟ, ਮੰਡੀ ਗੋਬਿੰਦਗੜ੍ਹ ਅਤੇ ਕਈ ਹੋਰਨਾਂ ਨਗਰ ਕੌਂਸਲਾਂ ਨੇ ਵੀ ਇਸ ਮਕਸਦ ਦੇ ਮਤੇ ਪਾ ਦਿੱਤੇ। ਜਦੋਂ ਵਾਰੀ ਲੁਧਿਆਣਾ ਦੀ ਆਈ ਤਾਂ ਨਤੀਜਾ ਜ਼ੀਰੋ। ਹਾਰ ਕੇ ਮੁਲਾਜ਼ਮਾਂ ਨੇ ਧਰਨਿਆਂ ਦਾ ਸਿਲਸਿਲਾ ਫਿਰ ਸ਼ੁਰੂ ਕਰ ਦਿੱਤਾ।  ਧਰਨਾ ਲੱਗਿਆ ਦੇਖ ਕੇ ਕਾਂਗਰਸ ਦੇ ਐਮ ਐਲ ਏ ਰਾਕੇਸ਼ ਪਾਂਡੇ ਧਰਨੇ ਵਿੱਚ ਪੁੱਜੇ।  ਉਹਨਾਂ ਨੇ ਸਬੰਧਿਤ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਤੁਰੰਤ ਫੋਨ ਕਰਕੇ ਮਿਲਣ ਦਾ ਸਮਾਂ ਲਿਆ ਅਤੇ ਨਿਸਚਿਤ ਦਿਨ ਨੂੰ ਨਿਸਚਿਤ ਸਮੇਂ ਤੇ ਚੰਡੀਗੜ੍ਹ ਉਹਨਾਂ ਦੇ ਦਫਤਰ ਵੀ ਜਾ ਪੁੱਜੇ। ਇਸ ਮੌਕੇ ਐਮ ਐਲੇ ਰਾਕੇਸ਼ ਪਾਂਡੇ  ਦੇ ਨਾਲ ਨਾਲ ਕਾਂਗਰਸ ਦੇ ਆਗੂ ਪਵਨ ਦੀਵਾਨ ਅਤੇ ਦੀਪਕ ਹੰਸ ਵੀ ਮੌਜੂਦ ਸਨ।
ਮੁਲਾਜ਼ਮ ਆਗੂਆਂ ਨੇ ਚੰਡੀਗੜ੍ਹ ਤੋਂ ਪਰਤ ਕੇ ਦੱਸਿਆ ਕਿ ਸਰਦਾਰ ਸਿੱਧੂ ਨੇ ਉਹਨਾਂ ਦੀ ਗੱਲ ਪੂਰੇ ਵਿਸਥਾਰ ਨਾਲ ਨਹੀਂ ਸੁਣੀ।  ਉਹਨਾਂ ਇਹ ਜ਼ਰੂਰ ਕਿਹਾ ਕਿ ਜੇ ਸਾਰੇ ਐਮ ਐਲ ਏ ਇਕੱਠੇ ਹੋ ਕੇ ਇਸ ਮਕਸਦ ਲਈ ਆਉਣ ਤਾਂ ਉਹ ਚਾਰ ਅਗਸਤ ਨੂੰ ਇਸ ਕੰਮ ਦਾ ਉਚੇਚਾ ਮਤਾ ਜ਼ਰੂਰ ਪੁਆ ਦੇਣਗੇ। ਸੁਆਲ ਉੱਠਦਾ ਹੈ ਕਿ ਕਿ ਲੁਧਿਆਣਾ ਦੇ ਸਾਰੇ 12 ਵਿਧਾਇਕਾਂ ਨੂੰ ਇਕੱਤਰ ਕਰਕੇ ਚੰਡੀਗੜ੍ਹ ਲਿਜਾਣਾ ਟਰੇਡ ਯੂਨੀਅਨਾਂ ਲੀਡਰਾਂ ਦਾ ਕੰਮ ਹੈ? ਕਿ ਸਰਕਾਰ ਵੱਲੋਂ ਜਾਰੀ ਹੁਕਮਾਂ ਨੂੰ ਲਾਗੂ ਕਰਾਉਣ ਲਈ ਵੀ ਹੁਣ ਸੰਘਰਸ਼ਾਂ ਦੀ ਲੋੜ ਪਵੇਗੀ? ਨਿਰਾਸ਼ ਹੋਏ ਮੁਲਾਜ਼ਮ ਆਗੂ ਲੁਧਿਆਣਾ ਪਰਤ ਆਏ। ਉਹਨਾਂ ਨੂੰ ਹੈਰਾਨੀ ਹੋਈ ਜਦੋਂ ਉਹਨਾਂ ਅਗਲੇ ਦਿਨ ਅਖਬਾਰਾਂ ਵਿੱਚ ਖਬਰ ਪੜ੍ਹੀ ਕਿ ਧਰਨਿਆਂ ਦਾ ਸਿਲਸਿਲਾ ਖਤਮ ਅਤੇ ਮੰਗਾਂ ਮਨਜ਼ੂਰ ਹੋ ਗਈਆਂ ਹਨ। ਇਹ ਦੇਖ ਕੇ ਗੈਰ ਕਾਂਗਰਸੀ ਆਗੂ ਹੋਰ ਗੁੱਸੇ ਵਿੱਚ ਆ ਗਏ। 
ਕੁਝ ਕੁ ਦਿਨਾਂ ਦੇ ਵਕਫ਼ੇ ਮਗਰੋਂ ਅੱਜ ਫੇਰ ਇਹਨਾਂ ਮੁਲਾਜ਼ਮਾਂ ਨੇ ਇਸ ਮੰਗ ਨੂੰ ਲੈ ਕੇ ਨਗਰ ਨਿਗਮ ਜ਼ੋਨ ਏ ਦੇ ਦਫਤਰ ਸਾਹਮਣੇ ਧਰਨਾ ਦਿੱਤਾ। ਇਸ ਧਰਨੇ ਦੀ ਖਾਸੀਅਤ ਇਹ ਸੀ ਕਿ ਸਾਰੇ ਲੀਡਰ ਆਪਣੀ ਪਾਰਟੀ ਪਾਲਿਸੀ ਨੂੰ ਛੱਡ ਕੇ ਸਿਰਫ ਮਜ਼ਦੂਰ ਲੀਡਰ ਬਣ ਕੇ ਸਾਹਮਣੇ ਆਏ। Click for More Pics on Facebook  
ਭਾਰਤੀ ਮਜ਼ਦੂਰ ਸੰਘ (ਬੀ ਜੇ ਪੀ) ਨਾਲ ਸਬੰਧਿਤ ਲੀਡਰ ਭਾਗੀਰਥ ਪਾਲੀਵਾਲ ਨੇ ਬੜੇ ਹੀ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਕਾਂਗਰਸ ਹੋਵੇ ਜਾਂ ਅਕਾਲੀ ਭਾਜਪਾ ਸਰਕਾਰ--ਇਹਨਾਂ ਨੇ ਮਜ਼ਦੂਰਾਂ ਦੇ ਭਲੇ ਲਈ ਗੱਲਾਂ ਜ਼ਿਆਦਾ ਕੀਤੀਆਂ ਹਨ ਅਤੇ ਕੰਮ ਬਹੁਤ ਹੀ ਘੱਟ। Click for More Pics on Facebook  
ਇਸੇ ਤਰ੍ਹਾਂ ਇੰਟਕ ਨਾਲ ਸਬੰਧਿਤ ਗੁਰਜੀਤ ਜਗਪਾਲ ਨੇ ਕਿਹਾ ਕਿ ਭਾਵੇਂ ਸਰਕਾਰ ਸਾਡੀ ਪਾਰਟੀ ਕਾਂਗਰਸ ਦੀ ਹੈ ਪਾਰ ਜੇ ਸਾਡੀਆਂ ਹੱਕੀ ਮੰਗਾਂ ਨਾ ਮੰਨਿਆਂ ਗਈਆਂ ਤਾਂ ਧਰਨੇ ਵਾਲੀਆਂ  ਇਹ ਦਰੀਆਂ ਇਸੇ ਤਰਾਂ ਵਿਛੀਆਂ ਰਹਿਣਗੀਆਂ ਅਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਏਗਾ। Click for More Pics on Facebook  
ਖੱਬੇਪੱਖੀ ਮਜ਼ਦੂਰ ਜੱਥੇਬੰਦੀ ਏਟਕ ਨਾਲ ਸਬੰਧਤ ਮਜ਼ਦੂਰ ਲੀਡਰ ਕਾਮਰੇਡ ਵਿਜੇ ਕੁਮਾਰ ਨੇ ਦੁਹਰਾਇਆ ਕਿ ਅਸੀਂ ਆਪਣੇ ਸੰਘਰਸ਼ਾਂ ਨਾਲ ਆਪਣੀਆਂ ਮੰਗਾਂ ਮਨਵਾ ਕੇ ਰਹਾਂਗੇ। ਕੋਈ ਵੀ ਸ਼ਕਤੀ ਸਾਡੇ ਰਸਤੇ ਵਿੱਚ ਨਹੀਂ ਆ ਸਕਦੀ। ਅਸੀਂ ਸੰਘਰਸ਼ਾਂ ਦੇ ਸਰ ਤੇ ਹੀ ਹਮੇਸ਼ਾਂ ਜਿੱਤਾਂ ਹਾਸਲ ਕੀਤੀਆਂ ਹਨ ਅਤੇ ਹੁਣ ਵੀ ਅਸੀਂ ਸੰਘਰਸ਼ ਦੇ ਜ਼ੋਰ ਨਾਲ ਹੀ ਆਪਣੇ ਹੱਕ ਲੈਣੇ ਹਨ। 
ਧਰਨੇ ਮਗਰੋਂ ਇਹਨਾਂ ਸਾਰੀਆਂ ਪੰਜਾਂ ਜੱਥੇਬੰਦੀਆਂ ਦਾ ਇੱਕ ਸਾਂਝਾ ਵਫਦ ਮੇਅਰ ਹਰਚਰਨ ਸਿੰਘ ਗੋਹਲਵੜੀਆ ਨੂੰ ਵੀ ਮਿਲਿਆ। ਮੇਅਰ ਗੋਹਲਵੜੀਆ ਨੇ ਇਹਨਾਂ ਜੱਥੇਬੰਦੀਆਂ ਨੂੰ ਭਰੋਸਾ ਦਿੱਤਾ ਕਿਉਂ ਸਰਕਾਰ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਨਗੇ , ਉਹਨਾਂ ਸਬੰਧਿਤ ਮੰਗ ਪੱਤਰ ਉੱਤੇ ਲੁੜੀਂਦੀ ਟਿੱਪਣੀ ਨਾਲ ਇਹ ਮੰਗ ਪੱਤਰ ਸਬੰਧਤ ਵਿਭਾਗੀ ਅਮਲੇ ਨੂੰ ਵੀ ਤੁਰੰਤ ਭੇਜ ਦਿੱਤਾ। ਇਸ ਤੋਂ ਬਾਅਦ ਇਹ ਵਫਦ ਸਹਾਇਕ ਕਮਿਸ਼ਨਰ ਨੂੰ ਵੀ ਮਿਲਿਆ।  
ਇਸਤੋਂ ਬਾਅਦ ਇਹਨਾਂ ਜੱਥੇਬੰਦੀਆਂ ਨੇ ਇਹਨਾਂ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ ਪਾਰ ਨਾਲ ਹੀ ਚੇਤਾਵਨੀ ਦਾ ਨੋਟਿਸ ਵੀ ਦਿੱਤਾ ਕਿ ਜੇ ਇਹਨਾਂ ਭਰੋਸਿਆਂ ਨੂੰ ਅਮਲ ਵਿੱਚ ਨਾ ਲਿਆਂਦਾ ਗਿਆ ਤਾਂ ਅਸੀਂ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਇਸੇ ਥਾਂ ਤੇ ਲੜੀਵਾਰ ਭੁੱਖ ਹੜਤਾਲ ਵੀ ਕਰਾਂਗੇ। ਹੁਣ ਦੇਖਣਾ ਹੈ ਕਿ ਇਹਨਾਂ ਕਰਮਚਾਰੀਆਂ ਨੂੰ ਪੱਕੇ ਹੋਣ ਦੀ ਖੁਸ਼ੀ ਮਿਲਦੀ ਹੈ ਜਾਂ ਇੱਕ ਵਾਰ ਫੇਰ ਸੰਘਰਸ਼ਾਂ ਦੇ ਰਸਤੇ ਪੈਣ ਦਾ ਫੈਸਲਾ? 

