ਏਸੇ ਦੌਰਾਨ ਪੰਜਾਬ ਦੇ ਕਿਸਾਨਾਂ ਵੱਲੋਂ ਚੰਡੀਗੜ੍ਹ ਵਿੱਚ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ. ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਕਿਹਾ ਹੈ ਕਿ ਉਹ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਲਈ ਦਿੱਤੇ ਗਏ 800 ਕਰੋੜ ਰੁਪਏ ਦੇ ਪੈਕੇਜ ਨੂੰ ਰਲੀਜ਼ ਕਰਵਾ ਕੇ ਹੀ ਏਥੋਂ ਜਾਣਗੇ. ਏਸ੍ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਇਹ ਵਾਅਦਾ ਵੀ ਕੀਤਾ ਹੈ ਕਿ ਭਾਵੇਂ ਪੁਲਿਸ ਅਤੇ ਪ੍ਰਸ਼ਾਸਨ ਉਹਨਾਂ ਨੂੰ ਬਾਰ ਬਾਰ ਟਕਰਾਓ ਲਈ ਉਕਸਾ ਰਿਹਾ ਹੈ ਪਰ ਓਹ ਚੰਡੀਗੜ੍ਹ ਵਾਸੀਆਂ ਨੂੰ ਬਿਲਕੁਲ ਕੋਈ ਤਕਲੀਫ਼ ਨਹੀਂ ਆਉਣ ਦੇਣਗੇ. ਇਸ ਖਬਰ ਨੂੰ ਵਿਸਥਾਰ ਨਾਲ ਪੜ੍ਹਨ ਲਈ ਏਥੇ ਕਲਿੱਕ ਕਰੋ.
ਕਾਮਨਵੈਲਥ ਖੇਡਾਂ ਦੇ ਆਯੋਜਨ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਆਵਾਜ਼ ਹੋਰ ਤਿੱਖੀ ਹੋਣ ਤੋਂ ਬਾਅਦ ਯੁਵਾ ਮਾਮਲਿਆਂ ਅਤੇ ਖੇਡਾਂ ਬਾਰੇ ਕੇਂਦਰੀ ਮੰਤਰੀ ਐਮ ਐਸ ਗਿੱਲ ਨੇ ਕਿਹਾ ਹੈ ਕਿ ਸਰਕਾਰ ਇਹਨਾਂ ਦੋਸ਼ਾਂ ਦੀ ਜਾਂਚ ਕਰਾਉਣ ਲਈ ਤਿਆਰ ਹੈ ਪਰ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਇਹ ਜਾਂਚ 15 ਅਕਤੂਬਰ ਤੋਂ ਬਾਅਦ ਕਿਸੇ ਵੀ ਵੇਲੇ ਕਰਵਾ ਲਈ ਜਾਵੇ. ਉਹਨਾਂ ਕਿਹਾ ਕਿ ਇਸ ਵੇਲੇ ਸਾਰਾ ਧਿਆਨ ਖਿਡਾਰੀਆਂ ਵੱਲ ਦਿੱਤਾ ਜਾਣਾ ਚਾਹੀਦਾ ਹੈ.ਉਹਨਾਂ ਇਹ ਵਾਅਦਾ ਵੀ ਕੀਤਾ ਕਿ ਇਸ ਮਾਮਲੇ ਚ ਕੁਝ ਵੀ ਲੁਕਾਇਆ ਨਹੀਂ ਜਾਵੇਗਾ. ਇਸ ਸੰਬੰਧੀ ਪੂਰਾ ਵੇਰਵਾ ਤੁਸੀਂ ਪੰਜਾਬੀ ਟ੍ਰਿਬਿਊਨ ਵਿੱਚ ਵੀ ਪੜ੍ਹ ਸਕਦੇ ਹੋ ਅਤੇ ਜੱਗ ਬਾਣੀ ਵਿੱਚ ਵੀ.ਤੁਸੀਂ ਇਸ ਤਸਵੀਰ ਤੇ ਕਲਿੱਕ ਕਰ ਵੀ ਪੂਰੀ ਖਬਰ ਪੜ੍ਹ ਸਕਦੇ ਹੋ.
ਪੰਜਾਬ ਸਰਕਾਰ ਨੇ ਮਲੇਸ਼ੀਆ ਸਰਕਾਰ ਦਾ ਦਾਅਵਾ ਰੱਦ ਕਰਦਿਆਂ ਕਿਹਾ ਹੈ ਕਿ ਵਿਦੇਸ਼ੀ ਧਰਤੀ ਤੋਂ ਅੱਤਵਾਦ ਚਲਾਉਣ ਦੇ ਸਬੂਤ ਜਲਦੀ ਹੀ ਕੇਂਦਰੀ ਏਜੰਸੀਆਂ ਰਾਹੀਂ ਮਲੇਸ਼ੀਆ ਨੂੰ ਭੇਜ ਦਿੱਤੇ ਜਾਣਗੇ. ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਹਾਲ ਹੀ ਵਿੱਚ ਖਾਲਿਸਤਾਨ ਜ਼ਿੰਦਾਬਾਦ ਫੋਰਸ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਜਿਹੜੇ ਵਿਅਕਤੀ ਗਿਰਫਤਾਰ ਕੀਤੇ ਗਏ ਹਨ ਉਹਨਾਂ ਨੇ ਤਫਤੀਸ਼ ਦੌਰਾਨ ਜੋ ਕੁਝ ਵੀ ਦਸਿਆ ਉਸਦੀਆਂ ਤਾਰਾਂ ਮਲੇਸ਼ੀਆ ਦੀ ਧਰਤੀ ਨਾਲ ਜੁੜਦੀਆਂ ਹਨ. ਇਸ ਖਬਰ ਨੂੰ ਅਹਿਮੀਅਤ ਨਾਲ ਪ੍ਰਕਾਸ਼ਿਤ ਕਰਦਿਆਂ ਪੰਜਾਬੀ ਟ੍ਰਿਬਿਊਨ ਨੇ ਇਹ ਵੀ ਦਸਿਆ ਹੈ ਕਿ ਭਾਰਤ ਤੋਂ ਮਲੇਸ਼ੀਆ ਗਏ ਕੁਲ ਵਿਅਕਤੀਆਂ ਵਿੱਚੋਂ 40 ਹਜ਼ਾਰ ਵਿਅਕਤੀ ਅਜੇ ਵੀ ਲਾਪਤਾ ਹਨ. ਇਹੋ ਜਿਹੀਆਂ ਕਈ ਗੱਲਾਂ ਕਰਨ ਹੀ ਮਲੇਸ਼ੀਆ ਸਰਕਾਰ ਨੇ ਭਾਰਤੀਆਂ ਨੂੰ ਵੀਜ਼ਾ ਦੇਣ ਦੀ ਨੀਤੀ ਵਿੱਚ ਵੱਡੀ ਤਬਦੀਲੀ ਦਾ ਐਲਾਨ ਵੀ ਕਰ ਦਿੱਤਾ ਹੈ. ਪੂਰੀ ਖਬਰ ਪੜ੍ਹਨ ਲਈ ਏਥੇ ਕਲਿੱਕ ਕਰੋ. ਤੁਹਾਨੂੰ ਅੱਜ ਦੀ ਇਹ ਪੇਸ਼ਕਸ਼ ਕਿਹੋ ਜਿਹੀ ਲੱਗੀ ਇਸ ਬਾਰੇ ਆਪਣੇ ਵਿਚਾਰ ਜ਼ਰੂਰ ਭੇਜਣਾ. --ਰੈਕਟਰ ਕਥੂਰੀਆ
No comments:
Post a Comment