Showing posts with label Sanjha Morcha. Show all posts
Showing posts with label Sanjha Morcha. Show all posts

Thursday, October 10, 2013

ਰੈਗੁਲੇਰਾਈਜ਼ੇਸ਼ਨ ਫ਼ੀਸ ਅਤੇ ਪ੍ਰਾਪਰਟੀ ਟੈਕਸ ਦੇ ਵਿਰੁੱਧ ਲੋਕ ਰੋਹ ਗਰਮਾਇਆ

Thu, Oct 10, 2013 at 3:34 PM
ਸੀਪੀਆਈ, ਸੀਪੀਐਮ ਤੇ ਪੀਪੀਪੀ ਦੇ ਸਾਂਝੇ ਮੋਰਚੇ ਵਲੋਂ ਵਿਸ਼ਾਲ ਧਰਨਾ
ਟੈਕਸਾਂ ਨੂੰ ਵਾਪਸ ਕਰਵਾਉਣ ਤੱਕ ਜਾਰੀ ਰਹੇਗਾ ਸੰਘਰਸ਼
*ਕਾਫ਼ੀ ਲੰਮੇਂ ਸਮੇਂ ਤੋਂ ਆਮ ਲੋਕਾਂ ਦੇ ਲਈ ਕੋਈ ਰਿਹਾਇਸ਼ੀ ਸਕੀਮਾਂ ਨਹੀਂ ਬਣਾਈਆਂ 
*ਸਰਕਾਰ ਆਪਣੀਆਂ ਗਲਤੀਆਂ ਛੁਪਾਉਣ ਦੇ ਲਈ ਇਹ ਟੈਕਸ ਲਗਾ ਰਹੀ ਹੈ 
*ਗਲਾਡਾ ਵੀ ਲੋਕਾਂ ਦੀ ਸੇਵਾ ਕਰਨ ਦੀ ਥਾਂ ਪਲਾਟਾਂ ਦੀ ਬੋਲੀ ਲਾਉਂਦੀ ਹੈ
*ਮਹਿੰਗੇ ਭਾਅਵਾਂ ਕਰਕੇ ਪਲਾਟ ਮਕਾਨ ਆਮ ਆਦਮੀ ਦੀ ਪਹੁੰਚ ਤੋਂ ਬਾਹਰ
*ਸਰਕਾਰੀ ਖਜਾਨੇ ਭਰਨ ਦੀ ਥਾਂ ਆਪਣੀਆਂ ਅਤੇ ਆਪਣੇ ਰਿਸ਼ਤੇਦਾਰਾਂ ਦੀਆਂ ਜੇਬਾਂ ਭਰਨ ਤੇ ਜੋਰ
ਲੁਧਿਆਣਾ 10 ਅਕਤੂਬਰ 2013: (ਰੈਕਟਰ ਕਥੂਰੀਆ//ਪੰਜਾਬ ਸਕਰੀਨ): ਅੱਜ ਸੀ ਪੀ ਆਈ, ਸੀ ਪੀ ਆਈ (ਐਮ) ਤੇ ਪੀ ਪੀ ਪੀ ਨੇ ਸਾਂਝੇ ਤੌਰ ਤੇ ਪੰਜਾਬ ਸਰਕਾਰ ਵਲੋਂ ਅਣਅਧਿਕਾਰਿਤ ਕਲੋਨੀਆਂ ਤੇ ਟੈਕਸ ਅਤੇ ਪ੍ਰਾਪਰਟੀ ਟੈਕਸ ਦੇ ਨਾਮ ਤੇ ਆਮ ਲੋਕਾਂ ਤੇ ਭਾਰੀ ਆਰਥਿਕ ਬੋਝ ਪਾਓਣ ਦੇ ਵਿਰੋਧ ਵਿੱਚ  ਮਿੰਨੀ ਸਕੱਤਰੇਤ ਵਿਖੇ ਇੱਕ ਵਿਸ਼ਾਲ ਧਰਨਾ ਆਯੋਜਿਤ ਕੀਤਾ। 

ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ  ਕਿ ਸਰਕਾਰਾਂ ਨੇ ਪਿਛਲੇ ਕਾਫ਼ੀ ਲੰਮੇਂ ਸਮੇਂ ਤੋਂ ਆਮ ਲੋਕਾਂ ਦੇ ਲਈ ਕੋਈ ਰਿਹਾਇਸ਼ੀ ਸਕੀਮਾਂ ਨਹੀਂ ਬਣਾਈਆਂ ਜਿਸਦੇ ਕਾਰਨ ਇਸ ਕਿਸਮ ਦੀਆਂ ਅਣਅਧਿਕਾਰਿਤ ਕਲੋਨੀਆਂ ਵਿਕਸਿਤ ਹੋਈਆਂ ਤੇ ਲੋਕਾਂ ਨੂੰ ਮਹਿੰਗੇ ਭਾਅਵਾਂ ਤੇ ਜਗਾਂ ਖਰੀਦਣੀਆਂ ਪਈਆਂ। ਹੁਣ ਸਰਕਾਰ ਆਪਣੀਆਂ ਗਲਤੀਆਂ ਛੁਪਾਉਣ ਦੇ ਲਈ ਇਹ ਟੈਕਸ ਲਗਾ ਰਹੀ ਹੈ ਜਿਸਦਾ ਫ਼ੈਸਲੇ ਮੁਤਾਬਿਕ ਡੱਟ ਕੇ ਵਿਰੋਧ ਕੀਤਾ ਜਾਏਗਾ। ਇਥੋਂ ਤੱਕ ਕਿ ਗਲਾਡਾ ਵੀ ਲੋਕਾਂ ਦੀ ਸੇਵਾ ਕਰਨ ਦੀ ਥਾਂ ਪਲਾਟਾਂ ਦੀ ਬੋਲੀ ਲਾਉਂਦੀ ਹੈ ਅਤੇ ਇਸ ਤਰ੍ਹਾਂ ਮਹਿੰਗੇ ਭਾਅਵਾਂ ਕਰਕੇ ਪਲਾਟਾਂ ਮਕਾਨਾਂ ਨੂੰ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ। ਸਰਕਾਰ ਨੇ ਆਰਥਿਕ ਤੌਰ ਤੇ ਗਰੀਬ ਲੋਕਾਂ ਲਈ ਕੁੱਝ ਨਹੀਂ ਕੀਤਾ ਸਗੋਂ ਸਰਕਾਰੀ ਖਜਾਨੇ ਭਰਨ ਦੀ ਥਾਂ ਆਪਣੀਆਂ ਅਤੇ ਆਪਣੇ ਰਿਸ਼ਤੇਦਾਰਾਂ ਦੀਆਂ ਜੇਬਾਂ ਭਰਨ ਤੇ ਲੱਗੇ ਹਏ ਹਨ। ਰੋਡਵੇਜ਼ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ। ਮੁੱਖ ਮੰਤਰੀ ਅਤੇ ਉਸਦੇ ਪਰਵਾਰਿਕ ਮੈਬਰਾਂ ਦੀਆਂ ਬੱਸਾਂ ਦਾ ਕਾਫ਼ਲਾ ਦਿਨ ਬ ਦਿਨ ਵਧ ਰਿਹਾ ਹੈ ਜਦੋਂ ਕਿ ਰੋਡਵੇਜ਼ ਨੂੰ ਘਾਟੇ ਵੱਲ ਧੱਕਿਆ ਜਾ ਰਿਹਾ ਹੈ। ਰੈਗੁਲੇਰਾਈਜ਼ੇਸ਼ਨ ਦੇ ਨਾਮ ਦੇ ਥੱਲੇ ਨਵੇਂ ਮਕਾਨਾਂ ਤੇ ਬਿਜਲੀ ਦੇ ਮੀਟਰ ਨਹੀਂ ਲਗਾਏ ਜਾ ਰਹੇ। ਤੇ ਹੁਣ 1995 ਤੋਂ ਪਹਿਲਾਂ ਦੀਆਂ ਕਲੋਨੀਆਂ ਬਾਰੇ ਬਿਆਨ ਦੇ ਕੇ ਸਰਕਾਰ ਦੀ ਧੋਖਾਧੜੀ ਦੀ ਨੀਤੀ ਸ੍ਹਾਮਣੇ ਆ ਗਈ ਹੈ। ਬੁਲਾਰਿਆਂ ਨੇ ਕਿਹਾ ਕਿ ਟੈਕਸਾਂ ਨੂੰ ਵਾਪਸ ਕਰਵਾਉਣ ਤੱਕ ਸੰਘਰਸ਼  ਜਾਰੀ ਰਹੇਗਾ।