Saturday, July 15, 2017

4 ਅਗਸਤ ਨੂੰ ਪੇਸ਼ ਹੋਵੇਗਾ ਵਰਕਰਾਂ ਨੂੰ ਪੱਕੇ ਕਰਨ ਦਾ ਪ੍ਰਸਤਾਵ

ਕਾਂਗਰਸ ਅਤੇ ਖੱਬੇ ਲੀਡਰਾਂ ਨੇ ਕੀਤੀ ਮੰਤਰੀ ਨਵਜੋਤ ਸਿੱਧੂ ਨਾਲ ਮੁਲਾਕਾਤ 
ਲੁਧਿਆਣਾ: 14 ਜੁਲਾਈ 2015: (ਪੰਜਾਬ ਸਕਰੀਨ ਬਿਊਰੋ)::
ਜਦੋਂ ਸੋਵੀਅਤ ਯੂਨੀਅਨ ਦੀ ਚੜ੍ਹਤ ਸੀ ਉਦੋਂ ਸੋਵੀਅਤ ਕਮਿਊਨਿਸਟ ਪਾਰਟੀ ਲੋਕਾਂ  ਵਿੱਚ ਵਿਚਰ ਕੇ ਲੋਕਾਂ ਦੇ ਮਸਲਿਆਂ ਨੂੰ ਸਰਕਾਰ ਕੋਲ ਉਠਾਇਆ ਕਰਦੀ ਸੀ।  ਲੋੜ ਪੈਣ ਤੇ ਪਾਰਟੀ ਵੱਲੋਂ ਸਰਕਾਰ ਨੂੰ ਸਖਤੀ ਵੀ  ਦਿਖਾਈ ਜਾਂਦੀ ਸੀ। ਨਤੀਜੇ ਵੱਜੋਂ ਜਿੱਥੇ ਲੋਕਾਂ ਦੇ  ਕੰਮ ਹੋ ਜਾਂਦੇ ਸਨ ਉੱਥੇ ਸਰਕਾਰ ਦੇ ਖਿਲਾਫ ਵੀ ਕੋਈ ਮੁੱਦਾ ਹੋਲੀ ਹੋਲੀ ਕਰਕੇ ਧਮਾਕੇ ਵਾਲੀ ਭਾਫ ਨਹੀਂ ਸੀ ਬਣਦਾ। 
ਦੂਜੇ ਪਾਸੇ ਸਾਡੇ ਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਨੇ ਮੋਦੀ ਸਰਕਾਰ ਆਉਣ ਮਗਰੋਂ ਜਿੱਥੇ ਲੋਕ ਮਸਲਿਆਂ ਨੂੰ ਬਿਲਕੁਲ ਹੀ ਤਿਲਾਂਜਲੀ ਦੇ ਦਿੱਤੀ ਉੱਥੇ ਕਾਂਗਰਸ ਪਾਰਟੀ ਨੇ ਸੋਵੀਅਤ ਕਮਿਊਨਿਸਟ ਪਾਰਟੀ ਵਾਲਾ ਰਾਹ ਆਪਣਾ ਲਿਆ। ਸ਼ੁੱਕਰਵਾਰ ਨੂੰ ਕਾਂਗਰਸ ਪਾਰਟੀ ਦੇ ਆਗੂਆਂ ਨੇ ਏਟਕ ਨਾਲ ਸਬੰਧਿਤ ਖੱਬੇ ਟਰੇਡ ਯੂਨੀਅਨ ਆਗੂਆਂ ਨੂੰ ਨਾਲ ਲੈ ਕੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਉਚੇਚੀ ਮੁਲਾਕਾਤ ਕੀਤੀ। ਦਿਲਚਸਪ ਗੱਲ ਹੈ ਕਿ ਇਸ ਮੌਕੇ ਤੇ ਕਾਂਗਰਸ ਨਾਲ ਸਬੰਧਿਤ ਟਰੇਡ ਯੂਨੀਅਨ ਇੰਟਕ ਦੇ ਸਾਰੇ ਧੜੇ ਤਕਰੀਬਨ ਸੁੱਤੇ ਹੀ ਰਹਿ ਗਏ। ਇੰਟਕ ਆਗੂਆਂ ਨੂੰ ਇਸ ਬਾਰੇ ਕੁਝ ਵੀ ਭਿਣਕ ਤੱਕ ਨਹੀਂ ਲੱਗੀ। 
ਇਸ ਮੁਲਾਕਾਤ ਦੌਰਾਨ ਵਰਕਰਾਂ ਨੂੰ ਪੱਕੇ ਕਰਨ ਵਾਲਾ ਹੁਕਮ ਲਾਗੂ ਹੋਣ ਵਿੱਚ ਹੋ ਰਹੀ ਦੇਰੀ ਦਾ ਮਾਮਲਾ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ। ਚੇਤੇ ਰਹੇ ਕਿ ਇਹਨਾਂ ਹੁਕਮਾਂ ਅਧੀਨ ਜਲੰਧਰ ਵਿੱਚ 180 ਵਰਕਰਾਂ ਨੂੰ ਪੱਕੇ ਕੀਤਾ ਜਾ ਚੁੱਕਿਆ ਹੈ। ਮੰਡੀ ਗੋਬਿੰਦਗੜ੍ਹ ਅਤੇ ਪਠਾਨਕੋਟ ਵਿੱਚ ਵੀ ਇਸ ਕਿਸਮ ਦੇ ਮਤੇ ਪਾਏ ਜਾ ਚੁੱਕੇ ਹਨ ਪਾਰ ਲੁਧਿਆਣਾ ਦੇ ਅਧਿਕਾਰੀ ਲਗਾਤਾਰ ਇਸ ਮਾਮਲੇ ਵਿੱਚ ਉਦਾਸੀਨ ਬਣੇ ਹੋਏ ਹਨ। ਜ਼ਿਕਰਯੋਗ ਹੈ ਕਿ ਇਹਨਾਂ ਵਰਕਰਾਂ ਨੂੰਪੱਕੇ ਕਰਨ ਦੇ ਹੁਕਮ ਬਾਦਲ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਨ। ਜੇ ਹੁਕਮ ਲਾਗੂ ਹੁੰਦੇ ਹਨ ਤਾਂ ਹਜ਼ਾਰਾਂ ਵਰਕਰ ਪੱਕੇ ਹੋ ਜਾਣਗੇ। ਇਸ ਮਸਲੇ ਨੂੰ ਲੈ ਕੇ ਲਗਾਤਾਰ ਬੇਚੈਨੀ ਚੱਲ ਰਹੀ ਸੀ। ਯੂਨੀਅਨਾਂ ਵੱਲੋਂ ਕਈ ਵਾਰ ਧਰਨੇ ਦਿੱਤੇ ਗਏ ਅਤੇ ਰੋਸ ਵਖਾਵੇ ਵੀ ਕੀਤੇ ਪਰ ਅਧਿਕਾਰੀਆਂ ਦੇ ਕੰਨਾਂ ਤੇ ਜੂੰ ਨਹੀਂ ਸਰਕੀ। ਪਤਾ ਕਰਨ ਤੇ ਪਤਾ ਲੱਗਿਆ ਕਿ ਨਿਗਮ ਅਧਿਕਾਰੀ ਕਿਸੇ ਅਦਾਲਤੀ ਨੁਕਤੇ ਨੂੰ ਲੈ ਕੇ ਸ਼ਸ਼ੋਪੰਜ ਵਿੱਚ ਹਨ। 
ਆਖਿਰ ਇਸ ਮੁੱਦੇ ਨੂੰ ਲੈ ਕੇ ਡਾ. ਅੰਬੇਡਕਰ ਏਕਤਾ ਮਿਸ਼ਨ, ਸਫ਼ਾਈ ਲੇਬਰ ਯੂਨੀਅਨ ਅਤੇ ਡਿਸਪੋਜਲ ਵਰਕਰਜ ਯੂਨੀਅਨ ਦੇ ਪ੍ਰਤੀਨਿਧੀ ਮੰਡਲ ਨੇ ਵਿਧਾਇਕ ਰਾਕੇਸ਼ ਪਾਾਡੇ, ਪ੍ਰਦੇਸ਼ ਕਾਾਗਰਸ ਦੇ ਸਕੱਤਰ ਜਨਰਲ ਪਵਨ ਦੀਵਾਨ, ਸਤਵਿੰਦਰ ਸਿੰਘ ਜਵੱਦੀ, ਦਲਿਤ ਆਗੂ ਦੀਪਕ ਹੰਸ ਅਤੇ ਏਟਕ ਨਾਲ ਸਬੰਧਿਤ ਆਗੂ ਕਾਮਰੇਡ ਵਿਜੈ ਕੁਮਾਰ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਮੀਟਿਗ ਕਰਕੇ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਕਾਰਜਕਾਲ ਵਿਚ ਪਿਛਲੇ ਸਾਲ ਦੇ ਡੀ.ਸੀ ਰੇਟ 'ਤੇ ਕੰਮ ਕਰ ਰਹੇ ਸੀਵਰਮੈਨਾਂ ਅਤੇ ਹੋਰ ਸਫ਼ਾਈ ਕਰਮਚਾਰੀਆਂ ਨੂੰ ਰੈਗੂਲਰ ਕਰਨ ਲਈ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਵਜੂਦ ਲੁਧਿਆਣਾ ਨਗਰ ਨਿਗਮ ਵੱਲੋਂ ਉਨ੍ਹਾਂ ਨੂੰ ਪੱਕਾ ਨਾ ਕਰਨ ਸਬੰਧੀ ਜਾਣਕਾਰੀ ਦਿੱਤੀ। ਇਹਨਾਂ ਆਗੂਆਂ ਨੇ ਦੱਸਿਆ ਕਿ ਜਦੋਂ ਕਿ ਜਲੰਧਰ ਨਗਰ ਨਿਗਮ ਨੇ ਉਕਤ ਆਦੇਸ਼ਾਂ ਦੇ ਬਾਅਦ 180 ਕਰਮਚਾਰੀਆਂ ਨੂੰ ਰੈਗੂਲਰ ਕਰ ਦਿੱਤਾ ਸੀ।  ਨਵਜੋਤ ਸਿੱਧੂ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ 4 ਅਗਸਤ ਨੂੰ ਹੋਣ ਵਾਲੀ ਪੰਜਾਬ ਮੰਤਰੀ ਮੰਡਲ ਦੀ ਬੈਠਕ ਵਿਚ ਇਸ ਸਬੰਧੀ ਪ੍ਰਸਤਾਵ ਪੇਸ਼ ਕਰਕੇ ਲੰਬੇ ਸਮੇਂ ਕੰਮ ਕਰ ਰਹੇ ਕਰਮਚਾਰੀਆਂ ਨੂੰ ਛੇਤੀ ਪੱਕਾ ਕਰਵਾਉਣ ਦੇ ਯਤਨ ਕਰਣਗੇ। ਇਸ ਦੌਰਾਨ ਕਰਮਚਾਰੀ ਆਗੂਆਂ ਕਾਮਰੇਡ ਵਿਜੈ ਕੁਮਾਰ ਅਤੇ ਦੀਪਕ ਹੰਸ ਵੱਲੋਂ ਸੀਵਰਮੈਨਾਂ ਨੂੰ ਸੁਰੱਖਿਆ ਕਿੱਟਾਂ ਉਪਲੱਬਧ ਕਰਵਾਉਣ ਵੱਲ ਵੀ ਧਿਆਨ ਦਿਵਾਉਣ 'ਤੇ ਸਿੱਧੂ ਨੇ ਕਿਹਾ ਕਿ ਉਹ ਜਲਦੀ ਹੀ ਅਧਿਕਾਰੀਆਂ ਨੂੰ ਇਸ ਬਾਰੇ ਦਿਸ਼ਾ ਨਿਰਦੇਸ਼ ਦੇਣਗੇ¢ ਇਸ ਮੌਕੇ ਕਾਮਰੇਡ ਵਿਜੈ ਕੁਮਾਰ, ਦੀਪਕ ਹੰਸ, ਮਹੀਪਾਲ, ਰਵੀ ਕੁਮਾਰ, ਦੁਸ਼ਅੰਤ ਪਾਾਡੇ, ਸਤਵਿੰਦਰ ਜਵੱਦੀ, ਵਿੱਕੀ ਸੇਖੋਂ, ਮਨੀ ਗਰੇਵਾਲ, ਪਿੰਨੀ ਹੰਸ, ਰਾਜ ਗਿਲ, ਕਿਸ਼ੋਰ ਘਈ, ਬੋਬੀ ਬੈਂਸ, ਵਿਕਰਾਾਤ ਸਿੱਧੂ, ਰਾਕੇਸ਼ ਸੌਦੇ ਆਦਿ ਹਾਜ਼ਰ ਸਨ। 
ਹੁਣ ਦੇਖਣਾ ਇਹ ਹੈ ਕਿ ਇਹਨਾਂ ਵਰਕਰਾਂ ਨੂੰ ਪੱਕੇ ਕਰਨ ਦੀ ਦੀ ਮੰਗ ਕਿੰਨੀ ਛੇਤੀ ਪੂਰੀ ਹੁੰਦੀ ਹੈ ਪਰ ਜੇ ਇਹ ਰੁਝਾਨ ਜਾਰੀ ਰਿਹਾ ਤਾਂ ਨਿਸਚੇ ਹੀ ਪੰਜਾਬ ਦੇ ਵਰਕਰ ਅਤੇ ਲੋਕ  ਰਹਿਣਗੇ। 

