Wednesday, January 19, 2011

ਗੱਲ ਪਿਛਲੇ ਜਾਂ ਅਗਲੇ ਜਨਮ ਦੇ ਰਾਜ਼ ਦੀ

ਪਿਛਲਾ ਜਨਮ ਦਿਖਾਉਣ ਵਾਲਾ ਸਮੇਂ ਦਾ ਰਥ (?)
ਪੁਨਰ ਜਨਮ ਦਾ ਮਾਮਲਾ ਸਦੀਆਂ ਤੋਂ ਬਹਿਸ ਦਾ ਵਿਸ਼ਾ ਰਿਹਾ ਹੈ. ਜੇ ਸ਼ੋਸ਼ਣ ਕਰਨ ਵਾਲੀ ਜਮਾਤ ਨੇ ਇਸ ਜਨਮ ਦੇ ਦੁੱਖਾਂ ਸੁੱਖਾਂ ਨੂੰ ਪਿਛਲੇ ਜਨਮ ਦਾ ਕਰਮ ਫਲ ਦੱਸ ਕੇ ਲੋਕਾਂ ਨੂੰ ਸੰਘਰਸ਼ ਤੋਂ ਦੂਰ ਰਖਣ ਦੀਆਂ ਸਾਜ਼ਿਸ਼ਾਂ ਰਚੀਆਂ ਤਾਂ ਸੰਘਰਸ਼ ਤੋਂ ਭੱਜਣ ਵਾਲੇ ਵਰਗ ਨੇ ਖੁਦ ਵੀ ਆਪਣੇ ਆਪ ਨੂੰ ਅਗਲੇ ਜਨਮ ਦੇ ਅਣਦਿਸਦੇ ਸੁੱਖਾਂ ਨਾਲ ਤਿਫਲ ਤਸੱਲੀਆਂ  ਦਿੱਤੀਆਂ ਅਤੇ ਏਸ ਜਨਮ ਦੇ ਸਾਰੇ ਦੁੱਖਾਂ ਨੂੰ ਕਿਸੇ ਪਿਛਲੇ ਜਨਮ ਦਾ ਭਾਣਾ ਮੰਨ ਲਿਆ. ਦੂਜੇ ਪਾਸੇ  ਵਿਗਿਆਨਕ ਸੋਚ ਵਾਲੇ ਆਖਦੇ ਹਨ ਕਿ ਸਾਡੇ ਸਰੀਰ ਵਿੱਚ ਕਰੋੜਾਂ ਸੈਲ ਹਰ ਰੋਜ਼ ਟੁੱਟ ਜਾਂਦੇ ਹਨ ਅਤੇ ਉਹਨਾਂ ਦੀ ਥਾਂ ਤੇ ਹੋਰ ਨਵੇਂ ਸੈਲ ਵੀ ਬਣ ਜਾਂਦੇ ਹਨ. 
ਪਹਿਲੇ ਐਪੀਸੋਡ ਦੀ ਤਸਵੀਰ 
ਜਿਸ ਦਿਨ ਇਹ ਸਿਲਸਿਲਾ ਬੰਦ ਹੋ ਜਾਂਦਾ ਹੈ ਉਸ ਦਿਨ ਇਹ ਜਿਸਮ ਖਤਮ ਹੋ ਜਾਂਦਾ ਹੈ ਜਿਸ ਨੂੰ ਅਸੀਂ ਮੌਤ ਕਹਿ ਲੈਂਦੇ ਹਾਂ ਤੇ ਕੁਝ ਲੋਕ ਪੁਨਰ ਜਨਮ ਲਈ ਉਡਾਰੀ. ਹਕੀਕਤ ਤਾਂ ਵਿਗਿਆਨ ਦੇ ਜਾਣਕਾਰਾਂ ਨੂੰ ਜਿਆਦਾ ਹੋਵੇਗੀ ਪਰ ਇੱਕ ਗੱਲ ਮੈਂ ਕਈ ਵਾਰ ਦੇਖੀ, ਸੁਣੀ ਅਤੇ ਅਨੁਭਵ ਕੀਤੀ  ਕਿ ਜੇ ਸਵੇਰੇ ਵਿਅਕਤੀ ਦਾ ਮੂਡ ਕੁਝ ਹੋਰ ਹੁੰਦਾ ਹੈ ਤਾਂ  ਦੁਪਹਿਰੇ ਹੋਰ, ਸ਼ਾਮੀ ਹੋਰ ਅਤੇ ਰਾਤੀਂ ਹੋਰ ਹੋ ਜਾਂਦਾ ਹੈ. ਕੁਝ ਪਲਾਂ ਮਗਰੋਂ ਹੀ ਬੰਦੇ ਦਾ ਜੋ ਬਦਲਿਆ ਰੂਪ ਨਜ਼ਰ ਆਉਂਦਾ ਹੈ ਉਹ ਕਿਸੇ ਪੁਨਰ ਜਨਮ ਵਾਲੇ ਕ੍ਰਿਸ਼ਮੇ ਨਾਲੋਂ ਘੱਟ ਵੀ ਨਹੀਂ ਹੁੰਦਾ.  