ਕਦਮ ਕਦਮ 'ਤੇ ਰੰਗ ਬਦਲਦੀ ਜ਼ਿੰਦਗੀ ਦੀਆਂ ਗੱਲਾਂ ਕਰਦੀ ਸ਼ਾਇਰੀ
1. ਹਾਦਸੇ
ਰੇਤ ਵਾਂਗ ਮੇਰੇ ਵਜੂਦ ਨੂੰ, ਕੋਈ ਕਿਣਕਾ-ਕਿਣਕਾ ਕਰ ਰਿਹਾ। ਇਹਨੂੰ ਬਾਜ਼ੀ ਸਮਝ ਤਾਸ਼ ਦੀ, ਕਿਉਂ ਜਾਣਕੇ ਕੋਈ ਹਰ ਰਿਹਾ। ਕੋਲ ਆਬਸ਼ਾਰ ਦੇ ਹੁੰਦਿਆਂ, ਕੋਈ ਤਿਹਾਇਆ ਮਰ ਰਿਹਾ। ਹੈ ਜ਼ਾਲਮ ਨਾਲ ਅਜੇ ਵੀ ਮੋਹ, ਜਿਹੜਾ ਜਖ਼ਮਾਂ 'ਚ ਨਮਕ ਭਰ ਰਿਹਾ। ਦਰਪੇਸ਼ ਹਾਦਸਾ-ਦਰ-ਹਾਦਸਾ, ਕਿ ਮੇਰੀ ਰੂਹ ਖੰਡਰ ਕਰ ਰਿਹਾ। 2. ਪੰਛੀ ਮੈਂ ਹਾਂ ਪਰ ਕਟੀ ਕੂੰਜ ਮੇਰੀਆਂ ਸੋਚਾਂ ਤੇ ਵੀ ਪਹਿਰਾ ਹੈ। ਇਹ ਅੱਖਾਂ ਡੂੰਘੇ ਸਮੁੰਦਰ ਜਿਹੀਆਂ ਕੋਈ ਰਾਜ਼ ਇਨ੍ਹਾਂ ਵਿੱਚ ਗਹਿਰਾ ਹੈ। ਮੈਨੂੰ ਲਲਕ ਬੜੀ ਖੁੱਲ੍ਹ ਜੀਵਣ ਦੀ ਸਾਰੀ ਕਾਇਨਾਤ ਮੇਰਾ ਰੈਣ ਬਸੇਰਾ ਹੈ। ਅਜ਼ਲਾਂ ਤੋਂ ਇੱਕਲੀ ਭਟਕ ਰਹੀ ਭਾਵੇਂ ਭਰਿਆ ਚਾਰ ਚੁਫੇਰਾ ਹੈ। ਇੱਕ ਬੂੰਦ ਸਵਾਂਤੀ ਨੂੰ ਤੜਫ਼ ਰਹੀ ਜਿੰਦ ਮ੍ਰਿਗ ਤ੍ਰਿਸ਼ਨਾ ਦਾ ਘੇਰਾ ਹੈ। ਜੱਗ ਸੱਖਣਾ ਮੈਨੂੰ ਤੇਰੇ ਬਿਨ ਉਂਝ ਕਹਿਣ ਨੂੰ ਸਭ ਕੁਝ ਮੇਰਾ ਹੈ। 3. ਇਸ਼ਕ ਚੱਲ ਮਿਲੀਏ! ਮੌਤ ਤੋਂ ਪਾਰ ਜਿੰਦਗੀ ਤੋਂ ਥੋੜ੍ਹਾ ਉਰੇ, ਤੇਰੀ ਨਜ਼ਰ ਛੂਹ ਲਵੇ ਮੇਰੇ ਮੁੱਖ ਨੂੰ ਜਿਵੇਂ ਛੱਲ ਕਿਨਾਰਾ ਛੋਹ ਮੁੜੇ ਜਿਹੜੀ ਕਿੰਨਾ ਕੁਝ ਹੀ ਛੱਡ ਆਵੇ ਤੇ ਕਿੰਨਾ ਕੁਝ ਨਾਲ਼ ਲੈ ਮੁੜੇ ਜਿੱਥੇ ਰੂਹ ਨੂੰ ਬੱਸ ਰੂਹ ਮਿਲੇ ਜਿਸਮਾਂ ਦੀ ਨਾ ਕੋਈ ਗੱਲ ਤੁਰੇ ਉੱਥੇ ਮੁੱਕ ਜਾਏ ਤਾਂਘ ਮਿਲਣ ਦੀ ਨਾ ਵਿਛੜਣ ਦਾ ਡਰ ਪੋਹ ਸਕੇ ਮੈਨੂੰ ਕਰ 