Monday, March 02, 2026

ਅਮਰੀਕਾ ਅਤੇ ਇਸਰਾਈਲ ਦੀ ਦਾਦਾਗਿਰੀ ਖਿਲਾਫ ਲੋਕ ਖੁੱਲ੍ਹ ਕੇ ਸਾਹਮਣੇ ਆਉਣ

Brij Bhushan Goel Emailed on Sunday 1st March 2026 at 6:15 PM Regarding US–Israel strikes which has hit an elementary girls’ school in Minab

ਸਾਹਿਤਿਕ ਪੱਤਰਕਾਰ ਬ੍ਰਿਜਭੂਸ਼ਨ ਗੋਇਲ ਵੱਲੋਂ ਹਲੂਣਾ ਦੇਣ ਵਾਲੀ ਅਪੀਲ 

ਲੁਧਿਆਣਾ
: 1 ਮਾਰਚ 2026: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::

ਸ਼੍ਰੀ ਬ੍ਰਿਜ ਭੂਸ਼ਣ ਗੋਇਲ ਸਾਹਿਤ ਅਤੇ ਪੱਤਰਕਾਰੀ ਵਿੱਚ ਦਿਲਚਸਪੀ ਰੱਖਣ ਵਾਲੇ ਇੱਕ ਸੰਵੇਦਨਸ਼ੀਲ ਲੇਖਕ ਹਨ। ਜਦੋਂ ਸਮਾਜ ਵਿੱਚ ਕੁਝ ਚੰਗਾ ਵਾਪਰਦਾ ਹੈ ਤਾਂ ਉਹ ਖੁਸ਼ ਹੁੰਦੇ ਹਨ, ਪਰ ਜਦੋਂ ਕੁਝ ਦਰਦਨਾਕ ਵਾਪਰਦਾ ਹੈ ਤਾਂ ਉਹ ਉਦਾਸ ਵੀ ਹੁੰਦੇ ਹਨ। ਈਰਾਨ ਵਿੱਚ ਸਕੂਲਾਂ 'ਤੇ ਹੋਏ ਹਮਲਿਆਂ ਨੇ ਉਨ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ। ਹਮਲਿਆਂ ਬਾਰੇ ਚਰਚਾ ਕਰਦੇ ਹੋਏ, ਉਹ ਹੰਝੂਆਂ ਨਾਲ ਭਰ ਗਏ ਅਤੇ ਕਿਹਾ ਕਿ ਇੱਕ ਬੱਚੇ ਨੂੰ ਜਨਮ ਤੋਂ ਲੈ ਕੇ ਜਵਾਨੀ ਤੱਕ ਵੱਡਾ ਕਰਨ ਲਈ ਕਿੰਨਾ ਕੁਝ ਸਹਿਣਾ ਪੈਂਦਾ ਹੈ ਇਹ ਉਸਦਾ ਪਰਿਵਾਰ ਹੀ ਜਾਣਦਾ ਹੈ।  ਅਮਰੀਕਾ ਅਤੇ ਇਸਰਾਈਲ ਦੇ ਅਣਮਨੁੱਖੀ ਸੋਚ ਵਾਲੇ ਹਮਲਾਵਰਾਂ ਨੇ ਬਰਬਰਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਕੁੜੀਆਂ ਦੇ ਵਿਦਿਅਕ ਅਦਾਰਿਆਂ 'ਤੇ ਕੀਤੇ ਗਏ ਹਮਲੇ ਬੇਹੱਦ ਸ਼ਰਮਨਾਕ ਵੀ ਹਨ। ਇਹਨਾਂ ਹਮਲਿਆਂ ਨਾਲ ਹਮਲਾਵਰਾਂ ਦਾ ਮਹਿਲਾਵਾਂ ਬਾਰੇ ਚਿਹਰਾ ਵੀ ਬੇਨਕਾਬ ਹੋਇਆ ਹੈ। 

ਇਸ ਸਦਮੇ ਨੂੰ ਮੀਡੀਆ ਰਹਿਣ ਦੇਖਣ, ਸੁਣਨ ਅਤੇ ਸਹਿਣ ਦੇ ਬਾਵਜੂਦ, ਸ਼੍ਰੀ ਗੋਇਲ ਭਾਵੇਂ ਚੁੱਪ ਰਹੇ ਪਾਰ ਉਹਨਾਂ ਦੇ ਅੰਦਰ ਤੜਪ ਦਾ ਇੱਕ ਤੂਫ਼ਾਨ ਚੱਲ ਰਿਹਾ ਸੀ। ਉਹ ਚੁੱਪ ਰਹੇ ਪਰ ਪੂਰੀ ਤਰ੍ਹਾਂ ਸਰਗਰਮ ਵੀ ਹੋ ਗਏ। ਉਹਨਾਂ ਡਾਕਟਰਾਂ, ਪ੍ਰੋਫੈਸਰਾਂ ਅਤੇ ਬੁਧੀਜੀਵੀਆਂ ਨੂੰ ਨੂੰ ਫੋਨ ਕਰਕੇ ਉਹਨਾਂ ਦੀ ਜ਼ਮੀਰ ਨੂੰ ਹਲੂਣਾ ਦਿੱਤਾ। 

