RSS ਵੱਲੋ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਸਾਬਤ ਕਰਨ ਦਾ ਨਵਾਂ ਫਾਰਮੂਲਾ
ਜਗਰਾਓਂ 'ਚ ਆਪਣੇ ਪਤੀ ਅਤੇ ਬੱਚੀ ਨਾਲ ਸੈਰ ਤੇ ਨਿਕਲੀ ਪਤਨੀ ਦੀ ਮਨਚਲਿਆਂ ਨੇ 8000 ਦੀ ਸ਼ਰਤ ਲਾ ਕੇ ਲੈਗਿੰਗ (ਪਜਾਮੀ) ਲਾਹ ਦਿੱਤੀ ਸ਼ਰੇ ਬਜ਼ਾਰ। ਪੁਲਿਸ ਕੋਲ ਗਏ ਪਰ ਇੱਜ਼ਤ ਲਾਹੁਣ ਵਾਲੇ ਪਤਵੰਤੇ ਸੱਜਣਾਂ ਦੇ ਲੜਕੇ ਸਨ, ਕਾਰਵਾਈ ਨਾ ਹੋਈ ਪਰ ਜਦ ਗੱਲ ਮੀਡੀਆ ‘ਚ ਆ ਗਈ ਤਾਂ ਹੁਣ ਮੁਕੱਦਮਾ ਦਰਜ ਕਰਨਾ ਪਿਆ।
Courtesy Image |
ਲੇਖਕ: ਜਸਬੀਰ ਸਿੰਘ ਪੱਟੀ |
ਫਰੀਦਕੋਟ 'ਚ ੲਿੱਕ ਮਜ਼ਦੂਰ ਪਰਿਵਾਰ ਨਾਲ ਧੱਕਾ ਕੀਤਾ ਜਾ ਰਿਹਾ ਸੀ ਦੂਜੀ ਧਿਰ ਵਲੋਂ। ਕਹਿ ਰਹੇ ਸਨ ਕਿ ਤੇਰੀਆਂ ਦੋਵੇਂ ਜਵਾਨ ਕੁੜੀਆਂ ਚੁੱਕ ਕੇ ਲੈ ਜਾਣੀਆਂ। ਦੂਜੀ ਧਿਰ 'ਤੇ ਕਾਰਵਾਈ ਕਰਨ ਦੀ ਬਜਾਇ ਪੁਲਿਸ ਪੀੜਤ ਧਿਰ ਨਾਲ ਹੀ ਧੱਕਾ ਕਰ ਰਹੀ ਸੀ। ਰਾਜ਼ੀਨਾਮੇ ਲਈ ਦਬਾਅ ਪਾ ਰਹੀ ਸੀ। ਲਾਚਾਰ ਮਾਤਾ-ਪਿਤਾ ਤੇ ਦੋਵੇਂ ਬੇਟੀਆਂ ਨੇ ਨਹਿਰ ‘ਚ ਛਾਲ ਮਾਰ ਦਿੱਤੀ। ਦੋ ਲਾਸ਼ਾਂ ਲੱਭੀਆਂ, ਦੋ ਨਹੀਂ। ਤੀਜੀ ਬੱਚੀ, ਜੋ ਨਾਲ ਨਹੀਂ ਸੀ, ਨੇ ਪਰਿਵਾਰ ਵਲੋਂ ਲਿਖਿਆ ਖੁਦਕੁਸ਼ੀ ਨੋਟ ਜਨਤਕ ਕੀਤਾ, ਜਿਸ ‘ਚ ਪੁਲਿਸ ਅਤੇ ਸਥਾਨਕ ਅਕਾਲੀ ਆਗੂਆਂ ਦਾ ਨਾਂ ਲਿਆ। ਪੁਲਿਸ ਕਹਿੰਦੀ ਜਾਂਚ ਕਰਾਂਗੇ ਪਰ ਇਸ ਗੱਲ ਦੀ ਕਿ ਖੁਦਕੁਸ਼ੀ ਨੋਟ ਅਸਲੀ ਅਾ ਕਿ ਨਕਲੀ?
ਬਾਘੇ ਪੁਰਾਣੇ ਇਕ ਨਰਸ ਦੇ ਚਪੇੜਾਂ ਮਾਰਨ ਦੀ ਵੀਡੀਓ ਵੀ ਸੋਸ਼ਲ ਮੀਡੀਏ 'ਤੇ ਘੁੰਮ ਰਹੀ ਆ। ਚਪੇੜਾਂ ਮਾਰਨ ਵਾਲਾ ਵੀ ਅਕਾਲੀ ਸਰਪੰਚ ਦੱਸ ਰਹੇ ਆ।
ਪੰਜਾਬੀ ਸੁਭਾਅ ਕਿੰਨਾ ਬਦਲ ਗਿਆ, ਧੱਕੇ ਵਿਰੱਧ ਖੜਨ ਵਾਲੇ ਦਾਨੇ ਪੰਜਾਬੀ, ਕਿੰਨਾ ਧੱਕਾ ਕਰਨ ਲੱਗ ਪਏ, ਯਕੀਨ ਨੀ ਹੋ ਰਿਹਾ। ਹਰ ਗੱਲ ਸਰਕਾਰ 'ਤੇ ਵੀ ਨਹੀਂ ਸੁੱਟੀ ਜਾ ਸਕਦੀ। ਪਰਜਾ ਨੂੰ ਸਿਆਣੇ ਤੇ ਸਮਰਥਕਾਂ ਨੂੰ ਜ਼ਾਬਤੇ 'ਚ ਰਹਿਣ ਦੇ ਪਾਬੰਦ ਬਣਾਉਣਾ ਸਰਕਾਰ ਦਾ ਫਰਜ਼ ਥੋੜਾ!
ਨਾਲੇ ਸਰਕਾਰ ਦਾ ਕਸੂਰ ਤਾਂ ਏਹਦੇ ‘ਚ ਹੋ ਹੀ ਨਹੀਂ ਸਕਦਾ। ਸਰਕਾਰ ਹੁਣ ਚੋਣਾਂ ਲੜਨ ਦੀ ਤਿਆਰੀ ਕਰੇ, ਸੰਗਤ ਦਰਸ਼ਨ ਕਰੇ, ਨੀਲੇ ਕਾਰਡ ਬਣਾਵੇ ਕਿ ਇਹੋ ਜਿਹੀਆਂ ਛੋਟੀਆਂ-ਮੋਟੀਆਂ ਵਾਰਦਾਤਾਂ ਵੱਲ ਧਿਆਨ ਦਵੇ।
ਸਰਕਾਰ ਬਿਜ਼ੀ ਆ ਪੂਰੀ। ਪਰ ਇਹ ਨੀ ਪਤਾ ਕਿ ਆਰ. ਐਸ. ਐਸ. ਆਗੂ ਜਗਦੀਸ਼ ਗਗਨੇਜਾ, ਨਾਮਧਾਰੀ ਮਾਤਾ ਚੰਦ ਕੌਰ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਵੱਜੀਆਂ ਗੋਲੀਆਂ ਮਾਰਨ ਵਾਲਿਆਂ ਨੂੰ ਲੱਭਣ ‘ਚ ਬਿਜ਼ੀ ਆ ਜਾਂ ਲੁਕੌਣ 'ਚ? ਸਮਾਜ ਲਈ ਪ੍ਰਕਾਰ ਦੀ ਕੁਰਬਾਨੀ ਕਰਦੀ ਆਈ ਹੈ ਅਤੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਥੇ ਔਰਤ ਜਾਤੀ ਦਾ ਸਨਮਾਨ ਉਸ ਵੇਲੇ ' ਸੋ ਕਿਉ ਮੰਦਾ ਆਖੀਐ ਜਿਤੁ ਜੰਮੇ ਰਾਜਾਨ' ਦਾ ਉਚਾਰਨ ਕਰਕੇ ਕੀਤਾ ਜਦੋਂ ਔਰਤ ਨੂੰ ਪੈਰ ਦੀ ਜੁੱਤੀ ਸਮਝ ਤੇ ਉਸ ਨਾਲ ਅਸਮਾਨਤਾ ਵਾਲਾ ਵਿਵਹਾਰ ਕੀਤਾ ਜਾਂਦਾ ਸੀ। ਦਸ ਗੁਰੂ ਸਾਹਿਬਾਨ ਨੇ ਉਹਨਾਂ ਦੇ ਪੂਰਨਿਆ ਤੇ ਚੱਲਦਿਆ ਸਮਾਜ ਦੇ ਵਿਕਾਸ ਅਤੇ ਦਿਸ਼ਾ ਤੇ ਦਸ਼ਾ ਨੂੰ ਸੁਧਾਰਨ ਵੱਲ ਵਿਸ਼ੇਸ਼ ਧਿਆਨ ਦਿੱਤਾ। ਦੂਜੇ ਧਰਮਾਂ ਦੇ ਲੋਕਾਂ ਦੀ ਰਾਖੀ ਕਰਦਿਆ ਦੋ ਗੁਰੂ ਸਾਹਿਬਾਨ ਨੇ ਸ਼ਹਾਦਤਾਂ ਵੀ ਦਿੱਤੀਆ ਅਤੇ ਇਹਨਾਂ ਸ਼ਹਾਦਤਾਂ ਦੇ ਬਾਵਜੂਦ ਵੀ ਉਹ ਲੋਕ ਹੀ ਸਿੱਖ ਕੌਮ ਦੇ ਸਭ ਤੋ ਵੱਡੇ ਦੁਸ਼ਮਣ ਸਾਬਤ ਹੋਏ ਜਿਹਨਾਂ ਦੇ ਬਚਾਉ ਲਈ ਇਹ ਸ਼ਹਾਦਤਾਂ ਹੋਈਆ ਸਨ। ਗੁਰੂ ਸਾਹਿਬਾਨ ਦੀਆ ਸ਼ਹਾਦਤਾਂ ਤੋ ਬਾਅਦ ਤਾਂ ਸਿੱਖ ਧਰਮ ਵਿੱਚ ਸ਼ਹਾਦਤਾਂ ਦੇ ਵੱਡੇ ਵੱਡੇ ਕਿੱਸੇ ਲਿਖੇ ਗਏ। ਦੇਸ਼ ਦੀ ਅਜ਼ਾਦੀ ਦੀ ਲੜਾਈ ਵਿੱਚ ਵੀ ਸਿੱਖਾਂ ਨੇ ਸਭ ਤੋ ਵੱਧ ਯੋਗਦਾਨ ਪਾਇਆ ਪਰ ਅਜਾਦੀ ਤੋ ਬਾਅਦ ਜਿਥੇ ਸਿੱਖਾਂ ਨੂੰ ਜਰਾਇਮ ਪੇਸ਼ਾ ਲੋਕ ਕਹਿ ਕੇ ਭੰਡਿਆ ਗਿਆ ਉਥੇ ਜੂਨ 1984 ਵਿੱਚ ਸਾਕਾ ਨੀਲਾ ਤਾਰਾ ਤੇ ਫਿਰ ਨਵੰਬਰ 1984 ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ 110 ਸ਼ਹਿਰਾ ਵਿੱਚ ਜਿਸ ਤਰੀਕੇ ਨਾਲ ਕੋਹ ਕੋਹ ਕੇ ਮਾਰਿਆ ਗਿਆ ਉਸ ਨੂੰ ਸਿੱਖ ਕੌਮ ਕਦੇ ਵੀ ਭੁੱਲ ਨਹੀ ਸਕਦੀ।
ਛੇਵੇ ਪਾਤਸ਼ਾਹ ਨੇ ਮੀਰੀ ਪੀਰੀ ਦੇ ਸੰਕਲਪ ਨੂੰ ਉਸ ਵੇਲੇ ਸ਼ੁਰੂ ਕੀਤਾ ਜਦੋ ਪੰਜਵੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤਕਾਲੀ ਮੁਗਲ ਹਾਕਮ ਜਹਾਂਗੀਰ ਨੇ ਸ਼ਹੀਦ ਕਰ ਦਿੱਤਾ। ਛੇਵੇ ਪਾਤਾਸ਼ਾਹ ਨੇ ਚਾਰ ਜੰਗਾਂ ਵੀ ਲੜੀਆ ਤੇ ਚਾਰੇ ਜੰਗਾਂ ਵਿੱਚ ਹੀ ਜਿੱਤ ਵੀ ਪ੍ਰਾਪਤ ਕੀਤੀ। ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਸਿੱਖ ਧਰਮ ਲਈ ਨਹੀ ਸਗੋ ਹਿੰਦੂ ਧਰਮ ਨੂੰ ਬਚਾਉਣ ਲਈ ਹੋਈ ਸੀ ਜਿਸ ਬਾਰੇ ਸਾਰਾ ਜੱਗ ਜਾਣਦਾ ਹੈ ਪਰ ਅੱਜ ਇਹੀ ਧਰਮ ਸਿੱਖ ਧਰਮ ਨੂੰ ਖਤਮ ਕਰਨ ਤੇ ਤੁਲਿਆ ਹੋਇਆ ਹੈ। ਉਹਨਾਂ ਦੀ ਸ਼ਹਾਦਤ ਤੋ ਬਾਅਦ ਇਤਿਹਾਸ ਗਵਾਹ ਹੈ ਕਿ ਦਸਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 14 ਜੰਗਾਂ ਲੜੀਆ ਤੇ ਔਰੇਗਜੇਬ ਬਾਦਸ਼ਾਹ ਨੂੰ ਇਹ ਦੱਸ ਦਿੱਤਾ ਕਿ ਸਿੱਖ ਕੌਮ ਅਜਿੱਤ ਹੈ ਤੇ ਇਸ ਨਾਲ ਟੱਕਰ ਲੈਣ ਵਾਲਾ ਕਦੇ ਵੀ ਚੈਨ ਨਾਲ ਨਹੀ ਬਹਿ ਸਕਦਾ। ਸਿੱਖ ਪੰਥ ਦੀ ਖਾਤਰ ਦਸਮ ਪਿਤਾ ਦੇ 26 ਪਰਿਵਾਰਕ ਮੈਂਬਰਾਂ ਨੇ ਸ਼ਹਾਦਤਾ ਪਾਈਆ।