ਇਸ ਮੌਕੇ ਤੇ ਸੰਬੋਧਨ ਕਰਨ ਵਾਲਿਆਂ ਵਿੱਚ ਸ਼ਾਮਲ ਸਨ ਕਾ: ਕਰਤਾਰ ਸਿੰਘ ਬੁਆਣੀ ਜ਼ਿਲ੍ਹਾ ਸਕੱਤਰ ਸੀ ਪੀ ਆਈ, ਕਾ: ਸੁਖਵਿੰਦਰ ਸੇਖੋਂ - ਸੂਬਾ ਕਮੇਟੀ ਮੈਂਬਰ ਸੀ ਪੀ ਆਈ ਐਮ, ਕਾ ਅਮਰਜੀਤ ਮੱਟੂ-ਜ਼ਿਲ੍ਹਾ ਸਕੱਤਰ ਸੀ ਪੀ ਆਈ ਐਮ, ਡਾ: ਅਰੁਣ ਮਿੱਤਰਾ, ਸ਼੍ਰੀ ਰਾਜੇਸ਼ ਗਾਂਧੀ ਅਤੇ ਸ: ਜਸਕੀਰਤ ਸਿੰਘ ਸਰਗੋਧਾ - ਪੀ ਪੀ ਪੀ ਵਲੋਂ, ਕਾ ਡੀ ਪੀ ਮੌੜ, ਕਾ: ਓ ਪੀ ਮਹਿਤਾ, ਕਾ: ਜਤਿੰਦਰ, ਕਾ: ਜਗਦੀਸ਼, ਕਾ: ਰਮੇਸ਼ ਰਤਨ, ਕਾ: ਵਿਜੈ ਕੁਮਾਰ, ਕਾ: ਮਨਜੀਤ ਸਿੰਘ ਬੂਟਾ,
ਕਾ: ਗੁਰਨਾਮ ਗਿੱਲ,  ਕਾ: ਗੁਰਨਾਮ ਸਿੱਧੂ, ਕਾ: ਰਘਬੀਰ ਸਿੰਘ, ਕਾ ਦੇਵ ਰਾਜ, ਕਾ ਸੁਰਿੰਦਰ, ਕਾ ਰਾਮ ਸਿੰਘ, ਕਾ ਰਣਧੀਰ ਸਿੰਘ