Wednesday, June 14, 2017

ਲੁਧਿਆਣਾ 'ਚ ਨਹੀਂ ਲਾਗੂ ਹੋ ਰਿਹਾ ਸੀਵਰ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਫੈਸਲਾ

ਜਲੰਧਰ ਨਗਰ ਨਿਗਮ ਨੇ ਪੱਕੇ ਕੀਤੇ 96 ਮੁਲਾਜ਼ਮ 
ਲੁਧਿਆਣਾ: 14 ਜੂਨ 2017: (ਪੰਜਾਬ ਸਕਰੀਨ ਬਿਊਰੋ):: More Pics on Facebook
ਆਮ ਤੌਰ 'ਤੇ ਸਰਕਾਰਾਂ ਦੇ ਫੈਸਲੇ ਛੇਤੀ ਛੇਤੀ ਨਹੀਂ ਹੁੰਦੇ। ਕਦੇ ਕੋਈ ਤਕਨੀਕੀ ਅੜਿੱਚਣ ਜਾਂ ਕਦੇ ਕੋਈ ਹੋਰ ਅੜਿੱਕਾ।.ਮਾਮਲਾ ਹੱਲ ਹੁੰਦਾ ਹੁੰਦਾ ਫਿਰ ਅਟਕ ਜਾਂਦਾ ਹੈ। ਅੱਜ ਅਸੀਂ ਜਿਸ ਮਾਮਲੇ ਬਾਰੇ ਗੱਲ ਕਰ ਰਹੇ ਹਾਂ ਉਸਦਾ ਫੈਸਲਾ ਹੋ ਚੁੱਕਿਆ ਹੈ ਪਰ ਅਫਸਰਸ਼ਾਹੀ ਉਸਨੂੰ ਲਾਗੂ ਨਹੀਂ ਕਰ ਰਹੀ। ਮੰਤਰੀ ਪ੍ਰੀਸ਼ਦ ਵੱਲੋਂ 5 ਦਸੰਬਰ 2016 ਨੂੰ ਕੀਤੇ ਇੱਕ ਇਤਿਹਾਸਿਕ ਫੈਸਲੇ ਮੁਤਾਬਿਕ ਇੱਕ ਵਿਸ਼ੇਸ਼ ਛੋਟਾ ਦਾ ਐਲਾਨ ਕੀਤਾ ਗਿਆ ਸੀ।  ਸੀਵਰਮੈਨ ਦੀਆਂ ਅਸਾਮੀਆਂ 'ਤੇ ਵੱਖ ਵੱਖ ਨਗਰ ਨਿਗਮਾਂ, ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ 3 ਸਾਲ ਤੋਂ ਵੱਧ ਸਮੇਂ ਤੋਂ ਕੰਮ ਕਰਦੇ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੁਲਰ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਸੀ। ਇਸ ਫੈਸਲੇ ਨੂੰ ਲਾਗੂ ਕਰਨ ਤੇ ਬਹੁਤ ਸਾਰੇ ਕਰਮਚਾਰੀਆਂ ਨੇ ਪੱਕੇ ਹੋ ਜਾਣਾ ਸੀ। ਪਰ ਇਸ ਨੂੰ ਬਹੁਤ ਸਾਰੀਆਂ ਥਾਵਾਂ ਤੇ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ।  More Pics on Facebook
ਦੂਜੇ ਪਾਸੇ ਜਲੰਧਰ ਨਗਰ ਨਿਗਮ ਵਿੱਚ ਇਸੇ ਫੈਸਲੇ ਦੀ ਰੌਸ਼ਨੀ ਵਿੱਚ 96 ਕਰਮਚਾਰੀਆਂ ਨੂੰ 12 ਜੂਨ 2017 ਵਾਲੇ ਦਿਨ ਪੱਕੇ ਕਰਨ ਦੇ ਆਰਡਰ ਜਾਰੀ ਹੋ ਗਏ। ਲੁਧਿਆਣਾ ਵਿੱਚ ਇਹ ਮਾਮਲਾ ਅਜੇ ਵੀ ਲਟਕ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਸਫਾਈ ਲੇਬਰ ਯੂਨੀਅਨ ਅਤੇ ਡਿਸਪੋਜ਼ਲ ਵਰਕਰ ਯੂਨੀਅਨ ਦਾ ਇੱਕ ਸਾਂਝਾ ਵਫਦ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਨੂੰ ਮਿਲਿਆ ਅਤੇ ਆਪਣਾ ਮੰਗ ਪੱਤਰ ਦਿੱਤਾ। More Pics on Facebook
ਮੰਗ ਪੱਤਰ ਦੇਣ ਮਗਰੋਂ ਇਹਨਾਂ ਮੁਲਾਜ਼ਮਾਂ ਨੇ ਮੀਡੀਆ ਨੂੰ ਵੀ ਸਾਰੇ ਮਾਮਲੇ ਤੋਂ ਜਾਣੂ ਕਰਾਇਆ। ਇਸ ਮੌਕੇ ਕਾਮਰੇਡ ਵਿਜੇ ਕੁਮਾਰ, ਕਾਮਰੇਡ ਮਹੀਪਾਲ, ਪ੍ਰੀਤਮ, ਸ਼ਾਮ ਲਾਲ, ਸੱਤਪਾਲ ਅਤੇ ਕਈ ਹੋਰ ਮੁਲਾਜ਼ਮ ਆਗੂ ਅਤੇ ਵਰਕਰ ਵੀ ਮੌਜੂਦ ਸਨ।
More Pics on Facebook