ਸਮੇਂ ਨੇ ਮੋੜ ਖਾਧਾ ਤੇ ਸਿੱਖ ਧਰਮ ਦੇ ਪ੍ਰਚਾਰ ਲਈ ਗੁਰੂ ਸਾਹਿਬ ਦੇ ਸਮੇਂ ਤੋ ਧਰਮ ਪ੍ਰਚਾਰ ਲਈ ਥਾਪੇ ਗਏ ਮਹੰਤ ਇਤਿਹਾਸਕ ਗੁਰੂਦੁਆਰਿਆ ਦੇ ਮਾਲਕ ਬਣ ਬੈਠੇ ਜਦ ਕਿ ਉਹ ਸਿਰਫ ਕੌਮ ਦੇ ਸੇਵਕ ਸਨ। ਮਹੰਤ ਨਰੈਣੂ ਵਰਗੇ ਮਹੰਤ ਤਾਂ ਐਯਾਸ਼ ਵੀ ਹੋ ਗਏ ਸਨ ਜਿਸ ਕਾਰਨ ਗੁਰੂਦੁਆਰੇ ਸੰਗਤ ਦੀ ਸੇਵਾ ਲਈ ਨਹੀ ਸਗੋ ਮਹੰਤਾਂ ਦੇ ਐਸ਼ੋ ਇਸ਼ਰਤ ਦੇ ਕੇਂਦਰ ਬਣ ਗਏ। ਜਿਹਨਾਂ ਕੋਲੋ ਪ੍ਰਬੰਧ ਪੰਥ ਨੇ ਆਪਣੇ ਹੱਥਾਂ ਵਿੱਚ ਲੈਣ ਲਈ ਸੰਘਰਸ਼ ਕਰ ਦਿੱਤਾ ਤੇ ਕਈ ਕੁਰਬਾਨੀਆ ਤੋ ਬਾਅਦ ਨਨਕਾਣਾ ਸਾਹਿਬ ਦਾ ਪ੍ਰਬੰਧ ਸੰਗਤਾਂ ਨੇ ਆਪਣੇ ਹੱਥਾਂ ਵਿੱਚ ਲਿਆ। ਨਨਕਾਣਾ ਸਾਹਿਬ ਦੇ ਪ੍ਰਬੰਧ ਕ੍ਰਾਂਤੀਕਾਰੀ ਸਾਬਤ ਹੋਇਆ ਤੇ ਇਸ ਕਾਮਯਾਬੀ ਨੂੰ ਪੰਡਤ ਜਵਾਹਰ ਲਾਲ ਨਾਹਿਰੂ ਤੇ ਮਹਾਤਮਾ ਗਾਂਧੀ ਨੇ ਅਜਾਦੀ ਦੀ ਪਹਿਲੀ ਲੜਾਈ ਜਿੱਤ ਲੈਣ ਦੇ ਸੰਕਲਪ ਦਾ ਨਾਮ ਦਿੱਤਾ। ਇਸ ਕਾਮਯਾਬੀ ਤੋ ਬਾਅਦ ਜਦੋ ਸਿੱਖਾਂ ਨੇ ਬਾਕੀ ਗੁਰੂਦੁਆਰਿਆ ਵਿੱਚ ਵੀ ਸੰਗਤ ਦਾ ਪ੍ਰਬੰਧ ਸਥਾਪਤ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਤੇ ਸ਼ਾਤਰ ਦਿਮਾਗ ਅੰਗਰੇਜ ਸਰਕਾਰ ਨੇ ਇੱਕ ਗੁਰੂਦੁਆਰਾ ਐਕਟ ਬਣਾਇਆ ਜਿਸ ਨੂੰ' ਪੰਜਾਬ ਗੁਰੂਦੁਆਰਾ ਐਕਟ 1925' ਦਾ ਨਾਮ ਦਿੱਤਾ ਗਿਆ। ਭਾਂਵੇ ਇਸ ਐਕਟ ਵਿੱਚ ਕਿਸੇ ਵੀ ਪ੍ਰਕਾਰ ਦੀ ਤਰਮੀਮ ਕਰਨ ਲਈ ਅੰਗਰੇਜ਼ਾਂ ਨੇ ਸਾਰੇ ਅਧਿਕਾਰ ਆਪਣੀ ਪ੍ਰਬੰਧ ਵਾਲੀ ਪਾਰਲੀਮੈਂਟ ਕੋਲ ਰੱਖੇ ਪਰ ਸਿੱਖਾਂ ਵਿੱਚ ਇਹ ਪ੍ਰਚਾਰ ਕੀਤਾ ਗਿਆ ਕਿ ਇਹ ਸਿੱਖਾਂ ਨੂੰ ਆਪਣੇ ਗੁਰੂਦੁਆਰਿਆ ਦਾ ਅਜਾਦਾਨਾ ਪ੍ਰਬੰਧ ਕਰਨ ਦੇ ਅਧਿਕਾਰ ਦਿੰਦਾ ਹੈ ਜਦ ਕਿ ਸੱਚਾਈ ਇਹ ਨਹੀ ਸੀ। ਬਹੁਤ ਸਾਰੀ ਲੀਡਰਸ਼ਿਪ ਉਸ ਸਮੇਂ ਜੇਲਾਂ ਵਿੱਚ ਬੈਠੀ ਤੇ ਉਸ ਸਮੇਂ ਅੰਗਰੇਜਾਂ ਨੇ ਆਪਣੇ ਰਾਜਸੀ ਦਲਾਲਾਂ ਰਾਹੀ ਜੇਲ੍ਹ ਵਿੱਚ ਬੈਠੀ ਲੀਡਰਸ਼ਿਪ ਕੋਲੋ ਇਸ ਐਕਟ ਤੇ ਦਸਤਖਤ ਕਰਾਉਣ ਦੀ ਮਹਿੰਮ ਵਿੱਢ ਦਿੱਤੀ ਜਿਸ ਵਿੱਚ ਸ੍ਰ ਸੁੰਦਰ ਸਿੰਘ ਮਜੀਠੀਆ ਨੇ ਅਹਿਮ ਰੋਲ ਨਿਭਾਇਆ। ਕੁਝ ਸਿੱਖ ਗੁੰਮਰਾਹ ਹੋ ਗਏ ਤੇ ਉਹਨਾਂ ਨੇ ਇਸ ਐਕਟ ਤੇ ਦਸਤਖਤ ਕਰ ਦਿੱਤੇ ਤੇ ਜਿਹੜੇ ਸਿਆਣੇ ਤੇ ਸੂਝਵਾਨ ਸਨ ਉਹਨਾਂ ਨੇ ਦਸਤਖਤ ਕਰਨ ਤੋ ਇਨਕਾਰ ਕਰ ਦਿੱਤਾ। ਜਿਹਨਾਂ ਨੇ ਦਸਤਖਤ ਕਰ ਦਿੱਤੇ ਸਨ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਤੇ ਬਾਕੀਆ ਤੇ ਸਖਤੀ ਵਧਾ ਦਿੱਤੀ ਗਈ।
