900 ਤੋਂ ਵੱਧ ਬਹੁਕੌਮੀ ਕੰਪਨੀਆਂ ਵੱਲੋਂ 9500 ਤੋਂ ਵੱਧ ਸਟੂਡੈਂਟਸ ਨੂੰ ਆਫਰ
ਮੋਹਾਲੀ: 9 ਅਗਸਤ 2022: (ਗੁਰਜੀਤ ਸਿੰਘ ਬਿੱਲਾ//ਪੰਜਾਬ ਸਕਰੀਨ)::
ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਪਲੇਸਮੈਂਟ, ਖੇਡਾਂ, ਸੱਭਿਆਚਾਰਕ ਗਤੀਵਿਧੀਆਂ, ਖੋਜ ਅਤੇ ਨਵੀਨਤਾ ਵਿੱਚ ਉੱਚੇ ਰਿਕਾਰਡ ਕਾਇਮ ਕਰ ਰਹੇ ਹਨ। ਯੂਨੀਵਰਸਿਟੀ ਵਿੱਚ ਬੈਚ 2022 ਦੇ ਕੈਂਪਸ ਪਲੇਸਮੈਂਟ ਵਿੱਚ 900 ਤੋਂ ਵੱਧ ਬਹੁ-ਰਾਸ਼ਟਰੀ ਕੰਪਨੀਆਂ ਨੇ 9500 ਤੋਂ ਵੱਧ ਵਿਦਿਆਰਥੀਆਂ ਨੂੰ ਪਲੇਸਮੈਂਟ ਦੀਆਂ ਪੇਸ਼ਕਸ਼ਾਂ ਦਿੱਤੀਆਂ ਹਨ। ਯੂਨੀਵਰਸਿਟੀ ਵਿੱਚ ਕੰਪਿਊਟਰ ਸਾਇੰਸ ਇੰਜਨੀਅਰਿੰਗ ਦੀ ਵਿਦਿਆਰਥਣ ਪਾਰੁਲ ਮਨਹਾਸ ਨੂੰ ਕੰਪਿਊਟਰ ਸਾਫਟਵੇਅਰ ਕੰਪਨੀ ਨੂਟੈਨਿਕਸ ਟੈਕਨਾਲੋਜੀ ਇੰਡੀਆ ਪ੍ਰਾਈਵੇਟ ਲਿਮਟਿਡ ਤੋਂ ਪਲੇਸਮੈਂਟ ਦੀ ਪੇਸ਼ਕਸ਼ ਮਿਲੀ ਹੈ। ਵਰਣਨਯੋਗ ਹੈ ਕਿ ਪਾਰੁਲ ਪਠਾਨਕੋਟ ਦੀ ਰਹਿਣ ਵਾਲੀ ਹੈ, ਜਿਸ ਨੂੰ 29 ਲੱਖ ਰੁਪਏ ਦੇ ਸਭ ਤੋਂ ਵੱਧ ਸਾਲਾਨਾ ਪੈਕੇਜ 'ਤੇ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਹੈ। ਆਪਣੀ ਸਫਲਤਾ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰੁਲ ਨੇ ਕਿਹਾ ਕਿ ਯੂਨੀਵਰਸਿਟੀ ਕੋਰਸ ਦੀ ਸ਼ੁਰੂਆਤ ਤੋਂ ਹੀ ਉਦਯੋਗ ਦੀਆਂ ਲੋੜਾਂ ਅਨੁਸਾਰ ਪ੍ਰੀ-ਪਲੇਸਮੈਂਟ ਸਿਖਲਾਈ ਪ੍ਰਦਾਨ ਕਰਕੇ ਵਿਦਿਆਰਥੀਆਂ ਨੂੰ ਪਲੇਸਮੈਂਟ ਲਈ ਤਿਆਰ ਕਰਦੀ ਹੈ। ਨਤੀਜੇ ਵਜੋਂ, ਮੈਨੂੰ ਆਕਰਸ਼ਕ ਪੈਕੇਜ 'ਤੇ ਚੋਟੀ ਦੀ ਕੰਪਨੀ ਤੋਂ ਪਲੇਸਮੈਂਟ ਦੀ ਪੇਸ਼ਕਸ਼ ਮਿਲੀ ਹੈ।
ਇਸ ਤੋਂ ਇਲਾਵਾ ਯੂਨੀਵਰਸਿਟੀ ਵਿੱਚ ਕੰਪਿਊਟਰ ਸਾਇੰਸ ਇੰਜਨੀਅਰਿੰਗ ਦੀ ਇੱਕ ਹੋਰ ਵਿਦਿਆਰਥਣ ਅਰਸ਼ੀਆ ਸ਼ਰਮਾ ਨੂੰ 3 ਬਹੁਰਾਸ਼ਟਰੀ ਕੰਪਨੀਆਂ ਵੱਲੋਂ ਪਲੇਸਮੈਂਟ ਆਫਰ ਮਿਲੇ ਹਨ, ਜਿਨ੍ਹਾਂ ਵਿੱਚ ਨੋਕੀਆ, ਕ੍ਰਿਟੀਕਲ ਸੋਲਿਊਸ਼ਨ ਅਤੇ ਮੈਨੇਜਮੈਂਟ ਕੰਸਲਟਿੰਗ ਕੰਪਨੀ ਜ਼ੈੱਡ.ਐਸ. ਜ਼ਿਕਰਯੋਗ ਹੈ ਕਿ ਅਰਸ਼ੀਆ ਪਠਾਨਕੋਟ ਦੀ ਰਹਿਣ ਵਾਲੀ ਹੈ, ਜਿਸ ਨੂੰ 14 ਲੱਖ ਰੁਪਏ ਦੇ ਸਾਲਾਨਾ ਪੈਕੇਜ 'ਤੇ ਮਲਟੀਪਲ ਪਲੇਸਮੈਂਟ ਆਫਰ ਮਿਲੇ ਹਨ।
ਫੋਟੋ ਕੈਪਸ਼ਨ: ਚੰਡੀਗੜ੍ਹ ਯੂਨੀਵਰਸਿਟੀ ਦੇ ਸਥਾਨਕ ਵਿਦਿਆਰਥੀ ਪਠਾਨਕੋਟ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।

No comments:
Post a Comment