6th September 2022 at 03:20 PM
ਵਿਚ ਤਿੰਨ ਬੱਚੇ ਇੱਕ ਮਹਿਲਾ ਅਤੇ ਇਕ ਪੁਰਸ਼ ਸ਼ਾਮਲ
ਸੜਕਾਂ ਤੇ ਹਾਦਸੇ ਲਗਾਤਾਰ ਵੱਧ ਰਹੇ ਹਨ। ਲਹੂ ਪੀਣੀਆਂ ਸੜਕਾਂ ਹਰ ਰੋਜ਼ ਕਿਸੇ ਨ ਕਿਸੇ ਘਰ ਵਿਚ ਹਨੇਰਾ ਕਰ ਦੇਂਦੀਆਂ ਹਨ। ਟੋਲ ਟੈਕਸ, ਰੋਡ ਟੈਕਸ ਅਤੇ ਹੋਰ ਕਿੰਨੇ ਹੀ ਟੈਕਸ ਵਸੂਲਣ ਵਾਲਾ ਸਿਸਟਮ ਇਸ ਪਾਸੇ ਕਦੇ ਵੀ ਗੰਭੀਰ ਹੁੰਦਾ ਨਜ਼ਰ ਨਹੀਂ ਆਇਆ। ਘਰਾਂ ਦੇ ਘਰ ਇਹਨਾਂ ਸੜਕ ਹਾਦਸਿਆਂ ਕਾਰਨ ਰੁਲ ਗਏ। ਨਿੱਕੀ ਉਮਰੇ ਇਹਨਾਂ ਹਾਦਸਿਆਂ ਨੇ ਕਿੰਨੇ ਹੀ ਹੀਰੇ ਨਿਗਲ ਲਏ। ਹੁਣ ਇੱਕ ਹੋਰ ਮੰਦਭਾਗੀ ਖਬਰ ਆਈ ਹੈ ਚੰਡੀਗੜ੍ਹ ਰੋਡ ਤੋਂ। ਇਸ ਵਾਰ ਇਹ ਜਾਨਾਂ ਲਈਆਂ ਹਨ ਤੇਜ਼ ਰਫ਼ਤਾਰੀ ਨੇ ਜਿਸ ਦੇ ਸਿੱਟੇ ਵੱਜੋਂ ਕਾਰ ਬੇਕਾਬੂ ਹੋ ਗਈ ਸੀ।
ਲੁਧਿਆਣਾ ਤੇ ਚੰਡੀਗੜ੍ਹ ਨੂੰ ਮਿਲਾਉਣ ਵਾਲੀ ਇਹ ਚੰਡੀਗੜ੍ਹ ਰੋਡ ਵੀ ਅਜਿਹੀ ਸੜਕ ਹੈ ਜਿੱਥੇ ਕਾਫੀ ਸੰਘਣਾ ਟਰੈਫਿਕ ਹੁੰਦਾ ਹੈ। ਭਿਆਨਕ ਸੜਕ ਹਾਦਸੇ 'ਚ ਪੰਜ ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਘਟਨਾ ਬੀਤੀ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਮ੍ਰਿਤਕਾਂ ਵਿੱਚ ਤਿੰਨ ਬੱਚਿਆਂ ਸਮੇਤ ਇੱਕ ਮਹਿਲਾ ਤੇ ਪੁਰਸ਼ ਸ਼ਾਮਿਲ ਹੈ। ਮੌਕੇ ਤੇ ਪਹੁੰਚੀ ਪੁਲੀਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।
ਰਿਪੋਰਟ ਦੱਸਦੀ ਹੈ ਕਿ ਬੀਤੀ ਦੇਰ ਰਾਤ ਇਕ ਸਵਾਰ ਪੰਜ ਵਿਅਕਤੀ ਚੰਡੀਗੜ੍ਹ ਤੋਂ ਕਿਸੇ ਪਰਿਵਾਰਕ ਫੰਕਸ਼ਨ ਤੋਂ ਵਾਪਸ ਆ ਰਹੇ ਸਨ ਇਸ ਦੌਰਾਨ ਜਦੋਂ ਉਹ ਲੁਧਿਆਣਾ ਚੰਡੀਗੜ੍ਹ ਰੋਡ ਤੇ ਪਹੁੰਚੇ ਤਾਂ ਉਨ੍ਹਾਂ ਦੀ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਗਈ ਅਤੇ ਡਿਵਾਈਡਰ ਨਾਲ ਟਕਰਾਉਂਦੇ ਹੋਏ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਦੇ ਸਮੇਂ ਕਾਰ ਵਿਚ ਸਵਾਰ ਤਿੰਨ ਬੱਚੇ ਇਕ ਮਹਿਲਾ ਅਤੇ ਪੁਰਸ਼ ਦੀ ਮੌਕੇ ਤੇ ਹੀ ਮੌਤ ਹੋ ਗਈ।
ਮੀਡੀਆ ਨੇ ਚਸ਼ਮਦੀਦ ਲੋਕਾਂ ਨਾਲ ਵੀ ਗੱਲਬਾਤ ਕੀਤੀ। ਅਤੇ ਮ੍ਰਿਤਿਕ ਦੇ ਪਰਿਵਾਰ ਵਾਲਿਆਂ ਨਾਲ ਵੀ। ਸੋਗ, ਰੋਸ ਅਤੇ ਗੁੱਸੇ ਦਾ ਮਿਲਿਆ ਜੁਲਿਆ ਪ੍ਰਤੀਕਰਮ ਸੀ ਸਭਨਾਂ ਦੀ ਆਵਾਜ਼ ਵਿਚ।
No comments:
Post a Comment