ਗੱਡੀ ਜਾਂ ਬਸ ਵਿੱਚ ਸਫਰ ਦੌਰਾਨ ਵੀ ਅਕਸਰ ਦੇਖਿਆ ਕਿ ਕਈ ਵਾਰ ਕੁਝ ਲੋਕ ਬੜੇ ਚੰਗੇ ਚੰਗੇ ਲੱਗਦੇ ਹਨ ਹਾਲਾਂਕਿ ਉਹਨਾਂ ਨਾਲ ਸਾਡਾ ਕੋਈ ਵਾਹ ਵਾਸਤਾ ਵੀ ਨਹੀਂ ਰਿਹਾ ਹੁੰਦਾ.  
ਡਾਕਟਰ ਤਰੁਪਤੀ ਜੈਨ 
ਏਸੇ ਤਰਾਂ ਕਈ ਲੋਕ ਖਾਹਮਖਾਹ ਮਾੜੇ ਮਾੜੇ ਲੱਗਦੇ ਹਨ. ਉਹਨਾਂ ਕੋਲ ਖੜੇ ਹੋਣ ਤੇ ਵੀ ਅਜੀਬ ਜਿਹੀ ਘਬਰਾਹਟ ਹੁੰਦੀ ਹੈ  ਹਾਲਾਂਕਿ ਉਹਨਾਂ ਨੇ ਸਾਡਾ ਕਦੇ ਕੁਝ ਵਿਗਾੜਿਆ ਨਹੀਂ ਹੁੰਦਾ. ਇਸ ਬਾਰੇ ਬੜਾ ਕੁਝ ਕਿਹਾ ਸੁਣਿਆ ਜਾ ਸਕਦਾ ਹੈ ਪਰ ਗੱਲ ਕਰਦੇ ਹਾਂ ਕਨੇਡਾ ਤੋਂ ਛਪਦੇ ਪਰਚੇ ਸੰਵਾਦ ਦੇ ਸੰਪਾਦਕ ਸੁਖਿੰਦਰ ਸਿੰਘ
 ਅਤੇ ਕੁਝ ਹੋਰ ਬੁਧੀਜੀਵੀਆਂ ਦੀ ਜਿਹਨਾਂ ਨੇ ਕੁਝ ਦਿਲਚਸਪ ਗਲਾਂ ਸਾਂਝੀਆਂ ਕੀਤੀਆਂ ਹਨ ਉਸ ਚਰਚਾ ਵਿੱਚ ਭਾਗ ਲੈਂਦਿਆ ਜਿਹੜੀ ਸ਼ੁਰੂ ਹੋਈ ਹੈ ਰਾਜ਼ ਪਿਛਲੇ ਜਨਮ ਕਾ ਦੇ ਨਾਮ ਨਾਲ ਚਲ ਰਹੇ ਇੱਕ ਲੜੀਵਾਰ ਪ੍ਰੋਗਰਾਮ ਬਾਰੇ. ਇਸ ਚਰਚਾ ਨੂੰ ਨਵੇਂ ਸਿਰਿਓਂ ਸ਼ੁਰੂ ਕੀਤਾ ਹੈ ਇਕ਼ਬਾਲ ਗਿੱਲ ਹੁਰਾਂ ਨੇ ਇਹ ਪੁਛ ਕੇ ਕਿ ਪੁਨਰ ਜਨਮ ਬਾਰੇ ਕੀ ਸੋਚਦੇ ਹੋ ਜੀ ? ਇਸ ਬਾਰੇ ਟਿੱਪਣੀ ਕਰਦਿਆਂ 