Tuesday, May 02, 2017

ਲੋਕਾਂ ਨੂੰ ਫ਼ਿਰਕੂ ਲੀਹਾਂ ਤੇ ਵੰਡਣ ਵਿਰੁੱਧ ਏਟਕ ਵੱਲੋਂ ਤਿੱਖੀ ਚੇਤਾਵਨੀ

ਮਈ ਦਿਵਸ ਮੌਕੇ ਏਟਕ ਵਲੋਂ ਲੁਧਿਆਣਾ ਵਿੱਚ ਸੰਘਰਸ਼ ਦਾ ਐਲਾਨ
ਲੁਧਿਆਣਾ: 1 ਮਈ 2017: (ਪੰਜਾਬ ਸਕਰੀਨ ਬਿਊਰੋ):: For More Pics Please Click Here
ਇਸ ਵਾਰ ਸੀਪੀਆਈ ਨਾਲ ਸਬੰਧਿਤ ਮਜ਼ਦੂਰ ਸੰਗਠਨ ਏਟਕ ਵੱਲੋਂ ਮਨਾਇਆ ਗਿਆ ਮਈ ਦਿਵਸ ਸਮਾਗਮ ਪਹਿਲਾਂ ਨਾਲੋਂ ਕੀਤੇ ਜ਼ਿਆਦਾ ਪ੍ਰਭਾਵਸ਼ਾਲੀ ਸੀ। ਇਸ ਵਾਰ ਇਹ ਸਮਾਗਮ ਪਟਾਖਾ ਗਰਾਊਂਡ ਦੀ ਬਜਾਏ ਨੀਂਗਰ ਨਿਗਮ ਜ਼ੋਨ ਏ ਦੇ ਕੰਪਲੈਕਸ ਵਿੱਚ ਹੋਇਆ। ਇਸ ਵਿੱਚ ਸਮਾਜ ਦੇ ਸਮੂਹ ਵਰਗਾਂ ਦੇ ਲੋਕ ਬੜੀ ਅਕੀਦਤ ਨਾਲ ਸ਼ਾਮਲ ਹੋਏ। ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਮਈ ਦਿਵਸ ਵਿਰੁੱਧ ਦਿੱਤੇ ਬਿਆਨ ਦਾ ਗੰਭੀਰ ਨੋਟਿਸ ਲਿਆ ਗਿਆ ਅਤੇ ਇਸ ਸਾਜ਼ਿਸ਼ ਨੂੰ ਨਾਕਾਮ ਕਰਨ ਦਾ ਜ਼ੋਰਦਾਰ ਐਲਾਨ ਵੀ ਕੀਤਾ ਗਿਆ।
For More Pics Please Click Here
ਇਸ ਵਾਰ ਦੇ ਸਮਾਗਮ ਦੌਰਾਨ ਕਾਮਿਆਂ ਨੇ ਆਪਣੇ ਅਧਿਕਾਰਾਂ ਦੀ ਰਾਖੀ ਦੇ ਨਾਲ ਨਾਲ ਸੰਘ ਪਰੀਵਾਰ ਦੀ ਫ਼ਿਰਕੂ ਲੀਹਾਂ ਤੇ ਸਮਾਜ ਨੂੰ ਵੰਡਣ ਤੇ ਮਜ਼ਦੂਰ ਲਹਿਰਾਂ ਨੂੰ ਤੋੜਨ ਦੀ ਸਾਜ਼ਿਸ਼ ਦੇ ਖਿਲਾਫ਼ ਸੰਘਰਸ਼ ਕਰਨ ਦਾ ਬਿਗੁਲ ਵਜਾਇਆ ਅਤੇ ਦੇਸ਼ ਦੀ ਏਕਤਾ ਅਖੰਡਤਾ ਅਤੇ ਅਨੇਕਤਾ ਵਿੱਚ ਏਕਤਾ ਦੀ ਰਾਖੀ ਕਰਨ ਦਾ ਪ੍ਰਣ ਲਿਆ। ਇਸ ਮੌਕੇ ਤੇ ਏਟਕ, ਜਾਇੰਟ ਕੌਂਸਲ ਆਫ਼ ਟ੍ਰੇਡ ਯੂਨੀਅਨਜ਼ ਅਤੇ ਨਗਰ ਨਿਗਮ ਦੀਆਂ ਵੱਖ ਵੱਖ ਯੂਨੀਅਨਾਂ ਵਲੋਂ ਨਗਰ ਨਿਗਮ ਲੁਧਿਆਣਾ ਵਿਖੇ ਆਯੋਜਿਤ ਜਨਤਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਏਟਕ ਪੰਜਾਬ ਦੇ ਪ੍ਰਧਾਨ ਕਾ: ਬੰਤ ਸਿੰਘ ਬਰਾੜ ਅਤੇ ਜਾਇੰਟ ਕੌਂਸਲ ਆਫ਼ ਟ੍ਰੇਡ ਯੂਨੀਅਨਜ਼ ਦੇ ਜਨਰਲ ਸਕੱਤਰ ਡੀ ਪੀ ਮੌੜ ਨੇ ਕਿਹਾ ਕਿ ਆਰ ਐਸ ਐਸ ਦੀ ਅਗਵਾਈ ਹੇਠ ਚਲ ਰਹੀ ਕੇਂਦਰ ਵਿੱਚ ਕਾਬਜ਼ ਮੌਜੂਦਾ ਮੋਦੀ ਸਰਕਾਰ ਖੁੱਲ੍ਹੇ ਆਮ ਦੇਸ਼ ਨੂੰ ਵਿਦੇਸ਼ੀ ਪੂੰਜੀਪਤੀਆਂ ਨੂੰ ਸੌਂਪਣ ਲੱਗੀ ਹੈ ਜਿਸਦੇ ਕਾਰਨ ਸਾਡੇ ਦੇਸ਼ ਦੀ ਪੂੰਜੀ ਦੇਸੀ ਅਤੇ ਵਿਦੇਸ਼ੀ ਪੂਜੀਪਤੀਆਂ ਦੇ ਕਬਜੇ ਵਿੱਚ ਜਾ ਰਹੀ ਹੈ ਤੇ ਦੇਸ ਦੀ ਤਰੱਕੀ ਦੇ ਲਾਭ ਆਮ ਜਨਤਾ ਤੋਂ ਖੁੱਸ ਰਹੇ ਹਨ।
For More Pics Please Click Here
ਨੌਕਰੀਆਂ ਵਿੱਚ ਬਹੁਤ ਕਮੀ ਆਈ ਹੈ ਤੇ ਬੇਰੁਜ਼ਗਾਰੀ ਬਹੁਤ ਵਧ ਗਈ ਹੈ। ਖ਼ੁਦ ਸਰਕਾਰ ਵਲੋਂ ਮਜਦੂਰਾਂ ਦੇ ਹੱਕ ਵਿੱਚ ਬਣੇ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਲੇਬਰ ਸੁਧਾਰਾਂ ਦੇ ਨਾਂ ਤੇ ਸਮੁੱਚੇ ਕਾਨੂੰਨ ਪੂੰਜੀਪਤੀਆਂ ਦੇ ਹੱਕ ਵਿੱਚ ਬਣਾਏ ਜਾ ਰਹੇ ਹਨ।  ਠੇਕੇਦਾਰੀ ਨੂੰ ਵਧਾਇਆ ਜਾ ਰਿਹਾ ਹੈ ਜਿੱਥੇ ਕਿ ਮਜ਼ਦੂਰਾਂ ਨੁੰ ਦਿੱਤੇ ਜਾਣ ਵਾਲੇ ਕੋਈ ਹੱਕ ਲਾਗੂ ਨਹੀਂ ਹੁੰਦੇ ਤੇ ਘੱਟੋ ਘੱਟ ਉਜਰਤ ਵੀ ਨਹੀਂ ਦਿੱਤੀ ਜਾਂਦੀ।  ਬੁਲਾਰਿਆਂ ਨੇ ਕਿਹਾ ਕਿ ਮਜ਼ਦੂਰਾਂ ਨੇ ਅਜ਼ਾਦੀ ਦੇ ਸੰਗਰਾਮ ਵਿੱਚ ਭਰਪੂਰ ਯੋਗਦਾਨ ਪਾਇਆ ਅਤੇ ਕੁਰਬਾਨੀਆਂ ਦਿੱਤੀਆਂ ਸਨ ਤੇ ਅਜ਼ਾਦੀ ਤੋਂ ਬਾਅਦ ਦੇਸ਼ ਦੇ ਨਿਰਮਾਣ ਵਿੱਚ ਵੱਧ ਚੱੜ੍ਹ ਕੇ ਹਿੱਸਾ ਪਾਇਆ। ਇਸਦੇ ਨਾਲ ਹੀ ਆਪਣੇ ਜਾਇਜ਼ ਹੱਕਾਂ ਜਿਵੇਂ ਕਿ 8 ਘੰਟੇ ਦਾ ਕੰਮ ਦਾ ਦਿਨ, ਨੌਕਰੀ ਦੀ  ਸੁੱਰਖਿਆ, ਪ੍ਰਾਵੀਡੰਟ ਫ਼ੰਡ, ਮੈਡੀਕਲ ਸਹੂਲਤਾਂ, ਘੱਟੋ ਘੱਟ ਵੇਤਨ, ਯੂਨੀਅਨ ਬਣਾਉਣ ਦਾ ਅਧਿਕਾਰ, ਮਹਿੰਗਾਈ ਦੇ ਨਾਲ ਉਜਰਤ ਵਿੱਚ ਵਾਧੇ ਨੂੰ ਜੋੜਨਾ ਵਰਗੀਆਂ ਕਈ ਮੰਗਾਂ ਦੇ ਲਈ ਸੰਘਰਸ਼ ਕੀਤੇ ਤੇ ਜਿੱਤਾਂ ਪ੍ਰਾਪਤ ਕੀਤੀਆਂ। ਦੇਸ਼ ਦੇ ਸਮੂਚੇ ਵਿਕਾਸ ਦੇ ਲਈ ਦੇਸ਼ ਦੀ ਧਰੋੋਹਰ ਜਿਵੇਂ ਕਿ ਰੇਲਵੇ, ਬੈਂਕ , ਕੋਇਲਾ ਤੇ ਲੋਹੇ ਦੀਆਂ ਖਾਨਾਂ, ਬੀਮਾਂ ਖੇਤਰ, ਟਰਾਂਸਪੋਰਟ, ਟੈਲੀਕਾਮ ਅਦਿ ਦੇ ਕੌਮੀਕਰਨ ਦੇ ਲਈ ਸੰਘਰਸ਼ ਕੀਤੇ। ਪਰ ਪਿਛਲੇ ਕੁਝ ਸਾਲਾਂ ਤੋਂ ਇਸ  ਸਾਰੇ ਨੂੰ ਪੁੱਠਾ ਗੇੜਾ ਦੇ ਕੇ ਇਹਨਾਂ ਕੌਮੀ ਸੋਮਿਆਂ ਨੂੰ ਫ਼ਿਰ ਧੰਨ ਕੁਬੇਰਾਂ ਤੇ ਕਾਰਪੋਰੇਟ ਵਰਗ ਨੂੰ ਸੌਂਪਿਆ ਜਾ ਰਿਹਾ ਹੈ। For More Pics Please Click Here
