ਤਰਕਸ਼ੀਲ ਸੁਸਾਇਟੀ ਵੱਲੋਂ ਆਰਥਿਕ ਸਿਸਟਮ ਬਾਰੇ ਵਿਸ਼ੇਸ਼ ਸੈਮੀਨਾਰ
ਲੁਧਿਆਣਾ: 17 ਦਸੰਬਰ 2017: (ਪੰਜਾਬ ਸਕਰੀਨ ਟੀਮ):: ਪਰਬੰਧ
ਤਰਕਸ਼ੀਲ ਸੁਸਾਇਟੀ, ਪੰਜਾਬ ਦੀ ਲੁਧਿਆਣਾ ਇਕਾਈ ਵਲੋਂਂ ਕਾਮਰੇਡ ਸਟਾਲਿਨ ਦੇ ਜਨਮ ਦਿਨ ਨੂੰ ਸਮਰਪਤ ਇਕ ਸੈਮੀਨਾਰ ਬਾਬਾ ਭਾਨ ਸਿੰਘ ਭਵਨ ਸੁਨੇਤ, ਲੁਧਿਆਣਾ ਵਿਖੇ ਅੱਜ 17 ਦਸੰਬਰ ਨੂੰ ਕਰਵਾਇਆ ਗਿਆ। ਜਿਸਦਾ ਵਿਸ਼ਾ ਸੀ ਇਤਿਹਾਸਕ ਪਦਾਰਥਵਾਦ ਅਤੇ ਪੂੰਜੀਵਾਦੀ ਸਮਾਜ। ਸੈਮੀਨਾਰ ਦੇ ਮੁੱਖ ਬੁਲਾਰੇ ਡਾ. ਅੰਮ੍ਰਿਤ ਪਾਲ ਪੀ. ਏ. ਯੂ. ਸਨ। ਉਹਨਾਂ ਮੌਜੂਦਾ ਸਥਿਤੀ ਨੂੰ ਸਪਸ਼ਟ ਕਰਦਿਆਂ ਕਿਹਾ ਕਿ ਮਨੁਖਤਾ ਦੇ ਇਤਿਹਾਸ ਵਿੱਚ ਪੂੰਜੀਵਾਦ ਇੱਕ ਲੁਟੇਰਾ ਪ੍ਰਬੰਧ ਹੈ। ਪੂੰਜੀਵਾਦੀ ਪੈਦਾਵਾਰੀ ਪ੍ਰਬੰਧ ਅਧੀਨ ਸਰਮਾਏਦਾਰ ਦਾ ਮੁਨਾਫਾ ਮਜਦੂਰ ਜਮਾਤ ਦੀ ਲੁੱੱਟ ਕਰਕੇ ਹੀ ਪੈਦਾ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪੂਰਵ ਪੂੰਜੀਵਾਦੀ ਸਮਾਜਿਕ ਆਰਥਿਕ ਬਣਤਰਾਂ ਵਿੱੱਚ ਮਿਹਨਤਕਸ਼ ਲੋਕਾਂ ਦੀ ਹਾਕਮ ਜਮਾਤਾਂ ਰਾਹੀਂ ਕੀਤੀ ਜਾਂਦੀ ਲੁੱਟ ਬੇਹੱੱਦ ਨੰਗੀ ਚਿੱੱਟੀ ਅਤੇ ਸਪਸ਼ਟ ਸੀ, ਪਰ ਪੂੰਜੀਵਾਦੀ ਪ੍ਰਬੰਧ ਅਧੀਨ ਸਰਮਾਏਦਾਰਾਂ ਰਾਹੀਂ ਮਜ਼ਦੂਰ ਜਮਾਤ ਦੀ ਕੀਤੀ ਜਾਂਦੀ ਲੁੱਟ ਬੇਹੱੱਦ ਗੁੰਝਲਦਾਰ ਅਤੇ ਲੁਕਵੀਂ ਹੈ, ਜਿਸਨੂੰ ਸਮਝਣਾ ਮਜਦੂਰ ਜਮਾਤ ਅਤੇ ਇਸਦੇ ਲੀਡਰਾਂ ਲਈ ਬਹੁਤ ਹੀ ਜਰੂਰੀ ਹੈ।
ਅੰਮ੍ਰਿਤ ਪਾਲ ਨੇ ਕਿਹਾ ਕਿ ਪੈਦਾਵਾਰ ਦੇ ਅਮਲ ਦੌਰਾਨ, ਮਜ਼ਦੂਰ ਜਰੂਰੀ ਕਿਰਤ ਸਮੇਂ ਵਿੱੱਚ ਆਪਣੀ ਉਜਰਤ ਦੇ ਬਰਾਬਰ ਮੁੱੱਲ ਪੈਦਾ ਕਰਦਾ ਹੈ ਅਤੇ ਵਾਧੂ ਕਿਰਤ ਸਮੇਂ ਦੌਰਾਨ ਉਹ ਵਾਧੁ ਕਦਰ ਦੇ ਰੂਪ 'ਚ ਸਰਮਾਏਦਾਰ ਲਈ ਮੁਨਾਫਾ ਪੈਦਾ ਕਰਦਾ ਹੈ। ਇਸੇ ਵਾਧੂ ਕਿਰਤ ਸਮੇਂ ਲਈ ਮਜਦੂਰ ਨੂੰ ਕੋਈ ਵੀ ਅਦਾਇਗੀ ਨਹੀਂ ਕੀਤੀ ਜਾਂਦੀ ਅਤੇ ਮਜਦੂਰ ਰਾਹੀਂ ਪੈਦਾ ਕੀਤੀ ਗਈ ਵਾਧੂ ਮੁਨਾਫ਼ੇ ਵਾਲੀ ਪੂੰਜੀ ਸਰਮਾਏਦਾਰ ਵੱੱਲੋਂ ਹੜੱੱਪ ਲਈ ਜਾਂਦੀ ਹੈ। ਆਪਣਾ ਮੁਨਾਫਾ ਵਧਾਉਣ ਦੀ ਧੁੱੱਸ 'ਚ ਸਰਮਾਏਦਾਰ ਮਜਦੂਰਾਂ ਦੀ ਛਾਂਟੀ ਕਰ ਦਿੰਦੇ ਹਨ। ਇਸ ਨਾਲ ਬੇਰੁਜ਼ਗਾਰੀ ਵਧਦੀ ਹੈ ਅਤੇ ਸਮਾਜ ਦੀ ਖਰੀਦ ਸ਼ਕਤੀ ਘਟਦੀ ਹੈ। ਸਿੱੱਟੇ ਵਜੋਂ ਪੈਦਾ ਕੀਤੀਆਂ ਵਸਤਾਂ ਅਤੇ ਸੇਵਾਂਵਾਂ ਲਈ ਮੰਡੀ ਸੁੰਗੜ ਜਾਂਦੀ ਹੈ। ਸਿੱਟੇ ਵੱਜੋਂ 'ਵਾਧੂ-ਪੈਦਾਵਾਰ' ਦਾ ਸੰਕਟ ਪੈਦਾ ਹੋ ਜਾਂਦਾ ਹੈ। ਅੰਮ੍ਰਿਤ ਪਾਲ ਨੇ ਪੂੰਜੀਵਾਦੀ ਪੈਦਾਵਾਰੀ ਪ੍ਰਬੰਧ ਦੀ ਬੁਨਿਆਦੀ ਵਿਰੋਧਾਤਈ ਬਾਰੇ ਦੱੱਸਿਆ ਕਿ ਪੂੰਜੀਵਾਦ ਅਧੀਨ ਪੈਦਾਵਾਰ ਦਾ ਖਾਸਾ ਸਮਾਜਿਕ ਹੁੰਦਾ ਹੈ ਜਦੋਂ ਕਿ ਪੈਦਾਵਾਰ ਤੇ ਕਬਜਾ ਨਿੱੱਜੀ ਹੁੰਦਾ ਹੈ। ਤਕਨਾਲੋਜੀ ਦੇ ਵਿਕਾਸ ਨਾਲ ਮਜਦੂਰਾਂ ਦੀ ਬੇਰੁਜ਼ਗਾਰੀ ਵਧ ਜਾਂਦੀ ਹੈ ਅਤੇ ਸਮਾਜ ਅੰਦਰ ਸਮਾਜਕ ਬੇਚੈਨੀ ਕਾਰਣ ਸਰਮਾਏਦਾਰਾਂ ਅਤੇ ਮਜਦੂਰ ਜਮਾਤ ਦਰਮਿਆਨ ਜਮਾਤੀ ਲੜਾਈ ਪੈਦਾ ਹੋ ਜਾਂਦੀ ਹੈ ਜਿਹੜੀ ਸਮਾਜਵਾਦੀ ਪ੍ਰਬੰਧ ਦੀ ਸਥਾਪਤੀ ਤੇ ਹੀ ਖਤਮ ਹੁੰਦੀ। ਹੈ। ਸਮਾਜਵਾਦੀ ਪ੍ਰਬੰਧ ਹੀ ਹਰ ਤਰਾਂ ਦੀ ਲੁੱੱਟ ਖਸੁੱੱਟ ਦਾ ਖਾਤਮਾ ਕਰਕੇ ਸਹੀ ਅਰਥਾਂ ਵਿੱੱਚ ਲੋਕ ਜਮਹੂਰੀਅਤ ਦੀ ਸਥਾਪਨਾ ਕਰਦਾ ਹੈ। ਤਰਕਸ਼ੀਲ ਸੁਸਾਇਟੀ ਦੇ ਜੱਥੇਬੰਦਕ ਮੁਖੀ ਜਸਵੰਤ ਜੀਰਖ ਅਤੇ ਸਤੀਸ਼ ਸਚਦੇਵਾ ਨੇ ਦੱੱਸਿਆ ਕਿ ਅਗਲਾ ਸੈਮੀਨਾਰ 21 ਜਨਵਰੀ 2018 ਨੂੰ ਇਸੇ ਹੀ ਸਥਾਨ ਤੇ ਠੀਕ 11 ਵਜੇ ਸਵੇਰੇ ਕਰਵਾਇਆ ਜਾ ਰਿਹਾ ਹੈ, ਜਿਸਦੇ ਮੁੱੱਖ ਬੁਲਾਰੇ ਸ਼੍ਰੀ ਅੰਮ੍ਰਿਤ ਪਾਲ ਪੀ. ਏ. ਯੂ. ਹੀ ਹੋਣਗੇ। ਸੁਆਲ-ਜੁਆਬ ਸੈਸ਼ਨ 'ਚ ਡਾ. ਮੋਹਨ ਸਿੰਘ, ਗੁਰਮੇਲ ਸਿੰਘ, ਡਾ. ਵਸ਼ਿਸਟ, ਡਾ. ਮਨਜਿੰਦਰ, ਡਾ. ਸੁਖਪਾਲ, ਬਲਵਿੰਦਰ ਸਿੰਘ, ਕਾਮਰੇਡ ਸੁਰਿੰਦਰ, ਪਰਮਿੰਦਰ, ਕਾਮਰੇਡ ਕਸਤੂਰੀ ਲਾਲ, ਅਰੁਣ, ਕਰਨਲ ਬਰਾੜ, ਐਡਵੋਕੇਟ ਹਰਪਰੀਤ ਜੀਰਖ, ਆਤਮਾ ਸਿੰਘ ਅਤੇ ਹੋਰਨਾਂ ਨੇ ਭਾਗ ਲਿਆ।
No comments:
Post a Comment