ਚਰਨਜੀਤ ਸਿੰਘ ਤੇਜਾ ਨੇ ਆਪਣੇ ਰਵਾਇਤੀ ਪਰ ਸਪਸ਼ਟ ਅੰਦਾਜ਼ ਵਿੱਚ ਕਿਹਾ ਕੋਰੀ ਗੱਪ....ਇਹ ਤਾਂ ਦੁਕਾਨਦਾਰੀ ਬਣਾਈ ਐ ਟੀ ਵੀ ਵਾਲਿਆਂ...ਆਸਤਿਕ ਵੀ ਇਸਨੂੰ ਪਾਖੰਡ ਈ ਦੱਸਦੇ ਨੇ.... 
ਰਵੀ ਕਿਸ਼ਨ ਐਂਕਰ 
Dr ਰੰਜੂ ਸਿੰਘ ਨੇ ਕਿਹਾ  ਰੀਬਰਥ......ਹਾਹਾਹਾ......ਜੋ ਜਨਮ ਮਿਲਿਆ ਹੈ ਉਸ ਚ ਤਾਂ ਜੀ ਲਈਏ.....ਅਗਲਾ ਜਨਮ ਕਿਹਨੇ ਦੇਖਿਆ ਹੈ.ਇਹ ਸਿਰਫ ਮਨ ਦੀ ਕਾਢ ਹੈ.ਜਦੋਂ ਅਸੀਂ ਕਈ ਚੰਗੇ ਇਨਸਾਨਾਂ ਨੂੰ ਸਜ਼ਾ ਵਰਗੀ ਜ਼ਿੰਦਗੀ ਭੁਗਤਦੇ ਦੇਖਦੇ ਹਾਂ ਤਾਂ ਕਹਿੰਦੇ ਹਾਂ ਪੁਰਾਣੇ ਜਨਮ ਦੇ ਕਰਮ.ਕਿਉਂਕਿ ਸਾਡੇ ਕੋਲ ਇਸ ਦਾ ਕੋਈ ਠੋਸ ਜਵਾਬ ਹੀ ਨਹੀਂ.ਬਾਕੀ ਜਦੋਂ ਅਸੀਂ ਕਹਿੰਦੇ ਹਾਂ ਕਿ ਅਗਲੇ ਜਨਮ ਜਾਂ ਸੱਤ ਜਨਮਾਂ ਦਾ ਸਾਥ...ਤਾਂ ਸੋਚੋ ਇਹ ਜਨਮ ਜੋ ਤੁਹਾਡੇ ਹਥ ਵਿੱਚ ਹੈ ਓਹਦੇ ਚ ਤਾਂ ਤੁਸੀਂ ਨਿਭਾ ਨਹੀਂ ਸਕੇ ਤੇ ਅਗਲੇ ਜਨਮ ਤੇ ਗੱਲ ਸੁੱਟ ਦਿੰਦੇ ਹਾਂ. ਉਹਨਾਂ ਕਿਹਾ ਜੋ  ਹੈ ਹੁਣ ਹੈ...ਇਹੀ ਹੈ.....ਬਾਕੀ ਕੁਛ ਨਹੀਂ......ਅਗਲਾ ਯਾ ਪਿਛਲਾ ਜਨਮ....ਅੰਗਰੇਜ਼ ਸੇਖਾ ਨੇ ਕਿਹਾ  ਨਿਰਾ ਝੂਠ....ਰਾਜਕੀ ਸ਼ਕਤੀਆਂ ਦੇ ਵਰਤੋਂ ਦਾ ਇਕ ਹਥਿਆਰ ..... ਰੂਪ ਦਬੁਰਜੀ ਨੇ ਵੀ ਕਿਹਾ.. ਨਿਰਾ ਝੂਠ...ਰਾਕੇਸ਼ ਵਰਮਾ ਨੇ ਕਿਹਾ ਕਿ ਪੁਨਰ ਜਨਮ ਵਰਗੀ ਕੋਈ ਸ਼ੈ ਨਹੀ ਹੁੰਦੀ ਨਿਰਾ ਕੂੜ ਪਸਾਰਾ ਹੈ ...ਏਸ ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਸੁਖਿੰਦਰ ਹੁਰਾਂ ਨੇ ਬਹੁਤ ਹੀ ਦਿਲਚਸਪ ਟਿੱਪਣੀ ਕੀਤੀ ਅਤੇ ਕਿਹਾ ਕਿ ਪੁਨਰ ਜਨਮ ਇਸੇ ਜ਼ਿੰਦਗੀ ਵਿੱਚ ਹੀ ਹੁੰਦਾ ਹੈ.ਉਹਨਾਂ ਇਸ ਦੀਆਂ ਕੁਝ ਕੁ ਮਿਸਾਲਾਂ ਵੀ ਦਿੱਤੀਆਂ: 