ਪਰਚੂਨ ਵਪਾਰ ਵਿੱਚ ਵੀ ਵਿਦੇਸ਼ੀ ਕਾਰਪੋਰੇਟ ਵਰਗ ਨੂੰ ਸੌਂਪਿਆ ਜਾ ਰਿਹਾ ਹੈ ਜਿਸਦੇ ਕਾਰਨ ਸਾਡੇ ਛੋਟੇ ਵਪਾਰੀਆਂ ਦੀ ਹਾਲਤ ਮੰਦੀ ਹੋ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਇਸਦੀ ਹਾਲਤ ਹੋਰ ਮੰਦੀ ਅਤੇ ਤਰਸਯੋਗ ਹੋ ਜਾਏਗੀ। ਜਨਤਕ ਖੇਤਰ ਵਿੱਚ ਚਲ ਰਹੀਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆ ਜਿਵੇਂ ਕਿ ਆਈ ਡੀ ਪੀ ਐਲ, ਬੰਗਾਲ ਕੈਮੀਕਲਜ਼ ਆਦਿ ਜਿਹਨਾਂ ਨੇ ਕਿ ਦੇਸ਼ ਵਿੱਚ ਸਸਤੀਆਂ ਦਵਾਈਆਂ ਬਣਾਉਣ ਵਿੱਚ ਵੱਡਾ ਯੋਗਦਾਨ ਪਾਇਆ ਨੰੂ ਬੰਦ ਕਰਨ ਦਾ ਫ਼ੈਸਲਾ ਤਾਂ ਦਿਸੰਬਰ 2016 ਨੂੰ ਕਰ ਲਿਆ ਗਿਆ ਸੀ ਤੇ ਹੁਣ 17 ਹੋਰ ਜਨਤਕ ਖੇਤਰ ਦੀਆਂ ਕੰਪਨੀਆਂ ਨੂੰ ਬੰਦ ਕੀਤਾ ਜਾ ਰਿਹਾ ਹੈ। ਸੁੱਰਖਿਆ ਖੇਤਰ ਵਿੱਚ ਵੀ 100 ਪ੍ਰਤੀਸ਼ਤ ਵਿਦੇਸ਼ੀ ਪੂੰਜੀ ਨੂੰ ਬੁਲਾ ਕੇ ਦੇਸ਼ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਨੂੰ ਖਤਰੇ ਵਿੱਚ ਪਾਇਆਾ ਜਾ ਰਿਹਾ ਹੈ।  ਇਸ ਮੌਕੇ ਤੇ ਬੋਲਦਿਆਂ ਨਗਰ ਨਿਗਮ ਯੂਨੀਅਨ ਪੰਜਾਬ (ਏਟਕ) ਦੇ ਜਨਰਲ ਸਕੱਤਰ ਕਾ: ਵਿਜੈ ਕੁਮਾਰ ਨੇ ਕਿਹਾ ਕਿ ਸੋਸ਼ਲ ਸਿਕਿਉਰਿਟੀ ਕੋਡ ਬਣਾਉਣ ਦੇ ਲਈ ਟ੍ਰੇਡ ਯੂਨੀਅਨਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਜਾ ਰਿਹਾ। ਇਸ ਕੋਡ ਵਿੱਚ ਤਬਦੀਲੀਆਂ ਲਿਆ ਕੇ ਈ ਐਸ ਆਈ ਵਰਗੀਆਂ ਸਕੀਮਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਸਮਾਜਿਕ ਸੁੱਰਖਿਆ ਦੀਆਂ ਸਾਰੀਆਂ ਸਕੀਮਾਂ ਨੂੰ ਇੱਕੋ ਛੱਤ ਥੱਲੇ ਲਿਆਉਣ ਦੇ ਨਾਂ ਤੇ ਇਹਨਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਹਰ ਕੰਮ ਨੂੰ ਆਉਟ ਸੋਰਸ ਕਰਕੇ ਠੇਕੇ ਤੇ ਦੇ ਕੇ ਪੱਕੀਆਂ ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ ਹਨ। ਸਰਕਾਰ ਵਲੋਂ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦੀ ਗੱਲ ਤਾਂ ਥੋਥੀ ਸਾਬਤ ਹੋਈ ਹੈ ਕਿੳੰਕਿ ਕੇਵਲ ਇੱਕ ਲੱਖ 35 ਹਜ਼ਾਰ ਨੌਕਰੀਆਂ ਹੀ ਨਿਕਲੀਆਂ ਹਨ।  ਪੈਨਸ਼ਨ ਵੀ ਖਤਮ ਕੀਤੀ ਜਾ ਰਹੀ ਹੈ। ਬੈਕਾਂ ਵਿੱਚ ਬਿਆਜ ਦਰਾਂ ਘਟਾ ਕੇ ਮੁਲਾਜ਼ਮਾਂ ਤੇ ਮੱਧਮ ਵਰਗ ਨੂੰ ਆਪਣੀ ਬੱਚਤ ਤੇ ਜਿਉਣ ਦੀਆਂ ਸਹੂਲਤਾਂ ਖਤਮ ਕੀਤੀਆਂ ਜਾ ਰਹੀਆਂ ਹਨ।  ਛੋਟੀਆਂ ਬੱਚਤਾਂ ਕਮਜ਼ੋਰ ਕੀਤੀਆਂ ਜਾ ਰਹੀਆਂ ਹਨ। ਨੋਟਬੰਦੀ ਦੇ ਕਾਰਨ ਵਧੀ ਬੇਕਾਰੀ ਬਾਰੇ ਸਰਕਾਰ ਚੁੱਪ ਹੈ।
For More Pics Please Click Here
ਇਸ ਮੌਕੇ ਕਾਮਰੇਡ ਸ਼ਮਸ਼ੇਰ ਆਲਮ ਅਤੇ ਰਾਮ ਪ੍ਰਤਾਪ ਨੇ  ਕਿਹਾ ਕਿ ਹੌਜ਼ਰੀ ਵਿੱਚ  ਪੀਸ  ਰੇਟ ਵਿੱਚ ਕਈ ਸਾਲਾਂ ਤੋਂ ਕੋਈ ਵਾਧਾ ਨਹੀਂ ਹੋਇਆ ਜਦੋਂ ਕਿ ਮਹਿੰਗਾਈ ਲਗਾਤਾਰ ਵੱਧ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਹੌਜ਼ਰੀ ਮਜ਼ਦੂਰਾਂ ਲਈ ਕਿਰਤ ਕਾਨੂੰਨ ਨਾਂਹ ਦੇ ਬਰਾਬਰ ਹਨ।  ਨਾਂ ਤਾਂ ਈ ਐਸ ਆਈ ਲਾਗੂ ਹੁੰਦਾ ਹੈ, ਨਾਂ ਹੀ ਪ੍ਰਾਵੀਡੰਟ ਫ਼ੰਡ ਲਾਗੂ ਹੁੰਦਾ ਹੈ ਤੇ ਨਾਂ ਹੀ ਸਹੀ ਢੰਗ ਦੇ ਨਾਲ ਹਾਜ਼ਰੀ ਲਗਦੀ ਹੈ ਜਿਸ ਕਰਕੇ ਹੌਜ਼ਰੀ ਮਜ਼ਦੂਰ ਲਗਾਤਾਰ ਦਬਾਅ ਹੇਠ ਹੈ। 12-12 ਘੰਟੇ ਕੰਮ ਕਰਨ ਦੇ ਬਾਵਜੂਦ ਵੀ ਦੋ ਵਕਤ ਦੀ ਰੋਟੀ ਨਸੀਬ ਨਹੀਂ ਹੁੰਦੀ। ਉਹਨਾਂ ਨੇ ਕਿਹਾ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਹੌਜ਼ਰੀ ਮੲਦੂਰਾਂ ਦੀ ਹਾਲਤ ਸੁਧਾਰਨ ਦੇ ਲਈ  ਕਿਰਤ ਕਾਨੂੰਨ ਲਾਗੂ ਕਰਵਾਵਾਂ ਗੇ। For More Pics Please Click Here
ਰੈਲੀ ਉਪਰੰਤ ਨਗਰ ਨਿਗਮ ਦੇ ਦਫ਼ਤਰ ਤੋਂ ਲੈ ਕੇ ਸ਼ਹੀਦਾਂ ਦੇ ਬੱਤਾਂ ਜਗਰਾਓੰ ਪੁੱਲ ਤੱਕ ਇੱਕ ਵਿਸ਼ਾਲ ਜਲੂਸ ਕੱਢਿਆ ਗਿਆ। 
ਇਸ ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਗੁਰਨਾਮ ਸਿੱਧੂ,  ਕਾਮਰੇਡ ਐਮ ਐਸ ਭਾਟੀਆ,  ਕਾਮਰੇਡ ਗੁਰਨਾਮ ਗਿੱਲ,  ਕਾਮਰੇਡ ਓ ਪੀ ਮਹਿਤਾ,  ਕਾਮਰੇਡ ਕਰਤਾਰ ਬੁਆਣੀ,   ਕਾਮਰੇਡ ਰਮੇਸ਼  ਰਤਨ,  ਕਾਮਰੇਡ ਲਲਿਤ ਕੁਮਾਰ,  ਕਾਮਰੇਡ ਕਾਮੇਸਵਰ,  ਕਾਮਰੇਡ ਗੁਰਮੇਲ ਮੈਡਲੇ,  ਕਾਮਰੇਡ ਮਨਜੀਤ ਗਿੱਲ,  ਕਾਮਰੇਡ ਬਲਦੇਵ ਸਿੰਘ ਵਾਲੀਆ,  ਕਾਮਰੇਡ ਲਾਲ ਚੰਦ,  ਕਾਮਰੇਡ ਕੇਵਲ ਸਿੰਘ ਬਨਵੈਤ,  ਕਾਮਰੇਡ ਰਾਮ ਚੰਦਰ,  ਕਾਮਰੇਡ ਪਵਨ ਬਾਬਾ-ਪਰਧਾਨ,  ਕਾਮਰੇਡ ਸੱਤਪਾਲ ਅੰਜਾਨ - ਚੇਅਰਮੈਨ,  ਕਾਮਰੇਡ ਬੰਟੀ,  ਕਾਮਰੇਡ ਵਿਸ਼ਾਲ,  ਕਾਮਰੇਡ ਮਹੀਪਾਲ,  ਕਾਮਰੇਡ ਲਖਵਿੰਦਰ,  ਕਾਮਰੇਡ ਪ੍ਰੀਤਮ,  ਕਾਮਰੇਡ ਸੱਤਪਾਲ,  ਕਾਮਰੇਡ ਰਾਮਾਧਾਰ ਸਿੰਘ,  ਕਾਮਰੇਡ ਅਨੋਦ ਕੁਮਾਰ  ਅਦਿ  ਸ਼ਾਮਿਲ ਸਨ।
For More Pics Please Click Here

