ਅਜੇ ਵੀ ਗੰਭੀਰ ਹਨ ਇਸਾਈ ਭਾਈਚਾਰੇ ਦੀਆ ਮੁਸ਼ਕਿਲਾਂ
ਲੁਧਿਆਣਾ: 19 ਦਸੰਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਹਾਲਾਂਕਿ ਘੱਟ ਗਿਣਤੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਇਸਦੇ ਬਾਵਜੂਦ ਬਹੁਤ ਸਾਰੀਆਂ ਸਮੱਸਿਆਵਾਂ ਲਗਾਤਾਰ ਗੰਭੀਰ ਹੋ ਰਹੀਆਂ ਹਨ। ਇਹਨਾਂ ਵਿੱਚੋਂ ਇੱਕ ਬਹੁਤ ਵੱਡੀ ਸਮੱਸਿਆ ਇਸਾਈ ਭਾਈਚਾਰੇ ਨਾਲ ਸਬੰਧਿਤ ਹੈ। ਕ੍ਰਿਸਚੀਅਨ ਸੰਗਠਨਾਂ ਨਾਲ ਜੁੜੇ ਲੋਕਾਂ ਲਈ ਇਹ ਇੱਕ ਬਹੁਤ ਵੱਡੀ ਸਮੱਸਿਆ ਹੈ। ਸਿੱਖ ਧਰਮ ਵੀ ਆਖਦਾ ਹੈ ਜਿਊਣਾ ਝੂਠ ਤੇ ਮਰਨਾ ਸਚ। ਮੌਤ ਨੇ ਹਰ ਹਾਲਤ ਵਿੱਚ ਆਉਣਾ ਹੀ ਆਉਣਾ ਹੈ। ਜਰਾ ਸੋਚੋ ਉਹਨਾਂ ਲੋਕਾਂ ਬਾਰੇ ਜਿਹਨਾਂ ਨੂੰ ਸਾਰੀ ਉਮਰ ਇਹੀ ਡਰ ਸਤਾਈ ਜਾਵੇ ਕਿ ਕਿਤੇ ਮਰਨ ਤੋਂ ਬਾਅਦ ਉਹਨਾਂ ਦਾ ਮੁਰਦਾ ਖਰਾਬ ਨ ਹੋਵੇ। ਕ੍ਰਿਸਚੀਅਨ ਭਾਈਚਾਰਾ ਅੱਜਕਲ੍ਹ ਕੁਝ ਇਸੇ ਹਾਲਤ ਚੋਂ ਲੰਘ ਰਿਹਾ ਹੈ। ਮੌਤ ਤੋਂ ਬਾਅਦ ਨਹੀਂ ਪਤਾ ਕਿ ਉਹਨਾਂ ਨੂੰ ਅੰਤਿਮ ਕਿਰਿਆਕਰਮ ਲਈ ਦੋ ਗਜ ਜਮੀਨ ਮਿਲੇਗੀ ਜਾਂ ਨਹੀਂ? ਇਸ ਸਾਰੀ ਸਮੱਸਿਆ ਬਾਰੇ ਕ੍ਰਿਸਚੀਅਨ ਸਰਵ ਧਰਮ ਫੈਡਰੇਸ਼ਨ ਦੇ ਪ੍ਰਮੁਖ ਜਨਾਬ ਜੁਆਏ ਫਿਲਿਪ ਚੌਹਾਨ ਨੇ ਬੜੇ ਹੀ ਦਰਦ ਭਿੱਜੇ ਬੋਲਾਂ ਵਿੱਚ ਦੱਸਿਆ ਕਿ ਕਨਵਰਟ ਹੋ ਕੇ ਇਸਾਈ ਬਣੇ ਲੋਕਾਂ ਲਈ ਇਹ ਸਮੱਸਿਆ ਜਿਆਦਾ ਗੰਭੀਰ ਹੈ।
ਲੁਧਿਆਣਾ: 19 ਦਸੰਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਜਨਾਬ ਜੁਆਏ ਫਿਲਿਪ ਚੌਹਾਨ ਕਬਰਿਸਤਾਨ ਦੀ ਗੰਭੀਰ ਸਮੱਸਿਆ ਬਾਰੇ ਦਸਦਿਆਂ
ਉਹਨਾਂ ਨੇ ਬਹੁਤ ਸਾਰੀਆਂ ਹੋਰ ਮੁਸ਼ਕਿਲਾਂ ਬਾਰੇ ਵੀ ਦੱਸਿਆ ਜਿਹਨਾਂ ਦੀ ਚਰਚਾ ਕਿਸੇ ਅਲੱਗ ਪੋਸਟ ਵਿੱਚ ਕੀਤੀ ਜਾਏਗੀ।
No comments:
Post a Comment