Friday, January 20, 2012

ਸੋਨੀਆਂ ਗਾਂਧੀ ਦੀ ਪੰਜਾਬ ਫੇਰੀ ਬਿਲਕੁਲ ਬੇ-ਸਿੱਟਾ ਰਹੀ--ਥਾਪਰ

ਸੋਨੀਆਂ ਗਾਂਧੀ ਨੇ ਪੰਜਾਬ ਤੇ ਪੰਜਾਬੀਅਤ ਨੂੰ ਬਿਲਕੁਲ ਨਜ਼ਰ ਅੰਦਾਜ਼ ਕੀਤਾ
ਚੰਡੀਗੜ੍ਹ : ਯੂ.ਪੀ.ਏ. ਦੀ ਚੇਅਰਪਰਸਨ ਤੇ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਂਧੀ ਦੀ ਪੰਜਾਬ ਫੇਰੀ ਬਿਲਕੁਲ ਬੇ-ਸਿੱਟਾ ਰਹੀ ਕਿਉਂਕਿ ਉਸ ਨੇ ਪੰਜਾਬ ਨਾਲ ਸੰਬਧਿਤ ਕਿਸੇ ਵੀ ਮੁੱਦੇ ਨੂੰ ਜਨਤਾ ਨਾਲ ਸਾਂਝਾ ਨਹੀਂ ਕੀਤਾ ਅਤੇ ਨਾ ਹੀ ਪੰਜਾਬ ਨੂੰ ਆਰਥਿਕ ਰੂਪ 'ਚ ਖੁਸ਼ਹਾਲ ਬਨਾਉਣ ਲਈ ਕੇਂਦਰ ਸਰਕਾਰ ਦੀ ਕਿਸੇ ਯੋਜਨਾ ਦਾ ਜ਼ਿਕਰ ਕੀਤਾ। ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਜਨਰਲ ਸਕੱਤਰ ਤੇ ਸ਼ਹੀਦ ਸੁਖਦੇਵ ਜੀ ਦੇ ਭਤੀਜੇ ਸ੍ਰੀ ਭਾਰਤ ਭੂਸ਼ਣ ਥਾਪਰ ਨੇ ਜਾਰੀ ਪ੍ਰੈਸ ਨੋਟ 'ਚ ਕਿਹਾ ਕਿ ਸੋਨੀਆਂ ਗਾਂਧੀ ਦੀ ਪੰਜਾਬ ਫੇਰੀ ਨੇ ਪੰਜਾਬੀਆਂ ਤੇ ਖ਼ਾਸ ਕਰਕੇ  ਕਾਂਗਰਸ ਪਾਰਟੀ ਦੇ ਵਰਕਰਾਂ ਦੇ ਹੌਸਲੇ ਪਸਤ ਕਰ ਦਿੱਤੇ ਹਨ ਜਿਨ੍ਹਾਂ ਨੂੰ ਕਾਂਗਰਸ ਦੀ ਪੰਜਾਬ ਪ੍ਰਤੀ ਸੋਚ ਸਾਫ਼ ਦਿਖਾਈ ਦਿੱਤੀ ਹੈ।

         ਸ੍ਰੀ ਥਾਪਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਹੈਰਾਨਗੀ ਹੈ ਕਿ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨੇ ਚੋਣਾਂ ਦੇ ਮਾਹੌਲ 'ਚ ਹੋ ਰਹੀਆਂ ਜਨਤਕ ਰੈਲੀਆਂ ਦੌਰਾਨ ਪੰਜਾਬ ਲਈ ਕਿਸੇ ਵੀ ਤਰ੍ਹਾਂ ਦੀ ਯੋਜਨਾ ਦੇਣ ਦਾ ਐਲਾਨ ਨਹੀਂ ਕੀਤਾ ਬਲਕਿ ਆਪਣੇ ਭਾਸ਼ਣ ਦੌਰਾਨ ਹੋਰਨਾਂ ਨੇਤਾਵਾਂ ਵਾਂਗ ਉਸ ਨੇ ਕੇਵਲ ਦੁਸ਼ਣਬਾਜੀ ਹੀ ਕੀਤੀ। ਉਨ੍ਹਾਂ ਕਿਹਾ ਕਿ ਇਸ ਅਕਾਲੀ-ਭਾਜਪਾ ਦੀ ਸਰਕਾਰ ਤੋਂ ਪਹਿਲਾਂ ਕਾਂਗਰਸ ਨੇ 5 ਸਾਲ ਰਾਜ ਕੀਤਾ ਤਾਂ ਉਸ ਸਮੇਂ ਵੀ ਪੰਜਾਬ ਆਰਥਿਕ ਰੂਪ 'ਚ ਕਮਜ਼ੋਰ ਹੋਇਆ ਇਸ ਕਰਕੇ ਹੁਣ ਅਗਲੇ 5 ਸਾਲ ਲਈ ਉਨ੍ਹਾਂ ਨੂੰ ਲੋਕਾਂ ਤੋਂ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ।

         ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਣਾ ਚਾਹੁੰਦੇ ਹਨ ਕਿ ਉਹ ਲੋਕਾਂ ਨੂੰ ਦੱਸਣ ਕਿ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਪੰਜਾਬ ਲਈ ਕਿਹੜੀ ਵਿਸ਼ੇਸ ਯੋਜਨਾ ਦਾ ਐਲਾਨ ਕਰਕੇ ਗਈ ਹੈ? ਉਨ੍ਹਾਂ ਕਿਹਾ ਕਿ ਅੱਜ ਪੰਜਾਬ ਜਿਨ੍ਹਾਂ ਪ੍ਰਮੁੱਖ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ ਜਾਂ ਜਿਹੜੇ ਮੁੱਦਿਆਂ ਨੂੰ ਲਾਗੂ ਕਰਕੇ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ ਉਸ ਸੱਚਾਈ ਦਾ ਸੋਨੀਆਂ ਗਾਂਧੀ ਨੇ ਆਪਣੇ ਭਾਸ਼ਣ ਵਿੱਚ ਜ਼ਿਕਰ ਤੱਕ ਨਹੀਂ ਕੀਤਾ।

         ਸ੍ਰੀ ਥਾਪਰ ਨੇ ਕਿਹਾ ਕਿ ਸਾਂਝਾ ਮੋਰਚਾ ਆਪਣੇ ਘੱਟੋ-ਘੱਟ ਸਾਂਝੇ ਪ੍ਰੋਗਰਾਮ ਵਿੱਚ ਪੰਜਾਬ ਦੇ ਉਨ੍ਹਾਂ ਮੁੱਦਿਆਂ ਨੂੰ ਲੈ ਕੇ ਆਇਆ ਹੈ ਜਿਨ੍ਹਾਂ ਦੀ ਅੱਜ ਸੂਬੇ ਨੂੰ ਲੋੜ ਹੈ। ਅੱਜ ਪੰਜਾਬ ਦੀ ਜਵਾਨੀ ਨਸ਼ਿਆਂ 'ਚ ਗਰਕ ਹੋ ਗਈ, ਬੇਰੁਜ਼ਗਾਰੀ, ਅਨਪੜ੍ਹਤਾ, ਰਿਸ਼ਵਤਖੌਰੀ ਨੇ ਪੰਜਾਬ ਨੂੰ ਕਮਜ਼ੋਰ ਬਣਾ ਦਿੱਤਾ ਤੇ ਜਦੋਂ ਤੱਕ ਇਨ੍ਹਾਂ ਭੈੜੀਆਂ ਅਲਾਮਤਾਂ ਦਾ ਖਾਤਮਾ ਨਹੀਂ ਹੁੰਦਾ ਉਦੋਂ ਤੱਕ ਸੂਬਾ ਖੁਸ਼ਹਾਲੀ ਦੀ ਪੌੜੀ ਨਹੀਂ ਚੜ੍ਹ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਮਨਪ੍ਰੀਤ ਬਾਦਲ ਦੀ ਸੋਚ ਨਾਲ ਚੱਲਣ ਦਾ ਮਨ ਬਣਾ ਲਿਆ ਹੈ ਅਤੇ 30 ਜਨਵਰੀ ਨੂੰ ਸਾਂਝੇ ਮੋਰਚੇ ਨੂੰ ਭਾਰੀ ਬਹੁਮਤ ਮਿਲੇਗਾ।