Thursday, October 13, 2016

ਨਿਗਮ ਦੇ ਮੁਲਾਜ਼ਮਾਂ ਨਾਲ ਨਵਾਂ "ਮਜ਼ਾਕ"?

ਅਧਿਕਾਰ ਕੇਵਲ ਕਮਿਸ਼ਨਰ ਕੋਲ ਤੇ ਮੀਟਿੰਗ ਰਖਾਤੀ ਸਹਾਇਕ ਕਮਿਸ਼ਨਰ ਨਾਲ 
ਲੁਧਿਆਣਾ: 13 ਅਕਤੂਬਰ 2016: (ਪੰਜਾਬ ਸਕਰੀਨ ਬਿਊਰੋ): 
ਅੱਜ ਲੁਧਿਆਣਾ ਦੇ ਨਗਰ ਨਿਗਮ ਮੁਲਾਜ਼ਮਾਂ ਨਾਲ ਉਸ ਵੇਲੇ ਬੜੀ ਅਜੀਬ ਸਥਿਤੀ ਬਣ ਗਈ ਜਦੋਂ ਨਗਰਨਿਗਮ ਕਮਿਸ਼ਨਰ ਨੇ ਉਹਨਾਂ ਨੂੰ ਸਹਾਇਕ ਕਮਿਸ਼ਨਰ ਵੱਲ ਬ ਹੇਜ ਦਿੱਤਾ ਅਤੇ ਸਹਾਇਕ ਕਮਿਸ਼ਨਰ ਮੈਡਮ ਨੇ ਇਹ ਅੱਖ ਕੇ ਪੱਲਾ ਝਾੜ ਲਿਆ ਕਿ ਮੇਰੇ ਕੋਲ ਤਾਂ ਇਸ ਬਾਰੇ ਕੋਈ ਅਧਿਕਾਰ ਹੀ ਨਹੀਂ। 
ਨਤੀਜੇ ਵੱਜੋਂ ਹੋਇਆ ਇਹ ਕਿ ਨਗਰ ਨਿਗਮ ਕਮਿਸ਼ਨਰ ਵੱਲੋਂ ਸਹਾਇਕ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨਾਲ ਰੱਖੀ ਗਈ ਸੰਘਰਸ਼ ਕਮੇਟੀ ਮਿਊਂਸੀਪਲ ਕਰਮਚਾਰੀ ਨਾਲ ਮੀਟਿੰਗ ਬਿਨਾ ਕਿਸੇ ਨਤੀਜੇ ਦੀ ਸਮਾਪਤ ਹੋ ਗਈ ਕਿਓਂਕਿ ਸਹਾਇਕ ਕਮਿਸ਼ਨਰ ਮੈਡਮ ਗਿੱਲ ਨੇ ਕਿਹਾ ਕਿ ਇਹਨਾਂ ਮੰਗਾਂ ਸਬੰਧੀ ਮੇਰੇ ਕੋਲ ਕੋਈ ਪਾਵਰ ਨਹੀਂ।  ਇਸਦਾ ਅਧਿਕਾਰ ਕੇਵਲ ਕਮਿਸ਼ਨਰ ਸਾਹਿਬ ਕੋਲ ਹੀ ਹੈ। ਇਸ ਫੈਸਲੇ ਨਾਲ ਮੁਲਾਜ਼ਮਾਂ ਵਿੱਚ ਬਹੁਤ ਰੋਸ ਹੈ।  ਇਸ ਸਬੰਧੀ ਸਬੰਧੀ ਜਾਣਕਾਰੀ ਦੇਂਦਿਆਂ ਮੁਲਾਜ਼ਮ ਆਗੂ ਕਾਮਰੇਡ ਵਿਜੇ ਕੁਮਾਰ ਅਤੇ ਹੋਰਨਾਂ ਨੇ ਕਿਹਾ ਕਿ ਜੇ ਇਹਨਾਂ ਮੰਗਾਂ ਬਾਰੇ ਫੈਸਲਾ ਲੈਣ ਦਾ ਸਹਾਇਕ ਕਮਿਸ਼ਨਰ ਮੈਡਮ ਗਿੱਲ ਕੋਲ ਕੋਈ ਅਧਿਕਾਰ ਹੀ ਨਹੀਂ ਸੀ ਤਾਂ ਸਾਡੀ ਮੀਟਿੰਗ ਨਿਸਚਿਤ ਹੀ ਕਿਓਂ ਕੀਤੀ ਗਈ? ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਮੈਡਮ ਸਾਡੀ ਗੱਲ ਸੁਣਦਿਆਂ ਸਾਰ ਹੀ ਇਹ ਕਹਿ ਕੇ ਤੁਰ ਗਈ ਕਿ ਮੇਰੇ ਕੋਲ ਇਸ ਬਾਰੇ ਕੋਈ ਅਧਿਕਾਰ ਨਹੀਂ ਹੈ ਇਸਦਾ ਫੈਸਲਾ ਕੇਵਲ ਕਮਿਸ਼ਨਰ ਸਾਹਿਬ ਹੀ ਕਰ ਸਕਦੇ ਹਨ। ਇਹਨਾਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਇਸਤਰਾਂ ਖੱਜਲ ਖੁਆਰ ਕਰਨਾ ਠੀਕ ਨਹੀਂ। ਇਸ ਟਰਕਾਊ ਰਵਈਏ ਵਿਰੁੱਧ ਰੋਸ ਪ੍ਰਗਟ ਕਰਨ ਲਈ ਇੱਕ ਮੀਟਿੰਗ ਵੀ ਕੀਤੀ ਜਿਸ ਵਿੱਚ ਅਗਲੀ ਰਣਨੀਤੀ ਬਾਰੇ ਵਿਚਾਰਾਂ ਕੀਤੀਆਂ ਗਈਆਂ। ਨਗਾਂ ਸਬੰਧੀ ਕਾਰਵਾਈ ਤੋਂ ਮੁਨਕਰ ਹੋਣ ਅਤੇ ਮੁਲਾਜ਼ਮਾਂ ਨਾਲ ਟਾਲ ਮਟੋਲ ਵਾਲੇ ਵਤੀਰੇ ਦੀ ਸਖਤ ਨਿਖੇਧੀ ਵੀ ਕੀਤੀ ਗਈ। ਇਸ ਮੌਕੇ ਕਾਮਰੇਡ ਗੁਰਜੀਤ ਜਗਪਾਲ, ਕਾਮਰੇਡ ਵਿਜੇ ਕੁਮਾਰ, ਭਾਗੀਰਥ ਪਾਲੀਵਾਲ, ਘਣਸ਼ਾਮ ਸ਼ਰਮਾ, ਜਗਮੇਲ ਸਿੰਘ ਖੇਲਾ, ਜਤਨ ਕੁਮਾਰ ਅਤੇ ਮਹੀਪਾਲ ਵੀ ਮੌਜੂਦ ਰਹੇ।  ਅਗਲੀ ਰਣਨੀਤੀ ਦਾ ਐਲਾਨ ਛੇਤੀ ਹੀ ਕੀਤਾ ਜਾਵੇਗਾ। 

