Showing posts with label Workers. Show all posts
Showing posts with label Workers. Show all posts

Monday, September 05, 2022

ਕਿਰਤੀਆਂ ਨੂੰ ਕਿਰਤ ਕਾਨੂੰਨਾਂ ਅਨੁਸਾਰ ਸਹੂਲਤਾਂ ਯਕੀਨੀ ਬਣਾਈਆਂ ਜਾਣ

5th September 2022 at 02:32 PM

ਮੱਤੇਵਾੜਾ ਫਾਰਮ:ਮੀਟਿੰਗ ਮਗਰੋਂ ਦਿੱਤਾ ਡਿਪਟੀ ਡਾਇਰੈਕਟਰ ਨੂੰ ਮੰਗ ਪੱਤਰ 


ਲੁਧਿਆਣਾ:05 ਸਤੰਬਰ 2022::(ਐਮ ਐਸ ਭਾਟੀਆ//ਪੰਜਾਬ ਸਕਰੀਨ):: 

ਅੱਜ ਬਰੀਡਿੰਗ ਫਾਰਮ ਮੱਤੇਵਾੜਾ ਜ਼ਿਲਾ ਲੁਧਿਆਣਾ ਦੇ ਦਰਜਾਚਾਰ,ਕੰਟ੍ਰੈਕਟ ਅਤੇ ਆਊਟ ਸੋਰਸ਼ ਕਰਮਚਾਰੀਆਂ ਦੀਆਂ ਮੰੰਗਾਂ ਸਬੰਧੀ ਡਾ.ਅਜੀਤ ਸਿੰਘ ਗਰੇਵਾਲ ਡਿਪਟੀ ਡਾਇਰੈਕਟਰ ਜੀ ਨਾਲ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਨੁਮਾਇੰਦਿਆਂ ਦੀ ਮੀਟਿੰਗ ਮੱਤੇਵਾੜਾ ਫਾਰਮ ਵਿਖੇ ਹੋਈ ਮੀਟਿੰਗ ਵਿੱਚ ਮੱਤੇਵਾੜਾ ਫਾਰਮ ਵਿਖੇ ਲੰਮੇਂ ਅਰਸੇ ਤੋਂ ਕੰਮ ਕਰਦੇ ਆ ਰਹੇ ਕਿਰਤੀਆਂ ਨੂੰ ਕਿਰਤ ਕਾਨੂੰਨਾਂ ਅਨੁਸਾਰ ਸਹੂਲਤਾਂ ਯਕੀਨੀ ਬਣਾਉਣ,ਸਾਰੇ ਕੱਚੇ ਕਰਮਚਾਰੀਆਂ ਦਾ ਵੇਰਵਾ ਪੱਕਾ ਕਰਨ ਲਈ ਪੰਜਾਬ ਸਰਕਾਰ ਨੂੰ ਭੇਜਣ,ਕਿਰਤ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਅਣ-ਸਿਖਿਅਤ, ਸਿਖਿਅਤ,ਅਰਧ ਸਿੱਖਿਅਤ ਅਤੇ ਉੱਚ ਸਿੱਖਿਅਤ ਕੈਟਾਗਿਰੀ ਮੁਤਾਬਕ ਤਨਖਾਹ ਦੇਣ ਆਦਿ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਹੋਇਆ ਮੀਟਿੰਗ ਚੰਗੇ ਮਹੋਲ ਵਿੱਚ ਹੋਈ ਵਿਭਾਗ ਵੱਲੋਂ ਐਫ ਡੀ ਓ ਸ੍ਰੀ ਗੁਰਨਾਮ ਸਿੰਘ ਵੀ ਹਾਜ਼ਰ ਸਨ ਜਥੇਬੰਦੀ ਵੱਲੋਂ ਸੂਬਾ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ,ਸਕੱਤਰ ਅਮਰਜੀਤ ਸਿੰਘ ਚੋਪੜਾ,ਮੱਤੇਵਾੜਾ ਫਾਰਮ ਦੇ ਪ੍ਰਧਾਨ ਸ੍ਰੀ ਮਹਿੰਦਰ ਸਿੰਘ,ਸਕੱਤਰ ਬਲਦੇਵ ਸਿੰਘ,ਵਿੱਤ ਸਕੱਤਰ ਬਰੰਮ ਕੁਮਾਰ ਅਤੇ ਸੁੱਚਾ ਸਿੰਘ ਹਾਜਰ ਸਨ। 
ਸੂਬਾ ਸਕੱਤਰ ਜਨਰਲ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਜਨਰਲ ਸਕੱਤਰ ਰਣਜੀਤ ਸਿੰਘ ਰਾਣਵਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀਆਂ ਮੁਲਾਜ਼ਮਾਂ-ਪੈਨਸ਼ਨਰਾਂ ਅਤੇ ਕੱਚੇ ਅਤੇ ਠੇਕਾ ਕਰਮੀਆਂ ਨਾਲ ਕੀਤੀਆਂ ਵਾਹਦੇ ਖਿਲਾਫੀਆਂ ਵਿਰੁੱਧ 10 ਸਤੰਬਰ ਨੂੰ ਸਾਂਝੇ ਫਰੰਟ ਵੱਲੋਂ ਜਬਰਦਸਤ ਮਹਾਂ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਹਜਾਰਾਂ ਮੁਲਾਜ਼ਮ ਤੇ ਪੈਨਸ਼ਨਰ ਸਾਮਲ ਹੋ ਕੇ ਰੋਸ ਮੁਜ਼ਾਹਰਾ ਕਰਨਗੇ। ਜੇਕਰ ਸਰਕਾਰ ਵੱਲੋਂ ਗੱਲਬਾਤ ਰਾਹੀਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Thursday, June 14, 2018

ਇੱਕ ਹੋਰ ਸਫਾਈ ਵਰਕਰ ਸੀਵਰੇਜ ਦੀ ਗੈਸ ਦਾ ਸ਼ਿਕਾਰ

ਦੋ ਹਸਪਤਾਲਾਂ ਵਿੱਚ ਇਲਾਜ ਤੋਂ ਬਾਅਦ ਦਿੱਤੀ ਗਈ ਛੁੱਟੀ 
ਲੁਧਿਆਣਾ: 14 ਜੂਨ 2018:  (ਪੰਜਾਬ ਸਕਰੀਨ ਬਿਊਰੋ)::
ਲੰਮੇ ਸਮੇਂ ਤੋਂ ਚਲੇ ਆ ਰਹੇ ਸਿਲਸਿਲੇ ਅਨੁਸਾਰ ਅੱਜ ਇੱਕ ਹੋਰ ਸਫਾਈ ਵਰਕਰ ਸੀਵਰੇਜ ਦੀ ਗੈਸ ਦਾ ਸ਼ਿਕਾਰ ਹੋ ਗਿਆ। ਅਜੈ ਨਾਮ ਦੇ ਇਸ ਵਰਕਰ ਨੂੰ ਬੁਧਵਾਰ 13 ਜੂਨ ਵਾਲੇ ਦਿਨ ਅਚਾਨਕ ਜਦੋਂ ਇਕ ਗੱਟਰ ਦੀ ਸਫਾਈ ਲਈ ਉਤਾਰਿਆ ਗਿਆ ਤਾਂ ਉਸਦੀਆਂ ਅੱਖਾਂ ਨੂੰ ਗੈਸ ਚੜ ਗਈ। ਵਰਕਰ ਦੇ ਸਾਥੀਆਂ ਦਾ ਕਹਿਣਾ ਹੈ ਕਿ ਉਸਨੂੰ ਨੰਬਰਦਾਰ ਨੇ ਜਬਰਸਤੀ ਦਬਾਅ ਪਾ ਕੇ ਸੇਫਟੀ ਕਿੱਟ ਤੋਂ ਬਿਨਾ ਗੱਟਰ ਵਿੱਚ ਉਤਰਨ ਲਈ ਮਜਬੂਰ ਕੀਤਾ। ਇਸਦੀ ਹਾਲਤ ਅੱਜ ਦੁਪਹਿਰ ਤੱਕ ਵੀ ਇੱਕ ਹਸਪਤਾਲ ਵਿੱਚ ਨਾਜ਼ੁਕ ਜਿਹੀ  ਬਣੀ ਲੱਗਦੀ ਸੀ। ਉਸ ਵੇਲੇ ਉਹ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਸੀ। ਜਦੋਂ ਡਾਕਟਰ ਨੂੰ ਪੁੱਛਿਆ ਗਿਆ ਤਾਂ ਡਾਕਟਰ ਨੇ ਕਿਹਾ ਕਿ ਉਸਦੀ ਹਾਲ ਸਥਿਰ ਹੈ ਬਾਕੀ ਦੀ ਗੱਲ ਅੱਖਾਂ ਦਾ ਮਾਹਰ ਡਾਕਟਰ ਹੀ ਦੱਸ ਸਕਦਾ ਹੈ। 
ਜਦੋਂ ਇਸ ਹਾਦਸੇ ਬਾਰੇ ਸਬੰਧਤ ਨੰਬਰਦਾਰ ਅਤੇ ਐਸ ਡੀ  ਓ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਸਾਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ। ਉਹਨਾਂ ਨੂੰ ਇਸਦੀ ਜਾਣਕਾਰੀ ਅੱਜ ਹੀ ਮਿਲੀ ਹੈ। ਇਸਦੇ ਨਾਲ ਹੀ ਇਹਨਾਂ ਦੋਹਾਂ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਸੀਵਰੇਜ ਦੀ ਗੈਸ ਨਾਲ ਜ਼ਖਮੀ ਹੋਏ ਇਸ ਵਰਕਰ ਨੇ ਆਪਣੇ ਇੱਕ ਸਾਥੀ ਨਾਲ ਛੁੱਟੀ ਤੋਂ ਬਾਅਦ ਕਿਸੇ ਦੇ ਨਿਜੀ ਕੰਮ ਨੂੰ ਹੱਥ ਪਾਇਆ ਹੋਵੇਗਾ। ਇਸੇ ਦੌਰਾਨ ਵਰਕਰ ਆਗੂਆਂ ਨੇ ਕਿਹਾ ਹੈ ਕਿ ਉਹ ਇਸ ਸਾਰੇ ਮਾਮਲੇ ਦਾ ਪਰਦਾਫਾਸ਼ ਕਰਨਗੇ ਅਤੇ ਇਸ ਮੁੱਦੇ ਨੂੰ ਲੈ ਕੇ ਸੰਘਰਸ਼ ਚਲਾਉਣਗੇ। 
ਵਰਕਰਾਂ ਦਾ ਇੱਕ ਸਰਗਰਮ ਗਰੁੱਪ ਵਰਕਰ ਨੂੰ ਬਣਦਾ ਮੁਆਵਜ਼ਾ ਦੁਆਉਣ ਲਈ ਅੜਿਆ ਹੋਇਆ ਹੈ ਜਦੋਕਿ ਨਗਰਨਿਗਮ ਮੁਲਾਜ਼ਮਾਂ ਦਾ ਹੀ ਇੱਕ ਹੋਰ ਸਰਗਰਮ ਗਰੁੱਪ ਉਹਨਾਂ ਅਧਿਕਾਰੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵਿੱਚ ਹੈ ਜਿਹੜੇ ਇਸ ਮਾਮਲੇ ਵਿੱਚ  ਦੋਸ਼ੀ ਕਹੇ ਜਾ ਰਹੇ ਹਨ। 