**********

ਸਾਂਝੇ ਮੋਰਚੇ ਦੀਆਂ ਹੋਣਗੀਆਂ 20 ਪ੍ਰਮੁੱਖ ਰੈਲੀਆਂ

ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸੰਘ ਵੱਲੋਂ ਪੀਪੀਪੀ ਦੇ ਸਮਰਥਨ ਦਾ ਐਲਾਨ      
ਸ. ਅਰੁਨਜੋਤ ਸਿੰਘ ਸੋਢੀ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਸੰਘ ਦੇ ਪ੍ਰਧਾਨ ਅਫ਼ਸਰ ਸਿੰਘ ਨੰਬਰਦਾਰ ਅਤੇ ਉਸਦੇ ਸਾਥੀਆਂ ਦਾ ਸਿਰੋਪਾ ਪਾਕੇ ਸਵਾਗਤ ਕਰਦੇ ਹੋਏ 
ਚੰਡੀਗੜ੍ਹ : ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਜਿਸ ਸੋਚ ਨੂੰ ਲੈ ਕੇ ਚੱਲੇ ਹਨ ਉਸ ਨਾਲ ਹਰ ਪੰਜਾਬੀ ਸਹਿਮਤ ਹੈ ਅਤੇ ਖ਼ਾਸ ਕਰਕੇ ਦਲਿਤ ਭਾਈਚਾਰਾ ਬੇਹੱਦ ਮਾਨ ਮਹਿਸੂਸ ਕਰਦਾ ਹੈ ਕਿ ਪਹਿਲੀ ਵਾਰ ਪੰਜਾਬ ਦੀ ਵੱਡੀ ਰਾਜਨੀਤਿਕ ਪਾਰਟੀ ਨੇ ਸਰਕਾਰ ਬਣਨ ਉਪਰੰਤ ਬਾਬਾ ਸਾਹਿਬ ਭੀਮ ਰਾਓ ਜੀ ਦੇ ਨਾਮ ਤੇ ਆਰਥਿਕ ਪੱਖੋਂ ਕਮਜ਼ੋਰ ਵਿਅਕਤੀਆਂ ਲਈ ਆਵਾਸ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸਮਾਜ ਸੇਵੀ ਕੰਮਾਂ ਨਾਲ ਜੁੜੀ ਹੋਈ ਸੰਸਥਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਸੰਘ ਦੇ ਪ੍ਰਧਾਨ ਅਫ਼ਸਰ ਸਿੰਘ ਨੰਬਰਦਾਰ ਅਤੇ ਉਸ ਦੇ ਸਾਥੀਆਂ ਨੇ ਅੱਜ ਪਾਰਟੀ ਦੇ ਪ੍ਰਮੁੱਖ ਦਫ਼ਤਰ ਪਹੁੰਚ ਕੇ ਵਿਧਾਨ ਸਭਾ ਚੋਣਾਂ 'ਚ ਬਿਨਾ ਸ਼ਰਤ ਪੀਪੀਪੀ ਦੀ ਹਮਾਇਤ ਦਾ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਭਾਈਚਾਰਾ ਪੂਰੇ ਪੰਜਾਬ 'ਚ ਮਨਪ੍ਰੀਤ ਦੀ ਸੋਚ ਦੀ ਹਮਾਇਤ ਕਰੇਗਾ।