1. ਜਿਵੇਂ ਡਾਕੂ ਜਗਤ ਸਿੰਘ ਜੱਗਾ ਆਪਣੀਆਂ ਪੁਰਾਣੀਆਂ ਆਦਤਾਂ ਛੱਡ ਕੇ ਇੱਕ ਪ੍ਰਸਿੱਧ ਗਾਇਕ ਬਣ ਗਿਆ.
ਸਵਾਤੀ ਸਿੰਘ
2. ਜਿਵੇਂ ਫੂਲਾਂ ਦੇਵੀ ਆਪਣਾ ਡਾਕੂਪੁਣਾ ਛੱਡ ਕੇ ਇੱਕ ਰਾਜਨੀਤੀਵਾਨ ਬਣ ਗਈ.
3. ਜਿਵੇਂ ਪੰਜਾਬੀ ਸ਼ਾਇਰ ਅਮਰਜੀਤ ਚੰਦਨ ਨਕਸਲਵਾੜੀਪੁਣੇ ਨੂੰ ਤਿਆਗ ਕੇ ਦੇਹਵਾਦੀ ਕਵੀ ਬਣ ਗਿਆ.
4. ਜਿਵੇਂ ਕੈਨੇਡਾ ਦੇ ਇੱਕ ਪੰਜਾਬੀ ਨਕਸਲਵਾੜੀ ਕਵੀ ਨੇ ਆਪਣੀ ਪੀ.ਐਚਡੀ. ਦੀ ਡਿਗਰੀ ਲਈ ਖੋਜ ਦੇ ਕੰਮ ਲਈ ਪਰਯੋਗਸ਼ੀਲ ਕਵੀਆਂ ਨੂੰ ਚੁਣਿਆ.
5. ਜਿਵੇਂ ਲੋਕਾਂ ਉੱਤੇ ਡੰਡੇ ਬਰਸਾਉਣ ਵਾਲਾ ਪੁਲਿਸ ਅਫਸਰ ਸਿਮਰਨਜੀਤ ਸਿੰਘ ਮਾਨ ਰੀਟਾਇਰਮੈਂਟ ਤੋਂ ਬਾਹਦ ਖੁਦ ਪੁਲਿਸ ਦੇ ਡੰਡੇ ਖਾਣ ਵਾਲਾ ਇੱਕ ਰਾਜਨੀਤੀਵਾਨ ਬਣ ਗਿਆ. 
ਅਜੀਤ ਅਖਬਾਰ 'ਚ ਪ੍ਰਕਾਸ਼ਿਤ ਲੇਖ
6. ਜਿਵੇਂ ਇੱਕ ਕੱਟੜ ਮਾਓਵਾਦੀ ਕਵੀ ਹਰਿੰਦਰ ਸਿੰਘ ਮਹਿਬੂਬ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਅਸਰ ਥੱਲੇ ਆ ਕੇ ਇੱਕ ਧਾਰਮਿਕ ਜਨੂੰਨਵਾਦੀ ਬਣ ਗਿਆ.
7. ਜਿਵੇਂ ਨਕਸਲਵਾੜੀ ਲਹਿਰ ਬਾਰੇ 'ਲਹੂ ਦੀ ਲੋਅ' ਵਰਗਾ ਨਾਵਲ ਲਿਖਣ ਵਾਲਾ ਨਾਵਲਕਾਰ ਜਸਵੰਤ ਸਿੰਘ ਕੰਵਲ 'ਕੋਈ ਏਨਿਆਂ 'ਚੋਂ ਉਠੇ ਕੋਈ ਸੂਰਮਾ' ਵਰਗਾ ਨਾਵਲ ਲਿਖ ਕੇ ਖਾਲਿਸਤਾਨੀ ਵਿਚਾਰਧਾਰਾ ਦਾ ਬੁਲਾਰਾ ਬਣ ਗਿਆ. 
 