Monday, November 20, 2017

ਤਨਖਾਹ ਦੀ ਲਟਕਦੀ ਮੰਗ ਨੂੰ ਲੈ ਕੇ ਨਿਗਮ ਮੁਲਾਜ਼ਮਾਂ ਵਿੱਚ ਭਾਰੀ ਰੋਸ

ਅੰਦੋਲਨ ਨੂੰ ਪੰਜਾਬ ਪੱਧਰ ਤੱਕ ਤੇਜ਼ ਕਰਨ ਦੀ ਚੇਤਾਵਨੀ ਦਿੱਤੀ
ਲੁਧਿਆਣਾ: 20 ਨਵੰਬਰ 2017: (ਪੰਜਾਬ ਸਕਰੀਨ ਬਿਊਰੋ)::
ਨਗਰਨਿਗਮ ਦੇ ਸਫਾਈ ਮੁਲਾਜ਼ਮਾਂ ਦੀ ਤਨਖਾਹ ਦਾ ਮਾਮਲਾ ਲਗਾਤਾਰ ਲਟਕਦਾ ਆ ਰਿਹਾ ਹੈ। ਇਸ ਮੰਗ ਨੂੰ ਲੈ  ਕੇ ਅੱਜ ਮਿਉਂਸਿਪਲ ਮੁਲਾਜ਼ਮਾਂ ਦੀ ਸਾਂਝੀ ਸੰਘਰਸ਼ ਕਮੇਟੀ ਨੇ ਫਿਰ ਜ਼ੋਰਦਾਰ ਰੋਸ ਵਖਾਵਾ ਕੀਤਾ। ਰੋਸ ਵਖਾਵਿਆਂ ਅਤੇ ਨਾਅਰੇਬਾਜ਼ੀ ਦਾ ਇਹ ਸਿਲਸਿਲਾ ਕਾਫੀ ਸਮੇਂ ਤੋਂ ਜਾਰੀ ਹੈ। ਤਨਖਾਹ ਦੀ ਮੰਗ ਲਗਾਤਾਰ ਲਟਕਦੀ ਆ ਰਹੀ ਹੈ। ਲੁਧਿਆਣਾ ਵਾਲੀ ਸਥਿਤੀ ਜਲੰਧਰ ਅਤੇ ਅੰਮ੍ਰਿਤਸਰ ਦੀ ਵੀ ਦੱਸੀ ਜਾ ਰਹੀ ਹੈ। ਇਹਨਾਂ ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਹੜਤਾਲ ਸ਼ੁਰੂ ਹੋ ਚੁੱਕੀ ਹੈ ਜਦਕਿ ਜਲੰਧਰ ਵਿੱਚ 25 ਨਵੰਬਰ ਤੋਂ ਹੜਤਾਲ ਸ਼ੁਰੂ ਹੋ ਸਕਦੀ ਹੈ। ਮੁਲਾਜ਼ਮ ਆਗੂ ਕਾਮਰੇਡ ਵਿਜੇ ਕੁਮਾਰ, ਭਾਗੀਰਥ ਪਾਲੀਵਾਲ ਅਤੇ ਘਣਸ਼ਾਮ ਸ਼ਰਮਾ ਨੇ ਦੱਸਿਆ ਕਿ ਸਾਡੇ ਬੱਚਿਆਂ ਨੂੰ  ਹਰ ਰੋਜ਼ ਫੀਸ ਨਾ ਹੋਣ ਕਾਰਨ ਸਕੂਲੋਂ ਝਿੜਕਾਂ ਖਾਣੀਆਂ ਪੈਂਦੀਆਂ ਹਨ। ਰਾਸ਼ਨ ਵਾਲਿਆਂ ਨੇ ਸਾਨੂੰ ਉਧਾਰ ਦੇਣਾ ਬੰਦ ਕਰ ਦਿੱਤਾ ਹੈ।  ਇਹਨਾਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਜੇ ਨਗਰ ਨਿਗਮ ਅਫਸਰਾਂ ਦਾ ਵਤੀਰਾ ਇਹੀ ਰਿਹਾ ਤਾਂ ਸਾਨੂੰ ਮਜਬੂਰ ਹੋ ਕੇ ਆਪਣਾ ਇਹ ਅੰਦੋਲਨ ਸੂਬਾ ਪੱਧਰ ਤੇ ਲਿਜਾਣਾ ਪਵੇਗਾ। 
ਦੂਜੇ ਪਾਸੇ ਨਗਰਨਿਗਮ ਅਧਿਕਾਰੀਆਂ ਦਾ ਇੱਕ ਵਾਰ ਫਿਰ ਇਹੀ ਕਹਿਣਾ ਹੈ ਕਿ ਸਾਡੇ ਕੋਲ ਪੈਸੇ ਨਹੀਂ ਹਨ। ਖਜ਼ਾਨਾ ਖਾਲੀ ਹੈ। ਪੈਸੇ ਆਉਂਦਿਆਂ ਹੀ ਤਨਖਾਹ ਦੇ ਦਿੱਤੀ ਜਾਵੇਗੀ। 
ਅਸਲ ਗੱਲ ਕੀ  ਇਹ ਤਾਂ ਸਰਕਾਰ ਹੀ ਜਾਣੇ ਪਰ ਸੁਣਿਆ ਇਹ ਵੀ ਗਿਆ ਹੈ ਕਿ ਅਸਲ ਵਿੱਚ ਸਰਕਾਰ ਕਿਸੇ ਗੁਪਤ ਨੀਤੀ ਅਧੀਨ ਇਹਨਾਂ ਸਰਕਾਰੀ ਮੁਲਾਜ਼ਮਾਂ ਨੂੰ ਨਿਰਾਸ਼ ਕਰਕੇ ਨਿਜੀਕਰਨ ਵਾਲੇ ਪਾਸੇ ਧੱਕ ਰਹੀ ਹੈ ਤਾਂਕਿ ਹਰ ਪਾਸੇ ਨਿਜੀਕਰਨ ਦਾ ਬੋਲਬਾਲਾ ਆਸਾਨੀ ਨਾਲ ਹੋ ਸਕੇ। ਹੁਣ ਕਈ ਲੋਕ ਆਖਣ ਲੱਗ ਪਾਏ ਹਨ ਕਿ ਇਸ ਨਾਲੋਂ ਤਾਂ ਪ੍ਰਾਈਵੇਟ ਨੌਕਰੀ ਹੀ ਚੰਗੀ। 
ਇਸੇ ਦੌਰਾਨ ਭਾਰਤੀ ਕਮਿਊਨਿਸਟ ਪਾਰਟੀ ਦੇ ਇੱਕ ਸਥਾਨਕ ਆਗੂ ਕਾਮਰੇਡ ਗੁਰਨਾਮ ਸਿੱਧੂ ਨੇ ਇਹਨਾਂ ਮੁਲਾਜ਼ਮਾਂ ਕੋਲ ਪਹੁੰਚ ਕੇ ਹੋਂਸਲਾ ਦਿੱਤਾ ਕਿ ਅਸੀਂ ਤੁਹਾਡੇ ਸੰਘਰਸ਼ ਵਿੱਚ ਹਰ ਸੰਭਵ ਸਾਥ ਦਿਆਂਗੇ। ਬਾਅਦ ਵਿੱਚ ਇਹਨਾਂ ਮੁਲਾਜ਼ਮਾਂ ਨੇ ਟਰੇਡ ਯੂਨੀਅਨ ਆਗੂ ਦੀ ਪੀ ਮੋੜ ਨਾਲ ਵੀ ਮੁਲਾਕਾਤ ਕੀਤੀ। ਸ਼੍ਰੀ ਮੋੜ ਨੇ ਵੀ ਕਿਹਾ ਕਿ ਅਸੀਂ ਹਰ ਹਾਲਤ ਵਿੱਚ ਤੁਹਾਡੀ ਮਿਹਨਤ ਦੀ ਤਨਖਾਹ ਤੁਹਾਨੂੰ ਦੁਆਵਾਂਗੇ।   

Friday, November 03, 2017

ਸੀਵਰ ਦੀ ਸਫਾਈ ਨੂੰ ਇਨਸਾਨਾਂ ਕੋਲੋਂ ਕਰਵਾਉਣ ਤੇ ਪਾਬੰਦੀ ਲਗਾਈ ਜਾਏ

ਖੱਬੇਪੱਖੀ ਡਾਕਟਰ ਮਿੱਤਰਾ ਨੇ ਫਿਰ ਕੀਤੀ ਜ਼ੋਰਦਾਰ ਮੰਗ 
ਲੁਧਿਆਣਾ: 3 ਨਵੰਬਰ 2017: (ਪੰਜਾਬ ਸਕਰੀਨ ਬਿਊਰੋ)::
ਇਹ ਜ਼ਮਾਨਾ ਤੇਜ਼ੀ ਨਾਲ ਨਾਕਾਮ ਸਾਬਿਤ ਹੋ ਰਹੇ ਪੂੰਜੀਵਾਦ ਦਾ ਹੈ ਜਿਸਨੇ ਸਾਰੀਆਂ ਇਨਸਾਨੀ ਕਦਰਾਂ ਕੀਮਤਾਂ ਦਾ ਘਾਣ ਕਰ ਦਿੱਤਾ ਹੈ। ਹਰ ਗੱਲ ਨੂੰ, ਹਰ ਚੀਜ਼ ਨੂੰ ਬਾਜ਼ਾਰ ਦੀ ਚੀਜ਼ ਬਣਾ ਦਿੱਤਾ ਗਿਆ ਹੈ। ਇਨਸਾਨ ਦੇ ਜਜ਼ਬਾਤ, ਇਨਸਾਨ ਦੇ ਖਿਆਲ, ਇਨਸਾਨ ਦੀ ਖੂਬਸੂਰਤੀ, ਇਨਸਾਨ ਦੀ ਦਿਮਾਗੀ ਸ਼ਕਤੀ, ਇਥੋਂ ਤੱਕ ਕਿ ਇਨਸਾਨ ਦੀ ਜਾਨ ਨੂੰ ਵੀ ਖਰੀਦਣ ਵੇਚਣ ਵਾਲੀ ਚੀਜ਼ ਸਮਝਿਆ ਜਾ ਰਿਹਾ ਹੈ ਜੇ ਕੋਈ ਬਸ ਹੇਠ ਆ ਜਾਏ ਤਾਂ ਵੀ ਲੈ ਦੇ ਕੇ ਮਾਮਲਾ ਰਫ਼ਾ ਦਫ਼ਾ ਕਰਾਉਣ ਦੀ ਕੋਸ਼ਿਸ਼ ਅਤੇ ਜੇ ਕਿਸੇ ਨਾਲ ਬਲਾਤਕਾਰ ਹੋ ਜਾਏ ਤਾਂ ਵੀ ਉਸਦਾ ਮੁੱਲ ਪੈਸਿਆਂ ਨਾਲ ਤੋਲਿਆ ਜਾਂਦਾ ਹੈ।  ਅਜਿਹੀ ਹਾਲਤ ਵਿੱਚ ਉਸ ਗਰੀਬ ਮਜ਼ਦੂਰ ਦੀ ਕੋਈ ਗੱਲ ਨਹੀਂ ਸੁਣੀ ਜਾਂਦੀ ਜਿਹੜਾ ਸੀਵਰੇਜ ਦੀ ਸਫਾਈ ਲਈ ਉਤਰਦਾ ਹੈ ਪਰ ਜਾਂ ਤਾਂ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ ਜਾਂ ਫਿਰ ਗੰਭੀਰ ਬਿਮਾਰੀਆਂ ਦਾ। ਅਜਿਹੇ ਇਨਸਾਨਾਂ ਦੀ ਗਿਣਤੀ ਬਹੁਤ ਵੱਡੀ ਹੈ ਜਿਹਨਾਂ ਬਾਰੇ ਕਦੇ ਜਨਾਬ ਸਾਹਿਰ ਲੁਧਿਆਣਵੀ ਸਾਹਿਬ ਨੇ ਕਿਹਾ ਸੀ:
ਮਿੱਟੀ ਕਾ ਭੀ ਹੈ ਕੁਛ ਮੋਲ ਮਗਰ 
ਇਨਸਾਨ ਕੀ ਕੀਮਤ ਕੁਛ ਭੀ ਨਹੀਂ। 
ਆਖਿਰ ਹੁਣ ਇਹਨਾਂ ਕਿਰਤੀਆਂ ਦੀ ਸਾਰ ਲਈ ਹੈ ਇੱਕ ਖੱਬੇ ਪੱਖੀ ਡਾਕਟਰ ਅਰੁਣ ਮਿੱਤਰਾ ਨੇ। ਡਾਕਟਰ ਮਿੱਤਰਾ ਨੇ ਵੱਡੇ ਵੱਡੇ ਸਨਮਾਨਾਂ ਦੀਆਂ ਬੇਨਤੀਆਂ ਨੂੰ ਠੁਕਰਾ ਕੇ ਸਫਾਈ ਕਾਮਿਆਂ  ਵੱਲੋਂ ਦਿੱਤੇ ਗਏ ਸਨਮਾਨ ਨੂੰ ਕਬੂਲਣ ਲਈ ਉਚੇਚਾ ਸਮਾਂ ਕੱਢਿਆ। ਆਪਣੇ ਕਿਰਤੀ ਸਿੱਖ ਭਾਈ ਲਾਲੋ ਨੂੰ ਗਲੇ ਲਾਉਣ ਵਾਲੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਨੇੜੇ ਡਾਕਟਰ ਅਰੁਣ ਮਿੱਤਰਾ ਵੱਲੋਂ ਦਿਖਾਏ ਇਸ ਉਚੇਚ ਨੇ ਦੱਬੇ ਕੁਚਲੇ ਵਰਕਰਾਂ ਵਿੱਚ ਉਤਸ਼ਾਹ ਅਤੇ ਖੁਸ਼ੀ ਦੀ ਇੱਕ ਲਹਿਰ ਦੁੜਾਈ ਹੈ। ਉਹਨਾਂ ਨੂੰ ਮਹਿਸੂਸ ਹੋਇਆ ਹੈ ਕਿ ਅੱਜ ਦੇ 
