ਕਈ ਵਿਭਾਗਾਂ ਅਤੇ ਵਿਅਕਤੀਆਂ 'ਤੇ ਹੈ ਬਾਜ਼ ਵਰਗੀ ਤਿੱਖੀ ਨਜ਼ਰ
ਲੁਧਿਆਣਾ//ਕਰਨਾਲ: 31 ਮਾਰਚ 2022: (ਪੰਜਾਬ ਸਕਰੀਨ ਬਿਊਰੋ)::
ਆਮ ਤੌਰ 'ਤੇ ਸਿਆਸੀ ਅਤੇ ਟਰੇਡ ਯੂਨੀਅਨ ਲੀਡਰਾਂ ਦੇ ਬੱਚੇ ਇਹਨਾਂ ਰਾਹਾਂ 'ਤੇ ਨਹੀਂ ਤੁਰਦੇ। ਇਹ ਖੱਜਲਖੁਆਰੀ ਵਾਲਾ ਰਸਤਾ ਗਿਣਿਆ ਜਾਂਦਾ ਹੈ। ਜਦੋਂ ਤੋਂ ਕੁਝ ਲੋਕਾਂ ਨੇ ਸੌਦੇਬਾਜ਼ੀਆਂ ਸ਼ੁਰੂ ਕੀਤੀਆਂ ਹਨ ਉਦੋਂ ਤੋਂ ਇਹ ਪਾਸਾ ਉਂਝ ਵੀ ਹੁਣ ਬਦਨਾਮ ਵਰਗਾ ਹੀ ਹੋ ਗਿਆ ਹੈ। ਇਸ ਕੌੜੀ ਹਕੀਕਤ ਦੇ ਬਾਵਜੂਦ ਇੱਕ ਪਰਿਵਾਰ ਅਜੇ ਤੀਕ ਲੋਕਾਂ ਦੇ ਕੰਮ ਕਰਨ ਵਿੱਚ ਅੱਗੇ ਅੱਗੇ ਹੁੰਦਾ ਹੈ। ਇਸ ਜੁਆਨ ਦਾ ਨਾਮ ਹੈ ਰਾਜੇਸ਼ ਕੁਮਾਰ।
ਦਿਨ ਰਾਤ ਭੱਜਨੱਠ, ਆਏ ਦਿਨ ਮੀਟਿੰਗਾਂ, ਰੈਲੀਆਂ, ਧਰਨੇ-ਮੁਜ਼ਾਹਰੇ ਅਤੇ ਹੋਰ ਆਯੋਜਨ ਕਰਨ ਕਰਾਉਣ ਵਾਲੇ ਏਟਕ ਲੀਡਰ ਕਾਮਰੇਡ ਵਿਜੇ ਕੁਮਾਰ ਸਿਹਤ ਵੱਲ ਬੇਧਿਆਨੀ ਹੋਣ ਨਾਲ ਕੁਝ ਢਿੱਲੇ ਜਿਹੇ ਪੈ ਗਏ। ਲਗਾਤਾਰ ਕੰਮਕਾਜ ਅਤੇ ਭੱਜਨੱਠ ਕਾਰਨ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਕਾਰਨ ਢਿੱਲੇ ਮੱਠੇ ਰਹਿਣ ਲੱਗੇ ਤਾਂ ਕੰਮਕਾਜ ਵਿੱਚ ਵੀ ਖੜੋਤ ਆਉਣ ਲੱਗ ਪਈ। ਉਸ ਵੇਲੇ ਕਾਮਰੇਡ ਵਿਜੇ ਕੁਮਾਰ ਨੇ ਅੰਘਰ੍ਸ਼ਨ ਵਾਲੇ ਇਸ ਰਸਤੇ ਤੇ ਆਪਣੇ ਬੇਟੇ ਨੂੰ ਸੰਘਰਸ਼ਾਂ ਦੀ ਦੁਨੀਆ ਵਿੱਚ ਆਪਣਾ ਵਾਰਿਸ ਬਣਾ ਕੇ ਸਾਹਮਣੇ ਲਿਆਂਦਾ। ਉਸਦਾ ਕੈਰੀਅਰ ਦਾਅ 'ਤੇ ਲੈ ਕੇ ਉਸਨੂੰ ਕਮਾਈਆਂ ਵਾਲੇ ਪਾਸਿਓਂ ਹੋੜ ਇਹ ਨਾਅਰਾ ਦਿੱਤਾ-ਹਰ ਜ਼ੋਰ ਜ਼ੁਲਮ ਕਿ ਟੱਕਰ ਮੈਂ ਸੰਘਰਸ਼ ਹਮਾਰਾ ਨਾਅਰਾ ਹੈ। ਉਹਨਾਂ ਦੇ ਬੇਟੇ ਨੇ ਵੀ ਇਸਦਾ ਹੁੰਗਾਰਾ ਭਰਿਆ। ਵੈਸੇ ਦੇਖਣਾ ਬਣਦਾ ਹੈ ਸੰਘਰਸ਼ਾਂ ਦੇ ਰਾਹ ਪਏ ਕਿੰਨੇ ਕੁ ਲੀਡਰਾਂ ਨੇ ਆਪਣੇ ਬੱਚਿਆਂ ਨੂੰ ਆਪਣੀ ਇਹ ਵਿਰਾਸਤ ਸੌਂਪੀ? ਕਿੰਨਿਆਂ ਕੁ ਨੇ ਆਪਣੇ ਬੱਚਿਆਂ ਨੂੰ ਇਸ ਰਾਹ ਤੋਰਿਆ? ਕਿੰਨੇ ਕੁ ਲੀਡਰਾਂ ਨੇ ਅੰਦੋਲਨਾਂ ਅਤੇ ਧਰਨਿਆਂ ਵਾਲਾ ਇਹ ਕੈਰੀਅਰ ਆਪਣੇ ਬੱਚਿਆਂ ਨੂੰ ਦਿੱਤਾ? ਇਹ ਹੁੰਦਾ ਹੈ ਨਾਅਰਿਆਂ ਨੂੰ ਅਮਲੀ ਜ਼ਿੰਦਗੀ ਵਿਚ ਵੀ ਜਿਊਣਾ। ਹੁਣ ਕਾਮਰੇਡ ਵਿਜੇ ਕੁਮਾਰ ਦਾ ਬੇਟਾ ਰਾਜੇਸ਼ ਕੁਮਾਰ ਉਹਨਾਂ ਦੀ ਸੱਜੇ ਬਾਂਹ ਬਣ ਕੇ ਸਗਰਗਰਮੀ ਨਾਲ ਸਾਰੇ ਕੰਮ ਸੰਭਾਲਦਾ ਹੈ। ਕਾਰਪੋਰੇਸ਼ਨ ਤੋਂ ਲੈ ਕੇ ਕਚਹਿਰੀ ਅਤੇ ਲੇਬਰ ਵਾਲੇ ਵਿਭਾਗਾਂ ਤੱਕ ਵੀ। ਕੋਈ ਲੋੜਵੰਦ ਦਫਤਰੋਂ ਖਾਲੀ ਨਾ ਮੁੜ ਜਾ- ਇਸਦਾ ਖਾਸ ਖਿਆਲ ਰੱਖਦਾ ਹੈ ਰਾਜੇਸ਼ ਕੁਮਾਰ।
ਸੀਵਰੇਜ ਵਿੱਚ ਕਿਸ ਮਜ਼ਦੂਰ ਦੀ ਮੌਤ ਹੋਈ ਜਾਂ ਕੋਈ ਹਾਦਸਾ ਹੋਇਆ? ਉਸਨੂੰ ਕਿਹੜੇ ਅਫਸਰ ਨੇ ਸੀਵਰੇਜ ਵਿਚ ਉਤਰਨ ਲਈ ਮਜਬੂਰ ਕੀਤਾ? ਉਸਨੂੰ ਕੋਈ ਮੁਆਵਜ਼ਾ ਮਿਲਿਆ ਜਾਂ ਨਹੀਂ? ਉਸਦਾ ਇਲਾਜ ਹੋਇਆ ਜਾਂ ਨਹੀਂ? ਕਿਸੇ ਦੀ ਪੈਨਸ਼ਨ ਜਾਂ ਕਿਸੇ ਅਫਸਰ ਵੱਲੋਂ ਮਾਰੇ ਦਬਕੇ ਦਾ ਮਾਮਲਾ--ਅਜਿਹੇ ਬਹੁਤ ਸਾਰੇ ਕੰਮ ਹੁਣ ਹਰ ਰੋਜ਼ ਰਾਜੇਸ਼ ਹੀ ਸਿਰੇ ਚੜ੍ਹਾਉਂਦਾ ਹੈ। ਉਸਦਾ ਕਹਿਣਾ ਹੈ ਕਿ ਉਸਨੂੰ ਇਹ ਗੁੜ੍ਹਤੀ ਆਪਣੇ ਪਿਤਾ ਕਾਮਰੇਡ ਵਿਜੇ ਕੁਮਾਰ ਕੋਲੋਂ ਹੀ ਮਿਲੀ ਹੈ।