Monday, September 19, 2016

ਸਫਾਈ ਮੁਹਿੰਮ 'ਚ ਮਰਨ ਵਾਲਿਆਂ ਨੂੰ ਵੀ ਚਾਹੀਦਾ ਹੈ ਸ਼ਹੀਦ ਦਾ ਦਰਜਾ

ਗੱਟਰ ਵਿੱਚ ਮੌਤਾਂ ਦੇ ਇਸ ਅਣਮਨੁੱਖੀ ਵਰਤਾਰੇ ਵਿਰੁੱਧ ਰੋਸ ਦੀ ਤਿੱਖੀ ਲਹਿਰ 
CPI ਨੇ ਕੀਤਾ ਸਾਰੇ ਮਾਮਲੇ ਨੂੰ ਜਨਤਾ ਦੀ ਅਦਾਲਤ ਵਿੱਚ ਲਿਜਾਣ ਦਾ ਐਲਾਨ 
ਲੁਧਿਆਣਾ: 19 ਸਤੰਬਰ 2016:(ਪੰਜਾਬ ਸਕਰੀਨ ਬਿਊਰੋ): 
ਮੀਡੀਆ ਸਾਹਮਣੇ ਝਾੜੂ ਫੜ ਕੇ ਤਸਵੀਰਾਂ ਖਿਚਾਉਣੀਆਂ ਅਤੇ ਫਿਰ ਖੁਦ ਹੀ ਖੁਦ ਨੂੰ ਸ਼ਾਬਾਸ਼ੀ ਦੇ ਕੇ ਆਪਣੀ ਸਵੱਛ ਭਾਰਤ ਦੀ ਸਾਖ  ਬਣਾਉਣ ਦੀ ਨਾਕਾਮ ਕੋਸ਼ਿਸ਼ ਬਹੁਤ ਆਸਾਨ ਹੈ ਪਰ ਸਵੱਛ ਭਾਰਤ ਦੇ ਦਾਅਵਿਆਂ ਦੀ ਹਕੀਕਤ ਦਾ ਸਾਹਮਣਾ ਕਰਨਾ ਬੇਹੱਦ ਮੁਸ਼ਕਿਲ। ਸਵੱਛ ਭਾਰਤ ਦੀ ਅਸਲੀ ਮੁਹਿੰਮ ਜੋ ਚਿਰਾਂ ਤੋਂ ਜਾਰੀ ਹੈ ਉਸ ਮੁਹਿੰਮ ਅਧੀਨ "ਸ਼ਹੀਦ" ਹੋਏ ਸੀਵਰ ਵਰਕਰਾਂ ਦੇ ਘਰਾਂ ਵਿੱਚ ਅੱਜ ਵੀ ਵਿਰਲਾਪ ਜਾਰੀ ਰਿਹਾ। ਗੱਟਰ ਦੀ ਸਫਾਈ ਨੇ ਦੋ ਹੋਰ ਘਰਾਂ ਦੇ ਜੀਅ ਨਿਗਲ ਲਏ। ਇਹਨਾਂ ਦੋਹਾਂ ਵਰਕਰਾਂ ਨੂੰ ਵੀ ਬਿਨਾ ਸੇਫਟੀ ਕਿੱਟ ਦੇ ਗੱਟਰ ਵਿੱਚ ਉਤਰਨ ਲਈ ਮਜਬੂਰ ਕੀਤਾ ਗਿਆ ਸੀ। ਗੱਟਰ ਵਿੱਚ ਉਤਰ ਕੇ ਬਾਕੀਆਂ ਨੂੰ ਸਫਾਈ ਵਾਲਾ ਮਾਹੌਲ ਦੇਣ ਵਾਲੇ ਇਹ ਅਸਲੀ ਹੀਰੋ ਆਪਣੀ ਜਾਨ ਕੁਰਬਾਨ ਕਰ ਗਏ ਪਰ ਕਿਸੇ ਨੇ ਇਹਨਾਂ ਨੂੰ ਸਵੱਛਤਾ ਮੁਹਿੰਮ ਦਾ ਸ਼ਹੀਦ ਵੀ ਨਹੀਂ ਮੰਨਿਆ।
ਇਹਨਾਂ ਤੋਂ ਪਹਿਲਾਂ ਵੀ ਬਹੁਤ ਸਾਰੇ ਸੀਵਰੇਜ ਵਰਕਰ ਇਸੇ ਤਰਾਂ ਜਾਂ ਤਾਂ ਆਪਣੀ ਜਾਨ ਗੁਆ ਚੁੱਕੇ ਹਨ ਤੇ ਜਾਂ ਫਿਰ ਕਿਸੇ ਨ ਕਿਸੇ ਗੰਭੀਰ ਬਿਮਾਰੀ ਨੂੰ ਗੱਲ ਨਾਲ ਲਾ ਕੇ ਆਪਣੀ ਉਮਰ ਘਟਾ ਚੁੱਕੇ ਹਨ। ਵਿਕਾਸ ਅਤੇ ਸ਼ਾਈਨਿੰਗ ਇੰਡੀਆ ਦੇ ਦਾਅਵਿਆਂ ਵਿੱਚ ਨਾ ਇਹਨਾਂ ਦੀ ਚੀਕ ਕਿਸੇ ਨੇ ਸੁਣੀ ਤੇ ਨਾ ਹੀ ਇਹਨਾਂ ਦੇ ਪਰਿਵਾਰਾਂ ਦਾ ਵਿਰਲਾਪ। ਚੇਤੇ ਰਹੇ ਕਿ 16 ਸਤੰਬਰ ਵਾਲੇ ਦਿਨ ਸਥਾਨਕ ਮਿਲਰਗੰਜ ਇਲਾਕੇ ਦੇ ਨਿਰੰਕਾਰੀ ਮੁਹੱਲਾ ਵਿਚ ਸੀਵਰੇਜ਼ ਦੀ ਸਫ਼ਾਈ ਕਰਨ ਸਮੇਂ ਗੈਸ ਚੜ੍ਹਨ ਨਾਲ ਸਾਹ ਘੁੱਟਣ ਕਾਰਨ ਦੋ ਸਫ਼ਾਈ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ। ਜਾਣਕਾਰੀ ਅਨੁਸਾਰ ਘਟਨਾ ਉਸ ਸਮੇਂ ਵਾਪਰੀ ਜਦੋਂ ਨਿਰੰਕਾਰੀ ਮੁਹੱਲੇ ਦੀ ਗਲੀ ਨੰਬਰ-1 ਵਿਚ ਸੀਵਰੇਜ ਦੀ ਸਫ਼ਾਈ ਹੋ ਰਹੀ ਸੀ | ਇਸ ਦੌਰਾਨ ਸੀਵਰ ਮੈਨ 26 ਸਾਲਾਂ ਦੀ ਉਮਰ ਦਾ ਸੋਨੂੰ ਸੀਵਰੇਜ ਦੀ ਸਫਾਈ ਕਰ ਰਿਹਾ ਸੀ, ਜਦਕਿ ਉਸ ਦਾ ਸਾਥੀ ਕਰਮਚਾਰੀ 44 ਸਾਲਾਂ ਦੀ ਉਮਰ ਦਾ ਮੇਹਰ ਚੰਦ ਸੀਵਰੇਜ ਦੇ ਢੱਕਣ ਦੇ ਨੇੜੇ ਖੜ੍ਹਾ ਸੀ। ਕੁਝ ਮਿੰਟ ਜਦੋਂ ਸੋਨੂੰ ਦੀ ਆਵਾਜ਼ ਨਾ ਆਈ ਤਾਂ ਮੇਹਰ ਚੰਦ ਵੀ ਉਸ ਦੇ ਪਿਛੇ ਹੇਠਾਂ ਚਲਾ ਗਿਆ, ਜਦੋਂ ਦੋਵੇਂ ਬਾਹਰ ਨਾ ਆਏ ਤਾਂ ਤੀਜਾ ਸਾਥੀ ਸੁਰਜੀਤ ਵੀ ਉਨ੍ਹਾਂ ਨੂੰ ਦੇਖਣ ਲਈ ਹੇਠਾਂ ਉਤਰ ਗਿਆ ਤੇ ਉਸ ਦਾ ਸਾਹ ਘੁੱਟਣ ਲੱਗਾ ਅਤੇ ਸੁਰਜੀਤ ਨੇ ਰੌਲਾ ਪਾ ਦਿੱਤਾ। ਰੌਲੇ ਦੀ ਆਵਾਜ਼ ਸੁਣ ਕੇ ਉਥੇ ਖੜ੍ਹੇ ਬਾਕੀ ਸਫਾਈ ਸੇਵਕ ਵੀ ਆ ਗਏ। ਕੁਝ ਕੁ ਸਮੇਂ ਵਿੱਚ ਹੀ ਇਸਦੀ ਪੁੜ੍ਹਤੀ ਹੋ ਗਈ ਕਿ ਦੋ ਹੋਏ ਸਫਾਈ ਸੇਵਕ ਗੰਦਗੀ ਸਾਫ ਕਰਨ ਦੀ ਮੁਹਿੰਮ ਵਿੱਚ ਸ਼ਹੀਦ ਹੋ ਗਏ ਹਨ। 