ਸਫਾਈ ਲੇਬਰ ਯੂਨੀਅਨ ਲੁਧਿਆਣਾ ਵੱਲੋਂ ਆਯੋਜਿਤ ਮੀਟਿੰਗ ਵਿੱਚ ਸੰਬੋਧਨ ਕਰਦਿਆਂ ਨੱਕ ਕੰਨ ਗਲਾ ਸਰਜਨ ਡਾ: ਅਰੁਣ ਮਿੱਤਰਾ ਨੇ ਇਸ ਗੱਲ ਤੇ ਅਫਸੋਸ ਜਤਾਇਆ  ਕਿ ਹਰ ਸਾਲ ਅਨੇਕਾਂ ਨੌਜੁਆਨ ਸੀਵਰ ਵਿੱਚ ਸਫਾਈ ਦਾ ਕੰਮ ਕਰਦੇ ਹੋਏ ਜਾਨ ਗਵਾ ਬੈਠਦੇ ਹਨ। ਜੋ ਬੱਚ ਜਾਂਦੇ ਹਨ ਉਹਨਾਂ ਨੂੰ ਅਨੇਕਾਂ ਬੀਮਾਰੀਆਂ ਤੋਂ ਪਰਭਾਵਿਤ  ਹੋਣ ਦਾ ਖਤਰਾ ਰਹਿੰਦਾ ਹੈ। ਸੀਵਰ ਵਿੱਚ ਜਹਿਰੀਲਿਆਂ ਗੈਸਾਂ ਤੋਂ ਇਲਾਵਾ ਜਹਿਰੀਲਾ ਤਰਲ ਤੇ ਠੋਸ ਕੂੜਾ ਵੀ ਹੁੰਦਾ ਹੈ ਜਿਸ ਨਾਲ ਚਮੜੀ, ਪੇਟ, ਜਿਗਰ, ਨਾੜੀਆਂ ਤੇ ਦਿਲ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ। ਉਹਨਾਂ ਕਿਹਾ ਕਿ ਇਸ ਲਈ ਇਹ ਜਰੂਰੀ ਹੈ ਕਿ ਸੀਵਰ ਦੇ ਸਫਾਈ ਦੇ ਕੰਮ ਨੂੰ ਬੰਦਿਆਂ ਤੋਂ ਕਰਵਾਉਣ ਤੇ ਪਾਬੰਦੀ ਲੱਗੇ ਤੇ ਇਸਨੂੰ ਮਸੀਨਾਂ ਦੁਆਰਾ ਕਰਵਾਇਆ ਜਾਏ। ਡਾ: ਮਿੱਤਰਾ ਨੇ ਅੱਗੇ ਕਿਹਾ ਕਿ ਜਿਹੜੇ ਸਫਾਈ ਕਰਮੀ ਸੜਕਾਂ ਯਾ ਹੋਰ ਸਫਾਈ ਦੇ ਕੰਮ ਕਰਦੇ ਹਨ ਉਹ ਵੀ ਕਈ ਬੀਮਾਰੀਆਂ ਤੋ ਪਰਭਾਵਿਤ ਹੋ ਸਕਦੇ ਹਨ। ੳਹਨਾਂ ਦੇ ਲਈ ਵੀ ਦਸਤਾਨੇ, ਬੂਟ, ਮਾਸਕ  ਆਦਿ ਦੇ ਪਰਬੰਧ ਹੋਣੇ ਚਾਹੀਦੇ ਹਨ। ਉਹਨਾਂ ਨੇ ਕਿਹਾ ਕਿ ਸਫਾਈ ਕਰਮੀਆਂ ਨੂੰ ਆਪਣੇ ਅੰਦੋਲਨ ਇਸ ਵਿਸੇ ਤੇ ਤਿੱਖੇ ਕਰਨੇ ਚਾਹੀਦੇ ਹਨ ਤਾਂ ਜੋ ਸੁੱਤੇ ਪੈ ਪ੍ਰਸ਼ਾਸਨ ਨੂੰ ਜਗਾਇਆ ਜਾ ਸਕੇ। ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਵਿਜੈ ਕੁਮਾਰ ਨੇ ਡਾ: ਮਿੱਤਰਾ ਦਾ ਇਸ ਕਿਸਮ ਦੀ ਜਾਣਕਾਰੀ ਦੇ ਲਈ ਧੰਨਵਾਦ ਕੀਤਾ। ਸਫਾਈ ਕਰਮੀਆਂ ਵਲੋਂ ਡਾ: ਅਰੁਣ ਮਿੱਤਰਾ ਨੂੰ ਉਹਨਾਂ ਦੇ ਡਾਕਟਰਾਂ ਦੀ ਜੱਥੇਬੰਦੀ ਆਈ ਪੀ ਪੀ ਐਨ ਡਬਲਯੂ ਦੇ ਕੌਮਾਂਤਰੀ ਸਹਿ ਪਰਧਾਨ ਚੁਣੇ ਜਾਣ ਤੇ ਲੋਈ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਸਨਮਾਨ ਤੋਂ ਇੱਕ ਇਸ਼ਾਰਾ ਵੀ ਮਿਲਦਾ ਹੈ ਕਿ ਛੇਤੀ ਹੀ ਖੱਬੇਪੱਖੀ ਪਾਰਟੀਆਂ ਇਹਨਾਂ ਅਣਗੌਲੇ ਜਾ ਰਹੇ ਵਰਕਰਾਂ ਦੇ ਹੱਕਾਂ ਲਈ ਜ਼ੋਰਦਾਰ ਅੰਦੋਲਨ ਵੀ ਛੇੜ ਸਕਦੀਆਂ ਹਨ।   
  