'ਸੋਹਣੀ' ਦੇ ਮੇਚਦੀ ਜੋ ਕੱਚਾ ਘੜਾ ਲਹਿਰ ਚ ਠੇਲ੍ਹ ਸਕੇ ਮੈਂ 'ਸੱਸੀ' ਬਣਨਾ ਲੋਚਦੀ ਜੋ ਵਿਚ ਤਪਦੇ ਥਲਾਂ ਦੇ ਸੜ ਮਚੇ ਇਹ ਨਾਚ ਅਨੂਠਾ ਨੱਚਦਿਆਂ ਮੈਨੂੰ 'ਮੈਂ' ਤੋਂ ਬਸ 'ਤੂੰ' ਕਰੇ। 4. ਬਿਰਹਾ ਯਾਦਾਂ ਦੀ ਇਹ ਤੰਦ ਇਕਹਿਰੀ ਸਹਿਜੇ ਸਹਿਜੇ ਉਧੜ ਰਹੀ ਐ। ਕਰ ਗਲੋਟੇ 'ਕੱਠੇ ਕਰਦੀ ਪੀੜਾਂ ਨੂੰ ਮੈਂ 'ਕੱਲੀ ਜਰਦੀ ਰੂਹ ਸੰਤਾਪੀ ਝੱਲ ਰਹੀ ਐ। ਇਕਲਾਪੇ ਦੀ ਜੂਨ ਬੁਰੀ ਏ ਭੀੜ ਚ ਵੀ 'ਕੱਲੀ ਖੜ੍ਹੀ ਏ ਪੋਟਾ ਪੋਟਾ ਵਿੰਨ੍ਹ ਰਹੀ ਐ। ਰੱਖ ਲਾਂ ਨੀ ਮੈਂ ਸਭ ਤੋਂ ਪਰਦਾ ਪਰ ਆਖੇ ਬਿਨ ਵੀ ਨਾ ਸਰਦਾ ਉਹਨੂੰ ਹੀ ਬਸ ਸਾਰ ਨਹੀਂ ਐ। ਇਹ ਬਿਰਹੜਾ ਵੀ ਮੈਨੂੰ ਪਿਆਰਾ ਇਕਲਾਪੇ ਵਿੱਚ ਇਕ ਸਹਾਰਾ ਜਿੰਦਗੀ ਕਰਜ਼ ਉਤਾਰ ਰਹੀ ਐ। 5. ਚਿੜੀ ਲਿਆ ਤਿਣਕੇ ਆਲ੍ਹਣਾ ਪਾਉਂਦੀ ਸੀ ਤੂੰ ਮੇਰੇ ਘਰ ਨੂੰ ਘਰ ਬਣਾਉਂਦੀ ਸੀ ਤੂੰ ਤੇਰੇ ਨਿੱਕੜੇ ਬੋਟਾਂ ਤੋਂ ਮੈਂ ਸਦਕੇ ਮੇਰੇ ਘਰ ਨੂੰ ਭਾਗ ਲਗਾਉਂਦੀ ਸੀ ਤੂੰ ਤੇਰੇ ਚੂਕਣ ਨਾਲ ਸੂਰਜ ਚੜ੍ਹਦਾ ਸੀ ਹਰ ਵਿਹੜੇ ਨੂੰ ਮਹਿਕਉਂਦੀ ਸੀ ਤੂੰ ਸਾਡੇ ਸੁਆਰਥ ਦੀ ਤੂੰ ਭੇਂਟ ਚੜੀ ਤਬਾਹੀ ਦੇ ਸੰਕੇਤ ਦਿਖਾਉਂਦੀ ਸੀ ਤੂੰ ਅੱਜ ਤੇਰੇ ਕਾਤਲ ਬਣ ਗਏ ਹਾਂ ਸਾਨੂੰ ਕੁਦਰਤ ਨਾਲ ਮਿਲਾਉਂਦੀ ਸੀ ਤੂੰ। 6. ਅਜਨਬੀ ਅਜਨਬੀ ਤੋਂ ਮੁੜ ਅਜਨਬੀ ਹੋਣ ਤੱਕ ਦਾ ਸਫ਼ਰ ਸੌਖਾ ਨਹੀਂ ਹੁੰਦਾ। ਰੋਜ਼ ਇੱਕ ਚਾਅ ਮਰਦੈ ਅਣਆਈ ਮੌਤ ਇੱਕ ਆਸ ਰੋਜ਼ ਹੰਢਾਉਂਦੀ ਹੈ ਬੇਆਸ ਹੋਣ ਦਾ ਦਰਦ ਤਿੜਕ ਜਾਂਦੇ ਨੇ ਵਿਸ਼ਵਾਸ ਟੁੱਟ ਜਾਂਦੇ ਅੱਧਵਾਟੇ ਹੀ ਸੁਪਨੇ ਚਕਨਾਚੂਰ ਹੋ ਜਾਂਦੈ ਕੱਚ ਵਾਂਗ ਮੋਹ ਅਜਨਬੀ ਤੋਂ ਮੁੜ ਅਜਨਬੀ ਹੋਣ ਤੱਕ ਦਾ ਪੈਂਡਾ ਸੱਚ ਹੀ ਬਹੁਤ ਬਿਖੜਾ ਤੇ ਲੰਮੇਰਾ ਹੁੰਦੈ। 