Showing posts with label Fellowship. Show all posts
Showing posts with label Fellowship. Show all posts

Monday, February 07, 2022

ਪੀਏਯੂ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੂੰ ਅਮਰੀਕਾ ਵਿੱਚ ਖੋਜ ਅਤੇ ਫੈਲੋਸ਼ਿਪ

7th February 2022 at 4:28 PM

ਬਾਇਓ ਕੈਮਿਸਟਰੀ ਵਿਭਾਗ ਵਿੱਚ ਪੀਐਚ ਡੀ ਦੀ ਵਿਦਿਆਰਥਣ ਹੈ ਮਨਪ੍ਰੀਤ

ਲੁਧਿਆਣਾ: 7 ਫਰਵਰੀ 2022: (ਪੰਜਾਬ ਸਕਰੀਨ ਬਿਊਰੋ)::
ਪੀਏਯੂ ਦੇ ਬਾਇਓ ਕੈਮਿਸਟਰੀ ਵਿਭਾਗ ਵਿੱਚ ਪੀਐਚ ਡੀ ਦੀ ਵਿਦਿਆਰਥਣ ਕੁਮਾਰੀ ਮਨਪ੍ਰੀਤ ਕੌਰ ਨੂੰ ਅਮਰੀਕਾ ਦੀ ਮੈਸਾਚੁਸੈਟਸ ਯੂਨੀਵਰਸਿਟੀ ਵਿੱਚ ਛੇ ਮਹੀਨੇ ਦੇ ਵਕਫ਼ੇ ਲਈ ਖੋਜ ਕਰਨ ਦਾ ਮੌਕਾ ਹਾਸਲ ਹੋਇਆ ਹੈ।  ਕੁਮਾਰੀ ਮਨਪ੍ਰੀਤ ਕੌਰ ਉਥੇ ਡਾ ਐਰਿਕ ਏ ਡੈਕਰ,ਮੁਖੀ ਭੋਜਨ ਵਿਗਿਆਨ ਵਿਭਾਗ ਦੀ ਲੈਬਾਰਟਰੀ ਵਿਚ ਖੋਜ ਕਰਨਗੇ।
ਇਸ ਤੋਂ ਪਹਿਲਾਂ ਕੁਮਾਰੀ ਮਨਪ੍ਰੀਤ ਕੌਰ ਨੂੰ ਪ੍ਰਧਾਨ ਮੰਤਰੀ ਖੋਜ ਫੈਲੋਸ਼ਿਪ ਵੀ ਪ੍ਰਾਪਤ ਹੋਈ ਸੀ ਅਤੇ ਇਸ ਹੋਣਹਾਰ ਵਿਦਿਆਰਥਣ ਨੇ ਸੀਐੱਸਆਈਆਰ ਨੈੱਟ ਜੇਆਰਐਫ ਆਦਿ ਵਰਗੀਆਂ ਪ੍ਰੀਖਿਆਵਾਂ ਵੀ ਪਾਸ ਕੀਤੀਆਂ ਸਨ। 
ਪੀਏਯੂ ਦੇ ਵਾਈਸ ਚਾਂਸਲਰ ਸ੍ਰੀ ਡੀ ਕੇ ਤਿਵਾੜੀ ਕਮਿਸ਼ਨਰ ਕਿਸਾਨ ਭਲਾਈ ਅਤੇ ਖੇਤੀ ਵਿਭਾਗ,  ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ ਅਸ਼ੋਕ ਕੁਮਾਰ, ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਅਤੇ ਵਿਭਾਗ ਦੇ ਮੁਖੀ  ਡਾ ਮਨਜੀਤ ਕੌਰ ਸੰਘਾ ਨੇ ਕੁਮਾਰੀ ਮਨਪ੍ਰੀਤ ਕੌਰ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।

Tuesday, September 07, 2021

ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਦੇ ਖੋਜਾਰਥੀ ਨੂੰ ਇੰਸਪਾਇਰ ਫੈਲੋਸ਼ਿਪ ਮਿਲੀ

