Thursday 5th April 2022 at 1034 PM
ਲੁਧਿਆਣਾ: 5 ਅਪ੍ਰੈਲ 2022: (ਐਜੂਕੇਸ਼ਨ ਸਕਰੀਨ//ਪੰਜਾਬ ਸਕਰੀਨ)::
ਇੱਕ ਰਿਵਾਜ ਜਿਹਾ ਚਲ ਪਿਆ ਹੈ ਹਰ ਸਰਕਾਰੀ ਚੀਜ਼ ਨੂੰ ਨੀਵਾਂ ਸਮਝਣ ਅਤੇ ਭੰਡਣ ਦਾ। ਪੂੰਜੀਵਾਦ ਦੀ ਚਲਾਈ ਇਸ ਹਨੇਰੀ ਦੇ ਨਾਲ ਉਹ ਲੋਕ ਵੀ ਹੋ ਤੁਰੇ ਹਨ ਜਿਹਨਾਂ ਨੂੰ ਨਾਂ ਤਾਂ ਸਰਕਾਰੀ ਅਦਾਰਿਆਂ ਦੀਆਂ ਮੁਸ਼ਕਲਾਂ ਪਤਾ ਹਨ ਅਤੇ ਨਾ ਹੀ ਪਬਲਿਕ ਸੈਕਟਰ ਦੀ ਅਹਿਮੀਅਤ ਦਾ ਗਿਆਨ ਹੈ। ਨਿਜੀਕਰਨ ਅਤੇ ਪੂੰਜੀਵਾਦ ਦੀ ਇਸ ਹਨੇਰੀ ਸਾਹਮਣੇ ਜਿਹੜੀਆਂ ਸ਼ਖਸੀਅਤਾਂ ਅਡੋਲਤਾ ਨਾਲ ਖੜ੍ਹੀਆਂ ਹਨ ਉਹਨਾਂ ਵਿੱਚ ਸਿੱਖਿਆ ਸੰਸਾਰ ਨਾਲ ਜੁੜੀ ਸ਼ਖ਼ਸੀਅਤ ਪ੍ਰਿੰਸੀਪਲ ਕਿਰਨ ਗੁਪਤਾ ਵੀ ਹੈ। ਉਹਨਾਂ ਦੀ ਦੇਖਰੇਖ ਵਿਚ ਜਵੱਦੀ ਵਾਲਾ ਸਰਕਾਰੀ ਸਕੂਲ ਲਗਾਤਾਰ ਤਰੱਕੀ ਕਰ ਰਿਹਾ ਹੈ।
ਅੱਜ ਸਰਕਾਰੀ ਹਾਈ ਸਕੂਲ ਜਵੱਦੀ ਲੁਧਿਆਣਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ। ਜਿਸ ਵਿਚ ਛੇਵੀਂ ਸੱਤਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਦਾ ਸਾਲਾਨਾ ਨਤੀਜਾ ਸੰਨ 2021-22 ਐਲਾਨਿਆ ਗਿਆ। ਇਸ ਵਾਰ ਦੇ ਨਤੀਜੇ ਨੇ ਵੀ ਸਕੂਲ ਦੇ ਅਧਿਆਪਕ ਵਰਗ ਅਤੇ ਵਿਦਿਆਰਥੀਆਂ ਦੀ ਮਿਹਨਤ ਨੂੰ ਉਜਾਗਰ ਕੀਤਾ। ਇਹਨਾਂ ਨਤੀਜਿਆਂ ਨਾਲ ਸਕੂਲ ਦਾ ਨਾਮ ਹੋਰ ਰੌਸ਼ਨ ਹੋਇਆ ਹੈ। ਨਤੀਜੇ ਇਸ ਵਾਰ ਵੀ ਬਹੁਤ ਚੰਗੇ ਰਹੇ।
ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਵੀ ਕੀਤੀ ਗਈ। ਮਾਪਿਆਂ ਅਤੇ ਵਿਦਿਆਰਥੀਆਂ ਦਾ ਖੀਰ ਖੁਆ ਕੇ ਮੂੰਹ ਮਿੱਠਾ ਕਰਵਾ ਕੇ ਨਵੇਂ ਸੈਸ਼ਨ ਲਈ ਸ਼ੁੱਭ ਇੱਛਾਵਾਂ ਵੀ ਦਿੱਤੀਆਂ ਗਈਆਂ। ਮਾਪਿਆਂ ਕੋਲੋਂ ਸਕੂਲ ਸਬੰਧੀ ਵਿਚਾਰ ਵੀ ਲਏ ਗਏ। ਹੈੱਡਮਿਸਟ੍ਰੈਸ ਸ੍ਰੀਮਤੀ ਕਿਰਨ ਗੁਪਤਾ ਜੀ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਰਦਾਰ ਜਸਪਾਲ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਹੋਰ ਬੁਲੰਦੀਆਂ ਛੂਹਣ ਲਈ ਪ੍ਰੇਰਿਤ ਕੀਤਾ। ਕੁਲ ਮਿਲਾ ਕੇ ਇਸ ਵਾਰ ਵੀ ਇਸ ਸਕੂਲ ਨੇ ਆਪਣੇ ਰਿਕਾਰਡ ਹੋਰ ਚੰਗੇਰੇ ਕੀਤੇ ਹਨ।
No comments:
Post a Comment