ਪਰਮਜੀਤ ਦੋਸਾਂਝ  ਨੇ ਕਿਹਾ ਮੈ ਵੀ ਅੰਗਰੇਜ਼ ਸੇਖਾ ਹੁਣਾਂ ਨਾਲ ਬਿਲਕੁਲ ਸਹਿਮਤ ਹਾ ਜੀ ............ਇਹ ਸਾਰੇ ਮੌਕਾਪ੍ਰਸਤ ਹਨ .............ਪਰ ਸਮਝ ਨਹੀ ਆਉਦੀ ਕਿਸੇ ਵੀ ਵਿਚਾਰਧਾਰਾ ਨਾਲ ਜੁੜਨ ਲਈ ਬੰਦੇ ਨੂੰ ਘੱਟੋ-ਘੱਟੋ ਪੰਦਰਾ ਕੁ ਸਾਲ ਦਾ ਸਮਾਂ ਲੱਗਦਾ ਹੈ ...............ਤਾਂ ਜਾਕੇ ਉਹ ਕਿਸੇ ਵਿਚਾਰਧਾਰਾ ਵਿਚ ਪੱਕਿਆ ਹੁੰਦਾ ਹੈ ਜਾਂ ਉਸ ਵਿਚਾਰਧਾਰਾ ਵਿਚ ਪਰੋੜ ਵਿਚਾਰਾ ਵਾਲਾ ਬਣਦਾ ਹੈ ......ਪਰ ਇਹ ਐਨੀ ਮਹਿਨਤ ਨਾਲ ਬਣਾਈ ਗਈ ਕੋਈ ਵਿਚਾਰਧਾਰਾ ਨੂੰ ਕਿਵੇਂ ਤਿਲਾਜਲੀ ਦੇ ਦਿਦੇ ਹਨ ..............ਸਮਝ ਨਹੀ ਆਉਦੀ ........ਸ਼ਾਇਦ ਹਰੇ-ਹਰੇ ਨੋਟਾਂ ਦਾ ਹੀ ਕਮਾਲ ਹੈ ............ਨਕਸਲਵਾੜੀ ਲਹਿਰ ਦੇ ਚੜਾਂ ਸਮੇਂ ਕਦੇ ਅਮਰਜੀਤ ਚੰਦਨ ਦੀਆਂ ਬਾਂਤਾਂ ਸੁਣਿਆ ਕਰਦੇ ਸਾਂ....ਅਸੀਂ ਆਪਣੇ ਬਜੁਰਗਾਂ ਤੋਂ ................
ਸਵਾਤੀ ਸਿੰਘ ਅਤੇ ਰਵੀ ਕਿਸ਼ਨ