ਪੰਜਾਬ ਗੁਰੂਦੁਆਰਾ ਐਕਟ 1925 ਹੋਂਦ ਵਿੱਚ ਆਉਣ ਉਪਰੰਤ ਹਿੰਦੂ ਧਰਮ ਦੇ ਲੀਡਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਉਹਨਾਂ ਨੇ ਮਹਿਸੂਸ ਕੀਤਾ ਕਿ ਸਿੱਖ ਜਿਹਨਾਂ ਨੂੰ ਹੁਣ ਤੱਕ ਉਹ ਹਿੰਦੂ ਧਰਮ ਦਾ ਇੱਕ ਹਿੱਸਾ ਦੱਸ ਦੇ ਆਏ ਹਨ ਨੂੰ ਵੱਖਰੀ ਪਹਿਚਾਣ ਭਾਵ ਸਿੱਖ ਇੱਕ ਵੱਖਰੀ ਕੌਮ ਦਾ ਦਰਜਾ ਮਿਲ ਜਾਵੇਗਾ। ਹਿੰਦੂ ਧਰਮ ਨਾਲ ਸਬੰਧਿਤ ਬੁੱਧੀਜੀਵੀਆ ਨੇ ਕਈ ਮਹੀਨੇ ਇਸ ਦਾ ਮੰਥਨ ਕੀਤਾ ਤੇ ਉਹਨਾਂ ਨੇ ਆਪਣੇ ਧਾਰਮਿਕ ਅਸਥਾਨਾਂ ਦਾ ਕੋਈ ਵੱਖਰਾ ਐਕਟ ਨਹੀ ਮੰਗਿਆ ਕਿਉਕਿ ਜੇਕਰ ਉਹ ਵੀ ਗੁਰੂਦੁਆਰਾ ਐਕਟ ਵਾਂਗ ਕੋਈ ਹਿੰਦੂ ਐਕਟ ਮੰਗ ਲੈਦੇ ਤਾਂ ਸਿੱਖ ਧਰਮ ਨੂੰ ਅੱਡਰੀ ਕੌਮ ਦਾ ਦਰਜਾ ਆਪਣੇ ਆਪ ਹੀ ਮਿਲ ਜਾਣਾ ਸੀ। ਹਿੰਦੂ ਧਰਮ ਦੇ ਬੁੱਧੀਜੀਵੀਆ ਨੇ ਇੱਕ ਵੱਖਰੀ ਜਮਾਤ ਖੜੀ ਕਰ ਦਿੱਤੀ ਜਿਸ ਦਾ ਨਾਮ ਰੱਖਿਆ ਗਿਆ 'ਰਾਸ਼ਟਰੀ ਸੋਇਮ ਸੇਵਕ'। ਇਸ ਦਾ ਮੁੱਖ ਕਰਤੱਵ ਇਹ ਸੀ ਕਿ ਗੁਰੂਦੁਆਰਿਆ ਵਿੱਚ ਦਾਖਲ ਹੋ ਕੇ ਸਿੱਖ ਗੁਰੂ ਸਾਹਿਬਾਨ ਦੀ ਗੱਲ ਕਰਨ ਦੇ ਨਾਲ ਨਾਲ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਸਾਬਤ ਕਰਨ ਦੀ ਰਣਨੀਤੀ ਅਖਤਿਆਰ ਕੀਤੀ ਜਾਵੇ। ਸਵਾਮੀ ਵਿਵੇਕਾ ਨੰਦ ਜਦੋ ਪੰਜਾਬ ਵਿੱਚ ਆਏ ਤਾਂ ਪਹਿਲਾਂ ਪਹਿਲਾਂ ਸਿੱਖਾਂ ਨੇ ਉਹਨਾਂ ਨੂੰ ਸਹਿਯੋਗ ਵੀ ਦਿੱਤਾ ਤੇ ਗੁਰੂਦੁਆਰਿਆ ਵਿੱਚ ਬੋਲਣ ਦੀ ਇਜ਼ਾਜਤ ਵੀ ਦਿੱਤੀ ਪਰ ਜਦੋਂ ਉਹਨਾਂ ਦੀ ਨੀਤੀ ਤੇ ਸਿੱਖਾਂ ਨੂੰ ਸ਼ੱਕ ਹੋਇਆ ਤਾਂ ਸਿੱੱਖਾਂ ਨੇ ਉਹਨਾਂ ਦੇ ਗੁਰੂਦੁਆਰਿਆ ਵਿੱਚ ਬੋਲਣ ਤੇ ਹੀ ਰੋਕ ਨਹੀ ਲਗਾਈ ਸਗੋ ਸਹਿਯੋਗ ਵੀ ਜਾਬਤੇ ਵਿੱਚ ਰਹਿ ਕੇ ਦੇਣਾ ਸ਼ੁਰੂ ਕਰ ਦਿੱਤਾ।
ਰਾਸ਼ਟਰੀ ਸੋਇਮ ਸੇਵਕ ਸੰਘ ਨੇ ਸਿੱਖਾਂ ਦੇ ਖਿਲਾਫ ਆਪਣੇ ਤਰੀਕੇ ਨਾਲ ਜੰਗ ਜਾਰੀ ਰੱਖੀ ਅਤੇ ਇੱਕ ਹੋਰ ਨਵੀ ਚਾਲ ਚੱਲ ਕੇ ਕੁਝ ਸੰਘ ਦੇ ਪੱਕੇ ਸ਼ਾਖਾ ਲਗਾਉਣ ਵਾਲੇ ਸਿੱਖਾਂ ਨੂੰ ਨਵੀ ਜਥੇਬੰਦੀ ਬਣਾਉਣ ਲਈ ਤਿਆਰ ਕੀਤਾ ਜਿਸ ਦਾ ਨਾਮ 'ਰਾਸ਼ਟਰੀ ਸਿੱਖ ਸੰਗਤ' ਰੱਖਿਆ ਗਿਆ ਤੇ ਇਸ ਦੀ ਬੁਨਿਆਦ ਵੀ 1992 ਵਿੱਚ ਰੱਖੀ ਗਈ ਜਦੋ ਸਿੱਖ ਖਾੜਕੂਵਾਦ ਦੀ ਹਾਲੇ ਮਾਰ ਝੱਲ ਰਹੇ ਸਨ। ਬਹੁਤ ਸਾਰੇ ਸਿੱਖ ਪੁਲੀਸ ਤੋ ਬਚਾਉ ਕਰਨ ਲਈ ਹੀ ਇਸ ਜਥੇਬੰਦੀ ਵਿੱਚ ਸ਼ਾਮਲ ਹੋ ਗਏ ਅਤੇ ਆਰ.ਐਸ.ਐਸ ਦੀਆ ਮੀਟਿੰਗਾਂ ਵਿੱਚ ਸ਼ਾਮਲ ਹੋਣ ਲੱਗ ਪਏ। ਜਦੋਂ ਪੁਲੀਸ ਦਾ ਦਬਾਅ ਘੱਟਿਆ ਉਹਨਾਂ ਵਿੱਚੋ ਕੁਝ ਵੱਖ ਵੱਖ ਅਕਾਲੀ ਦਲਾਂ ਵਿੱਚ ਸ਼ਾਮਲ ਹੋ ਗਏ ਅਤੇ ਕੁਝ ਅੱਜ ਵੀ ਰਾਸ਼ਟਰੀ ਸਿੱਖ ਸੰਗਤ ਦੀ ਵਰਕਰੀ ਕਰ ਰਹੇ ਹਨ। ਇਹ ਜਾਣਕਾਰੀ ਵੀ ਇੱਕ ਸਾਬਕਾ ਖਾੜਕੂਵਾਦ ਦੇ ਸਮੱਰਥਕ ਨੇ ਹੀ ਦਿੱਤੀ।
ਆਰ.ਐਸ. ਐਸ. ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੋ 350 ਸਾਲਾ ਮਨਾਏ ਜਾਣ ਨੂੰ ਲੈ ਕੇ ਫਿਰ ਤੋ ਸਰਗਰਮ ਹੋ ਗਈ ਹੈ ਅਤੇ ਪੰਜਾਬ ਤੋ ਬਾਹਰ ਜਿਥੇ ਜਿਥੇ ਵੀ ਭਾਜਪਾ ਦੀਆ ਪੂਰਣ ਬਹੁਮੱਤ ਵਾਲੀਆ ਸੂਬਾ ਸਰਕਾਰਾਂ ਹਨ ਉਹਨਾਂ ਰਾਜਾਂ ਵਿੱਚ ਸੂਬਿਆ ਦੀਆ ਗੁਰੂਦੁਆਰਾ ਪ੍ਰਬੰਧਕ ਕਮੇਟੀਆ ਨਾਲ ਰਾਬਤਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਗੁਰੂਦੁਆਰਿਆ ਵਿੱਚ ਸਿੱਖੀ ਦੇ ਪ੍ਰਚਾਰ ਦੇ ਬਹਾਨੇ ਆਰ.ਐਸ.