7. ਮਹਿਰਮ ਗਲ ਨਾਲ਼ ਲਾ ਕੇ ਉਹ ਖੰਜਰ ਨਾਲ਼ ਵਾਰ ਕਰਦੈ, ਸ਼ਰੇ ਬਜ਼ਾਰ ਨਿਲਾਮ ਕਰ ਦਾਅਵਾ ਕਰੇ ਕਿ ਪਿਆਰ ਕਰਦੈ। ਕਤਲ ਕਰਕੇ ਵੀ ਮੇਰਾ ਉਹ ਖੁਦ ਨੂੰ ਬੇਗੁਨਾਹ ਦੱਸੇ ਸਿਤਮ ਦੇਖੋ ਕਿ ਮੁਹੱਬਤ ਦਾ ਵੀ ਇਜ਼ਹਾਰ ਕਰਦੈ। ਉਹਦੇ ਲਈ ਖੇਡ ਹੈ ਦਿਲ ਖੇਡੇ ਤੇ ਤੋੜ ਦੇਵੇ ਸੌਦਾਗਰ ਹੈ ਕਿ ਅਰਮਾਨਾਂ ਦਾ ਵਪਾਰ ਕਰਦੈ। ਉਹਦੇ ਸ਼ਹਿਰ ਆ ਕੇ ਇੱਕ ਗੱਲ ਸਮਝ ਆਈ ਦਵਾ ਵੀ ਉੰਨਾ ਅਸਰ ਨਾ ਕਰੇ ਜਿੰਨਾ ਕਿ ਉਹਦਾ ਦੀਦਾਰ ਕਰਦੈ। 46 ਔਰਤ ਮੈਂ ਔਰਤ ਹਾਂ, ਜ਼ਮੀਨ ਨਹੀਂ ਜੋ ਖ੍ਰੀਦਦਾਰ ,ਮੁੱਲ ਤਾਰ, ਦਾਅਵੇਦਾਰ ਬਣ ਬੈਠੇ ਮੇਰੇ ਵੀ ਕੁਝ ਅਰਮਾਨ ਮੇਰੇ ਵੀ ਕੁਝ ਸੁਪਨੇ, ਚਾਹਵਾਂ ਉੱਡਣ ਲਈ ਮੁੱਠੀ ਭਰ ਅਸਮਾਨ ਤੇ ਆਪਣੇ ਹਿੱਸੇ ਦੀ ਭੌਂ ਵੀ ਪੈਰ ਟਿਕਾਉਣ ਲਈ, ਮੈਨੂੰ ਵੀ ਚਾਹੀਦੇ ਹਨ ਚੰਦ ਤਾਰੇ,ਪਰ ਤੱਕਣ ਲਈ, ਨਹੀਂ ਚਾਹੁੰਦੀ ਕੋਈ ਇਹਨਾਂ ਨੂੰ ਤੋੜ ਮੇਰੀ ਝੋਲ ਭਰੇ, ਮੈਨੂੰ ਪਿਆਰੇ ਰੰਗ ਬਰੰਗੇ ਫੁੱਲ ਪਰ ਨਹੀਂ ਮਨਜ਼ੂਰ ਕੋਈ ਤੋੜ, ਮੈਨੂੰ ਭੇਂਟ ਕਰੇ, ਮੈਂ ਤਾਂ ਚਾਹਾਂ ਹਰ ਸ਼ੈ ਚਮਕੇ,ਖਿੜ੍ਹੇ,ਖ਼ੁਸ਼ਬੂ ਬਿਖੇਰੇ ਹਰ ਕਿਸੇ ਨੂੰ ਹੱਕ ਤਸਵੀਰ-ਏ-ਜਿੰਦਗੀ ਵਿੱਚ ਮਰਜੀ ਦੇ ਰੰਗ ਭਰੇ। ---ਰਾਜਿੰਦਰ ਕੌਰ ਮਾਵੀ

No comments:
Post a Comment