ਵਿਭਾਗੀ ਸੂਤਰਾਂ ਮੁਤਾਬਿਕ ਕਰੀਬ ਪੰਜ ਹਜ਼ਾਰ ਕਾਮੇ ਲੁਧਿਆਣਾ ਦੀ ਸਫਾਈ ਲਈ ਆਪਣੀ ਜਾਨ ਜੋਖੋੰ ਵਿੱਚ ਪਾਉਂਦੇ ਹਨ। ਇਹਨਾਂ ਨੂੰ ਦਰਪੇਸ਼ ਖਤਰਿਆਂ ਤੋਂ ਬਚਾਓਣ ਲਈ  ਬੜਾ ਕੁਝ ਕਿਹਾ ਜਾਂਦਾ ਹੈ ਬੜਾ ਕੁਝ ਪਰਚਾਰਿਆ ਜਾਂਦਾ ਹੈ। ਇਹਨਾਂ ਵਿੱਚੋਂ ਮੁੱਖ ਹੈ ਸੇਫਟੀ ਬੈਲਟ, ਗੈਸ ਸਲੰਡਰ ਅਤੇ ਹੋਰ ਕਿੰਨਾ ਕੁਝ। ਇਹ ਮਜਦੂਰ ਦੱਸਦੇ ਹਨ ਕਿ ਸਲੰਡਰ ਬਹੁਤ ਵਜ਼ਨੀ ਹੁੰਦਾ ਹੈ।  ਉਸ ਨੂੰ ਫੜ ਕੇ ਕੰਮ ਕਰਨਾ ਬਹੁਤ ਔਖਾ ਹੁੰਦਾ ਹੈ। ਹਲਕੇ ਸਿਸਟਮ ਲਈ ਕਈ  ਵਾਰ ਮੰਗ ਕੀਤੀ ਜਾ ਚੁੱਕੀ ਹੈ ਪਰ ਉਹ ਮੰਗ ਕਦੇ ਪੂਰੀ ਨਹੀਂ ਹੋਈ। ਲੋਕਾਂ ਦੀ ਗੰਦਗੀ ਅੱਜ ਦੇ ਵਿਕਸਿਤ ਯੁਗ ਵਿੱਚ ਵੀ ਆਪਣੇ ਸਿਰਾਂ 'ਤੇ ਪਵਾਉਣ ਵਾਲੇ, ਅਮੀਰਾਂ ਦੀਆਂ ਫੈਕਟਰੀਆਂ ਚੋਂ ਨਿਕਲਦਾ ਗੰਦਾ ਅਤੇ ਗਰਮ ਪਾਣੀ ਆਪਣੇ ਸਿਰਾਂ ਤੇ ਪੁਆ ਕੇ ਆਪਣੇ ਪਿੰਡੇ ਨੂੰ ਝੁਲਸਾਉਣ ਵਾਲੇ ਇਹਨਾਂ ਲੁੱਕੇ ਹੋਏ ਸਫਾਈ ਕਰਮਚਾਰੀਆਂ ਨੂੰ ਕਦੋਂ ਮਿਲੇਗੀ ਹਿਫ਼ਾਜ਼ਤ? ਕਦੋਂ ਮਿਲੇਗੀ ਸਾਫ਼ ਸੁਥਰੀ ਜਿੰਦਗੀ ਅਤੇ ਖਤਰਿਆਂ ਤੋਂ ਮੁਕਤ ਡਿਊਟੀ?
ਅੱਜ ਭਾਰਤੀ ਕਮਿਊਨਿਸਟ ਪਾਰਟੀ ਲੁਧਿਆਣਾ ਨੇ 16 ਸਤੰਬਰ ਵਾਲੇ ਦਿਨ ਦੋ ਸਫ਼ਾਈ ਕਰਮਚਾਰੀਆਂ ਨੂੰ ਬਿਨਾ ਸੁੱਰਖਿਆ ਪ੍ਰਬੰਧ ਦੇ ਗਟਰ ਵਿੱਚ ਉਤਾਰਨ ਦੇ ਕਾਰਨ ਹੋਈਆਂ ਮੌਤਾਂ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋਸ਼ੀ ਅਧਿਕਾਰੀਆਂ ਨੂੰ ਫ਼ੌਰਨ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਅੱਜ ਪਾਰਟੀ ਦੇ ਆਗੂ ਸ਼ਹਿਰੀ ਸਕੱਤਰ ਕਾਮਰੇਡ ਰਮੇਸ਼ ਰਤਨ, ਸ਼ਹਿਰੀ ਸਹਾਇਕ ਸਕੱਤਰ ਕਾਮਰੇਡ ਗੁਰਨਾਮ ਸਿੱਧੂ ਦੇ ਨਾਲ ਸਫ਼ਾਈ ਲੇਬਰ ਯੂਨੀਅਨ ਦੇ ਆਗੂ ਕਾਮਰੇਡ ਵਿਜੈ ਕੁਮਾਰ ਤੇ ਕਾਮਰੇਡ ਸ਼ਾਮ ਲਾਲ ਮ੍ਰਿਤਕਾਂ  ਦੇ ਪਰਿਵਾਰਾਂ ਨੂੰ ਮਿਲੇ ਤੇ ਡੂੰਘੇ ਦੁੱਖ ਦੇ ਪ੍ਰਗਟਾਵਾ ਕੀਤਾ। ਪਾਰਟੀ ਆਗੂਆਂ ਨੇ ਮੰਗ ਕੀਤੀ ਕਿ ਮ੍ਰਿਤਕਾਂ  ਦੇ ਪਰਿਵਾਰਾਂ ਨੂੰ ਘੱਟੋ ਘੱਟ 10 ਲੱਖ ਰੁਪਏ ਤੇ ਇੱਕ ਮੈਂਬਰ ਨੂੰ ਪੱਕੀ ਨੌਕਰੀ ਦਿੱਤੀ ਜਾਏ। ਪਾਰਟੀ ਦੇ ਜ਼ਿਲ੍ਹਾ ਸਹਾਇੱਕ ਸਕੱਤਰ ਡਾ: ਅਰੁਣ ਮਿੱਤਰਾ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਸੜਕ ਸਾਫ਼ ਕਰਨ ਦੇ ਲਈ ਤਾਂ ਲੱਖਾਂ ਰੁਪਏ ਦੀਆਂ ਮਸ਼ੀਨਾਂ ਖਰੀਦੀਆਂ ਜਾ ਸਕਦੀਆਂ ਹਨ ਪਰ ਮਨੁੱਖੀ ਜੀਵਨ ਦੀ ਰਾਖੀ ਕਰਨ ਵਾਲੇ ਕਪੜੇ ਆਦਿ ਨਹੀਂ। ਇਹ ਉਦੋਂ ਹੈ ਜਦੋਂ ਕਿ ਸੁਪਰੀਮ ਕੋਰਟ ਨੇ ਇਸ ਬਾਰੇ ਸਖ਼ਤ ਹਦਾਇਤਾਂ ਦਿੱਤੀਆਂ ਹਨ। ਪਾਰਟੀ ਇਸ ਬਾਬਤ ਜਨਤਕ ਰਾਏ ਬਣਾਏਗੀ। ਇਸ ਜਨਤਕ ਰਾਏ ਲਈ ਸੀਪੀਆਈ ਕਿਹੜਾ ਢੰਗ ਤਰੀਕਾ ਵਰਤੇਗੀ ਇਸ ਬਾਰੇ ਅਜੇ ਤੱਕ ਸਪਸ਼ਟ ਨਹੀਂ ਕੀਤਾ ਗਿਆ। ਹੁਣ ਦੇਖਣਾ ਹੈ ਕਿ ਸਿਆਸੀ ਅਤੇ ਸਮਾਜਿਕ ਅੰਦੋਲਨ ਇਹਨਾਂ ਮੌਤਾਂ ਲਈ ਜ਼ਿੰਮੇਦਾਰ ਅਫਸਰਾਂ ਅਤੇ ਹਾਲਾਤਾਂ ਬਾਰੇ ਕੁਝ ਠੋਸ ਕਦਮ ਚੁੱਕਣ ਵਿੱਚ ਕਦੋਂ ਕਾਮਯਾਬ ਹੁੰਦੇ ਹਨ?

ਲਗਾਤਾਰ ਸ਼ਹੀਦ ਹੋ ਰਹੇ ਹਨ ਸਵਛ ਭਾਰਤ ਮੁਹਿੰਮ ਦੇ ਅਸਲੀ ਹੀਰੋ