ਪਰ ਪਤਾ ਲੱਗਾ ਹੈ ਕਿ ਇਹ ਬੰਦਾ ਤੇ ਨਕਸਲਬਾੜੀਆਂ ਅਤੇ ਖਾਲਿਸਤਾਨੀਆਂ ਦੀ ਭਾਰਤੀ ਅੰਬੈਸੀ ਇੰਗਲੈਡ ਕੋਲ ਦਲਾਲੀ ਵੀ ਕਰਦਾ ਰਿਹਾ ਹੈ .....ਜਦੋਂ ਇੰਗਲੈਡ ਦੀ ਇਕ ਹਫਤਾਵਾਰੀ ਅਖਬਾਰ ਨੇ ਇਸ ਦੇ ਪੋਤੜੇ ਫਰੋਲੇ ਕਿ ਇਸ ਸ਼ਖਸ਼ ਨੇ ਇਸ ਕੰਮ ਬਦਲੇ ਕਿੰਨੇ ਪੈਸੇ ਲਏ ਹਨ ਤਾਂ ਇਹ ਬੰਦਾ ਬਿਲਕੁਲ ਚੁੱਪ ਰਿਹਾ .....ਕਿਊਕਿ ਅਖਬਾਰ ਵਾਲਿਆ ਕੋਲ ਸਬੂਤ ਵੀ ਸਨ..................ਇਸ ਸਾਰੀ ਘਟਨਾ ਦੇ ਵੇਰਵੇ ਪ੍ਰਸਿੱਧ ਪੱਤਰਕਾਰ ਤੇ ਲੇਖਕ ਸ਼: ਹਰਭਜਨ ਸਿੰਘ ਹੁੰਦਲ ਦੀ ਕਿਤਾਬ 'ਘੁੰਮਦੇ ਫਿਰਦਿਆ ' ਪੜ੍ਹ ਲੈਣੀ ਚਾਹੀਦੀ ਹੈ ....ਹੋਰ ਵੀ ਕਈ ਇੰਗਲੈਡ ਦੇ ਲੇਖਕਾਂ ਦੇ ਨਿੱਜੀ ਜੀਵਨ ਦੇ ਇਸ ਵਿਚ ਪੋਤੜੇ ਫਰੋਲੇ ਹੋਏ ਹਨ .................ਬਾਕੀ ਜਸਵੰਤ ਸਿੰਘ ਕੰਵਲ ਤੇ ਹੈ ਹੀ ਗੌਹਾ ਉਸ ਬੰਦੇ ਬਾਰੇ ਤੇ ਮੈ ਗੱਲ ਹੀ ਨਹੀ ਕਰਨੀ ਚੁਹਾਉਦਾ ...............ਹੋਰ ਵੀ ਜਿੰਨੇ ਕੁ ਸੁਖਿੰਦਰ ਜੀ ਨੇ ਨਾਂਅ ਗਿਣਾਏ ਹਨ .....ਉਹ ਵੀ ਸਭ ਇਸੇ ਕੈਟਾਗਰੀ ਵਿਚ ਆਉਦੇ ਹਨ ........
ਇਸ਼ਮੀਤ ਸਿੰਘ
ਇਸ ਤੇ ਟਿੱਪਣੀ ਕਰਦਿਆਂ ਸੁਖਿੰਦਰ ਸਿੰਘ ਨੇ ਆਪਣੀ ਗੱਲ ਨੂੰ ਕੁਝ ਹੋਰ ਵਿਸਥਾਰ ਦਿੱਤਾ ਅਤੇ ਕਿਹਾ 
 ਕੈਨੇਡਾ ਵਿੱਚ ਅਜਿਹੇ ਹੋਰ ਵੀ ਕਈ ਅਖੌਤੀ ਨਕਸਲਵਾੜੀ ਕਵੀ ਹਨ ਜੋ ਟੋਰਾਂਟੋ ਵਿੱਚ ਇੰਡੀਆ ਗਵਰਨਮੈਂਟ ਦੇ ਕਾਊਂਸਲੇਟ ਦੇ ਆਫਿਸ ਵਿੱਚ ਜਾ ਕੇ ਡਾਇਰੀ ਦਿੰਦੇ ਰਹੇ ਹਨ. 
