10th December 2020 at 12:16 PM
ਬਿਨਾ ਕਿਸੇ ਵੀ ਧਾਰਮਿਕ ਰਸਮ ਤੋਂ ਕੀਤਾ ਗਿਆ ਸਾਰਾ ਆਯੋਜਨ
ਅਸੀਂ ਸਾਰੇ ਉਸ ਨੂੰ ਅੰਮ੍ਰਿਤਪਾਲ ਪੀਏਯੂ ਵੱਜੋਂ ਹੀ ਜਾਂਦੇ ਸਾਂ। ਸਾਡੇ ਸਾਰਿਆਂ ਦੇ ਜ਼ਹਿਨ ਵਿੱਚ ਇਹੀ ਨਾਮ ਸੀ ਪਰ ਅਸਲ ਵਿੱਚ ਉਹ ਅੰਮ੍ਰਿਤਪਾਲ ਸੱਤਿਆਮਾਨ ਸੀ। ਫੇਸਬੁੱਕ ਅਤੇ ਹੋਰ ਸੋਸ਼ਲਮੀਡੀਆ ਦੇ ਪੇਜ ਇਸ ਗੱਲ ਦੀ ਗਵਾਹੀ ਵੀ ਦੇਂਦੇ ਹਨ। ਮੈਂ ਸ਼ਕਤੀਮਾਨ ਸੀਰੀਅਲ ਦੇਖਿਆ ਸੀ ਪਰ ਸੱਤਿਆਮਾਨ ਤਖੱਲਸ ਬਾਰੇ ਮੈਂ ਇੱਕ ਦੋ ਵਾਰ ਗੱਲ ਵੀ ਕੀਤੀ ਪਾਰ ਕਿਸੇ ਦੇ ਅਚਾਨਕ ਆ ਜਾਂ ਕਾਰਨ ਗੱਲ ਵਿੱਚ ਵਿਚਾਲੇ ਰਹਿ ਗਈ। ਬੜੀ ਵਾਰ ਤਹਿ ਹੋਇਆ ਕਿ ਕਿਸੇ ਵੇਲੇ ਬੈਠਦੇ ਹਾਂ ਤੇ ਲੀਕ ਤੋਂ ਹੱਟ ਕੇ ਬਾਕੀ ਗੱਲਾਂ ਕਰਦੇ ਹਾਂ ਪਾਰ ਓਹ ਅਣਜਾਣੇ ਸਫ਼ਰ ਤੇ ਤੁਰ ਗਿਆ। ਉਸ ਵਰਗਾ ਕੋਈ ਹੋਰ ਚਾਨਣ ਮੁਨਾਰਾ ਸਾਡੇ ਕੋਲ ਹੋਰ ਵੀ ਹੈ ਵੀ ਨਹੀਂ। ਉਸਦੀ ਘਾਟ ਕਦੇ ਪੂਰੀ ਨਹੀਂ ਹੋਣੀ।
ਉੱਘੇ ਸਮਾਜ ਚਿੰਤਕ ਕਾਮਰੇਡ ਅੰਮ੍ਰਿਤਪਾਲ ਪੀਏਯੂ ਦਾ ਸ਼ਰਧਾਂਜਲੀ ਸਮਾਗਮ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰੀ ਪਾਰਕ ਸੁਨੇਤ ਲੁਧਿਆਣਾ ਵਿਖੇ ਕੀਤਾ ਗਿਆ । ਸਮਾਗਮ ਵਿਚ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰੈਣ ਦੱਤ ਦੁਆਰਾ ਸ਼ਰਧਾਂਜਲੀ ਪੱਤਰ ਪੜ੍ਹਨ ਉਪਰੰਤ ਸ਼ਰਧਾਂਜਲੀ ਸਮਾਗਮ ਨੂੰ ਇਨਕਲਾਬੀ ਜਥੇਬੰਦੀਆਂ ਵਿੱਚ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਸੀਪੀਆਈ ਐਮਐਲ ਨਿਊ ਡੈਮੋਕਰੇਸੀ ਦੇ ਸੂਬਾਈ ਆਗੂ ਕਾਮਰੇਡ ਕੁਲਵਿੰਦਰ ਬੜੈਚ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਮੁਖੀ ਰਾਜਿੰਦਰ ਭਦੌੜ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ ਮਹਾਂ ਸਭਾ ਦੇ ਪ੍ਰਧਾਨ ਕਰਨਲ ਜਗਦੀਸ਼ ਸਿੰਘ ਬਰਾੜ ਇਨਕਲਾਬੀ ਮਜ਼ਦੂਰ ਕੇਂਦਰ ਦੇ ਕਾਮਰੇਡ ਸੁਰਿੰਦਰ ਸਿੰਘ ਡੈਮੋਕਰੇਟਿਕ ਲਾਇਰਜ਼ ਐਸੋਸੀਏਸ਼ਨ ਪੰਜਾਬ ਦੇ ਆਗੂ ਐਡਵੋਕੇਟ ਦਲਜੀਤ ਸਿੰਘ ਨਵਾਂਸ਼ਹਿਰ ਮੋਲਡਰ ਐਂਡ ਸਟੀਲ ਵਰਕਰ ਯੂਨੀਅਨ ਦੇ ਆਗੂ ਹਰਜਿੰਦਰ ਸਿੰਘ ਨੌਜਵਾਨ ਸਭਾ ਦੇ ਹਰਪ੍ਰੀਤ ਸਿੰਘ ਜੀਰਖ ਨੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕੀਤਾ। ਕਾਮਰੇਡ ਅੰਮ੍ਰਿਤਪਾਲ ਦੀਆਂ ਦੋਵੇਂ ਧੀਆਂ ਮਨੀਸ਼ਾ ਅਤੇ ਮੀਨੂੰ ਸ਼ਰਮਾ ਦੁਆਰਾ ਆਪਣੇ ਪਿਤਾ ਨੂੰ ਭਾਵੁਕ ਸ਼ਬਦਾਂ ਵਿਚ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਪਰਿਵਾਰ ਵੱਲੋਂ ਉਨ੍ਹਾਂ ਦੀ ਜੀਵਨ ਸਾਥਣ ਮਧੂ ਦੁਆਰਾ ਅਤੇ ਦੋਵੇਂ ਧੀਆਂ ਦੁਆਰਾ ਭਵਿੱਖ ਵਿਚ ਇਨਕਲਾਬੀ ਲਹਿਰ ਨਾਲ ਜੁੜੇ ਰਹਿਣ ਦਾ ਅਹਿਦ ਕੀਤਾ ਗਿਆ। ਇਸ ਸਮੇਂ ਨੌਜਵਾਨ ਸਭਾ ਐੱਲ ਬਲਾਕ ਭਾਈ ਰਣਧੀਰ ਸਿੰਘ ਨਗਰ ਦੁਆਰਾ ਕਾਮਰੇਡ ਅੰਮ੍ਰਿਤਪਾਲ ਅੰਮ੍ਰਿਤਪਾਲ ਵੱਲੋਂ ਮਹਾਨ ਲੈਨਿਨ ਦੀ ਜੀਵਨੀ ਸਮੇਂ ਦਿੱਤੇ ਗਏ ਯਾਦਗਾਰੀ ਭਾਸ਼ਨ ਦੀ ਸੀਡੀ ਤਿਆਰ ਕਰਕੇ ਪਰਿਵਾਰ ਨੂੰ ਭੇਂਟ ਕੀਤੀ ਗਈ। ਇਸ ਸਮੇਂ ਲੁਧਿਆਣਾ ਦੀਆਂ ਇਨਕਲਾਬੀ ਅਤੇ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਜਿਨ੍ਹਾਂ ਵਿਚ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਏ ਕੇ ਮਲੇਰੀ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ (ਲੁਧਿਆਣਾ )ਦੇ ਪ੍ਰਧਾਨ ਲੈਕਚਰਾਰ ਜਸਬੀਰ ਸਿੰਘ ਅਕਾਲਗੜ੍ਹ, ਗੁਰਮੇਲ ਸਿੰਘ ਗਿੱਲ, ਸਤੀਸ਼ ਸੱਚਦੇਵਾ,ਡਾ ਹਰਬੰਸ ਗਰੇਵਾਲ਼, ਡਾ ਕੁਲਦੀਪ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਡਾ ਮੋਹਨ ਸਿੰਘ ਕਾਮਰੇਡ ਅੰਮ੍ਰਿਤਪਾਲ ਦੇ ਭਰਾਵਾਂ ਜਿਨ੍ਹਾਂ ਵਿਚ ਰਮੇਸ਼ ਚੰਦ ਸਤਿਅਮ ਅਤੇ ਹੋਰ ਪਰਿਵਾਰਕ ਮੈਂਬਰ ਵੀ ਇਸ ਸਮੇਂ ਹਾਜ਼ਰ ਸਨ।ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਪਰਿਵਾਰ ਨੂੰ ਯਾਦਗਾਰੀ ਚਿੰਨ ਭੇਂਟ ਕੀਤਾ ਗਿਆ। ਵਿਦੇਸ਼ਾਂ ਤੋਂ ਉਹਨਾਂ ਦੇ ਸੰਗੀ ਸਾਥੀ ਮਾ ਭਜਨ ਸਿੰਘ ਅਤੇ ਕਨੇਡਾ ਦੀ ਤਰਕਸ਼ੀਲ ਲਹਿਰ ਦੇ ਆਗੂਆਂ ਨੇ ਸ਼ੋਕ ਸਨੇਹੇ ਭੇਜਕੇ ਸਮਾਗਮ ‘ਚ ਹਾਜ਼ਰੀ ਲਵਾਈ। ਸਟੇਜ ਸੰਚਾਲਨ ਦੀ ਸਾਰੀ ਕਾਰਵਾਈ ਜਸਵੰਤ ਜੀਰਖ਼ ਜ਼ੋਨ ਮੁੱਖੀ ਤਰਕਸ਼ੀਲ ਸੁਸਾਇਟੀ ਅਤੇ ਜ਼ਿਲ੍ਹਾ ਪ੍ਰਧਾਨ ਇਨਕਲਾਬੀ ਕੇਂਦਰ ਪੰਜਾਬ ਦੁਆਰਾ ਨਿਭਾਈ ਗਈ । ਇਸ ਸਮੇਂ ਕਾਮਰੇਡ ਅੰਮ੍ਰਿਤਪਾਲ ਦੇ ਪਰਿਵਾਰ ਦੁਆਰਾ ਇਨਕਲਾਬੀ ਜਥੇਬੰਦੀਆਂ ਨੂੰ ਮਾਇਕ ਸਹਾਇਤਾ ਵੀ ਭੇਟ ਕੀਤੀ ਗਈ। ਕੋਸ਼ਿਸ਼ ਕਰਦੇ ਹਾਂ ਕਿ ਪਹਿਲਾਂ ਕਦੇ ਕਦੇ ਰਿਕਾਰਡ ਕੀਤੇ ਥੋਹੜੇ ਬਹੁਤੇ ਭਾਸ਼ਣਾਂ ਨੂੰ ਸੰਕਲਿਤ ਕੀਤਾ ਜਾ ਸਕੇ।
No comments:
Post a Comment