         ਇਸ ਮੌਕੇ ਪਾਰਟੀ ਦੇ ਸਕੱਤਰ ਅਤੇ ਮੀਡੀਆ ਕੋਆਡੀਨੇਟਰ ਸ. ਅਰੁਨਜੋਤ ਸਿੰਘ ਸੋਢੀ ਨੇ ਨੰਬਰਦਾਰ ਅਤੇ ਉਸਦੇ ਸਾਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੀਪੀਪੀ ਇੱਕ ਧਰਮ ਨਿਰਪੱਖ ਪਾਰਟੀ ਹੈ ਜੋ ਸ਼ਹੀਦਾਂ ਦੇ ਸੁਪਨੇ ਪੂਰੇ ਕਰਨ ਲਈ ਬਣਾਈ ਗਈ ਹੈ ਅਤੇ ਜੋ ਵੀ ਪੰਜਾਬ ਹਿਤੈਸ਼ੀ ਉਨ੍ਹਾਂ ਦੇ ਪਰਿਵਾਰ ਨਾਲ ਜੁੜਦਾ ਹੈ ਅਸੀਂ ਉਸਦਾ ਸਵਾਗਤ ਕਰਦੇ ਹਾਂ। ਉਨ੍ਹਾਂ ਸੰਘ ਦੇ ਅਹੁਦੇਦਾਰਾਂ ਦੀ ਸਲਾਘਾ ਕਰਦਿਆਂ ਕਿਹਾ ਕਿ ਗੁਰੂ ਰਵੀਦਾਸ ਜੀ ਦੇ ਦਰਸਾਏ ਮਾਰਗ 'ਤੇ ਚੱਲਣ ਵਾਲਾ ਹਰ ਵਿਅਕਤੀ ਪੰਜਾਬ ਨੂੰ ਖੁਸ਼ਹਾਲ ਵੇਖਣਾ ਚਾਹੁੰਦਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਗੁਰੂਆਂ ਦੇ ਆਸ਼ੀਰਵਾਦ ਨਾਲ ਇਸ ਵਾਰ ਪੰਜਾਬ ਦੇ ਲੋਕ ਇੱਥੇ ਅਸਲ ਕਾਨੂੰਨ ਦਾ ਰਾਜ ਸਥਾਪਿਤ ਕਰਕੇ ਪੰਜਾਬ ਨੂੰ ਅਕਾਲੀਆਂ ਅਤੇ ਕਾਂਗਰਸੀਆਂ ਦੀ ਚੁੰਗਲ 'ਚੌ ਮੁਕਤ ਕਰਵਾ ਲੈਣਗੇ।

         ਸ੍ਰੀ ਸੋਢੀ ਨੇ ਦੱਸਿਆ ਕਿ ਸ. ਮਨਪ੍ਰੀਤ ਵੱਲੋਂ ਵਿਧਾਨ ਸਭਾ ਹਲਕਿਆਂ ਦਾ ਬੜੀ ਤੇਜ਼ੀ ਨਾਲ ਦੌਰਾ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਂਝੇ ਮੋਰਚੇ ਦੀਆਂ ਅਗਲੇ ਦਿਨਾਂ ਵਿੱਚ ਪ੍ਰਮੁੱਖ ਰੈਲੀਆਂ 23 ਜਨਵਰੀ ਨੂੰ ਪੱਟੀ, ਖੇਮਕਰਣ, ਤਰਨਤਾਰਨ ਅਤੇ ਰਾਜਾਸਾਂਸੀ, 26 ਜਨਵਰੀ ਨੂੰ ਸ਼ੁਤਰਾਣਾ, ਲਹਿਰਾ, ਦਿੜ੍ਹਬਾ, ਭਵਾਨੀਗੜ੍ਹ ਅਤੇ ਸੰਗਰੂਰ, 27 ਜਨਵਰੀ ਨੂੰ ਗੜ੍ਹਸ਼ੰਕਰ, ਨੂਰਪੁਰਬੇਦੀ, ਰੋਪੜ, ਚਮਕੌਰ ਸਾਹਿਬ, ਖਰੜ, ਮੋਹਾਲੀ, ਸਰਹਿੰਦ, ਖੰਨਾ ਤੇ ਅਮਲੋਹ ਵਿਖੇ ਹੋਣਗੀਆ। ਇਨ੍ਹਾਂ ਪ੍ਰਮੁੱਖ ਰੈਲੀਆਂ 'ਚ ਸ. ਮਨਪ੍ਰੀਤ ਸਿੰਘ ਬਾਦਲ ਤੋਂ ਇਲਾਵਾ ਕਾਮਨਿਸਟ ਪਾਰਟੀਆਂ ਦੇ ਕੇਂਦਰੀ ਆਗੂ ਸ੍ਰੀ ਸੀਤਾ ਰਾਮ ਯੈਚੂਰੀ, ਸ੍ਰੀਮਤੀ ਬਰਿੰਦਾ ਕਰਤ, ਸੀ.ਪੀ.ਆਈ. ਦੇ ਸੂਬਾ ਸਕੱਤਰ ਕਾ. ਨਿਰਮਲ ਸਿੰਘ ਧਾਲੀਵਾਲ, ਸੀ.ਪੀ.ਆਈ.(ਐੱਮ) ਦੇ ਕਾ. ਚਰਨ ਸਿੰਘ ਵਿਰਦੀ ਆਦਿ ਪ੍ਰਮੁੱਖ ਆਗੂ ਵੀ ਰੈਲੀਆਂ ਨੂੰ ਸੰਬੋਧਨ ਕਰਨਗੇ।  