Wednesday, June 14, 2017

ਲੁਧਿਆਣਾ 'ਚ ਨਹੀਂ ਲਾਗੂ ਹੋ ਰਿਹਾ ਸੀਵਰ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਫੈਸਲਾ

ਜਲੰਧਰ ਨਗਰ ਨਿਗਮ ਨੇ ਪੱਕੇ ਕੀਤੇ 96 ਮੁਲਾਜ਼ਮ 
ਲੁਧਿਆਣਾ: 14 ਜੂਨ 2017: (ਪੰਜਾਬ ਸਕਰੀਨ ਬਿਊਰੋ):: More Pics on Facebook
ਆਮ ਤੌਰ 'ਤੇ ਸਰਕਾਰਾਂ ਦੇ ਫੈਸਲੇ ਛੇਤੀ ਛੇਤੀ ਨਹੀਂ ਹੁੰਦੇ। ਕਦੇ ਕੋਈ ਤਕਨੀਕੀ ਅੜਿੱਚਣ ਜਾਂ ਕਦੇ ਕੋਈ ਹੋਰ ਅੜਿੱਕਾ।.ਮਾਮਲਾ ਹੱਲ ਹੁੰਦਾ ਹੁੰਦਾ ਫਿਰ ਅਟਕ ਜਾਂਦਾ ਹੈ। ਅੱਜ ਅਸੀਂ ਜਿਸ ਮਾਮਲੇ ਬਾਰੇ ਗੱਲ ਕਰ ਰਹੇ ਹਾਂ ਉਸਦਾ ਫੈਸਲਾ ਹੋ ਚੁੱਕਿਆ ਹੈ ਪਰ ਅਫਸਰਸ਼ਾਹੀ ਉਸਨੂੰ ਲਾਗੂ ਨਹੀਂ ਕਰ ਰਹੀ। ਮੰਤਰੀ ਪ੍ਰੀਸ਼ਦ ਵੱਲੋਂ 5 ਦਸੰਬਰ 2016 ਨੂੰ ਕੀਤੇ ਇੱਕ ਇਤਿਹਾਸਿਕ ਫੈਸਲੇ ਮੁਤਾਬਿਕ ਇੱਕ ਵਿਸ਼ੇਸ਼ ਛੋਟਾ ਦਾ ਐਲਾਨ ਕੀਤਾ ਗਿਆ ਸੀ।  ਸੀਵਰਮੈਨ ਦੀਆਂ ਅਸਾਮੀਆਂ 'ਤੇ ਵੱਖ ਵੱਖ ਨਗਰ ਨਿਗਮਾਂ, ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ 3 ਸਾਲ ਤੋਂ ਵੱਧ ਸਮੇਂ ਤੋਂ ਕੰਮ ਕਰਦੇ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੁਲਰ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਸੀ। ਇਸ ਫੈਸਲੇ ਨੂੰ ਲਾਗੂ ਕਰਨ ਤੇ ਬਹੁਤ ਸਾਰੇ ਕਰਮਚਾਰੀਆਂ ਨੇ ਪੱਕੇ ਹੋ ਜਾਣਾ ਸੀ। ਪਰ ਇਸ ਨੂੰ ਬਹੁਤ ਸਾਰੀਆਂ ਥਾਵਾਂ ਤੇ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ।  More Pics on Facebook
ਦੂਜੇ ਪਾਸੇ ਜਲੰਧਰ ਨਗਰ ਨਿਗਮ ਵਿੱਚ ਇਸੇ ਫੈਸਲੇ ਦੀ ਰੌਸ਼ਨੀ ਵਿੱਚ 96 ਕਰਮਚਾਰੀਆਂ ਨੂੰ 12 ਜੂਨ 2017 ਵਾਲੇ ਦਿਨ ਪੱਕੇ ਕਰਨ ਦੇ ਆਰਡਰ ਜਾਰੀ ਹੋ ਗਏ। ਲੁਧਿਆਣਾ ਵਿੱਚ ਇਹ ਮਾਮਲਾ ਅਜੇ ਵੀ ਲਟਕ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਸਫਾਈ ਲੇਬਰ ਯੂਨੀਅਨ ਅਤੇ ਡਿਸਪੋਜ਼ਲ ਵਰਕਰ ਯੂਨੀਅਨ ਦਾ ਇੱਕ ਸਾਂਝਾ ਵਫਦ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਨੂੰ ਮਿਲਿਆ ਅਤੇ ਆਪਣਾ ਮੰਗ ਪੱਤਰ ਦਿੱਤਾ। More Pics on Facebook
ਮੰਗ ਪੱਤਰ ਦੇਣ ਮਗਰੋਂ ਇਹਨਾਂ ਮੁਲਾਜ਼ਮਾਂ ਨੇ ਮੀਡੀਆ ਨੂੰ ਵੀ ਸਾਰੇ ਮਾਮਲੇ ਤੋਂ ਜਾਣੂ ਕਰਾਇਆ। ਇਸ ਮੌਕੇ ਕਾਮਰੇਡ ਵਿਜੇ ਕੁਮਾਰ, ਕਾਮਰੇਡ ਮਹੀਪਾਲ, ਪ੍ਰੀਤਮ, ਸ਼ਾਮ ਲਾਲ, ਸੱਤਪਾਲ ਅਤੇ ਕਈ ਹੋਰ ਮੁਲਾਜ਼ਮ ਆਗੂ ਅਤੇ ਵਰਕਰ ਵੀ ਮੌਜੂਦ ਸਨ।
More Pics on Facebook

Wednesday, August 03, 2016

ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਵੱਲੋਂ ਰੋਹ ਭਰਪੂਰ ਧਰਨਾ

Wed, Aug 3, 2016 at 1:44 PM