ਐਸ. ਦੇ ਏਜੰਡੇ ਨੂੰ ਲਾਗੂ ਕੀਤਾ ਜਾ ਸਕੇ। ਇੰਦੌਰ ਤੋ ਇੱਕ ਬੁੱਧੀਜੀਵੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਭ ਤੋਂ ਖਤਰਨਾਕ ਜਿਹੜੀ ਗੱਲ ਸਾਹਮਣੇ ਆਈ ਹੈ ਕਿ ''ਉਹ ਸਿੱਖਾਂ ਦੇ ਜ਼ਜ਼ਬਾਤ ਭੜਕਾ ਕੇ ਮੁਸਲਮਾਨਾਂ ਨਾਲ ਲੜਾਉਣ ਦਾ ਏਜੰਡਾ ਤਿਆਰ ਕੀਤਾ ਜਾ ਰਿਹਾ ਹੈ। ਗੁਰੂਦੁਆਰਿਆ ਵਿੱਚ ਆਰ.ਐਸ.ਐਸ ਦੇ ਆਗੂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਤੇ ਹੋਏ ਤਸ਼ੱਦਦ ਲਈ ਮੁਸਲਮਾਨਾਂ ਨੂੰ ਜ਼ਿੰਮੇਵਾਰ ਠਹਿਰਾ ਤੇ ਸਿੱਖ ਨੌਜਵਾਨਾਂ ਦੇ ਜ਼ਜ਼ਬਾਤ ਭੜਕਾਉਣ ਦੀ ਕੋਸ਼ਿਸ਼ ਕਰਨਗੇ। ਮੱਧ ਪ੍ਰਦੇਸ਼ ਦੇ ਬਹੁਤ ਸਾਰੇ ਗੁਰੂਦੁਆਰਿਆ ਵਿੱਚ ਤਾਂ ਆਰ.ਐਸ .ਐਸ ਨੇ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਪਰ ਕਈ ਕਮੇਟੀਆ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਹੈ ਕਿ ਆਰ.ਐਸ.ਐਸ ਨੂੰ ਸਹਿਯੋਗ ਨਾ ਕਰਨ ਦਾ ਹੁਕਮਨਾਮਾ ਸ੍ਰੀ ਅਕਾਲ ਤਖਤ ਸਾਹਿਬ ਤੋ ਹੋਇਆ ਹੈ ਜਿਹੜਾ ਉਹਨਾਂ ਲਈ ਮੁਸੀਬਤ ਖੜੀ ਕਰ ਸਕਦਾ ਹੈ।'' ਸਿੱਖ ਪੰਥ ਦੇ ਕਾਇਦੇ ਕਾਨੂੰਨ ਮੁਤਾਬਕ ਜਿਹੜਾ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਉਲੰਘਣਾ ਕਰਦਾ ਹੈ ਉਸ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ ਤੇ ਸਿੱਖ ਪੰਥ ਉਸ ਨਾਲ ਰੋਟੀ ਬੇਟੀ ਦੀ ਸਾਂਝ ਖਤਮ ਕਰ ਦਿੰਦਾ ਹੈ।ਰਾਜਸਥਾਨ ਵਿਖੇ ਅਖਿਲ ਭਾਰਤੀ ਪ੍ਰਤੀਨਿਧੀ ਸਭਾ 'ਚ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਜਨਰਲ ਸਕੱਤਰ ਸੁਰੇਸ਼ ਜ਼ੋਸ਼ੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਉਪਦੇਸ਼ਾਂ ਤੇ ਉਪਲੱਬਧੀਆਂ ਨੂੰ ਯਾਦ ਕੀਤਾ ਕਰਦਿਆਂ ਕਿਹਾ ਕਿ ਇਸ ਵਰ੍ਹੇ ਗੁਰੂ ਸਾਹਿਬ ਦਾ 350ਵਾਂ ਪ੍ਰਕਾਸ਼ ਪੁਰਬ ਹੈ ਤੇ ਆਰ. ਐਸ. ਐਸ. ਵੱਲੋਂ ਸਮੂਹ ਭਾਰਤਵਾਸੀਆਂ ਨੂੰ ਅਪੀਲ ਕੀਤੀ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਤੇ ਬਹਾਦਰੀ ਦੀ ਗਾਥਾ ਨੂੰ ਘਰ-ਘਰ ਪਹੁੰਚਾਇਆ ਜਾਵੇ ਤਾਂ ਕਿ ਸਮਾਜ ਵਿਚ ਉਤਸਾਹ ਤੇ ਵਿਸ਼ਵਾਸ ਦਾ ਸੰਚਾਰ ਹੋ ਸਕੇ। ਉਨ•ਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਸਿਰਫ ਸਿੱਖ ਪੰਥ ਦੇ ਹੀ ਗੁਰੂ ਨਹੀਂ ਸਨ ਬਲਕਿ ਉਨ੍ਹਾਂ ਨੇ ਸੰਪੂਰਨ ਭਾਰਤ 'ਚ ਕੌਮੀ ਚੇਤਨਾ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਅਤੇ ਦੇਸ਼-ਧਰਮ ਦੀ ਰੱਖਿਆ ਦੇ ਲਈ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਅਤੇ ਆਪਣਾ ਸਾਰਾ ਸਰਬੰਸ ਵਾਰ ਦਿੱਤਾ। ਸੁਰੇਸ਼ ਜੋਸ਼ੀ ਦੇ ਇਸ ਬਿਆਨ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਜਿਹੜੇ ਮਨਸੂਬੇ ਬਣਾ ਰਹੇ ਹਨ ਉਹਨਾਂ ਨੂੰ ਅੰਜ਼ਾਮ ਵੀ ਦੇਣ ਲਈ ਤਿਆਰ ਹਨ। ਮੱਧ ਪ੍ਰਦੇਸ਼ ਦੇ ਇੰਦੋਰ ਸ਼ਹਿਰ ਦੀ ਸਿੰਘ ਸਭਾ ਨਾਲ ਮਿਲ ਕੇ ਆਰ.ਐਸ.ਐਸ ਵੱਲੋ ਪਹਿਲਾਂ ਸਮਾਗਮ ਇੰਦੋਰ ਦੇ ਮੰਗੇਸ਼ਕਰ ਹਾਲ ਵਿੱਚ ਦੋ ਅਕਤੂਬਰ ਨੂੰ ਕੀਤਾ ਜਾ ਰਿਹਾ ਹੈ ਜਿਸ ਵਿੱਚ ਆਰ.