Wednesday, January 11, 2012

8 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ

ਕਮਲ ਚੌਧਰੀ ਹੁਸ਼ਿਆਰਪੁਰ ਤੇ ਬੀਰਦਵਿੰਦਰ ਮੁਹਾਲੀ ਤੋਂ ਬਣੇ ਸਾਂਝਾ ਮੋਰਚਾ ਦੇ ਉਮੀਦਵਾਰ
ਚੰਡੀਗੜ੍ਹ :  ਸਾਂਝੇ ਮੋਰਚੇ ਵੱਲੋਂ ਅੱਜ ਆਪਣੇ ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ ਕੀਤੀ ਗਈ। ਪੀਪੀਪੀ ਦੇ ਬੁਲਾਰੇ ਅਰੁਨਜੋਤ ਸਿੰਘ ਸੋਢੀ ਵੱਲੋਂ ਜਾਰੀ ਪ੍ਰੈਸ ਨੋਟ 'ਚ ਦੱਸਿਆ ਕਿ ਸ. ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ 8 ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ ਜਿਨ੍ਹਾਂ 'ਚ ਹਲਕਾ ਮੁਹਾਲੀ ਤੋਂ ਸ. ਬੀਰਦਵਿੰਦਰ ਸਿੰਘ (ਸਾਬਕਾ ਡਿਪਟੀ ਸਪੀਕਰ ਪੰਜਾਬ), ਹੁਸ਼ਿਆਰਪੁਰ ਤੋਂ ਸ੍ਰੀ ਕਮਲ ਚੌਧਰੀ (ਸਾਬਕਾ ਮੈਂਬਰ ਲੋਕ ਸਭਾ), ਪਟਿਆਲਾ (ਰੂਰਲ) ਤੋਂ ਸ. ਦਰਬਾਰਾ ਸਿੰਘ ਟਿਵਾਣਾ, ਜੰਡਿਆਲਾ (ਐੱਸ. ਸੀ.) ਤੋਂ ਸ. ਵਿਰਸਾ ਸਿੰਘ ਲਾਇਲਪੁਰੀ, ਜਲੰਧਰ ਸੇਂਟਰਲ ਤੋਂ ਸ. ਕੁਲਦੀਪ ਸਿੰਘ ਚੀਮਾ (ਸਾਬਕਾ ਪੁਲਿਸ ਕਪਤਾਨ), ਆਦਮਪੁਰ (ਐਸ. ਸੀ.) ਤੋਂ ਸ੍ਰੀ ਜਗਦੀਸ਼ ਕੁਮਾਰ ਜੱਸਲ, ਮੁਕੇਰਿਆ ਤੋਂ ਅਮਰਜੀਤ ਸਿੰਘ ਢਾਡੇਕੱਟਵਾਲ ਅਤੇ ਛੱਬੇਵਾਲ ਤੋਂ ਸ. ਅਜੈਬ ਸਿੰਘ (ਸਾਬਕਾ ਰੇਂਜ ਅਫ਼ਸਰ) ਦੇ ਨਾਮ ਸ਼ਾਮਿਲ ਹਨ।