26 ਕਿਰਤੀਆਂ ਨੂੰ ਗੈਰ ਕਾਨੂੰਨੀ ਤੌਰ 'ਤੇ ਕੰਮ ਤੋਂ ਹਟਾਉਣ ਦਾ ਦੋਸ਼ 
ਲੁਧਿਆਣਾ: 3 ਅਗਸਤ 2016: (ਪੰਜਾਬ ਸਕਰੀਨ ਬਿਊਰੋ); 
ਅੱਜ ਇੱਥੇ ਕਿਰਤ ਵਿਭਾਗ (ਗਿੱਲ ਰੋਡ) ਅੱਗੇ ਰੋਲੈਕਸ ਸਾਈਕਲ ਤੇ ਪ੍ਰਭਾਕਰ ਸਾਈਕਲ ਇੰਡਸਟ੍ਰੀਜ਼ ਚੋਂ ਜਬਰੀ ਕੱਢੇ ਕਿਰਤੀਅਂ ਨੇ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੀ ਅਗਵਾਈ `ਚ ਆਪਣੀ ਬਹਾਲੀ, ਪ੍ਰਬੰਧਕਂ ਦੀਅਂ ਧੱਕੇਸ਼ਾਹੀਅਂ ਤੇ ਛਂਟੀਅਂ ਨੂੰ ਰੋਕਣ ਤੇ ਲਟਕਦੀਅਂ ਮੰਗਂ ਨੂੰ ਹੱਲ ਨਾ ਕੀਤੇ ਜਾਣ ਦੇ ਵਿਰੋਧ `ਚ ਪੂਰਾ ਦਿਨ ਰੋਹ ਭਰਪੂਰ ਧਰਨਾ ਦੇ ਕੇ ਰੈਲੀ ਕੀਤੀ।  
ਇਸ ਸਬੰਧੀ ਪ੍ਰੈਸ ਨੂੰ ਲਿਖਤੀ ਜਾਣਕਾਰੀ ਦਿੰਦੇ ਹੋਏ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਤੇ ਜੀ.ਐਸ. ਜੌਹਰੀ ਨੇ ਦੱਸਿਆ ਕਿ ਪਿਛਲੇ ਡੇਢ ਮਹੀਨੇ ਤੋਂ 26 ਕਿਰਤੀਆਂ ਨੂੰ ਪ੍ਰਬੰਧਕਾਂ ਨੇ ਗੈਰ ਕਾਨੂੰਨੀ ਤੌਰ `ਤੇ ਕੰਮ ਤੋਂ ਹਟਾਇਆ ਹੋਇਆ ਹੈ ਅਤੇ ਪਿਛਲੇ ਤਿੰਨ ਮਹੀਨਿਅਂ ਤੋਂ ਸਮੂਹ ਕਿਰਤੀਅਂ ਨੇ ਲੇਬਰ ਕਾਨੂੰਨ ਮੁਤਾਬਿਕ ਤਨਖਾਹ ਸਕੇਲ, ਬਕਾਇਆ ਦੋ ਸਾਲਂ ਦਾ ਬੋਨਸ, ਛੁੱਟੀਅਂ ਦੇ ਪੈਸੇ ਆਦਿ ਦਵਾਉਣ ਲਈ ਸਹਾਇਕ ਲੇਬਰ ਕਮਿਸ਼ਨਰ ਸਰਕਲ-4, ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤੇ ਹੋਏ ਹਨ। ਪਰੰਤੂ ਪ੍ਰਬੰਧਕਂ ਨੇ ਕਿਰਤੀਅਂ ਦੀਅਂ ਬਿਲਕੁਲ ਵਾਜਿਬ ਤੇ ਕਾਨੂੰਨੀ ਮੰਗਂ ਲਾਗੂ ਕਰਨ ਦੀ ਬਿਜਾਏ ਬਦਲੇ ਦੀ ਭਾਵਨਾ ਨਾਲ ਕਿਰਤੀਅਂ ਦੇ ਏਕੇ ਤੇ ਯੂਨੀਅਨ ਨੂੰ ਤੋੜਣ ਦੇ ਮਨਸ਼ੇ ਨਾਲ 26 ਕਿਰਤੀਅਂ ਦੀ ਗੈਰ ਕਾਨੂੰਨੀ ਛਂਟੀ ਕੀਤੀ ਹੋਈ ਹੈ। ਜਿਸ ਖਿਲਾਫ਼ ਕਿਰਤੀ ਲਗਾਤਾਰ ਸਬੰਧਤ ਲੇਬਰ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਕੋਲੋਂ ਇਸ ਧੱਕੇਸ਼ਾਹੀ ਨੂੰ ਰੋਕਣ ਤੇ ਕਿਰਤੀਅਂ ਦੀਅਂ ਮੰਗਂ ਲਾਗੂ ਕਰਵਾਉਣ, ਛਂਟੀ ਕੀਤੇ ਕਿਰਤੀਅਂ ਦੀ ਬਹਾਲੀ ਲਈ ਜੂਝਦੇ ਆ ਰਹੇ ਹਨ। ਪਰੰਤੂ ਡੇਢ ਮਹੀਨਾ ਬੀਤਣ ਦੇ ਬਾਵਜੂਦ ਵੀ ਛਂਟੀ ਕੀਤੇ ਕਿਰਤੀਅਂ ਨੂੰ ਬਹਾਲ ਕਰਨ ਦੀ ਬਿਜਾਏ ਉਨ੍ਹਂ ਦੇ ਮਈ-ਜੂਨ ਮਹੀਨੇ ਕੀਤੇ ਕੰਮ ਤੇ ਓਵਰ ਟਾਈਮ ਦੀ ਪੇਮੈਂਟ, ਸਮੂਹ ਮਜ਼ਦੂਰਂ ਦਾ ਬਕਾਇਆ ਬੋਨਸ, ਛੁੱਟੀਅਂ ਦੇ ਪੈਸੇ ਆਦਿ ਵੀ ਨਾ ਦੇ ਕੇ ਮਜ਼ਦੂਰਂ ਨੂੰ ਬੇਰੁਜ਼ਗਾਰੀ ਤੇ ਭੁੱਖਮਰੀ ਦੇ ਮੂੰਹ `ਚ ਧੱਕਿਆ ਜਾ ਰਿਹਾ ਹੈ। ਇਸੇ ਕਰਕੇ ਅੱਜ ਇੱਥੇ ਪ੍ਰਬੰਧਕਂ, ਲੇਬਰ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਵਲੋਂ ਮਾਮਲੇ ਨੂੰ ਜਾਣਬੁਝ ਕੇ ਲਟਕਾਉਣ, ਥਕਾਉਣ ਦੀਅਂ ਕੋਝੀਅਂ ਸਾਜਿਸ਼ਂ ਦੇ ਖਿਲਾਫ਼ ਧਰਨਾ ਪ੍ਰਦਰਸ਼ਨ ਕਰਕੇ ਇਨ੍ਹਂ ਨੂੰ ਨਾਕਾਮ ਕਰਨ ਦਾ ਸੱਦਾ ਦਿੱਤਾ।