ਐਸ.ਐਸ ਦੇ ਚੋਟੀ ਦੇ ਆਗੂ ਸ਼ਾਮਲ ਹੋਣਗੇ। ਤਖਤ ਸ੍ਰੀ ਦਮਾਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨਾਲ ਬੀਤੇ ਦਿਨੀ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਕੱਟੜ ਆਗੂ ਤੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਸਾਬਕਾ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਰਾਤ ਦੇ ਹਨੇਰੇ ਵਿੱਚ ਮੁਲਾਕਾਤ ਕੀਤੀ ਜਿਸਨੇ ਸੌਦਾ ਸਾਧ ਨੂੰ ਅਕਾਲ ਤਖਤ ਸਾਹਿਬ ਤੋ ਮੁਆਫੀ ਦਿਵਾਉਣ ਵਿੱਚ ਅਹਿਮ ਰੋਲ ਨਿਭਾਇਆ। ਚਰਚਾ ਹੈ ਕਿ ਇਸ ਤੋ ਪਹਿਲਾਂ ਗਿਆਨੀ ਗੁਰਮੁੱਖ ਸਿੰਘ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਤੇ ਹੋਰ ਸੰਘ ਦੇ ਆਗੂਆਂ ਨਾਲ ਵੀ ਮੀਟਿੰਗਾਂ ਕਰ ਚੁੱਕੇ ਹਨ। ਗਿਆਨੀ ਗੁਰਮੁੱਖ ਸਿੰਘ ਹਮੇਸ਼ਾਂ ਹੀ ਚਰਚਾ ਵਿੱਚ ਰਹਿਣ ਵਾਲੇ ਵਿਅਕਤੀ ਹਨ ਤੇ ਜਦੋ ਸੌਦਾ ਸਾਧ ਨੂੰ ਮੁਆਫੀ ਦਿੱਤੀ ਗਈ ਸੀ ਤਾਂ ਇਹਨਾਂ ਦੇ ਬਹੁਤ ਸਾਰੇ ਰਿਸ਼ਤੇਦਾਰਾਂ ਨੇ ਇਹਨਾਂ ਦਾ ਬਾਈਕਾਟ ਕਰ ਦਿੱਤਾ ਸੀ। ਚਰਚਾ ਤਾਂ ਇਹ ਵੀ ਹੈ ਕਿ ਉਹਨਾਂ ਦੇ ਮਾ ਬਾਪ ਨੇ ਵੀ ਪੁੱਤਰ ਨੂੰ ਨਾ ਮਿਲਣ ਦਾ ਅਹਿਦ ਲਿਆ ਸੀ। ਗਿਆਨੀ ਗੁਰਮੁੱਖ ਸਿੰਘ ਜਿਹੜੇ ਗੁਰੂਦੁਆਰਾ ਪਿੱਪਲੀ ਸਾਹਿਬ ਵਿਖੇ ਗ੍ਰੰਥੀ ਤੇ ਫਿਰ ਹੈਡ ਗਰੰਥੀ ਬਣੇ ਤੇ ਉਹਨਾਂ ਨੂੰ ਬਾਦਲ ਦਲ ਦੇ ਆਗੂਆਂ ਨੇ ਸਿੱਧਾ ਪੈਰਾਸ਼ੂਟ ਰਾਹੀ ਸ੍ਰੀ ਅਕਾਲ ਤਖਤ ਸਾਹਿਬ ਦਾ ਹੈਡ ਗ੍ਰੰਥੀ ਥਾਪ ਦਿੱਤਾ ਜੋ ਨਿਯਮਾਂ ਦੇ ਵੀ ਵਿਰੁੱਧ ਹੈ। ਗਿਆਨੀ ਗੁਰਮੁੱਖ ਸਿੰਘ ਨੇ ਭਾਂਵੇ ਇਸ ਮੀਟਿੰਗ ਨੂੰ ਰਸਮੀ ਦੱਸਿਆ ਪਰ ਪੰਥਕ ਬੁੱਧੀਜੀਵੀਆ ਦੇ ਕੰਨ ਖੜੇ ਹੋ ਗਏ ਹਨ ਤੇ ਉਹਨਾਂ ਦਾ ਤਰਕ ਹੈ ਕਿ ਆਰ.ਐਸ.ਐਸ ਨੇ ਗਿਆਨੀ ਗੁਰਮੁੱਖ ਸਿੰਘ ਨੂੰ ਜਥੇਦਾਰ ਅਕਾਲ ਤਖਤ ਬਣਾਉਣ ਦਾ ਲਾਲੀਪਾਪ ਦਿੱਤਾ ਬਸ਼ਰਤੇ ਕਿ ਉਹ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋ 2004 ਵਿੱਚ ਆਰ.ਐਸ.ਐਸ ਦੀ ਗੁਰੂਦੁਆਰਿਆ ਵਿੱਚ ਦਾਖਲੇ ਤੇ ਲਗਾਈ ਰੋਕ ਵਾਲਾ ਹੁਕਮਨਾਮਾ ਰੱਦ ਕਰਵਾਏ।
ਸੰਨ 2004 ਵਿੱਚ ਜਦੋ ਸ੍ਰੀ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਣਾ ਸੀ ਤਾਂ ਉਸ ਸਮੇ ਜੁਲਾਈ ਮਹੀਨੇ ਵਿੱਚ ਰਾਸ਼ਟਰੀ ਸਿੱਖ ਸੰਗਤ ਦੇ ਕੌਮੀ ਪ੍ਰਧਾਨ ਗੁਰਚਰਨ ਸਿੰਘ ਗਿੱਲ (ਜੋ ਕਿ ਰਾਜਸਥਾਨ ਦੇ ਐਡਵੋਕੇਟ ਜਰਨਲ ਸਨ), ਪੰਜਾਬ ਰਾਸ਼ਟਰੀ ਸਿੱਘ ਸੰਗਤ ਦੇ ਪ੍ਰਧਾਨ ਰੁਲਦਾ ਸਿੰਘ, ਭਾਜਪਾ ਦੇ ਕੌਮੀ ਸਕੱਤਰ ਆਰ.