ਇਸਦੇ ਨਾਲ ਹੀ ਉਹ ਆਪਣੇ ਘਰ ਤੋਂ ਬਾਹਰ ਨਿਕਲੇ ਅਤੇ ਲੋਕਾਂ ਨੂੰ ਨਿਜੀ ਤੌਰ 'ਤੇ ਵੀ ਮਿਲੇ। ਉਹ ਲਗਾਤਾਰ ਬੜੀ ਹੀ ਸਰਗਰਮੀ ਨਾਲ ਆਪਣੇ ਸਾਰੇ ਜਾਣੇ-ਪਛਾਣੇ ਦੋਸਤਾਂ ਅਤੇ ਬੁੱਧੀਜੀਵੀਆਂ ਨਾਲ ਮਿਲ ਰਹੇ ਹਨ। ਉਹ ਲੁਧਿਆਣਾ ਦੇ ਲੋਕਾਂ ਨੂੰ ਪੁੱਛ ਰਹੇ ਹਨ ਕਿ ਉਹ ਇਸ ਵੱਡੇ ਕਤਲੇਆਮ ਬਾਰੇ ਕਿਉਂ ਨਹੀਂ ਬੋਲ ਰਹੇ ਹਨ? ਸ਼੍ਰੀ ਗੋਇਲ ਨੇ ਬੁਧੀਜੀਵੀਆਂ ਅਤੇ ਵਿਦਿਆਰਥੀਆਂ ਨੂੰ ਯਾਦ ਦਿਵਾਇਆ ਕਿ ਲੁਧਿਆਣਾ ਨੇ ਮਹਾਨ ਕਵੀ ਅਤੇ ਨੇਤਾ ਪੈਦਾ ਕੀਤੇ ਹਨ, ਇਸ ਲਈ ਘੱਟੋ ਘੱਟ ਉਨ੍ਹਾਂ ਨੂੰ ਯਾਦ ਰੱਖੋ ਅਤੇ ਇਸ ਹਿੰਸਾ ਵਿਰੁੱਧ ਬੋਲੋ। ਇਹ ਮੁਹਿੰਮ ਉਹ ਕਾਲਜ ਦੇ ਵਿਦਿਆਰਥੀਆਂ ਤੋਂ ਲੈ ਕੇ ਬੁਧੀਜੀਵੀਆਂ ਤੱਕ ਚਲਾ ਰਹੇ ਹਨ। 

ਉਨ੍ਹਾਂ ਕਿਹਾ ਕਿ ਜਿਸ ਕਿਸੇ ਕੋਲ ਥੋਹੜੀ ਬਹੁਤੀ ਜ਼ਮੀਰ ਵੀ ਬਾਕੀ ਬੱਚੀ ਹੈ ਉਹ ਇਸ ਬਾਰੇ ਜ਼ਰੂਰੁ ਬੋਲੇ। ਜਿਸ ਕੋਲ ਵੀ ਆਪੋ ਆਪਣੇ ਦਿਲ ਅਤੇ ਦਿਮਾਗ ਵਿੱਚ ਮਨੁੱਖਤਾ ਅਤੇ ਸੰਵੇਦਨਾ ਵਾਲੀ ਸੋਚ ਅੱਜ ਦੇ ਯੁਗ ਵਿੱਚ ਵੀ ਬਾਕੀ ਹੈ ਉਸ ਨੂੰ ਅੱਗੇ ਆ ਕੇ ਖੁੱਲ੍ਹ ਕੇ ਬੋਲਣਾ ਚਾਹੀਦਾ ਹੈ। ਜੇਕਰ ਤੁਸੀਂ ਚੁੱਪ ਰਹੇ, ਤਾਂ ਨਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਮਾਫ਼ ਕਰਨਗੀਆਂ, ਨਾ ਹੀ ਤੁਹਾਡਾ ਰੱਬ ਤੁਹਾਨੂੰ ਮੁਆਫ ਕਰੇਗਾ। 

ਸ਼੍ਰੀ ਗੋਇਲਬੜੀ ਸ਼ਿੱਦਤ ਅਤੇ ਅਤੇ ਗੰਭੀਰਤਾ ਨਾਲ ਇਸ ਗੱਲ 'ਤੇ ਕੇਂਦਰਿਤ ਹਨ ਕਿ ਕਿਹੜੇ ਸਮੂਹ ਅਤੇ ਬੁੱਧੀਜੀਵੀ ਅਜਿਹੇ ਅਣਮਨੁੱਖੀ ਕੰਮਾਂ 'ਤੇ ਚੁੱਪ ਰਹਿੰਦੇ ਹਨ। ਨੇੜਲੇ ਭਵਿੱਖ ਵਿੱਚ, ਉਹ ਇਨ੍ਹਾਂ ਚੁੱਪ ਰਹਿਣ ਵਾਲੇ ਅਖੌਤੀ ਬੁਧੀਜੀਵੀਆਂ ਦਾ ਪਰਦਾਫਾਸ਼ ਵੀ ਕਰਨਗੇ। 

ਅੱਜ ਸ਼ਾਮ ਨੂੰ ਹੀ ਕੁਝ ਸਮਾਂ ਪਹਿਲਾਂ, ਉਨ੍ਹਾਂ ਨੇ ਨਿਊਜ਼ 18 'ਤੇ ਇੱਕ ਵਿਸ਼ੇਸ਼ ਲਾਈਵ ਪ੍ਰੋਗਰਾਮ ਵਿੱਚ ਇਸੇ ਮੁੱਦੇ 'ਤੇ ਮਸ਼ਹੂਰ ਐਂਕਰ ਗੌਰਵ ਸ਼ੁਕਲਾ ਨਾਲ ਵੀ ਗੱਲ ਕੀਤੀ। ਟੀਵੀ ਚੈਨਲ ਨੇ ਇਸ ਲਾਈਵ ਗੱਲਬਾਤ ਦਾ ਪ੍ਰਸਾਰਣ ਵੀ ਕੀਤਾ

No comments: