Showing posts with label Land dispute. Show all posts
Showing posts with label Land dispute. Show all posts

Monday, May 27, 2019

ਮਾਮਲਾ ਜੀਵਨ ਨਗਰ ਦੀ 30 ਏਕੜ ਜ਼ਮੀਨ ਤੇ ਕਬਜ਼ੇ ਦੀ ਕੋਸ਼ਿਸ਼ ਦਾ

May 27, 2019, 4:45 PM
"ਜਸਟਿਸ ਫਾਰ ਨਾਮਧਾਰੀ" ਵੱਲੋਂ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ
ਲੁਧਿਆਣਾ: 27 ਮਈ 2019: (ਪੰਜਾਬ ਸਕਰੀਨ ਬਿਊਰੋ):: 
ਨਾਮਧਾਰੀ ਡੇਰੇ ਦੀਆਂ ਵੱਖ ਵੱਖ ਥਾਵਾਂ ਨਾਲ ਸਬੰਧਤ ਜ਼ਮੀਨਾਂ ਜਾਇਦਾਦਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਅਤੇ ਝਗੜੇ ਰੁਕਣ ਦਾ ਨਾਮ ਨਹੀਂ ਲੈ ਰਹੇ। ਹੁਣ ਨਵਾਂ ਮਾਮਲਾ ਸਾਹਮਣੇ ਆਇਆ ਹੈ ਸ੍ਰੀ ਜੀਵਨ ਨਗਰ ਵਾਲੀ ਜ਼ਮੀਨ ਦਾ। ਜਸਟਿਸ ਫਾਰ ਨਾਮਧਾਰੀ ਐਕਸ਼ਨ ਕਮੇਟੀ ਨੇ  ਪ੍ਰਸ਼ਾਸਨ ਨੂੰ ਇਸ ਸਬੰਧੀ ਸਖਤ ਐਕਸ਼ਨ ਲੈਣ ਦੀ ਮੰਗ ਕੀਤੀ ਹੈ। ਕਮੇਟੀ ਨੇ ਮੀਡੀਆ ਨੂੰ ਦੱਸਿਆ ਕਿ ਡੇਰਾ ਸ਼੍ਰੀ ਭੈਣੀ ਸਾਹਿਬ ਦੇ ਕਾਬਜ਼ ਧੜੇ ਵੱਲੋਂ ਪਿਛਲੇ ਦਿਨੀਂ ਜੀਵਨ ਨਗਰ (ਹਰਿਆਣਾ) ਵਿਖੇ 30 ਏਕੜ ਜ਼ਮੀਨ ਉਪਰ ਨਾਜਾਇਜ਼ ਕਬਜ਼ੇ ਦੀ ਕੋਸ਼ਿਸ਼ ਨੂੰ ਜਬਰੀ ਜਾਇਦਾਦਾਂ ਹਥਿਆਉਣ ਸੰਗੇਣ ਕੋਸ਼ਿਸ਼ ਕੀਤੀ ਹੈ। ਕਮੇਟੀ ਦੇ ਮੁਤਾਬਿਕ ਇਹ ਸਭ ਕੁਝ ਠਾਕੁਰ ਸ਼੍ਰੀ ਦਲੀਪ ਸਿੰਘ ਦੇ ਸਮਰਥਕਾਂ ਨੂੰ ਦਬਾਉਣ ਦੀ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਹੈ। ਕਮੇਟੀ ਨੇ ਪੁਲਿਸ ਅਤੇ ਸਿਵਲ ਪ੍ਰਸਾਸ਼ਨ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ। 
ਏਥੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ  ਇਸ ਸਾਰੀ ਘਟਨਾ ਦੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਗੁਰਮੇਲ ਸਿੰਘ ਬਰਾੜ ਨੇ ਦੱਸਿਆਂ ਕਿ 14 ਮਈ ਨੂੰ ਠਾਕੁਰ ਉਦੈ ਸਿੰਘ ਦੇ ਸਮਰਥਕ 250-300 ਬੰਦਿਆਂ ਦਾ ਭਾਰੀ ਲਾਮ ਲਸ਼ਕਰ ਲੈ ਕੇ ਜੀਵਨ ਨਗਰ ਵਿਖੇ 5-6 ਟਰੈਕਟਰਾਂ ਦੇ ਨਾਲ ਜ਼ਮੀਨ ਉਪਰ ਕਬਜ਼ੇ ਦੀ ਕੋਸ਼ਿਸ਼ ਵਿਚ ਵਾਹੀ ਕਰਨ ਲੱਗੇ, ਜਿਸਦਾ ਪਤਾ ਲੱਗਦੇ ਹੀ ਠਾਕੁਰ ਦਲੀਪ ਸਿੰਘ ਜੀ ਦੇ ਸਮਰਥਕ ਤੁਰੰਤ ਮੌਕੇ ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ਤੇ ਪਹੁੰਚੀ ਪੁਲਿਸ ਨੇ ਜ਼ਮੀਨ ਤੇ ਵਾਹੀ ਦਾ ਕੰਮ ਰੁਕਵਾਇਆ। ਮਾਮਲਾ ਦਰਜ ਕਰਕੇ ਅੱਠ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ, ਜਦਕਿ ਫਰਾਰ ਹੋਏ ਬਾਕੀ ਲੋਕਾਂ ਦੀ ਭਾਲ ਜਾਰੀ ਹੈ। ਸ. ਬਰਾੜ ਨੇ ਦੱਸਿਆਂ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਭੈਣੀ ਸਾਹਿਬ ਦੇ ਕਾਬਜ ਧੜੇ ਵੱਲੋਂ ਜੀਵਨ ਨਗਰ ਦੇ ਧਰਮ ਕੰਡੇ ਤੇ ਗੜ੍ਹਦੀਵਾਲਾ ਦੀ ਧਰਮਸ਼ਾਲਾ ਉਪਰ ਜਬਰੀ ਕਬਜ਼ਾ ਕੀਤਾ ਗਿਆ ਅਤੇ ਮੁਕੇਰੀਆਂ ਧਰਮਸ਼ਾਲਾ ਉਪਰ ਕਬਜ਼ੇ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਨਾਮਧਾਰੀ ਸੰਪਰਦਾਇ ਦਾ ਇਤਿਹਾਸ ਬੇਜ਼ੁਬਾਨਾਂ ਦੀ ਰਾਖੀ ਅਤੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲਾ ਰਿਹਾ ਹੈ, ਪਰ ਠਾਕੁਰ ਉਦੇ ਸਿੰਘ ਦਾ ਕਾਬਜ਼ ਧੜਾ ਇਸ ਮਹਾਨ ਪਰੰਪਰਾ ਨੂੰ ਕਲੰਕਿਤ ਕਰਨ ਤੇ ਉਤਾਰੂ ਹੈ। ਸ. ਬਰਾੜ ਨੇ ਕਿਹਾ ਕਿ ਇਹ ਸਭ ਕੁੱਝ ਉਹ ਪ੍ਰਸਾਸ਼ਨ ਅਤੇ ਸਰਕਾਰਾਂ ਨੂੰ ਆਪਣੇ ਪ੍ਰਭਾਵ ਹੇਠ ਲਿਆ ਕੇ ਕਰ ਰਿਹਾ ਹੈ। ਉਨ੍ਹਾ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਤੋਂ ਮੰਗ ਕੀਤੀ ਕਿ ਭੈਣੀ ਸਾਹਿਬ ਦੇ ਕਾਬਜ਼ ਧੜੇ ਵੱਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਨੂੰ ਰੋਕਣ ਤਾਂ ਕਿ ਕਿਤੇ ਇਹ ਵਿਵਾਦਿਤ ਸਥਿਤੀ ਕੋਈ ਭਿਆਨਕ ਰੂਪ ਨਾ ਲੈ ਜਾਵੇ। ਉਨ੍ਹਾਂ ਮੰਗ ਕੀਤੀ ਕਿ ਬੇਲਗਾਮ ਅਨਸਰਾਂ ਨੂੰ ਜਾਇਦਾਦਾਂ ਕਬਜ਼ਾਉਣ ਦੀ ਖੁੱਲ੍ਹ ਨਾ ਕੇ ਫੌਰੀ ਤੌਰ ਤੇ ਨੱਥ ਪਾਈ ਜਾਵੇ ਅਤੇ ਕਾਨੂੰਨ ਮੁਤਾਬਿਕ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਅਜਮੇਰ ਸਿੰਘ, ਜਸਪਾਲ ਸਿੰਘ, ਜਸਵੰਤ ਸਿੰਘ ਸੋਨੂੰ, ਸੰਗਤ ਸਿੰਘ, ਰਾਜਵੰਤ ਸਿੰਘ, ਮਨਿੰਦਰ ਸਿੰਘ ਅਤੇ ਅਰਵਿੰਦਰ ਸਿੰਘ ਹਾਜ਼ਰ ਸਨ।   

Wednesday, July 15, 2015

ਦਲਿਤਾਂ ਦੇ ਜ਼ਮੀਨੀ ਸੰਘਰਸ਼ ਨੂੰ ਮਾਓਵਾਦ ਦਾ ਨਾਂ ਦੇਣਾ ਖ਼ਤਰਨਾਕ ਰੁਝਾਨ-AFDR

Narinder Kumar Jeet posted on 15 July at 16:36 at Facebook                                   Bathinda
ਜਬਰ ਦਾ ਟਾਕਰਾ ਕਰਨ ਲਈ ਜਥੇਬੰਦ ਤਾਕਤ ਨੂੰ ਮਜ਼ਬੂਤ ਕਰਨ ਦਾ ਸੱਦਾ 
ਅੱਜ ਇਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ ਅਤੇ ਸੂਬਾ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਸੂਹੀਆਤੰਤਰ ਵਲੋਂ ਪੰਜਾਬ ਵਿਚ ਦਲਿਤਾਂ ਦੇ ਜ਼ਮੀਨਾਂ ਲਈ ਸੰਘਰਸ਼ ਨੂੰ ਮਾਓਵਾਦ-ਨਕਸਲਵਾਦ ਦੇ ਪੈਰ ਪਸਾਰਨ ਦਾ ਨਾਂ ਦੇ ਕੇ ਗ਼ਲਤ ਜਾਣਕਾਰੀ ਫੈਲਾਉਣ ਅਤੇ ਹੁਕਮਰਾਨਾਂ ਦੀਆਂ ਪਹਿਲਾਂ ਹੀ ਬੰਦ ਅੱਖਾਂ ਉਪਰ ਪੱਟੀ ਬੰਨਣ ਦਾ ਖ਼ਤਰਨਾਕ ਰੁਝਾਨ ਕਰਾਰ ਦਿੱਤਾ ਹੈ।  
ਸਭਾ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਪੰਚਾਇਤੀ ਜ਼ਮੀਨਾਂ ਵਿੱਚੋਂ ਦਲਿਤਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਯਕੀਨੀ ਬਣਾਉਣ ਅਤੇ ਖੇਤੀ ਸੰਕਟ, ਬੇਰੋਜ਼ਗਾਰੀ ਅਤੇ ਹੋਰ ਆਰਥਕ ਮਸਲਿਆਂ ਨੂੰ ਹੱਲ ਕਰਣ ਦੀ ਆਪਣੀ ਜ਼ਿੰਮੇਵਾਰੀ ਨਿਭਾਉਣ ਅਤੇ ਲੋਕਾਂ ਪ੍ਰਤੀ ਜਵਾਬਦੇਹ ਹੋਣ ਦਾ ਸਹੀ ਰਾਹ ਅਖ਼ਤਿਆਰ ਕਰਨ ਦੀ ਥਾਂ ਬਲੀ ਦੇ ਬੱਕਰੇ ਲੱਭ ਰਹੀ ਹੈ ਜਿਨ੍ਹਾਂ ਦੇ ਬਹਾਨੇ ਲੋਕਾਂ ਦੀ ਹੱਕ-ਜਤਾਈ ਦੇ ਜਮਹੂਰੀ ਹੱਕ ਨੂੰ ਬੇਤਹਾਸ਼ਾ ਤਾਕਤ ਨਾਲ ਕੁਚਲਿਆ ਜਾ ਸਕੇ। ਸਰਕਾਰ ਅਜੇ ਵੀ ਕੰਧ 'ਤੇ ਲਿਖਿਆ ਪੜ੍ਹਨ ਲਈ ਤਿਆਰ ਨਹੀਂ ਹੈ।  
ਉਨ੍ਹਾਂ ਕਿਹਾ ਕਿ ਮਹਿਜ਼ ਦੋ ਮਹੀਨਿਆਂ 'ਚ ਹੀ ਦੋ ਜ਼ਿਲ੍ਹਿਆਂ ਅੰਦਰ 18 ਕਿਸਾਨ-ਮਜ਼ਦੂਰ ਖ਼ੁਦਕੁਸ਼ੀਆਂ ਕਰ ਚੁੱਕੇ ਹਨ। ਘੋਰ ਸੰਕਟ ਦੀ ਹਾਲਤ ਵਿਚ ਸਰਕਾਰ ਵਲੋਂ ਜਵਾਬਦੇਹ ਹੋਣ ਦੀ ਥਾਂ ਕੰਨ ਤੇ ਅੱਖਾਂ ਬੰਦ ਕਰ ਲੈਣ ਕਾਰਨ ਹਰ ਤਬਕੇ 'ਚ ਹਾਹਾਕਾਰ ਮੱਚੀ ਹੋਈ ਹੈ। ਆਵਾਜਾਈ ਕੰਟਰੋਲ ਦੀ ਕੋਈ ਵਿਵਸਥਾ ਨਾ ਹੋਣ ਕਾਰਨ ਹਰ ਰੋਜ਼ ਅੱਠ-ਦਸ ਲੋਕ ਸੜਕ ਹਾਦਸਿਆਂ 'ਚ ਜਾਨਾਂ ਗਵਾ ਰਹੇ ਹਨ। ਖ਼ੁਦ ਸੂਬੇ ਦੇ ਗ੍ਰਹਿ ਮੰਤਰੀ ਦੀ ਮਾਲਕੀ ਵਾਲੀਆਂ ਔਰਬਿਟ ਬੱਸਾਂ ਆਏ ਦਿਨ ਨਾਗਰਿਕਾਂ ਨੂੰ ਸੜਕਾਂ ਉਪਰ ਕੁਚਲ ਰਹੀਆਂ ਹਨ। ਇਕ ਪਿੱਛੋਂ ਇਕ ਬੰਦਾ ਦਰੜਕੇ ਮਾਰਿਆ ਜਾਣ ਦੇ ਬਾਵਜੂਦ ਇਨ੍ਹਾਂ ਬੱਸਾਂ 'ਚ ਮੋਟਰ ਵਹੀਕਲਜ਼ ਐਕਟ ਲਾਗੂ ਨਹੀਂ ਕੀਤਾ ਜਾ ਰਿਹਾ। ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਬਣਾਈ ਪੁਲੀਸ ਜਾਂ ਤਾਂ ਸੱਤਾਧਾਰੀ ਧਿਰ ਨੂੰ ਬੇਕਸੂਰ ਦਿਖਾਉਣ ਦੀ ਰਾਜਭਗਤੀ ਦੇ ਯਤਨ ਕਰ ਰਹੀ ਹੁੰਦੀ ਹੈ (ਜਿਵੇਂ ਕੁਰਾਲੀ ਨੇੜੇ ਔਰਬਿਟ ਬੱਸ ਕਾਂਡ ਸਮੇਂ ਪੁਲਿਸ ਸਬੂਤ ਮਿਟਾਉਣ 'ਚ ਲੱਗੀ ਹੋਈ ਸੀ) ਜਾਂ ਲੋਕਾਂ ਨੂੰ ਡਾਂਗਾਂ ਨਾਲ ਕੁੱਟ ਰਹੀ ਹੁੰਦੀ ਹੈ (ਜਿਵੇਂ ਬਠਿੰਡਾ ਵਿਚ ਅਧਿਆਪਕਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ) । 
ਰਾਜਤੰਤਰ ਦੀ ਅਜਿਹੀ ਘੋਰ ਸੰਵੇਦਨਹੀਣਤਾ ਦੀ ਸੂਰਤ 'ਚ ਲੋਕਾਂ ਵਲੋਂ ਜਥੇਬੰਦ ਹੋ ਕੇ ਆਪਣੀ ਜਾਨ-ਮਾਲ ਦੀ ਰਾਖੀ ਕਰਨਾ ਉਨ੍ਹਾਂ ਦਾ ਜਮਹੂਰੀ ਹੱਕ ਹੈ ਜਿਸ ਦੀ ਜਾਇਜ਼ ਵਰਤੋਂ ਉਹ ਹਾਕਮਾਂ ਤਕ ਆਪਣੀ ਆਵਾਜ਼ ਪਹੁੰਚਾਉਣ ਲਈ ਕਰ ਰਹੇ ਹਨ। ਲੋਕਾਂ ਦਾ ਅਮਨ ਅਮਾਨ ਹੱਕ-ਜਤਾਈ ਦਾ ਅਧਿਕਾਰ ਜਮਹੂਰੀਅਤ ਦਾ ਮੂਲ ਹੈ । ਅੱਜ ਅਮਨ ਨੂੰ ਸਭ ਤੋਂ ਵਧ ਖਤਰਾ ਸਰਕਾਰੀ ਤੰਤਰ ਤੋਂ ਹੈ। ਇਸ ਤਰਾਂ ਦੇ ਬਹਾਨੇ ਅਮਨ ਭੰਗ ਕਰਨ ਦੀ ਸਰਕਾਰੀ ਤਿਆਰੀ ਦੇ ਸੰਕੇਤ ਹਨ।
ਜਮਹੂਰੀ ਹੱਕਾਂ ਲਈ ਤਤਪਰ ਆਗੂਆਂ ਨੇ ਆਮ ਲੋਕਾਂ ਅਤੇ ਲੋਕਪੱਖੀ ਤਾਕਤਾਂ ਨੂੰ ਇਸ ਤਰਾ੍ਹਂ ਦੇ ਖ਼ਤਰਨਾਕ ਸੰਕੇਤਾਂ ਅਤੇ ਵਧ ਰਹੇ ਜਬਰ ਦਾ ਟਾਕਰਾ ਕਰਨ ਲਈ ਆਪਣੀ ਜਥੇਬੰਦ ਤਾਕਤ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਤਾਂ ਜੋ ਜਮਹੂਰੀਅਤ ਮਜ਼ਬੂਤ ਹੋ ਸਕੇ।
ਜਾਰੀ ਕਰਤਾ:
ਬੂਟਾ ਸਿੰਘ, ਸੂਬਾ ਪ੍ਰੈੱਸ ਸਕੱਤਰ, ਫ਼ੋਨ 94634-74342

Tuesday, February 24, 2015

ਮੋਦੀ ਦੇ ਖਿਲਾਫ਼ ਅੰਨਾ ਅੰਦੋਲਨ ਦੀ ਹਨੇਰੀ ਲੁਧਿਆਣਾ ਵਿੱਚ ਵੀ ਸ਼ੁਰੂ

ਭੋਂ ਪ੍ਰਾਪਤੀ ਬਿਲ ਦੇ ਮੁੱਦੇ ਨੂੰ ਲੈ ਕੇ ਹੋਇਆ ਜ਼ੋਰਦਾਰ ਰੋਸ ਵਖਾਵਾ  
ਕਈ ਸੰਗਠਨਾਂ ਨੇ ਕੀਤਾ ਅੰਨਾ ਅੰਦੋਲਨ ਲਈ ਸਰਗਰਮ ਸਹਿਯੋਗ ਦਾ ਐਲਾਨ  
ਲੁਧਿਆਣਾ: 24 ਫਰਵਰੀ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ):  
ਚੰਗੇ ਦਿਨਾਂ ਦਾ ਵਾਅਦਾ  ਕਰਕੇ ਸੱਤਾ ਵਿੱਚ ਆਈ ਮੋਦੀ ਸਰਕਾਰ ਦੇ ਖਿਲਾਫ਼ ਲੁਧਿਆਣਾ ਵਿੱਚ ਵੀ ਜ਼ੋਰਦਾਰ ਅੰਦੋਲਨ ਸ਼ੁਰੂ ਹੋ ਗਿਆ ਹੈ। ਰੋਸ ਵਖਾਵਾ ਕਰ ਰਹੇ ਸੰਗਠਨਾਂ ਦੇ ਬੁਲਾਰਿਆਂ ਨੇ ਕਿਹਾ ਕਿ ਅਸਲ ਵਿੱਚ ਮੋਦੀ ਸਰਕਾਰ ਆਪਣੇ ਚੰਗੇ ਦਿਨਾਂ ਦੇ ਵਾਅਦੇ ਨੂੰ ਭੁੱਲ ਕੇ ਵੱਡੇ ਵੱਡੇ ਪੂੰਜੀਪਤੀਆਂ ਦੇ ਚੰਗੇ ਦਿਨ ਲਿਆਉਣ ਲਈ ਸਰਗਰਮ ਹੈ ਤਾਂਕਿ ਉਹਨਾਂ ਕੋਲੋਂ ਲਿਆ ਗਿਆ ਚੋਣ ਫੰਡ ਕਈ ਗੁਣਾ ਵਧਾ ਕੇ ਵਾਪਿਸ ਕੀਤਾ ਜਾ ਸਕੇ ।  ਪੂੰਜੀਪਤੀਆਂ ਦੇ ਉਤਪਾਦਨਾਂ ਨੂੰ ਐਮ ਆਰ ਪੀ (ਮੈਕਸੀਮਮ ਰਿਟੇਲ ਪਰਾਈਜ) ਅਤੇ ਦੇਸ਼ ਦਾ ਪੇਟ ਭਰਨ ਵਾਲੇ ਕਿਸਾਨਾਂ ਲਈ ਐਮ ਐਸ ਪੀ (ਮਿਨੀਮਮ ਸੁਪੋਰਟ ਪ੍ਰਾਇਜ਼) ਵਰਗੇ  ਬੇਇੰਸਾਫੀ ਭਰੇ ਪੈਮਾਨੇ ਨਾਲ ਵਿਕਾਸ ਨੂੰ ਨਾਪਨ ਵਾਲਾ ਸ਼ੋਸ਼ਣ ਭਰਿਆ ਤਰੀਕਾ ਹੁਣ ਅਸੀਂ ਨਹੀਂ ਚੱਲਣ ਦੇਣਾ। ਇਹ ਗੱਲ ਅੱਜ ਨੈਸ਼ਨਲ ਅਲਾਇੰਸ ਆਫ਼ ਪੀਪਲਜ਼ ਮੂਵਮੈਂਟ ਦੇ ਸੱਦੇ 'ਤੇ ਜਨਤੰਤਰ ਮੋਰਚਾ, ਰਾਸ਼ਟਰ ਧਰਮ ਮਿਸ਼ਨ ਅਤੇ ਬੇਲਨ ਬ੍ਰਿਗੇਡ  ਵਰਗੇ ਪ੍ਰਮੁਖ ਲੋਕ ਪੱਖੀ ਖਾੜਕੂ ਸੰਗਠਨਾਂ ਨੇ ਜਗਰਾਓਂ ਪੁਲ ਉੱਪਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸਾਂਝੀ ਯਾਦਗਾਰ ਹੇਠ ਕੀਤੇ ਇੱਕ ਸਾਂਝੇ ਰੋਸ ਵਖਾਵੇ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਕਹੀ। ਇਹ ਆਯੋਜਨ ਦਿੱਲੀ ਵਿੱਚ ਲੋਕ ਨਾਇਕ ਅੰਨਾ ਹਜਾਰੇ ਅਤੇ ਲੋਕ ਨਾਇਕਾ ਮੇਧਾ ਪਾਟਕਰ ਦੀ ਅਗਵਾਈ ਹੇਠ ਆਰੰਭ ਹੋਏ ਅੰਦੋਲਨ ਨਾਲ ਇੱਕਜੁੱਟਤਾ ਪ੍ਰਗਟਾਉਣ ਲਈ ਕੀਤਾ ਗਿਆ।
  ਭੋਂ ਪ੍ਰਾਪਤੀ ਬਿਲ ਦੇ ਮੁੱਦੇ 'ਤੇ ਅੰਨਾ ਹਜਾਰੇ ਦੀ ਸੁਰ ਵਿੱਚ ਸੁਰ ਮਿਲਾਉਂਦਿਆਂ ਵ੍ਖਾਵਾਕਾਰੀਆਂ ਨੇ ਜ਼ੋਰਦਾਰ ਨਾਅਰੇ ਬਾਜੀ ਦੇ ਨਾਲ ਨਾਲ ਜੋਸ਼ੀਲੇ ਭਾਸ਼ਣ ਵੀ ਦਿੱਤੇ।
ਇਸ ਰੋਸ ਵਖਾਵੇ ਵਿੱਚ ਜੈਵਿਕ ਖੇਤੀ ਐਸੋਸੀਏਸ਼ਨ ਵੱਲੋਂ ਮੇਵਾ ਸਿੰਘ ਕੁਲਾਰ, ਸੋਸ਼ਲ ਥਿੰਕਰਜ਼ ਫੋਰਮ ਵੱਲੋਂ ਰਮੇਸ਼ ਰਤਨ, ਇਪਟਾ ਵੱਲੋਂ ਐਮ ਐਸ ਭਾਟੀਆ, ਮਹਾਤੜ ਸਾਥੀ ਜਾਗਰਤੀ ਮੰਚ ਵੱਲੋਂ ਕੀਮਤੀ ਰਾਵਲ, ਸੈਂਟਰਲ ਐਂਟੀ ਕੁਰੱਪਸ਼ਨ ਵੱਲੋਂ ਰਮੇਸ਼ ਨ੍ਨ੍ਚਾਹਲ, ਰਮੇਸ਼ ਗਾਬਾ ਅਤੇ ਕਈ ਹੋਰ ਆਗੂਆਂ ਸਮੇਤ ਕਈ ਪ੍ਰਮੁਖ  ਹੋਏ।
ਗੁਰਵੰਤ ਸਿੰਘ ਅਤੇ ਕੁੰਵਰ ਰੰਜਨ ਸਿੰਘ ਨੇ ਬਹੁਤ ਹੀ ਖੂਬਸੂਰਤੀ ਨਾਲ ਮੰਚ ਸੰਚਾਲਨ ਕੀਤਾ।  ਵਿਨੋਦ ਜੈਨ, ਕਾਮਰੇਡ ਗੁਰਨਾਮ ਸਿਧੂ, ਮੇਵਾ ਸਿੰਘ  ਕੁਲਾਰ ਅਤੇ ਅਨੀਤਾ ਸ਼ਰਮਾ ਨੇ ਭੋਂ  ਪ੍ਰਾਪਤੀ ਬਿਲ ਦੀਆਂ  ਬਰੀਕੀਆਂ ਨੂੰ ਬੜੇ ਹੀ ਸਾਦਾ ਸ਼ਬਦਾਂ ਨਾਲ ਆਮ ਲੋਕਾਂ ਨੂੰ ਜਾਣੂ ਕਰਵਾਇਆ। 

Wednesday, August 21, 2013

ਮਾਮਲਾ ਪਿਹੋਵਾ 'ਚ ਪਟੇ ਤੇ ਲਈਆਂ ਜਮੀਨਾਂ ਖਾਲੀ ਕਰਾਉਣ ਦਾ

Wed, Aug 21, 2013 at 2:22 PM
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਕੀਤੇ ਵਾਅਦੇ ਨੂੰ ਪੂਰਾ ਕਰਨ -ਜਥੇਦਾਰ ਅਵਤਾਰ ਸਿੰਘ
 ਇਹ ਤਸਵੀਰ ਸਿਖ ਸੰਗਤ ਤੋਂ ਸਹਿਤ 
ਅੰਮ੍ਰਿਤਸਰ 21 ਅਗਸਤ 2013:  ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਹਰਿਆਣੇ ਦੇ ਪਿਹੋਵਾ ਇਲਾਕੇ ‘ਚ ਤਕਰੀਬਨ 50 ਸਾਲ ਪਹਿਲਾਂ ਤੋਂ ਪਟੇ ‘ਤੇ ਬੰਜਰ ਜ਼ਮੀਨਾਂ ਲੈ ਕੇ ਵਾਹੀਯੋਗ ਜ਼ਮੀਨਾਂ ਬਣਾਈਆਂ ਹਨ ਤੇ ਹੁਣ ਇਨ੍ਹਾਂ ਖੇਤੀਯੋਗ ਉਪਜਾਊ ਜ਼ਮੀਨਾਂ ਨੂੰ ਖਾਲੀ ਕਰਾਉਣ ਦੇ ਬਹਾਨੇ ਸਰਕਾਰ ਕਿਸਾਨਾਂ ਨੂੰ ਉਜਾੜਨ ‘ਤੇ ਤੁਲੀ ਹੈ। ਉਨ੍ਹਾਂ ਕਿਹਾ ਕਿ 16 ਅਗਸਤ ਨੂੰ ਹਰਿਆਣੇ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨਾਲ ਮਿਲ ਕੇ ਹੋਰ ਮਸਲਿਆਂ ਤੋਂ ਇਲਾਵਾ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦੇ ਪਟੇ ਰੱਦ ਕਰਨ ਨਾਲ ਕਿਸਾਨਾਂ ਦੀਆਂ ਮੁਸ਼ਕਿਲਾਂ ਸਬੰਧੀ ਵਿਸਥਾਰ ਨਾਲ ਗੱਲਬਾਤ ਕੀਤੀ ਸੀ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਸੀ ਕਿ ਕਿਸੇ ਵੀ ਕਿਸਾਨ ਨਾਲ ਧੱਕਾ ਨਹੀਂ ਕੀਤਾ ਜਾਵੇਗਾ ਤੇ ਸ੍ਰੀ ਹੁੱਡਾ ਨੂੰ ਚਾਹੀਦਾ ਹੈ ਕਿ ਪਿਹੋਵਾ ਕੋਲ ਉਜਾੜੇ ਜਾ ਰਹੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਪਟੇ ਬਹਾਲ ਕਰਕੇ ਸਰਕਾਰ ਕਿਸਾਨਾਂ ਨੂੰ ਜ਼ਮੀਨਾਂ ਵਾਪਸ ਦੇਵੇ।
ਉਨ੍ਹਾਂ ਕਿਸਾਨਾਂ ਨੂੰ ਵਿਸ਼ਵਾਸ ਦਿਵਉਂਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਹੈ ਅਤੇ ਹਰ ਵੇਲੇ ਪੰਜਾਬੀ ਕਿਸਾਨਾਂ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਪੀੜ੍ਹਤ ਕਿਸਾਨਾਂ ਦੀ ਹਰੇਕ ਪ੍ਰਕਾਰ ਦੀ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪੀੜ੍ਹਤ ਕਿਸਾਨਾਂ ਦੇ ਲਈ ਲੰਗਰ ਆਦਿ ਦਾ ਮੁਕੰਮਲ ਪ੍ਰਬੰਧ ਕਰਨ ਲਈ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਅਤੇ ਗੁਰਦੁਆਰਾ ਸਾਹਿਬ ਪਾ:ਛੇਵੀਂ ਕੁਰੂਕਸ਼ੇਤਰ ਦੇ ਮੈਨੇਜਰਾਂ ਨੂੰ ਹਦਾਇਤ ਕਰ ਦਿੱਤੀ ਗਈ ਹੈ।
  ਕੁਝ ਹੋਰ ਜ਼ਰੂਰੀ ਲਿੰਕ:


ਪ੍ਰੋ. ਭੁੱਲਰ, ਸ਼ਿਵੂ ਤੇ ਜਡੇਸਵਾਮੀ ਨੂੰ ਭਲਕੇ ਫਾਂਸੀ ਦਿੱਤੇ ਜਾਣ ਦਾ ਖਦਸ਼ਾ


ਦਿੱਲੀ:ਨਿੱਕੀ ਜਹੀ ਚੰਗਾਰੀ ਨੇ ਲਾਂਬੂ ਲਾ ਦਿੱਤੇ






Saturday, June 30, 2012

ਫਿਰ ਚੱਲੀ ਜਮੀਨੀ ਝਗੜੇ ਕਾਰਣ ਗੋਲੀ

ਥਾਣਿਆਂ/ਅਦਾਲਤਾਂ ਨੂੰ ਛੱਡ ਕੇ ਲੋਕ ਕਿਓਂ ਤੁਰਦੇ ਨੇ ਮਰਨ ਮਾਰਨ ਵਾਲੇ ਪਾਸੇ   
ਜਗ ਬਾਣੀ ਦੇ ਲੁਧਿਆਣਾ ਬਾਣੀ ਵਾਲੇ ਮੁੱਖ ਸਫੇ 'ਤੇ ਪ੍ਰਕਾਸ਼ਿਤ ਖਬਰ
ਜਰ ਜੋਰੂ ਅਤੇ ਜਮੀਨ ਕਰਨ ਹੁੰਦੇ ਝਗੜੇ ਉਂਝ ਤਾਂ ਕਾਫੀ ਪੁਰਾਣੇ ਹਨ ਪਰ ਅਮਨ ਕਾਨੂਨ ਦੀ ਹਾਲਤ 'ਤੇ ਪੂਰਾ ਕੰਟ੍ਰੋਲ ਹੋਣ ਦੇ ਦਾਵਿਆਂ ਅਤੇ ਲਗਾਤਾਰ ਹੋ ਰਹੇ ਸਭਿਆਚਾਰਕ ਵਿਕਾਸ ਵਾਲੇ ਮਾਹੌਲ ਵਿੱਚ ਜੰਗਲ ਦੇ ਕੰਨੋਂ ਦੀਆਂ ਘਟਨਾਵਾਂ ਕਾਫੀ ਕੁਝ ਸੋਚਣ 'ਤੇ ਮਜਬੂਰ ਕਰਦੀਆਂ ਹਨ। ਜਮੀਨੀ ਵਿਵਾਦ ਨੂੰ ਲੈ ਕੇ ਹੁਣ ਨਵੀਂ ਵਾਰਦਾਤ ਹੋਈ ਹੈ ਲੁਧਿਆਣਾ ਦੇ ਸਿਧਵਾਂ ਬੇਟ ਇਲਾਕੇ ਵਿੱਚ। ਇਸ ਝਗੜੇ ਦੀ ਖਬਰ ਰੋਜ਼ਾਨਾ ਜਗ ਬਾਣੀ ਨੇ ਆਪਣੇ ਖਬਰਾਂ ਵਾਲੇ ਮੁੱਖ ਸਫੇ 'ਤੇ ਪ੍ਰਕਾਸ਼ਿਤ ਕੀਤੀ ਦੇ ਹੈ। ਦਿਨ ਬਦਿਨ ਅਜਿਹੇ ਮਾਮਲਿਆਂ ਦਾ ਵਧਣਾ ਇਸ ਗੱਲ ਵਲ੍ਲ ਸੰਕੇਤ ਕਰਦਾ ਹੈ ਕੀ ਲੋਕ ਕਾਨੂੰਨ ਜਾਂ ਇਨਸਾਫ਼  ਦੇ ਮੰਦਰ ਵਿੱਚ  ਜਾਣ ਦੀ ਬਜਾਏ ਮਰਨ ਮਾਰਨ ਵਾਲਾ ਰਸਤਾ ਅਖਤਿਆਰ ਕਰਨਾ ਜਿਆਦਾ ਠੀਕ ਸਮਝਦੇ ਹਨ। ਕਾਨੂਨ ਅਤੇ ਇਨਸਾਫ਼ ਤੋਂ ਉਠ ਰਿਹਾ ਲੋਕਾਂ ਦਾ ਵਿਸ਼ਵਾਸ ਨਿਸਚੇ ਖਤਰਨਾਕ ਭਵਿੱਖ ਦੀ ਚੇਤਾਵਨੀ ਦ ਰਿਹਾ ਹੈ। ਕਿੰਨਾ ਚੰਗਾ ਹੋਵੇ ਜੇ ਸਰਕਾਰ ਵੇਲਾ ਰਹਿੰਦੀਆਂ ਲੋਕਾਂ ਦੇ ਇਸ ਗੁਆਚ ਰਹੇ ਵਿਸ਼ਵਾਸ ਨੂੰ ਸੰਭਾਲ ਲਾਵੇ। ਜਦੋਂ ਤੱਕਕ ਧੱਕਾ ਕਰਨ ਵਾਲੇ ਬਾਹੂਬਲੀਆਂ ਅਤੇ ਅਸਰ ਰਸੂਖ ਜਾਨ ਪੈਸੇ ਵਾਲਿਆਂ ਦੇ ਖਿਲਾਫ਼ ਲੱਗੇ ਦਿਸ਼ਾਂ ਦੀ ਜਾਂਚ ਨਿਰਪੱਖ ਅਤੇ ਤੇਜ਼ ਰਾਦ੍ਤਾਰ ਨਾਲ ਨਹੀਂ ਕਰਾਈ ਜਾਂਦੀ ਉਦੋਂ ਤੱਕ ਆਮ ਲੋਕਾਂ ਦਾ ਭਰੋਸਾ ਬਹਾਲ ਕਰਨਾ ਲਗਾਤਾਰ ਔਖਾ ਹੁੰਦਾ ਜਾਵੇਗਾ।--ਰੈਕਟਰ  ਕਥੂਰੀਆ