ਮਾਮਲਾ ਸੀ ਪੁਨਰ ਜਨਮ ਦਾ ਅਤੇ ਗੱਲ ਛਿੜ ਪਈ ਏਸ ਜਨਮ ਵਿੱਚ ਹੁੰਦੇ ਪੁਨਰ ਜਨਮ ਵਰਗੇ ਵਰਤਾਰਿਆਂ ਦੀ. ਖੈਰ ਆਪਾਂ  ਮੁੜਦੇ ਹਾਂ ਏਸੇ ਵਿਸ਼ੇ ਵੱਲ. ਇਸ ਵਿਸ਼ੇ ਬਾਰੇ ਚਰਚਾ ਕਰਕੇ ਜੇ ਗੰਭੀਰ ਕਿਸਮ ਦੀ ਕੋਈ ਸੋਚ ਵਿਚਾਰ ਪੈਦਾ ਹੋ ਸਕੇ ਤਾਂ ਇਹ ਉਪਰਾਲਾ ਸਾਰਥਕ ਹੋਈ ਮਹਿਸੂਸ ਹੋਵੇਗਾ. ਹਥਲੇ ਜਨਮ ਨੂੰ ਛੱਡ ਕੇ ਅਣਦਿਸਦੇ ਜਨਮ ਦੀ ਚਿੰਤਾ....ਸਚਮੁਚ ਮਾਮਲਾ ਬਹੁਤ ਹੀ ਜ਼ਿਆਦਾ ਅਫਸੋਸਨਾਕ ਹੈ. ਮੀਡੀਆ ਵਿੱਚ ਹੁੰਦੀ ਪੇਸ਼ਕਾਰੀ ਨੇ ਇਸ ਵਿਸ਼ੇ ਤੇ ਬਣੀਆਂ ਫਿਲਮਾਂ ਵਾਲੀ ਉਤਸੁਕਤਾ ਨੂੰ ਵੀ ਕਿਤੇ ਪਿਛੇ ਛੱਡ ਦਿੱਤਾ ਹੈ.ਅਖਬਾਰਾਂ ਅਤੇ ਟੀਵੀ ਚੈਨਲ ਲਗਾਤਾਰ ਕੁਝ ਨਾ ਕੁਝ ਅਜਿਹਾ ਪੇਸ਼ ਕਰਦੇ ਆ ਰਹੇ ਹਨ ਜਿਸ ਨਾਲ ਆਮ ਦਰਸ਼ਕ ਹੁਣ ਦੀ ਗੱਲ, ਵਰਤਮਾਨ ਦੀ ਗੱਲ ਭੁੱਲ ਭਲਾ ਜਾਂਦਾ ਹੈ.
ਸੇਲਿਨਾ ਜੇਤਲੀ ਪ੍ਰੋਗਰਾਮ ਦੌਰਾਨ
ਗੁਰਪਿੰਦਰ ਸਿੰਘ
ਨਾਮਵਰ ਸ਼ਖਸੀਅਤਾਂ  ਦੇ ਸ਼ਾਮਿਲ ਹੋਣ ਨਾਲ ਆਮ ਲੋਕਾ ਤੇ ਮਨੋਵਿਗਿਆਨਿਕ ਅਸਰ ਵੀ ਬਹੁਤ ਤੇਜ਼ੀ ਨਾਲ ਪੈਂਦਾ ਹੈ.  ਟੀਵੀ ਤੇ ਪ੍ਰਸਾਰਿਤ ਹੁੰਦੇ ਏਸ ਸ਼ੋਅ ਵਿੱਚ ਕਈ ਲੋਕ ਜਾ ਚੁੱਕੇ ਹਨ. ਇਹਨਾਂ ਵਿੱਚ ਸ਼ੇਖਰ ਸੁਮਨ ਦਾ ਨਾਮ ਵੀ ਸ਼ਾਮਿਲ ਹੈ, ਸੇਲਿਨਾ ਜੇਤਲੀ ਦਾ ਵੀ, ਛੋਟੀ ਉਮਰੇ ਸਦਾ ਲਈ ਵਿਛੜ ਗਏ ਗਾਇਕ ਇਸ਼ਮੀਤ ਦੇ ਪਿਤਾ ਗੁਰਪਿੰਦਰ ਸਿੰਘ ਵੀ ਅਤੇ ਕਈ ਹੋਰ ਵੀ.ਜਿਨ੍ਹਾਂ ਨੂੰ ਤਿੰਨ ਗੱਲਾਂ ਬੜੀ ਖੁਬਸੂਰਤੀ ਨਾਲ ਕਰਨੀਆਂ ਆਉਂਦੀਆਂ ਹਨ:
1. ਕੰਜਰੀਆਂ ਵਾਂਗੂੰ ਚਿਹਰੇ ਉੱਤੇ ਝੂਠੀ ਮੁਸਕਰਾਹਟ ਲਿਆਉਣੀ.
2. ਅੱਖਾਂ ਵਿੱਚ ਗਲੈਸਰੀਨ ਲਗਾ ਕੇ ਮਗਰਮੱਛੀ ਹੰਝੂ ਵਗਾਣੇ.
3. ਹਰ ਕਿਸੀ ਦੇ ਗੋਡਿਆਂ ਨੂੰ ਹੱਥ ਲਗਾਉਣਾ.

