ਜਾਮਾ ਮਸਜਿਦ ਵਿਖੇ ਹਜਾਰਾਂ ਮੁਸਲਮਾਨਾਂ ਨੇ ਜਨਾਜ਼ੇ ਦੀ ਨਮਾਜ਼ ਕੀਤੀ ਅਦਾ
ਸਵ . ਜਾਹਿਦਾ ਰਹਿਮਾਨੀ ਦੀ ਨਮਾਜ ਏ ਜਨਾਜਾ ਅਦਾ ਕਰਵਾਉਂਦੇ ਹੋਏ ਉਨ੍ਹਾਂ ਦੇ ਪੋਤਰੇ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ। |
ਲੁਧਿਆਣਾ: 4 ਜਨਵਰੀ 2016: (ਪੰਜਾਬ ਸਕਰੀਨ ਬਿਊਰੋ):
ਅੱਜ ਇੱਥੇ ਸੀ.ਐਮ.ਸੀ ਹਸਪਤਾਲ ਵਿਖੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੀ ਮਾਤਾ ਜਾਹਿਦਾ ਰਹਿਮਾਨੀ ( 80 ) ਦਾ ਦੇਹਾਂਤ ਹੋ ਗਿਆ । ਸਵਰਗੀਯ. ਜਾਹਿਦਾ ਰਹਿਮਾਨੀ ਅਜਾਦੀ ਘੁਲਾਟੀਏ ਮੌਲਾਨਾ ਯਾਹਿਆ ਲੁਧਿਆਣਵੀ ਦੀ ਧੀ ਸਨ ਅਤੇ ਪੰਜਾਬ ਦੇ ਮੁਫਤੀ ਏ ਆਜਮ ਮਰਹੂਮ ਮੌਲਾਨਾ ਮੁਹੰਮਦ ਅਹਿਮਦ ਰਹਿਮਾਨੀ ਲੁਧਿਆਣਵੀ ਦੀ ਪਤਨੀ ਸਨ । ਵਰਣਨਯੋਗ ਹੈ ਕਿ 1947 ਤੋਂ ਬਾਅਦ ਜਦੋਂ ਪੰਜਾਬ ਵਿੱਚ ਆਪ ਜੀ ਦੇ ਪਤੀ ਰਹਿਮਾਨੀ ਸਾਹਿਬ ਨੇ ਦੁਬਾਰਾ ਮਸਜਿਦਾਂ ਖੁੱਲਵਾਉਣ ਦਾ ਕੰਮ ਸ਼ੁਰੂ ਕੀਤਾ ਤਾਂ ਤੁਸੀ ਬੜੀ ਹੀ ਹਿੰਮਤ ਅਤੇ ਸੰਤੋਖ ਨਾਲ ਆਪਣੇ ਪਤੀ ਦਾ ਸਾਥ ਨਿਭਾਇਆ । ਕਦੇ ਵੀ ਸੰਗੀਨ ਹਾਲਾਤ ਵਿੱਚ ਨਹੀਂ ਘਬਰਾਏ। ਹਮੇਸ਼ਾ ਆਪਣੇ ਬੱਚੀਆਂ ਨੂੰ ਇਹੀ ਸਿੱਖਿਆ ਦਿੱਤੀ ਕਿ ਸੱਚਾਈ ਦੀ ਲੜਾਈ ਵਿੱਚ ਕਦੇ ਵੀ ਦੁਸ਼ਮਨ ਤੋਂ ਡਰਨਾ ਨਹੀਂ ਹੈ । ਸਵ. ਜਾਹਿਦਾ ਰਹਿਮਾਨੀ ਦੀ ਜਨਾਜੇ ਦੀ ਨਮਾਜ ਫੀਲਡਗੰਜ ਚੌਂਕ ਸਥਿਤ ਜਾਮਾ ਮਸਜਿਦ ਦੇ ਬਾਹਰ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨੇ ਅਦਾ ਕਰਵਾਈ । ਸ਼ਾਹੀ ਇਮਾਮ ਦੇ ਪ੍ਰਿੰਸੀਪਲ ਸੈਕਟਰੀ ਮੁਹੰਮਦ ਮੁਸਤਕੀਮ ਨੇ ਦੱਸਿਆ ਕਿ ਇਸਲਾਮੀ ਸਿੱਖਿਆ ਦੇ ਅਨੁਸਾਰ ਤਿੰਨ ਦਿਨ ਤੱਕ ਸੋਗ ਵਿਅਕਤ ਕੀਤਾ ਜਾਵੇਗਾ ਅਤੇ ਉਸਦੇ ਬਾਅਦ ਕਿਸੇ ਪ੍ਰਕਾਰ ਦੀ ਸਭਾ ਆਯੋਜਿਤ ਨਹੀਂ ਕੀਤੀ ਜਾਵੇਗੀ । ਇਸ ਮੌਕੇ ਅਤੀਕ ਉਰ ਰਹਿਮਾਨ , ਉਬੈਦ ਉਰ ਰਹਿਮਾਨ, ਅਲਤਾਫ ਉਰ ਰਹਿਮਾਨ , ਮੌਲਾਨਾ ਉਵੈਸ ਉਰ ਰਹਿਮਾਨ , ਮੁਹੰਮਦ ਅਤਹਰ, ਵਿਧਾਇਕ ਰਣਜੀਤ ਸਿੰਘ ਢਿੱਲੋਂ, ਭਾਰਤ ਭੂਸ਼ਣ ਆਸ਼ੂ, ਰਾਕੇਸ਼ ਪਾਂਡੇ, ਸੁਰਿੰਦਰ ਡਾਬਰ , ਬਲਵਿੰਦਰ ਸਿੰਘ ਬੈਂਸ, ਹੀਰਾ ਸਿੰਘ ਗਾਬੜੀਆ, ਮੇਅਰ ਹਰਚਰਣ ਸਿੰਘ ਗੋਹਲਵੜੀਆ , ਜਿਲਾ ਕਾਂਗਰਸ ਪ੍ਰਧਾਨ ਗੁਰਪ੍ਰੀਤ ਗੋਗੀ, ਕੋਂਸਲਰ ਸੰਜੈ ਤਲਵਾੜ, ਸੁਸ਼ੀਲ ਪਰਾਸ਼ਰ, ਗਿਆਨ ਸਥਲ ਮੰਦਿਰ ਤੋਂ ਜਗਦੀਸ਼ ਬਜਾਜ਼, ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਤੋਂ ਸ. ਪ੍ਰਿਤਪਾਲ ਸਿੰਘ, ਕੋਂਸਲਰ ਪਰਮਿੰਦਰ ਮੇਹਤਾ , ਜੱਥੇਦਾਰ ਕੁਲਵੰਤ ਸਿੰਘ ਦੁਖਿਆ, ਡਾ. ਸ਼ਰਣਜੀਤ ਸਿੰਘ ਮਿੱਡਾ, ਡਾ. ਰਮੇਸ਼ ਛਾਬੜਾ , ਮਾਲੇਰਕੋਟਲਾ ਤੋਂ ਨਦੀਮ ਅਨਵਾਰ ਖਾਨ, ਗੁਲਾਮ ਹਸਨ ਕੈਸਰ, ਭਾਜਪਾ ਨੇਤਾ ਸੰਜੈ ਕਪੂਰ, ਰਾਜਿੰਦਰ ਸਿੰਘ ਬਸੰਤ, ਕੋਂਸਲਰ ਨਰਿੰਦਰ ਸ਼ਰਮਾ ਮੌਜੂਦ ਸਨ।
No comments:
Post a Comment