Friday, October 02, 2015

ਜ਼ਹਿਰੀਲੀ ਗੈਸ ਦੇ ਮਾਮਲੇ ਵਿੱਚ ਦੋਹਾਂ ਅਧਿਕਾਰੀਆਂ ਨੂੰ ਨੋਟਿਸ ਜਾਰੀ

ਨਿਗਮ ਵਰਕਰਾਂ ਵੱਲੋਂ ਕਾਮਰੇਡਾਂ ਦੀ ਅਗਵਾਈ ਹੇਠ ਜ਼ੋਰਦਾਰ ਰੋਸ ਮੁਜ਼ਾਹਰਾ 
ਲੁਧਿਆਣਾ, 1 ਅਕਤੂਬਰ 2015: (ਪੰਜਾਬ ਸਕਰੀਨ ਬਿਊਰੋ)

ਨਗਰ ਨਿਗਮ ਜ਼ੋਨ ਏ ਅਧੀਨ ਪੈਂਦੀ ਨੂਰਵਾਲਾ ਰੋਡ 'ਤੇ 29 ਸਤੰਬਰ ਨੂੰ ਸਵੇਰੇ ਬਿਨਾ ਸੁਰੱਖਿਆ ਕਿੱਟ ਦੇ ਸੀਵਰੇਜ਼ ਲਾਈਨ ਦੀ ਸਫ਼ਾਈ ਕਰਨ ਲਈ ਮੇਨਹੋਲ ਵਿਖੇ ਉਤਰੇ ਸੀਵਰਮੈਨਾਂ ਨੂੰ ਜ਼ਹਿਰੀਲੀ ਗੈਸ ਚੜ੍ਹਨ ਦੇ ਮਾਮਲੇ 'ਚ ਸੰਘਰਸ਼  ਹੀ ਨਿਗਮ ਦੇ ਐਸ. ਡੀ. ਓ. ਤਰਸੇਮ ਸਿੰਘ ਬਾਜਵਾ ਅਤੇ ਜੇ. ਈ. ਰਜਨੀਸ਼ ਕੁਮਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਹਾਦਸੇ ਵਿਚ ਸੀਵਰਮੈਨ ਨਰਿੰਦਰ ਕੁਮਾਰ ਅਤੇ ਸੋਹਨ ਲਾਲ ਨੂੰ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਬੇਹੋਸ਼ੀ ਦੀ ਹਾਲਤ ਵਿਚ ਡ੍ਰੇਸਿ ਸਥਿਤ ਸ਼੍ਰੀ ਰਾਮ ਚੈਰਿਟੇਬਲ ਹਸਪਤਾਲ ਦਾਖਲ ਕਰਾਉਣਾ ਪਿਆ ਸੀ।  
ਹਸਪਤਾਲ ਵਿੱਚ ਇਹਨਾਂ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਪੰਜਾਬ ਸਕਰੀਨ ਨੂੰ ਦੱਸਿਆ ਸੀ ਕਿ ਇਹਨਾਂ ਦੋਹਾਂ ਨੂੰ ਭਾਵੇਂ ਛੇਤੀ ਹੀ ਛੁੱਟੀ ਦੇ ਦਿੱਤੀ ਜਾਏਗੀ ਪਰ ਛੁੱਟੀ ਤੋਂ ਬਾਅਦ ਵੀ ਕੋਈ ਨਵੀਂ ਸਮੱਸਿਆ ਕਿਸੇ ਵੀ ਵੇਲੇ ਖੜੀ ਹੋ ਸਕਦੀ ਹੈ। ਇਸ ਮੌਕੇ ਮੁਲਾਜਮ ਆਗੂ ਵਿਜੇ ਕੁਮਾਰ ਵੀ ਮੌਜੂਦ। ਸਨ ਓਹ ਇਹਨਾਂ ਦੋਹਾਂ ਦਾ ਹਾਲ ਚਾਲ ਪੁਛਣ ਲਈ ਗਏ ਹੋਏ ਸਨ। ਦੱਸਣਯੋਗ ਹੈ ਕਿ ਜੇ. ਈ. ਅਤੇ ਐਸ. ਡੀ. ਓ. ਨੂੰ ਕੁੱਝ ਸਮਾਂ ਪਹਿਲਾਂ ਹੀ ਠੇਕੇ 'ਤੇ ਭਰਤੀ ਕੀਤਾ ਗਿਆ ਸੀ ਜਦਕਿ ਇਸ ਮਾਮਲੇ ਵਿਚ ਐਕਸੀਅਨ ਨੂੰ ਲਿਖਤੀ ਚਿਤਾਵਨੀ ਦਿੱਤੀ ਗਈ ਹੈ। ਰਾਜ ਸਰਕਾਰ ਅਤੇ ਮਾਨਯੋਗ ਅਦਾਲਤ ਦੇ ਨਿਰਦੇਸ਼ ਹਨ ਕਿ ਬਿਨਾ ਸੁਰੱਖਿਆ ਕਿੱਟ ਦੇ ਸੀਵਰਮੈਨ ਨੂੰ ਮੇਨ ਹੋਲਾਂ ਵਿਚ ਨਾ ਉਤਾਰਿਆ ਜਾਵੇ ਕਿਉਂਕਿ ਪਿਛਲੇ ਸਮੇਂ ਦੌਰਾਨ ਅਜਿਹੇ ਮਾਮਲਿਆਂ ਵਿਚ ਕਈ ਸੀਵਰਮੈਨਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ ਪਰ ਇਸ ਦੇ ਬਾਵਜੂਦ ਅਕਸਰ ਅਧਿਕਾਰੀਆਂ ਵੱਲੋਂ ਸੀਵਰਮੈਨਾਂ ਨੂੰ ਮੇਨ ਹੋਲਾਂ ਵਿਚ ਮੌਤ ਦੇ ਮੂੰਹ ਧੱਕ ਦਿੱਤਾ ਜਾਂਦਾ ਹੈ। ਅਜੇ ਪਿਛਲੇ ਮਹੀਨੇ ਹੀ ਇਕ ਸੀਵਰਮੈਨ ਦੀ ਮੌਤ ਉਪਰੰਤ ਸਰਕਾਰ ਅਤੇ ਨਿਗਮ ਨੇ ਸੁਰੱਖਿਆ ਸਾਜੋ ਸਾਮਾਨ ਖਰੀਦਣ ਦਾ ਦਾਅਵਾ ਕਰਦਿਆਂ ਭਰੋਸਾ ਦਿੱਤਾ ਸੀ ਕਿ ਭਵਿੱਖ ਵਿਚ ਬਿਨਾ ਸੁਰੱਖਿਆ ਕਿੱਟ ਦੇ ਸੀਵਰਮੈਨ ਨੂੰ ਮੇਨ ਹੋਲ ਵਿਚ ਨਹੀਂ ਉਤਾਰਿਆ ਜਾਵੇਗਾ | ਓ. ਐਾਡ ਐਮ. ਸੈਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੁਤਾਹੀ ਲਈ ਜਿੰਮੇਵਾਰ ਜੇ. ਈ. ਤੇ ਐਸ. ਡੀ. ਓ. ਨੂੰ ਜਾਂਚ ਪੜਤਾਲ ਤੋਂ ਬਾਅਦ ਦੋਸ਼ੀ ਪਾਏ ਜਾਣ ਦੀ ਸੂਰਤ ਵਿਚ ਨੌਕਰੀ ਤੋਂ ਬਰਖਾਸਤ ਵੀ ਕੀਤਾ ਜਾ ਸਕਦਾ ਹੈ। | ਇਸ ਬਾਰੇ ਸੰਪਰਕ ਕਰਨ 'ਤੇ ਅਡੀਸ਼ਨਲ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਦੋਹਾਂ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ ਤੇ ਸੰਤੁਸ਼ਟੀਜਨਕ ਜਵਾਬ ਨਾ ਆਉਣ 'ਤੇ ਚਾਰਜਸੀਟ ਕੀਤਾ ਜਾਵੇਗਾ। ਮਿਊਾਸਪਲ ਕਰਮਚਾਰੀ ਸੰਯੁਕਤ ਕਮੇਟੀ ਨੇ ਪਹਿਲਾਂ ਵੀ ਚਿਤਾਵਨੀ ਦਿੱਤੀ ਹੋਈ ਹੈ ਕਿ ਜੇਕਰ ਕੁਤਾਹੀ ਲਈ ਜਿੰਮੇਵਾਰ ਅਧਿਕਾਰੀਆਂ ਖਿਲਾਫ਼ ਸਖਤ ਕਾਰਵਾਈ ਨਾ ਹੋਈ ਤਾਂ ਉਹ ਸੰਘਰਸ਼ ਵਿੱਢਣਗੇ। ਕਮੇਟੀ ਦੇ ਪ੍ਰਧਾਨ ਵਿਜੇ ਕੁਮਾਰ ਨੇ  ਨੋਟਿਸ ਜਾਰੀ ਕਰਨ ਦੀ ਕਾਰਵਾਈ ਦਾ ਸਵਾਗਤ ਕਰਦਿਆਂ ਇਨ੍ਹਾਂ ਨੂੰ ਤਰੁੰਤ ਬਰਖਾਸਤ ਕਰਨ ਦੀ ਮੰਗ ਕੀਤੀ ਹੈ।  ਉਹਨਾਂ ਇਸ  ਸੰਘਰਸ਼ ਦੀ ਪ੍ਰਾਪਤੀ ਵੀ ਦੱਸਿਆ।  |
ਚੇਤੇ ਰਹੇ ਕਿ ਅੱਜ ਵੀ ਨਿਗਮ ਦੇ ਸਫਾਈ ਅਤੇ ਸੀਵਰੇਜ ਵਰਕਰਾਂ ਨੇ ਕਾਮਰੇਡ ਦੀਪੀ ਮੋੜ, ਕਾਮਰੇਡ ਗੁਰਨਾਮ ਸਿਧੂ, ਕਾਮਰੇਡ ਵਿਜੇ ਕੁਮਾਰ ਅਤੇ ਕਈ ਹੋਰਨਾਂ ਦੀ ਅਗਵਾਈ ਹੇਠ ਦੁਪਹਿਰ ਸਮੇਂ ਭਾਰੀ ਰੋਸ ਵਖਾਵਾ ਕੀਤਾ।