ਪਿਛਲੇ ਜਨਮ ਦਾ ਰਾਜ਼ ਜਾਂ ਆਉਣ ਵਾਲੇ ਜਨਮ ਦਾ ਰਾਜ਼.....ਕੀ ਹੈ ਅਤੇ ਇਸਦੀ ਚਰਚਾ ਸਮਾਜ ਤੇ ਕੀ ਅਸਰ ਪਾਉਂਦੀ ਹੈ..ਇਸਦਾ ਪਤਾ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਹੀ ਲੱਗ ਸਕੇ. --ਰੈਕਟਰ ਕਥੂਰੀਆ 

4 comments:

Unknown said...

bakwaas
sabh bakwaas

ih behas da visha hi nhi hona chahida

AKHRAN DA VANZARA said...

ਕ੍ਥੁਰੀਆ ਜੀ ਆਹ ਵਧੀਆ ਕੀਤਾ ਤੁੱਸੀ ਇਸ ਚਰਚਾ ਨੂੰ ਇੱਕੋ ਥਾਂ ਇਕਠੇ ਕਰ ਕੇ ...!!!

Unknown said...

bahut vadhia visha te bahut vadhia vichar padhan nu mile........thanks kathuria ji

Angrez Sekha said...

ਕ੍ਥੁਰੀਆ ਜੀ ਬਹੁਤ ਬਹੁਤ ਹੀ ਸੋਹਣਾ ਕੀਤਾ ਇਸ ਚਰਚਾ ਨੂ ਇਥੇ ਜਗਾਹ ਦੇਕੇ |
ਏਹੋ ਜੇਹੇ ਬਹੁਤ ਮਸਲੇ ਹਨ,ਲੋਕਾਂ ਦੀ ਅੰਧਵਿਸਵਾਸ਼ ਅਗਿਆਨਤਾ ਤੇ ਲਾਈਲੱਗ ਪੁਣੇ ਵਾਲੀ ਬਰਿਤੀ ਦੀ ਵਜਾ ਕਰਕੇ ਚੁਸਤ ਲੋਕ ਫਾਇਦਾ ਵੀ ਉਠਾ ਜਾਂਦੇ ਹਨ, ਤੇ ਆਮ ਲੋਕਾਂ ਦਾ ਗੈਰ-ਕੁਦਰਤੀ ਵਰਤਾਰਿਆਂ ਪ੍ਰਤੀ ਵਿਸ਼ਵਾਸ਼ ਹੋਰ ਪੱਕਾ ਕਰਨ 'ਚ ਸਹਾਈ ਹੁੰਦੇ ਹਨ | ਇਹ ਵਰਤਾਰਾ ਠੀਕ ਨਹੀਂ ਹੈ |