ਪੀ. ਸਿੰਘ ਤੇ ਦੋ ਹੋਰ ਵਿਅਕਤੀਆ ਨੇ ਤੱਤਕਾਲੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨਾਲ ਦੋ ਮੁਲਾਕਾਤਾਂ ਕੀਤੀਆ ਤੇ ਮੰਗ ਕੀਤੀ ਕਿ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋ ਇੱਕ ਪੱਤਰ ਜਾਰੀ ਕੀਤਾ ਜਾਵੇ ਕਿ ਰਾਸ਼ਟਰੀ ਸਿੱਖ ਸੰਗਤ ਵੀ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜਾ ਮਨਾਉਣਾ ਚਾਹੁੰਦੀ ਹੈ ਤੇ ਸਮੂਹ ਗੁਰੂਦੁਆਰਿਆ ਨੂੰ ਆਦੇਸ਼ ਜਾਰੀ ਕੀਤੇ ਜਾਣ ਕਿ ਦੇਸ਼ ਭਰ ਦੀ ਗੁਰੂਦੁਆਰਾ ਪ੍ਰਬੰਧਕ ਕਮੇਟੀਆ ਉਹਨਾਂ ਨੂੰ ਸਹਿਯੋਗ ਕਰਨ। ਗਿਆਨੀ ਵੇਦਾਂਤੀ ਨੇ ਹਾਮੀ ਵੀ ਭਰ ਦਿੱਤੀ ਤੇ 14 ਅਗਸਤ ਨੂੰ ਦਿੱਲੀ ਵਿੱਖੇ ਪੰਜ ਥਾਵਾਂ ਤੋ ਆਉਣ ਵਾਲੇ ਵੱਖ ਵੱਖ ਨਗਰ ਕੀਤਰਨਾਂ ਦਾ ਸੁਆਗਤ ਗਿਆਨੀ ਵੇਦਾਂਤੀ ਕਰਨ ਦਾ ਫੈਸਲਾ ਵੀ ਕਰ ਲਿਆ ਗਿਆ। ਸਾਰੀਆ ਤਿਆਰੀਆ ਮੁਕੰਮਲ ਹੋ ਗਈਆ ਪਰ ਵੇਦਾਂਤੀ ਜੀ ਨੂੰ ਜਦੋ ਅਸਲੀਅਤ ਦਾ ਪਤਾ ਲੱਗਾ ਤਾਂ ਉਹਨਾਂ ਨੇ ਜਵਾਬ ਦੇ ਦਿੱਤਾ। ਸਿਰਫ ਜਵਾਬ ਹੀ ਨਹੀ ਦਿੱਤਾ ਸਗੋ 23 ਜੁਲਾਈ 2004 ਨੂੰ ਇੱਕ ਹੁਕਮਨਾਮਾ ਜਾਰੀ ਕਰ ਦਿੱਤਾ ਕਿ ਰਾਸ਼ਟਰੀ ਸਿੱਖ ਸੰਗਤ ਨੂੰ ਕਿਸੇ ਪ੍ਰਕਾਰ ਦਾ ਕੋਈ ਸਹਿਯੋਗ ਨਾ ਦਿੱਤਾ ਜਾਵੇ ਇਹ ਸਿੱਖ ਵਿਰੋਧੀ ਕਾਰਜ ਕਰ ਰਹੀ ਹੈ। ਰਾਸ਼ਟਰੀ ਸਿੱਖ ਸੰਗਤ ਪੰਜਾਬ ਦੇ ਮੁੱਖੀ ਰੁਲਦਾ ਸਿੰਘ ਨੇ ਅਕਾਲ ਤਖਤ ਸਾਹਿਬ ਨੂੰ ਇੱਕ ਪੱਤਰ ਲਿਖਿਆ ਕਿ ਸਾਨੂੰ ਸੁਣਿਆ ਜਾਵੇ ਤੇ 29 ਜੁਲਾਈ 2004 ਨੂੰ ਆਰ.ਐਸ.ਐਸ ਵਾਲਿਆ ਨੂੰ ਸੁਣਿਆ ਗਿਆ ਪਰ ਉਹ ਕਿਸੇ ਵੀ ਸਵਾਲ ਦਾ ਸਹੀ ਜਵਾਬ ਨਾ ਦੇ ਕੇ ਸਕੇ। ਆਰ.ਐਸ.ਐਸ ਵੱਲੋ ਇੱਕ 9 ਅਗਸਤ ਨੂੰ ਅਕਾਲ ਤਖਤ ਸਾਹਿਬ ਦੇ ਪੈਂਡ ਤੇ ਇੱਕ ਜਾਅਲੀ ਚਿੱਠੀ ਬਣਾ ਲਈ ਗਈ ਕਿ ਅਕਾਲ ਤਖਤ ਸਾਹਿਬ ਨੇ ਸਾਨੂੰ ਪ੍ਰਵਨਾਗੀ ਦੇ ਦਿੱਤੀ ਹੈ। 11 ਅਗਸਤ 2004 ਨੂੰ ਗਿਆਨੀ ਵੇਦਾਂਤੀ ਨੇ ਸਖਤ ਸਬਦਾਂ ਵਿੱਚ ਆਰ ਐਸ.ਐਸ ਨੂੰ ਤਾੜਨਾ ਕਰਦਿਆ ਕਿਹਾ ਕਿ ਅਕਾਲ ਤਖਤ ਵੱਲੋ ਕਿਸੇ ਨਿਰਧਾਰਤ ਕੀਤੇ ਗਏ ਮਾਪਦੰਡਾਂ ਨੂੰ ਮੁੱਖ ਰੱਖਦਿਆ ਕਿਸੇ ਪ੍ਰਕਾਰ ਦੀ ਕੋਈ ਪ੍ਰਵਾਨਗੀ ਨਹੀ ਦਿੱਤੀ ਗਈ ਤੇ ਆਰ.ਐਸ.ਐਸ ਕੂੜ ਪ੍ਰਚਾਰ ਕਰਕੇ ਅੱਗ ਨਾਲ ਖੇਡਣ ਤੋ ਬਾਜ ਆਵ ਅਤੇ ਇਸ ਨੂੰ ਕਿਸੇ ਵੀ ਹਰਕਤ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ। ਇਸ ਤੋ ਪਹਿਲਾਂ ਵੀ ਪਹਿਲੀ ਜੁਲਾਈ 2001 ਨੂੰ ਜਥੇਦਾਰ ਗਿਆਨੀ ਵੇਦਾਂਤੀ ਨੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਆਰ.ਐਸ.ਐਸ ਵੱਲੋ ਮੰਦਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਦੇ ਕੀਤੇ ਐਲਾਨ ਨੂੰ ਰੋਕਣ ਲਈ ਸਖਤ ਸ਼ਬਦਾਂ ਵਿੱਚ ਕਿਹਾ ਸੀ ਕਿ ਆਰ.ਐਸ.ਐਸ ਪੰਥ ਵਿਰੋਧੀ ਗਤੀਵਿਧੀਆ ਕਰਕੇ ਸਿੱਖਾਂ ਦੇ ਸਿਦਕ ਦਾ ਇਮਤਿਹਾਨ ਨਾ ਲਵੇ ਅਤੇ ਸਿੱਖ ਪੰਥ ਵਿੱਚ ਅੱਜ ਸੀਸ ਦੇ ਕੇ ਸਿੱਖ ਪੰਥ ਦੀ ਰਾਖੀ ਕਰਨ ਵਾਲਿਆ ਦੀ ਕੋਈ ਕਮੀ ਨਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣ ਲਈ ਸਿੱਖ ਕਿਸੇ ਵੀ ਪ੍ਰਕਾਰ ਦੀ ਕੁਰਬਾਨੀ ਕਰਨ ਤੋ ਪਿੱਛੇ ਨਹੀ ਹੱਟਣਗੇ। ਰਾਸ਼ਟਰੀ ਸਿੱਖ ਸੰਗਤ ਵੱਲੋ ਦੇਸ਼ ਭਰ ਦੇ ਮੰਦਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਅਤੇ ਪਹਿਲਾਂ ਪ੍ਰਕਾਸ਼ ਜਲੰਧਰ ਦੇ ਆਦਰਸ਼ ਨਗਰ ਵਿੱਚ ਕੀਤਾ ਜਾਣਾ ਸੀ ਪਰ ਵੇਦਾਂਤੀ ਵੱਲੋ ਤਾੜਨਾ ਕਰਨ 'ਤੇ ਆਰ.ਐਸ.ਐਸ ਦਾ ਇਹ ਮਨਸੂਬਾ ਵੀ ਫੇਲ ਹੋ ਗਿਆ। ਗਿਆਨੀ ਵੇਦਾਂਤੀ ਨੇ ਉਸ ਸਮੇਂ ਇੱਕ ਪੱਤਰ ਸ਼੍ਰੋਮਣੀ ਕਮੇਟੀ ਨੂੰ ਵੀ ਲਿਖਿਆ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਸਬੰਧੀ ਮਰਿਆਦਾ ਮਾਪਦੰਡ ਤਹਿ ਕੀਤੇ ਜਾਣ ਪਰ ਅੱਜ ਤੱਕ ਸ਼੍ਰੋਮਣੀ ਕਮੇਟੀ ਨੇ ਇਸ ਬਾਰੇ ਕੁਝ ਨਹੀ ਸੋਚਿਆ।