7th September 2021 at 5:08 PM

ਫੈਲੋਸ਼ਿਪ ਵਿੱਚ 31,000/-ਤੋਂ ਇਲਾਵਾ ਚਾਰ ਹਜ਼ਾਰ ਰੁਪਏ ਰਿਹਾਇਸ਼ ਭੱਤਾ ਵੀ 

ਲੁਧਿਆਣਾ: 7 ਸਤੰਬਰ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਜਦੋਂ ਖੋਜ ਦਾ ਜਨੂੰਨ ਹੋਵੇ ਅਤੇ ਖੋਜ ਲਈ ਆਰਥਿਕ ਸਹਾਇਤਾ ਵੀ ਮਿਲ ਜਾਵੇ ਤਾਂ ਇਹ ਇੱਕ ਸੁਨਹਿਰੀ ਮੌਕਾ ਹੀ ਹੁੰਦਾ ਹੈ। ਇਹ ਸੁਨਹਿਰੀ ਮੌਕਾ ਇਸ ਵਾਰ ਮਿਲਿਆ ਹੈ ਕੁਮਾਰੀ ਮਸਰਤ ਸਿਰਾਜ ਨੂੰ। ਪੀਏਯੂ ਵਿੱਚ ਅਜਿਹੇ ਹੋਣਹਾਰ ਖੋਜਾਰਥੀਆਂ ਦੀ ਭਾਲ ਅਕਸਰ ਜਾਰੀ ਵੀ ਰਹਿੰਦੀ ਹੈ।

ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਵਿੱਚ ਪੀ ਐੱਚ ਡੀ ਦੀ ਖੋਜਾਰਥੀ ਕੁਮਾਰੀ ਮਸਰਤ ਸਿਰਾਜ ਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੀ ਮਾਨਮੱਤੀ ਇੰਸਪਾਇਰ ਫੈਲੋਸ਼ਿਪ ਪ੍ਰਾਪਤ ਹੋਈ ਹੈ। 

ਕੁਮਾਰੀ ਸਿਰਾਜ ਲੀਚੀ ਦੀ ਸੁੰਡੀ ਦੀ ਜੈਵਿਕ ਰੋਕਥਾਮ ਸੰਬੰਧੀ ਆਪਣਾ ਖੋਜ ਕਾਰਜ ਫਲ ਖੋਜ ਕੇਂਦਰ, ਗੰਗੀਆਂ ਜ਼ਿਲਾ ਹੁਸ਼ਿਆਰਪੁਰ ਵਿਖੇ ਫਲਾਂ ਦੇ ਕੀਟ ਵਿਗਿਆਨੀ ਡਾ. ਸੰਦੀਪ ਸਿੰਘ ਦੀ ਨਿਗਰਾਨੀ ਹੇਠ ਕਰ ਰਹੀ ਹੈ। ਇਸ ਫੈਲੋਸ਼ਿਪ ਵਿੱਚ 31,000 ਰੁਪਏ ਦੀ ਰਾਸ਼ੀ ਤੋਂ ਇਲਾਵਾ ਹਰ ਮਹੀਨੇ ਰਿਹਾਇਸ਼ ਲਈ 4000 ਰੁਪਏ ਭੱਤਾ ਅਤੇ ਫੁਟਕਲ ਖਰਚਿਆਂ ਲਈ ਸਲਾਨਾ 20,000 ਰੁਪਏ ਮਿਲਣਗੇ।

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਅਨਿਰੁਧ ਤਿਵਾੜੀ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਜਸਕਰਨ ਸਿੰਘ ਮਾਹਲ, ਖੇਤੀਬਾੜੀ ਕਾਲਜ ਦੇ ਡੀਨ ਡਾ. ਐੱਮ ਆਈ ਐੱਸ ਗਿੱਲ, ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਪੀ ਪੀ ਐੱਸ ਪੰਨੂ ਅਤੇ ਫਲ ਵਿਗਿਆਨ ਵਿਭਾਗ ਦੇ ਮੁਖੀ ਡਾ. ਹਰਮਿੰਦਰ ਸਿੰਘ ਨੇ ਵਿਦਿਆਰਥਣ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਦਿਲੀ ਮੁਬਾਰਕਬਾਦ ਦਿੱਤੀ। ਇਸ ਖੇਤਰ ਵਿਚਕ ਦਿਲਚਸਪੀ ਰੱਖਣ ਵਾਲੇ ਹੋਰ ਕਿ ਸੰਗਠਨਾਂ ਨੇ ਵੀ ਡੂੰਘੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।