ਕਦੇ ਲੁਧਿਆਣਾ, ਕਦੇ ਜਲੰਧਰ, ਕਦੇ ਫਗਵਾੜਾ ਕਦੇ ਧਰਮਸ਼ਾਲਾ ਅਤੇ ਕਦੇ ਚੰਡੀਗੜ੍ਹ। ਹਰ ਪਾਸੇ ਭੱਜਨੱਠ। ਖਰਾਬ ਸਿਹਤ ਦੇ ਬਾਵਜੂਦ ਵਿਜੇ ਕੁਮਾਰ ਵੱਲੋਂ ਹਰ ਰੋਜ਼ ਏਨਾ ਸਫ਼ਰ ਕਰਨਾ ਰਾਜੇਸ਼ ਨੂੰ ਬਹੁਤ ਬੁਰਾ ਲੱਗਣ ਲੱਗਿਆ। ਆਖਿਰ ਉਸਨੇ ਪੂਰੀ ਤਰ੍ਹਾਂ ਆਪਣੇ ਪਿਤਾ ਨਾਲ ਇਹਨਾਂ ਕੰਮਾਂ ਵਿਚ ਹੱਥ ਵੰਡਾਉਣ ਦਾ ਫੈਸਲਾ ਕੀਤਾ। ਦਾਇਰਾ ਵਧਦਾ ਗਿਆ ਅਤੇ ਕੰਮ ਵੀ ਵਧਦੇ ਗਏ। ਫਿਰ ਵਾਹ ਦੂਜੇ ਸੂਬਿਆਂ ਵਿੱਚ ਵੀ ਪੈਣ ਲੱਗਿਆ। ਹਰਿਆਣਾ, ਹਿਮਾਚਲ, ਦਿੱਲੀ। ਮੁੰਬਈ ਅਤੇ ਤਾਮਿਲਨਾਡੂ ਤੱਕ।ਇਸ ਉਮਰ ਵਿਚ ਏਨੀ ਖੇਚਲ ਬਾਰੇ ਪੁੱਛਣਾ ਤਾਂ ਕਾਮਰੇਡ ਵਿਜੇ ਨੇ ਕਹਿਣਾ
ਚਲਨਾ ਹੀ ਜ਼ਿੰਦਗੀ ਹੈ--ਚਲਤੀ ਹੀ ਜਾ ਰਹੀ ਹੈ--ਗਾੜੀ ਬੁਲਾ ਰਹੀ ਹੈ..ਸੀਟੀ ਬਜਾ ਰਹੀ ਹੈ....
ਇਹੀ ਸੁਭਾਅ ਹੁਣ ਕਾਮਰੇਡ ਵਿਜੇ ਦੇ ਬੇਟੇ ਰਾਜੇਸ਼ ਦਾ ਵੀ ਹੈ। ਹਰ ਵੇਲੇ ਘੋੜੇ ਤੇ ਸਵਾਰ ਰਹਿਣਾ। ਨਿੱਤ ਨਵੇਂ ਰਸਤੇ ਤੇ ਨਿੱਤ ਨਵੀਆਂ ਮੰਜ਼ਲਾਂ। ਬਸ ਆਏ ਦਿਨ ਕਿਸੇ ਨ ਕਿਸੇ ਸਟੇਸ਼ਨ ਦੀ ਟਿਕਟ ਬੁੱਕ ਕਰਵਾਉਣੀ ਤੇ ਪਹੁੰਚ ਜਾਣਾ ਦੂਰ ਦੁਰਾਡੇ। ਇਹਨਾਂ ਸਾਰੇ ਕੰਮਾਂ ਨੂੰ ਦੇਖ ਕੇ ਹਰਿਆਣਾ ਦੀ ਇੱਕ ਸੰਸਥਾ ਕਾਮਰੇਡ ਵਿਜੇ ਦੇ ਇਸ ਖਾੜਕੂ ਸੁਭਾਅ ਵਾਲੇ ਨੌਜਵਾਨ ਬੇਟੇ ਤੋਂ ਬਹੁਤ ਪ੍ਰਭਾਵਿਤ ਹੋਇਆ। ਕੁਰੱਪਸ਼ਨ ਵਿਰੋਧੀ ਸਰਗਰਮੀਆਂ ਚਲਾਉਣ ਵਾਲੀ ਇਸ ਸੰਸਥਾ ਨੂੰ ਅਜਿਹੇ ਬਾਜ਼ ਅੱਖ ਵਾਲੇ ਨੌਜਵਾਨਾਂ ਦੀ ਲੋੜ ਵੀ ਸੀ। ਛੇਤੀ ਹੀ ਰਾਜੇਸ਼ ਨੇ ਆਪਣੇ ਪਿਤਾ ਵਿਜੇ ਵਾਂਗ ਕੁਰੱਪਸ਼ਨ ਦੇ ਬਹੁਤ ਸਾਰੇ ਸਕੈਂਡਲ ਬੇਨਕਾਬ ਕੀਤੇ। ਚਾਹੁੰਦੇ ਤਾਂ ਸਮਝੌਤਾ ਕਰਕੇ ਮੋਟੀਆਂ ਕਮਾਈਆਂ ਵੀ ਕਰ ਸਕਦੇ ਸਨ ਪਰ ਅਜਿਹਾ ਕੁਝ ਨਹੀਂ ਕੀਤਾ। ਅਜਿਹਾ ਸੋਚਿਆ ਵੀ ਨਹੀਂ। ਜੇ ਯੂਨੀਅਨ ਜਾਂ ਲੋੜਵੰਦਾਂ ਨੂੰ ਕੋਈ ਸਹਾਇਤਾ ਜਾਂ ਫ਼ੰਡ ਦਿੱਤਾ ਤਾਂ ਉਹ ਵੀ ਆਪਣੀ ਤਨਖਾਹ ਜਾਂ ਆਪਣੀ ਪੈਨਸ਼ਨ ਵਰਗੀ ਕਿਸੇ ਆਮਦਨ ਵਿੱਚੋਂ। ਲੋੜ ਪੈਣ ਤੇ ਕਈਆਂ ਨੂੰ ਮੈਕਲੋਡਗੰਜ ਤੋਂ ਦੁਆਈ ਦੁਆਉਣ ਵਰਗੇ ਕੰਮ ਵੀ ਕਰਨੇ ਇਸਦੇ ਬਾਵਜੂਦ ਹੱਸਦੇ ਮੁਸਕਰਾਉਂਦੇ ਰਹਿਣਾ। ਕੋਈ ਰੋਣਾ ਧੋਣਾ ਨਹੀਂ ਦੇਖਿਆ ਕਿਸੇ ਨੇ ਵੀ।
ਹੁਣ ਹਰਿਆਣਾ ਦੀ ਐਂਟੀ ਕੁਰੱਪਸ਼ਨ ਵਾਲੀ ਸੰਸਥਾ ਨੇ ਰਾਜੇਸ਼ ਕੁਮਾਰ ਨੂੰ ਪੰਜਾਬ ਦਾ ਡਾਇਰੈਕਟਰ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਨਾਲ ਇਸ ਪਰਿਵਾਰ ਦੇ ਸਾਰੇ ਮੈਂਬਰਾਂ ਵਿਚ ਖੁਸ਼ੀ ਦੀ ਲਹਿਰ ਹੈ। ਰਾਜੇਸ਼ ਦਾ ਕਹਿਣਾ ਹੈ ਕਿ ਵੱਡਾ ਅਹੁਦਾ ਮਿਲਣ ਨਾਲ ਉਸਦੀ ਜ਼ਿੰਮੇਵਾਰੀ ਵੀ ਵੱਧ ਗਈ ਹੈ। ਇਸ ਲਈ ਉਹਨਾਂ ਦੀ ਪੂਰੀ ਟੀਮ ਕੁਰੱਪਸ਼ਨ ਹਟਾਉਣ ਲਈ ਸਰਗਰਮ ਹੈ। ਛੇਤੀ ਹੀ ਅਸੀਂ ਵੱਡੇ ਮਾਮਲੇ ਲੋਕਾਂ ਸਾਹਮਣੇ ਉਜਾਗਰ ਕਰਾਂਗੇ ਅਜੇ ਕਿਸੇ ਦਾ ਨਾਮ ਲੈਣਾ ਠੀਕ ਨਹੀਂ।
ਇਸ ਸੰਸਥਾ ਦੀ ਪੰਜਾਬ ਵਾਲੀ ਨਵੀਂ ਟੀਮ ਹੁਣ ਕਈ ਮਹਿਕਮਿਆਂ ਅਤੇ ਕਈ ਲੋਕਾਂ ਤੇ ਨਜ਼ਰ ਰੱਖ ਰਹੀ ਹੈ। ਆਧੁਨਿਕ ਸਾਜ਼ੋ ਸਮਾਂ ਨਾਲ ਲੈਸ ਇਹ ਟੀਮ ਹਰ ਮਾਮਲੇ ਦੀ ਪੂਰੀ ਘੋਖ ਵੀ ਕਰਦੀ ਹੈ ਅਤੇ ਸਬੂਤ ਇਕੱਠੇ ਕਰਨ ਤੋਂ ਬਾਅਦ ਹੀ ਕਿਸੇ ਮਾਮਲੇ ਨੂੰ ਹੇਠ ਪਾਉਂਦੀ ਹੈ। ਕੁਰੱਪਸ਼ਨ ਹਟਾਉਣ ਲਈ ਕਈ ਚੰਗੇ ਵਿਅਕਤੀਆਂ ਅਤੇ ਸੰਗਠਨਾਂ ਨਾਲ ਵੀ ਇਸਦਾ ਤਾਲਮੇਲ ਹੈ।
ਰਾਜੇਸ਼ ਕੁਮਾਰ ਨਾਲ ਸੰਪਰਕ ਕਰਨ ਲਈ ਮੋਬਾਈਲ ਨੰਬਰ ਹੈ-+91 9915204245
No comments:
Post a Comment