ਰਾਸ਼ਟਰੀ ਸੋਇਮ ਸੇਵਕ ਸੰਘ ਪਿਛਲੇ ਲੰਮੇ ਸਮੇਂ ਤੋ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਸਾਬਤ ਕਰਨ ਵਿੱਚ ਲੱਗੀ ਹੋਈ ਹੈ ਪਰ ਸਿੱਖ ਬੁੱਧੀਜੀਵੀਆ ਵੱਲੋ ਕੀਤੇ ਗਏ ਉਪਰਾਲਿਆ ਕਾਰਨ ਹਾਲੇ ਤੱਕ ਉਸ ਨੂੰ ਕਾਮਯਾਬੀ ਨਹੀ ਮਿਲੀ ਤੇ ਹੁਣ ਜਿਹੜਾ ਨਵਾਂ ਮਨਸੂਬਾ ਆਰ.ਐਸ.ਐਸ ਵੱਲੋ ਘੜਿਆ ਜਾ ਰਿਹਾ ਹੈ ਉਹ ਸਿੱਧੇ ਸੰਕੇਤ ਦਿੰਦਾ ਹੈ ਕਿ ਆਰ.ਐਸ.ਐਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 1905 ਤੋ ਪਹਿਲਾਂ ਵਾਲੀ ਸਥਿਤੀ ਬਣਾਉਣਾ ਚਾਹੁੰਦੀ ਹੈ ਜਦੋ ਪਵਿੱਤਰ ਸਰਵੋਰ ਦੇ ਵਿਚਕਾਰ ਸ੍ਰੀ ਦਰਬਾਰ ਸਾਹਿਬ ਹੁੰਦਾ ਸੀ ਤੇ ਪ੍ਰਕਰਮਾ ਵਿੱਚ ਵੱਖ ਵੱਖ ਦੇਵੀ ਦੇਵਤਿਆ ਦੀਆ ਮੂਰਤੀਆ ਲਗਾ ਕੇ ਹਿੰਦੂ ਪੰਡਤਾਂ ਵੱਲੋ ਪੂਜਾ ਕੀਤੀ ਜਾਂਦੀ ਸੀ। ਸਿੱਖ ਰਹਿਤ ਮਰਿਆਦਾ ਅਨੁਸਾਰ ਸਿੱਖ ਧਰਮ ਵਿੱਚ ਮੂਰਤੀ ਪੂਜਾ ਦੀ ਮਨਾਹੀ ਹੈ ਪਰ ਹਿੰਦੂ ਧਰਮ ਮੂਰਤੀ ਪੂਜਾ ਵਿੱਚ ਵਿਸ਼ਵਾਸ਼ ਰੱਖਦਾ ਹੈ। ਜਦੋਂ ਤੋ ਸ੍ਰਿਸ਼ਟੀ ਉਪਜੀ ਹੈ ਉਦੋ ਤੋ ਦੁਨੀਆ ਵਿੱਚ 4200 ਧਰਮ ਪੈਦਾ ਹੋਏ ਜਿਹਨਾਂ ਵਿੱਚੋ ਸਿਰਫ 38 ਧਰਮ ਰਹਿ ਗਏ ਹਨ। ਹਿੰਦੂ ਧਰਮ ਜੈਨੀਆ, ਬੋਧੀਆ ਤੇ ਹੋਰ ਛੋਟੇ ਮੋਟੇ ਧਰਮਾਂ ਨੂੰ ਆਪਣੇ ਵਿੱਚ ਸਮਾ ਚੁੱਕਾ ਹੈ ਤੇ ਹੁਣ ਇਸ ਧਰਮ ਦੇ ਰਹਿਬਰਾਂ ਦੀ ਅੱਖ ਸਿੱਖ ਧਰਮ ਦੇ ਉਪਰ ਹੀ ਟਿੱਕੀ ਹੋਈ ਹੈ ਅਤੇ ਉਹ ਇਸ ਨੂੰ ਵੀ ਹੜੱਪ ਕਰ ਜਾਣ ਦੀ ਤਾਕ ਵਿੱਚ ਹੈ। ਆਰ.ਐਸ.ਐਸ ਦੇ ਮੁੱਖੀ ਮੋਹਨ ਭਾਗਵਤ ਤਾਂ ਵੱਖ ਵੱਖ ਸਟੇਜਾਂ ਤੋ ਕਈ ਵਾਰੀ ਐਲਾਨ ਕਰ ਚੁੱਕੇ ਹਨ ਕਿ ਸਿੱਖ ਹਿੰਦੂ ਕੌਮ ਦਾ ਹੀ ਇੱਕ ਹਿੱਸਾ ਹਨ ਤੇ ਸਿੱਖ ਕੇਸਾਧਾਰੀ ਹਿੰਦੂ ਹਨ। ਇਹ ਨਵਾਂ ਫਾਰਮੂਲਾ ਤਿਆਰ ਕੀਤਾ ਗਿਆ ਹੈ ਉਹ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਸਾਬਤ ਕਰਨ ਦਾ ਹੀ ਕੀਤਾ ਗਿਆ ਹੈ ਕਿਉਕਿ ਆਰ.ਐਸ.ਐਸ ਨੇ ਕਦੇ ਵੀ ਨਹੀ ਕਿਹਾ ਕਿ ਉਹ ਇਸਾਈ ਤੇ ਮੁਸਲਮਾਨਾਂ ਦੇ ਧਰਮ ਦੇ ਰਹਿਬਰਾਂ ਦੇ ਦਿਹਾੜੇ ਮਿਲ ਕੇ ਮਨਾਉਣਗੇ। ਸਿੱਖ ਧਰਮ ਦੇ ਆਗੂ, ਧਾਰਮਿਕ ਨੇਤਾ, ਬੁੱਧੀਜੀਵੀ ਤੇ ਸਮਾਜਿਕ ਕਾਰਜਕਰਤਾ ਕਿਸ ਪ੍ਰਕਾਰ ਨਾਲ ਹਿੰਦੂ ਧਰਮ ਦੀ ਇਸ ਘਿਨਾਉਣੀ ਚਾਲ ਦਾ ਟਾਕਰਾ ਕਰਨਗੇ, ਇਸ ਲਈ ਸੋਚਣਾ ਬਹੁਤ ਜਰੂਰੀ ਹੈ, ਨਹੀ ਤਾਂ ਪ੍ਰਸਿੱਧ ਲਿਖਾਰੀ ਤੇ ਇੱਕ ਮਹੱਤਵਪੂਰਣ ਰਸਾਲੇ ਦੇ ਐਡੀਟਰ ਰਹੇ ਮਰਹੂਮ ਸ੍ਰ ਖੁਸ਼ਵੰਤ ਸਿੰਘ ਨੇ ਕਿਹਾ ਸੀ ਕਿ 21 ਸਦੀ ਵਿੱਚ ਸਿੱਖੀ ਦਾ ਭੋਗ ਪੈ ਜਾਵੇਗਾ। ਰੱਬ ਖੈਰ ਕਰੇ!
ਜਸਬੀਰ ਸਿੰਘ ਪੱਟੀ (ਸੰਪਰਕ ਨੰਬਰ-09356024684)
No comments:
Post a Comment